Monday, December 23, 2013

ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਵਿੱਚ ਮਤੇ

ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਵਿੱਚ ਮਤੇ
ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਵਿੱਚ ਮਤੇ

ਅਖੌਤੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਖੌਤੀ ਪੰਥਕ ਜਥੇਬੰਦੀਆਂ ਅਖੌਤੀ ਖਾਲਸਤਾਨੀ ਅਖੌਤੀ ਸਿੱਖ ਲੀਡਰ ਸਿਰਫ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਵਿੱਚ ਅਖੌਤੀ ਮਤੇ ਪਾਸ ਕਰਕੇ ਸਿੱਖ ਸਮਾਜ ਨੂੰ ਧੋਖਾ ਦੇ ਰਹੇ ਹਨ।
ਹੁਣ ਸਮਾਂ ਆ ਗਿਆ ਹੈ ਕਿ ਵਿਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ, ਤੇ ਸੰਗਤਾਂ ਸਾਂਝੇ ਤੌਰ ਤੇ ਮਤੇ ਪਾਉਣ ਕਿ, 
ਜੇ ਭਾਈ ਗੁਰਬਖਸ਼ ਸਿੰਘ ਨੂੰ ਕੁਝ ਹੋਇਆ ਅਤੇ, 
ਜੇ ਬੰਦੀ ਸਿੰਘ ਰਿਹਾਅ ਨਾ ਹੋਏ, 
ਤਾਂ ਇਸ ਲਈ ਅਕਾਲੀ ਦਲ ਬਾਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਧ ਸੰਤ ਯੂਨੀਅਨ, ਤਖਤਾਂ ਦੇ ਜਥੇਦਾਰਾਂ ਨੂੰ ਵਿਦੇਸ਼ਾਂ ਵਿੱਚ ਵੜਨ ਨਹੀਂ ਦੇਣਗੇ। ਜੇ ਵਿਦੇਸ਼ੀ ਸਿੱਖਾਂ ਨੇ ਅਜਿਹਾ ਸਖਤ ਫੈਸਲਾ ਨਾ ਲਿਆ ਤਾਂ ਇਨ੍ਹਾਂ ਤੇ ਕੋਈ ਅਸਰ ਨਹੀਂ ਹੋਣਾ।
ਸਿਰਫ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਵਿੱਚ ਮਤੇ ਪਾਸ ਕਰਨ ਨਾਲ ਕੁਝ ਨਹੀਂ ਬਣਨਾ? 
ਸਿੱਖ ਸੰਗਤਾਂ ਆਪਣੇ ਲੀਡਰਾਂ ਨੂੰ ਅਜਿਹੇ ਮਤੇ ਪਾਉਣ ਲਈ ਮਜਬੂਰ ਕਰਨ।

ਗੁਰੂ ਗ੍ਰੰਥ ਤੇ ਪੰਥ ਦੇ ਸੇਵਾਦਾਰ
ਵਰਲਡ ਸਿੱਖ ਕੌਂਸਲ ਹਿਊਮਨ ਰਾਇਟਸ ਵਿੰਗ
ਦਲ ਖਾਲਸਾ ਅਲਾਇੰਸ
ਬੇ ਏਰੀਆ ਸਿੱਖ ਅਲਾਇੰਸ
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
ਇੰਟਰਨੈਸ਼ਨਲ ਗਦਰ ਮੈਮੋਰੀਅਲ ਸੰਸਥਾ
ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ
ਦਾ ਸਿੱਖ ਐਜੂਕੇਸ਼ਨਲ ਟਰਸਟ ਕੈਨੇਡਾ
ਫਰੀਡਮ ਪੋਸਟ ਸਿੱਖ ਨੇਸ਼ਨ
ਖਾਲਸਤਾਨ ਨਿਊਜ਼
ਲਲਕਾਰ ਮੈਗਜ਼ੀਨ

ਜਾਰੀ ਕਰਤਾ
ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ 
ਦਲ ਖਾਲਸਾ ਅਲਾਇੰਸ
510 -774 -5909

Wednesday, December 11, 2013

ਮਸਲਾ ਪੰਜਾਬ ਅੰਦੋਲਨ ਵਾਲੇ ਜੇਲ੍ਹਾਂ ਵਿਚਲੇ ਸਿੱਖ ਨੌਜਵਾਨਾਂ ਦਾ

ਮਸਲਾ ਪੰਜਾਬ ਅੰਦੋਲਨ ਵਾਲੇ ਜੇਲ੍ਹਾਂ ਵਿਚਲੇ ਸਿੱਖ ਨੌਜਵਾਨਾਂ ਦਾ
ਸਮੱਸਿਆ ਦੇ ਹੱਲ ਦਾ ਕੀ ਕੋਈ ਕਾਨੂੰਨੀ ਅਤੇ ਸੰਵਿਧਾਨਿਕ ਰਾਹ ਹੈ ?

ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ
ਭਾਈ ਗੁਰਬਖ਼ਸ਼ ਸਿੰਘ ਜੀ ਨੂੰ 
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਪੰਜਾਬ ਸਰਕਾਰ ਤੇ ਮੀਡੀਏ ਨੂੰ 
ਦਿੱਤੇ ਜਾਣ ਵਾਲੇ ਜਵਾਬ ਸਬੰਧੀ ਸੁਝਾਓ

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
1. ਸੱਤਾ ਤੇ ਬੈਠੇ ਲੋਕਾਂ ਤਕ ਸੱਚ ਦੀ ਆਵਾਜ਼ ਨੂੰ ਪਹੁੰਚਾਉਣਾ ਬੜਾ ਜਰੂਰੀ ਹੁੰਦਾ ਹੈ। ਕਿਸੇ ਵੀ ਲੋਕ ਤੰਤਰ ਵਿੱਚ ਇਹ ਕੰਮ ਮੀਡੀਆ, ਗੈਰ ਸਰਕਾਰੀ ਸੰਸਥਾਵਾਂ, ਲੋਕ ਅੰਦੋਲਨ ਜਾਂ ਫਿਰ ਕੁਝ ਜਾਗਦੇ ਲੋਕ ਹਮੇਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਪਵਿੱਤਰ ਕੰਮ ਲਈ ਵੀ ਜ਼ਿਆਦਾਤਰ ਅਜਿਹੇ ਲੋਕਾਂ ਨੂੰ ਰਾਜ ਦੀ ਕਰੋਪੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਸੱਚ ਉਜਾਗਰ ਕਰਨ ਲਈ ਸਤਿਗੁਰੂ ਨਾਨਕ ਜੀ ਤੋਂ ਲੈ ਕੇ ਵਰਤਮਾਨ ਤਕ ਇਹ ਸੰਘਰਸ਼ ਨਾਨਕਵਾਦੀ ਖ਼ਾਲਸਤਾਈ ਖ਼ਾਲਸਾ ਪੰਥ ਵਲੋਂ ਜਾਰੀ ਹੈ। ਮੈਂ ਸਿੰਘ ਸਾਹਿਬਾਨ ਨੂੰ ਇਹ ਉਚੇਰੀ ਗੱਲ ਉੱਕਾ ਹੀ ਨਹੀਂ ਕਹਿਣਾ ਚਾਹੁੰਦਾ ਕਿ ਉਹ ਪੰਥ ਨਾਲ ਖੜਦੇ ਹਨ ਜਾਂ ਸੱਤਾ ਧਾਰੀ ਧਿਰ ਤੇ ਸਰਕਾਰ ਨਾਲ । ਮੇਰੀ ਸਨਿਮਰ ਬੇਨਤੀ ਹੈ ਕਿ ਇਸ ਵਿੱਚ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਿੱਖ ਕੌਮ ਦੀਆਂ ਧਾਰਮਿਕ, ਸਮਾਜਿਕ, ਸਿਆਸੀ ਧਿਰਾਂ ਦੇ ਆਗੂਆਂ ਨੂੰ ਇਹ ਫੈਸਲਾਕੁਨ ਨਿਰਣਾ ਕਰਨਾ ਹੀ ਪੈਣਾ ਹੈ ਕਿ ਉਹ ਵਕਤ ਦੀ ਹਕੂਮਤ ਨਾਲ ਜਾਂ ਸੱਤਾ ਨਾਲ ਮਿਲ ਕੇ ਚਲਣਾ ਚਾਹੁੰਦੇ ਹਨ ਤੇ ਉਸੇ ਦੀ ਬੋਲੀ ਬੋਲਣਾ ਆਪਣਾ ਪੰਥਕ ਫਰਜ਼ ਸਮਝਦੇ ਹਨ ਜਾਂ ਸੱਚ, ਹੱਕ, ਇਨਸਾਫ਼, ਕਾਨੂੰਨ ਅਤੇ ਦੇਸ਼ ਦੇ ਸੰਵਿਧਾਨ ਅਨੁਸਾਰ ਆਪਣੀ ਨਾਗਰਿਕਤਾ ਦੇ ਮੂਲ ਕਰਤੱਵ ਨਿਭਾਉਣਾ ਚਾਹੁੰਦੇ ਹਨ ? 
2. ਸਾਨੂੰ ਵੇਖਣਾ ਹੋਵੇਗਾ ਕਿ ਪੰਜਾਬ ਵਿੱਚ ਪਿਛਲੇ ਦਹਾਕਿਆਂ ਦੌਰਾਨ ਚੱਲੇ ਲੰਮੇ ਸੰਘਰਸ਼ ਕਰਕੇ ਜੇਲ੍ਹਾਂ ਵਿੱਚ ਕੈਦ ਲੋਕ ਕਿਵੇਂ ਛਡਾਏ ਜਾ ਸਕਦੇ ਹਨ। ਕੀ ਕੋਈ ਅਜਿਹਾ ਕਾਨੂੰਨੀ ਅਤੇ ਸੰਵਿਧਾਨਿਕ ਰਾਹ ਅਤੇ ਤਰੀਕਾ ਕਾਰ ਹੈ ਕਿ ਰਾਜ ਕਰ ਰਹੇ ਲੋਕਾਂ ਦਾ ‘ਰਾਜ’ ਨੂੰ ਵੀ ਕੋਈ ਖ਼ਤਰਾ ਨਾ ਹੋਵੇ ਤੇ ਉਹ ਆਪਣੇ ਰਾਜ ਧਰਮ ਦਾ ਪਾਲਣ ਅਰਥਾਤ ਆਪਣੇ ਲੋਕਾਂ ਨੂੰ ਇਨਸਾਫ਼ ਅਤੇ ਨਿਆਂ ਪੁੱਜਦਾ ਕਰਨ ਦਾ ਕਾਨੂੰਨੀ ਅਤੇ ਸੰਵਿਧਾਨਿਕ ਰਾਜ ਕਰਤੱਵ ਵੀ ਬ- ਖੂਬੀ ਪੂਰਾ ਕਰ ਸਕਣ। ਅਗਰ ਅਜਿਹਾ ਕੋਈ ਤਰੀਕਾ ਨਿਕਲ ਸਕੇ ਤਾਂ ਮੈਂ ਸਮਝਦਾ ਹਾਂ ਕਿ ਜੇਲ੍ਹਾਂ ਵਿੱਚ ਬੰਦ ਸਾਰੇ ਹੀ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕਦੀ ਹੈ। ਬਿਨਾ ਕਿਸੇ ਖ਼ਤਰੇ ਦੇ ਜੋਖ ਨੂੰ ਚੁੱਕੇ ਜੇ ਕਿਸੇ ਵੀ ਸਿਆਸੀ ਲੀਡਰ ਨੂੰ ਵਾਹ ਵਾਹ ਖੱਟਣ ਦਾ ਕੋਈ ਸੁਨਹਿਰਾ ਮੌਕਾ ਮਿਲੇ ਤਾ ਉਸ ਨੂੰ ਗਵਾਉਣਾ ਨਹੀਂ ਚਾਹੀਦਾ। 
3. ਪੰਜਾਬ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਪਾਸ ਅਜਿਹਾ ਮੌਕਾ ਅਤੇ ਕਾਨੂੰਨ ਦੇ ਨਾਲ ਹੀ ਨਾਲ ਸੰਵਿਧਾਨਿਕ ਹੱਲ ਹੈ। ਸਿਰਫ਼ ਉਨ੍ਹਾਂ ਵਲੋਂ ਸਿਆਸੀ ਨਿਰਣਾ ਲੈਣ ਲਈ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਉਨ੍ਹਾਂ ਨਾਗਰਿਕਾਂ ਦੀ ਲਿਸਟ ਤਿਆਰ ਕਰੇ ਜਿਹੜੇ ਪੰਜਾਬ ਅੰਦੋਲਨ ਕਰਕੇ ਜੇਲ੍ਹਾਂ ਵਿੱਚ ਬੰਦੀ ਹਨ। ਪੰਜਾਬ ਦੇ ਗ੍ਰਹਿ ਮੰਤ੍ਰੀ ਜਿਹੜੇ ਕਿ ਖੁਦ ਉਪ ਮੁੱਖ ਮੰਤ੍ਰੀ ਦੇ ਨਾਲੋਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਲਈ ਇਹ ਕੰਮ ਕਰਨਾ ਗ੍ਰਹਿ ਸਕੱਤਰ ਨੂੰ ਅਤੇ ਡੀ ਜੀ ਪੀ ਨੂੰ ਨਾਲ ਹੀ ਨਾਲ ਆਪਣੇ ਜੇਲ੍ਹ ਮੰਤ੍ਰੀ ਨੂੰ ਸਿਰਫ਼ ਇਕ ਹੁਕਮ ਦੇਣ ਦੇ ਸਮੇਂ ਜਿਤਨਾ ਹੈ। ਅਗਰ ਰਾਜਨੀਤਕ ਇੱਛਾ ਸ਼ਕਤੀ ਅਤੇ ਦ੍ਰਿੜ ਇਰਾਦਾ ਹੋਵੇ ਤਾਂ ਈ ਪ੍ਰਸ਼ਾਸਨ ਦੇ ਯੁੱਗ ਵਿੱਚ ਜਿਸ ਦਾ ਉਪ ਮੁੱਖ ਮੰਤ੍ਰੀ ਖੁਦ ਦਾਵਾ ਕਰਦੇ ਹਨ, ਇਹ ਪ੍ਰਸ਼ਾਸਨਿਕ ਕਵਾਇਦ ਸਿਰਫ਼ 48 ਘੰਟਿਆਂ ਦੀ ਹੈ। 
ਦੂਜੇ ਸਟੈਪ ਵਿੱਚ ਅਜਿਹੇ ਸਾਰੇ ਲੋਕਾਂ ਦੀਆਂ ਫਾਈਲਾਂ ਨੂੰ ਇਕੱਠਾ ਕਰਕੇ ਆਪਣੇ ਐਡਵੋਕੇਟ ਜਰਨਲ ਨੂੰ ਇਹ ਰਾਏ ਦੇਣ ਲਈ ਸੌਂਪ ਦੇਵੇ ਕਿ ਜੇਲ੍ਹ ਵਿੱਚ ਬੰਦ ਪ੍ਰਤਿ ਵਿਅਕਤੀ ਉਸ ਉਪਰ ਲੱਗੇ ਦੋਸ਼ਾਂ ਦੇ ਮੱਦੇ-ਨਜ਼ਰ ਜੋ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜਾ ਉਨ੍ਹਾਂ ਨੂੰ ਹੋ ਸਕਦੀ ਹੈ ਉਹ ਕਿੰਨੀ ਬਣਦੀ ਹੈ, ਫਾਈਲ ਦੇ ਉਪਰ ਲਿਖ ਕੇ ਆਪਣੀ ਸਿਫਾਰਸ਼ ਅਗਲੇ 48 ਘੰਟਿਆਂ ਵਿੱਚ ਸਰਕਾਰ ਨੂੰ ਦੇਵੇ। ਇਸ ਦੇ ਅੱਗੇ ਹੀ ਇਹ ਵੀ ਲਿਖ ਦੇਵੇ ਕਿ ਉਸ ਨੂੰ ਹੁਣ ਤਕ ਕਿਤਨੇ ਸਾਲ ਜੇਲ੍ਹ ਵਿੱਚ ਕੈਦ ਕੱਟਦੇ ਹੋ ਚੁਕੇ ਹਨ। ਅਰਬਾਂ ਰੁਪਿਆ ਦੀ ਤਨਖਾਹ ਲੈ ਰਹੇ ਪੰਜਾਬ ਦੇ ਐਡਵੋਕੇਟ ਜਰਨਲ ਦੇ ਦਫ਼ਤਰ ਦੇ ਸੈਂਕੜੇ ਸਰਕਾਰੀ ਵਕੀਲਾਂ ਦੇ ਤੰਤਰ ਲਈ ਇਹ ਕਵਾਇਦ ਸਿਰਫ਼ 16 ਘੰਟਿਆਂ ਦੀ ਹੈ।
4. ਸਰਕਾਰ ਦਾ ਇਸ ਤੋਂ ਬਾਅਦ ਅਗਲਾ ਕਦਮ ਇਹ ਹੋਵੇ ਕਿ ਜਿਹੜੇ ਪੰਜਾਬ ਵਿਚਲੀਆਂ ਜੇਲ੍ਹਾਂ ਵਿੱਚ ਬੰਦ ਨੌਜਵਾਨ ਆਪਣੀ ਬਣਦੀ ਸਜਾ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਹਨ ਉਨ੍ਹਾਂ ਸਭਨਾ ਨੂੰ ਬਿਨਾ ਸ਼ਰਤ ਰਿਹਾ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੀ ਜੇ ਫਾਸਟ ਟ੍ਰਾਇਲ ਕੋਰਟ ਵਿੱਚ ਵੀ ਰੋਜ਼ਾਨਾ ਸੁਣਵਾਈ ਹੋਵੇਗੀ ਤਾਂ ਉਹ ਆਪਣੀ ਬਣਦੀ ਸਜਾ ਤੋਂ ਵੱਧ ਸਮੇਂ ਜੇਲ੍ਹ ਕੱਟ ਚੁਕੇ ਹੋਣ ਕਰਕੇ ਰਿਹਾ ਕਰ ਦਿੱਤੇ ਜਾਣਗੇ। ਅਜਿਹੀ ਕਾਨੂੰਨੀ ਹਾਲਤ ਵਿੱਚ ਫਿਰ ਪੰਜਾਬ ਸਰਕਾਰ ਇਸ ਦਾ ਸਿਆਸੀ ਲਾਹਾ ਕਿਉਂ ਨਹੀਂ ਲੈਂਦੀ। ਉਸ ਨਾਲ ਲੋਕਾਂ ਦੀ ਹਮਦਰਦੀ ਵੀ ਵਧੇਗੀ ਤੇ ਸ਼ਲਾਘਾ ਵੀ ਹੋਵੇਗੀ। 
ਜੇ ਅਕਾਲੀ ਸਰਕਾਰ ਆਪਣੇ ਮੂਲ ਸੂਬੇ ਪੰਜਾਬ ਵਿੱਚ ਆਪਣੀ ਬਣਦੀ ਵਿਧਾਨਿਕ ਕਾਰਵਾਈ ਕਰ ਦੇਵੇ ਤਾਂ ਹੀ ਉਹ ਬਾਕੀ ਸੂਬਿਆਂ ਨੂੰ ਆਪਣੀ ਸਰਕਾਰੀ ਪੱਧਰ ਤੇ ਚਿੱਠੀ ਭੇਜ ਸਕਦਾ ਹੈ। ਇਸ ਹਿਤ ਤੀਸਰੇ ਕਦਮ ਵਿੱਚ ਜਿਹੜੇ ਇੰਝ ਦੇ ਹੀ ਸਿੱਖ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਕੈਦੀ ਹਨ ਉਨ੍ਹਾਂ ਸਭਨਾਂ ਦੀਆਂ ਸਫ਼ਾਰਸ਼ਾਂ ਪੰਜਾਬ ਸਰਕਾਰ ਵਲੋਂ ਸਬੰਧਿਤ ਸੂਬੇ ਦੀ ਸਰਕਾਰ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਤਾਂ ਜੋ ਉਨ੍ਹਾਂ ਦੀ ਵੀ ਰਿਹਾਈ ਕਾਨੂੰਨ ਮੁਤਾਬਕ ਹੀ ਸੰਭਵ ਬਣ ਸਕੇ। ਅਕਾਲੀ ਦਲ ਦੀ ਭਾਈਵਾਲ ਜਮਾਤ ਭਾਜਪਾ ਵਾਲੇ ਸੂਬਿਆਂ ਵਿੱਚ ਤਾਂ ਹੁਣ ਅਜਿਹੀ ਕੋਈ ਸਮੱਸਿਆ ਹੋਣੀ ਹੀ ਨਹੀਂ ਚਾਹੀਦੀ। 
5. ਇਸ ਦੇ ਚੌਥੇ ਅਤੇ ਅੰਤਮ ਪੜਾਅ ਵਿੱਚ ਜਿਹੜੇ ਫਿਰ ਵੀ ਜੇਲ੍ਹਾਂ ਵਿੱਚ ਰਹਿ ਜਾਣ ਉਨ੍ਹਾਂ ਦੇ ਕੇਸਾਂ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ ਤੇ ਭਾਰਤ ਦੀਆਂ ਪਹਿਲੀਆਂ ਸਿਆਸੀ ਅੰਦੋਲਨਾਂ ਦੇ ਕੈਦੀਆਂ ਜਿਵੇਂ ਅਸਮ ਅੰਦੋਲਨ, ਮਿਜੋਰਮ, ਨਾਗਾਲੈਂਡ, ਗੋਰਖਾਲੈਂਡ, ਸ੍ਰੀ ਜੈ ਪ੍ਰਕਾਸ਼ ਨਾਰਾਇਣ ਦੇ ਐਮਰਜੈਂਸੀ ਅੰਦੋਲਨ, ਸ੍ਰੀਮਤੀ ਇੰਦਰਾ ਗਾਂਧੀ ਦੇ ਗ੍ਰਿਫਤਾਰੀ ਅੰਦੋਲਨ ਵਿਚਲੀ ਅਪਣਾਈ ਗਈ ਪ੍ਰਕਿਰਿਆ ਜਾਂ ਰੀਤ ਅਨੁਸਾਰ ਹੀ ਸਿੱਖ ਕੈਦੀਆਂ ਨੂੰ ਵੀ ਬਣਦੀ ਬਾਕੀ ਸਜਾ ਨੂੰ ਮੁਆਫ਼ ਕਰਦੇ ਹੋਏ ਸੰਵਿਧਾਨਿਕ ਤੌਰ ਤੇ ਹੀ ਛੱਡਿਆ ਜਾ ਸਕਦਾ ਹੈ। ਉਹ ਵੀ ਉਸੇ ਭਾਰਤ ਦੇ ਨਾਗਰਿਕ ਹਨ ਜਿਸ ਦੇ ਜਿਕਰ ਕੀਤੇ ਬਾਕੀ ਸਭ ਅੰਦੋਲਨਕਾਰੀ ਨਾਗਰਿਕ ਹਨ। ਜੇ ਅਕਾਲੀ ਦਲ ਦੀ ਅਤੇ ਤਖ਼ਤ ਸਾਹਿਬ ਦੀ ਇੱਛਾ ਸ਼ਕਤੀ ਅਤੇ ਰਾਜਨੀਤਕ ਦ੍ਰਿੜਤਾ ਦੇ ਨਾਲ ਹੀ ਨਾਲ ‘ਧਰਮ ਯੁੱਧ’ ਮੋਰਚੇ ਪ੍ਰਤੀ ਸੁਹਿਰਦਤਾ ਹੋਵੇ ਤਾਂ ਇਸ ਵਿੱਚ ਕੋਈ ਵੀ ਕਾਨੂੰਨੀ, ਸੰਵਿਧਾਨਿਕ, ਪ੍ਰਸ਼ਾਸਨਿਕ ਅੜਿੱਕਾ ਨਹੀਂ ਹੈ। ਖੁਸ਼ਗਵਾਰ ਗੱਲ ਇਹ ਹੋਵੇਗੀ ਕਿ ਕਾਨੂੰਨੀ ਅਤੇ ਸੰਵਿਧਾਨਿਕ ਪ੍ਰਕਿਰਿਆ ਦਾ ਪਾਲਣ ਕੀਤੇ ਜਾਣ ਕਰਕੇ ਸਰਕਾਰ ਦੇ ਖ਼ਿਲਾਫ਼ ਕੋਈ ਵੀ ਵਿਰੋਧੀ ਸੁਰ ਨਹੀਂ ਉਠ ਸਕੇਗੀ। ਸਿਆਸੀ ਵਿਰੋਧੀ ਧਿਰ ਵੀ ਕੋਈ ਮਸਲਾ ਖੜਾ ਨਹੀਂ ਕਰ ਸਕੇਗੀ। ਇਸ ਖੁਸ਼ਗਵਾਰ ਹੱਲ ਨੂੰ ਕੋਈ ਵੀ ਅਦਾਲਤ ਵਿੱਚ ਚੁਣੌਤੀ ਨਹੀਂ ਦੇ ਸਕੇਗਾ ਕਿਉਂਕਿ ਇਹ ਇਕ ਕਾਨੂੰਨੀ ਅਤੇ ਸੰਵਿਧਾਨਿਕ ਹੱਲ ਹੈ। ਹਾਕਮ ਧਿਰ ਆਪਣੀ ਸਿਆਸੀ ਇੱਛਾ ਸ਼ਕਤੀ ਦੇ ਨਾਲ ਹੀ ਨਾਲ ਦ੍ਰਿੜਤਾ ਅਤੇ ਵਚਨਬੱਧਤਾ ਨੂੰ ਜੇ ਕਰ ਧਾਰਨ ਕਰੇ ਤਾਂ ਉਹ ਇਸ ਪੇਚੀਦਾ ਮਸਲੇ ਦਾ ਇੰਝ ਸਭ ਨੂੰ ਸਵੀਕਾਰ ਕਾਨੂੰਨੀ ਹੱਲ ਆਸਾਨੀ ਨਾਲ ਕੱਢ ਸਕਦੀ ਹੈ। ਮੇਰੇ ਖਿਆਲ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਜਿਹਾ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ । 
ਅਗਰ ਪੰਜਾਬ ਸਰਕਾਰ ਆਪਣੀ ਸੰਵਿਧਾਨਿਕ ਅਤੇ ਕਾਨੂੰਨੀ ਜਿੰਮੇਵਾਰੀ ਪੰਜਾਬ ਦੇ ਨਾਗਰਿਕਾਂ ਨਾਲ ਨਿਭਾਉਣਾ ਹੀ ਨਹੀਂ ਚਾਹੁੰਦੀ, ਆਪਣੇ ਫ਼ਰਜ਼ਾਂ ਅਤੇ ਲੋਕਾਂ ਨੂੰ ਇਨਸਾਫ਼ ਤੇ ਨਿਆਂ ਦੇਣ ਦੇ ਆਪਣੇ ਰਾਜ ਧਰਮ ਤੋਂ ਭਗੌੜਾ ਹੀ ਹੋਣਾ ਚਾਹੁੰਦੀ ਹੈ ਅਤੇ ਅਜਿਹਾ ਸਿਆਸੀ ਲਾਹਾ ਲੈ ਕੇ ਆਪਣੀਆਂ ਵੋਟਾਂ ਪੱਕੀਆਂ ਨਹੀਂ ਕਰਨਾ ਚਾਹੁੰਦੀ ਤਾਂ ਮੈਂ ਦੂਜਾ ਕਾਨੂੰਨੀ ਰਾਹ ਵੀ ਇਸ ਸਮੱਸਿਆ ਦੇ ਹੱਲ ਦਾ ਆਪ ਨੂੰ ਦੱਸਣਾ ਚਾਹੁੰਦਾ ਹਾਂ। 
6. ਲੋਕਾਂ ਨੂੰ ਤੁਰਤ ਨਿਆਂ ਦੇਣ ਲਈ ਵੱਡੇ ਪੱਧਰ ਤੇ ਲੋਕ ਅਦਾਲਤਾਂ ਦਾ ਗਠਨ ਭਾਰਤ ਵਿੱਚ ਅੱਜ ਕਲ ਆਮ ਸੰਵਿਧਾਨਿਕ ਚਲਣ ਬਣ ਚੁਕਾ ਹੈ। ਪੰਜਾਬ ਸਰਕਾਰ ਪੰਜਾਬ ਅਤੇ ਚੰਡੀਗੜ੍ਹ ਵਿਚਲੇ ਅਜਿਹੇ ਸਾਰੇ ਹੀ ਕੇਸ ਇਕ ਵਿਸ਼ੇਸ਼ ਲੋਕ ਅਦਾਲਤ ਨੂੰ ਸੌਂਪੇ ਜਾਣ ਦਾ ਪ੍ਰਬੰਧ ਕਰਵਾ ਸਕਦੀ ਹੈ। ਇਹ ਲੋਕ ਅਦਾਲਤ ਇੱਕੋ ਦਿਨ ਵਿੱਚ ਸਾਰੇ ਕੇਸਾਂ ਦਾ ਨਿਪਟਾਰਾ ਕਰ ਸਕਦੀ ਹੈ। ਇੰਝ ਇਹ ਆਪਣੇ ਉਪਰ ਆਉਣ ਵਾਲੀ ਹਰ ਗੱਲ ਤੋਂ ਮੁਕਤ ਵੀ ਹੋ ਸਕਦੀ ਹੈ ਤੇ ਆਪਣੀ ਬਣਦੀ ਜਿੰਮੇਵਾਰੀ ਨੂੰ ਵੀ ਬਖ਼ੂਬੀ ਪੂਰਾ ਕਰ ਸਕਦੀ ਹੈ। ਪੰਜਾਬ ਵਿੱਚ ਚਿਰਾਂ ਤੋਂ ਨਿਆਂ ਦੀ ਉਡੀਕ ਕਰ ਰਹੇ ਲੋਕਾਂ ਲਈ ਇਹ ਇੱਕ ਵੱਡੀ ਰਾਹਤ ਹੋਵੇਗੀ ਜੋ ਸਹੀ ਸੰਦੇਸ਼ ਲੋਕਾਂ ਤਕ ਪੁੱਜਦਾ ਕਰੇਗੀ। ਕੀ ਆਪ ਜੀ ਮੇਰੀਆਂ ਇਨ੍ਹਾਂ ਜਾਇਜ਼ ਮੰਗਾਂ ਨਾਲ "ਪੰਥ” ਬਣ ਕੇ ਖੜੋਗੇ ? ਜਾਂ ਨਿੱਤ ਨਵੇਂ ਬਹਾਨੇ ਘੜਨ ਲਈ ਸੱਤਾ ਦਾ ਹੀ ਸਾਥ ਦੇਵੋਗੇ ?
7. ਪੰਜਾਬ ਸਰਕਾਰ ਦਾ ਇਹ ਮਤ ਨਿਰਮੂਲ ਅਤੇ ਆਪਣੀ ਬਣਦੀ ਜਿੰਮੇਵਾਰੀ ਤੋਂ ਮੂੰਹ ਫੇਰਨ ਵਾਲਾ ਹੈ ਕਿ ਇਹ ਮੰਗਾਂ ਵੱਖੋ ਵੱਖ ਸੂਬਾ ਸਰਕਾਰਾਂ ਅਤੇ ਕੇਂਦਰ ਨਾਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ। ਇਸੇ ਸੁਰ ਲਈ ਹੀ ਆਪ ਜੀ ਨੇ ਅੱਜ ਪੰਜਾਬ ਸਰਕਾਰ ਨੂੰ ਰਾਹਤ ਦੇਣ ਅਤੇ ਜਿੰਮੇਵਾਰੀ ਨਿਭਾਉਣ ਤੋਂ ਪਾਸੇ ਹਟਾਉਣ ਲਈ ਹੀ ਭਾਰਤ ਦੇ ਪ੍ਰਧਾਨ ਮੰਤ੍ਰੀ ਨੂੰ ਆਪਣੀ ਅਪੀਲ ਕਰ ਦਿੱਤੀ ਹੈ। ਪਹਿਲਾਂ ਪੰਜਾਬ ਸਰਕਾਰ ਆਪਣੀ ਬਣਦੀ ਜਿੰਮੇਵਾਰੀ ਕਿਉਂ ਨਹੀਂ ਪੂਰਾ ਕਰਦੀ ? ਜਿਵੇਂ ਅੰਗ੍ਰੇਜ਼ ਹਕੂਮਤ ਸ੍ਰੀ ਮੋਹਨ ਚੰਦ ਕਰਮ ਚੰਦ ਗਾਂਧੀ ਜੀ ਦੇ ਅਨਸ਼ਨ ਨੂੰ ਤੇ ਭੁੱਖ ਹੜਤਾਲਾਂ ਨੂੰ ‘ਅਮਨ ਸ਼ਾਂਤੀ ਅਤੇ ਫਿਰਕੂ ਸਦਭਾਵਨਾ’ ਨੂੰ ਖ਼ਤਰਾ ਦੱਸਦੀ ਤੇ ਭੰਡਦੀ ਸੀ ਠੀਕ ਅੰਗ੍ਰੇਜ਼ ਹਕੂਮਤ ਵਾਂਗ ਹੀ ਪੰਜਾਬ ਸਰਕਾਰ ਦਾ ਬੁਲਾਰਾ ਇਸ ਸ਼ਾਂਤ ਮਈ ਅਨਸ਼ਨ ਕਰਨ ਦੇ ਸੰਵਿਧਾਨਿਕ ਹੱਕ ਨੂੰ ਵੀ "ਅਜਿਹਾ ਕੁਝ ਵੀ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਸੂਬੇ ਦੀ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਵਿੱਚ ਵਿਘਨ” ਕਹਿ ਕੇ ਭਾਰਤ ਦੇ ਰਾਸ਼ਟਰ ਪਿਤਾ ਅਤੇ ਭਾਰਤ ਦੇ ਸੰਵਿਧਾਨ ਵਲੋਂ ਮਿਲੇ ਮੌਲਿਕ ਹੱਕਾਂ ਦਾ ਅਪਮਾਨ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਤਾਂ ਇਹ ਚਾਹੀਦਾ ਸੀ ਕਿ ਜਿਸ ਸੰਘਰਸ਼ ਕਰ ਕੇ ਉਸ ਨੂੰ ਸੱਤਾ ਤੇ ਬੈਠਣ ਦਾ ਮੌਕਾ ਮਿਲਿਆ ਹੈ ਉਹ ਉਸ ਸੰਘਰਸ਼ ਨਿਮਿਤ ਬਣਦੀ ਆਵਸ਼ਕ ਕਾਨੂੰਨੀ ਅਤੇ ਸੰਵਿਧਾਨਿਕ ਕਾਰਵਾਈਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਆਪਣੇ ਵਿਧਾਇਕੀ ਜਿੰਮੇਵਾਰੀ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਦੀ । ਘੱਟੋ ਘਟ ‘ਭਿੰਡਰਾਂਵਾਲਾ’ ਨਾਲ ਸਬੰਧਿਤ ਟਕਸਾਲ, ਸੰਤ, ਫੈਡਰੇਸ਼ਨ ਅਤੇ ਖਾੜਕੂ ਧਿਰਾਂ ਦੇ ਉਨ੍ਹਾਂ ਆਗੂਆਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਸਰਕਾਰ ਨਾਲ ਸੱਤਾ ਦਾ ਲਾਭ ਚੁੱਕ ਰਹੇ ਹਨ ਤੇ ਪੰਥ ਨੂੰ ਆਪਣੀ ਮਰੀ ਹੋਈ ਜ਼ਮੀਰ ਦੀ ਸੜ੍ਹਾਂਦ ਨਾਲ ਪਰਦੂਸ਼ਿਤ ਕਰ ਚੁਕੇ ਹਨ। ਸਮੁੱਚੇ ਸੂਬਿਆਂ ਨੂੰ ਤੇ ਭਾਰਤ ਸਰਕਾਰ ਸਮੇਤ ਸੰਸਾਰ ਨੂੰ ਸਾਡੇ ਵੱਲੋਂ ਦਿੱਤੇ ਉਪਰੋਕਤ ਸੰਵਿਧਾਨਿਕ ਅਤੇ ਕਾਨੂੰਨੀ ਸੁਝਾਵਾਂ ਅਨੁਸਾਰ ਸੱਚ ਤੋਂ ਜਾਣੂ ਕਰਵਾ ਕੇ ਸਭ ਬੰਦੀ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਅਮਲ ਆਰੰਭ ਕਰਵਾਉਣ ਦੀ ਇਸ ਲੋੜ ਦੀ ਪੂਰਤੀ ਸੱਤਾ ਧਾਰੀ ਅਕਾਲੀ ਧਿਰ ਹੀ ਕਰ ਸਕਦੀ ਹੈ। ਇਸ ਪ੍ਰਕਿਰਿਆ ਨੂੰ ਪੰਜਾਬ ਸਰਕਾਰ ਬਿਨਾ ਕਿਸੇ ਵੀ ਡਰ, ਭੈਅ ਅਤੇ ਅੜਿੱਕੇ ਤੋਂ ਤੁਰਤ ਅਮਲ ਵਿੱਚ ਲਿਆ ਸਕਦੀ ਹੈ।ਸਿੱਖ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਪੰਜਾਬ ਸਰਕਾਰ ਨੂੰ ਬਿਨਾ ਝਿਜਕ ਤੋਂ ਇਹ ਬਣਦੀ ਜਿੰਮੇਵਾਰੀ ਦਾ ਨਿਰਬਾਹ ਕਰਨਾ ਚਾਹੀਦਾ ਹੈ ਤੇ ਆਪਣੇ ਕਾਨੂੰਨੀ, ਵਿਧਾਇਕੀ ਅਤੇ ਸੰਵਿਧਾਨਿਕ ਫ਼ਰਜ਼ਾਂ ਤੋਂ ਭਗੌੜਾ ਨਹੀਂ ਹੋਣਾ ਚਾਹੀਦਾ।
8. ਜਿੱਥੋਂ ਤਕ ਆਪ ਜੀ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਬੰਦ ਕਮਰਾ ਮੀਟਿੰਗ ਤੋਂ ਬਾਅਦ ਆਈ ਇਸ ਰਾਏ ਦਾ ਸਬੰਧ ਹੈ ਕਿ ‘ਭੁੱਖ ਹੜਤਾਲ ਤੇ ਮਰਨ ਵਰਤ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹਨ’ ਸਬੰਧੀ ਦਾਸ ਆਪ ਜੀ ਨੂੰ ਹੀ ਪੁੱਛਣਾ ਚਾਹੁੰਦਾ ਹੈ ਕਿ "ਧਰਮ ਯੁੱਧ” ਦੇ ਸ਼ਾਂਤਮਈ ਮੋਰਚੇ ਨੂੰ ਭਾਰਤ ਸਰਕਾਰ ਤੇ ਮੀਡੀਏ ਨੇ ਅਤਿਵਾਦੀ, ਵੱਖਵਾਦੀ ਝੂਠ ਪ੍ਰਚਾਰ ਕੇ ਪੰਥ ਤੇ ਤੀਜਾ ਘੱਲੂ ਘਾਰਾ ਕਰ ਦਿੱਤਾ, ਹੁਣ ਭਾਰਤੀ ਕਾਨੂੰਨਾਂ ਅਤੇ ਸੰਵਿਧਾਨ ਦੇ ਤਹਿਤ ਮਿਲੇ ਨਾਗਰਿਕ ਅਧਿਕਾਰਾਂ ਰਾਹੀਂ ਮਰਨ ਵਰਤ ਨੂੰ ਤੁਸੀ ਭਾਰਤੀ ਨਜ਼ਰੀਏ ਤੋਂ ਸੱਤਾ ਧਾਰੀ ਧਿਰ ਨੂੰ ਲਾਭ ਪਹੁੰਚਾਉਣ ਲਈ ਨਿੰਦ ਦਿੱਤਾ ਤਾਂ ਭਾਰਤ ਦੇ ਨਾਗਰਿਕ ਸਿੱਖ ਫਿਰ ਕਿਹੜਾ ਰਾਹ ਆਪਣੀ ਆਵਾਜ਼ ਨੂੰ ਸਿੱਖ ਦੁਸ਼ਮਣ ਹਕੂਮਤਾਂ ਤਕ ਪਹੁੰਚਾਉਣ ਲਈ ਵਰਤਣ ਇਸ ਹਿਤ ਲਿਖਤ ਵਿੱਚ ਦਾਸ ਨੂੰ ਜਾਣਕਾਰੀ ਦੇਣ ਦੀ ਕਿਰਪਾ ਕਰਨੀ। 
9. ਹੁਣ ਜਦ ਆਪ ਜੀ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਸੁਰ ਵਿੱਚ ਸੁਰ ਮਿਲਾ ਕੇ ਮਰਨ ਵਰਤ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਹੀ ਦਿੱਤੀ ਹੈ ਤਾਂ ਇਕ ਕਿਰਪਾ ਹੋਰ ਕਰਨੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਫਰਜ਼ੀ ਸੰਤ ਫਤਹਿ ਸਿੰਘ ਵਲੋਂ ਮਰਨ ਵਰਤ ਰੱਖ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਵਨ ਕੁੰਡ ਬਣਵਾਉਣ, ਮਾਸਟਰ ਤਾਰਾ ਸਿੰਘ ਦੇ ਅਜਿਹੇ ਹੀ ਜਤਨਾਂ ਲਈ ਕੀ ਅਕਾਲੀ ਦਲ ਨੂੰ ਇਨ੍ਹਾਂ ਦੀਆਂ ਗਲਤੀਆਂ ਲਈ ਅਕਾਲ ਤਖ਼ਤ ਸਾਹਿਬ ਤੇ ਤਲਬ ਕਰੋਗੇ ਅਤੇ ਅੱਜ ਪੰਜਾਬ ਸਰਕਾਰ ਵਲੋਂ ਅਕਾਲੀ ਦਲ ਰਾਹੀਂ ਬਣਾਈ ਜਾ ਰਹੀ ਫਤਹਿ ਸਿੰਘ ਦੀ ਬਰਸੀ ਨੂੰ ਗਲਤ ਕਰਾਰ ਦਿਓਗੇ ? ਭਾਈ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਅਜਿਹੇ ਹੀ ਚੁੱਕੇ ਕਦਮਾਂ ਤੇ ਵੀ ਆਪਣੀ ਰਾਏ ਸਪਸ਼ਟ ਕਰਨ ਦੀ ਖੇਚਲ ਕਰੋ।

Sunday, December 8, 2013

ਜਰਮਨ ਅਦਾਲਤ ਨੇ ਗੁਰਦੁਆਰਾ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ


ਜਰਮਨ ਅਦਾਲਤ ਨੇ ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ,ਮੋਜੂਦਾ ਪ੍ਰਬੰਧਕਾਂ ਦੀ ਕਾਨੂੰਨੀ ਰਜਿਸਟਰੇਸ਼ਨ ਕੀਤੀ ਖਤਮ।
ਜਰਮਨ-ਦਸੰਬਰ ਪਿਛਲੇ ਲੰਮੇਂ ਸਮੇਂ ਤੋਂ ਜਰਮਨ ਦੇ ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਿਵਾਦਾਂ ਦੇ ਘੇਰੇ ਵਿੱਚ ਚਲੀ ਆ ਰਹੀ ਹੈ। ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਕਦੇ ਮੈਂਬਰਾਂ ਦੀਆਂ ਵੋਟਾਂ ਨੂੰ ਲੈਕੇ,ਕਦੇ ਗੋਲਕ ਤੋੜਨ ਨੂੰ ਲੈਕੇ ਅਤੇ ਕਦੀ ਕਮੇਟੀ ਦੀ ਚੋਣ ਅਤੇ ਕਈ ਹੋਰ ਮਸਲਿਆਂ ਨੂੰ ਲੈਕੇ ਸੁਰਖੀਆਂ ਵਿੱਚ ਰਹੀ ਹੈ। ਸੰਗਤਾਂ ਦੀ ਜਾਣਕਾਰੀ ਲਈ ਦਸ ਦਈਏ ਕਿ ਕਾਨੂੰਨੀ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਿਛਲੇ ਸਾਲ 2012 ਮਈ ਮਹੀਨੇ ਦੀ ਭੰਗ ਹੋ ਗਈ ਹੈ ਪਰ ਪ੍ਰਧਾਨ ਅਤੇ ਸੈਕਟਰੀ ਜਬਰਦਸ਼ਤੀ ਕਬਜਾ ਕਰੀ ਬੈਠੇ ਸਨ । ਜਦੋਂ ਕਿ ਸਾਰੇ ਮੈਂਬਰਾਂ ਦੀ ਰਜਿਸ਼ਟਰੇਸ਼ਨ ਉਸੇ ਸਮੇਂ ਖਤਮ ਕਰ ਦਿਤੀ ਗਈ ਸੀ ਪਰ ਪ੍ਰਧਾਨ ਸਤਨਾਮ ਸਿੰਘ ਬੱਬਰ,ਸੈਕਟਰੀ ਹਰਪਾਲ ਸਿੰਘ  ਤਰਲੋਚਨ ਸਿੰਘ ਜੋਸ਼ਨ ਖਜਾਨਚੀ ਦੀ ਰਜਿਸ਼ਟਰੇਸ਼ਨ ਇਸ ਕਰਕੇ ਰੱਖੀ ਸੀ ਕਿ ਉਹ ਸਿਰਫ ਚੋਣ ਕਰਵਾਉਣ ਦੀ ਜੁਮੇਂਵਾਰੀ ਨਿਭਾਉਣ ਪਰ ਕਿਸੇ ਪ੍ਰਕਾਰ ਦੀ ਕਾਗਜ਼ੀ ਕਾਰਵਾਈ ਨਹੀ ਕਰ ਸਕਦੇ ਪਰ ਦੋ ਮੈਂਬਰਾਂ ਪ੍ਰਧਾਨ,ਸੈਕਟਰੀ ਨੇ ਆਪਣੀ ਮਨਮਰਜੀ ਕਰਕੇ ਬੈਂਕ ਵਿੱਚੋਂ ਪੈਸਾ ਵੀ ਕਢਵਾਇਆ ਅਤੇ ਗੋਲਕ ਵੀ ਤੋੜੀ ਅਤੇ ਹਜਾਰਾਂ ਯੂਰੋ ਦਾ ਹਿਸਾਬ ਕਿਤਾਬ ਨਹੀ ਦਿਤਾ ਗਿਆ ਜਿਸ ਕਾਰਨ ਪਿਛਲੇ ਸਮੇਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਦੂਸਰੇ ਪਾਸੇ ਪਿਛਲੇ ਸਾਲ ਮਈ ਮਹੀਨੇ ਤੋਂ ਕਮੇਟੀ ਦੀ ਚੋਣ ਕਰਵਾਉਣ ਲਈ ਸੰਗਤਾਂ ਬਹੁਤ ਕਾਹਲੀਆਂ ਹਨ ਅਤੇ ਕਹਿੰਦੀਆਂ ਆ ਰਹੀਆਂ ਹਨ ਕਿ ਜਦੋਂ ਤੋਂ ਜਲਦੀ ਚੋਣ ਕਰਵਾਈ ਜਾਵੇ ਤਾਂ ਜੋ ਨਵੀਂ ਕਮੇਟੀ ਗੁਰਦੁਆਰਾ ਸਾਹਿਬ ਦੀ ਚੜਦੀ ਕਲਾ ਅਤੇ ਨਵੀਂ ਲਹਿਰ ਪੈਦਾ ਕਰੇ। ਇਸ ਸਬੰਧੀ ਅਦਾਲਤ ਵਲੋਂ ਵੀ ਬਾਰ ਬਾਰ ਕਹਿਣ ਤੇ ਦੋਨਾਂ ਮੈਂਬਰਾਂ ਨੇ ਸਮੇਂ ਸਮੇਂ ਤੇ ਬਹੁਤ ਮਨ ਮਰਜੀਆਂ ਕੀਤੀਆਂ ਹਨ ਅਤੇ ਹਰ ਕੇਸ ਨੂੰ ਅਗੇ ਤੋਂ ਅਗੇ ਕਰਕੇ ਆਪਣਾ ਕਬਜਾ ਬਣਾਈ ਰੱਖਣ ਲਈ ਹੱਥਕੰਡੇ ਅਪਣਾਏ ਹਨ। ਪਿਛਲੇ ਦਿਨੀਂ 29 ਨਵੰਬਰ 2013 ਨੂੰ ਆਈ ਇਕ ਅਦਾਲਤੀ ਚਿੱਠੀ ਨੇ ਸਿੱਖ ਜਗਤ ਵਿੱਚ ਨਵਾਂ ਵਿਵਾਦ ਛੇੜ ਦਿਤਾ ਹੈ ਜਿਸਨੂੰ ਪੜਕੇ ਸਿੱਖ ਕੌਮ ਨੂੰ ਹੈਰਾਨੀ  ਹੋਵੇਗੀ ਕਿ ਜਰਮਨ ਦੇਸ਼ ਵਿੱਚ ਇਹ ਪਹਿਲਾ ਕੇਸ ਹੈ ਜਿਸ ਤਹਿਤ ਅਦਾਲਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ ਹੈ ਅਤੇ ਉਸ ਸਮੇਂ ਤਕ ਅਦਾਲਤ ਕੋਲ ਸਾਰਾ ਪ੍ਰਬੰਧ ਰਹੇਗਾ ਜਦੋਂ ਤਕ ਅਦਾਲਤ ਵਲੋਂ ਭੇਜਿਆ ਨੁਮਾਇੰਦਾ ਅਗਲੀ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀ ਕਰਵਾ ਦਿੰਦਾ। ਪਿਛਲੇ ਸਮੇਂ ਜਦੋਂ ਮੀਡੀਏ ਨੇ ਇਸ ਪ੍ਰਬੰਧਕਾਂ ਬਾਰੇ ਖਬਰਾਂ ਲਾਈਆਂ ਅਤੇ ਉਹਨਾਂ ਦੀਆਂ ਆਪ ਹੁਦਰੀਆਂ ਨੂੰ ਜਗ ਜਾਹਿਰ ਕੀਤਾ ਤਾਂ ਮੀਡੀਆ ਨੂੰ ਵੀ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੀਡੀਆ ਗਲਤ ਖਬਰਾਂ ਲਾ ਰਿਹਾ ਹੈ ਜਦੋਂ ਕਿ ਮੀਡੀਏ ਕੋਲ ਸਾਰੇ ਸਬੂਤ ਹਨ ਅਤੇ ਜੋ ਵੀ ਲਿਖਿਆ ਗਿਆ ਸੀ ਅਤੇ ਅਜ ਲਿੱਖ ਰਿਹਾ ਹੈ ਸਭ ਸੱਚ ਅਤੇ ਸਬੂਤਾਂ ਦੇ ਅਦਾਰ ਤੇ ਲਿਖ ਰਿਹਾ ਹੈ। ਅਦਾਰਾ ਪੰਜਾਬੀ ਟਾਈਮਜ਼ ਨੂੰ ਨਵੀਂ ਆਈ ਖਬਰ ਤੋਂ ਪਤਾ ਲਗਾ ਹੈ ਕਿ ਜਰਮਨ ਦੀ ਅਦਾਲਤ ਵਲੋਂ ਪ੍ਰਧਾਨ ,ਸੈਕਟਰੀ ਅਤੇ ਖਜਾਨਚੀ ਦੀ ਰਜਿਸ਼ਟਰੇਸ਼ਨ ਨੂੰ ਖਤਮ ਕਰ ਦਿਤਾ ਹੈ ਅਤੇ ਗੁਰਦੁਆਰਾ ਸਾਹਿਬ ਦਾ ਸਾਰਾ ਕਾਰਜ ਆਪਣੇ ਹੱਥ ਲੈ ਲਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅਦਾਲਤ ਵਲੋਂ ਨਿਯੁਕਤ ਕੀਤੇ ਸਰਕਾਰੀ ਨੁਮਾਇੰਦਾ ਦੀ ਨਿਗਰਾਨੀ ਵਿੱਚ ਕੀਤੀ ਜਾਵੇਗੀ। ਸਿੱਖ ਕੌਮ ਨੂੰ ਹੁਣ ਇਹ ਸੋਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੋ ਪ੍ਰਬੰਧਕਾਂ ਦੀ ਗਲਤੀ ਕਰਕੇ ਜਿਥੇ ਸਿੱਖ ਸੰਸਥਾ ਦੀ ਚੋਣ ਗੁਰਦੁਆਰਾ ਸਾਹਿਬ ਵਿੱਖੇ ਸੀ੍ ਗੁਰੂ ਗੰਰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਗਤਾਂ ਵਲੋਂ ਹੋਣੀ ਸੀ ਉਹ ਚੋਣ ਹੁਣ ਅਦਾਲਤ ਵਲੋਂ ਕੀਤੀ ਜਾ ਰਹੀ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਖਾਲਸਾ ਜੀ ਹੁਣ ਸੰਗਤਾਂ ਨੇ ਸੋਚਣਾਂ ਹੈ ਕਿ ਅਗਲੀ ਆ ਰਹੀ ਗੁਰਦੁਆਰਾ ਚੋਣ ਵਿੱਚ ਫਿਰ ਇਹੋ ਜਿਹੇ ਲੋਕਾਂ ਦਾ ਸਾਥ ਦੇਣਾਂ ਹੈ ਜਾਂ ਸੰਗਤਾਂ ਵਲੋਂ ਚੁਣੇ ਜਾਣੇ ਹਨ ਜਿੰਨਾਂ ਨੇ ਸਿੱਖੀ ਰਹਿਤ ਮਰਿਯਾਦਾ ਨੂੰ ਭਾਰੀ ਸੱਟ ਮਾਰੀ ਹੈ? ਪਾਠਕਾਂ ਦੀ ਜਾਣਕਾਰੀ ਲਈ ਇਹ ਦਸ ਰਹੇ ਹਾਂ ਕਿ ਅਜ ਸਮੁੱਚੀ ਸੰਗਤ ਅਗੇ ਸੱਚ ਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਨੂੰ ਬਦਨਾਮ ਕਰਨ ਵਾਲੇ ਕੌਣ ਹਨ ਜਿੰਨਾਂ ਨੂੰ ਸਰਕਾਰੀ ਤੌਰ ਤੇ ਗੁਰਦੁਆਰੇ ਦੇ ਪ੍ਰਬੰਧ ਤੋਂ ਬਰਖਾਸ਼ਤ ਕਰਨ ਤਕ ਜਾਣ ਦੀ ਨੌਬਤ ਆ ਪਈ ਹੈ। ਅਦਾਰਾ ਪੰਜਾਬੀ ਟਾਈਮਜ਼ ਦੀ ਵਾਹਿਗੁਰੂ ਅਗੇ ਅਰਦਾਸ ਹੈ ਕਿ ਵਾਹਿਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਏਕਤਾ ਅਤੇ ਪ੍ਰੇਮ ਬਖਸ਼ਿਸ਼ ਕਰਨ ਤਾਂ ਜੋ ਗੁਰਦੁਆਰਿਆਂ ਦਾ ਪ੍ਰਬੰਧ ਚੰਗਾ ਹੋ ਸਕੇ ਅਤੇ ਸੰਗਤਾਂ ਨੂੰ ਵੀ ਸਹੀ ਅਤੇ ਚੰਗੇ ਵਿਅਕਤੀਆਂ ਨੂੰ ਪ੍ਰਬੰਧਕ ਕਮੇਟੀਆਂ ਵਿੱਚ ਚੋਣ ਕਰਨ ਦੀ ਸ਼ਕਤੀ ਦੇਵੇ। ਅਰਦਾਸ ਹੈ ਕਿ ਇਸ ਸਰਕਾਰੀ ਕਾਰਵਾਈ ਤੋਂ ਬਾਦ ਜਰਮਨ ਦੇ ਬਾਕੀ ਗੁਰਦੁਆਰਿਆਂ ਤੇ ਕੋਈ ਅਸਰ ਨਾ ਪਏ।

Monday, December 2, 2013

ਹਿੰਦੂਆਂ ਦੀਆਂ ਨਜਰਾਂ ਵਿੱਚ ਸਿਖਾਂ ਦਾ ਰੁਤਬਾ ਉਹੀ ਹੈ ਜਿਹੜਾ ਮੁਗਲ ਹਾਕਮਾਂ ਦੀ ਨਜਰ ਵਿਚ ਹਿੰਦੂਆਂ ਦਾ ਹੋਇਆ ਕਰਦਾ ਸੀ।

