Monday, November 24, 2014

ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। Posted by Dal Khalsa Alliance

ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ।     
ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ।     
     

     ਪੰਜਾਬ ਵਿਚ ਨਸ਼ਿਆਂ ਦੀ ਅੰਨ੍ਹੇਵਾਹ ਵਰਤੋਂ ਹੁਣ ਨੌਜਵਾਨਾਂ ਦੇ ਰੁਜ਼ਗਾਰ ਦੇ ਰਾਹ ਵਿਚ ਵੀ ਰੋੜਾ ਬਣਨ ਲੱਗੀ ਹੈ। ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਫੌਜ ਵੱਲੋਂ ਪੰਜਾਬ ਵਿਚ ਕੀਤੀਆਂ ਜਾਂਦੀਆਂ ਭਰਤੀ ਰੈਲੀਆਂ ਵਿਚ ਨੌਜਵਾਨਾਂ ਲਈ ਡਰੱਗ ਟੈਸਟ ਸ਼ੁਰੂ ਕਰ ਦਿੱਤਾ ਹੈ। ਹਾਲੇ ਤੱਕ ਇਹ ਟੈਸਟ ਸਿਰਫ ਪੰਜਾਬ ਵਿਚ ਹੋ ਰਹੀਆਂ ਭਰਤੀ ਰੈਲੀਆਂ ਤੱਕ ਸੀਮਤ ਹਨ। ਅਸਲ ਵਿਚ ਇਸ ਸਾਲ ਜੁਲਾਈ ਵਿਚ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਵੱਲੋਂ ਦੇਸ਼ ਭਰ ਦੇ ਡਰੱਗਜ਼ ਨਾਲ ਸਬੰਧਤ ਜਿਹੜੇ ਅੰਕੜੇ ਨਸ਼ਰ ਕੀਤੇ ਹਨ, ਉਨ੍ਹਾਂ ਵਿਚ ਪੰਜਾਬ ਪਹਿਲੇ ਨੰਬਰ ‘ਤੇ ਰਹਿਣ ਕਰ ਕੇ ਸੂਬੇ ਦੇ ਨੌਜਵਾਨਾਂ ਉਤੇ ਸ਼ੱਕ ਦੀ ਸੂਈ ਆਈ ਹੈ।
     ਐਨæਸੀæਆਰæਬੀæ ਦੀ ਇਸ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ 2012 ਵਿਚ ਪੰਜਾਬ ਵਿਚ ਡਰੱਗਜ਼ ਦੇ 10,220 ਕੇਸ ਦਰਜ ਹੋਏ। ਸੈਨਾ ਨੂੰ ਨਸ਼ੀਲੇ ਪਦਾਰਥਾਂ ਨਾਲ ਕਾਰਗੁਜ਼ਾਰੀ ਵਧਾਉਣ ਦਾ ਸ਼ੱਕ ਪਹਿਲੀ ਵਾਰ ਉਦੋਂ ਪਿਆ ਸੀ ਜਦੋਂ 2012 ਵਿਚ ਪੰਜਾਬ ਅਤੇ ਰਾਜਸਥਾਨ ਵਿਚ ਭਰਤੀ ਰੈਲੀਆਂ ਦੇ ਸਥਾਨ ਦੇ ਬਾਹਰੋਂ ਵੱਡੀ ਗਿਣਤੀ ਸਰਿੰਜਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਖਾਲੀ ਸ਼ੀਸ਼ੀਆਂ ਮਿਲੀਆਂ ਸਨ। ਫੌਜ ਵਿਚ ਭਰਤੀ ਲਈ ਫਿਜ਼ੀਕਲ ਟੈਸਟ ਇਸ ਤਰ੍ਹਾਂ ਡਿਜ਼ਾਈਨ ਕੀਤੇ ਹੁੰਦੇ ਹਨ ਕਿ ਬਿਹਤਰ ਕਾਰਗੁਜ਼ਾਰੀ ਵਾਲੇ ਨੂੰ ਵੱਧ ਅੰਕ ਮਿਲਦੇ ਹਨ। ਵੱਡੀ ਗਿਣਤੀ ਵਿਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਸਭ ਤੋਂ ਵੱਧ ਫੌਜ ਵਿਚ ਭਰਤੀ ਨੂੰ ਤਰਜੀਹ ਦਿੰਦੀ ਹੈ ਪਰ ਨਸ਼ਿਆਂ ਦੀ ਬਦਨਾਮੀ ਦੇ ਛਿੱਟੇ ਹੁਣ ਉਨ੍ਹਾਂ ਦੇ ਭਵਿੱਖ ‘ਤੇ ਵੀ ਪੈਣ ਲੱਗੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਰੂਪ ਧਾਰ ਗਿਆ ਹੈ ਤੇ ਇਸ ਵਰ੍ਹੇ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਪਿੱਛੋਂ ਅਕਾਲੀ-ਭਾਜਪਾ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਵਿਆਪਕ ਮੁਹਿੰਮ ਵਿੱਢੀ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ, ਪਰ ਆਰਥਿਕ ਤੰਗੀ ਤੇ ਤਸਕਰੀ ਵਿਚ ਸਰਕਾਰ ਦੇ ਕੁਝ ਮੰਤਰੀਆਂ ਤੇ ਆਗੂਆਂ ਦੇ ਨਾਂ ਬੋਲਣ ਪਿੱਛੋਂ ਅਕਾਲੀ ਦਲ ਕਾਰਵਾਈ ਤੋਂ ਝਿਜਕ ਗਿਆ। ਅਕਾਲੀ ਦਲ ਵੱਲੋਂ ਸੂਬੇ ਵਿਚ ਵੱਡੀ ਗਿਣਤੀ ਖੋਲ੍ਹੇ ਨਸ਼ਾ ਛੁਡਾਊ ਕੇਂਦਰ ਵੀ ਬੰਦ ਹੋਣ ਕੰਢੇ ਆ ਗਏ ਹਨ। ਸਰਕਾਰ ਇਨ੍ਹਾਂ ਕੇਂਦਰ ਵਿਚ ਲੋੜੀਂਦੀ ਦਵਾਈ ਤੇ ਸਟਾਫ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ। ਸਰਕਾਰ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਬੁਪਰੋ ਨੌਰਫਿਨ ਐਂਡ ਨੋਲੌਕਸਨ ਦਵਾਈ ਨਹੀਂ ਖ਼ਰੀਦੀ ਗਈ। ਮਹਿੰਗੀ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ 228 ਦਵਾਈਆਂ ਦੀ ਸੂਚੀ ਵਿਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
     ਪੰਜਾਬ ਸਰਕਾਰ ਦੋਸ਼ ਲਾਉਂਦੀ ਆ ਰਹੀ ਹੈ ਕਿ ਕੇਂਦਰ ਸਰਕਾਰ ਦੀ ਅਣਦੇਖੀ ਕਾਰਨ ਸੂਬੇ ਵਿਚ ਨਸ਼ਿਆਂ ਦੀ ਸਪਲਾਈ ਵਧੀ ਹੈ ਤੇ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂæਪੀæਏæ ਸਰਕਾਰ ਨੇ ਸੂਬੇ ਨੂੰ ਅਣਗੌਲਿਆ ਕੀਤਾ ਹੈ। ਪਿਛਲੀ ਯੂæਪੀæਏæ ਸਰਕਾਰ ਸਮੇਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੀ ਪੰਜਾਬ ਫੇਰੀ ਦੌਰਾਨ ਸੂਬੇ ਦੇ 10 ਵਿਚੋਂ ਸੱਤ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਣ ਦੀ ਗੱਲ ਆਖ ਚੁੱਕੇ ਹਨ ਪਰ ਇਸ ਪਾਸੇ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਸਮਝੀ ਗਈ। ਹੁਣ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਆਉਣ ‘ਤੇ ਵੀ ਇਸ ਮੁੱਦੇ ਨੂੰ ਅਣਗੌਲਿਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਵਿਚ ਨਸ਼ਿਆਂ ਦੀ ਵੱਡੇ ਪੱਧਰ ‘ਤੇ ਵਰਤੋਂ ਦੀ ਗੱਲ ਮੰਨ ਕੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਇਸ ਖ਼ਿਲਾਫ ਮੁਹਿੰਮ ਵਿੱਢਣ ਲਈ ਆਖ ਚੁੱਕੇ ਹਨ ਪਰ ਸਾਰੀ ਗੱਲ ਇਸ ਮੁਹਿੰਮ ਲਈ ਫੰਡਾਂ ਦੀ ਘਾਟ ‘ਤੇ ਅੜ ਜਾਂਦੀ ਹੈ।

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਪੰਜਾਬ ਚ ਨਸ਼ਿਆਂ ਦਾ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। Dal Khalsa Alliance

ਪੰਜਾਬ ਚ ਨਸ਼ਿਆਂ ਦਾ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। 
ਪੰਜਾਬ ਚ ਨਸ਼ਿਆਂ ਦਾ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। 


    ਕੁਝ ਮਹੀਨੇ ਪਹਿਲਾਂ ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਦੀ ਹੱਦੋਂ ਵੱਧ ਵਰਤੋਂ ਤੋਂ ਉਕਾ ਹੀ ਇਨਕਾਰ ਕੀਤਾ ਗਿਆ ਸੀ, ਪਰ ਹੁਣ ਹਾਲਾਤ ਇਹ ਬਣੇ ਹਨ ਕਿ ਨਸ਼ਿਆਂ ਦੀ ਆਮਦ ਅਤੇ ਸੇਵਨ ਹਰ ਮਰਿਆਦਾ ਪਾਰ ਕਰ ਗਏ ਜਾਪਦੇ ਹਨ। ਹੁਣ ਤਾਂ ਫੌਜ ਨੇ ਵੀ ਭਰਤੀ ਵੇਲੇ ਪੰਜਾਬੀ ਨੌਜਵਾਨਾਂ ਲਈ ਡਰੱਗ ਟੈਸਟ ਲਾਜ਼ਮੀ ਕਰ ਦਿੱਤਾ ਹੈ। ਕਾਰਗੁਜ਼ਾਰੀ ਵਧਾਉਣ ਖਾਤਰ ਨਸ਼ਿਆਂ ਦਾ ਸੇਵਨ ਅਕਸਰ ਕੀਤਾ ਜਾਂਦਾ ਹੈ। ਖੇਡਾਂ ਦੀ ਦੁਨੀਆਂ ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਪੱਛਮੀ ਦੇਸ਼ਾਂ ਵਿਚ ਤਾਂ ‘ਸਪੋਰਟਸ ਡਰੱਗਜ਼’ ਦੇ ਨਾਂ ਹੇਠ ਅਜਿਹੀਆਂ ਅਣਗਿਣਤ ਦਵਾਈਆਂ ਮਿਲ ਜਾਂਦੀਆਂ ਹਨ, ਪਰ ਇਹ ‘ਖੇਡ ਦਵਾਈਆਂ’ ਬੰਦੇ ਦੀ ਸਮਰੱਥਾ ਵਧਾਉਣ ਲਈ ਵਰਤੀਆਂ ਜਾਂਦੀਆਂ ਹਨ, ਕਾਰਗੁਜ਼ਾਰੀ ਨਹੀਂ; ਪਰ ਪੰਜਾਬ ਵਿਚ ਜਿਸ ਤਰ੍ਹਾਂ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਉਸ ਦਾ ਕਿਸੇ ਖੇਡ ਨਾਲ ਕੋਈ ਸਬੰਧ ਨਹੀਂ ਹੈ। ਇਸ ਦਾ ਸਭ ਤੋਂ ਮਾੜਾ ਅਤੇ ਭਿਅੰਕਰ ਪੱਖ ਇਹ ਹੈ ਕਿ ਇਹ ਨਸ਼ੇ ਬਿਨਾਂ ਕਿਸੇ ਰੋਕ-ਟੋਕ ਦੇ ਮਿਲ ਰਹੇ ਹਨ ਅਤੇ ਸੌਖਿਆਂ ਹੀ ਹਰ ਕਿਸੇ ਦੀ ਪਹੁੰਚ ਵਿਚ ਹਨ। ਇਸ ਸੌਖੀ ਪਹੁੰਚ ਕਾਰਨ ਹੀ ਪੰਜਾਬ ਅੱਜ ਨਸ਼ਿਆਂ ਦੇ ਇਸ ਦਰਿਆ ਵਿਚ ਤਕਰੀਬਨ ਹੜ੍ਹ ਹੀ ਚੱਲਿਆ ਹੈ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੇ ਨਸ਼ਿਆਂ ਨਾਲ ਸਬੰਧਤ ਅੰਕੜੇ ਦੱਸਦੇ ਹਨ ਕਿ ਦਰਜ ਹੋ ਰਹੇ ਅਜਿਹੇ ਕੇਸਾਂ ਵਿਚ ਅੱਜ ਕੱਲ੍ਹ ਪੰਜਾਬ ਦਾ ਪਹਿਲਾਂ ਨੰਬਰ ਹੈ ਅਤੇ ਪੰਜਾਬ ਦੇ ਇਸ ਰਿਕਾਰਡ ਨੂੰ ਆਧਾਰ ਬਣਾ ਕੇ ਹੀ ਫੌਜ ਨੇ ਪੰਜਾਬੀ ਨੌਜਵਾਨਾਂ ਦੀ ਭਰਤੀ ਬਾਰੇ ਨਵੀਂ ਸ਼ਰਤ ਲਾਈ ਹੈ।
     ਤੱਥ ਦੱਸਦੇ ਹਨ ਕਿ ਪੰਜਾਬ, ਸੰਸਾਰ ਭਰ ਵਿਚ ਨਸ਼ਿਆਂ ਦੀ ਹੋ ਰਹੀ ਸਪਲਈ ਦਾ ਲਾਂਘਾ ਰਿਹਾ ਹੈ। ਨਸ਼ਿਆਂ ਨਾਲ ਸਬੰਧਤ ਕਾਰੋਬਾਰੀਆਂ ਨੇ ਇਸ ਲਾਂਘੇ ਵਿਚੋਂ ਹੀ ਪੰਜਾਬ ਵਿਚ ਨਸ਼ਿਆਂ ਦੀ ਖਪਤ ਦੀ ਜੁਗਤ ਵੀ ਬਣਾ ਲਈ। ਨਸ਼ਿਆਂ ਦੇ ਤਾਣੇ-ਬਾਣੇ ਵਿਚ ਪੁਲਿਸ ਤਾਂ ਪਹਿਲਾਂ ਹੀ ਆਪਣੇ ਹੱਥ ਰੰਗ ਰਹੀ ਸੀ, ਜਦੋਂ ਤੋਂ ਸਿਆਸਤਦਾਨਾਂ ਨੇ ਇਸ ਕਾਰੋਬਾਰ ਵਿਚ ਪੈਰ ਰੱਖਿਆ ਹੈ, ਇਨ੍ਹਾਂ ਕਾਰੋਬਾਰੀਆਂ ਨੂੰ ਵੱਡੀ ਸਰਪ੍ਰਸਤੀ ਮਿਲ ਗਈ। ਜ਼ਾਹਿਰ ਹੈ ਕਿ ਇਨ੍ਹਾਂ ਕਾਰੋਬਾਰੀਆਂ, ਪੁਲਿਸ ਅਤੇ ਸਿਆਸਤਦਾਨਾਂ ਦੇ ਗਠਜੋੜ ਨੇ ਪੰਜਾਬ ਵਿਚ ਅਜਿਹਾ ਜਾਲ ਵਿਛਾਇਆ ਕਿ ਪੰਜਾਬ ਦੇ ਨੌਜਵਾਨ ਇਸ ਵਿਚ ਫਸਣੇ ਅਰੰਭ ਹੋ ਗਏ। ਇੰਨੇ ਸਾਲਾਂ ਤੋਂ ਸਰਕਾਰ ਨੇ ਕਿਸੇ ਵੀ ਪੱਧਰ ਉਤੇ ਇਸ ਅਲਾਮਤ ਨੂੰ ਰੋਕਣ ਦਾ ਯਤਨ ਤਾਂ ਕੀ ਕਰਨਾ ਸੀ, ਇਸ ਬਾਰੇ ਸੋਚਿਆ ਤੱਕ ਨਹੀਂ। ਹਾਂ, ਹੇਠਲੇ ਪੱਧਰ ਉਤੇ ਖਾਨਾਪੂਰਤੀ ਲਈ ਮਾੜੀਆਂ-ਮੋਟੀਆਂ ਕਾਰਵਾਈਆਂ ਜ਼ਰੂਰ ਚੱਲਦੀਆਂ ਰਹੀਆਂ, ਪਰ ਇਹ ਸਾਰੀਆਂ ਕਾਰਵਾਈਆਂ ਨਸ਼ਿਆਂ ਦੇ ਦਰਿਆ ਨੂੰ ਡੱਕਣ ਲਈ ਨਹੀਂ, ਸਗੋਂ ਦਿਖਾਵਾ ਮਾਤਰ ਕਰਨ ਲਈ ਹੀ ਸਨ। ਅਜਿਹੀਆਂ ਕਾਰਵਾਈਆਂ ਦਾ ਇਕ ਕਾਰਨ ਪੁਲਿਸ ਵੱਲੋਂ ਆਪਣੇ ਲਈ ਉਪਰਲੀ ਕਮਾਈ ਕਰਨਾ ਹੀ ਹੁੰਦਾ ਸੀ। ਇਸੇ ਕਰ ਕੇ ਦੇਖਦਿਆਂ-ਦੇਖਦਿਆਂ ਪੁਲਿਸ ਦੀ ਇਹ ਖੇਡ ਆਖਰਕਾਰ ਪੰਜਾਬ ਦੀਆਂ ਜੜ੍ਹ ਵਿਚ ਬੈਠ ਗਈ ਅਤੇ ਅੱਜ ਨਾਸੂਰ ਬਣ ਕੇ ਲਗਾਤਾਰ ਫੁੱਟ ਰਹੀ ਹੈ।
     ਅਜਿਹੇ ਹਾਲਾਤ ਵਿਚ ਸਿਤਮਜ਼ਰੀਫੀ ਇਹ ਹੋਈ ਹੈ ਕਿ ਬਹੁਤ ਵੱਡੇ ਪੱਧਰ ਉਤੇ ਹਾਏ-ਪਾਹਰਿਆ ਪੈਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ ਉਤੇ ਜੂੰ ਤੱਕ ਨਹੀਂ ਸਰਕੀ। ਜਿਸ ਕਿਸੇ ਨੇ ਵੀ ਨਸ਼ਿਆਂ ਦੇ ਇਸ ਮੱਕੜ-ਜਾਲ ਦਾ ਮੁੱਦਾ ਉਠਾਇਆ, ਉਸ ਦਾ ਹੀ ਮਖੌਲ ਉਡਾਇਆ ਗਿਆ। ਫਿਰ ਜਦੋਂ ਪਾਣੀ ਸਿਰ ਉਤੋਂ ਵਗਣ ਲੱਗ ਪਿਆ, ਤਾਂ ਕਿਤੇ ਜਾ ਕੇ ਸਰਕਾਰ ਨੇ ਸਵੀਕਾਰ ਕੀਤਾ ਕਿ ਹਾਂ! ਸੂਬੇ ਵਿਚ ਨਸ਼ੇ, ਨੌਜਵਾਨਾਂ ਉਤੇ ਮਾਰ ਕਰ ਰਹੇ ਹਨ। ਫਿਰ ਜਦੋਂ ਇਸ ਕਾਰੋਬਾਰ ਵਿਚ ਸਿਆਸਤਦਾਨਾਂ ਦੇ ਨਾਂ ਨਸ਼ਰ ਹੋਏ ਤਾਂ ਇਕ ਵਾਰ ਫਿਰ ਸਰਕਾਰ ਨੇ ਸਿਆਸਤਦਾਨਾਂ ਨੂੰ ਬਚਾਉਣ ਦੀ ਹੀ ਨੀਤੀ ਅਪਨਾਈ ਅਤੇ ਉਚ ਪੱਧਰੀ ਜਾਂਚ ਦੀ ਥਾਂ ਪੁਲਿਸ ਜਾਂਚ ਨਾਲ ਹੀ ਲੋਕਾਂ ਦੇ ਅੱਖਾਂ ਵਿਚ ਘੱਟਾ ਪਾ ਦਿੱਤਾ। ਇਸ ਦੇ ਨਾਲ ਹੀ ਅੱਖਾਂ ਪੂੰਝਣ ਖਾਤਰ ਨਸ਼ਿਆਂ ਖਿਲਾਫ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ, ਪਰ ਇਕ ਵਾਰ ਫਿਰ ਇਹ ਕਾਰਵਾਈ ਵੀ ਖਾਨਾਪੂਰਤੀ ਤੋਂ ਵੱਧ ਕੁਝ ਵੀ ਨਹੀਂ ਸੀ। ਪ੍ਰਸ਼ਾਸਨ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੀ ਥਾਂ ਨਸ਼ੇ ਕਰਨ ਵਾਲਿਆਂ ਅਤੇ ਬਹੁਤ ਹੇਠਲੇ ਪੱਧਰ ਉਤੇ ਨਸ਼ੇ ਸਪਲਾਈ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ। ਉਂਜ ਇਸ ਵਾਰ ਇਕ ਗੱਲ ਵੱਖਰੀ ਇਹ ਹੋਈ ਕਿ ਸਰਕਾਰ ਦੀ ਇਸ ਬਦਨੀਅਤੀ ਖਿਲਾਫ ਲੋਕਾਂ ਵਿਚ ਰੋਹ ਅਤੇ ਰੋਸ ਵੱਡੇ ਪੱਧਰ ਉਤੇ ਫੈਲ ਗਿਆ। ਇਹ ਰੋਹ ਅਤੇ ਰੋਸ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਜ਼ਾਹਿਰ ਵੀ ਕੀਤਾ ਅਤੇ ਸੱਤਾਧਾਰੀ ਅਕਾਲੀ ਦਲ ਨੂੰ ਚੋਣਾਂ ਦੌਰਾਨ ਨਮੋਸ਼ੀ ਝੱਲਣੀ ਪਈ।
     ਰਤਾ ਕੁ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਨਸ਼ਿਆਂ ਦੀ ਇਸ ਮਾਰ ਦਾ ਵੱਡਾ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੀ ਨਾ-ਅਹਿਲੀਅਤ ਦਾ ਹੀ ਸਾਹਮਣੇ ਆਉਂਦਾ ਹੈ। ਸੰਸਾਰ ਵਿਚ ਕੋਈ ਅਜਿਹੀ ਬੁਰਾਈ ਨਹੀਂ ਜਿਸ ਨੂੰ ਠੱਲ੍ਹਿਆ ਨਾ ਜਾ ਸਕੇ। ਬੱਸ, ਇਸ ਨੂੰ ਠੱਲ੍ਹਣ ਲਈ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ। ਸਰਕਾਰ ਦੀ ਇਸ ਨਾ-ਅਹਿਲੀਅਤ ਨੂੰ ਸਮਝਣ ਲਈ ਸਭ ਤੋਂ ਵੱਡੀ ਮਿਸਾਲ 1984 ਵਿਚ ਸਿੱਖਾਂ ਦਾ ਹੋਇਆ ਕਤਲੇਆਮ ਸੀ। ਹੁਣ ਇਹ ਤੱਥ ਜੱਗ-ਜ਼ਾਹਿਰ ਹੈ ਕਿ ਸਰਕਾਰ ਚਾਹੁੰਦੀ ਤਾਂ ਇਹ ਕਤਲੇਆਮ ਰੋਕਿਆ ਜਾ ਸਕਦਾ ਸੀ। ਇਹੀ ਤੱਥ ਗੁਜਰਾਤ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਦਾ ਹੈ। ਹੋਰ ਵੀ ਬਥੇਰੀਆਂ ਮਿਸਾਲਾਂ ਹਨ ਜਿਹੜੀਆਂ ਗਿਣਾਈਆਂ ਜਾ ਸਕਦੀਆਂ ਹਨ। ਉਂਜ ਇਹ ਕੋਈ ਇਤਫਾਕ ਨਹੀਂ ਹੈ ਕਿ ਨਸ਼ਿਆਂ ਦਾ ਇਹ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। ਇਸ ਦੇ ਨਾਲ ਹੀ ਇਹ ਉਲਾਂਭਾ ਵੀ ਸਦਾ ਰਹੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਕੋਲ ਪੈਸੇ ਅਤੇ ਬੰਦਿਆਂ ਦੀ ਕਦੀ ਤੋਟ ਨਹੀਂ ਰਹੀ, ਇਸ ਮਾਮਲੇ ਵਿਚ ਇਕ ਪੂਣੀ ਵੀ ਨਹੀਂ ਕੱਤ ਸਕੀ। ਸੱਚ ਹੈ ਕਿ ਜਦੋਂ ਨਸ਼ਿਆਂ ਦਾ ਇਹ ਮੱਕੜ-ਜਾਲ ਕਿਸੇ ਦੇ ਏਜੰਡੇ ਉਤੇ ਹੀ ਨਹੀਂ ਹੈ ਤਾਂ ਹਥਿਆਰਾਂ ਤੋਂ ਬਗੈਰ ਹੀ ਹਿੰਸਾ ਕਰ ਰਹੇ ਇਨ੍ਹਾਂ ਨਸ਼ਿਆਂ ਤੋਂ ਛੁਟਕਾਰਾ ਕਿਸ ਤਰ੍ਹਾਂ ਛੁਡਾਇਆ ਜਾ ਸਕਦਾ ਹੈ? ਇਹ ਸਵਾਲ ਹਰ ਉਸ ਜਿਉੜੇ ਲਈ ਹੈ ਜਿਹੜਾ ਪੰਜਾਬ ਬਾਰੇ ਸੋਚਦਾ ਹੈ।

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਕਰਮ ਭੂਮੀ ਵਿੱਚ ਕੁਕਰਮ, Posted by Dal Khalsa Alliance