ਭਾਰਤੀ ਰਾਜਨੀਤੀ ਵਿਚ ਸੇਵਾਵਾਂ

    ਭਾਰਤੀ ਰਾਜਨੀਤੀ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਜਿਹੜੇ ਸਿੱਖ ਨੇਤਾ ਜਾਂ ਲੋਕ ਧਰਮ ਨਿਰਪੱਖਤਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹਨ ਜਾਂ ਉਹ ਬਾਹਰ ਤੋਂ ਸਮਰਥਨ ਕਰਦੇ ਹਨ। ਉਹਨਾ ਨੂੰ ਸਮਝ ਲੈਣ ਚਾਹੀਦਾ ਹੈ ਕਿ ਹਿੰਦੂ ਵਰਗ ਦੇ ਵਡੇ ਕਾਂਗਰਸੀ ਨੇਤਾ, ਘਟ-ਗਿਣਤੀਆਂ ਚੋਂ ਆਏ ਆਗੂਆਂ ਨੂੰ  ਲਗਦੀ ਵਾਹ ਹਮੇਸ਼ਾਂ ਨੁਕਰੇ ਲਗਾਈ ਰਖਣ ਵਿਚ ਪੱਕਾ ਵਿਸ਼ਵਾਸ਼ ਰਖਦੇ ਹਨ। ਜੇਕਰ ਕਿਸੇ ਸਿੱਖ ਨੂੰ ਕਦੇ ਮਜਬੂਰੀ ਵੱਸ ਕੋਈ ਵਡਾ ਔਹਦਾ ਦੇਣਾ ਵੀ ਪੈਂਦਾ ਹੈ ਤਾਂ ਕੁਝ ਸ ਮੇਂ ਪਿੱਛੋਂ ਹੀ ਤੇਂਦੂਏ ਵਾਂਗ ਉਸ ਦੀ ਸਖਸ਼ੀਅਤ ਦਾ ਸਾਰਾ ਪੰਥਕ-ਖੂਨ ਨਿਚੋੜ ਕੇ ਇਸ ਕਦਰ ਬਿਕਾਰ ਕਰ ਦਿੱਤਾ ਜਾਂਦਾ ਹੈ ਕਿ ਉਹ ਨਾ ਘਰ ਦਾ ਰਹਿ ਸਕੇ ਤੇ ਨਾ ਘਾਟ ਦਾ। 
    ਇਹ ਤਥ 1920 ਤੋਂ 2013 ਤੱਕ ਦੇ ਪ੍ਰਮੁੱਖ ਰਾਜਸੀ ਘਟਨਾਕ੍ਰਮ ਬਿਆਨ ਕਰਨ ਵਾਲੀਆਂ ਇਤਿਹਾਸਕ ਪੁਸਤਕਾਂ ਚੋਂ ਭਲੀ ਪ੍ਰਕਾਰ ਪਰਗਟ ਹੁੰਦਾ ਹੈ। ਬੇਸ਼ਕ ਮਹੰਤਾਂ ਜਾਂ ਅੰਗਰੇਜਾਂ ਖਿਲਾਫ ਲੜਾਈ ਹੋਵੇ, ਅਜਾਦੀ ਦੇ ਕੰਢੇ ਖੜੇ ਹੋਈਏ, ਅਜਾਦੀ ਮਿਲਣ ਪਿੱਛੋਂ ਦਾ ਸਮਾਂ ਹੋਵੇ, ਪੰਜਾਬੀ ਸੂਬੇ ਦਾ ਮੋਰਚਾ, ਧਰਮ ਯੁੱਧ ਮੋਰਚਾ, ਸਾਕਾ ਨੀਲਾ ਤਾਰਾ ਹੋਵੇ, ਦਿਲੀ ਸਿੱਖ ਕਤਲੇਆਮ, ਦਿੱਲੀ ਕਮੇਟੀ ਚੋਣਾਂ 'ਚ ਅਕਾਲੀ ਦਲ ਦਿਲੀ ਦੀ ਹਾਰ ਦਾ ਮੁਲਅੰਕਣ,  ਇਹਨਾ ਸਭ ਮੌਕਿਆਂ ਤੇ ਕਾਂਗਰਸ 'ਚ ਸ਼ਾਮਲ ਸਿੱਖ ਨਿਤਾਵਾਂ ਦਾ ਰੋਲ, ਤੁਹਾਨੂੰ ਉਪਰੋਕਤ ਤੱਥ ਦੀ ਪੁਸ਼ਟੀ ਕਰਦਾ ਨਜਰ ਆਵੇਗਾ।
    ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਾਂਗਰਸੀ ਸਿੱਖ ਨੇਤਾਵਾਂ ਨੂੰ ਬੜਾ ਸੰਭਲ ਕੇ ਚਲਣਾਂ ਚਾਹੀਦਾ ਹੈ। ਕਿਤੇ ਐਸਾ ਨਾ ਹੋਵੇ ਕਿ ਉਨ੍ਹਾਂ ਦਾ ਨਾਂ ਵੀ ਸਿੱਖ ਕੌਂਮ ਦੇ ਕਾਲੇ ਅਧਿਆਏ ਵਿਚ ਸ਼ਾਮਲ ਹੋ ਜਾਵੇ। ਇਤਿਹਾਸ ਜਾਨਣ ਦਾ ਇਹੀ ਲਾਭ ਹੁੰਦਾ ਹੈ ਕਿ ਬੀਤ ਚੁੱਕੇ ਸਮੇਂ ਤੋਂ ਕੁਝ ਸਿਖਿਆ ਪ੍ਰਾਪਤ ਕੀਤੀ ਜਾਵੇ ਅਤੇ ਅਗਾਂਹ ਲਈ ਸਾਵਧਾਨ ਰਿਹਾ ਜਾਵੇ। ਗੁਰੁ ਨਾਨਕ ਸਾਹਿਬ ਦਾ ਫੁਰਮਾਣ ਹੈ:-
ਅਗੋ ਦੇ ਜੇ ਚੇਤੀਐ ਤਾ ਕਾਇਤ ਮਿਲੇ ਸਜਾਇ॥
ਕਾਂਗਰਸ ਤੋਂ ਇਲਾਵਾ ਭਾਰਤੀਯ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਦੂਜੀ ਵੱਡੀ ਰਾਸ਼ਟਰੀ ਪਾਰਟੀ ਹੈ। ਇਹ ਧਰਮ ਨਿਰਪਖਤਾ ਦਾ ਲਿਬਾਸ ਪਹਿਨਣਾ ਗਲਤ ਸਮਝਦੀ ਹੈ। ਇਸ ਦੀ ਸਿੱਕੇ-ਬੰਧ ਪੱਕੀ ਵਿਚਾਰਧਾਰਾ ਇਹ ਹੈ ਕਿ ਸਿਖਾਂ ਸਮੇਤ ਹੋਰ ਸੱਭ ਵਰਗਾਂ ਨੂੰ ਆਪਣੇ ਮਨਾਂ ਵਿਚੋ ਵੱਖਰੇ ਤੇ ਨਿਆਰੇ ਹੋਣ ਦਾ ਖਿਆਲ ਪੂਰੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਅਤੇ ਇਹ ਜਿਤਨੀ ਛੇਤੀ ਹੋ ਸਕੇ ਆਪਣੇ ਆਪ ਨੂੰ ਹਿੰਦੂ ਹੋਣਾ ਪ੍ਰਵਾਨ ਕਰ ਲੈਣ, ਵਰਨਾ ਉਹ ਸੁਖੀ ਨਹੀ ਰਹਿ ਸਕਦੇ। ਇਸ ਕੰਮ ਨੂੰ ਅਮਲੀ ਰੂਪ ਦੇਣ ਲਈ ਸੰਘ-ਪਰਿਵਾਰ, ਚਾਣਕਿਆ ਦੀ ਸ਼ਾਮ, ਦਾਮ, ਦੰਡ, ਭੇਦ ਨੀਤੀ ਰਾਹੀਂ ਲਗਾਤਾਰ ਆਪਣੇ ਖੂਫੀਆ ਇਜੰਡੇ 'ਤੇ ਬੜੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ। ਜਿਸ ਨੇ ਇਹ ਨਿਸਚਿਤ ਬਣਾਉਣਾ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ ਤੇ ਇਸ ਦੀ ਬੋਲੀ ਹਿੰਦੀ ਹੈ, ਇਹ ਸਭ ਵਰਗਾਂ ਨੂੰ ਹਰ ਹਾਲਤ ਵਿੱਚ ਸਵੀਕਾਰ ਕਰਨੀ ਪਵੇਗੀ..।
ਇਨ੍ਹਾਂ ਲੋਕਾਂ ਦੀਆਂ ਨਜਰਾਂ ਵਿੱਚ ਸਾਰਾ ਦੇਸ਼ ਹਿੰਦੂ, ਸਿੱਖ, ਈਸਾਈ, ਮੁਸਲਮਾਨ ਤੇ ਹੋਰਾਂ ਦਾ ਸਾਂਝਾ ਨਹੀ ਬਲਕਿ ਇਸ ਦੇ ਅਸਲੀ ਮਾਲਕ ਹਿੰਦੂ ਹਨ। ਜਿਹੜਾ ਭਾਰਤ ਵਾਸੀ ਇਸ ਗੱਲ ਨੂੰ ਨਹੀ ਮੰਨਦਾ, ਉਹ ਅਣ-ਲੁੜੀਦਾ ਤੱਤ ਹੈ ਜਾਂ ਦੁਸਮਣ । ਐਸੇ ਲੋਕਾਂ ਨੂੰ  ਸਿੱਧੇ ਰਾਹੇ ਪਾਉਣ ਲਈ ਆਰ.ਐਸ.ਐਸ ਨੇ ਕਈ ਸੰਗਠਨ ਤਿਆਰ ਕੀਤੇ ਹੋਏ ਹਨ, ਜਿਹੜੇ ਇਸ਼ਾਰਾ ਮਿਲਦੇ ਸਾਰ, ਅਕਲ-ਟਿਕਾਣੇ ਲਿਆਉਣ ਤਿਆਰ ਹੋ ਜਾਂਦੇ ਹਨ।
1984 ਵਿੱਚ ਅੰਮ੍ਰਿਤਸਰ, ਪੰਜਾਬ, ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਵਾਪਰੀਆਂ ਘਟਨਾਵਾਂ ਸਿੱਖਾਂ ਦੀ ਅਕਲ-ਟਿਕਾਣੇ ਲਿਆਉਣ ਦੀਆਂ ਵੱਡੀਆਂ ਮਿਸਾਲਾਂ ਹਨ। ਜਦ ਇੱਕ (ਕਾਂਗਰਸ) ਨੇ ਸਿੱਖਾਂ ਨੂੰ ਟੈਂਕਾਂ, ਤੋਪਾਂ ਤੇ ਮਸ਼ੀਨ ਗੰਨਾਂ ਨਾਲ ਭੁੱਨਿਆਂ  ਤਾਂ ਦੂਜੇ (ਭਾਜਪਾ) ਨੇ ਸਿੱਖਾਂ ਦੇ ਮਰਨ ਦੀ ਖੁਸ਼ੀ ਵਿੱਚ ਭੰਗੜੇ ਪਾਏ, ਲੱਡੂ ਵੰਡੇ, ਵਧਾਈਆਂ ਦਿਤੀਆਂ ਤੇ ਮੂਹ ਅੱਡ ਅੱਡ ਕੇ ਰੌਲਾ ਪਾਇਆ ਕਿ ਚੰਗਾ ਹੋਇਆ- ! ਚੰਗਾ ਹੋਇਆ-!!  ਇਥੇ ਹੀ ਬੱਸ ਨਹੀ, ਪਹਿਲੇ ਨੇ ਕਿਹਾ ਹੁਣ ਮਲਮ ਲਗਾਵਾਂਗੇ ਦੂਜੇ ਨੇ ਕਿਹਾ ਹੁਣ ਹਿੰਦੂ ਸਿੱਖ ਰਿਸ਼ਤੇ ਹੋਰ ਮਜਬੂਤ ਕਰਾਂਗੇ। ਇਥੇ ਦੋਹਾਂ ਧਿਰਾਂ ਦੀ ਰੂਹ ਵਿਚਲੇ ਸਾਂਝੇ ਤੱਤ ਨੂੰ ਕਿਹੜਾ ਮੂਰਖ ਹੈ, ਜੋ ਪਛਾਣ ਨਹੀ ਸਕਦਾ! 
ਕਾਂਗਰਸ ਦੇ ਨਿਤਾਵਾਂ ਨੇ ਦੁਨੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਦੱਸਿਆ ਕਿ ਇਹ ਸੱਭ ਕੁਝ ਕਰਨਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਲਈ ਜਰੂਰੀ ਸੀ। ਇਸ ਦੇ ਨਾਲ ਹੀ ਭਾਜਪਾ ਨੇ ਵੀ ਇਹ ਸੋਚ ਕੇ ਕਿ ਕਿਤੇ ਅੇੈਸਾ ਨਾ ਹੋਵੇ ਕਿ ਇਕੱਲੀ ਕਾਂਗਰਸ ਹੀ ਸਾਰੇ ਹਿੰਦੂ ਜਗਤ ਦੀ ਖੁਸ਼ੀ ਹਾਸਲ ਕਰਨ ਦਾ ਰਾਜਸੀ ਲਾਹਾ ਖੱਟ ਜਾਵੇ, ਉਨ੍ਹਾਂ ਨੇ ਬਿਨਾਂ ਸੰਕੋਚ ਤੋਂ ਗੱਜ ਕੇ ਬਿਆਨ ਜਾਰੀ ਕਰ ਦਿਤਾ ਕਿ ਇਹ ਸੱਭ ਕੁਝ ਤਾਂ ਇਕ ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤਾਂ ਅਜੇ ਵੀ ਡਰਦੀ ਸੀ, ਅਸੀ (ਭਾਜਪਾ) ਨੇ ਹੀ ਉਸ ਨੂੰ ਹੌਂਸਲਾ ਦਿੱਤਾ ਕਿ ਤੁਸੀ ਹਮਲਾ ਕਰੋ,  ਅਸੀ ਤੁਹਾਡੇ ਨਾਲ ਹਾਂ।
ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਵਿੱਚ ਕੋਈ ਮੁਸਲਮਾਨ ਜਾਂ ਈਸਾਈ ਸ਼ਾਮਲ ਨਹੀ ਸੀ ਹੋਇਆ। ਕੇਵਲ ਹਿੰਦੂ ਵਰਗ ਹੀ ਸੀ, ਜਿਸ ਨੇ ਬੇਕਿਰਕੀ ਨਾਲ ਇਸ ਕਤਲੋ-ਗਾਰਤ ਵਿੱਚ ਸ਼ਾਮਲ ਹੋਣ ਨੂੰ ਗਨੀਮਤ ਸਮਝਿਆ। ਪਰ ਰਾਜਸੀ ਨੇਤਾਵਾਂ ਦਾ ਝੂਠਾ ਕਿਰਦਾਰ ਦੇਖੋ! ਭਾਜਪਾ ਨੇ ਸਿੱਖ ਜਗਤ ਨੂੰ ਬੁੱਧੂ ਬਨਾਉਣ ਲਈ ਦੋਹਾਂ ਪਾਰਟੀਆਂ ਵਲੋਂ ਆਪਸੀ ਸਹਿਮਤੀ ਨਾਲ ਕੀਤੇ ਗਏ ਸਾਂਝੇ ਕਾਰੇ ਦਾ ਸਾਰਾ ਠੀਕਰਾ ਇਕਲੀ ਕਾਂਗਰਸ ਦੇ ਸਿਰ ਭੰਨਣ ਦੀ ਚਾਲ ਖੇਡੀ ਅਤੇ ਅੱਜ ਵੀ ਖੇਡੀ ਜਾ ਰਹੀ ਹੈ।ਜਿਸ ਦੀ ਗਰਿੱਫਤ ਵਿੱਚ ਜਜਬਾਤੀ ਤੇ ਧੜੇਬੰਦੀ ਦੇ ਰੋਗ ਵਾਲਾ ਸਿੱਖ ਆ ਚੱਕਾ ਹੈ।
ਇਹ ਸਭ ਕਹਿਣ ਦਾ ਤਾਤਪਰਜ ਕੇਵਲ ਇਨ੍ਹਾ ਹੈ ਕਿ ਦੋਹਾਂ ਪਾਰਟੀਆਂ ਵਿੱਚ ਸ਼ਾਮਲ ਸਿੱਖ ਨਿਤਾਵਾਂ ਦਾ ਰਾਜਸੀ ਮਕਸਦ, ਸਵਾਰਥ ਜਾਂ ਸਿਖ ਕੌਂਮ ਦੇ ਮੁਫਾਦ ਵਿਚੋਂ ਕਿਹੜਾ ਅੱਵਲ ਹੋਣਾ ਚਾਹੀਦਾ ਹੈ? ਦੇਸ਼ ਦੀਆਂ ਦੋਹਾਂ ਵੱਡੀਆਂ ਰਾਜਸੀ ਧਿਰਾਂ ਦੀ ਸਿੱਖਾਂ ਪ੍ਰਤੀ ਨੀਤੀ-ਅੰਤਰ ਕੇਵਲ ਇਨ੍ਹਾਂ ਹੈ ਕਿ ਕਾਂਗਰਸ ਸਿੱਖ ਪੰਥ ਰੂਪੀ ਦਰਖਤ ਦੇ ਸਾਰੇ ਫਲ ਖਾ ਜਾਂਦੀ ਹੈ ਤਾਂਕਿ ਇਸ ਦੀ ਸਿਹਤ ਨਾ ਬਣ ਸਕੇ ਅਤੇ ਭਾਜਪਾ, ਇਸ ਦਰਖਤ ਦੀਆਂ ਜੜ੍ਹਾਂ ਨੂੰ ਹੀ ਕੱਟ ਰਹੀ ਹੈ ਤਾਂਕਿ ਫਲ ਲਗਣ ਹੀ ਨਾ।
ਇਹ ਗੱਲਾਂ ਇਸ ਲਈ ਕੀਤੀਆਂ ਜਾ ਰਹਿਆਂ ਹਨ ਕਿ ਜੇ ਦੋਨੋ ਪਾਰਟੀਆਂ ਵਿਚਲੇ ਹਿੰਦੂ ਆਗੂ, ਸਿੱਖਾਂ ਨੂੰ ਮਾਰਨ ਜਾਂ ਕਮਜੋਰ ਕਰਨ ਲਈ ਹਮੇਸ਼ਾ ਇਕਠੇ ਹੋ ਜਾਂਦੇ ਹਨ ਤਾਂ ਇਹਨਾ ਵਿੱਚਲੇ ਸਿੱਖ ਆਪਣੀ ਕੌਂਮ ਦੇ ਬਚਾਅ ਲਈ ਇਕਠੇ ਕਿਉਂ ਨਹੀ ਹੁੰਦੇ? ਇਸ ਵਰਤਾਰੇ ਨੂੰ ਕੁਦਰਤ ਦੀ ਕਰੋਪੀ ਕਿਹਾ ਜਾਵੇ ਜਾਂ ਸਿੱਖਾਂ ਦੀ ਅਕਲ ਵਿੱਚ ਫਰਕ, ਅੰਦਾਜਾ ਲਗਾਉਣਾ ਬੜਾ ਕਠਨ ਹੈ। ਰਾਜਸੀ ਪਾਰਟੀਆਂ ਵਿਚਲੇ ਸਾਡੇ ਸਿੱਖ ਨੇਤਾਵਾਂ ਨੂੰ ਆਪਣੀ ਕੌਂਮ ਦੀ ਤਰੱਕੀ, ਵਿਕਾਸ ਜਾਂ ਭਲਾਈ ਨੂੰ ਯਕੀਨੀ ਬਣਾਉਣ ਦਾ ਕੋਈ ਇਜੰਡਾ ਹੀ ਨਜਰ ਨਹੀ ਆਉਦਾ । ਜੇਕਰ ਕਿਸੇ ਇਕ ਅੱਧ ਦੇ ਦਿੱਲ ਵਿਚ ਥੋਹੜਾ ਪੰਥਕ ਪਿਆਰ  ਹੋਵੇ ਵੀ ਤਾਂ ਉਸ ਨੂੰ ਖਾਮੋਸ਼ ਰਹਿਣ ਲਈ ਮਜਬੂਰ ਕਰ ਦਿਤਾ ਜਾਂਦਾ ਹੈ। 
ਕਾਂਗਰਸੀ ਸਿੱਖ ਜਾਂ ਭਾਜਪਾ ਸਮਰਥਕ ਸਿੱਖ, ਆਪਣੀ ਪਾਰਟੀ ਦੀਆਂ ਸਿੱਖਾਂ ਸਬੰਧੀ ਗਲਤ ਨੀਤੀਆਂ ਜਾਂ ਕੰਮਾਂ ਵਿਰੁੱਧ, ਨਾ ਕਦੇ ਆਵਾਜ ਉਠਾਉਦੇ ਹਨ, ਨਾ ਆਪਣਾ ਪ੍ਰਭਾਵ ਪਾਉਣ ਦੀ ਕੋਈ ਲੋੜ ਸਮਝਦੇ ਹਨ, ਮਤਾਂ ਉਨ੍ਹਾਂ ਦੇ ਆਪਣੇ ਰੁੱਤਬੇ ਜਾਂ ਸਵਾਰਥ ਨੂੰ ਕੋਈ ਹਾਨੀ ਹੋ ਜਾਵੇ। ਹਾਂ, ਇਸ ਦੀ ਭੜਾਸ ਆਪਣੀ ਪਾਰਟੀ ਦੇ ਹਿੰਦੂ ਆਗੂਆਂ ਉੱਪਰ ਕੱਢਣ ਦੀ ਬਜਾਏ, ਉਹ ਹੋਰ ਹੋਰ ਮੁੱਦੇ ਉਠਾ ਕੇ, ਵਿਰੋਧੀ ਪਾਰਟੀ ਵਿੱਚਲੇ ਆਪਣੇ ਸਿੱਖ ਭਰਾਵਾਂ ਵਿਰੁੱਧ ਹੀ ਜਹਾਦ ਖੜਾ ਕਰਕੇ, ਆਪਣੀ ਪਾਰਟੀ ਦੇ ਹਿੰਦੂ ਆਗੂਆਂ ਨੂੰ ਬਚਾਉਣ ਲਗਦੇ ਹਨ। 
ਪਰ ਚਾਹੀਦਾ ਇਹ ਹੈ ਕਿ ਜੇ ਕਾਂਗਰਸ ਗਲਤ ਕਰੇ ਤਾਂ ਭਾਜਪਾਈ ਸਿੱਖ, ਆਪਣੀ ਪਾਰਟੀ ਦੇ ਸਾਰੇ ਵੱਡੇ ਹਿੰਦੂ ਆਗੂਆਂ ਨੂੰ ਅੱਗੇ ਕਰ ਕੇ, ਕਾਂਗਰਸ ਵਿਰੁੱਧ ਪ੍ਰਚਾਰ ਕਰਵਾੳਣ 'ਤੇ ਹੋਣ ਵਾਲੇ ਧੱਕੇ ਨੂੰ ਰੋਕਣ। ਇਸੇ ਤਰ੍ਹਾਂ ਜੇ ਭਾਜਪਾ ਗਲਤ ਕਰੇ ਤਾਂ ਕਾਂਗਰਸੀ ਸਿੱਖ ਕਰਨ। ਅੱਜ ਹਾਲਾਤ ਇਹ ਹਨ ਕਿ ਬੇਸ਼ੱਕ ਕੋਈ ਧਾਰਮਿਕ ਮਸਲਾ ਹੋਵੇ ਜਾਂ ਸਿਆਸੀ, ਚਾਰੇ ਪਾਸੇ ਸਿੱਖ ਹੀ ਸਿੱਖਾਂ ਨਾਲ ਲੜ ਰਹੇ ਹਨ। ਕੀ ਇਹ ਰੁਝਾਨ ਸਿੱਖਾਂ ਵਰਗੀ ਛੋਟੀ ਜਿਹੀ ਕੌਂਮ ਲਈ ਲਾਭਕਾਰੀ ਹੈ?
ਕੇਂਦਰ ਵਿਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਸਿੱਖਾਂ ਦੀਆਂ ਮੰਗਾਂ ਜਾਂ ਸਮੱਸਿਆਵਾਂ ਪ੍ਰਤੀ ਕਿਸੇ ਨੂੰ ਕੋਈ ਹਮਦਰਦੀ ਨਹੀ ਹੈ। ਇਹ ਸਿਲਸਲਾ 1947 ਤੋਂ ਚੱਲਿਆ ਆ ਰਿਹਾ ਹੈ। ਦੇਸ਼ ਦੇ ਸਮੱਚੇ ਹਿੰਦੂ ਜਗਤ ਦੀ ਸੋਚ ਸਿੱਖਾਂ ਪ੍ਰਤੀ ਬੜੀ ਸੰਕੀਰਣ ਹੈ। ਇਸ ਗੱਲ ਵਿੱਚ ਵੀ ਕੋਈ ਦੋ ਰਾਵਾਂ ਨਹੀ ਹਨ ਕਿ ਹਰ ਰਾਜਸੀ ਪਾਰਟੀ ਦੇ ਹਿੰਦੂ ਆਗੂ, ਸਿੱਖਾਂ ਦੀ ਹਰ  ਉਸ ਮੰਗ ਜਾਂ ਖਾਹਸ਼ ਦੇ ਸਦਾ ਤੋਂ ਵਿਰੋਧੀ ਚਲੇ ਆ ਰਹੇ ਹਨ, ਜਿਸ ਦਾ ਸਬੰਧ ਸਿੱਖਾਂ ਦੇ ਸਵੈਮਾਨ ਜਾਂ ਪੰਜਾਬ ਨੂੰ ਮਜਬੂਤ ਕਰਨ ਨਾਲ ਜੁੜਿਆ ਹੋਇਆ ਹੋਵੇ।
ਸਿੱਖ ਆਗੂ ਵਿਸ਼ਵ ਪਧਰ 'ਤੇ ਹੋ ਰਹੀਆਂ ਤਬਦੀਲੀਆਂ ਤੋ ਬੇਖਬਰ ਰਹਿ ਕੇ ਖੂਹ ਦੇ ਡਡੂ ਨਾ ਬਣੇ ਰਹਿਣ ਸਗੋਂ ਵਡੇਰਾ ਸੋਚਣ ਦੀ ਆਦਤ ਪਾਉਣ। 1950 ਤਕ, ਪੰਜਾਬ ਦੇ ਸਾਡੇ ਅਕਾਲੀ ਭਰਾ, ਅਨੇਕਾ ਵਾਰੀ ਬੇਇੱਜਤ ਹੋ ਕੇ ਵੀ ਕਾਂਗਰਸ ਨਾਲ ਇਸੇ ਤਰ੍ਹਾਂ ਘਿਉ ਖਿਚੜੀ ਹੋਏ ਰਹੇ ਸਨ, ਜਿਸ ਤਰ੍ਹਾਂ ਅੱਜ ਭਾਜਪਾ ਨਾਲ ਹਨ। ਉਦੋਂ ਇਹਨਾ ਨੇ ਕਾਂਗਰਸ ਦੀਆਂ ਚਾਲਾ ਨੂੰ ਨਾ ਸਮਝਿਆ, ਅੱਜ ਭਾਜਪਾ ਦੀਆਂ ਨੂੰ ਨਹੀ ਸਮਝ ਪਾ ਰਹੇ। ਹਾਂ, ਇਕ ਖੂਬੀ ਬੜੀ ਵਿਸ਼ੇਸ਼ ਹੈ ਕਿ ਜੇ ਕਦੇ ਆਪਸ ਵਿੱਚ ਲੜਨਾ ਹੋਵੇ, ਪੱਗਾਂ ਲਾਉਣੀਆਂ ਹੋਣ, ਗਾਲੀ ਗਲੋਚ ਕਰਨਾਂ ਹੋਵੇ ਤਾਂ ਸ਼ਾਇਦ ਦੇਸ਼ ਵਿਚ ਹੋਰ ਕੋਈ ਇਹਨਾ ਦਾ ਸਾਨੀ ਨਹੀ ਲਭੇਗਾ! ਅਫਸੋਸ!!
 ਅਜਾਦੀ ਸਮੇਂ ਕੀਤੇ ਇਕਰਾਰਾਂ ਦੀ ਪੂਰਤੀ, ਸਿੱਖ ਇਕ ਵਖਰੀ ਕੌਂਮ, ਅਨੰਦ ਪੁਰ ਸਾਹਿਬ ਦਾ ਮਤਾ, ਆਲ ਇੰਡੀਆ ਗੁਰਦਵਾਰਾ ਐਕਟ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ ਤੇ ਭਾਖੜਾ ਡੈਮ ਪੰਜਾਬ ਵਿੱਚ ਸ਼ਾਮਲ ਕਰਨਾ, ਪੰਜਾਬੀ ਭਾਸ਼ਾ ਨਾਲ ਵਿਤਕਰਾ ਬੰਦ ਕਰਾੳਣਾਂ, 84 ਦੇ ਸੰਤਾਪ ਦਾ ਇਨਸਾਫ, ਸਿੱਖ ਰੈਫਰੈਂਸ ਲਾਇਬਰੇਰੀ ਦੇ ਕੀਮਤੀ ਖਜਾਨੇ ਨੂੰ ਵਾਪਸ ਲੈਣ ਦਾ ਮਸਲਾ, ਫੌਜ, ਪੁਲਿਸ ਤੇ ਸੁਰੱਖਿਆ ਇਜੰਸੀਆਂ 'ਚ ਸਿੱਖ ਨੌਜਵਾਨਾ ਲਈ ਰੋਜਗਾਰ ਪ੍ਰਾਪਤੀ ਦਾ ਮਸਲਾ ਆਦਿ ਕਿਸੇ ਮਸਲੇ ਤੇ  ਕਾਂਗਰਸ ਜਾਂ ਭਾਜਪਾ ਸਮੇਤ ਕੋਈ ਵੀ ਪਾਰਟੀ ਸਿੱਖਾਂ ਨਾਲ ਖੜੀ ਨਹੀ ਹੁੰਦੀ। ਸਿੱਖ ਜਗਤ ਨੂੰ ਆਪਣੀ ਏਕਤਾ ਤੇ ਸੰਗਠਨ ਦੇ ਬਲ ਨਾਲ ਇਹ ਮਸਲੇ ਹਲ ਕਰਾਉਣੇ ਪੈਣੇ ਹਨ।
ਦੇਸ਼ ਦੇ ਹਿੰਦੂ ਹਾਕਮ ਵਰਗ ਦੀਆਂ ਨਜਰਾਂ ਵਿੱਚ ਸਿਖਾਂ ਦਾ ਰੁਤਬਾ ਉਹੀ ਹੈ ਜਿਹੜਾ ਮੁਗਲ ਹਾਕਮਾਂ ਦੀ ਨਜਰ ਵਿਚ ਹਿੰਦੂ ਜਨਤਾ ਦਾ ਹੋਇਆ ਕਰਦਾ ਸੀ। ਦਾਸ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋ ਸਮੂਹ ਸਿੱਖ ਜਗਤ ਨੂੰ ਅਪੀਲ ਕਰਦਾ ਹੈ ਕਿ ਪੰਥਕ ਭਲਾਈ ਨੂੰ ਸਾਹਮਣੇ ਰਖ ਕੇ ਕੋਈ ਸਾਂਝੀ ਕੌਂਮੀ ਨੀਤੀ ਬਣਾਉਣ ਲਈ ੳੱਦਮ ਕਰੋ, ਵਰਨਾ ਪਛਤਾਉਗੇ! ਮਿਟ ਜਾਉਗੇ!! ਕੋਈ ਅਫਸੋਸ ਕਰਨ ਵਾਲਾ ਵੀ ਨਹੀ ਹੋਵੇਗਾ!
ਭਾਈ ਤਰਸੇਮ ਸਿੰਘ ਖਾਲਸਾ

ਪੰਜਾਬ ਦੀਆਂ ਜੇਲਾਂ ਵਿਚ ਬੰਦ ਕਾਰੀਗਰ ਹੱਥ ਹੁਣ ਨਹੀਂ ਰਹਿਣਗੇ ਵੇਹਲੇ

ਜੇਲਾਂ 'ਚ ਨਿਜੀ ਕੰਪਨੀਆਂ ਰਾਹੀਂ ਕੈਦੀਆਂ ਤੋਂ ਉਤਪਾਦਨ ਕਰਾਉਣਾ ਕਿੰਨਾ ਕੁ ਸਾਰਥਕ
ਪੰਜਾਬ ਦੀਆਂ ਜੇਲਾਂ ਵਿਚ ਬੰਦ ਕਾਰੀਗਰ ਹੱਥ ਹੁਣ ਨਹੀਂ ਰਹਿਣਗੇ ਵੇਹਲੇ

ਆਮ ਤੌਰ ਤੇ ਜਦੋਂ ਜੇਲਾਂ ਦੀ ਗੱਲ ਆਉਦੀ ਹੈ ਤਾਂ ਆਮ ਆਦਮੀਂ ਦਾ ਗਲ਼ਾ ਘੁਟਿਆ ਜਾਂਦਾ ਹੈ ਅਤੇ ਦਿਲ ਧੱਕ ਕਰਕੇ ਰਹਿ ਜਾਂਦਾ, ਜੇਲਾਂ ਵਿਚੋ ਕੈਦੀਆਂ ਦੇ ਭੱਜ ਜਾਣ ਦੀਆਂ ਖਬਰਾਂ ਆਮ ਆਂਉਦੀਆਂ ਹਨ, ਜੇਲਾਂ ਨੂੰ ਆਮ ਕਰਕੇ ਕਥਿਤ ਸੁਧਾਰ ਘਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਪਰ ਕੁਝ ਲੋਕ ਜੇਲਾਂ ਨੂੰ ਸਗੋਂ ਕੈਦੀਆਂ ਦੇ ਬਿਗਾੜ ਘਰ ਨਾਲ ਸਦਣ ਦਾ ਕੰਮ ਵੀ ਕਰਦੇ ਹਨ, ਜਿਥੇ ਜੇਲਾਂ ਵਿਚ ਰਹਿੰਦੇ ਸਰਕਾਰੀ ਸਟਾਫ ਤੇ ਇਹ ਦੋਸ਼ ਲਗਦੇ ਹਨ ਕਿ ਉਹ ਕੈਦੀਆਂ ਨੂੰ ਕਈ ਸਾਰੀਆਂ ਗੈਰ ਕਾਨੂੰਨੀ ਵਸਤਾਂ ਦੇਕੇ ਚੰਗੀ ਕਮਾਈ ਕਰ ਲੈਂਦੇ ਹਨ ਇਸੇ ਤਰ੍ਹਾਂ ਕੈਦੀਆਂ ਨੂੰ ਆਪਣੇ ਮੋਬਾਇਲ ਫੋਨ ਤੇ ਘਰ ਜਾਂ ਫਿਰ ਕਿਤੇ ਵੀ ਸੰਪਰਕ ਕਰਵਾ ਕੇ ਚੰਗੇ ਰੁਪਏ ਬਣਾ ਲੈਂਦੇ ਹਨ ਜਿਸ ਨਾਲ ਜਿਥੇ ਜੇਲ ਪ੍ਰਸਾਸ਼ਨ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ ਲਗਦੇ ਰਹੇ ਹਨ ਉਥੇ ਹੀ ਜੇਲਾਂ ਵਿਚ ਸੁਰਖਿਆ ਦੀ ਘਾਟ ਵੀ ਨਜ਼ਰ ਆਉਦੀ ਰਹੀ ਹੈ।
ਪਰ ਹੁਣ ਪੰਜਾਬ ਦੀਆਂ ਜੇਲਾਂ ਮਹਿਜ਼ ਕੈਦੀਆਂ ਨੂੰ ਆਪਣੇ ਅਧੀਨ ਰੱਖਕੇ ਉਨ੍ਹਾਂ ਨੂੰ ਮਿਲੀ ਸਜਾ ਪੂਰੀ ਕਰਨ ਵਾਲੀਆਂ ਹੀ ਸਾਇਦ ਨਹੀਂ ਰਹਿਣਗੀਆਂ,  ਸਗੋਂ ਹੁਣ ਇਨ੍ਹਾਂ ਜੇਲਾਂ ਵਿਚ ਕੁਝ ਸਾਰਥਕ ਕੰਮ ਹੋਣ ਲੱਗਾ ਹੈ ਜਿਸ ਕਰਕੇ ਜਿਥੇ ਕੈਦੀਆਂ ਨੂੰ ਨਵੇਂ ਦਿਸਹੱਦੇ ਸਿਰਜਣ ਦਾ ਮੌਕਾ ਮਿਲੇਗਾ ਉਥੇ ਹੀ ਉਨ੍ਹਾਂ ਨੂੰ ਦਿਹਾੜੀ ਵਜੋ ਕੁਝ ਮਿਹਨਤਾਨਾ ਵੀ ਹਾਸਲ ਹੋਵੇਗਾ, ਉਂਜ ਕਿਹਾ ਜਾਂਦਾ ਹੈ ਕਿ ਕੈਦੀਆਂ ਦਾ ਦਿਮਾਗ ਜੇਲਾਂ ਅੰਦਰ ਵੇਹਲਾ ਹੋ ਜਾਂਦਾ ਹੈ , ਉਨ੍ਹਾਂ ਤੋਂ ਕੋਈ ਸਾਰਥਕ ਕੰਮ ਨਾ ਲੈਣ ਕਰਕੇ ਉਹ ਬੇਕਾਰ ਵੀ ਹੋ ਜਾਂਦੇ ਹਨ। ਹਾਲਾਂ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ  ਨਵੇਂ ਪ੍ਰੋਜੈਕਟ ਵਿਚ ਜਿਆਦਾ ਲਾਭ ਨਿਜੀ ਕੰਪਨੀਆਂ ਨੂੰ ਦਿਤਾ ਹੈ, ਜਿਸ ਨਾਲ ਨਿਜੀ ਕੰਪਨੀਆਂ ਆਪਣਾ ਵੱਧ ਮੁਨਾਫਾ ਕਮਾ ਲੈਣਗੀਆਂ। ਪੰਜਾਬ ਦੀਆਂ ਜੇਲਾਂ ਵਿਚ ਹੁਣ ਉਤਪਾਦਨ ਹੋਣ ਲੱਗੇਗਾ ਅਤੇ ਕੁਝ ਜੇਲਾਂ ਵਿਚ ਉਤਪਾਦਨ ਹੋ ਵੀ ਰਿਹਾ ਹੈ, ਸ੍ਰੀ ਅਮ੍ਰਿਤਸਰ ਅਤੇ ਜਲੰਧਰ ਜੇਲ ਵਿਚ ਬਿਸਕੁਟਾਂ, ਨਮਕੀਨ ਆਦਿ ਦਾ ਕੰਮ ਹੋਣ ਲੱਗੇਗਾ, ਇਸ ਤੋਂ ਬਾਅਦ ਇਥੇ ਮਠਿਆਈ ਵੀ ਬਣੇਗੀੈ, ਜਲੰਧਰ ਵਿਚ ਕਾਰਜਸ਼ੀਲ ਮਸ਼ਹੂਰ ਲਵਲੀ ਹਲਵਾਈ ਵਲੋਂ ਇਨ੍ਹਾਂ ਜੇਲਾਂ ਵਿਚ ਇਹ ਕੰਮ ਕਰਾਉਣ ਦਾ ਠੇਕਾ ਲੈਣ ਦੀਆਂ ਚਰਚਾਵਾਂ ਹਨ, ਲੁਧਿਆਣਾ ਜੇਲ ਵਿਚ ਬੇਕਰੀ ਦਾ ਕੰਮ ਸ਼ੁਰੂ ਵੀ ਹੋਇਆ ਹੈ । ਇਸੇ ਤਰ੍ਹਾਂ ਬਠਿੰਡਾ ਜੇਲ ਵਿਚ ਟਰਾਈਡੈਂਟ ਗਰੁੱਪ ਵਲੋਂ ਤੋਲੀਏ (ਟਾਵਲ) ਬਨਾਉਣ ਦਾ ਠੇਕਾ ਲੈਣ ਦੇ ਚਰਚੇ ਹਨ, ਜੋ ਕਿ ਆਲ੍ਹਾ ਕਿਸਮ ਦੇ ਤੋਲੀਏ ਬਣ ਕੇ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਉਹ ਵਿਦੇਸ਼ਾਂ ਵਿਚ ਵੀ ਭੇਜੇ ਜਾਣਗੇ, ਬੇਸ਼ਕ ਇਸ ਪ੍ਰੋਜੈਕਟ ਤੇ ਅਮਲ ਕਰਨ ਵਿਚ ਅਜੇ ਹੋਰ ਸਮਾਂ ਲੱਗੇਗਾ, ਫਰੀਦਕੋਟ ਜੇਲ ਵਿਚ ਇਹ ਕੰਮ ਹੋਣ ਵੀ ਲੱਗਾ ਹੈ। ਹੁਣ ਇਹ ਵੱਖ ਵੱਖ ਤਰ੍ਹਾਂ ਦੇ ਉਤਪਾਦਨ ਪੰਜਾਬ ਦੀਆਂ ਹੋਰ ਜੇਲਾਂ ਵਿਚ ਵੀ ਹੋਣ ਲੱਗ ਜਾਣਗੇ। ਜਿਵੇਂ ਕਿ ਪਟਿਆਲਾ ਦੀ ਜੇਲ ਵਿਚ ਹੁਣ ਸਕੂਲਾਂ ਵਿਚ ਵਰਤੇ ਜਾਣ ਵਾਲੇ 'ਡਿਊਲ ਡੈਸਕ' ਬਨਾਉਣ ਦਾ ਠੇਕਾ ਸਿਖਿਆ ਵਿਭਾਗ ਪੰਜਾਬ ਵਲੋਂ ਦਿਤਾ ਜਾ ਰਿਹਾ ਹੈ ਸਿਖਿਆ ਵਿਭਾਗ ਨੇ ਇਕ ਲੱਖ ਡਿਉਲ ਡੈਸਕ ਬਨਾਉਣ ਲਈ ਮੰਗ ਰੱਖੀ ਹੈ।  ਬੇਸ਼ਕ ਜੇਲ ਵਿਚ ਕੰਮ ਕਰਾਉਣ ਦਾ ਇਹ ਵਿਚਾਰ ਪੰਜਾਬ ਸਰਕਾਰ ਦਾ ਆਪਣਾ ਨਹੀਂ ਹੈ ਇਹ ਤਿਹਾੜ ਜੇਲ ਵਿਚ ਜਾਕੇ ਆਏ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਵਲੋਂ ਸੁਝਾਅ ਦਿਤੇ ਵਿਚਾਰ ਕਰਕੇ ਹੋ ਰਿਹਾ ਹੈ ਕਿਉਂਕਿ ਤਿਹਾੜ ਜੇਲ ਵਿਚ ਵੱਡੇ ਪੱਧਰ ਤੇ ਬਹੁਤ ਸਾਰੇ ਉਤਪਾਦ ਬਣਦੇ ਹਨ। ਜਿਵੇਂ ਕਿ ਇਥੇ ਜੁਤਿਆਂ ਦਾ ਕੰਮ ਜੰਗੀ ਪੱਧਰ ਤੇ ਬਹੁਤ ਹੀ ਚੰਗੀ ਕੁਆਲਟੀ ਨਾਲ ਹੁੰਦਾ ਹੈ, ਬੈਕਰੀ ਦਾ ਕੰਮ ਬਰੈਡ ਆਦਿ ਜੇਲ ਅੰਦਰ ਬਣਦੇ ਹਨ।
    ਵੱਖ ਵੱਖ ਤਰ੍ਹਾਂ ਦੇ ਉਤਪਾਦ ਕਰਨ ਦਾ ਇਹ ਕਾਰਜ ਬੇਸਕ ਅਜੇ ਅਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਅਤੇ ਪਟਿਆਲਾ ਆਦਿ ਜੇਲਾਂ ਵਿਚ ਹੀ ਅਪਣਾਇਆ ਜਾ ਰਿਹਾ ਹੈ ਪਰ ਇਸ ਨੂੰ ਸਾਰੇ ਪੰਜਾਬ ਦੀਆਂ ਜੇਲਾਂ ਵਿਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਵੀ ਬਣੀ ਹੈ। ਪੰਜਾਬ ਦੀਆਂ ਜੇਲਾਂ ਵਿਚ ਹੁਣ ਪੇਪਰ ਬਨਾਉਣ ਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ, ਜਿਵੇਂ ਕਿ ਦਫਤਰਾਂ ਆਦਿ ਕਈ ਥਾਵਾਂ ਤੇ ਰੱਦੀ ਦਾ ਕਾਗਜ਼ ਸੁੱਟ ਦਿਤਾ ਜਾਂਦਾ ਹੈ ਜਾਂ ਸਾੜ ਦਿਤਾ ਜਾਂਦਾ ਹੈ ਹੁਣ ਉਹ ਸਾੜਿਆ ਨਹੀਂ ਜਾਵੇਗਾ ਸਗੋਂ ਉਹ ਜੇਲਾਂ ਵਿਚ ਜਾਵੇਗਾ, ਉਥੇ ਉਸ ਦਾ ਪੇਪਰ ਬਣੇਗਾ, ਜਿਵੇਂ ਕਿ ਪਹਿਲੇ ਦਰਜੇ ਨਾਲ ਖਾਕੀ ਰੰਗ ਦੇ ਲਫਾਫੇ ਬਨਾਉਣ ਲਈ ਕੱਚਾ ਮਾਲ ਵਰਤਿਆ ਜਾਵੇਗਾ ਉਸ ਤੋਂ ਘਟੀਆ ਕਿਸਮ ਦੇ ਕੱਚੇ ਮਾਲ ਤੋਂ ਦਫਤਰ ਦੀਆਂ ਫਾਇਲਾਂ ਆਦਿ ਤੇ ਉਸ ਤੋਂ ਘਟੀਆ ਨਾਲ ਗੱਤਾ ਬਗੈਰਾ ਬਣ ਜਾਵੇਗਾ, ਜਲਬੁੱਟੀ ਤੋਂ ਹੋਰ ਵੀ ਵਧੀਆ ਪੇਪਰ ਬਣ ਸਕੇਗਾ। ਇਸੇ ਤਰ੍ਹਾਂ ਹੁਣ ਜੇਲਾਂ ਵਿਚ ਜੁਤੀਆਂ, ਰੈਡੀਮੇਡ ਗਾਰਮੈਂਟਸ, ਫਰਨੀਚਰ ਆਦਿ ਹੋਰ ਬਹੁਤ ਕੁਝ ਬਣੇਗਾ, ਕਈ ਜੇਲਾਂ ਵਿਚ ਖਰਾਦ ਆਦਿ ਮਸ਼ੀਨਾਂ ਵੀ ਮੌਜੂਦ ਹਨ, ਉਥੇ ਇਹ ਵੀ ਹੋ ਸਕਦਾ ਕਿ ਕੰਬਾਇਨ ਇੰਡਸਟਰੀ ਤੋਂ ਲੈਕੇ ਹੋਰ ਕਈ ਤਰ੍ਹਾਂ ਦੇ ਪੁਰਜੇ ਜੇਲਾਂ ਵਿਚ ਬਣਾਏ ਜਾ ਸਕਦੇ ਹਨ, ਕਈ ਜੇਲਾਂ ਦੀਆਂ ਦਿਵਾਰਾਂ ਬਜਾਰਾਂ ਨਾਲ ਜਾਂ ਮੁੱਖ ਸੜਕਾਂ ਨਾਲ ਲਗਦੀਆਂ ਹਨ ਉਥੇ ਦੁਕਾਨਾਂ ਜਾਂ ਵਰਕਸ਼ਾਪਾਂ ਖੋਹਲ ਕੇ ਕੈਦੀਆਂ ਨੂੰ ਕੰਮ ਲਾਇਆ ਜਾ ਸਕਦਾ ਹੈ, ਜੋ ਕੈਦੀ ਛੁੱਟੀ ਕੱਟ ਕੇ ਵਾਪਸ ਆ ਗਿਆ ਸਮਝੋ ਕਿ ਉਹ ਕੈਦੀ ਚੰਗੇ ਆਚਰਨ ਵਾਲਾ ਹੈ ਅਜਿਹੇ ਕੈਦੀਆਂ ਨੂੰ ਸਰਕਾਰ ਦੇ ਉਸਾਰੀ ਦੇ ਕੰਮਾਂ ਵਿਚ ਲਾਇਆ ਜਾ ਸਕਦਾ ਹੈ, ਜਿਵੇਂ ਬਿਲਡਿੰਗਾਂ ਬਨਾਉਣੀਆਂ, ਪੁੱਲ ਆਦਿ ਹੋਰ ਕਈ ਕੁਝ ਬਨਾਉਣਾ ਵੀ ਅਮਲ ਵਿਚ ਲਿਆਇਆ ਜਾ ਸਕਦਾ ਹੈ, ਡੇਅਰੀ ਫਾਰਮਿੰਗ ਨੂੰ ਹੋਰ ਵਧਾਇਆ ਜਾ ਸਕਦਾ ਹੈ, ਔਰਤਾਂ ਕੋਲੋਂ ਸਵੈਟਰ ਬੁਣਨ, ਕਪੜੇ ਸਿਉਣ ਆਦਿ ਹੋਰ ਕਈ ਤਰ੍ਹਾਂ ਦੇ ਕੰਮ ਲਏ ਜਾ ਸਕਦੇ ਹਨ । ਇਹ ਵੀ ਤਕਨੀਕ ਸਾਹਮਣੇ ਆ ਰਹੀ ਹੈ ਕਿ ਜੇਲਾਂ ਵਿਚ ਕੈਦੀਆਂ ਨੂੰ ਨਵੇਂ ਯੁੱਗ ਦੀ ਤਕਨੀਕ ਸਿਖਾ ਕੇ ਉਨ੍ਹਾਂ ਨੂੰ ਮਾਹਿਰ ਬਣਾ ਕੇ ਉਨ੍ਹਾਂ ਤੋਂ ਕੰਮ ਲਿਆ ਜਾਵੇ। ਕੈਦੀਆਂ ਦੀ ਦਿਹਾੜੀ ਨਿਸਚਿਤ ਕੀਤੀ ਹੋਈ ਹੈ ਜਿਵੇਂ ਕਿ ਹੁਣ ਨਿਜੀ ਕੰਪਨੀਆਂ ਜੇਲਾਂ ਵਿਚ ਕੈਦੀਆਂ ਤੋਂ ਕੰਮ ਲੈਣਗੀਆਂ ਨਿਰਧਾਰਤ ਦਿਹਾੜੀ ਸਿਰਫ 99 ਰੁਪਏ ਹੋਵੇਗੀ, ਬਿਲਡਿੰਗ ਜੇਲ ਦੀ ਹੋਵੇਗੀ, ਸਬ ਮੀਟਰ ਲਾਕੇ ਬਿਜਲੀ ਦਾ ਬਿੱਲ ਕੰਪਨੀ ਅਦਾ ਕਰੇਗੀ, ਬਾਕੀ ਮਨੁੱਖੀ ਕੰਮ ਕੈਦੀ ਕਰ ਦੇਣਗੇ। ਇਸ ਦਾ ਲਾਭ ਕੰਪਨੀ ਨੂੰ ਜਿਆਦਾ ਹੋਵੇਗਾ ਕਿਉਂਕਿ ਕਿਤੇ ਵੀ 99 ਰੁਪਏ ਦਿਹਾੜੀ ਤੇ ਕੋਈ ਵੀ ਅਣਸਿਖਿਅਤ ਵਿਆਕਤੀ ਵੀ ਕੰਮ ਨਹੀਂ ਕਰਦਾ, ਸਿਖਿਆ ਹਾਸਲ ਕਰ ਰਹੇ ਵਿਆਕਤੀ ਦੀ ਰੋਜ਼ਾਨਾ ਆਮ ਤੌਰ ਤੇ ਜੇਲ ਤੋਂ ਬਾਹਰ 300 ਰੁਪਏ ਤੋਂ ਦਿਹਾੜੀ ਘੱਟ ਨਹੀਂ ਹੈ, ਆਪਣੇ ਕੰਮ ਵਿਚ ਪੂਰੀ ਤਰ੍ਹਾਂ ਮਾਹਿਰ ਵਿਆਕਤੀ ਦੀ ਦਿਹਾੜੀ ਤਾਂ ਕਾਫੀ ਜਿਆਦਾ ਹੁੰਦੀ ਹੈ ਪਰ ਜੇਲ ਵਿਚ ਨਿਜੀ ਕੰਪਨੀ ਨੂੰ 99 ਰੁਪਏ ਦੀ ਦਿਹਾੜੀ ਤੇ ਅਣਿਸਿਖਿਅਤ ਅਤੇ ਮਾਹਿਰ ਬਹੁਤ ਸਾਰੇ ਮਜਦੂਰ ਮਿਲ ਜਾਣਗੇ। ਇਹ ਵੀ ਨਿਯਮ ਬਣਾਇਆ ਗਿਆ ਹੈ ਕਿ ਜੇਲਾਂ ਨੂੰ ਕੰਪਨੀ ਕੁਝ ਫੀਸਦੀ ਦੇਵੇਗੀ। ਜੇਲਾਂ ਵਿਚ ਸੁਪਰਵਾਈਜਰੀ, ਮਸ਼ਨਰੀ, ਤਕਨੀਕ ਕੰਪਨੀ ਦੀ ਹੋਵੇਗੀ, ਮਾਰਕਿਟਿੰਗ ਵੀ ਕੰਪਨੀ ਆਪ ਹੀ ਕਰੇਗੀ, ਜੇਲ ਵਿਚ ਬਿਲਡਿੰਗ ਤੇ ਕੈਦੀਆਂ ਦੀ ਮਜਦੂਰੀ ਹੀ ਕੰਪਨੀ ਨੂੰ ਦਿਤੀ ਜਾਵੇਗੀ, ਉਂਜ ਜੇਕਰ ਸਰਕਾਰ ਚਾਹੁੰਦੀ ਤਾਂ ਇਹ ਪ੍ਰੋਜੈਕਟ ਆਪ ਵੀ ਪੂਰਾ ਕਰ ਸਕਦੀ ਸੀ ਪਰ ਸਰਕਾਰ ਨੇ ਇਸ ਪ੍ਰੋਜੈਕਟ ਤੋਂ ਪੱਲਾ ਝਾੜ ਕੇ ਇਸ ਨੂੰ ਨਿਜੀ ਕੰਪਨੀਆਂ ਨੂੰ ਹੀ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਪੱਲਾ ਝਾੜਨ ਦਾ ਕਾਰਨ ਵੀ ਕੁਝ ਸਮਝ ਆਉਦਾ ਹੈ ਜਿਵੇਂ ਕਿ ਪਟਿਆਲਾ ਜੇਲ ਵਿਚ ਪੌਲਟਰੀ ਫਾਰਮ ਚਲਦਾ ਸੀ, ਉਥੇ ਕੈਦੀ ਚੰਗਾ ਵਪਾਰ ਕਰ ਰਹੇ ਸਨ, ਕਿ ਅਚਾਨਕ ਇਕ ਡਿਪਟੀ ਅਜਿਹਾ ਆਇਆ ਉਸ ਨੇ ਮੁਰਗਿਆਂ ਦਾ ਲੰਗਰ ਲਾ ਦਿਤਾ ਰੋਜ਼ਾਨਾਂ ਪਾਰਟੀਆਂ ਹੋਣ ਲੱਗੀਆਂ, 400 ਗਰਾਮ ਦਾ ਚੂਚਾ ਵੀ ਉਥੇ ਨਹੀਂ ਰਹਿਣ ਦਿਤਾ, ਆਖਿਰ ਮੁਰਗੀਆਂ, ਚੂਚੇ ਆਦਿ ਖਤਮ ਹੋ ਗਏ ਤੇ ਪੌਲਟਰੀ ਫਾਰਮ ਨੂੰ ਅੱਜ ਵੀ ਤਾਲਾ ਲੱਗਾ ਹੋਇਆ ਹੈ। 
ਜੇਲਾਂ ਵਿਚ ਪਹਿਲਾਂ ਆਮ ਤੌਰ ਦੇ ਉਤਪਾਦਨ ਹੁੰਦੇ ਸਨ ਜਿਵੇਂ ਕਿ ਬਾਣ ਵੱਟਣਾ, ਕੁਰਸੀਆਂ ਬਨਾਉਣਾ, ਛੋਟੇ ਪੱਧਰ ਦਾ ਫਰਨੀਚਰ ਤਿਆਰ ਕਰਨਾ, ਖੇਤੀ ਕਰਨਾ ਆਦਿ, ਪਰ ਹੁਣ ਇਹਨਾਂ ਵਿਚੋਂ ਕਈ ਕੰਮ ਤਕਰੀਬਨ ਬੰਦ ਹੋ ਗਏ ਹਨ, ਹੁਣ ਇਹ ਨਵੇਂ ਉਤਪਾਦਨ ਕਰਕੇ ਕੈਦੀਆਂ ਨੂੰ ਕੰਮ ਦੇਕੇ ਸਰਕਾਰ ਨੇ ਕੈਦੀਆਂ ਨੂੰ ਜਿਥੇ ਰੁਝੋੇਵੇਂ ਦਿਤੇ ਹਨ ਉਥੇ ਹੀ ਕੈਦੀਆਂ ਨੂੰ ਸਿਖਿਅਤ ਕਰਨ ਦਾ ਵੀ ਕੰਮ ਅਰੰਭਿਆ ਹੈ ਤਾਂ ਕਿ ਜੇਲ ਤੋਂ ਵਾਪਸ ਆਪਣੇ ਖੇਤਰ ਵਿਚ ਜਾਕੇ ਉਹ ਆਪਣਾ ਕੰਮ ਕਰ ਸਕਣ ਅਤੇ ਆਪਣੀ ਅਤੇ ਆਪਣੇ ਪਰਵਾਰ ਦੀ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਣ। ਜਿਵੇਂ ਕਿ ਨਾਭਾ ਦੇ ਵਸਨੀਕ ਡਾ. ਮਨਦੀਪ ਗੌੜ ਦਾ ਜਿਕਰ ਕੀਤਾ ਜਾਣਾ ਵੀ ਸਹੀ ਹੋਵੇਗਾ, ਉਨ੍ਹਾਂ ਨੂੰ ਇਕ ਕੇਸ ਵਿਚ ਉਮਰ ਕੈਦ ਸੀ ਸਜਾ ਹੋ ਗਈ ਸੀ, ਉਹ ਉਸ ਵੇਲੇ ਪੜ੍ਹ ਰਿਹਾ ਸੀ, ਉਸ ਨੂੰ ਪਟਿਆਲਾ ਜੇਲ ਪ੍ਰਸਾਸ਼ਨ ਨੇ ਪੜਾਈ ਕਰਨ ਦੀ ਖੁੱਲ ਦਿਤੀ ਅਤੇ ਉਸ ਦੇ ਘਰਦਿਆਂ ਨੇ ਉਸ ਨੂੰ ਪੜਨ ਲਈ ਸਮੱਗਰੀ ਦਿਤੀ, ਤਾਂ ਉਸ ਨੇ 12 ਜਮਾਤਾਂ ਤੋਂ ਅੱਗੇ ਪੜਾਈ ਸ਼ੁਰੂ ਕੀਤੀ, ਉਹ ਜਦੋਂ ਜੇਲ ਤੋਂ ਚੰਗੇ ਆਚਰਨ ਕਰਕੇ ਸਮੇਂ ਤੋਂ ਪਹਿਲਾਂ ਹੀ ਬਾਹਰ ਆਇਆ ਤਾਂ ਉਸਨੂੰ ਪੀ ਐਚ ਡੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਦਾਨ ਕਰ ਦਿਤੀ ਗਈ ਸੀ। ਇਸ ਤੋਂ ਇਲਾਵਾ ਉਸ ਨੇ ਪਟਿਆਲਾ ਜੇਲ ਵਿਚ ਕਈ ਪੜਾਈ ਦੇ ਪ੍ਰੋਜੈਕਟ ਸ਼ੁਰੂ ਕੀਤੇ, ਕਈ ਕੈਦੀਆਂ ਨੂੰ ਬੀ ਏ ਕਰਾਈ ਤੇ ਹੋਰ ਡਿਗਰੀਆਂ ਕਰਾਈਆਂ। ਉਹ ਅੱਜ ਜੇਲ ਤੋਂ ਬਾਹਰ ਇਕ ਸਰਕਾਰੀ ਕਾਲਜ ਵਿਚ 750 ਬਚਿਆਂ ਨੂੰ ਧਰਮ ਅਧਿਐਨ ਦੀ ਉਚ ਸਿਖਿਆ ਪੜਾ ਰਿਹਾ ਹੈ ਅਤੇ ਆਪਣੇ ਪਰਵਾਰ ਨੂੰ ਖੁਸ਼ੀਆਂ ਪ੍ਰਦਾਨ ਕਰ ਰਿਹਾ ਹੈ, ਇਸ ਨੂੰ ਕੈਦੀਆਂ ਲਈ ਰੋਲ ਮਾਡਲ ਵੀ ਕਿਰਨ ਬੇਦੀ ਜਿਹੀ ਆਈ ਪੀ ਐਸ ਔਰਤ ਨੇ ਕਿਹਾ ਸੀ, ਬੇਸ਼ਕ ਉਸ ਨੂੰ ਜੇਲ ਤੋਂ ਬਾਹਰ ਆਕੇ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਸਨੂੰ ਕਾਬਲੀਅਤ ਦੀ ਦੇਣ ਜੇਲ ਵਲੋਂ ਪ੍ਰਦਾਨ ਕੀਤੀ ਗਈ ਇਸ ਕਰਕੇ ਦੁਸ਼ਵਾਰੀਆਂ ਵੀ ਉਸ ਦਾ ਕੁਝ ਨਹੀਂ ਬਿਗਾੜ ਰਹੀਆਂ।
    ਪੰਜਾਬ ਦੀਆਂ ਜੇਲਾਂ ਵਿਚ ਸਮਰਥਾ ਤੋਂ ਜ਼ਿਆਦਾ ਭਰੇ ਹਨ 28,000 ਤੋਂ ਵੀ ਵੱਧ ਕੈਦੀ ਹਨ ਜਦ ਕਿ ਨਿਯਮਾਂ ਅਨੁਸਾਰ ਜੇਲਾਂ ਦੀ ਕੈਦੀਆਂ ਨੂੰ ਰੱਖਣ ਕੁਲ ਸਮਰਥਾ 18,000 ਤੱਕ ਦੀ ਹੈ। ਇਸ ਲਈ ਪੰਜਾਬ ਸਰਕਾਰ ਦੀ ਅੰਮ੍ਰਿਤਸਰ, ਬਠਿੰਡਾ ਅਤੇ ਮੁਕਤਸਰ 'ਚ 3000 ਕੈਦੀਆਂ ਲਈ 300 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 2 ਸਾਲਾਂ 'ਚ ਜੇਲਾਂ ਬਨਾਉਣ ਦੀ ਤਜਵੀਜ ਹੈ। ਦੇਖਿਆ ਜਾਵੇ ਤਾਂ ਪੰਜਾਬ ਦੀਆਂ ਜੇਲਾਂ ਵਿਚ ਬਹੁਤ ਸਾਰੇ ਕਾਰੀਗਰ ਹੱਥ ਵੀ ਹਨ, ਕਈ ਬਹੁਤ ਹੀ ਯੋਗਤਾ ਭਰਪੂਰ ਵਿਆਕਤੀ ਹਾਲਤਾਂ ਦੇ ਮਾਰੇ ਹੋਏ ਜੇਲਾਂ ਵਿਚ ਬੰਦ ਹਨ। ਸਰਕਾਰਾਂ ਵਲੋਂ ਜੇਕਰ ਉਨ੍ਹਾਂ ਦੀ ਕਾਬਲੀਅਤ ਅਤੇ ਯੋਗਤਾ ਨੂੰ ਵਰਤਿਆਂ ਜਾਂਦਾ ਤਾਂ ਜੇਲਾਂ ਵਿਚੋਂ ਹੀ ਪੰਜਾਬ ਨੂੰ ਬਹੁਤ ਕੁਝ ਵੱਖ ਵੱਖ ਕਿਸਮਾਂ ਦਾ ਮਿਆਰੀ ਉਤਪਾਦਨ ਮਿਲ ਸਕਦਾ ਹੈ। ਜੇਲ ਮੰਤਰੀ ਸਰਵਨ ਸਿੰਘ ਜੇਲਾਂ ਵਿਚ ਕੈਦੀਆਂ ਤੋਂ ਕੰਮ ਲੈਣ ਨੂੰ ਲੈਕੇ ਕਾਫੀ ਉਤਸਾਹਿਤ ਹਨ। ਉਹ ਕਹਿੰਦੇ ਹਨ ਕਿ ਇਹ ਕੰਮ ਅਸੀਂ ਪੰਜਾਬ ਦੀਆਂ ਸਾਰੀਆਂ ਜੇਲਾਂ ਵਿਚ ਸ਼ੁਰੂ ਕਰਨ ਜਾ ਰਹੇ ਹਾਂ। 