ਕਰਮ ਭੂਮੀ ਵਿੱਚ ਕੁਕਰਮ
ਕਰਮ ਭੂਮੀ ਵਿੱਚ ਕੁਕਰਮ


     ਗੁਰੁ ਨਾਨਕ ਸਾਹਿਬ ਜੀ ਦੇ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦੇ ਸਿਧਾਂਤ ਅਨੁਸਾਰ ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ । ਅਸੀਂ ਸਾਰੇ ਉਸ ਦੇ ਪੁੱਤਰ ਧੀਆਂ ਹਾਂ । ਜਦੋਂ ਦੁਨੀਆਂ ਵਾਲ਼ਿਆਂ ਨੂੰ ਇਸ ਸਿਧਾਂਤ ਦੀ ਸਮਝ ਆ ਜਾਏਗੀ ਉਦੋਂ ਕੋਈ ਕਿਸੇ ਨਾਲ਼ ਵਿਤਕਰਾ ਜਾਂ ਨਫਰਤ ਨਹੀਂ ਕਰੇਗਾ । ਕੋਈ ਕਿਸੇ ਦੀ ਉੱਚੀ ਨੀਂਵੀਂ ਜਾਤ ਨਹੀਂ ਪਰਖੇਗਾ । ਕਾਲ਼ੇ ਗੋਰੇ, ਲੰਬੇ ਮਧਰੇ ਤੇ ਫੀਨੇ ਨੈਣ ਨਕਸ਼ਾਂ ਵਾਲ਼ਿਆਂ ਨਾਲ ਵਿਤਕਰਾ ਨਹੀਂ ਕਰੇਗਾ । ਕੋਈ ਨਸਲਵਾਦੀ ਨਹੀਂ ਹੋਵੇਗਾ । ਇਸ ਸਿਧਾਂਤ ਨੂੰ ਪ੍ਰਚਾਰਨ ਲਈ ਗੁਰੂਆਂ ਨੇ ਆਪਣਾ ਤਨ,ਮਨ ਤੇ ਧਨ ਮਨੁੱਖਾਂ ਵਿੱਚ ਬਰਾਬਰੀ ਲਿਆਉਣ ਹਿਤ ਲਗਾ ਦਿਤਾ ਸੀ । ਗੁਰੁ ਬਾਬਾ ਨਾਨਕ ਸਾਹਿਬ ਜੀ ਨੇ 'ਨਾ ਕੋ ਹਿੰਦੂ ਨਾ ਮੁਸਲਮਾਨ' ਪੁਕਾਰ ਕੇ ਇਸ ਸਿਧਾਂਤ ਨੂੰ ਪ੍ਰਚਾਰਨ ਦੀ ਸੁਰੂਆਤ ਕੀਤੀ ਸੀ । ਉਚੀ ਜਾਤ ਵਿਚ ਪ੍ਰਵੇਸ਼ ਹੋਣ ਵਾਲ਼ੇ ਜਨੇਊ ਸੰਸਕਾਰ ਦਾ ਵਿਰੋਧ ਕਰਕੇ ਅਤੇ ਮੁਸਲਮਾਨ ਮਰਾਸੀ ਡੂਮ ਮਰਦਾਨਾ ਜੀ ਨੂੰ ਆਪਣਾ ਭਾਈ ਬਣਾ ਕੇ ਸੁਰੂਆਤ ਕੀਤੀ ਸੀ । ਪੰਜਵੇਂ ਨਾਨਕ ਗੁਰੁ ਅਰਜਨ ਸਾਹਿਬ ਜੀ ਨੇ ਮਨੁੱਖਤਾ ਨੂੰ ਠਾਰਨ ਲਈ ਨੀਚ ਕਹੇ ਜਾਣ ਵਾਲ਼ੇ ਭਗਤਾਂ ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਰਕੇ ਆਪ ਨੇ ਤੱਤੀ ਤਵੀ ਤੇ ਬੈਠ ਕੇ ਸੜਨਾ ਮੰਨਜ਼ੂਰ ਕੀਤਾ ਸੀ । ਨੌਵੇਂ ਨਾਨਕ ਜੀ ਨੇ ਸਾਰਿਆਂ ਨੂੰ ਧਰਮ ਦੀ ਆਜਾਦੀ ਲਈ ਦਿੱਲੀ ਜਾ ਕੇ ਸੀਸ ਕਟਵਾਉਣਾ ਮਨਜੂਰ ਕੀਤਾ  ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਜੀ ਨੇ ਜਾਤਪਾਤ ਤੋੜਨ ਲਈ ਉੱਚੀ ਨੀਂਵੀਂ ਕਹੀ ਜਾਣ ਵਾਲੀ ਜਾਤ ਦੇ ਮਨੁੱਖਾਂ ਨੂੰ ਬਰਾਬਰ ਕਰਨ ਲਈ ਇੱਕ ਦੂਜੇ ਦੀ ਜੂਠ ਪਿਆਈ ਸੀ । ਜਾਤ ਪਾਤ ਮੰਨਣ ਵਾਲ਼ੇ ਹਿੰਦੂ ਡੋਗਰਿਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਆਪ ਵਿਰੁੱਧ ਸਿੱਧੀ ਜੰਗ ਛੇੜ ਦਿੱਤੀ ਸੀ । ਸਮੇਂ ਦੇ ਹਾਕਮ ਔਰੰਗਜੇਬ ਨੂੰ ਇਹ ਕਹਿ ਕੇ ਭੜਕਾਇਆ ਗਿਆ ਕਿ ਗੁਰੁ ਗੋਬਿੰਦ ਸਿੰਘ, ਮੁਗਲ ਰਾਜ਼ ਵਾਸਤੇ ਖਤਰਨਾਕ ਹੈ । ਔਰੰਗਜੇਬ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਵਿੱਚ ਗੁਰੁ ਗੋਬਿੰਦ ਸਿੰਘ ਜੀ ਨੂੰ ਘੇਰਾ ਪਾ ਕੇ ਜੰਗ ਕੀਤੀ ਸੀ । ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ । ਬੇਸ਼ੱਕ ਆਪ ਉੱਥੋਂ ਬਚ ਕੇ ਨਿਕਲ਼ ਗਏ ਸਨ , ਆਪ ਦਾ ਸਾਰਾ ਪਰਿਵਾਰ ਵਿੱਛੜ ਗਿਆ । ਮੁਗਲ ਫੌਜ ਨੇ ਆਪ ਨੂੰ ਅਤੇ ਆਪ ਦੇ ਸਾਥੀਆਂ ਨੂੰ ਚਮਕੌਰ ਦੀ ਗੜੀ ਵਿੱਚ ਘੇਰਾ ਪਾ ਲਿਆ ਸੀ ।ਏਥੇ ਆਪ ਜੀ ਨੇ ਆਪਣੇ ਪਿਆਰੇ ਸਿੰਘ ਅਤੇ ਦੋ ਵੱਡੇ ਪੁਤਰਾਂ ਦੀ ਕੁਰਬਾਨੀ ਦਿੱਤੀ ਸੀ । ਸਿੱਘਾਂ ਦੇ ਹੁਕਮ ਨਾਲ਼ ਆਪ ਚਮਕੌਰ ਦੀ ਗੜੀ ਵਿੱਚੋਂ ਨਿਕਲ਼ ਗਏ ਸੀ । ਮਾਛੀਵਾੜੇ ਦੇ ਜੰਗਲ਼ਾ ਵਿੱਚ ਆ ਗਏ । ਏਥੇ ਆਪ ਭੁੱਖੇ ਤਿਆਹੇ ਫਿਰਦੇ ਰਹੇ । ਕੱਪੜੇ ਫਟ ਗਏ । ਪੈਰੀਂ ਛਾਲੇ ਪੈ ਗਏ । ਸੂਲ਼ਾਂ ਛਲ਼ਾਕਿਆਂ ਨਾਲ਼ ਆਪ ਦਾ ਪਿੰਡਾ ਵਿੰਨਿਆ ਗਿਆਂ  ਥੱਕ ਟੁੱਟ ਕੇ ਚੂਰ ਹੋ ਗਏ । ਏਥੇ ਆਪ ਨੂੰ ਇੱਕ ਖੂਹ ਦੀ ਟੁੱਟੀ ਟਿੰਡ ਲੱਭੀ ਤੇ ਉਹਦਾ ਸਰਹਾਣਾ ਲਗਾ ਕੇ ਥੋੜਾ ਆਰਾਮ ਕੀਤਾ । ਏਥੇ ਹੀ ਆਪ ਨੂੰ ਪਤਾ ਲੱਗਾ ਕਿ ਆਪ ਦੇ ਛੋਟੇ ਸਹਿਬਜਾਦੇ ਅਤੇ ਮਾਤਾ ਜੀ ਸ਼ਹੀਦ ਹੋ ਗਏ ਹਨ । ਸਾਰੇ ਬਰਾਬਰ ਹੋਣ। ਸਾਰਿਆਂ ਨੂੰ ਬਰਾਬਰ ਨਿਆਂ ਮਿਲ਼ੇ ਦੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਆਪਣਾ ਸਰਬੰਸ ਵਾਰ ਕੇ ਰੱਬ ਦਾ ਸ਼ੁਕਰ ਕੀਤਾ । ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ :-
ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ ,
                  ਭਾਵੇਂ ਆਪਣੇ ਬਾਗ ਵੀਰਾਨ ਹੋ ਗਏ ।
                  ਹੱਥੀ ਛਾਂ ਕੀਤੀ ਲੱਖਾਂ ਪੁੱਤਰਾਂ ਨੂੰ ,
                  ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ॥
     ਸਰਹੰਦ ਤੋੰ ਸ੍ਰੀ ਅਨੰਦਪੁਰਾ ਸਾਹਿਬ । ਸ੍ਰੀ ਅਨੰਦਪੁਰਾ ਸਾਹਿਬ ਤੋਂ ਮਾਛੀਵਾੜਾ। ਮਾਛੀਵਾੜੇ ਦੇ ਇਹ ਪਿੰਡ ਖਾਸ ਹਨ । ਪੂਨੀਆਂ, ਤੱਖਰਾਂ, ਬੋਹਾ ਪੁਰ ਜਾਂ ਭੌਂ ਪੁਰ, ਨੀਲੋਂ ਅਤੇ ਕਟਾਣਾ ਸਾਹਿਬ । ਇਹ ਪਿੰਡ ਗੁਰੁ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਹਨ । ਲੋਕਾਂ ਵਿੱਚ ਬਰਾਬਰਤਾ ਲਿਆਂਉਣ ਲਈ ਆਪ ਕਿਸੇ ਸਿੰਘ ਨੇਤਾ ਦੀ ਭਾਲ਼ ਵਿੱਚ ਦੱਖਣ ਨਦੇੜ ਪਹੁੰਚੇ । ਉਥੇ ਮਾਧੋਦਾਸ ਬੈਰਾਗੀ ਨੂੰ ਪੰਥ ਵਿੱਚ ਸ਼ਾਮਿਲ ਕਰਕੇ ਅਤੇ ਆਪਣਾ ਬੰਦਾ ਬਣਾ ਕੇ ਕਰਮ ਭੂਮੀ ਸਰਹੰਦ ਭੇਜਿਆ ਤਾਂ ਕਿ ਉਹ ਸਰਹੰਦ ਨੂੰ ਆਪਣੇ ਆਧੀਨ ਕਰਕੇ ਉਥੋਂ ਦੇ ਗੁਲਾਮ ਹਲ਼ਵਾਹਕਾਂ ਨੂੰ ਜਮੀਨਾ ਦੇ ਮਾਲਕ ਬਣਾਵੇ । ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਪਹਿਲਾ ਕੰਮ ਹੀ ਇਹ ਕੀਤਾ । ਵੇਹਲੜ ਮੁਗਲ ਚੌਧਰੀਆਂ ਤੋਂ ਜਮੀਨਾ ਛੁਡਾ ਕੇ ਉਹਨਾਂ ਨੂੰ ਜਮੀਨਾ ਦੇ ਮਾਲਕ ਬਣਾਇਆ ਜਿਹੜੇ ਕਿ ਆਪ ਖੇਤੀ ਕਰਦੇ ਸਨ । ਪੰਜਾਬ ਦੇ ਅਜੋਕੇ ਜੱਟ ਜਮੀਨਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੀ ਬਣੇ ਹਨ । ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਸਿੰਘਾਂ ਨੂੰ ਜਮੀਨਾ ਦੇ ਮਾਲਕ ਬਣਾਇਆਂ ਜਿਹੜੈ ਜਮੀਦਾਰ ਚੌਧਰੀਆਂ ਤੋਂ ਤੰਗ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ । ਇਹਨਾਂ ਜਮੀਨ ਮਾਲਕਾਂ ਦਾ ਫਰਜ ਸੀ ਗੁਰਮਤਿ ਦਾ ਪ੍ਰਚਾਰ ਕਰਨਾ ਅਤੇ ਦਲਿਤਾਂ ਨੂੰ ਆਪਣੇ ਨਾਲ਼ ਮਿਲਾਉਣਾ ।
     ਭਾਦੋਂ ੨੦੧੪ ਪਿੰਡ ਤੱਖਰਾਂ ਵਿੱਖੇ ਗੁੱਗੇ ਦੇ ਮੇਲੇ ਤੇ ਘੋਲ਼ ਹੋਏ ਸਨ । ਜੱਟ ਸ਼ਬਦ ਜੱਟ ਤਾਂ ਮਾਣ ਨਾਲ਼ ਆਪਣੀਆਂ ਕਾਰਾਂ ਤੇ ਲਿਖਵਾਈ ਫਿਰਦੇ ਹਨ "ਪੁੱਤ ਜੱਟ ਦਾ….." ਚਮਾਰ ਸ਼ਬਦ ਬਾਬਾ ਰਵਿਦਾਸ ਜੀ ਨੇ ਤਾਂ ਮਾਣ ਨਾਲ਼ ਵਰਤਿਆ ਪਰ ਅੱਜ ਕੱਲ ਇਹ ਸ਼ਬਦ ਘਿਰਣਤ ਜਿਹਾ ਹੋ ਗਿਆ । ਇਸ ਲਈ ਅੱਗੇ ਜਿਥੇ ਸ਼ਬਦ ਦਲਿਤ ਆਵੇ ਉਸ ਨੂੰ ਚਮਾਰ ਹੀ ਸਮਝਣਾ । ਤੱਖਰਾਂ ਪਿੰਡ ਦੇ ਘੋਲ਼ਾਂ ਮੌਕੇ ਨੌਜੁਆਨਾ ਦਾ ਬਹੁਤ ਇਕੱਠ ਹੁੰਦਾ ਹੈ । ਇਸ ਇਕੱਠ ਵਿੱਚ ਦੋ ਦਲਿਤ ਸਕੇ ਭਰਾ ਜਤਿੰਦਰ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਸਰਦਾਰ ਸਤਪਾਲ ਸਿੰਘ ਜੋ ਕਿ ਬੋਹਾ ਪੁਰ ਜਾਂ ਭੌਂ ਪੁਰ ਦੇ ਵਸਨੀਕ ਸਨ ਵੀ ਸ਼ਾਮਿਲ ਹੋਏ । ਬਾਅਦ ਵਿੱਚ ਪਤਾ ਲੱਗਿਆ ਕਿ ਹਰਿੰਦਰ ਸਿੰਘ ਉਸ ਇਕੱਠ ਵਿੱਚ ਨਹੀਂ ਸੀ । ਖੇਡਾਂ ਵਿੱਚ ਹਰ ਨੌਜੁਆਨ ਨੂੰ ਜੋਸ਼ ਆਉਂਦਾ ਹੈ । ਦਲਿਤ ਨੌਜੁਆਨ ਨੇ ਆਪਣੇ ਦੋਸਤਾਂ ਨਾਲ਼ ਕਿਤੇ ਲਲਕਾਰਾ ਮਾਰ ਦਿੱਤਾ ਹੋਣਾ । ਤੱਖਰਾਂ ਦੇ ਜੱਟਾਂ ਨੂੰ ਦਲਿਤ ਮੁੰਡੇ ਦਾ ਲਲਕਾਰਾ ਚੁਭ ਗਿਆ ਹੋਣਾ । ਬੱਸ ! ਮੁੰਡਿਆਂ ਮੁੰਡਿਆਂ ਦੀ ਲੜਾਈ ਹੋ ਗਈ । ਤੱਖਰਾਂ ਪਿੰਡ ਦੇ ਸਰਪੰਚ ਰਾਜਵਿੰਦਰ ਕੌਰ ਦੇ ਪਤੀ ਸ. ਗੁਰਜੀਤ ਸਿੰਘ ਨੇ ਨੇੜਿਓ ਲੱਗਦੇ ਭਤੀਜੇ ਹਰਪਿੰਦਰ ਸਿੰਘ ਨੂੰ ਸਰਦਾਰ ਜਤਿੰਦਰ ਸਿੰਘ ਤੇ ਉਸ ਦੇ ਦੋਸਤਾਂ ਨੇ ਕੁੱਟ ਦਿਤਾ । ਪੰਜਾਬ ਵਿੱਚ ਇਸਤਰੀ ਸਰਪੰਚ ਦਾ ਘਰਵਾਲ਼ਾ ਹੀ ਸਰਪੰਚੀ ਕਰਦਾ ਹੁੰਦਾ ਹੈ । ਇਸ ਲਈ ਸਰਪੰਚ ਦਾ ਪਤੀ ਹੀ ਸਰਪੰਚ ਹੁੰਦਾ ਹੈ । ਕਿਉੁਂਕਿ ਸਾਡਾ ਸਮਾਜ ਹੀ ਮਰਦ ਪ੍ਰਧਾਨ ਹੈ । ਬੱਸ ! ਗੁਰਜੀਤ ਸਿੰਘ ਨੂੰ ਗੁੱਸਾ ਆ ਗਿਆ । ਉਹ ਠਾਣੇ ਗਿਆ । ਠਾਣੇਦਾਰ ਨਾਲ਼ ਮਿਲ਼ ਮਿਲਾ ਕੇ ਬੋਹਾਪੁਰ ਜਾਂ ਭੌਂ ਪਰ ਦੇ ਦੋਹਾਂ ਦਲਿਤ ਭਰਾਵਾਂ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਤੇ ਮੋਟੀ ਜਿਹੀ ਧਾਰਾ ਵਾਲ਼ਾ ਕੇਸ ਬਣਵਾ ਦਿੱਤਾ । ਦੋਹਾਂ ਭਰਾਵਾਂ ਦੀ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸੁਣਿਆ ਕਿ ਗੁਰਜੀਤ ਸਿੰਘ ਰਾਜ ਕਰ ਰਹੀ ਅਕਾਲੀ ਪਾਰਟੀ ਨਾਲ਼ ਸਬੰਧਿਤ ਵੀ ਹੈ । ਇੱਕ ਕਰੇਲਾ ਦੂਜਾ ਨਿੰਮ ਚੜਿਆ  ਜੱਟ ਹੋਵੇ ਸਰਪੰਚ ਦਾ ਪਤੀ ਹੋਵੇ ਅਕਾਲੀ ਵੀ ਹੋਵੇ ਤੇ ਉਸ ਦੇ ਦੋਸਤ ਦੇ ਮੁੰਡੇ ਨੂੰ ਕੋਈ ਦਲਿਤ ਨੌਜੁਆਨ ਕੁੱਟ ਜਾਵੇ ਅਤੇ ਕੇਸ ਬਣਨ ਉਪਰੰਤ ਵੀ ਫੜਿਆ ਨਾ ਜਾਵੇ । ਗੁਰਜੀਤ ਸਿੰਘ ਵਾਸਤੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ । ਵੈਸੇ ਤਾਂ ਪੰਜਾਬ ਦੇ ਨੌਜੁਆਨ ਪੰਜਾਬ ਪੁਲਿਸ ਤੋਂ ਬਹੁਤ ਡਰਦੇ ਹਨ । ਇਹਨਾਂ ਪੁਲਿਸ ਵਾਲ਼ਿਆਂ ਦਾ ਕੰਮ ਹੈ ਐਵੇਂ ਹੀ ਜੋਸ਼ੀਲੇ ਜਿਹੇ ਨੌਜੁਆਨ ਨੂੰ ਫੜ ਲੈਣਾ, ਕੋਈ ਵੀ ਧਾਰਾ ਲਗਾ ਕੇ ਜੇਹਲ਼ ਭੇਜ ਦੇਣਾ, ਚਾਹੇ ਬਾਬਾ ਦਾਦੂਵਾਲ਼ ਵਰਗਾ ਨੌਜੁਆਨ ਸਾਧ ਸੰਤ ਵੀ ਕਿਉਂ ਨਾ ਹੋਵੇ । ਬਾਅਦ ਵਿੱਚ ਹਥਿਆਰਾਂ ਜਾ ਨਸ਼ੇ ਆਦਿ ਦਾ ਕੇਸ ਬਣਾ ਕੇ ਜਮਾਨਤ ਵੀ ਰੋਕ ਦੇਣੀ । ਕਿਤਨਾਂ ਹੀ ਸਮਾਂ ਜੇਹਲ਼ ਵਿੱਚ ਰੱਖਣਾ । ਕਈ ਕੇਸਾਂ ਵਿੱਚ ਅਜਿਹੇ ਕੇਸਾ ਨੂੰ ਨਜ਼ਾਇਜ ਕਹਿ ਕੇ ਕੋਰਟਾਂ ਅਕਸਰ ਬਰੀ ਕਰਦੀਆਂ ਹਨ  । ਪੰਜਾਬ ਵਿੱਚ ਇਹ ਤਾਂ ਆਮ ਜਿਹੀਆਂ ਗੱਲਾਂ ਹਨ । ਇਸ ਡਰ ਦੇ ਮਾਰਿਆਂ ਇਹ ਦੋਵੇ ਦਲਿਤ ਭਰਾ ਆਪਣੇ ਹੋਰ ਜੱਟ ਸਾਥੀਆਂ ਨਾਲ਼ ਰੂਪੋਸ਼ ਹੋ ਗਏ । ਗੁਜੀਤ ਸਿੰਘ ਸਰਪੰਚ ਨੂੰ ਸੂਹ ਮਿਲ਼ ਗਈ ਕਿ ਦੋਵੇ ਨੋਜੂਆਨ ਲੁਧਿਆਣੇ ਜਮਾਲਪੁਰ ਆਹਲੂਵਾਲ਼ੀਆ ਕਲੋਨੀ ਵਿੱਚ ਬੀਬੀ ਸਿਮਰਨ ਕੌਰ ਦੇ ਘਰ ਠਹਿਰੇ ਹਨ । ਤੱਖਰਾਂ ਸਰਪੰਚ ਦਾ ਪਤੀ ਗੁਰਜੀਤ ਸਿੰਘ ਮਾਛੀਵਾੜੇ ਠਾਣੇਦਾਰ ਨਾਲ਼ ਸਾਂਠਗਾਂਠ ਕਰਕੇ ਓਥੋਂ ਉਹਦਾ ਇੱਕ ਗੰਨਮੈਨ ਹੌਲਦਾਰ ਯਾਦਵਿੰਦਰ ਸਿੰਘ, ਦੋ ਹੋਮਗਾਰਡੀਏ ਬਲਜੀਤ ਸਿੰਘ ਤੇ ਅਜੀਤ ਸਿੰਘ ਨੂੰ ਨਾਲ਼ ਲੈ ਕੇ ੨੭ ਸਤੰਬਰ ਸਵੇਰੇ ੯ ਵਜੇ ਸਿਮਰਨ ਕੌਰ ਦੇ ਘਰ ਛਾਪਾ ਮਾਰਿਆ ਅਤੇ ਦੋਨੋ ਦਲਿਤ ਭਰਾ ਹਰਿੰਦਰ ਸਿੰਘ ਲਾਲੀ ਅਤੇ ਜਤਿੰਦਰ ਸਿੰਘ ਗੋਲਡੀ ਦੋਨੋ ਪੁੱਤਰ ਸਰਦਾਰ ਸਤਪਾਲ ਸਿੰਘ ਵਾਸੀ ਬੋਹਾਪੁਰ ਜਾਂ ਭੌਂ ਪੁਰ ਨੂੰ ਗੋਲ਼ੀਆਂ ਨਾਲ਼ ਮਾਰ ਦਿਤਾ । ਅਖਬਾਰਾਂ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਗੁਰਜੀਤ ਸਿੰਘ ਨੇ ਆਪਣੀ ਸਰਪੰਚ ਪਤਨੀ ਰਾਜਵਿੰਦਰ ਕੌਰ ਦਾ ਲਾਇਸੰਸੀ ਪਿਸਤੌਲ ਲਿਆ ਸੀ । ਘਰ ਦੀ ਮਾਲਕਣ ਨੇ ਨਾ ਮਾਰੋ ਨਾ ਮਾਰੋ ਦਾ ਰੌਲ਼ਾ ਭੀ ਪਾਇਆ ਸੀ । ਇਹਨਾਂ ਨਾਲ਼ ਤੱਖਰਾਂ ਪਿੰਡ ਦੇ ਜੱਟਾਂ ਦੇ ਮੁੰਡੇ ਭੀ ਸਨ । ਇੱਕ ਨੌਜੁਆਨ ਮੰਜੇ ਹੇਠ ਭੀ ਲੁਕ ਗਿਆ ਸੀ ਉਹਦੇ ਬਹੁਤ ਨੇੜਿਓ ਸਿਰ ਵਿੱਚ ਗੋਲ਼ੀਆਂ ਮਾਰ ਕੇ ਮਾਰ ਦਿਤਾ । ਇਹਨਾਂ ਨੂੰ ਮਾਰ ਕੇ ਠਾਣੇ ਪਹੁੰਚ ਕੇ ਗੱਲ ਧੁਮਾਈ ਕਿ ਦੋ ਖਤਰਨਾਕ ਅੱਤਵਾਦੀ ਮੁਕਾਬਲੇ ਵਿੱਚ ਮਾਰੇ ਗਏ । ਪੋਸਟਮਾਰਟਮ ਵਿੱਚ ਪਤਾ ਲੱਗਿਆ ਕਿ ਇਹ ਤਾਂ ਪਰਜੀ ਮੁਕਾਬਲਾ ਹੈ । ਸੱਤਪਾਲ ਸਿੰਘ ਦੇ ਘਰ ਰਾਜਨੀਤਿਕ ਪਾਰਟੀਆਂ ਦਾ ਆਉਣਾ ਜਾਣਾ ਹੋ ਗਿਆ । ਦੋਹਾਂ ਦਲਿਤ ਨੌਜੁਆਂਨਾਂ ਦੀਆ ਲਾਸ਼ਾ ਨੂੰ ਲੈ ਕੇ ਆਲ਼ੇ ਦੁਆਲ਼ੇ ਦੇ ਪਿੰਡ ਵਾਸੀਆ ਨੇ ਨੀਲੋਂ ਦੇ ਪੁਲ਼ ਹਾਈਵੇ ਤੇ ਧਰਨਾ ਲਗਾ ਦਿਤਾ । ਉਹਨਾਂ ਮੰਗ ਕੀਤੀ ਕਿ ਦੋਸ਼ੀਆ ਨੂੰ ਫੜਿਆ ਜਾਵੇ । ਸਰਕਾਰ ਨੇ ਆਪਣੀ ਵੋਟ ਬੈਂਕ ਨੂੰ ਖੋਰਾ ਲੱਗਦਾ ਦੇਖ ਕੇ ਹੌਲਦਾਰ ਯਾਦਵਿੰਦਰ ਸਿੰਘ, ਹੋਮਗਾਰਡੀਏ ਬਲਜੀਤ ਸਿੰਘ ਤੇ ਅਜੀਤ ਸਿੰਘ ਨੂੰ ਬਰਖਾਸਿਤ ਕਰਕੇ ਗਰਿਫਤਾਰ ਕਰ ਲਿਆ । ਠਾਣੇਦਾਰ ਮਨਜਿੰਦਰ ਸਿੰਘ ਤੇ ਅਕਾਲੀ ਲੀਡਰ ਗੁਰਜੀਤ ਸਿੰਘ ਨੂੰ ਵੀ ਗਰਿਫਤਾਰ ਕਰ ਲਿਆ । ਖੰਨਾ ਦੇ ਐਸ.ਐਸ.ਪੀ. ਹਰਸ਼ ਕੁਮਾਰ ਬਾਂਸਲ ਨੂੰ ਵੀ ਮੁਅਤਲ ਕਰ ਦਿਤਾ । ਗੁਰਜੀਤ ਸਿੰਘ ਨਾਲ਼ ਦੋ ਹੋਰ ਬੰਦੇ ਪੀਟਰ ਤੇ ਜ਼ੌਰਜੀਆ ਭੀ ਦੱਸੇ ਜਾਂਦੇ ਹਨ । ਧਰਨਾਕਾਰੀ ਉਹਨਾਂ ਨੂੰ ਵੀ ਫੜਨ ਦੀ ਮੰਗ ਕਰ ਰਹੇ ਸਨ । ਇਸ ਧਰਨੇ ਵਿੱਚ ਜਿਆਦਾਤਰ ਦਲਿਤ ਹੀ ਸਨ ।
     ੨੯ ਸਤੰਬਰ ੨੦੧੪ ਨੂੰ ਮੁਲਜਮ ਗੁਰਜੀਤ ਸਿੰਘ ਅਤੇ ਪੁਲਿਸ ਦੇ ਹੱਕ ਵਿੱਚ ੧੦ ਪਿੰਡਾਂ ਦੇ ਜੱਟਾਂ ਨੇ ਵੀ ਓਥੇ ਹੀ ਧਰਨਾ ਲਗਾਇਆਂ । ਉਹ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗੁਰਜੀਤ ਸਿੰਘ ਅਤੇ ਪੁਲਿਸ ਵਾਲ਼ਿਆਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ । ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਮਾਲਪੁਰ ਵਾਲ਼ੀ ਕੋਠੀ ਵਿੱਚ ਪੰਜ ਹੋਰ ਨੌਜੁਆਨ ਵੀ ਸਨ ਉਹਨਾਂ ਨੇ ਲਾਲੀ ਤੇ ਗੋਲਡੀ ਨੂੰ ਮਾਰਿਆ । ਪੰਜਾਬ ਸਰਕਾਰ ਨੇ ਪੰਜਾਬ ਦੇ ਸੀਨੀਅਰ ਪੁਲਿਸ ਅਫਸਰਾਂ ਦੀ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੂੰ ਕੇਸ ਦੀ ਛਾਣਬੀਣ ਤੇ ਲਗਾ ਦਿਤਾ । ਇਹ ਟੀਮ ਰਣਚਰਨ ਸਿੰਘ ਬਰਾੜ ਐਸ.ਐਸ.ਪੀ. ਜਗਰਾਉਂ ਦੀ ਅਗਵਾਈ ਹੇਠ ਹੈ । ਇਹਨਾਂ ਵਿੱਚ ਸ੍ਰੀ ਸਤਬੀਰ ਸਿੰਘ ਏ.ਡੀ.ਸੀ.ਪੀ. ਫੋਰ ਲੁਧਿਆਣ, ਸ੍ਰੀ ਲਖਵੀਰ ਸਿੰਘ ਏ.ਸੀ.ਪੀ. ਸਾਹਨੇਵਾਲ਼ ਹਨ । ਇਹ ਵਿਸ਼ੇਸ਼ ਜਾਂਚ ਟੀਮ ਪੁਲਿਸ ਕਮਿਸ਼ਨਰ ਲੁਧਿਆਣੇ ਦੀ ਦੇਖ ਰੇਖ ਹੇਠ ਹੋਵੇਗੀ । ਪੰਜਾਬ ਸਰਕਾਰ ਨੇ ਏ.ਡੀ.ਜੀ.ਪੀ. ਸ੍ਰੀ ਵੀ ਕੇ ਭਾਵੜਾ ਅਤੇ ਆਈ.ਜੀ.ਪੀ. ਸ੍ਰੀ ਈਸ਼ਵਰ ਚੰਦਰ ਨੂੰ ਸਾਰੇ ਕੇਸ ਦੀ ਜਾਂਚ ਕਰਕੇ ੧੫ ਦਿਨਾਂ ਅੰਦਰ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ । ਇਹ ਵਿਸ਼ੇਸ਼ ਜਾਂਚ ਤਾਂ ੨੯ ਸਤੰਬਰ ਨੂੰ ਹੀ ਸ਼ੂਰੂ ਹੋ ਗਈ ਸੀ । ਕੱਲ ਮਹੀਨੇ ਬਾਅਦ ੨੭ ਅਕਤੂਬਰ ੨੦੧੪ ਨੂੰ ਟ੍ਰਬਿਊਨ ਨੇ ਖਬਰ ਦਿੱਤੀ ਹੈ ਕਿ ਕਤਲ ਦੇ ਮਾਮਲੇ ਵਿੱਚ ਗਰਿਫਤਾਰ ਮੁਲਜਮਾ ਦਾ ਪੋਲੀਗ੍ਰਾਫ ਟੈਸਟ ਹੋਵੇਗਾ । ਇਹ ਟੈਸਟ ਹੈਦਰਾਬਾਦ ਜਾਂ ਦਿੱਲੀ ਹੀ ਹੋ ਸਕਦਾ ਹੈ । ਇਹਦੇ ਵਿੱਚ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਮੁਲਜਮ ਸੱਚ ਬੋਲਦੇ ਹਨ ਜਾਂ ਝੂਠ ! ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਛੀਵਾੜੇ ਠਾਣੇ ਦਾ ਠਾਣੇਦਾਰ ਮਨਜਿੰਦਰ ਸਿੰਘ ਦਾ ਗੰਨਮੈਨ ਸੁਖਬੀਰ ਸਿੰਘ ਤਾਂ ਫੜਿਆ ਹੀ ਨਹੀਂ ਗਿਆ । ਇਹ ਸਾਰੀ ਜਾਣਕਾਰੀ ਨਿੱਜੀ ਸੰਪਰਕ ਅਤੇ ਅਖਬਾਰਾਂ ਦੇ ਅਧਾਰ ਤੇ ਹੈ । ਅਖਬਾਰਾਂ ਵਿੱਚ ਤਾਂ ਇਹ ਵੀ ਆਇਆ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਨੂੰ ੧੦ ਲੱਖ ਰੁਪੱਈਆ ਮੁਆਵਜਾ ਦੇਵੇਗੀ ਅਤੇ ਮ੍ਰਿਤਕਾ ਦੀ ਭੈਣ ਨੂੰ ਨੌਕਰੀ ਭੀ ਦੇਵੇਗੀ । ਇਹ ਭੀ ਪਤਾ ਲੱਗਿਆ ਹੈ ਕਿ ਸਰਕਾਰ ਨੇ ਢਾਈ ਲੱਖ ਰੁਪੱਈਆ ਸਰਦਾਰ ਸਤਪਾਲ ਸਿੰਘ ਨੂੰ ਦੇ ਦਿੱਤਾ ਹੈ ਬਾਕੀ ਦਾ ਸਾਢੇ ਸੱਤ ਲੱਖ ਜਾਂਚ ਤੋਂ ਬਾਅਦ ਦਿੱਤਾ ਜਾਵੇਗਾ । ਇਹ ਵੀ ਕਿਹਾ ਗਿਆ ਹੈ ਕਿ ਜੇ ਉਹਨਾਂ (ਸਤਪਾਲ ਸਿੰਘ ਹੁਣਾ ਨੂੰ ) ਨੂੰ ਜਾਂਚ ਠੀਕ ਨਾ ਲੱਗੇ ਤਾਂ ਉਹ ਸੀ.ਬੀ.ਆਈ ਤੋਂ ਜਾਂਚ ਕਰਵਾ ਸਕਦੇ ਹਨ । ਲੋਕ ਇਹ ਕਹਿੰਦੇ ਹਨ ਕਿ ਇਹ ਜਾਂਚ ਕਮਿਸ਼ਨ ਤਾਂ ਪੁਲਿਸ ਵਾਲ਼ਿਆਂ ਅਤੇ ਗੁਰਜੀਤ ਸਿੰਘ ਨੂੰ ਬਚਾਉਣ ਅਤੇ ਲੋਕਾਂ ਦੇ ਅੱਖੀ ਘੱਟਾ ਪਾaੇਣ ਲਈ ਹੀ ਹੈ ।