ਲੇਖਕ : ਗੁਰਨਾਮ ਸਿੰਘ ਅਕੀਦਾ

Wednesday, November 13, 2013

Tohra Kabadi cup

tOhVw kb`fI k`p srOd ivKy 21 Aqy 22 nvMbr nUM [


tOhVw kb`fI k`p srOd ivKy 21 Aqy 22 nvMbr nUM [
ieMjI.mnivMdr isMG igAwspurw Aqy suKivMdr isMG su`KI dw kIqw jwvygw ivSys snmwn : gurjIvn isMG srOd [
ShId bwbw dwdo mlko sports kl`b srOd vloN pMQ rqn jQydwr bwbw gurcrn isMG tOhVw kb`fI k`p srOd ivKy 21 Aqy 22 nvMbr nUM krvwieAw jw irhw hY [ kb`fI k`p dy mu`K pRbMDk gurjIvn isMG srOd ny d`isAw ik 21 nvMbr nUM 75 iklo kb`fI Aqy g`qkw bwjI dy mukwbly krvwey jwxgy [
22 nvMbr nUM ie`k ipMf Epn dy PsvyN ByV hoxgy [ ie`k ipMf Epn dI jyqU tIm nUM 51 hjwr Aqy au~p jyqU tIm nUM 41 hjwr dw ngd ienwm idqw jwvygw [ aunW A`gy ikhw ik is`KW dy fu`ly Kun nUM aujwgr krky bhwdrI BirAw kwrnwmw krn bdly ieMjI.mnivMdr isMG igAwspurw nUM v`fy iek`T iv`c snmwinq kIqw jwvygw qW jo nOjuAwnW iv`c pMQk ipAwr pYdw hovy [
pMjwbI lok gwiek suKivMdr isMG su`KI nUM swP suQrI gwiekI bdly snmwinq kIqw jwvygw [ iehnW qoN ielwvw lyKk primMdr isMG AihmdgV nUM vI ivSys snmwn nwL invwijAw jwvygw [

28 ਬੁਲਾਰੇ ਨਾਨਕਸ਼ਾਹੀ ਕੈਲੰਡਰ ਸੈਮੀਨਾਰ ਫਰਿਜਨੋ 9 ਦਸੰਬਰ 2013

28 ਬੁਲਾਰੇ ਨਾਨਕਸ਼ਾਹੀ ਕੈਲੰਡਰ ਸੈਮੀਨਾਰ ਫਰਿਜਨੋ 9 ਦਸੰਬਰ 2013 
28 ਬੁਲਾਰੇ ਨਾਨਕਸ਼ਾਹੀ ਕੈਲੰਡਰ ਸੈਮੀਨਾਰ ਫਰਿਜਨੋ 9 ਦਸੰਬਰ 2013 

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Tuesday, November 12, 2013

ਸਫਲ ਰਿਹਾ ਡਾਕਟਰ ਪ੍ਰਮਜੀਤ ਸਿੰਘ ਅਜਰਾਵਤ ਦਾ ਚਾਰ ਦਿਨਾਂ ਬੈਲਜੀਅਮ ਦੌਰਾ ।

ਸਫਲ ਰਿਹਾ ਡਾਕਟਰ ਪ੍ਰਮਜੀਤ ਸਿੰਘ ਅਜਰਾਵਤ ਦਾ ਚਾਰ ਦਿਨਾਂ ਬੈਲਜੀਅਮ ਦੌਰਾ ।
ਸਫਲ ਰਿਹਾ ਡਾਕਟਰ ਪ੍ਰਮਜੀਤ ਸਿੰਘ ਅਜਰਾਵਤ ਦਾ ਚਾਰ ਦਿਨਾਂ ਬੈਲਜੀਅਮ ਦੌਰਾ ।

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

ਇਨਸਾਫ ਦੀ ਮੰਗ ਕਰ ਰਹੀ ਸਿੱਖ ਜਨਤਾ ਨੂੰ ਬੇਨਤੀ । ਦਲ ਖਾਲਸਾ ਅਲਾਇੰਸ

ਇਨਸਾਫ ਦੀ ਮੰਗ ਕਰ ਰਹੀ ਸਿੱਖ ਜਨਤਾ ਨੂੰ ਬੇਨਤੀ । ਦਲ ਖਾਲਸਾ ਅਲਾਇੰਸ
ਇਨਸਾਫ ਦੀ ਮੰਗ ਕਰ ਰਹੀ ਸਿੱਖ ਜਨਤਾ ਨੂੰ ਬੇਨਤੀ । ਦਲ ਖਾਲਸਾ ਅਲਾਇੰਸ

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

1984 Sikh Genocide, Dal Khalsa Alliance

1984 Sikh Genocide, Dal Khalsa Alliance 
1984 Sikh Genocide, Dal Khalsa Alliance 

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

ਭਾਰਤੀੳ ੍ ਹਿੰਦੋਸਤਾਨੀੳ ੍ ਖਾਲਸਤਾਨ ਆਜ਼ਾਦ ਕਰੋ । ਦਲ ਖਾਲਸਾ ਅਲਾਇੰਸ

ਭਾਰਤੀੳ ੍ ਹਿੰਦੋਸਤਾਨੀੳ ੍ ਖਾਲਸਤਾਨ ਆਜ਼ਾਦ ਕਰੋ । ਦਲ ਖਾਲਸਾ ਅਲਾਇੰਸ
ਭਾਰਤੀੳ ੍ ਹਿੰਦੋਸਤਾਨੀੳ ੍ ਖਾਲਸਤਾਨ ਆਜ਼ਾਦ ਕਰੋ । ਦਲ ਖਾਲਸਾ ਅਲਾਇੰਸ

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Wednesday, November 6, 2013

ਹੋਦ ਚਿੱਲੜ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ੫ ਨਵੰਬਰ ਨੂੰ : ਦਲ ਖਾਲਸਾ ਅਲਾਇੰਸ ਇਸ ਸਮਾਗਮ ਦੀ ਪ੍ਰੋੜਤਾ ਕਰਦਾ ਹੈ।

ਹੋਦ ਚਿੱਲੜ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ੫ ਨਵੰਬਰ ਨੂੰ : 
ਦਲ ਖਾਲਸਾ ਅਲਾਇੰਸ ਇਸ ਸਮਾਗਮ ਦੀ ਪ੍ਰੋੜਤਾ ਕਰਦਾ ਹੈ।




੩੦ ਅਕਤੂਬਰ : ਹੋਦ ਚਿੱਲੜ ਯਾਦਗਾਰ ਤਾਲਮੇਲ ਕਮੇਟੀ ਵਲੋ ਨਵੰਬਰ ੧੯੮੪ ਵਿੱਚ ਹੋਂਦ ਚਿੱਲੜ ਜਿਲ੍ਹਾ ਰੇਵਾੜੀ (ਹਰਿਆਣਾ) ਅਤੇ ਭਾਰਤ ਦੇ ਵੱਖ-ਵੱਖ ੨੬ ਸਟੇਟਾਂ ਵਿੱਚ ਸ਼ਹੀਦ ਹੋਏ ਸਮੁੰਹ ਸਿੰਘ, ਸਿੰਘਣੀਆਂ, ਭੁਝੰਗੀਆਂ ਦੀ ਯਾਦ ਵਿੱਚ ੫ ਨਵੰਬਰ ੨੦੧੩ ਨੂੰ ਸ਼ਾਂਮ ੭ ਵਜੇ ਤੋਂ ੧੦ ਵਜੇ ਤੱਕ ਮਹਾਨ ਗੁਰਮਤਿ ਸਮਾਗਮ 'ਗੁਰਦੁਆਰਾ ਸਿੰਘ ਸਭਾ ਸਬਜੀ ਮੰਡੀ ਗੁੜਗਾਉਂ (ਹਰਿਆਣਾ) ਵਿੱਖੇ ਕਰਵਾਉਣ ਦਾ ਫੈਸਲਾ ਕੀਤਾ ਹੈ । ਇਹ ਮਹਾਨ ਗੁਰਮਤਿ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਸਮਾਗਮ ਵਿੱਚ ਹਾਜਰੀਆਂ ਭਰ ਕੇ ਸ਼ਹੀਦਾਂ ਨੂੰ ਸਰਧਾਜਲੀਆਂ ਭੇਂਟ ਕਰਨਗੀਆਂ । ਉਹਨਾਂ ਕਿਹਾ ਕਿ ਤਾਲਮੇਲ ਕਮੇਟੀ ਵਲੌਂ ਸਾਰੇ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੁਰਮਤਿ ਸਮਾਗਮ ਵਿੱਚ ਸਮੂਲੀਅਤ ਕਰਕੇ ਮਨੁੱਖਤਾ ਪ੍ਰਸਤ ਹੋਣ ਦਾ ਸਬੂਤ ਦੇਣ। ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆਂ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਨੇ ਸਾਝੇ ਰੂਪ ਵਿੱਚ ਕਿਹਾ ਕਿ ੮੪ ਦੇ ਜਖਮ ਸਿੱਖ ਕੌਮ ਨੂੰ ਕਦੇ ਵੀ ਨਹੀਂ ਭੁੱਲ ਸਕਦੇ । ਅੱਜ ਇਤਿਹਾਸ ਨੂੰ ਯਾਦ ਕਰ ਉਸ ਤੋਂ ਸਬਕ ਸਿੱਖਣ ਦੀ ਜਰੂਰਤ ਹੈ ।ਉਹਨਾਂ ਸਾਰੇ ਮਨੁੱਖਤਾ ਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਦੁਆਰਾ ਲੜੀ ਜਾ ਰਹੀ ਹੱਕ ਸੱਚ ਦੀ ਲੜਾਈ ਦਾ ਸਾਥ ਦੇਣ । ਉਹਨਾਂ ਕਿਹਾ ਕਿ ਉਹ ਇਸ ਮੌਕੇ ਭਾਰਤ ਦਾ ਨਕਸ਼ਾ ਜਾਰੀ ਕਰਨਗੇ ਜਿਸ ਵਿੱਚ ਨਵੰਬਰ ੧੯੮੪ ਨੂੰ ਕਤਲ ਕੀਤੇ ਸਿੱਖਾਂ ਦੀ ਪੂਰੀ ਸੂਚੀ ਨਕਸ਼ੇ ਅਨੁਸਾਰ ਦਰਜ ਹੋਵੇਗੀ । ਇਸ ਮੌਕੇ ਵਿਸ਼ੇਸ ਤੌਰ ਤੇ ੨੬ ਸਾਲਾਂ ਤੋਂ ਕਨੂੰਨੀ ਲੜਾਈ ਲੜ ਰਹੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ ।ਇਸ ਮੌਕੇ ਉਹਨਾਂ ਤੋਂ ਇਲਾਵਾ ਗਿਆਨ ਸਿੰਘ ਖਾਲਸਾ, ਭਾਈ ਲਖਵੀਰ ਸਿੰਘ ਰੰਡਿਆਲਾ ਅਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਮੌਜੂਦ ਸਨ
ਹੋਂਦ ਚਿੱਲੜ ਤਾਲਮੇਲ ਕਮੇਟੀ

Tuesday, November 5, 2013

ਅੱਜ ਵੀ ਸਿੱਖ ਇਨਸਾਫ ਲਈ ਠੋਕਰਾਂ ਖਾਂਦੇ ਫਿਰਦੇ ਹਨ, DON’T CALL ME INDIAN. I’M KHALISTANI

ਅੱਜ ਵੀ ਸਿੱਖ ਇਨਸਾਫ ਲਈ ਠੋਕਰਾਂ ਖਾਂਦੇ ਫਿਰਦੇ ਹਨ
DON’T CALL ME INDIAN.
I’M KHALISTANI


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

ਅਜਿਹੇ ਲੋਕਾਂ ਨੂੰ ਜਿੰਦਗੀ ਵਿੱਚ ਕਦੇ ਨਾ ਭੁਲਿੳ

ਅਜਿਹੇ ਲੋਕਾਂ ਨੂੰ ਜਿੰਦਗੀ ਵਿੱਚ ਕਦੇ ਨਾ ਭੁਲਿੳ


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Monday, November 4, 2013

ਅਕਤੂਬਰ 31 ਨੂੰ ਸਿੰਘਾਂ ਦਾ ਦੁਸਿਹਰਾ DAL KHALSA ALLIANCE

ਅਕਤੂਬਰ 31 ਨੂੰ ਸਿੰਘਾਂ ਦਾ ਦੁਸਿਹਰਾ


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Tuesday, October 29, 2013

ਸਿੱਖ ਕਤਲੇਆਮ ਚੁਰਾਸੀ ਸਰਕਾਰੀ ਅੱਤਵਾਦੀ

ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ 
ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ  