     ਜੋ ਵੀ ਹੋਇਆਂ ਬਹੁਤ ਸ਼ਰਮਨਾਕ ਹੋਇਆ । ਅਕਾਲੀ ਪਾਰਟੀ ਦੇ ਰਾਜ ਵਿੱਚ ਹੋਇਆ । ਅਕਾਲੀ ਪਾਰਟੀ ਦਾ ਪਹਿਲਾ ਕੰਮ ਸੀ ਗੁਰਮਤਿ ਦਾ ਪ੍ਰਚਾਰ ਕਰਨਾ । ਜੇ ਜੱਟਾਂ ਅਤੇ ਦਲਿਤਾਂ ਵਿੱਚ ਫਰਕ ਮਿਟਦਾ ਹੈ ਤਾਂ ਗੁਰਮਤਿ ਦੇ ਪ੍ਰਚਾਰ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ । ਲੋਕ ਸਰਪੰਚ ਨੂੰ ਅਕਾਲੀ ਪਾਰਟੀ ਦਾ ਕਹਿੰਦੇ ਹਨ । ਇਕ ਦਿਨ ਦਲਿਤ ਧਰਨਾ ਲਗਾਉਂਦੇ ਹਨ ਤੇ ਦੂਜੇ ਦਿਨ ਜੱਟ । ਇਹ ਅੱਤ ਦੀ ਸ਼ਰਮਨਾਕ ਘਟਨਾ ਗੁਰੁ ਗੋਬਿੰਦ ਸਿੰਘ ਜੀ ਦੀ ਕਰਮਭੂਮੀ ਵਿੱਚ ਹੋਈ ਹੈ । ਅਵਾਜਾਂ ਆ ਰਹੀਆਂ ਹਨ ਕਿ ਸਿੱਖ ਧਰਮ ਖਤਮ ਹੋਣ ਕਿਨਾਰੇ ਹੋ ਗਿਆ । ਜੇ ਇਹ ਸਹੀ ਹੈ ਤਾਂ ਜੱਟਾਂ ਦਾ ਕੱਖ ਜਾਣਾ ਨਹੀਂ ਤੇ ਦਲਿਤਾਂ ਦਾ ਕੱਖ ਰਹਿਣਾ ਨਹੀਂ । ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਏਥੋਂ ਸ਼ੁਰੂ ਹੋਣੀ ਚਾਹੀਦੀ ਹੈ      
 "ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲ਼ਾ ਕੋਈ ਸਿੱਖ ਨਹੀ "
     ਸਿੱਖਾਂ-ਸਿੱੱਖਾਂ ਵਿੱੱਚ ਜਾਂ ਸਿੱਖ ਸਮਾਜ ਵਿੱਚ ਰੋਟੀ ਬੇਟੀ ਦੀ ਸਾਂਝ ਤੋਂ ਬਗੈਰ ਗੁਰਮੱਤ ਦੀਆਂ ਗੱਲਾਂ ਕਰਨੀਆਂ ਨਿਰਾ ਪਾਖੰਡ ਹੈ । ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਣ ਇਹ ਵੀ ਕਿਹਾ ਜਾਂਦਾ ਹੈ :_
ਜਿਨ ਕੀ ਜਾਤ ਗੋਤ ਕੁਲ ਮਾਹੀਂ ਸਿਰਦਾਰੀ ਨਾ ਭਈ ਕਿਦਾਹੀ ।ਤਿੰਨਹੀ ਕੋ ਸਰਦਾਰ ਬਨਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ ॥
     ਅੱਜ ਤਾਂ ਅਖੌਤੀ ਸਿੱਖਾਂ ਵਿੱਚ ਗੋਤਾਂ ਨੂੰ ਉਭਾਰਿਆ ਜਾ ਰਿਹਾ ਹੈ ਜਿਵੇਂ ਗਿਲ, ਗਰੇਵਾਲ਼,ਮਾਨ, ਸੰਧੂ , ਸਿੱਧੂ ਤੇ ਘੁਮਾਣ ਆਦਿ । ਅੱਜ ਦਾ ਅਖੌਤੀ ਸਿੱਖ ਨਸਲਵਾਦੀ ਹੋ ਗਿਆ ਹੈ । ਨੌਜੁਆਨ ਰੀਸੀ ਪੁੱਤ ਹੋ ਗਏ ਹਨ । ਜੱਟ ਜਮੀਨਾਂ ਵੇਚ ਕੇ ਕੈਨੇਡਾ ਜਾ ਕੇ ਅੰਗਰੇਜ਼ ਹੋਣ ਦਾ ਭਰਮ ਪਾਲ਼ ਰਹੇ ਹਨ । ਗਾਂ ਗੋਰੀ ਤੇ ਸ਼ਰਾਬ ਵਿੱਚ ਡੁੱਬ ਰਹੇ ਹਨ । ਜਦੋਂ ਇਹ ਗਲ਼ਾਂ ਵਿੱਚ ਮੋਟੀਆਂ-ਮੋਟੀਆਂ ਸੋਨੇ ਦੀਆਂ ਚੇਨੀਆਂ ਪਾ ਕੇ ਤੇ ਉਗਲਾਂ ਵਿੱਚ ਕਈ ਕਈ ਮੁੰਦੀਆਂ ਤੇ ਕੰਨਾ ਵਿੱਚ ਨੱਤੀਆਂ ਪਾ ਕੇ ਪੰਜਾਬ ਆਉਂਦੇ ਹਨ ਤਾਂ ਜੱਟਾਂ ਦੇ ਮੁੰਡੇ ਰੀਸੋ ਰੀਸ ਮੂੰਹ ਸਿਰ ਮੁੰਨਾ ਕੇ ਇਹਨਾਂ ਦੀ ਰੀਸ ਕਰਦੇ ਹਨ । ਦਲਿਤ ਨੌਜੁਆਨ ਵੀ ਸਹਿਜਧਾਰੀ ਸਿੱਖ ਬਣ ਕੇ ਪੀਲ਼ਾ ਪਰਨਾ ਬੰਨ ਲੈਂਦੇ ਹਨ ਜੱਟ ਦਾਹੜੀ ਮੁੰਨਾ ਕੇ ਡੱਬੀਆਂ ਵਾਲ਼ਾ ਪਰਨਾ ਸਿਰ ਤੇ ਬੰਨ ਗੁਰਦੁਆਰੇ ਕਦੇ ਕਦਾਈ ਮੱਥਾ ਟੇਕ ਜਾਂਦੇ ਹਨ । ਪੰਜਾਬੀ ਬੋਲੀ ਬੋਲਣ ਲੱਗੇ ਵੀ ਹੀਣਤਾ ਮਹਿਸੂਸ ਕਰਦੇ ਹਨ । ਬਾਪੂ,ਬੇਬੇ, ਚਾਚਾ,ਮਾਮਾ, ਦਾਦਾ ਬੋਲਣ ਵਾਲ਼ਿਆਂ ਨੂੰ ਅਨਪੜ ਗਵਾਰ ਸਮਝਦੇ ਹਨ । ਇਹਨਾਂ ਸ਼ਬਦਾ ਦੀ ਜਗਹ ਇਹਨਾਂ ਪੌਪ, ਮੌਮ, ਚਾਚੂ, ਮਾਮੂ ਅਤੇ ਦੱਦੂ ਬਣਾ ਕੇ ਆਪਣੇ ਆਪ ਨੂੰ ਅਗਾਹ ਵਧੂਆਂ ਵਿੱਚ ਹੋਣਾ ਸਮਝਦੇ ਹਨ । ਇਹ ਹੁਣ ਗੁਰੁ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਮਾਤਾ ਸਹਿਬ ਕੌਰ ਜੀ ਦੇ ਪੁੱਤਰ ਅਤੇ ਅਨੰਦਪੁਰ ਦੇ ਵਾਸੀ ਅਖਵਾ ਕੇ ਖੁਸ਼ ਨਹੀਂ ਹੁੰਦੇ ਇਹ ਤਾਂ ਟਰਾਂਟੋ ਵਾਸੀ ਅਤੇ ਖੰਡੇ ਦੀ ਜਗਹ ਨਰਮੇ ਦਾ ਪੱਤਾ ਕਾਰਾਂ ਤੇ ਉਕਰਵਾ ਕੇ ਜਿਆਦਾ ਖੂਸ਼ ਹੁੰਦੇ ਹਨ । ਪੂਰੇ ਨਸਲਵਾਦੀ ਤੇ ਰੀਸੀ ਪੁੱਤ ਹੋ ਗਏ । ਇਕ ਅਖਾਣ ਹੈ ਰੀਸੀ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ । ਇਹਨਾਂ ਕਾਰਨਾ ਕਰਕੇ ਹੀ ਸਾਡੇ ਅਸਲੀ ਸਿੱਖ ਨੌਜੁਆਨਾ ਨਾਲ਼ ਹਿੰਦੋਸਤਾਨੀ ਪੁਲਿਸ ਵਾਲ਼ੇ ਭੈੜੇ ਤੋਂ ਭੈੜਾ ਤਸ਼ੱਦਦ ਕਰਦੇ ਹਨ । ਉਹਨਾਂ ਦੇ ਮੂੰਹਾਂ ਵਿੱਚ ਬੀੜੀਆਂ ਤੁੰਨਦੇ ਹਨ । ਗੁਰੁਆਂ ਦੀਆਂ ਤਸਵੀਰਾਂ ਤੇ ਥੁੱਕਣ ਲਈ ਮਜਬੂਰ ਕਰਦੇ ਹਨ ।
     ਇਹ ਜਿਹੜੀ ਸ਼ਰਮਨਾਕ ਘਟਨਾ ਬੋਹਾ ਪੁਰ ਜਾਂ ਭੌਂ ਪੁਰ ਹੋਈ ਹੈ ਇਹ ਗੁਰੁ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਵਿੱਚ ਹੋਈ ਹੈ । ਇਹਨਾਂ ਪਿੰਡਾਂ ਵਿੱਚ ਗੁਰੁ ਜੀ ਪੈਦਲ ਘੁੰਮੇ ਹੋਏ ਹਨ । ਇਥੇ ਗੁਰੁ ਜੀ ਦੀ ਰੂਹ ਵੱਸਦੀ ਹੈ ਤਾਂ ਹੀ ਉਹਨਾਂ ਆਪਣੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਭੇਜਿਆ ਸੀ । ਬੋਹਾ ਪੁਰ ਕਰਮ ਭੂਮੀ ਵਿੱਚ ਕੁਕਰਮ ਹੋਇਆ ਹੈ । ਅਕਾਲੀ ਪਾਰਟੀ ਦੀ ਸਰਪੰਚ ਦੇ ਘਰਵਾਲ਼ਾ ਜੇਹਲ ਵਿੱਚ ਹੈ । ਥਾਣੇਦਾਰ ਆਪਣੇ ਸਿਪਾਹੀਆਂ ਸਮੇਤ ਜੇਹਲ਼ ਵਿੱਚ ਹੈ । ਸਰਦਾਰ ਸਤਪਾਲ ਸਿੰਘ ਆਪਣੇ ਨੌਜੁਆਨ ਪੁੱਤਰਾਂ ਤੋਂ ਵਾਂਝਾ ਹੋ ਗਿਆ । ਇਹੀ ਸਮਝਿਆ ਜਾ ਸਕਦਾ ਹੈ ਕਿ ਗੁਰੁ ਜੀ ਨੇ ਸਾਨੂੰ ਸਿੱਖਿਆ ਦੇਣ ਲਈ ਹੀ ਇਹ ਭਾਣਾ ਵਰਤਾਇਆ ਹੈ । ਇਸ ਧਰਤੀ ਦੀ ਮਿੱਟੀ ਬਾਰੇ ਇੱਕ ਮੁਸਲਮਾਨ ਯੋਗੀ ਅੱਲਾ ਯਾਰ ਖਾਂ ਇaੁਂ ਲਿਖਦਾ ਹੈ :-
              ਉਠਾਏ ਆਂਖੋਂ ਸੇ ਆ ਕਰ, ਯਹਾ ਕੀ ਮੱਟੀ ਕੋ।
              ਜੋ ਖ਼ਾਕ ਛਾਨਤੇ ਫਿਰਤੇ ਹੈਂ, ਕੀਮੀਯਾ ਕੇ ਲੀਯੇ ।
              ਯਹ ਵੋ ਜਾ, ਯਹਾਂ ਚਾਲੀਸ ਤਨ ਸ਼ਹੀਦ ਹੂਏ ।
              ਖ਼ਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਏ । (ਗੰਜਿ ਸ਼ਹੀਦਾਂ ੭੨)
ਅੱਲਾ ਯਾਰ ਖਾਂ ਨੇ ਤਾਂ ਇਸ ਧਰਤੀ ਬਾਰੇ ਇਹ ਭੀ ਲਿਖਿਆ ਹੈ ਕਿ :-
ਬੱਸ ! ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ । ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ।
     ਆਓ ਆਪਾਂ ਸਾਰੇ ਪੰਜਾਬੀ ਰਲ਼ ਮਿਲ਼ ਕੇ, ਗੁਰਾਂ ਦੇ ਧਰਤੀ ਨੂੰ ਪਵਿਤਰ ਮੰਨ ਕੇ,  ਕੁਕਰਮ ਕਰਨ ਤੋਂ ਬਾਜ ਆਈਏ । ਪੰਜਾਬ ਸਾਰਾ ਵੱਸਦਾ ਗੁਰਾਂ ਦੇ ਨਾਮ ਤੇ । ਗੁਰੁ ਜੀ ਅੱਗੇ ਅੱਗੋਂ ਤੋਂ ਅਜਿਹੇ ਕੁਕਰਮ ਨਾ ਕਰਨ ਦਾ ਪਰਣ ਕਰੀਏ । ਗੁਰੁ ਸਾਡਾ ਬਖ਼ਸੰਦ ਹੈ । ਜਿੰਨੀ ਵਾਰੀ ਮੁਆਫੀ ਮੰਗੋ ਮੁਆਫ ਕਰਦਾ ਹੈ । ਘੱਟੋ ਘੱਟ ਆਪਾਂ ਇਹ ਤਾਂ ਕਰੀਏ ਹਰ ਸਾਲ ੨੦ ਦਸੰਬਰ ਤੋਂ ੩੧ ਦਸੰਬਰ ਤੱਕ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਦਗੀ ਵਿੱਚ ਰਹੀਏ । ਇਹਨਾਂ ਦਿਨਾਂ ਵਿੱਚ ਕੋਈ ਜਸ਼ਨ ਵਾਲ਼ਾ ਕੰਮ ਨਾ ਕਰੀਏ । ਦਲਿਤਾਂ ਨੂੰ ਨਾਲ਼ ਮਿਲਾਈਏ । ਯਾਦ ਰੱਖੋ ! ਦਲਿਤ ਸਿੱਘਾਂ ਨਾਲ਼ ਰੋਟੀ ਬੇਟੀ ਦੀ ਸਾਂਝ ਤੋਂ ਬਿਨਾ ਗੁਰਮਤਿ ਦੇ ਪ੍ਰਚਾਰ ਦੀਆਂ ਗੱਲਾਂ ਕਰਨਾ ਪਾਖੰਡ ਹੈ । ਗੁਰਮਤਿ ਦਾ ਪ੍ਰਚਾਰ ਜਾਤ ਤੋੜਨ ਤੇ ਸਮਾਜ ਜੋੜਨ ਨਾਲ਼ ਹੀ ਸ਼ੁਰੂ ਹੁੰਦਾ ਹੈ । ਇਹੀ ਕਰਮ ਭੂਮੀ ਵਿੱਚ ਨਾਮ ਬੀਜਣਾ ਹੈ । ਗੁਰੁ ਜੀ ਨੇ ਫੁਰਮਾਇਆ :-
     ਕਰਮ ਭੂਮਿ ਮਹਿ ਬੋਵਹੁ ਨਾਮ, ਪੂਰਨ ਹੋਇ ਤੁਮਾਰਾ ਕਾਮੁ ।                  
     ਫਲ ਪਾਵਹਿ ਮਿਟੈ ਜਮ ਤ੍ਰਾਸ, ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥

ਗੁਰਮੇਲ ਸਿੰਘ ਖ਼ਾਲਸਾ
9914701469


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਚੋਰ ਅਤੇ ਕੁੱਤੀ Posted by Dal Khalsa Alliance

ਚੋਰ ਅਤੇ ਕੁੱਤੀ

ਚੋਰ ਅਤੇ ਕੁੱਤੀ

ਹਫ਼ਦਾ ਹੋਇਆ ਚੇਲਾ ਬਾਬੇ ਦਾ , ਵਿਚ ਡੇਰੇ ਦੇ ਆਇਆ।
ਰੋ ਰੋ ਕੇ ਉਹਨੇ ਦੁਖੜਾ ਸਾਰਾ ਬਾਬੇ ਤਾਈਂ ਸੁਣਾਇਆ।

ਭੁੱਕੀ ਪੁਲਿਸ ਨੇ ਫੜੀ ਅਸਾਡੀ, ਨਾਲੇ ਖੋਹ ਲਈ ਮਾਇਆ।
ਖੂਹੀ ਵਾਲੇ ਮੋੜ ਦੇ ਉੱਤੇ, ਸੀ ਨਾਕਾ ਉਨ੍ਹੀਂ ਲਗਾਇਆ।

ਗੁਰਮੁਖ ਨੂੰ ਤਾਂ ਲੈ ਗਏ ਠਾਣੇ, ਮੇਰੇ ਵੀ ਉਨ੍ਹੀਂ ਤੌਣੀ ਲਾਈ।
ਹੱਡ ਹੱਡ ਮੇਰਾ ਢਿੱਲਾ ਕਰ 'ਤਾ, ਸੁਣੀਂ ਨਾ ਮੇਰੀ ਉਨ੍ਹੀਂ ਦੁਹਾਈ।

ਨਾਂ ਦੱਸਦੇ ਤੁਸੀਂ ਪੁਲਿਸ ਨੂੰ ਮੇਰਾ, ਪਰ ਥੋਨੂੰ ਅਕਲ ਨਹੀਂ ਆਉਣੀਂ।
ਕੀ ਸਿੱਖਿਆ ਤੁਸੀਂ ਇੱਥੇ ਰਹਿ ਕੇ? ਜੇ ਆਈ ਨਹੀਂ ਗੱਲ ਬਣਾਉਣੀ।

ਨਿਉਂਦਾ ਪਾ ਕੇ ਲਾਹਵਾਂਗੇ ਹੁਣ, ਇਹ ਜੋ ਭਾਜੀ ਪੁਲਿਸ ਨੇ ਚਾੜ੍ਹੀ।
ਸਹੁਰੀ ਦੇ ਨਾਲੇ ਖਾਂਦੇ ਸਾਥੋਂ, ਨਾਲੇ ਫੜਨ ਅਸਾਡੀ ਦਾਹੜੀ।

ਨਾਮ ਥੋਡਾ ਤਾਂ ਦੱਸਿਆ ਸੀ ਜੀ, ਪਰ ਠਾਣੇਦਾਰ ਨੇ ਇਕ ਨਾ ਮੰਨੀ। 
ਕਹਿੰਦਾ ਮੈਂ ਸਿੱਧੇ ਕਰਨੇ ਬੂਬਨੇ, ਪਾ ਦੇਣੇ ਮੈਂ ਇਹ ਬੰਨੋ ਬੰਨੀ।

ਧੋ ਧੋ ਕੇ ਥੋਨੂੰ ਕੱਢੀਆਂ ਗਾਲ਼ਾਂ, ਥੋਡੀ ਮਾਂ ਭੈਣ ਇਕ ਕੀਤੀ।
ਸਾਧ ਤੇ ਸੂਰ ਕਹਿੰਦਾ ਵਧਗੇ ਬਹੁਤੇ, ਬਾਬਾ ਜੀ! ਉਹਨੇ ਕਰੀ ਵਧੀਕੀ।

ਪਾਰਾ ਚੜ੍ਹ ਗਿਆ ਬਾਬੇ ਦਾ ਫਿਰ, ਮਣ ਮਣ ਦੀ ਉਹਨੇ ਕੱਢੀ ਗਾਲ਼ੀ।
ਕਹਿੰਦਾ ਫੂਕ ਦਊਂ ਅੱਗ ਲਾ ਕੇ, ਕੰਮ ਆਊ ਮੇਰੀ ਕਦੋਂ ਦੁਨਾਲੀ।

ਐਥੋਂ ਚੱਕੀਂ ਓਏ ਮੋਬਾਈਲ ਮੇਰਾ, ਡੀ. ਐਸ. ਪੀ. ਨੂੰ ਫੋਨ ਘੁਮਾਵਾਂ।
ਸਾਡੀ ਬਿੱਲੀ ਮਿਆਂਊਂ ਸਾਨੂੰ ਹੀ, ਏਸ ਠਾਣੇਦਾਰ ਨੂੰ ਮਜ਼ਾ ਚਖਾਵਾਂ। 
ਡੀ.ਐਸ.ਪੀ. ਨੇ ਫੋਨ ਉਠਾਇਆ, ਬਾਬਿਉ ਅਸੀਂ ਤਾਬੇਦਾਰ ਤੁਹਾਡੇ।
ਥੋਡੇ ਸਿਰ 'ਤੇ ਹੀ ਉਡਦੇ ਫਿਰੀਏ, ਮੁੱਕ ਜਾਂਦੇ ਸਭ ਫਿਕਰ ਅਸਾਡੇ।

ਕੀ ਹੈ ਹੁਕਮ ਅਸਾਨੂੰ ਸੰਤੋ? ਤੁਸੀਂ ਫੋਨ ਦਾ ਕਸ਼ਟ ਉਠਾਇਆ।
ਸੁਖ-ਸਾਂਦ ਤਾਂ ਸਭ ਹੈ ਡੇਰੇ? ਕਿਸੇ ਭੜਥੂ ਤਾਂ ਨਹੀਂ ਪਾਇਆ।

ਤੇਰੇ ਹੁੰਦਿਆਂ ਫੜੇ ਪੁਲਿਸ ਅਸਾਨੂੰ, ਬਈ ਇਹ ਗੱਲ ਨਹੀਂਉਂ ਚੰਗੀ।
ਫੁਰਤੀ ਨਾਲ ਪਹੁੰਚਾਈਏ ਤੈਨੂੰ, ਤੂੰ ਜਦੋਂ ਵੀ ਸ਼ੈਅ ਕੋਈ ਮੰਗੀ।

ਠਾਣੇਦਾਰ ਨੇ ਮਾਲ ਫੜ ਲਿਐ, ਨਾਲੇ ਕੁੱਟਿਐ ਸਾਡੇ ਬੰਦਿਆਂ ਨੂੰ।
ਗੁਰਮੁਖ ਅਜੇ ਵੀ ਠਾਣੇ ਬੈਠਾ, ਸਾਂਭ ਪੁਲਸੀਆਂ ਗੰਦਿਆਂ ਨੂੰ।

ਲਾਹ ਕੇ ਠਾਣੇਦਾਰ ਦੀ ਪੇਟੀ, ਠੰਢ ਮਿਰੇ ਸੀਨੇ ਵਿਚ ਪਾ ਦੇ।
ਸਾਧਾਂ ਨਾਲ ਨਾ ਲਈਏ ਪੰਗੇ, ਠਾਣੇਦਾਰ ਨੂੰ ਗੱਲ ਸਮਝਾ ਦੇ।

ਸੰਤੋ, ਇਹ ਨਵਾਂ ਈ ਆਇਐ, ਅਜੇ ਵਾਕਫ਼ ਨਹੀਂ ਇਲਾਕੇ ਦਾ।
ਬਿਨ ਪੁੱਛਿਆਂ ਹੀ ਮੇਰੇ ਕੋਲੋਂ, ਇਹਨੇ ਲੈ ਲਿਆ ਪੰਗਾ ਨਾਕੇ ਦਾ।

ਪੇਟੀ ਲਾਹਿਆਂ ਕੀ ਮਿਲੂ ਤੁਹਾਨੂੰ? ਤੁਸੀਂ ਥੁੱਕ ਦਿਉ ਗੁੱਸਾ ਬਾਬਾ ਜੀ।
ਨੀਤੀ ਵਰਤ ਕੇ ਦੁਨੀਆਂ ਚਾਰੋ, ਜ਼ਰਾ ਠੰਢ ਵਰਤਾਉ ਬਾਬਾ ਜੀ।

ਦਫਤਰ ਵਿਚ ਬੁਲਾ ਕੇ ਇਸਨੂੰ, ਛੋਈ ਇਸਦੀ ਲਾਹਵਾਂਗਾ।
ਕਰੂਗਾ ਥੋਡੇ ਦਰਸ਼ਨ ਆਕੇ, ਤੇ ਚਰਨੀਂ ਥੋਡੀ ਪੁਆਵਾਂਗਾ।

ਮੁੜ ਨਾ ਕਰੂ ਅਜਿਹੀ ਗ਼ਲਤੀ, ਥੋਡਾ ਸੇਵਕ ਬਣ ਕੇ ਚੱਲੂਗਾ।
ਜੀਪ ਠਾਣੇ ਦੀ, ਮਾਲ ਤੁਹਾਡਾ, ਜਿੱਧਰੇ ਵੀ ਚਾਹੋਂ, ਘੱਲੂਗਾ।

ਗੁਰਮੁਖ ਆ ਜਾਊ ਸ਼ਾਮ ਨੂੰ ਡੇਰੇ, ਨਾ ਫਿਕਰ ਕੇਸ ਦਾ ਕਰਨਾ ਜੀ।
ਮਾਲ ਤੇ ਮਾਇਆ ਪਹੁੰਚੂ ਡੇਰੇ, ਕਿਸੇ ਗੱਲੋਂ ਨਹੀਂ ਡਰਨਾ ਜੀ।

ਕੰਮ ਮਿਰਾ ਨਾ ਭੁੱਲਿਉ ਬਾਬਿਉ, ਮੈਂ ਫੀਤੀ ਹੋਰ ਲੁਆਉਣੀ ਐ।
ਯਾਰ ਤੁਹਾਡਾ ਬਣਿਐ ਮੰਤਰੀ, ਮਿਰੀ ਵਿਗੜੀ ਤੁਸੀਂ ਬਣਾਉਣੀ ਐ।

ਬਾਬਾ ਜੀ! ਮੈਂ ਚਾਂਭਲ ਚਾਂਭਲ, ਅਣਗਿਣਤ ਹੀ ਬੰਦੇ ਮਾਰੇ ਸੀ।
ਰੁਕੀ ਪਈ ਐ ਮਿਰੀ ਤਰੱਕੀ, ਮੈਥੋਂ ਲੰਘ ਗਏ ਅੱਗੇ ਸਾਰੇ ਜੀ।
ਨਿਰਮਲ ਸਿੰਘ ਕੰਧਾਲਵੀ

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ-ਇੱਕ ਚੁਣੌਤੀ, ਇੱਕ ਸਵਾਲ ਤੇ ਇੱਕ ਹੰਭਲਾ

ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ-ਇੱਕ ਚੁਣੌਤੀ, ਇੱਕ ਸਵਾਲ ਤੇ ਇੱਕ ਹੰਭਲਾ
ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ-ਇੱਕ ਚੁਣੌਤੀ, ਇੱਕ ਸਵਾਲ ਤੇ ਇੱਕ ਹੰਭਲਾ