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਨਵੰਬਰ 1984 ਵਿੱਚ ਸਿੱਖਾਂ ਦੇ ਕਤਲ ਅਤੇ ਹੋਰ ਉਸ ਵੇਲੇ ਹੋਏ ਵਹਿਸ਼ੀਆਨਾ ਜ਼ੁਲਮਾਂ ਸਬੰਧੀ ਸਿੱਖ ਕਤਲੇਆਮ ਸਿਰਲੇਖ ਹੇਠ ਚਾਰ ਭਾਗਾਂ ਵਿੱਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੋਰ ਵੇਰਵੇ ਗੁਰਦੁਆਰਾ ਗਜ਼ਟ ਵਿੱਚ ਛਾਪਣ ਦਾ ਵਚਨ ਕੀਤਾ ਹੋਇਆ ਹੈਇਹ ਸਿੱਖਾਂ ਦਾ ਕਤਲੇਆਮ ਲੰਬੇ ਸਮੇਂ ਤੋਂ ਕੀਤੀ ਤਿਆਰੀ ਦੇ ਸਿੱਟੇ ਵਜੋਂ ਬੜੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਇਹ ਕਤਲੇਆਮ ਸਰਕਾਰ ਨੇ ਖੁਦ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਛਤਰ ਛਾਇਆ ਹੇਠ ਕਰਵਾਇਆ। ਭਾਰਤ ਦੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਤਿੰਨ-ਚਾਰ ਦਿਨ ਤੱਕ ਸ਼ਰੇ੍ਹਆਮ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ। ਇਹਸਾਰੀ ਗੱਲ ਦੁਨੀਆਂ ਜਾਣਦੀ ਹੈ ਉਸ ਤੋਂ ਬਾਅਦ ਵਿੱਚ ਬਣੀਆਂ ਭਾਰਤ ਦੀਆਂ ਸਰਕਾਰਾਂ ਇਸ ਪ੍ਰਤੀ ਅਣਜਾਣ ਨਹੀਂ ਹਨ। ਸਿੱਖਾਂ ਦੇ ਇਸ ਕਤਲੇਆਮ ਨੂੰ ਭਾਰਤੀ ਹਾਕਮਾਂਉਨ੍ਹਾਂ ਦੇ ਪਿੱਠੂਆਂ ਤੇ ਪ੍ਰੈਸ ਵੱਲੋਂ ਦੰਗੇ ਲਿਖਣਾ ਤੇ ਕਹਿਣਾ ਸ਼ਰਾਰਤ ਪੂਰਨ ਤਾਂ ਹੈ ਹੀ, ਇਹ ਫਿਰਕਾਪ੍ਰਸਤੀ ਦੀ ਉਘੜਵੀਂ ਮਿਸਾਲ ਵੀ ਹੈ
ਵਿਦਵਾਨ ਮਿ. ਰਜਨੀ ਕੁਠਾਰੀ ਅਨੁਸਾਰ, “ਜੋ ਕੁਝ ਦਿੱਲੀ ਵਿੱਚ ਨਵੰਬਰ 1984 ਦੇ ਸ਼ੁਰੂ ਵਿੱਚ ਹੋਇਆਂ, ਉਹ ਦੰਗੇ ਨਹੀਂਸਨ ਸਗੋਂ ਕਿਸੇ ਸਾਜਿਸ਼ ਅਧੀਨ ਪਹਿਲਾਂ ਤੋਂ ਘੜੀ ਯੋਜਨਾ ਸੀ ਇਸ ਨੂੰ ਸਿਰੇ ਚਾੜ੍ਹਨ ਲਈ ਖਿੱਤੇ ਦੀ ਚੋਣ (ਸਿੱਖਾਂ ਦੀਆਂ ਹੀ ਰਿਹਾਇਸ਼ੀ ਆਬਾਦੀਆਂਸਾਜੋ-ਸਮਾਨ ਦਾ ਪ੍ਰਬੰਧਇਸ ਅਪਰਾਧ ਨੂੰ ਕਰਨ ਵਾਲੇ ਜਾਣੇ-ਪਹਿਚਾਣੇ ਸਨ। ਸਭ ਕੁਝ ਪਹਿਲਾਂ ਤੋਂ ਹੀ ਤਹਿਸ਼ੁਦਾ ਸਕੀਮ ਨੂੰ ਸਿਰੇ ਚਾੜ੍ਹਨ ਲਈ ਸਰਕਾਰ ਦੀ ਇੱਛਾ ਅਨੁਸਾਰ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨੂੰ ਗੁੰਡਿਆਂ ਨੇ ਸਿਰਫ ਬਹਾਨੇ ਦੇ ਤੌਰ `ਤੇ ਢੁਕਵੇਂ ਸਮੇਂ ਵਜੋਂ ਵਰਤਿਆ ਇਹ ਕਤਲੇਆਮ ਖੁਦ-ਬ-ਖੁਦ ਬਿਨਾਂ ਉਚੇਚ ਸ਼ੁਰੂ ਨਹੀਂ ਹੋਇਆ। ਇਸ ਨੂੰ ਪੁਲਿਸ ਦੀ ਦੇਖ ਰੇਖ ਵਿੱਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਹਿਣ ਤੋਂ ਬਿਨਾਂ ਹੋਰ ਨਾਂ ਨਹੀਂਦਿੱਤਾ ਜਾ ਸਕਦਾ
ਕਾਤਲਾਂ ਦੀਆਂ ਇਹ ਵਹਿਸ਼ੀਆਨਾ ਅਣਮਨੁੱਖੀ ਹਰਕਤਾਂ ਦੇਖ ਕੇ ਸ੍ਰੀ ਰਾਜ ਥਾਪਰ ਨੇ ਲਿਖਿਆ ਹੈ, “ਤੁਸੀਂ ਇਨ੍ਹਾਂ ਕਾਤਲਾਂ ਨੂੰ ਮਨੁੱਖ ਜਾਤੀ ਵਿੱਚੋਂ ਨਹੀਂਕਹਿ ਸਕਦੇ। ਇਹ ਕਿਸੇ ਹੋਰ ਰਲਾਵਟ ਨਾਲ ਬਣੇ ਹਨ। ਕਿਉਂਕਿ ਸੰਸਾਰ ਅੰਦਰ ਕਿਧਰੇ ਹੋਰ ਇਸ ਢੰਗ ਨਾਲ ਨਹੀਂ ਵਾਪਰਿਆ। ਹਿਟਲਰ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ ਭਾਵੇਂ ਉਸ ਨੇ ਸਮੂਹਿਕ ਤੌਰ `ਤੇ ਲੋਕਾਂ ਦਾ ਕਤਲੇਆਮ ਕਰਵਾਇਆ ਉੇਸ ਨੇ ਇਹ ਕਰਵਾਉਣ ਲਈ ਰਾਖਸ਼ ਤੇ ਕਰੂਪ ਜੀਵ ਤਿਆਰ ਕੀਤੇ ਪਰ ਸਾਰਾ ਕੁਝ ਲੋਕਾਂ ਦੀ ਵਸੋਂ ਤੋਂ ਦੂਰ ਕੀਤਾ” ਜਦੋਂ ਕਿ ਸਰਕਾਰ ਨੇ ਆਪਣੇ ਗੰੁਿਡਆਂ ਕੋਲੋਂ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਸੰਘਣੀ  ਵਸੋਂ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਦੇਖ-ਰੇਖ ਅੰਦਰ ਕਰਵਾਇਆ। ਇਸ ਨੂੰ ਦੰਗੇ ਕਹਿ ਕੇ ਸਰਕਾਰ ਆਪਣੀ ਜ਼ਿੰਮੇਂਵਾਰੀ ਤੋਂ ਭੱਜਦੀ ਹੋਈ ਆਪਣੇ ਗੁੰਡਿਆਂ ਨੂੰ ਇਸ ਬੱਜਰ ਪਾਪ ਤੋਂ ਬਰੀ ਕਰਨਾ ਚਾਹੁੰਦੀ ਹੈ ਤੇ ਅਜਿਹਾ ਹੀ ਕਰ ਰਹੀ ਹੈ
ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਐਡਹਾਕ ਕਮੇਟੀ ਨੇ ਇਹ ਨਿਰਣਾ ਲਿਆਕਿ ਨਵੰਬਰ ਦੀਆਂ ਵਹਿਸ਼ੀ ਘਟਨਾਵਾਂ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਉਸ ਦੀ ਸਰਕਾਰ ਸਿੱਧੇ ਜ਼ਿੰਮੇਵਾਰ ਹਨਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੇ ਕਤਲੇਆਮ ਦੀ ਸਰਕਾਰ ਜੁਡੀਸ਼ੀਅਲ ਜਾਂਚ ਕਰਵਾਉਂਦੀ ਪਰ ਉਲਟਾ ਰਾਜੀਵ ਗਾਂਧੀ ਨੇ ਇਹ ਕਹਿ ਕੇ ਕਿ “ਜਬ ਕੋਈ ਦਰੱਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈ ਸਗੋਂ ਕਾਤਲਾਂ ਤੇ ਗੁੰਡਿਆਂ ਦੀ ਪਿੱਠ ਪੂਰੀ ਸੀ ਤੇ ਅਜੇ ਵੀ ਪੂਰੀ ਜਾ ਰਹੀ ਹੈ
ਯਾਦ ਰਹੇ ਕਿ ਗੈਰ-ਸਰਕਾਰੀ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ `ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਸੰਸਥਾਵਾਂ ਵੱਲੋਂ ਸਿੱਖਾਂ ਦੇ ਕਤਲੇਆਮ ਲਈ ਜ਼ਿਮੇਂਵਾਰ ਲੋਕਾਂ ਨੂੰ ਨੰਗੇ ਕਰਦੀ ਰਿਪੋਰਟ ਦੋਸ਼ੀ ਕੌਣ ਹਨ ਛਾਪੀ ਗਈਸਰਕਾਰ ਨੇ ਇਸ ਰਿਪੋਰਟ ਨੂੰ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ। ਇਸ ਤਰ੍ਹਾਂ ਸੱਚਾਈ ਸਾਹਮਣੇ ਆਉਣ ਨਹੀਂ ਦਿੱਤੀ ਗਈ ਕਿਉਂਕਿ ਸਰਕਾਰ ਖੁਦ ਦੋਸ਼ੀ ਸੀ। ਕਾਂਗਰਸ ਸਰਕਾਰਾਂ ਨੇ ਜਿਹੜੇ ਕਮਿਸ਼ਨ ਬਣਾਏ ਸਨ, ਉਨ੍ਹਾਂ ਨਿਰਪੱਖ ਢੰਗ ਨਾਲ ਜਾਂਚ ਨਹੀਂ ਕੀਤੀ। ਜਸਟਿਸ ਰੰਗਾ ਨਾਥ ਮਿਸ਼ਰਾ ਕਮਿਸ਼ਨ ਦਾ ਘੇਰਾ ਸੀਮਿਤ ਸੀ। ਜੱਜਾਂ ਦੀ ਕਮੇਟੀ`ਤੇ ਆਧਾਰਿਤ ਇੱਕ ਨਵਾਂ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਅਜੇ ਮੰਗ ਕੀਤੀ ਜਾ ਰਹੀ ਹੈ, ਪਰ ਸਾਬਕਾ ਗ੍ਰਹਿ ਮੰਤਰੀ ਸ੍ਰੀ ਐਲ. ਕੇ. ਅਡਵਾਨੀ ਨੇ ਆਪਣੇ ਸਮੇਂਲੋਕ ਸਭਾ ਵਿੱਚ ਵਾਰ-ਵਾਰ ਚੁਸਕੀਆਂ ਲੈ ਕੇ ਵਿਰੋਧੀ ਧਿਰ ਦੇ ਮੈਂਬਰ ਡਾ. ਮਨਮੋਹਨ ਸਿੰਘ ਨੂੰ ਕਹਿ ਰਹੇ ਸਨ ਕਿ ਦੱਸੋ ਨਵਾਂ ਕਮਿਸ਼ਨ ਬਣਾਉਣ ਦੀ ਲੋੜ ਹੈਜਾਂ ਨਹੀਂ। ਸ੍ਰੀ ਅਡਵਾਨੀ ਚੰਗੀ ਤਰ੍ਹਾਂਜਾਣਦੇ ਹਨ ਕਿ ਨਵੰਬਰ 8ਵਿੱਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਆਪਣੇਆਗੂਆਂ ਅਤੇ ਗੁੰਡਿਆਂ ਰਾਹੀਂ ਕਰਵਾਇਆ ਸੀ ਉਹ ਇਹ ਵੀ ਜਾਣਦੇ ਹਨ ਕਿ ਡਾਮਨਮੋਹਨ ਸਿੰਘ ਜੇ ਹਾਂ ਕਰਦੇ ਹਨ ਤਾਂ ਮੁਸ਼ਕਲ `ਚ ਫਸਣਗੇ ਜੇ ਨਹੀਂ ਕਹਿੰਦੇ ਹਨ ਤਾਂ ਉੱਕਾ ਹੀ ਮਰਦੇ ਹਨ ਸ੍ਰੀ ਅਡਵਾਨੀ ਜਾਂ ਉਸ ਦੀ ਸਰਕਾਰਨਾ ਹੀ ਸੱਚਾਈ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਸੀ ਤੇ ਨਾ ਹੀ ਉਹ ਸਿੱਖਾਂ ਨਾਲ ਵਫਾਦਾਰ ਸੀ। ਇਹ ਸਾਰਾ ਸਿਆਸੀ ਡਰਾਮਾ ਹੈ। ਦੁਨੀਆਂ ਦੇ ਅੱਖੀ ਘੱਟਾ ਪਾਉਣ ਵਾਲੀਆਂ ਗੱਲਾਂ ਸਨ। ਸਿੱਖ ਅਗਿਆਨਤਾ ਦੇ ਸ਼ਿਕਾਰ ਤੇ ਆਰਥਿਕ ਪੱਖੋਂਲਾਚਾਰ ਹਨ
ਇਸ ਸਿੱਖ ਕਤਲੇਆਮ ਸਬੰਧੀ ਕੁਝ ਛਪੀਆਂ ਰਿਪੋਰਟਾਂ ਅਨੁਸਾਰ, “ਇਹ ਸਾਕਾ ਇੰਨਾ ਭਿਆਨਕ ਤੇ ਯੋਜਨਾਬੱਧ ਸੀ ਤੇ ਇਸ ਵਿੱਚ ਹੁਕਮਰਾਨ ਪਾਰਟੀ ਦੇ ਸਰਗਨਿਆਂ ਦਾ ਹੱਥ ਸੀਤੱਥ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਨਿਰਸੰਦੇਹ ਇਨ੍ਹਾਂ ਜ਼ੁਲਮਾਂ ਪਿੱਛੇ ਸਰਕਾਰ ਦਾ ਆਪਣਾ ਹੱਥ ਸੀ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਛਤਰ ਛਾਇਆ ਹੇਠ ਇਹ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਉਤੇ ਜੂਨ ਚੁਰਾਸੀ ਵਿੱਚ ਭਾਰਤੀ ਫੌਜ ਦੇ ਵਹਿਸ਼ੀਆਨਾ ਹਮਲੇ ਤੋਂ ਬਾਅਦ ਆਜ਼ਾਦ ਭਾਰਤ ਦੇ ਸਿੱਖਾਂ ਨਾਲ ਇਹ ਵੱਡਾ ਸ਼ਰਮਨਾਕ ਕਾਂਡ ਵਾਪਰਿਆ। ਇਸ ਘੋਰ ਜ਼ੁਲਮ ਨੂੰ ਹਿੰਦੂ-ਸਿੱਖ ਫਸਾਦ (ਦੰਗੇ) ਕਹਿਣਾ ਹਕੀਕਤ ਤੋਂ ਅੱਖਾਂ ਮੀਟਣ ਤੇ ਸੱਚਾਈ `ਤੇ ਪਰਦਾ ਪਾੳੇਣ ਦੇ ਤੁੱਲ ਹੈ। ਇਹ ਸਰਕਾਰੀ ਗੁੰਡਿਆ ਵੱਲੋਂਇੱਕ ਪਾਸੜ ਨਿਹੱਥੇ ਸਿੱਖਾਂ ਦਾ ਵੱਡੀ ਪੱਧਰ `ਤੇ ਕਤਲੇਆਮ ਹੋਇਆ। ਮਾਸੂਮ ਬੱਚੇ ਜ਼ਿੰਦਾ ਜਲਾਏ ਗਏ। ਹਜ਼ਾਰਾਂ ਹੀ ਮੁਟਿਆਰਾਂ ਦਾ ਬਲਾਤਕਾਰ ਕੀਤਾ ਗਿਆ। ਸਿੱਖਾਂ ਦੇ ਘਰਾਂ ਨੂੰ ਲੁੱਟ-ਮਾਰ ਕਰਨ ਤੋਂ ਬਾਅਦ ਅੱਗਾਂ ਲਾਈਆਂ ਗਈਆਂ ਦੇਸ਼ ਭਰ ਵਿੱਚ ਸਮੁੱਚੀ ਸਿੱਖ ਕੌਮ ਨੂੰ ਇਹ ਨਾ ਭੁੱਲਣ ਵਾਲਾ ਸਬਕ ਸਿਖਾਉਣ ਲਈ 31 ਅਕਤੂਬਰ ਦੀ ਸ਼ਾਮ ਨੂੰ ਫੈਸਲਾ ਉਚ ਪੱਧਰ `ਤੇ ਕਰ ਲਿਆ ਗਿਆ ਸੀ
ਮਿਲੀਆਂ ਰਿਪੋਰਟਾਂ ਦੇ ਆਧਾਰ `ਤੇ ਕੁਝ ਦਰਦਨਾਕ ਘਟਨਾਵਾਂ ਦੀਆਂ ਝਲਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਯੋਜਨਾਬੱਧ ਅਣਮਨੁੱਖੀ ਕਿਸਮ ਦੇ ਜ਼ੁਲਮ ਦਾ ਪ੍ਰਗਟਾਵਾ ਕਰਦੀਆਂ ਹਨ:
(ੳ) ਗੁੰਡਿਆਂ ਦਾ ਕਤਲ ਕਰਨ ਦਾ ਤਰੀਕਾ ਬੜਾ ਡਰਾਉਣਾ ਤੇ ਬਰਦਾਸ਼ਤ ਤੋਂ ਬਾਹਰ ਸੀ। ਵਿਧਵਾਵਾਂ ਨੇ ਚੀਕਦਿਆਂਕੁਰਲਾਉਂਦਿਆਂ ਦੱਸਿਆ ਕਿ ਉਹ ਬਦਮਾਸ਼ ਸਾਡੇ ਘਰਾਂ ਵਿੱਚੋਂ ਆਦਮੀ ਫੜ ਕੇ ਉਸ ਦੇ ਵਾਲ ਕੱਟ ਦਿੰਦੇ। ਵਾਲ ਕੱਟਦਿਆਂ ਉਹ ਸਾਰੇ ਉਸ ਸਿੱਖ ਦਾ ਮਖੌਲ ਉਡਾਉਂਦੇ ਤੇ ਹੱਸਦੇ ਤੇ ਮੋਨਾ ਮੋਨਾ ਕਹਿ ਕੇ ਹੱਸੀ ਜਾਂਦੇ ਇਸ ਤੋਂ ਬਾਅਦ ਕੁੱਟ-ਮਾਰ ਕਰਕੇ ਉਸ ਆਦਮੀ ਨੂੰ ਨੱਚਣ ਲਈ ਕਹਿੰਦੇ ਤੇ ਆਪ ਜੰਗਲੀਆਂ ਦੀ ਤਰ੍ਹਾਂ ਭਿਆਨਕ ਮੌਤ ਵਰਗਾ ਹਾਸਾ ਹੱਸਦੇ ਫੇਰ ਉਸ ਨੱਚਦੇ ਆਦਮੀ `ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਕੇ ਕੋਲ ਹੀ ਰਹਿੰਦੇਜਿੰਨਾ ਚਿਰ ਤਕ ਉਹ ਜ਼ਿੰਦਾ ਸੜ ਕੇ ਦਮ ਨਹੀਂ ਤੋੜ ਦਿੰਦਾ। ਉਹ ਬਦਮਾਸ਼ ਕਾਂਗਰਸੀ ਚਮਚੇ ਸਨ
(ਅ) ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਬੀਬੀਆਂਭੈਣਾਂ ਦੇ ਬਲਾਤਕਾਰ ਕੀਤੇ ਗਏ। ਬਹੁਤ ਸਾਰੇ ਬਦਮਾਸ਼ਾਂ ਨੇ ਇੱਕ ਨੌਜਵਾਨ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫੇਰ ਉਨ੍ਹਾਂ ਨੇ ਉਸ ਲੜਕੀ ਦੇ ਗੁਪਤ ਅੰਗ ਵਿੱਚੋਂ ਸੀਖ ਲੰਘਾ ਕੇ ਆਰ-ਪਾਰ ਕਰ ਦਿੱਤੀ ਉਹ ਲੜਕੀ ਗੰਭੀਰ ਹਾਲਤ ਵਿੱਚ ਹਸਪਤਾਲ ਪਈ ਸੀ
(ੲ) ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਲਿਆ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਜਾਂਦਾ। ਉਨ੍ਹਾਂ ਦੇ ਕੇਸ `ਤੇ ਦਾੜੀਆਂ ਕੱਟਦਿੰਦੇ। ਉਨ੍ਹਾਂ ਅੱਧ-ਮੋਏ ਸਿੱਖਾਂ ਨੂੰ ਠੁੱਡੇ ਮਾਰ ਮਾਰ ਕੇ ਫੁੱਟਬਾਲ ਦੀ ਤਰ੍ਹਾਂ ਰੋੜ੍ਹ ਕੇ ਸੀਵਰੇਜ਼ ਦੇ ਗੰਦੇ ਗਟਰਾਂ ਵਿੱਚ ਸੁੱਟਦਿੰਦੇ। ਜਦੋਂ ਉਹ ਮਰਨ ਕਿਨਾਰੇ ਹੋ ਜਾਂਦੇ ਤਾਂ ਉਨ੍ਹਾਂ ਉਤੇ ਪੈਟਰੋਲ ਪਾ ਕੇ ਜ਼ਿੰਦਾ ਹੀ ਸਾੜ ਦਿੱਤਾ ਜਾਂਦਾ
(ਸ) ਕਾਫੀ ਇਲਾਕਿਆਂ ਵਿੱਚ ਹਿੰਸਾ ਦਾ ਤਰੀਕਾ ਬੜਾ ਹੀ ਭਿਆਨਕ ਹੁੰਦਾ। ਸਿੱਖਾਂ ਦੇ ਸਿਰਾਂ ਉਤੇ ਅੱਗ ਲਾ ਦਿੰਦੇਇਸ ਤਰ੍ਹਾਂ ਜਾਪਦਾ ਜਿਵੇਂ ਕੋਈ ਇਨਸਾਨੀ ਮਿਸਾਲ ਜਗਦੀ ਹੋਵੇ
( ਇਸ ਤੋਂ ਵੀ ਵੱਧ ਭਿਆਨਕ ਤਰੀਕਾ ਇਹ ਸੀ ਕਿ ਜ਼ਿੰਦਾ ਆਦਮੀ ਦੀਆਂ ਸਿਰਫ ਲੱਤਾਂ ਨੂੰ ਅੱਗ ਲਾ ਦਿੰਦੇ ਅਤੇ ਆਪ ਉਸ ਦੇ ਚਾਰੇ ਪਾਸੇ ਖੜ੍ਹੇ ਰਹਿੰਦੇ। ਇਸ ਤਰ੍ਹਾਂ ਉਹ ਆਦਮੀ ਜਿਊਂਦਾ ਹੀ ਅੱਗ ਵਿੱਚ ਤੜਫ ਤੜਫ ਕੇ ਆਪਣੀ ਜਾਨ ਦੇਦਿੰਦਾ
(ਕ)  ਨੰਦ ਨਗਰੀ ਵਿੱਚ ਜ਼ਿਆਦਾ ਬਲਾਤਕਾਰ ਅਤੇ ਅਤਿ ਹਿੰਸਾ ਤੇ ਜ਼ੁਲਮ ਇਸ ਕਰਕੇ ਹੋਇਆ ਕਿਉਂਕਿ ਇਸ ਕਲੋਨੀ ਦੇ ਹੀ ਵਾਸੀਆਂ ਉਤੇ ਹੀ ਦਰਿੰਦਗੀ ਛਾ ਗਈ ਸੀ। ਉਹ ਆਪਣੇ ਹੀ ਸਿੱਖ ਗੁਆਂਢੀਆਂ ਤੇ ਜਾਣਕਾਰਾਂ ਉਤੇ ਆਪਣੇ ਦਰਿੰਦੇਪਣ ਦਾ ਪ੍ਰਗਟਾਵਾ ਕਰ ਰਹੇ ਸਨ। ਇਸੇ ਹੀ ਕਲੋਨੀ ਦੀਆਂ ਦੋ ਔਰਤਾਂ ਅਗਜ਼ਨੀ ਅਤੇ ਕਤਲੋਗਾਰਤ ਦੀਆਂ ਹਿੰਸਕ ਘਟਨਾਵਾਂ ਵਿੱਚ ਗੁੰਡਿਆਂ ਨਾਲ ਪੂਰਾ-ਪੂਰਾ ਹਿੱਸਾ ਲੈ ਰਹੀਆਂ ਸਨ
(ਖ)  ਗੁੰਡੇ ਕਿਸੇ ਵੀ ਸਿੱਖ ਜਾਂ ਸਿੱਖੀ ਨਾਲ ਸਬੰਧਤ ਚੀਜ਼ ਨੂੰ ਖੂਨ ਨਾਲ ਰੰਗਿਆ ਵੇਖਣਾ ਚਾਹੁੰਦੇ ਸਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਸਿਰ `ਤੇ ਅਣਗਿਣਤ ਹੀ ਸਰੀਏ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਉਹ ਸਾਰੇ ਉਚੀ ਉਚੀ ਚੀਕ ਰਹੇ ਸਨ-
          “ਕਹਾਂ ਹੈ ਤਾਜ਼ੇ ਚੂਹੇ, ਹਮ ਉਨਕਾ ਸ਼ਿਕਾਰ ਕਰੇਂਗੇ”     
          “ਯਹ ਖਾਲਿਸਤਾਨ ਚਾਹਤੇ ਹੈਂ, ਚਲੋ ਹਮ ਯਹੀ ਖਾਲਿਸਤਾਨ ਬਨਾ ਦੇਤੇ ਹੈਂ
ਪ੍ਰਤਾਪ ਸਿੰਘ ਉਤੇ ਹੋਈ ਲੋਹੇ ਦੀਆਂ ਸਿੱਖਾਂ ਦੀ ਵਾਛੜ ਨਾਲ ਉਸ ਨੂੰ ਹਮੇਸ਼ਾਂ ਵਾਸਤੇ ਅੱਖਾਂ ਦੀ ਨਿਰਮਲ ਰੌਸ਼ਨੀ ਤੋਂ ਹੱਥਧੋਣਾ ਪਿਆ। ਉਹ ਬਹੁਤ ਹੀ ਜਖਮੀ ਹਾਲਤ ਵਿੱਚ ਪਿਆਹਮੇਸ਼ਾਂ ਵਾਸਤੇ ਅੰਨ੍ਹਾ ਹੋ ਚੁੱਕਾ ਹੈ ਮੇਰਾ ਸਭ ਤੋਂ ਛੋਟਾ ਪੁੱਤਰ ਪ੍ਰੀਤਮ ਮੇਰੇ ਪਿੱਛੇ ਆ ਕੇ ਲੁਕ ਗਿਆ। ਬਦਮਾਸ਼ਾਂ ਨੇ ਮੇਰੇ ਪਹਿਨੇ ਹੋਏ ਕੱਪੜਿਆਂ ਨੂੰ ਖਿੱਚਣਾ ਤੇ ਪਾੜਨਾ ਸ਼ੁਰੂ ਕਰ ਦਿੱਤਾਮੈਂ ਬੜੇ ਤਰਲੇ ਕੀਤੇ, ਵਾਸਤੇ ਪਾਏ, ਪਰ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਮੈਨੂੰ ਨੰਗਾ ਕਰ ਦਿੱਤਾ ਅਤੇ ਫੇਰ ਮੇਰੇ ਪੁੱਤਰ ਸਾਹਮਣੇ ਮੇਰੇ ਨਾਲ ਬਲਾਤਕਾਰ ਕੀਤਾ
(ਘ) ਰੇਲਵੇ ਸਟੇਸ਼ਨ `ਤੇ ਰੇਲ ਗੱਡੀਆਂ ਵਿੱਚ ਬੜੇ ਭਿਆਨਕ ਤਰੀਕੇ ਨਾਲ ਕੀਤੀ ਕਤਲੇਆਮ ਸ਼ੁੱਕਰਵਾਰ ਨੂੰ ਦਿੱਲੀਸਟੇਸ਼ਨ `ਤੇ ਆਉਣ ਵਾਲੀ ਹਰੇਕ ਗੱਡੀ ਲਾਸ਼ਾਂ ਨਾਲ ਭਰੀ ਆਉਂਦੀ। ਅਨੇਕਾਂ ਹੀ ਲਾਸ਼ਾਂ ਗੱਡੀ ਦੇ ਹਰੇਕ ਡੱਬੇ ਵਿੱਚ ਪਈਆਂ ਹੁੰਦੀਆਂ
ਪੁਲਿਸ ਨੇ ਸਿੱਖਾਂ ਦੀ ਸੁਰੱਖਿਆ ਕਰਨ ਦੀ ਥਾਂ ਸਿੱਖਾਂ ਨੂੰ ਖੁਦ ਫੜ ਕੇ ਬੇਹਥਿਆਰੇ ਕਰਕੇ ਗੁੰਡਾ ਟੋਲਿਆਂ ਦੇ ਹਵਾਲੇਕੀਤਾ। ਸਰਕਾਰੀ ਮਸ਼ੀਨਰੀ ਨੇ ਗੁੰਡਾਗਰਦੀ ਨੂੰ ਉਤਸ਼ਾਹਿਤ ਕੀਤਾ। ਕੁਝ ਨਿਆਂਪਸੰਦ ਅਫਸਰਾਂ ਤੇ ਆਮ ਲੋਕਾਂ ਕਾਰਨ ਹਕੀਕਤ ਸਾਹਮਣੇ ਵੀ ਆਈ ਨਿਜ਼ਾਮੂਦੀਨ ਪੁਲਿਸ ਸਟੇਸ਼ਨ ਦੇ ਇੱਕ ਅਫਸਰ ਨੇ ਦੱਸਿਆ ਕਿ ਮੈਂ ਹਰੇਕ ਦਸ ਮਿੰਟਬਾਅਦ ਟੈਲੀਫੋਨ ਕਰਕੇ ਫੋਰਸਾਂ ਦੇ ਹੈਡਕੁਆਰਟਰ ਤੋਂ ਬੀ. ਐਸ. ਐਫ ਤੇ ਸੀ. ਆਰ. ਪੀ. ਐਫ. ਦੀ ਮਦਦ ਮੰਗ ਰਿਹਾ ਸੀ ਪਰ ਹਰੇਕ ਸਮੇਂ ਮੈਨੂੰ ਇਹ ਜਵਾਬ ਮਿਲਦਾ ਕਿ “ਅਜਿਹੀ ਕੋਈ ਗੱਲ ਨਹੀਂ ਤੁਸੀਂ ਚੁੱਪ ਚਾਪ ਬੈਠੇ ਰਹੋ
ਸਰਕਾਰ ਦਾ ਹੱਥ ਸਿੱਖ ਕਤਲੇਆਮ ਕਰਵਾਉਣ ਵਿੱਚ ਪੁਲਿਸ ਦੇ ਜ਼ੁਬਾਨੀ ਇਹ ਤੱਥ ਦੱਸੇ ਗਏ ਹਨ:
(1) ਯਮੁਨਾਪੁਰੀ ਤੇ ਯਮੁਨਾ ਵਿਹਾਰ ਦੇ ਪੁਲਿਸ ਅਫਸਰ ਆਪਣੇ ਪਾਲੇ ਗੁੰਡਿਆਂ ਨੂੰ ਕਹਿ ਰਹੇ ਸਨ, “ਸਿੱਖੋਂ ਕੋੇ ਮਾਰਨੇ ਔਰ ਬਰਬਾਦ ਕਰਨੇ ਕੇ ਲੀਏ ਆਪ ਲੋਗੋਂ ਕੇ ਪਾਸ ਆਜ ਕੀ ਸ਼ਾਮ ਔਰ ਰਾਤ ਬਾਕੀ ਹੈ ਇਸ ਲੀਏ ਤੁਮ ਅਪਨਾ ਕਾਮ ਖਤਮ ਕਰ ਸਕਤੇ ਹੋ
(2) ਖਜੌਰੀ ਪੁਲਿਸ ਸਟੇਸ਼ਨ ਦੇ ਪੁਲਿਸ ਅਫਸਰਾਂ ਦੁਆਰਾ ਤਿੰਨ ਨਵੰਬਰ ਦੀ ਸਵੇਰ ਨੂੰ ਆਪਣੇ ਰੱਖੇ ਬਦਮਾਸ਼ ਨੂੰ ਇਹ ਕਹਿੰਦੇ ਸੁਣਿਆ ਕਿ ਆਪ ਲੋਗੋਂ ਕੋੇ ਪੂਰੇ ਤੀਨ ਦਿਨ ਦੀਏ ਥੇ ਸਿੱਖੋਂ ਕੋ ਖਤਮ ਕਰਨੇ ਕੇ ਲੀਏ, ਪਰ ਅਬੀ ਤਕ ਯਹ ਕਾਮ ਨਹੀਂ ਕਰ ਸਕੇ