     ਪਿਛਲੇ 40 ਸਾਲਾਂ ਤੋਂ ਡਾਕਟਰੀ ਕਿੱਤੇ ਰਾਹੀਂ ਆਮ ਲੋਕਾਂ ਨਾਲ ਬਹੁਤ ਨੇੜਿਓਂ ਜੁੜਿਆ ਹੋਣ ਕਰਕੇ ਮੈਂ ਪੰਜਾਬੀ ਲੋਕਾਂ ਅਤੇ ਵਿਸ਼ੇਸ਼ ਕਰਕੇ ਦਲਿਤਾਂ ਤੇ ਦੂਸਰੀਆਂ ਪੱਛੜੀਆਂ ਜਾਤਾਂ ਤੇ ਗਰੀਬ ਕਿਸਾਨੀ ਦੀ ਆਰਥਿਕ ਮੰਦਹਾਲੀ ਦੇ ਨਾਲ-ਨਾਲ ਪੰਜਾਬੀ ਸਮਾਜ ਦੇ ਤਾਣੇ ਪੇਟੇ ਨੂੰ ਵੀ ਬਹੁਤ ਗਹੁ ਨਾਲ ਵਾਚਿਆ ਹੈ। ਆਮ ਆਦਮੀ ਪਾਰਟੀ ਰਾਹੀਂ ਪਾਰਲੀਮੈਂਟ ਸਿਆਸਤ ਦੇ ਚੋਣ ਅਖਾੜੇ 'ਚ ਕੁੱਦਣ ਕਰਕੇ ਚੋਣਾਂ ਦੌਰਾਨ ਪਟਿਆਲਾ ਹਲਕੇ ਦੇ ਪਟਿਆਲਾ ਸਮੇਤ, ਰਾਜਪੁਰਾ, ਸਮਾਣਾ, ਨਾਭਾ, ਸ਼ੁਤਰਾਣਾ, ਪਾਤੜਾਂ, ਡੇਰਾਬਸੀ, ਲਾਲੜੂ, ਘਨੌਰ, ਸਨੌਰ ਅਤੇ ਭਾਦਸੋਂ ਵਰਗੇ ਦਰਜਨ ਦੇ ਕਰੀਬ ਸ਼ਹਿਰਾਂ, ਕਸਬਿਆਂ ਅਤੇ ਕਰੀਬ 900 ਪਿੰਡਾਂ ਦੇ ਦੌਰਿਆਂ ਦੌਰਾਨ ਪੰਜਾਬ ਦੀ ਆਰਥਿਕ, ਸਮਾਜਿਕ ਜ਼ਿੰਦਗੀ ਦੇ ਜਿਹਨਾਂ ਤੱਥਾਂ ਅਤੇ ਪੱਖਾਂ ਨੇ ਮੈਂਨੂੰ ਪੀੜਾ ਦਿੱਤੀ ਤੇ ਸੋਚਣ ਲਈ ਮਜਬੂਰ ਕੀਤਾ ਉਹ ਸਨ ਪਿੰਡਾਂ ਦਾ ਧੜਿਆਂ ਵਿੱਚ ਅਤੇ ਇਸਤੋਂ ਵੀ ਅੱਗੇ ਜਾਤਾਂ-ਪਾਤਾਂ, ਗੋਤਾਂ-ਪੱਤੀਆਂ 'ਚ ਵੰਡੇ ਹੋਣਾ। ਮੈਂ ਜਦੋਂ ਵੀ ਕਿਸੇ ਪਿੰਡ 'ਚ ਵੜਦਾ ਤਾਂ ਕੋਈ ਵਾਕਿਫ ਦੋਸਤ ਉਸ ਪਿੰਡ ਵਿੱਚ ਜੱਟਾਂ, ਸੈਣੀਆਂ, ਪੰਡਤਾਂ, ਮਜ੍ਹਬੀ ਅਤੇ ਰਾਮਦਾਸੀਏ ਸਿੱਖਾਂ, ਕੰਬੋਜਾਂ, ਬਾਜੀਗਰਾਂ ਸਮੇਤ ਹੋਰਨਾਂ ਜਾਤਾਂ ਦੀ ਮੋਟੀ ਜਿਹੀ ਗਿਣਤੀ ਬਾਰੇ ਕੰਨ ਵਿੱਚ ਫੂਕ ਮਾਰ ਦਿੰਦਾ। ਉਕਤ ਪਿੰਡ ਅਕਾਲੀ ਹੈ ਜਾਂ ਕਾਂਗਰਸੀ ਇਹ ਵੀ ਦੱਸ ਦਿੰਦਾ। ਕੁਝ ਪਿੰਡਾਂ ਵਿੱਚ ਤਾਂ ਦੋ ਅਲੱਗ-ਅਲੱਗ ਪੱਤੀਆਂ ਵਾਲੇ ਵੀ ਸਾਂਝੇ ਇਕੱਠ ਵਿੱਚ ਨਾ ਆ ਕੇ ਆਪੋ ਆਪਣੀ ਪੱਤੀ ਵਿੱਚ ਭਾਸ਼ਣ ਦੇਣ ਲਈ ਮਜਬੂਰ ਕਰਦੇ। ਸਵਰਨ ਜਾਤਾਂ ਤੇ ਦਲਿਤਾਂ ਦੇ ਸਾਂਝੇ ਇਕੱਠ ਤਾਂ ਸ਼ਾਇਦ 2-3 ਦਰਜਨ ਪਿੰਡਾਂ ਵਿੱਚ ਹੀ ਹੋਏ ਹੋਣ। ਪਰਤੱਖ ਕੁੜੱਤਣ ਕੋਈ ਨਹੀਂ ਦਿਖੀ ਪਰ ਸਾਂਝੇ ਦੁੱਖਾਂ, ਸਾਂਝੀਆਂ ਮੁਸ਼ਕਿਲਾਂ, ਸਾਂਝੀ ਹੋਣੀ ਤੇ ਸਾਂਝੇ ਭਵਿੱਖ ਵਾਲੇ ਅਤੇ ਦਹਾਕਿਆਂ ਤੋਂ ਸਾਂਝੇ ਤੌਰ 'ਤੇ ਰਹਿ ਰਹੇ ਲੋਕਾਂ ਅੰਦਰ ਕੁਦਰਤੀ ਸਾਂਝ ਵਾਲਾ ਜਜ਼ਬਾ ਗਾਇਬ ਸੀ। ਮੈਂ ਆਪਣਾ ਹਰ ਭਾਸ਼ਣ ਜਾਤ-ਪਾਤ ਕਾਰਨ ਆਮ ਲੋਕਾਂ ਦੀ ਇਸ ਟੁੱਟ ਰਹੀ ਸਾਂਝ ਤੋਂ ਸ਼ੁਰੂ ਕਰਦਾ ਅਤੇ ਉਹਨਾਂ ਨੂੰ ਸਾਂਝੇ ਦੁੱਖਾਂ, ਸਾਂਝੀ ਹੋਣੀ ਤੇ ਸਾਂਝੇ ਭਵਿੱਖ ਦਾ ਅਹਿਸਾਸ ਕਰਵਾਉਂਦਾ ਹੋਇਆ ਮੌਜੂਦਾ ਲੋਕ ਦੋਖੀ ਪ੍ਰਬੰਧ ਦੀ ਥਾਂ ਨਵਾਂ ਬਿਹਤਰ ਲੋਕ ਪੱਖੀ ਪ੍ਰਬੰਧ ਕਾਇਮ ਕਰਨ ਦੇ ਹੋਕੇ ਨਾਲ ਖਤਮ ਕਰਦਾ। ਜ਼ਿੰਦਗੀ ਦੇ ਇਸ ਪੜਾਅ 'ਤੇ ਮੇਰੇ ਇਸ ਨਵੇਂ ਸਫਰ ਦੇ ਕੌੜੇ ਪਰ ਸੱਚੇ ਤਜ਼ਰਬੇ ਬਾਰੇ ਬੱਸ ਏਨਾ ਹੀ। ਅੱਜ ਦੀ ਇਸ ਲਿਖਤ ਦਾ ਮੇਰਾ ਇਹ ਮੁੱਖ ਮਕਸਦ ਹੈ ਹੀ ਨਹੀਂ। ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਪਿੰਡਾਂ ਦੇ ਸਮਾਜਿਕ ਤਾਣੇ-ਬਾਣੇ ਦੇ ਇਸ ਹਸ਼ਰ ਪਿੱਛੇ 65 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਹਨਾਂ ਦੀ ਆਮ ਲੋਕਾਂ ਅੰਦਰ ਵੰਡੀਆਂ ਪਾ ਕੇ ਸੱਤਾ 'ਤੇ ਕਾਬਜ਼ ਰਹਿਣ ਦੀ ਸੋੜੀ ਸਿਆਸੀ ਸੋਚ ਜਿੰਮੇਵਾਰ ਹੈ।
     ਆਓ ਆਪਾਂ ਹੁਣ ਉਸ ਅਸਲੀ ਵਿਸ਼ੇ ਦੀ ਚਰਚਾ ਕਰੀਏ ਜਿਸਨੇ ਮੈਂਨੂੰ ਕਈ ਦਿਨਾਂ ਤੋਂ ਦੁਖੀ ਤੇ ਪਰੇਸ਼ਾਨ ਕੀਤਾ ਹੋਇਆ ਹੈ। ਧੁਰ ਅੰਦਰ ਤੱਕ ਝੰਜੋੜਿਆ ਹੋਇਆ ਹੈ ਅਤੇ ਗੰਭੀਰਤਾ ਨਾਲ ਸੋਚਣ, ਲਿਖਣ ਤੇ ਬੋਲਣ ਲਈ ਮਜਬੂਰ ਕੀਤਾ ਹੈ। ਪੰਜਾਬ ਅੰਦਰ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ, ਪਰ ਇਸ ਜਾਤ-ਪਾਤੀ ਕੋਹੜ ਨੂੰ ਜਿਸ ਕਰੂਰ ਰੂਪ ਵਿੱਚ ਦਲਿਤ ਭਾਈਚਾਰੇ ਦੀਆਂ ਵੱਖਰੀਆਂ ਸ਼ਮਸ਼ਾਨਘਾਟਾਂ ਲਈ ਫੰਡ ਦੇਣ ਬਾਬਤ, ਮੇਰੇ ਹਲਕੇ ਦੇ ਪਿੰਡਾਂ ਵਿੱਚੋਂ ਲਗਾਤਾਰ ਪ੍ਰਾਪਤ ਹੋ ਰਹੀਆਂ ਅਰਜੀਆਂ ਨੇ ਉਜਾਗਰ ਕੀਤਾ ਹੈ, ਉਹ ਮੇਰੇ ਲਈ ਇੱਕ ਅਜਿਹੀ ਚੁਣੋਤੀ ਬਣ ਚੁੱਕੀ ਹੈ, ਜੋ ਮੰਗ ਕਰਦੀ ਹੈ ਕਿ ਮੈਂ ਇਸ ਵਿਸ਼ੇ 'ਤੇ, ਮਾਨਵਤਾਵਾਦੀ ਨਜ਼ਰੀਏ ਤੋਂ ਸਮੁੱਚੇ ਪੰਜਾਬੀ ਸਮਾਜ ਨਾਲ ਇੱਕ ਗਹਿਰ ਗੰਭੀਰ ਚਰਚਾ ਕਰਾਂ।
     ਕਿਸੇ ਆਤਮ ਉਸਤਤ ਲਈ ਨਹੀਂ, ਬਲਕਿ ਸੰਵਾਦ ਦੇ ਇਸ ਵਿਸ਼ੇ ਦੀ ਇਹ ਮਜਬੂਰੀ ਹੈ ਕਿ ਮੈਂਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੇਰਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਦੇ ਨੇੜੇ ਪਿੰਡ ਪਚਰੰਡਾ ਵਿਖੇ, ਤਥਾ ਕਥਿਤ 'ਸਵਰਨ ਜਾਤ' ਨਾਲ ਸੰਬੰਧ ਰੱਖਣ ਵਾਲੇ ਉਸ ਪਰਿਵਾਰ ਵਿੱਚ ਹੋਇਆ ਹੈ, ਜਿਸਦੇ ਮੁਖੀ ਮੇਰੇ ਸਤਿਕਾਰਯੋਗ ਪਿਤਾ ਮਾਸਟਰ ਭਗਤ ਰਾਮ ਜੀ ਨੇ ਇੱਕ ਪ੍ਰਤੀਬੱਧ ਅਧਿਆਪਕ ਦੇ ਤੌਰ 'ਤੇ ਸੇਵਾ ਨਿਭਾਉਂਦਿਆਂ 1924 ਤੋਂ 1961 ਤੱਕ, ਜਦੋਂ ਸਮਾਜ ਵਿੱਚ ਜਾਤ-ਪਾਤੀ ਪਰੰਪਰਾ ਅੱਜ ਤੋਂ ਕਿਤੇ ਵੱਧ ਕੁੱੱਢਰ ਤੇ ਕਠੋਰ ਸੀ, 'ਸਵਰਨ ਜਾਤਾਂ' ਦੇ ਵਿਰੋਧ ਦੇ ਬਾਵਜੂਦ, ਹਜ਼ਾਰਾਂ ਦਲਿਤ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਸਕੂਲ ਹੀ ਨਹੀਂ ਲਿਆਂਦਾ, ਪੜਾਇਆ ਹੀ ਨਹੀਂ, ਸਗੋਂ ਅੱਧੀ ਛੁੱਟੀ ਵੇਲੇ ਦਲਿਤ ਬੱੱਚਿਆਂ ਸਮੇਤ ਸਾਰੇ ਬੱਚਿਆਂ ਨਾਲ ਇਕੱਠੇ ਬੈਠ ਕੇ ਰੋਟੀ ਖਾਣ ਦੀ ਰੀਤ ਵੀ ਚਲਾਈ। ਉਹਨਾਂ ਆਪਣੇ ਨਾਅ ਪਿੱਛੇ ਜਾਤ ਦਰਸਾਉਂਦਾ ਗੋਤ ਨਹੀਂ ਲਾਇਆ। ਸਾਰੇ ਧਰਮਾਂ ਵਿੱਚੋਂ ਕੇਵਲ ਸਿੱੱਖ ਧਰਮ ਨੂੰ ਹੀ ਸਮੇਂ ਦੇ ਹਾਣੀ ਅਤੇ ਸਮਾਜਿਕ ਹਕੀਕਤਾਂ ਤੇ ਮਨੁੱੱਖਤਾ ਦੇ ਸਭ ਤੋਂ ਨੇੜੇ ਮੰਨਦੇ ਹੋਣ ਕਰਕੇ ਹੀ ਉਹਨਾਂ ਨੇ ਸਾਡੇ ਤਿੰਨਾਂ ਭਰਾਵਾਂ ਦੇ ਨਾਮ ਧਰਮਵੀਰ ਬੁੱੱਲ੍ਹਾ, ਯਸ਼ਵੀਰ ਕਬੀਰ ਤੇ ਹਰਵੀਰ ਨਾਨਕ ਰੱੱਖੇ। ਇਹਨਾਂ ਪਰਿਵਾਰਕ ਕਦਰਾਂ-ਕੀਮਤਾਂ ਤੇ ਸੰਸਕਾਰਾਂ ਦੀ ਗੁੜ੍ਹਤੀ ਕਾਰਨ, ਮੈਂ ਜਾਤ-ਪਾਤ/ਵਰਣ ਵਿਵਸਥਾ ਦਾ ਕੱਟੜ ਵਿਰੋਧੀ ਹਾਂ ਅਤੇ ਮੇਰੇ ਵਲੂੰਧਰੇ ਹਿਰਦੇ ਤੇ ਤਿੱਖੇ ਪ੍ਰਤੀਕਰਮ ਦਾ ਕਾਰਨ ਵੀ ਇਹੋ ਹੈ।
ਧਰਮ ਮੇਰੇ ਲਈ ਕਿਸੇ ਮਨੁੱੱਖ ਦੀ ਨਿੱੱਜੀ ਆਸਥਾ ਦਾ ਮਾਮਲਾ ਹੈ। ਕੋਈ ਵੀ ਮਨੁੱੱਖ ਇੱੱਕ ਜਾਂ ਦੂਜੇ ਕਿਸੇ ਵੀ ਧਰਮ ਨੂੰ ਮੰਨਣ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਲਈ ਅਜ਼ਾਦ ਹੈ ਤੇ ਮੈਂ ਮਨੁੱੱਖ ਦੇ ਇਸ ਬੁਨਿਆਦੀ ਹੱਕ ਤੇ ਅਜ਼ਾਦੀ ਦਾ ਸਤਿਕਾਰ ਕਰਦਾ ਹਾਂ।
     ਵਰਣ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖਾਤਮੇ ਦੀ ਆਸ ਕਦੇ ਵੀ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫਲਸਫਾ ਹੈ ਜੋ ਇਸ ਕੋਹੜ ਨੂੰ ਮੁੱਢੋਂ-ਸੁੱੱਢੋਂ ਖਤਮ ਕਰਨ ਦੀ ਸਮਰੱੱਥਾ ਰੱਖਦਾ ਹੈ।
     ਸੋ ਮੈਂ ਆਪਣੀ ਗੱਲ ਸਿੱਖ ਧਰਮ ਦੇ ਪ੍ਰਸੰਗ ਵਿਚ ਕਰਨੀ ਸ਼ੁਰੂ ਕਰਦਾ ਹਾਂ। ਇਹ ਸਾਰੇ ਸੰਸਾਰ ਨੂੰ ਪਤਾ ਹੈ ਕਿ ਸਿੱਖ ਧਰਮ ਦਾ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਸਾਰੇ ਧਰਮ ਗ੍ਰੰਥਾਂ ਦਾ ਜਿੱਥੇ ਮੈਂ ਸਤਿਕਾਰ ਕਰਦਾ ਹਾਂ ਉੱਥੇ ਇਹ ਤੱਥ ਵੀ ਸਮਝਣ ਦੀ ਲੋੜ ਹੈ ਕਿ ਹਰ ਧਰਮ ਗ੍ਰੰਥ ਵਿਚ ਸਿਰਫ਼ ਉਸ ਧਰਮ ਦੇ ਬਾਨੀ ਪੈਗ਼ੰਬਰ ਦੀ ਬਾਣੀ ਜਾਂ ਉਸ ਧਰਮ ਨਾਲ ਹੀ ਜੁੜੇ ਹੋਰ ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ ਗਈ ਪ੍ਰਾਪਤ ਹੁੰਦੀ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 36 ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਪਰੇਮੀ ਸਿੱਖਾਂ ਦੀ ਬਾਣੀ ਦਰਜ ਹੈ। ਇੰਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਮੁਢਲੇ ਅਤੇ ਚਿਰੰਜੀਵ ਸਾਥੀ ਭਾਈ ਮਰਦਾਨਾ, ਸੱਤਾ ਬਲਵੰਡ, ਆਦਿ ਦੀ ਬਾਣੀ ਸ਼ਾਮਿਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕੇਵਲ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਇਹ ਗ੍ਰੰਥ ਤਾਂ ਸਰਬਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ 'ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ' ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।