ਦੋਸ਼ੀ ਕੌਣ ਹੈ? ਰਿਪੋਰਟ ਵਿੱਚ ਪ੍ਰਮੁੱਖ ਕੁਝ ਦੋਸ਼ੀਆਂ ਦੇ ਨਾਂ ਦਿੱਤੇ ਹੋਏ ਹਨ। ਕਾਤਲਾਂ ਨੂੰ ਲਿਆਉਣ ਤੇ ਉਤਸ਼ਾਹਿਤ ਕਰਨ ਵਾਲੇ ਐਚ. ਕੇ. ਐਲ. ਭਗਤਜਗਦੀਸ਼ ਟਾਈਟਲਰ, ਸੱਜਣ ਕੁਮਾਰ ਆਦਿ ਬਰੀ ਕਰ ਦਿੱਤੇ ਗਏ ਹਨ। ਦੋਸ਼ੀ ਉਲਟਾਕਾਂਗਰਸ ਰਾਜ ਵਿੱਚ ਉੱਚੇੇ ਅਹੁਦਿਆਂ `ਤੇ ਬਿਰਾਜਮਾਨ ਹੋ ਕੇ ਬਲੈਕ ਕਮਾਂਡੋਆਂ ਦੀ ਸੁਰੱਖਿਆ ਹੇਠ ਦਨਦਨਾਉਂਦੇਫਿਰਦੇ ਰਹੇ। ਸਰਕਾਰੀ ਅੰਕੜਿਆਂ ਅਨੁਸਾਰ 2733 ਸਿੱਖਾਂ ਦੇ ਕਤਲ ਕੀਤੇ ਗਏ ਜਦੋਂ ਕਿ ਇਕੱਲੀ ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੀ ਗਿਣਤੀ 4000 ਤੋਂ ਵੱਧ ਦੱਸੀ ਜਾ ਰਹੀ ਹੈ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ, ਸਜ਼ਾ ਤਾਂ ਕੀ ਹੋਣੀ ਸੀ ਜਿਨ੍ਹਾਂ ਦੋ ਦੋਸ਼ੀਆਂ ਨੂੰ ਇੱਕ ਸਿੱਖ ਪਰਿਵਾਰ ਦੇ ਚਾਰ ਜੀਆਂ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ ਵਿੱਚ ਸਜ਼ਾ ਹੋਈ,ਉਨ੍ਹਾਂ ਦੀ ਸਜ਼ਾ ਅਦਾਲਤ ਨੇ ਇਹ ਕਹਿ ਕੇ ਘਟਾ ਦਿੱਤੀ ਕਿ, “ਇਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂ ਇਹ ਕਾਰਾਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੀ ਹੋਈ ਹੱਤਿਆ ਦੇ ਰੋਹ ਵਿੱਚ ਅੰਨ੍ਹੇ ਹੋ ਕੇ ਕੀਤਾ ਗਿਆ ਹੈ” ਪਰ ਜਿਨ੍ਹਾਂ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਉਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੇ ਰੋਹ ਵਿੱਚ ਜਨਰਲ ਵੈਦਿਆ ਤੇ ਇੰਦਰਾ ਗਾਂਧੀ ਨੂੰ ਮਾਰਿਆ ਉਨ੍ਹਾਂ ਨੂੰ ਝਟਪਟ ਫਾਂਸੀ ਲਾ ਦਿੱਤਾ
ਇਨ੍ਹਾਂ ਸਿੱਖਾਂ ਦੀ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਹਜ਼ਾਰਾਂ ਸਿੱਖਾਂ ਨੂੰ ਅਜੇ ਵੀ ਬਿਨਾਂ ਮੁਕੱਦਮਾ ਚਲਾਏਮਾੜੀ ਹਾਲਤ ਵਿੱਚ ਜੇਲਾਂ ਵਿੱਚ ਬੰਦ ਰੱਖਿਆ ਹੋਇਆ ਹੈ ਭਾਰਤ ਅੰਦਰ ਅਜਿਹਾ ਘੱਟ-ਗਿਣਤੀਆਂ ਦੀ ਬਲੀ ਦੇ ਕੇ, ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਸਿਆਸੀ ਮਨੋਰਥ ਦੀ ਪੂਰਤੀ ਲਈ ਕੀਤਾ ਜਾਂਦਾ ਹੈ ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਨੇ ਲੋਕ ਸਭਾ ਵਿੱਚ ਕਰਿਸਚਨਾਂ `ਤੇ ਹੋਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿਰੋਧੀ ਇਸ ਮਸਲੇ ਨੂੰ ਬੜਾ ਉਛਾਲ ਰਹੇ ਹਨ ਪਰ ਕੀ ਉਨ੍ਹਾਂ ਨੂੰ ਭੁੱਲ ਚੁੱਕਾ ਹੈ ਕਿ ਪਿਛਲੇ 50 ਸਾਲਾਂ ਵਿੱਚ ਭਾਰਤ ਅੰਦਰ ਜੋ ਸਿੱਖਾਂ ਨਾਲ ਅਨਰਥ ਹੋਇਆ? ਉਨ੍ਹਾਂ ਸੰਨ ਚੁਰਾਸੀ ਦੀ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਪਾਸ ਇਸ ਦਾ ਸਿੱਖਾਂ ਬਾਰੇ ਲੰਬਾ ਇਤਿਹਾਸ ਮੌਜੂਦ ਹੈ। ਇਸ `ਤੇ ਸ੍ਰੀ ਚੰਦਰ ਸ਼ੇਖਰ ਸਾਬਕਾ ਪ੍ਰਧਾਨ ਮੰਤਰੀ ਨੇ ਦੋ ਵਾਰ ਉਠ ਕੇ ਕਿਹਾ ਕਿ ਇਹ ਕਿੱਸਾ ਇਥੇ ਹੀ ਬੰਦ ਕਰ ਦਿਓ ਨਹੀਂ ਤਾਂ ਦੇਸ਼ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ ਫਿਰ ਅੱਗੇ ਹੋਰ ਬਹਿਸ ਠੱਪ ਕਰ ਦਿੱਤੀ ਗਈ ਸੀ
ਉਸ ਵੇਲੇ ਟੀਵੀ. `ਤੇ  ਆਏ ਪ੍ਰੋਗਰਾਮ `ਤੇ ਹੋਈ ਬਹਿਸ ਤੋਂ ਪਤਾ ਲੱਗ ਰਿਹਾ ਸੀ ਕਿ ਸਰਕਾਰ ਪਾਸ ਸਿਰਫ ਕੇ. ਪੀ. ਐਸ. ਗਿੱਲ ਵਰਗੇ ਹੀ ਸਲਾਹਕਾਰ ਹਨ। ਇਹ ਸਰਕਾਰ ਦੀ ਦਮਨਕਾਰੀ ਨੀਤੀ ਦੇ ਅੰਗ ਰਹੇ ਜਾਂ ਹਨ। ਅਜਿਹੇ ਸਲਾਹਕਾਰ ਖੁਦ ਹੀਰੋ ਅਖਵਾਉਣ ਦੇ ਚਾਹਵਾਨ ਹਨ। ਸਰਕਾਰ ਨੂੰ ਸਮੱਸਿਆਵਾਂ ਹੱਲ ਕਰਨ ਤੇ ਭਲੇ ਦੀ ਸਲਾਹ ਨਹੀਂ ਦੇ ਸਕਦੇ ਸਗੋਂ ਖਰਾਬੇ ਲਈ ਸੱਦਾ ਦਿੰਦੇ ਆ ਰਹੇ ਹਨ ਅਸਲ ਵਿੱਚ ਸਰਕਾਰ ਡਰ ਤੇ ਸਹਿਮ ਪੈਦਾ ਕਰਨ ਦੇ ਇਰਾਦੇ ਨਾਲ ਇਨ੍ਹਾਂ ਨੂੰ ਖੁਦ ਹੀਰੋ ਬਣਾ ਕੇ ਪੇਸ਼ ਕਰਨ ਦੀ ਇਛੁੱਕ ਰਹਿੰਦੀ ਹੈ। ਇਸ ਨਾਲ ਸਰਕਾਰ ਦਾ ਦਹਿਸ਼ਤਗਰਦੀ ਵਾਲਾ ਚਿਹਰਾ ਹੀ ਨੰਗਾ ਹੁੰਦਾ ਹੈ, ਹੋਰ ਕੋਈ ਲਾਭ ਨਹੀਂ ਮਿਲਦਾ
ਕੀ ਇਸ ਦਾ ਕੋਈ ਹੱਲ ਹੈ?
ਡਾ. ਐਸ. ਰਾਧਾ ਕ੍ਰਿਸ਼ਨਨ (ਭਾਰਤ ਦੇ ਸਾਬਕਾ ਰਾਸ਼ਟਰਪਤੀਨੇ ਠੀਕ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਨੂੰ ਫਿਟਕਾਰਿਆ ਹੈ। ਰੱਬ ਇੱਕ ਹੈ ਅਤੇ ਇਹ ਨਿਆਂਪੂਰਨਪਿਆਰ ਕਰਨ ਵਾਲਾ ਤੇ ਨੇਕ ਹੈ ਉਹ ਨਿਰਾਕਾਰ ਤੇ ਨਿਰਗੁਣ ਹੁੰਦਿਆਂ ਹੋਇਆਂ ਵੀ ਸ੍ਰਿਸ਼ਟੀ ਦਾ ਸਾਜਣਹਾਰ ਹੈ ਅਤੇ ਪਿਆਰ ਤੇ ਨੇਕੀ ਦੀ ਪੂਜਾ ਚਾਹੁੰਦਾ ਹੈ। ਇਹ ਵਿਸ਼ਵਾਸ ਸਿੱਖ ਧਰਮ ਵਿੱਚ ਪ੍ਰਮੁੱਖ ਹੈ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਭੇਜੇ ਗਏ ਆਪਣੇ ਲੰਮੇ ਪੱਤਰ (ਜ਼ਫ਼ਰਨਾਮਾ) ਵਿੱਚ ਹਿੰਦੂ ਪਹਾੜੀ ਰਾਜਿਆਂ ਦੇ ਧਰਮ ਅਤੇ ਆਪਣੇ ਮਜ਼੍ਹਬ ਦੇ ਫਰਕ ਨੂੰ ਇਨ੍ਹਾਂ ਲਫਜ਼ਾਂ ਦੁਆਰਾ ਜ਼ਹਿਰ ਕੀਤਾ ਹੈ:
ਕਿ ਓ ਬੁਤ ਪਰਸਤੰਦੁਮਨ ਬੁਤ-ਸ਼ਿਕਸਤ
(ਜ਼ਫ਼ਰਨਾਮਾ-95)
ਅਰਥ: ਹੇ ਬਾਦਸ਼ਾਹ! ਤੇਰੇ ਸਾਥੀ ਪਹਾੜੀ ਰਾਜੇ ਬੁੱਤਾਂ ਦੀ ਪੂਜਾ ਕਰਨ ਵਾਲੇ ਹਨ, ਜਦ ਕਿ ਮੈਂ ਬੁੱਤਾਂ ਦੇ ਤੋੜਨ ਵਾਲਾ ਹਾਂ
ਉਪਰੋਕਤ ਤੋਂ ਸਪੱਸ਼ਟ ਹੈ ਕਿ ਹਿੰਦੂ ਧਰਮ ਦਾ ਸਿੱਖ ਧਰਮ ਨਾਲ ਕੋਈ ਮੇਲ ਨਹੀਂ ਹੈ ਰਾਮਾਨੰਦ ਵੀ ਮੂਰਤੀ ਪੂਜਾ ਦੇ ਵਿਰੁੱਧ ਸਨ। ਜੇ ਰੱਬ ਇੱਕ ਪੱਥਰ ਹੈ ਤਾਂ ਮੈਂ ਇੱਕ ਪਹਾੜ ਦੀ ਹੀ ਪੂਜਾ ਕਰ ਲਵਾਂਗਾ ਹਿੰਦੂ ਦੇ ਅਨੇਕ ਰੱਬ ਹਨ,ਰੱਬ ਉਨ੍ਹਾਂ ਲਈ ਪੱਥਰ ਹੈ। ਸਿੱਖ ਧਰਮ ਗਿਆਨ ਦਾ ਸੋਮਾ ਹੈ ਭਾਵੇਂ ਭਾਰਤ ਅੰਦਰ ਹੁਣ ਤੱਕ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਲਈ ਅਨਪੜ੍ਹ ਰੱਖਿਆ ਜਾ ਰਿਹਾ ਹੈ ਪਰ ਜਿਉਂ ਜਿਉਂ ਲੋਕਾਂ ਵਿੱਚ ਗਿਆਨ ਦਾ ਵਾਧਾ ਹੋਵੇਗਾਲੋਕ ਪੱਥਰ ਪੂਜਣ ਤੋਂ ਹਟ ਜਾਣਗੇਅੰਧ ਵਿਸ਼ਵਾਸਾਂ ਤੋਂ ਛੁਟਕਾਰਾ ਪਾ ਲੈਣਗੇ
ਭਾਰਤ ਦੀ ਬਹੁ-ਗਿਣਤੀ ਸਰਕਾਰ ਨੂੰ ਪਤਾ ਹੈ ਕਿ ਜਿੰਨਾ ਸਿੱਖਾਂ ਨੂੰ ਮਾਰਾਂਗੇ ਉਨਾ ਹੀ ਹਿੰਦੂਆਂ ਅੰਦਰ ਉਨ੍ਹਾਂ ਦਾ ਵੋਟ ਬੈਂਕ ਵੱਧਦਾ ਹੈ। ਇਸ ਲਈ ਸਿੱਖਾਂ ਨੂੰ ਕੁੱਟਣ ਲਈ ਹਮੇਸ਼ਾਂ ਕੋਈ ਬਹਾਨੇਬਾਜ਼ੀ ਘੜਨੀ ਹਿੰਦੂ ਆਗੂਆਂ ਦੀ ਧਾਰਮਿਕ ਤੇ ਸਿਆਸੀ ਮਜ਼ਬੂਰੀ ਹੈ। ਭਾਰਤ ਅੰਦਰ ਘੱਟ-ਗਿਣਤੀਆਂ `ਤੇ ਹੋ ਰਹੇ ਜ਼ੁਲਮਾਂ ਵਿੱਚ ਵਾਧੇ ਦਾ ਕਾਰਨ ਵੀ ਇਹੀ ਹੈ
ਹਿੰਦੂ ਬਹੁ-ਗਿਣਤੀ ਨੂੰ ਅੰਦਰ ਖੁਸ਼ ਕਰਨ ਲਈ ਇੰਦਰਾ ਗਾਂਧੀ ਨੇ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਤੇ ਹੋਰ ਗੁਰਦੁਆਰਿਆਂ ਤੇ ਹਮਲਾ ਕਰਨ ਲਈ ਮਿਤੀ 03 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਸੀ। ਉਸ ਦਿਨ ਲੱਖਾਂ ਦਰਸ਼ਨ ਕਰਨ ਆਏ ਸਿੱਖ ਸ਼ਰਧਾਲੂਆਂ ਨੂੰ ਮਾਰ ਮੁਕਾ ਕੇ ਸਿੱਖਾਂ ਨੂੰ ਨਾ ਭੁੱਲਣਵਾਲਾ ਸਬਕ ਸਿਖਾਉਣ ਦੀ ਵਿਉਂਤ ਬਣਾਈ ਸੀ ਤੇ ਫੌਜੀ ਹਮਲੇ ਲਈ 2 ਜੂਨ ਤੱਕ ਫੌਜ ਬੁਲਾਉਣ ਦਾ ਕੰਮ ਮੁਕੰਮਲ ਕਰ ਲਿਆ ਸੀ। ਇਹ ਹਮਲਾ ਕਰਨ `ਤੇ ਮੇਜਰ ਜਨਰਲ ਜੌਨਵਾਲ ਜਿਸ ਪਾਸ 15 ਡਵੀਜ਼ਨ ਸੀ, ਨੇ ਜਵਾਬ ਦੇ ਦਿੱਤਾ ਤਾਂ ਜਨਰਲ ਬਰਾੜ ਨੂੰ ਆਪਣੀ ਫੌਜ ਲਾਉਣ ਵਿੱਚ ਦੋ ਦਿਨ ਲੱਗ ਗਏ, ਜਿਸ ਨੇ ਵਹਿਸ਼ੀਆਨਾ ਹਮਲਾ ਕੀਤਾ ਪਰ ਫਿਰ ਵੀ ਇਤਿਹਾਸ ਦਾ ਸਭ ਤੋਂ ਵੱਡਾ ਹੱਤਿਆ ਕਾਂਡ ਹੋਣ ਤੋਂ ਬਚ ਗਿਆ। ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਇਸ ਸਬੰਧੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖੇ ਪੱਤਰ ਨੰਬਰ ਡੀਓ. ਐਨ. ਸੀ. ਆਈ. ਐਸ. ਐਫ./ਜੀ. ਐਚ. ਬੀ./ਐਸ. ਐਸ. ਐਮ./84 ਮਿਤੀ 2 ਜੁਲਾਈ 1984 ਵਿੱਚ ਜ਼ਿਕਰ ਕੀਤਾ ਹੋਇਆ ਹੈ
ਹਮਲੇ ਸਮੇਂ ਹਾਲ ਬਾਜ਼ਾਰ ਵਿੱਚ ਸੜਕ `ਤੇ ਸਫੈਦੀ ਨਾਲ ਫਿਰਕੂ ਹਿੰਦੂਆਂ ਨੇ ਫੌਜ ਦਾ ਸਵਾਗਤ ਕਰਨ ਲਈ ਮੋਟੇ ਅੱਖਰਾਂਵਿੱਚ ਭਾਰਤੀ ਫੌਜ ਨੂੰ ਜੀ ਆਇਆਂ ਲਿਖਿਆ ਸੀ। ਜਨੂੰਨੀ ਹਿੰਦੂ ਬੜੀਆਂ ਖੁਸ਼ੀਆਂ ਮਨਾ ਰਹੇ ਸਨ। ਫੌਜੀਆਂ ਨੂੰ ਲੱਡੂ,ਪੂਰੀਆਂ, ਕੜਾਹ ਆਦਿ ਵੰਡ ਰਹੇ ਸਨ। ਫੌਜੀਆਂ ਨੂੰ ਮੁਬਾਰਕਾਂ ਦੇ ਰਹੇ ਸਨ। ਦੇਖੋ ਡਾਇਰੀ ਦੇ ਪੰਨੇ ਸਫਾ 41-42 ਪਰ ਫਿਰ ਵੀ ਸੱਚਾਈ `ਤੇ ਕਾਫੀ ਪਰਦਾ ਪਾਇਆ ਜਾਪਦਾ ਹੈ ਹਿੰਦੂਆਂ ਨੇ ਫੌਜੀਆਂ ਲਈ ਇਸ ਤੋਂ ਵੀ ਵੱਧ ਕੀਤਾ
ਇਸ ਖੁਸ਼ੀ ਨੂੰ ਦੇਖ ਕੇ ਇੰਦਰਾ ਸਰਕਾਰ ਨੇ ਸਿੱਖਾਂ ਨੂੰ ਹੋਰ ਕੁਚਲਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ। ਉਸ ਨੇ ਪਾਕਿਸਤਾਨ ਨਾਲ ਲੜਾਈ ਛੇੜਨ ਲਈ ਸਰਹੱਦ `ਤੇ ਫੌਜਾਂ ਜਮ੍ਹਾਂ ਕਰ ਲਈਆਂ ਸਨ ਤਾਂ ਜੋ ਪੰਜਾਬ ਨੂੰ ਜੰਗ ਦਾ ਅਖਾੜਾ ਬਣ ਕੇ ਸਿੱਖਾਂ ਨੂੰ ਇੱਥੇ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਪਰ ਉਸਦੀ ਮੌਤ ਹੋ ਜਾਣ ਕਾਰਨ ਇਹ ਕਹਿਰ ਵਾਪਰਨ ਤੋਂ ਟਲ ਗਿਆ ਤੇ ਫੌਜਾਂ ਵਾਪਿਸ ਬੁਲਾ ਲਈਆਂ ਗਈਆਂ ਇਸੇ ਯੋਜਨਾ ਦਾ ਸਿੱਟਾ ਸੀ ਕਿ ਸਰਕਾਰ ਨੇ ਲੋੜ ਪੈਣ `ਤੇ ਕਰਜ਼ੇ ਆਦਿ ਦੇ ਕੇ ਪੂਰੀ ਤਿਆਰੀ ਨਾਲ ਆਪਣੇ ਗੁੰਡਿਆਂ ਨੂੰ ਸਿੱਖਾਂ ਬਰਖਿਲਾਫ ਵਰਤਣ ਲਈ ਰੱਖਿਆ ਹੋਇਆ ਸੀ। ਜਿਨ੍ਹਾਂ ਨੂੰ ਕਾਂਗਰਸੀ ਆਗੂਆਂ, ਪੁਲਿਸ ਅਤੇ ਪ੍ਰਸ਼ਾਸਨ ਨੇ ਇੰਦਰਾ ਗਾਂਧੀ ਦੇ ਕਤਲ ਬਾਅਦ ਸਿੱਖਾਂ ਦੇ ਕਤਲੇਆਮ ਲਈ ਵਰਤਿਆ ਜਿਸ ਨੂੰ ਜਾਣ ਬੁੱਝ ਕੇ ਸਰਕਾਰਪ੍ਰੈਸ ਤੇ ਉਨ੍ਹਾਂ ਦੇ ਪਿੱਠੂਆਂ ਨੇ ਚੁਰਾਸੀ ਦੇ ਦੰਗਿਆਂ ਦਾ ਨਾ ਦੇਣ ਦੀ ਕੋਸ਼ਿਸ਼ ਕੀਤੀ ਹੈ
ਸੰਸਾਰ ਅੰਦਰ ਜਿੱਥੇ ਸਰਕਾਰਾਂ ਦੀ ਸਹਿਮਤੀ ਨਾ ਹੋਵੇ ਕਿਸੇ ਮਹੱਤਵਪੂਰਨ ਵਿਅਕਤੀ ਦੇ ਮਰਨ ਸਮੇਂ ਨਸਲਾਂਜਾਤੀਆਂ,ਧਰਮਾਂ ਦੇ ਲੋਕਾਂ ਦਾ ਆਪਸੀ ਇਸ ਪੱਧਰ `ਤੇ ਕਤਲੇਆਮ ਕਦੀ ਹੁੰਦਾ ਨਹੀਂ ਸੁਣਿਆ
ਜੋ ਲੋਕ ਸਿੱਖਾਂ ਦੇ ਕਤਲੇਆਮ ਲਈ ਇਹ ਸਫਾਈ ਪੇਸ਼ ਕਰਦੇ ਹਨ ਕਿ ਇਹ ਕਤਲੇਆਮ ਸ੍ਰੀ ਮਤੀ ਇੰਦਰਾ ਗਾਂਧੀ ਦੇ ਦੋ ਸਿੱਖ ਅੰਗ-ਰੱਖਿਅਕਾਂ ਵੱਲੋਂ ਕਤਲੇਆਮ ਹੋਣ ਕਾਰਨ ਹੋਇਆ ਅਜਿਹਾ ਕਹਿਣ ਵਾਲੇ ਬਿਲਕੁਲ ਝੂਠੇ ਤੇ ਮੱਕਾਰ ਹਨ ਤੇ ਅੱਗੋਂ ਲਈ ਵੀ ਅਜਿਹੇ ਕਤਲੇਆਮ ਕਰਵਾਉਣ ਲਈ ਖੁੱਲ ਦੇਣ  ਦੀ ਵਕਾਲਤ ਕਰਦੇ ਹੀ ਨਜ਼ਰ ਆਉਂਦੇ ਹਨ ਜੇਕਰ ਅਜਿਹੀ ਵਕਾਲਤ ਵਿੱਚ ਦਮ ਹੋਵੇ ਤਾਂ ਸ੍ਰੀ ਰਾਜੀਵ ਗਾਂਧੀ ਦੇ ਕਤਲ ਹੋਣ ਨਾਲ ਤਾਮਿਲਾਂ ਦਾ ਕਤਲ ਹੋਣਾ ਜ਼ਰੂਰੀ ਸੀ ਪਰ ਉਥੇ ਅਜਿਹੀ ਕੋਈ ਸਥਿਤੀ ਨਹੀਂ ਬਣੀ ਜਦੋਂ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ ਸੀ ਤਾਂ ਮੁਸਲਮਾਨਾਂ ਵੱਲੋਂ ਦੇਸ਼ ਅੰਦਰ ਹਿੰਦੂਆਂ ਦੇ ਕਤਲ ਹੋਣੇ ਵੀ ਜ਼ਰੂਰੀ ਸਨ ਪਰ ਅਜਿਹਾ ਨਹੀਂ ਹੋਇਆ। ਇਸੇ ਪ੍ਰਕਾਰ ਹੀ ਸ੍ਰੀ ਮੋਹਨ ਦਾਸ ਕਰਮ ਚੰਦਗਾਂਧੀ (ਮਹਾਤਮਾਦੀ ਮੌਤ ਪਿੱਛੋਂ ਵੀ ਦੇਸ਼ ਵਿੱਚ ਆਪਸੀ ਕਤਲੇਆਮ ਹੋਣਾ ਜ਼ਰੂਰੀ ਸੀ ਪਰ ਉਸ ਵੇਲੇ ਵੀ ਅਜਿਹਾ ਨਹੀਂਹੋਇਆ ਇਸ ਤਰ੍ਹਾਂ ਬਾਹਰ ਦੇ ਦੇਸ਼ਾ ਦੀਆਂ ਵੀ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨਤੁਸੀਂ ਆਪਣੇ ਝੂਠ ਨੂੰ ਛਪਾਉਣ ਲਈ ਇਹ ਵੀ ਦੱਸ ਜਾਂਦੇ ਹੋ ਕਿ ਭਾਰਤ ਦੇ ਲੋਕਰਾਜ ਦੀਆਂ ਜੜ੍ਹਾਂ ਕਿਤਨੀਆਂ ਖੋਖਲੀਆਂ ਹਨ। 
ਇਸ ਦੇਸ਼ ਅੰਦਰ ਘੱਟ-ਗਿਣਤੀਆਂ ਦੀ ਰਖਵਾਲੀ ਲਈ ਲੀਡਰਸ਼ਿਪ ਦੀ ਅਣਹੋਂਦ ਹੈ ਕਿਉਂਕਿ ਭਾਰਤ ਦੀਆਂ ਏਜੰਸੀਆਂ ਰਾਹੀਂ ਹੀ ਘੱਟ-ਗਿਣਤੀਆਂ ਵਿੱਚੋਂ ਅਜਿਹੀ ਲੀਡਰਸ਼ਿਪ ਉਭਾਰੀ ਜਾਂਦੀ ਹੈ ਜੋ ਬਹੁ-ਗਿਣਤੀ ਵਿੱਚੋਂ ਆਏ ਲੀਡਰਾਂ ਦੀ ਅਧੀਨਗੀ ਤੇ ਸਰਪ੍ਰਸਤੀ ਮੰਨ ਕੇ ਚੱਲਣ ਨੂੰ ਤਿਆਰ ਹੋਣ ਤੇ ਉਨ੍ਹਾਂ ਲਈ ਹੀ ਜਵਾਬ ਦੇਹ ਰਹਿਣ ਨਾ ਕਿ ਆਪਣੇ ਘੱਟ-ਗਿਣਤੀ ਲੋਕਾਂ ਪ੍ਰਤੀ ਕਿਸੇ ਵੀ ਜ਼ਿੰਮੇਂਵਾਰੀ ਨਿਭਾਉਣ ਲਈ ਤਿਆਰ ਰਹਿਣ ਅਤੇ ਨਾ ਹੀ ਆਪਣੇ ਲੋਕਾਂ ਪ੍ਰਤੀ ਕਿਸੇ ਕਿਸਮ ਨਾਲ ਵੀ ਕੋਈ ਜਵਾਬਦੇਹ ਹੋਣ ਭਾਰਤ ਦੇ ਲੋਕ ਰਾਜ ਵਿੱਚ ਏਜੰਸੀਆਂ ਰਾਹੀਂ ਘੱਟ-ਗਿਣਤੀਆਂ ਵਿੱਚੋਂ ਇਸ ਢੰਗ ਨਾਲ ਲੀਡਰਸ਼ਿਪ ਉਭਾਰ ਕੇ ਉਨ੍ਹਾਂ ਲਈ ਸਿਰਫ ਦਰਸ਼ਨੀ ਆਗੂ ਦਿਖਾ ਕੇ ਵਰਤਣਾ ਇੱਕ ਬਹੁਤ ਵੱਡਾ ਗੈਰ-ਲੋਕਰਾਜੀ ਢੰਗ ਤਰੀਕਾ ਹੈ ਜਿਸ ਤੋਂ ਅੱਗੋਂ ਲਈ ਵੀ ਮੁਕਤ ਹੋਣ ਦੀ ਕੋਈ ਆਸ ਨਹੀਂ ਹੈ
ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਇਤਨੀ ਭਾਰੀ ਗਿਣਤੀ ਸੀ ਕਿ ਜੇ ਸਰਕਾਰ ਚਾਹੁੰਦੀ ਤਾਂ ਇਨ੍ਹਾਂ ਵਿੱਚੋਂ ਕਿਤਨੇ ਹੀ ਦੋਸ਼ੀਆਂ ਨੂੰ ਬਤੌਰ ਸਰਕਾਰੀ ਗਵਾਹ/ਇਕਬਾਲੀ ਗਵਾਹੀ (ੳਪਪਰੋਵੲਰ)  ਬਣਾ ਕੇ ਕੇਸਾਂ ਨੂੰ ਸਜ਼ਾ ਯੋਗ ਬਣਾ ਸਕਦੀ ਸੀਸਰਕਾਰ ਨੇ ਗਵਾਹਾਂ ਨੂੰ ਆਪਣੇ ਟਾਉਟਾਂ ਤੇ ਪੁਲਿਸ ਫੋਰਸ ਰਾਹੀਂ ਡਰਾਉਣ ਦਾ ਕੰਮ ਤਾਂ ਜ਼ਰੂਰ ਕੀਤਾ ਕਿਉਂਕਿ ਸਰਕਾਰ ਸਿੱਖਾਂ ਦੇ ਕਤਲੇਆਮ ਲਈ ਖੁਦ ਦੋਸ਼ੀ ਸੀ ਤੇ ਹੈ ਇਸ ਲਈ ਗਵਾਹਾਂ ਦੇ ਬਿਆਨ ਤੇ ਹੋਏ ਕਤਲਾਂ ਸਬੰਧੀ ਫੌਜਦਾਰੀ ਕੇਸ ਵੀ ਦਰਜ ਨਾ ਕੀਤੇ ਗਏ। ਇਹ ਸਭ ਕੁਝ ਅੱਜ ਇਤਿਹਾਸ ਦਾ ਅੰਗ ਬਣ ਚੁੱਕਾ ਹੈ
ਕਈ ਦਿਲਾਸਾ ਦੇਣ ਲਈ ਕਹਿੰਦੇ ਹਨ ਕਿ ਇਹ ਸਭ ਕੁੱਝ ਭਾਣੇ ਵਿੱਚ ਹੋਇਆ ਹੈ। ਜੇ ਇਸ ਗੱਲ ਨੂੰ ਵੀ ਸਵੀਕਾਰ ਕਰ ਲਈਏ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਭਾਣੇ ਦਾ ਫਲ ਵੀ ਭਾਣੇ ਨਾਲ ਹੀ ਮਿਲਣਾ ਹੈ ਇਸ ਇਸ਼ਾਰੇ ਨੂੰ ਅੱਜ ਦੇ ਯੁੱਗ ਵਿੱਚ ਅਣਡਿੱਠਾ ਨਹੀਂ ਕਰ ਦੇਣਾ ਚਾਹੀਦਾ ਸਗੋਂ ਸਿੱਖਾਂ ਨੂੰ ਹਰ ਇਨਸਾਫ ਦੇਣ ਲਈ ਵਚਨਬੱਧਤਾ ਨਿਭਾਉਣੀ ਚਾਹੀਦੀ ਹੈ 
ਹੁਣੇ ਹੀ 29 ਅਕਤੂਬਰ 2005 ਨੂੰ ਦਿੱਲੀ ਬੰਬ ਧਮਾਕਿਆਂ ਦੀ ਘਿਨੌਣੀ ਕਰਤੂਤ ਨਾਲ ਦਿੱਲੀ ਦਹਿਲੀ ਹੈ। ਪਰ ਇਹ ਦੁਖਦਾਈ ਘਟਨਾ ਇਨਸਾਫ ਪਸੰਦ ਹਰ ਇਨਸਾਨ ਨੂੰ ਗਹਿਰਾ ਦੁੱਖ ਪਹੁੰਚਾ ਰਹੀ ਹੈ। ਇਸ ਦੁਖਾਂਤ ਨਾਲ ਪਹਿਲਾਂ ਅਜਿਹੀਆਂ ਕੀਤੀਆਂ ਸਭ ਅਣਮਨੁੱਖੀ ਕਰਤੂਤਾਂ ਦੀ ਵੀ ਯਾਦ ਆ ਗਈ ਹੈ ਜਿਨ੍ਹਾਂ ਵਿਚ ਸਿੱਖ ਕਤਲੇਆਮ ਚੁਰਾਸੀ ਦੀ ਯਾਦ ਤਾਂ ਹੈ ਹੀ ਕਿ ਉਸ ਸਮੇਂਕਿਉਂਕਿਸ ਦੇ ਇਸ਼ਾਰੇ `ਤੇਕਿਵੇਂ ਕਹਿਰ ਬੀਤਿਆ ਸੀ? ਇਸ ਤੋਂ ਵੀ ਵੱਧ ਉਸ ਬਿਮਾਰ ਮਾਨਸਿਕਤਾ ਵੱਲ ਧਿਆਨ ਜਾਂਦਾ ਹੈ ਜਿਨ੍ਹਾਂ ਨੇ ਦਿਲ ਹਿਲਾ ਦੇਣ ਵਾਲੇ ਕਾਰੇ ਕਰਨ ਵਾਲੇ ਸਰਕਾਰੀ ਦੋਸ਼ੀਆਂ ਨੂੰ ਬਚਾਉਣ ਲਈ ਹਰ ਸਮੇਂ ਨਵੀਂ ਪਰਿਭਾਸ਼ਾ ਘੜੀ,  ਨਵੇਂ ਢੰਗ ਤੇ ਬਹਾਨਿਆ ਤੋਂ ਕੰਮ ਲਿਆ। ਇੱਥੇ ਨਵੰਬਰ 198ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਸਬੰਧੀ ਹੁਣ ਤੱਕ ਕੀ ਮਾਨਸਿਕਤਾ ਕੰਮ ਕਰਦੀ ਆ ਰਹੀ ਹੈ ਭਾਵੇਂ ਸਭ ਨੂੰ ਸਭ ਕੁਝ ਸਪੱਸ਼ਟ ਹੈ ਕਿ ਇਹ ਘਿਨੌਣਾ ਕਾਰਾ ਭਾਰਤ ਸਰਕਾਰ ਨੇ ਖੁਦ ਕਰਵਾਇਆ ਸੀਪਰ ਫਿਰ ਵੀ ਜੇ ਸਰਕਾਰ ਇਸ ਤੋਂ ਟਾਲਾ ਵੱਟਦੀ ਹੈ ਤਾਂ ਇਸ ਪਿੱਛੇ ਕੰਮ ਕਰ ਰਹੀ ਸਰਕਾਰੀ ਅੱਤਵਾਦੀ ਮਾਨਸਿਕਤਾ ਨੂੰ ਸਮਝਣ ਲਈ ਪ੍ਰਸ਼ਨਚਿੰਨ੍ਹ ਲੱਗਾ ਰਹੇਗਾ ਕਿਉਂਕਿ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈਸਗੋਂ ਇੰਨਾ ਹੀ ਕਹਿ ਕੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੁਆਫੀ ਮੰਗ ਲਈ ਕਿ, “ਅੱਜ ਅਸੀਂ ਉਨ੍ਹਾਂ ਮੁੱਦਿਆਂ ਉਤੇ ਚਰਚਾ ਕਰ ਰਹੇ ਹਾਂ ਜਿਨ੍ਹਾਂ ਵਿੱਚ ਨਾ ਸਿਰਫ ਇਕ ਬਹਾਦਰ ਕੌਮ ਦੇ ਭਵਿੱਖ ਦੀਆਂ ਉਲਝਣਾ ਮੌਜੂਦ ਹਨ ਸਗੋਂ ਸਾਡੇ ਰਾਸ਼ਟਰ ਦੇ ਭਵਿੱਖ ਉਤੇ ਵੀ ਸੁਆਲੀਆ ਚਿੰਨ੍ਹ ਲੱਗ ਗਿਆ ਹੈ ਇਸ ਮਹਾਨ ਕੌਮੀ ਤਰਾਸਦੀਜੋ ਸਾਲ 1984 ਵਿੱਚ ਵਾਪਰੀਦੌਰਾਨ ਚਾਰ ਹਜ਼ਾਰ ਤੋਂ ਵਧੇਰੇ ਲੋਕ (ਸਿੱਖ) ਮਾਰੇ ਗਏ
ਮੈਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਬੇਝਿੱਜਕ ਹੋ ਕੇ ਕਹਿੰਦਾ ਹਾਂਕੀ ਵਾਪਰਿਆਇੱਕ ਅਜਿਹੀ ਪ੍ਰਧਾਨ ਮੰਤਰੀ ਦੀ ਹੱਤਿਆ ਹੋਈ ਜਿਸ ਨੇ ਜੰਗ ਅਤੇ ਸ਼ਾਂਤੀ ਦੌਰਾਨ ਦੇਸ਼ ਦੀ ਵਿਲੱਖਣਤ ਰੂਪ ਵਿੱਚ ਸੇਵਾ ਕੀਤੀ ਬੰਗਲਾ ਦੇਸ਼ ਦੀ ਜੰਗ ਮੌਕੇ ਉਨ੍ਹਾਂ ਨੇ ਦੇਸ਼ ਨੂੰ ਮਹਾਨ ਜਿੱਤ ਦਿਵਾਈਉਸ ਸ਼ਖਸ਼ੀਅਤ ਦੀ ਮੌਤ ਆਪਣੇ ਹੀ ਰੱਖਿਆ ਅਮਲੇ ਦੇ ਦੋ ਗਾਰਡਾਂਹੱਥੋਂ ਹੋਣਾ ਇੱਕ ਮਹਾਨ ਤਰਾਸਦੀ ਹੈ। ਇਸ ਦੇ ਨਤੀਜੇ ਵਜੋਂ ਜੋ ਕੁਝ ਵਾਪਰਿਆਉਹ ਹੋਰ ਵੀ ਬਰਾਬਰ ਦੀ ਹੀ ਸ਼ਰਮਨਾਕ ਘਟਨਾ ਸੀ
ਕੀ ਹੁਣੇ ਹੀ 29 ਅਕਤੂਬਰ 2005 ਨੂੰ ਦਹਿਲੀ ਦਿੱਲੀ ਬੰਬ ਧਮਾਕਿਆਂ ਦੀ ਘਿਨੌਣੀ ਕਰਤੂਤ ਨੂੰ ਕਿਸੇ ਹੋਰ ਬਰਾਬਰ ਦੀ ਘਟਨਾ ਦੇ ਨਤੀਜੇ ਵਜੋਂ ਜੋ ਕੁਝ ਵਾਪਰਿਆ ਕਹਿ ਕੇ ਸ਼ਰਮਨਾਕ ਤੇ ਜਾਇਜ ਜਾਣ ਕੇ ਦੋਸ਼ੀਆਂ ਨੂੰ ਦੋਸ਼ ਮੁਕਤ ਕੀਤਾ ਜਾਸਕਦਾ ਹੈ? ਜਵਾਬ ਨਾ ਵਿੱਚ ਹੀ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਉਥੇ ਕੀਤੇ ਮੁਸਲਮਾਨਾਂ ਦੇ ਘਾਣ ਨੂੰ ਵੀ ਗੋਧਰਾ ਕਾਂਡ ਦਾ ਕਾਰਨ ਦੱਸ ਕੇ ਦੋਸ਼ੀਆਂ ਦੀ ਮਦਦ ਲਈ, ਦੋਸ਼ ਮੁਕਤ ਕਰਨਾ ਵੀ ਠੀਕ ਨਹੀਂ ਹੈ ਜਿਵੇਂ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆ ਨੂੰ ਹੁਣ ਤਕ ਦੋਸ਼ ਮੁਕਤ ਕੀਤਾ ਹੋਇਆ ਹੈਹੁਣ ਜਾਨਣ ਦੀ ਲੋੜ ਹੈ ਕਿ ਕਿਧਰੇ ਸਰਕਾਰੀ ਅੱਤਵਾਦ ਦੀ ਮਾਨਸਿਕਤਾ ਨੂੰ ਜਾਇਜ ਠਹਿਰਾਉਣ ਦੀ ਨੀਤੀ ਹੀ ਇਸ ਅਣ-ਮਨੱਖੀ ਘਟਨਾਵਾਂ ਨੂੰ ਉਤਸਾਹਤ ਕਰਨ ਦੇ ਪਿੱਛੇ ਤਾਂ ਹੀ ਕੰਮ ਨਹੀਂ ਕਰ ਰਹੀ ਹੈਸਿੱਖ ਕਤਲੇਆਮ ਚੁਰਾਸੀ ਲਈ ਜ਼ਿੰਮੇਵਾਰ ਸਰਕਾਰੀ ਅੱਤਵਾਦੀਆਂ ਨੂੰ 21 ਸਾਲ ਬਾਅਦ ਵੀ ਸਜ਼ਾ ਨਾ ਹੋਣਾ ਇਸ ਗੱਲ ਲਈ ਠੋਸ ਗਵਾਹੀ ਤੇ ਪ੍ਰਮਾਣ ਹੈਸਰਕਾਰ ਨੂੰ ਆਪਾ ਪੜਚੋਲ ਕਰਨ ਦੀ ਲੋੜ ਹੈ
 ਦਿੱਲੀ ਦੇ ਸਾਬਕਾ ਉਪ-ਰਾਜਪਾਲ ਪੀ.ਜੀਗਵਈ ਨੇ ਦੋਸ਼ ਲਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੀ ਵੀਨਰਸਿੰਮ੍ਹਾਰਾਓ ਅਤੇ ਸਾਬਕਾ ਪ੍ਰਮੁੱਖ ਸਕੱਤਰ ਪੀ. ਸੀ. ਅਲੈਗਜ਼ੈਂਡਰ ਨੇ ਝੂਠ ਬੋਲ ਕੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ 1984 ਦੇ ਸਿੱਖਾਂ ਦੇ ਕਤਲਾਂ ਵਿੱਚ ਸ਼ਾਮਿਲ ਲੋਕਾਂ ਨਾਲ ਨਿਪਟਣ ਵਿੱਚ ਦੇਰੀ ਹੋਈ ਹੈ ਕਿਉਂਕਿ ਕੇਂਦਰ ਦੇ ਪ੍ਰਭਾਵਸ਼ਾਲੀ ਨੇਤਾਵਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀਸ੍ਰੀ ਗਵਈ ਦਾ ਕਹਿਣਾ ਹੈ ਕਿ ਉਸ ਨੂੰ ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬੁਲਾ ਕੇ ਨਵੰਬਰ 1984 ਨੂੰ ਕਹਿ ਦਿੱਤਾ ਸੀ: “ਗਵਈ ਜੀ, ਤੁਸੀਂ ਦਿਲ ਦੇ ਮਰੀਜ਼ ਹੋ ਤੇ ਹੁਣ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਤੇ ਉਸ ਨੂੰ ਛੁੱਟੀ ਜਾਣ ਦੀ ਸਲਾਹ ਦਿਤੀ ਗਈ
ਸ੍ਰੀ ਗਵਈ ਨੇ ਇਹ ਵੀ ਇੱਕ ਪੱਤਰਕਾਰ ਮਨੋਜ ਮਿੱਤਾ ਨੂੰ ਉਸੇ ਮੁਲਾਕਾਤ ਸਮੇਂ ਦੱਸਿਆ ਕਿ ਮੈਨੂੰ ਹੀ ਬਲੀ ਦਾ ਬੱਕਰਾ ਬਣਾਉਣ ਦੇ ਦੋ ਕਾਰਨ ਹਨ: ਇੱਕ ਤਾਂ ਕਿ ਮੈਂ ਕਾਂਗਰਸੀ ਸਿਆਸਤਦਾਨ ਨਹੀ ਹਾਂ ਤੇ ਦੂਸਰਾ ਮੈਂ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦਾ ਹਾਂ
ਸ੍ਰੀ ਗਵਈ ਨੇ ਹੋਰ ਆਪਣੇ ਆਪ ਨੂੰ ਅਣਭੋਲ ਦੱਸਦਿਆਂ ਕਿਹਾ ਕਿ ਮੈਂ ਸ੍ਰੀ ਐਸ. ਸੀ. ਟੰਡਨ ਨੂੰ ਮਿਤੀ: 01 ਨਵੰਬਰ 1984ਨੂੰ ਸਵੇਰੇ ਹੀ ਫੌਜ ਬਲਾਉਣ ਲਈ ਕਹਿ ਦਿੱਤਾ ਸੀ ਪਰ ਉਸ ਦੇ ਵੱਸ ਤੋਂ ਬਾਹਰ ਰਹੇ ਕਾਰਨਾਂ ਕਰ ਕੇ ਫੌਜ ਦੇਰ 03 ਨਵੰਬਰ 1984 ਨੂੰ ਹੀ ਅਸਰਦਾਰ ਹੋਈ ਜਦ ਤਕ ਹਜਾਰਾਂ ਸਿੱਖਾਂ ਦਾ ਕਸਾਈ ਦੇ ਬੱਕਰੇ ਵਾਂਗ ਖ਼ੂਨ ਹੋ ਚੁੱਕਾ ਸੀਦਿੱਲੀ ਪੁਲਿਸ ਕਮਿਸ਼ਨਰ ਟੰਡਨ ਦਾ ਬੈਨਰਜੀ ਕਮਿਸ਼ਨ ਕੋਲ ਹਾਸੋਹੀਣਾ ਬਿਆਨ ਕੁੱਝ ਹੋਰ ਹੀ ਦਿਰਸਾਉਂਦਾ ਹੈ ਜਦੋਂ ਉਹ ਆਪਣੀ ਗਵਾਹੀ ਵਿਚ ਇਹ ਕਹਿੰਦੇ ਹਨ ਕਿ ਉਸ ਨੂੰ ਤਾਂ ਇਨ੍ਹਾਂ ਸਿੱਖ ਕਤਲਾਂ ਬਾਰੇ ਕਿਸੇ ਨੇ ਬਹੁਤੀ ਜਾਣਕਾਰੀ ਹੀ ਨਹੀਂ ਦਿੱਤੀ ਜਦੋਂ ਕਿ ਸਭ ਕੁੱਝ ਸਾਰੇ ਸੰਸਾਰ ਦੇ ਸਾਹਮਣੇ ਹੋਇਆ ਸੀ ਤੇ ਦੁਨੀਆ ਭਰ ਦੇ ਸਾਹਮਣੇ ਪੂਰੀ ਰਿਪੋਰਟ ਗਈ ਹੈਇਸ ਤੋਂ ਇਉਂ ਲੱਗਦਾ ਹੈ ਕਿ ਉਸ ਵੇਲੇ ਜਿਵੇਂ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਉਪ-ਰਾਜਪਾਲ ਪੀ.ਜੀ. ਗਵਈ ਨੂੰਦਿਲ ਦੇ ਮਰੀਜ਼ ਹੋਣ ਕਰਕੇ ਕਹਿ ਦਿੱਤਾ ਸੀ ਕਿ ਹੁਣ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਤੇ ਉਸ ਨੂੰ ਛੁੱਟੀ ਜਾਣ ਦੀ ਸਲਾਹ ਵੀ ਦੇ ਦਿਤੀ ਗਈ ਸੀ ਜਦੋਂ ਕਿ ਦਿੱਲੀ ਪੁਲਿਸ ਕਮਿਸ਼ਨਰ ਟੰਡਨ ਨੂੰ ਸੁੱਤੇ ਰਹਿਣ ਲਈ ਕਹਿ ਦਿੱਤਾ ਸੀਗੱਲ ਤਾਂ ਆਖਰ ਇੱਥੇ ਆ ਕੇ ਮੁੱਕਦੀ ਹੈ ਕਿ ਸਿੱਖਾਂ ਨੂੰ ਕਤਲ ਕਰਵਾਉਣ ਦੀਆਂ ਹਦਾਇਤਾਂ ਉਪਰੋਂ ਹੀ ਮਿਲ ਰਹੀਆਂ ਸਨ ਤੇ ਲਾਗੂ ਹੋ ਰਹੀਆਂ ਸਨ
ਕੁਝ ਕੁ ਮਹੱਤਵਪੁਰਨ ਵਿਅਕਤੀਆਂ ਦੇ ਬਿਆਨ ਜੋ ਨਾਨਾਵਤੀ ਕਮਿਸ਼ਨ ਸਾਹਮਣੇ ਪੇਸ਼ ਹੋਏ:
ਸਰਦਾਰ ਪਤਵੰਤ ਸਿੰਘ ਪ੍ਰਸਿੱਧ ਲੇਖਕ ਤੇ ਵਾਤਾਵਰਣ ਮਾਹਿਰ ਅਤੇ ਲੈਫਟੀਨੈਂਟ ਜਨਰਲ ਜ.ੇ ਐਸ. ਅਰੋੜਾ ਨੇ ਭਾਰਤ ਦੇ ਰਾਸ਼ਟਰਪਤੀ ਜੈਲ ਸਿੰਘ ਨੂੰ ਮਿਲ ਕੇ ਸਿੱਖਾਂ ਖਿਲਾਫ ਹਿੰਸਾ ਰੋਕਣ ਲਈ ਕਿਹਾ ਤਾਂ ਰਾਸ਼ਟਰਪਤੀ ਨੇ ਜਵਾਬ ਦਿੱਤਾ ਕਿ ਮੇਰੇ ਪਾਸ ਦਖਲ ਅੰਦਾਜੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਦੋਂ ਇਨ੍ਹਾਂ ਪਤਵੰਤੇ ਸੱਜਣਾ ਨੇ ਜ਼ੋਰ ਦੇ ਕੇ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਹੋ ਤਾਂ ਜੈਲ ਸਿੰਘ ਨੇ ਕਿਹਾ ਕਿ ਇਹ ਕੰਮ ਮੈਂ 3-4 ਦਿਨਾਂ ਤੱਕ ਕਰਾਂਗਾ
ਜਸਟਿਸ ਰਣਜੀਤ ਸਿੰਘ ਨਰੂਲਾ (ਰਿਟਾਇਰਡ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ )  ਨੇ ਕਮਿਸ਼ਨ ਨੂੰ ਦੱਸਿਆ ਕਿ ਜਦੋਂ ਉਸ ਨੇ ਆਪਣੇ ਮਿੱਤਰ ਸ. ਮਨਮੋਹਨ ਸਿੰਘਮੇਨੇਜਇੰਗ ਡਾਇਰੈਕਟਰ ਆਫ ਫਰਿਕ ਇੰਡੀਆ ਲਿਮਟਿਡ ਵੱਲ 03 ਨਵੰਬਰ 1984 ਨੂੰ ਟੈਲੀਫੋਨ ਕੀਤਾ ਤਾਂ ਉਸ ਨੇ ਸਲਾਹ ਦਿੱਤੀ ਕਿ ਉਸ ਨੂੰ ਉਸ ਦੇ ਕਾਂਗਰਸੀ ਦੋਸਤਾਂ ਤੋਂ ਪਤਾ ਲੱਗਿਆ ਹੈ ਕਿ ਸਿੱਖਾਂ `ਤੇ ਤਿੰਨ ਦਿਨ ਹਮਲੇ ਜ਼ਾਰੀ ਰਹਿਣੇ ਹਨ ਤੇ ਉਹ ਬਾਹਰ ਨਾ ਨਿਕਲਣ
 ਸਰਦਾਰ ਪਤਵੰਤ ਸਿੰਘ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਓ ਨਾਲ ਗੱਲ ਕਰੋ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਮੇਰੇ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੈ ਤੇ ਮੈਨੂੰ ਉਨ੍ਹਾਂ ਖੁਦ ਆਪ ਹੀ ਗੱਲ ਕਰਨ ਦੀ ਸਲਾਹ ਦੇ ਦਿੱਤੀ
ਸ. ਖੁਸ਼ਵੰਤ ਸਿੰਘ ਜੋ ਪ੍ਰਸਿੱਧ ਲੇਖਕ ਤੇ ਬਜ਼ੁਰਗ ਪੱਤਰਕਾਰ ਹੈ ਦੀ ਵੀ ਰਾਸ਼ਟਰਪਤੀ ਭਵਨ ਕੋਈ ਮਦਦ ਨਾ ਕਰ ਸਕਿਆ ਤੇ ਉਸ ਨੇ ਸਵੀਡਿਸ ਅਮੈਂਬਸੀ ਜਾ ਕੇ ਆਪਣੀ ਜਾਨ ਬਚਾਈ
ਸ੍ਰੀ ਰਾਮ ਜੇਠਮਲਾਨੀ ਵਰਗੇ ਵੱਡੇ ਵਕੀਲ ਤੇ ਹੋਰ ਕਈਆਂ ਨੇ ਕੇਂਦਰੀ ਗ੍ਰਹਿ ਮੰਤਰੀ ਪੀਵੀਨਰਸਿਮਹਾ ਰਾਓ ਕੋਲ ਸਿੱਖਾਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ ਪਰ ਨਿਰਾਸ਼ ਹੀ ਪਰਤੇ ਸਨ
ਸ਼ਬਦਾਵਲੀ ਭਾਵੇਂ ਹੋਰ ਹੋਵੇ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਕਲਕੱਤੇ ਤੋਂ ਰਾਜੀਵ ਗਾਂਧੀ 31 ਅਕਤੂਬਰ 1984ਨੂੰ ਨਵੀਂ ਦਿੱਲੀ ਪਹੁੰਚਿਆ ਤਾਂ ਉਸ ਨੇ ਆਪਣੇ ਇੱਕ ਸੀਨੀਅਰ ਅਫਸਰ ਦੇ ਕੰਨ ਵਿੱਚ ਹੌਲੀ ਜਿਹੇ ਕਿਹਾ, “ ਕਿ ਹਾਂਸਾਨੂੰ ਉਨ੍ਹਾਂ (ਸਿੱਖਾਂਨੂੰ ਸਬਕ ਜਰੂਰ ਸਿਖਾਉਣਾ ਹੈਇਹ ਉਸ ਅਫਸਰ ਨੇ ਪੱਤਰਕਾਰ ਸਿਆਮ ਖੋਸਲਾ ਅਤੇ ਸਾਬਕਾ ਮੰਤਰੀ ਕੇ. ਐਲ. ਮਿਆਨੀ ਨੂੰ ਦੱਸਿਆ ਸੀ
 ਮੇਜਰ ਜਨਰਲ ਜੇ . ਐਸ. ਜਮਵਾਲ (ਕਮਾਂਡਿੰਗ ਅਫਸਰਦਿੱਲੀ ਏਰੀਆ ਸਾਲ 1984 ) ਨੇ ਕਿਹਾ ਕਿ ਜਦੋਂ ਉਸ ਨੇ ਦਿੱਲੀਪੁਲਿਸ ਕਮਿਸ਼ਨਰ ਨਾਲ 31 ਅਕਤੂਬਰ 1984 ਨੂੰ ਰਾਤ 11.30 ਵਜੇ ਤਾਲਮੇਲ ਕੀਤਾ ਤਾਂ ਕਮਿਸ਼ਨਰ ਨੇ ਕਿਹਾ ਕਿ ਹਾਲਾਤ ਬਹੁਤ ਮਾੜੇ ਹਨ ਪਰ ਕਾਬੂ ਹੇਠ ਹਨ
ਸ੍ਰੀ ਗਵਈ ਨੇ ਦ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਗ੍ਰਹਿ ਮੰਤਰੀ ਪੀ. ਵੀ. ਨਰਸਿੰਮ੍ਹਾ ਰਾਓ ਤਾਂ ਉਸ ਨੂੰ ਟੈਲੀਫੋਨ ਆਪਣੇ ਮਿੱਤਰਾਂ ਨੂੰ ਬਚਾਉਣ ਲਈ ਹੀ ਕਰਦਾ ਰਿਹਾ ਜਦੋਂ ਕਿ ਰਾਜ ਭਾਗ ਸੰਭਾਲੀ ਸਿਆਸੀਆਂ ਨੇ ਇਹ ਸਭ ਦੇਰੀ ਜਾਣ ਬੁੱਝ ਕੇ ਕੀਤੀ ਤੇ ਅਜੇ ਵੀ ਸਚਾਈ ਮੰਨਣ ਦੀ ਥਾਂ ਇਹ ਸ਼ਰਮ ਵਾਲੀ ਗੱਲ ਹੈ ਕਿ   ਇਹ ਲੋਕ ਡਰਾਮਾਬਾਜ਼ੀ ਕਰਨ ਵਿਚ ਰੁੱਝੇ ਹੋਏ ਹਨ-ਪੱਤਰਕਾਰ ਮਨੋਜ ਮਿੱਤਾ, ਨਵੀਂ ਦਿੱਲੀ, 08 ਅਗਸਤ 2005
ਇਹ ਸਲਾਹ ਦਿੱਤੀ ਜਾ ਰਹੀ ਕਿ ਅੱਜ ਵੀ ਜੇਕਰ ਉਸ ਨਵੰਬਰ ਕਾਂਡ 1984 ਸਮੇਂ ਦੇ ਦਿੱਲੀ ਦੇ 20 ਕਾਂਗਰਸੀਆਂ ਨੂੰਗ੍ਰਿਫਤਾਰ ਕਰਕੇ ਅਧੁਨਿਕ ਢੰਗ-ਤਰੀਕਿਆਂ ਨਾਲ ਪੁੱਛ-ਪੜਤਾਲ ਕੀਤੀ 
ਜਾਵੇ ਤਾਂ ਸਚਾਈ ਸਾਹਮਣੇ ਆ ਸਕਦੀ ਹੈ। ਕਾਂਗਰਸ ਪਾਰਟੀ ਕੇਂਦਰ ਵਿਚ ਆਪਣੀ ਸਰਕਾਰ ਹੋਣ ਸਮੇਂ ਭਲਾਂ ਆਪਣੇ ਹੀ ਬੰਦਿਆਂ ਖਿਲਾਫ ਇਹ ਅਧੁਨਿਕ ਢੰਗ-ਤਰੀਕਿਆਂ ਨਾਲ ਪੁੱਛ-ਪੜਤਾਲ ਕਿਵੇਂ ਕਰ ਸਕਦੀ ਹੈ? ਇਹ ਕੰਮ ਤਾਂ ਵਿਰੋਧੀ ਧਿਰ ਦੀ ਸਰਕਾਰ ਜੋ ਕੇਂਦਰ ਵਿੱਚ 1989 ਤੋਂ 1991 ਤੇ ਫਿਰ 1996 ਤੋਂ 2004 ਤਕ ਰਹੀ ਪਰ ਜਿਹੜੇ ਹੁਣ ਆਖਦੇ ਹਨ ਕਿ ਉਨ੍ਹਾਂ ਨੂੰ ਸਚਾਈ ਪਤਾ ਹੈ ਉਨ੍ਹਾਂ ਨੇ ਕਮਿਸ਼ਨ ਬਿਠਾ ਕੇ ਆਪਣੇ ਗਲੋਂ ਲਾ ਕੇ ਇਹ ਕੰਮ ਲਮਕਾਉਣ ਦਾ ਹੀ ਕੀਤਾ ਸੀ ਤੇ ਇਸ ਤਰ੍ਹਾਂ ਜੋ ਵੀ ਧਿਰ ਰਾਜ ਭਾਗ ਸੰਭਾਲਦੀ ਹੈ ਉਹ ਕਾਨੂੰਨ ਦੇ ਰਾਜ ਨੂੰ ਦਰਨਿਕਾਰ ਕਰਨ ਦਾ ਹੀ ਕੰਮ ਕਰਦੀਹੈ ਇਸ ਲਈ ਤਾਂ ਅਹੁਦਾ ਛੱਡ ਰਹੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਮੇਸ਼ ਚੰਦਰ ਲਾਹੋਟੀ ਨੇ ਕਿਹਾ ਕਿ, “ਭਾਰਤ ਅੰਦਰ ਸਿਆਸੀ ਅਪਰਾਧ ਨੂੰ ਰੋਕਣ ਲਈ ਕਾਨੂੰਨ ਬਣਨਾ ਮੁਸ਼ਕਲ ਲਗਦਾ ਹੈ ਤੇ ਇਹ ਗੱਲ ਵੀ ਕਰੀਬ ਕਰੀਬ ਤੈਅ ਹੈ ਕਿ ਸਿਆਸਤ ਦੇ ਅਪਰਾਧੀਕਰਨ ਨੂੰ ਕਾਨੂੰਨ ਬਣਾਕੇ ਨਹੀਂ ਰੋਕਿਆ ਜਾ ਸਕਦਾ”-ਦੇਖੋ: ਪੰਜਾਬੀ ਟ੍ਰਿਬਿਊਨ,ਚੰਡੀਗੜ੍ਹਸ਼ੁੱਕਰਵਾਰ, 28 ਅਕਤੂਬਰ 2005 (15)
ਸਿੱਖਾਂ ਦਾ ਕਤਲੇਆਮ ਰਾਜਧਾਨੀ ਦਿੱਲੀ, ਕਾਹਨਪੁਰਬੋਕਾਰੋ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ 21 ਸਾਲਾਂ ਤੋਂ ਬਾਅਦ ਵੀਅੱਜ ਤੱਕ ਸਜ਼ਾ ਦਿਵਾਉਣ ਲਈ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਇਕੱਲੇ ਰਾਜਧਾਨੀ ਦਿੱਲੀ ਵਿੱਚ 400ਸਿੱਖਾਂ ਨੂੰ3-4 ਦਿਨਾਂ ਵਿੱਚ ਸ਼ਰੇ੍ਹਆਮ ਬੜੇ ਹੀ ਜ਼ਾਲਮਾਨਾ ਢੰਗ ਨਾਲ ਸੜਕਾਂ ਗਲੀਆਂ ਅਤੇ ਘਰਾਂ ਵਿੱਚ ਕਤਲ ਕਰ ਦਿੱਤਾ ਗਿਆ ਸੀ ਪਰ ਪਤਾ ਨਹੀਂ ਹੁਣ ਕਿਵੇਂ 29 ਅਕਤੂਬਰ 2005 ਨੂੰ ਦਿੱਲੀ ਬੰਬ ਧਮਾਕਿਆਂ ਦੇ ਸੁਰਾਗ ਹੱਥ ਲੱਗਣ ਸਬੰਧੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵਾਰਦਾਤ ਤੋਂ ਸਾਢੇ ਪੰਜ ਘੰਟੇ ਬਾਅਦ ਹੀ ਬਿਆਨ ਦੇ ਦਿੱਤਾ ਸੀ?ਜਦੋਂ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਸਬੰਧੀ 9 ਕਮਿਸ਼ਨ ਦੀਆਂ ਰਿਪੋਰਟਾਂ ਅਤੇ ਅਨੇਕਾਂ ਹੋਰ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕੀਤੀਆਂ ਪੜਤਾਲਾਂ ਰਾਹੀਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਉਪਰੰਤ ਵੀ ਭਾਰਤ ਸਰਕਾਰ `ਤੇ ਅੱਜ ਤੱਕ ਕੋਈ ਅਸਰ ਨਹੀਂ ਹੋਇਆ ਕਿਉਂਕਿ ਸਪੱਸ਼ਟ ਰੂਪ ਵਿੱਚ ਦੋਸ਼ੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀਗ੍ਰਹਿ ਮੰਤਰੀ ਨਰਸਿੰਮ੍ਹਾ ਰਾਓ ਜੋ ਬਾਅਦ ਵਿੱਚ ਪ੍ਰਧਾਨ ਮੰਤਰੀ ਬਣਿਆਸਾਬਕਾ ਪ੍ਰਮੁੱਖ ਸਕੱਤਰ ਪੀਸੀ. ਅਲੈਗਜ਼ੈਂਡਰ ਤੇ ਉਪ-ਰਾਜਪਾਲ ਪੀ.ਜੀ. ਗਵਈ ਤੇ ਉਸ ਵੇਲੇ ਦੇ ਸਿਆਸਤਦਾਨਾਂ ਜਗਦੀਸ਼ ਟਾਈਟਲਰਸੱਜਣ ਕੁਮਾਰ, ਐਚ. ਕੇ. ਐਲ. ਭਗਤ, ਧਰਮਦਾਸ ਸ਼ਾਸਤਰੀ, ਪੁਲਿਸ ਕਮਿਸ਼ਨਰ ਐਸ. ਸੀ. ਟੰਡਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ 10 ਕਾਂਗਰਸੀ ਕੌਂਸਲਰ ਉਸ ਸਮੇਂ ਸਿੱਖਾਂ ਦੇ ਕਾਤਲਾਂ ਦੀ ਅਗਵਾਈ ਕਰ ਰਹੇ ਸਨ ਅਦਿ ਸਨ
ਇਸ ਤੋਂ ਸਾਫ ਹੈ ਕਿ ਉਪਰੋਂ ਕੰਮ ਸਿੱਖਾਂ ਨੂੰ  ਬਚਾਉਣ ਦੀ ਥਾਂ ਮਾਰਨ ਦਾ ਸੌਂਪਿਆ ਹੋਇਆ ਸੀ ਜਦੋਂ  ਫਿਰ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹੋਣ ਤੇ ਬਦਲਣ ਦੀ ਆਸ ਮੁੱਕ ਚੁੱਕੀ ਹੋਵੇ ਤਾਂ ਅੱਗੋਂ ਲਈ ਵੀ ਇਹੀ ਨਿਰਣਾ ਤੇ ਨਿਸ਼ਾਨਾ ਹੀ ਹਮੇਸ਼ਾ ਲਈ ਠੀਕ ਰਹੇਗਾ:
ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 3 ਜੂਨ 1984 ਨੂੰ ਪੱਤਰਕਾਰਾਂ ਸਾਹਮਣੇਕਹੇ ਇਨ੍ਹਾਂ ਸ਼ਬਦਾਂ `ਤੇ ਅਮਲ ਦੀ ਲੋੜ ਹੈ ਕਿ ਹੁਣ ਅਸੀਂ ਭਾਰਤ ਨਾਲ ਨਹੀਂ ਰਹਿ ਸਕਦੇ, ਸਾਨੂੰ ਵੱਖਰੇ ਘਰ ਦੀ ਲੋੜ ਹੈ ਪਹਿਲਾਂ ਵੀ ਉਨ੍ਹਾਂ ਕਈ ਵਾਰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਸੀ ਕਿ “ਜਿਸ ਦਿਨ ਭਾਰਤੀ ਫੌਜ ਨੇ ਦਾਰਬਾਰਸਾਹਿਬ ਤੇ ਅਕਾਲ ਤਖਤ ਸਾਹਿਬ ਉਤੇ ਹਮਲਾ ਕਰ ਦਿੱਤਾ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ
ਬਲਬੀਰ ਸਿੰਘ ਸੂਚਐਡਵੋਕੇਟਲੁਧਿਆਣਾ