     ਹਿੰਦੂ ਧਰਮ ਵਿਚ ਜਾਤ-ਪਾਤ ਨੂੰ ਮਨੁੱਖ ਦੇ ਕਰਮ ਨਾਲ ਜੋੜਨ ਦੀ ਥਾਂ ਮਨੁੱਖ ਦੇ ਜਨਮ ਨਾਲ ਜੋੜਨ ਦੀ, ਜੋ ਅਣਮਨੁੱਖੀ ਰੀਤ ਇਸ ਧਰਮ ਦੇ ਆਗੂਆਂ ਅਤੇ ਮਨੂੰਸਿਮਰਿਤੀ ਵਰਗੇ ਧਰਮ ਗ੍ਰੰਥਾਂ, ਪੁਰਾਣਾਂ, ਸ਼ਾਸਤਰਾਂ ਰਾਹੀਂ ਪੱਕੀ ਕੀਤੀ ਗਈ- ਇਸ ਨਾਲ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਅਨਪੜ੍ਹਤਾ ਅਤੇ ਅਗਿਆਨਤਾ, ਜਲਾਲਤ ਤੇ ਜਹਾਲਤ ਦਾ ਸ਼ਿਕਾਰ ਹੁੰਦਿਆਂ, ਹੱਥੀਂ ਕਿਰਤ ਕਰਨ ਦੇ ਬਾਵਜੂਦ-ਇੱਕ ਅਣਮਨੁੱਖੀ, ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਅਤੇ ਇਸ ਧਰਮ ਨੇ ਜਾਤਪਾਤੀ ਆਧਾਰਾਂ ਤੇ ਸਮਾਜ ਵਿਚ ਵੰਡੀਆਂ ਪਾ ਕੇ ਅਤੇ ਪੁਜਾਰੀ ਸ਼ਰੇਣੀ ਅਤੇ ਰਾਜਾ ਸ਼ਰੇਣੀ ਨੇ ਆਪਣੇ ਨਾਪਾਕ ਗੱਠ ਜੋੜ ਰਾਹੀਂ, ਸਦੀਆਂ ਤੋਂ ਕਿਰਤੀ ਅਤੇ ਗ਼ਰੀਬ ਲੋਕਾਂ ਦੀ ਲੁੱਟ ਖਸੁੱਟ ਜਾਰੀ ਰੱਖੀ। ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸਾਥੀ ਹੀ ਭਾਈ ਮਰਦਾਨੇ ਨੂੰ ਚੁਣਿਆ। ਮਰਦਾਨਾ ਧਰਮ ਤੋਂ ਮੁਸਲਮਾਨ ਸੀ ਅਤੇ ਅੱਜ ਕੱਲ੍ਹ ਦੀ ਬੋਲੀ ਵਿਚ ਕਹਿਣਾ ਹੋਵੇ ਤਾਂ ਦਲਿਤ ਬਲਕਿ ਦਲਿਤਾਂ ਨਾਲੋਂ ਵੀ, ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਪਰ ਖੜ੍ਹਾ ਸੀ।
     ਗੁਰੂ ਨਾਨਕ ਦੇਵ ਜੀ ਨੇ ਉਸ ਦੀ ਜਾਤ ਨਹੀਂ ਵੇਖੀ। ਉਸਦਾ ਕਰਮ, ਵਿਹਾਰ, ਵਿਚਾਰ ਅਤੇ ਪਿਆਰ ਵੇਖਿਆ। ਸਾਰੀ ਉਮਰ ਉਸ ਨੂੰ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਦੀ ਸਾਰੀ ਉਮਰ ਸਾਰੇ ਧਰਮਾਂ ਵਿਚ ਫੈਲੇ ਅੰਧ ਵਿਸ਼ਵਾਸ਼ਾਂ, ਫ਼ਜ਼ੂਲ ਧਾਰਮਿਕ ਰੀਤਾਂ, ਪੁਜਾਰੀ ਸ਼ਰੇਣੀ ਵਲੋਂ ਕੀਤੀ ਲੁੱਟ ਦੇ ਵਿਰੋਧ ਵਿਚ, ਉਨ੍ਹਾਂ ਹਰ ਧਰਮ ਵਿਚ ਫੈਲੇ ਤਰਕਹੀਣਤਾ ਅਤੇ ਅੰਧਵਿਸ਼ਵਾਸ਼ਾਂ ਨੂੰ ਖ਼ਤਮ ਕਰਨ ਲਈ ਹਰ ਧਰਮ ਦੇ ਕੇਂਦਰ ਉਪਰ ਜਾ ਕੇ ਉਨ੍ਹਾਂ ਗ਼ਲਤ ਰਸਮਾਂ ਨੂੰ ਵੰਗਾਰਿਆ, ਜੋ ਮਨੁੱਖਤਾ ਨੂੰ ਕੁਰਾਹੇ ਪਾ ਰਹੀਆਂ ਸਨ। ਇਹ ਰਸਮ ਭਾਵੇਂ ਗੰਗਾ (ਹਰਿਦੁਆਰ) ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਸੀ ਜਾਂ ਮੱਕੇ ਵਿਚ ਹਾਜੀ ਦੇ ਰੂਪ ਵਿਚ ਜਾ ਕੇ ਉਥੇ ਮੱਕੇ ਵੱਲ ਪੈਰ ਪਸਾਰ ਕੇ ਸੌਣ ਦੀ ਸੀ ਜਾਂ ਕੁਰਕਸ਼ੇਤਰ ਵਿਚ ਸੂਰਜ ਗ੍ਰਹਿਣ ਦੇ ਵੇਲੇ ਤੀਰਥ ਉਪਰ ਜਾ ਕੇ ਮਾਸ ਰਿੰਨ੍ਹਣ ਦੀ ਸੀ। ਗੁਰੂ ਸਾਹਿਬ ਨੇ ਤਰਕ ਨਾਲ ਸਵਾਲ ਜਵਾਬ ਕਰ ਕੇ ਬਿਨਾਂ ਕਿਸੇ ਦੇ ਧਰਮ ਦੀ ਬੇਅਦਬੀ ਕੀਤਿਆਂ, ਬਿਨਾਂ ਕਿਸੇ ਭੀੜ ਵਲੋਂ ਦੂਜਿਆਂ ਤੇ ਹਮਲਾ ਜਾਂ ਹਿੰਸਾ ਕੀਤਿਆਂ, ਆਪਣੀ ਗੱਲ ਮਨਵਾਈ। ਪਰੰਤੂ ਅਸੀਂ ਅੱਜ ਵੀ ਉਹੀ ਗੱਲਾਂ ਕਰਨ ਤੋਂ ਹਟੇ ਨਹੀਂ ਬਲਕਿ ਇਹ ਅੰਧਵਿਸ਼ਵਾਸ਼ ਪਹਿਲਾਂ ਨਾਲੋਂ ਵੀ ਭਾਰੂ ਹੋ ਗਏ ਹਨ। ਗੁਰੂ ਨਾਨਕ ਦਾ ਗਿਆਨ ਸਿਰਫ਼ ਆਪਣੇ ਧਰਮ ਦੇ ਲੋਕਾਂ ਜਾਂ ਆਪਣੇ ਪੈਰੋਕਾਰਾਂ ਲਈ ਨਹੀਂ ਸੀ। ਇਹ ਗਿਆਨ ਤਾਂ ਸਾਰੀ ਦੁਨੀਆਂ ਵਿਚ ਇਕ ਚੰਗੇ ਮਨੁੱਖ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਸੀ। ਇਸੇ ਕਾਰਨ ਆਪਣੀ ਮਹਾਨ ਬਾਣੀ ਜਪੁਜੀ ਸਾਹਿਬ ਵਿਚ ਉਨ੍ਹਾਂ ਆਪਣਾ ਗਿਆਨ ਸ਼ੁਰੂ ਹੀ ਇਸ ਪ੍ਰਸ਼ਨ ਨਾਲ ਕੀਤਾ ਕਿ ''ਕਿਵ ਸਚਿਆਰਾ ਹੋਈ ਐ ਕਿਵਿ ਕੂੜੈ ਤੁਟੈ ਪਾਲਿ'' ਅਰਥਾਤ ਮਨੁੱਖ ਦੇ ਦੁਆਲੇ ਉਸਰੀ ਕੂੜ ਅਤੇ ਮਾਇਆ ਦੀ ਕੰਧ ਕਿਵੇਂ ਤੋੜਨੀ ਹੈ ਅਤੇ ਉਸਨੂੰ ਇਕ ਸਚਿਆਰ ਮਨੁੱਖ ਕਿਵੇਂ ਬਣਾਉਂਣਾ ਹੈ?  ਉਨ੍ਹਾਂ ਦੀ ਸਾਰੀ ਬਾਣੀ ਇਸ ਸਮੱਸਿਆ ਦੇ ਹੱਲ ਲਈ ਹੀ ਯਤਨਸ਼ੀਲ ਹੈ। ਇਸੇ ਕਾਰਣ ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਲਿਖਦੇ ਹਨ:
'ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸਚਾ ਢੋਆ'
ਇੱਥੋਂ ਤਕ ਕਿ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਵਿਚ ਆਪਣੀ ਬੇਨਤੀ ਸੱਚੇ ਪਾਤਿਸ਼ਾਹ ਨੂੰ ਕੀਤੀ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ£
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ£
ਬਿਲਾਵਲ ਮ:੩, ਅੰਗ 853
ਇਥੇ ਇਹ ਵਿਚਾਰ ਸਮਝਣਯੋਗ ਹੈ ਕਿ ਗੁਰੂ ਸਾਹਿਬ ਦੀ ਚਿੰਤਾ ਕਿਸੇ ਇਕ ਧਰਮ, ਇਕ ਇਲਾਕੇ, ਇਕ ਫ਼ਿਰਕੇ ਜਾਂ ਇਕ ਦੌਰ ਲਈ ਨਹੀਂ ਸੀ। ਉਨ੍ਹਾਂ ਦੀ ਚਿੰਤਾ ਸਾਰੀ ਮਨੁੱਖਤਾ ਲਈ ਸੀ। ਇਸੇ ਕਾਰਣ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਕਰ ਕੇ ਅਤੇ ਬਾਕੀ ਗੁਰੂ ਸਾਹਿਬਾਨ ਨੇ ਵੀ ਹਰ ਧਰਮ ਦੇ ਆਗੂਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ :
ਜਬਿ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ£
(ਮਹਲਾ ੧, ਅੰਕ 660)
     ਗ਼ਰੀਬਾਂ ਅਤੇ ਨਿਮਨ ਜਾਤਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਕਿੰਨਾ ਪਿਆਰ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਏਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਗਏ ਤਾਂ ਸਾਖੀਕਾਰ ਅਨੁਸਾਰ ਭਾਈ ਲਾਲੋ ਨੇ ਕਿਰਤੀ ਪਰਿਵਾਰ ਅਤੇ ਤਰਖਾਣ ਜਾਤੀ ਨਾਲ ਸੰਬੰਧਤ ਹੋਣ ਕਾਰਣ, ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹਿ ਤੁਹਾਡਾ ਚੌਂਕਾ ਤੁਹਾਡੀ ਉੱਚੀ ਜਾਤ ਹੋਣ ਕਾਰਣ ਅਲਹਿਦਾ ਬਣਾ ਲਈਏ ਤਾਂ ਕਿ ਤੁਹਾਡੇ ਲਈ ਤਿਆਰ ਕੀਤੇ ਜਾਣ ਵਾਲਾ ਭੋਜਨ ਅਪਵਿੱਤਰ ਨਾ ਹੋ ਜਾਵੇ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਕਿ ਭਾਈ ਲਾਲੋ ਸਾਰੀ ਧਰਤੀ ਹੀ ਸਾਡਾ ਚੌਂਕਾ ਹੈ। ਤੂੰ ਪਿਆਰ ਨਾਲ ਜਿੱਥੇ ਵੀ ਭੋਜਨ ਤਿਆਰ ਕਰੇਂਗਾ ਉਹ ਸਾਡੇ ਲਈ ਪਵਿੱਤਰ ਹੀ ਪਵਿੱਤਰ ਹੋਵੇਗਾ। ਗ਼ਰੀਬ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੀ ਜ਼ਿੰਮੇਵਾਰੀ ਆਪ ਨਿਭਾਉਂਦਿਆਂ, ਗੁਰੂ ਸਾਹਿਬ ਨੇ ਆਪਣੇ ਇਕ ਮਿੱਤਰ ਭਾਈ ਭਾਗੀਰਥ ਨੂੰ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੇ ਕਾਰਜ ਨੂੰ ਹੱਥੀਂ ਨੇਪਰੇ ਚਾੜ੍ਹਨ ਦਾ ਹੁਕਮ ਕੀਤਾ। ਇਹ ਹੈ ਗੁਰੂ ਬਾਬੇ ਦਾ ਗ਼ਰੀਬਾਂ ਨਿਮਾਣਿਆਂ ਅਤੇ ਲਿਤਾੜੇ ਹੋਏ ਲੋਕਾਂ ਲਈ ਪਿਆਰ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਬਾਣੀ ਵਿਚ ਵੀ ਨੀਚ ਸਮਝੇ ਜਾਣ ਵਾਲੇ ਲੋਕਾਂ ਲਈ ਆਪਣਾ ਪਿਆਰ ਇੰਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ:
ਨੀਚਾ ਅੰਦਰਿ ਨੀਚ ਜਾਤਿ  ਨੀਚੀ ਹੂ ਅਤਿ ਨੀਚੁ£
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ£
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ£
(ਸਿਰੀ ਰਾਗੁ ਮ: ੧, ਅੰਗ 15)
     ਸਿੱਖ ਲਹਿਰ ਦੇ ਨਾਲ-ਨਾਲ ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ, ਜਾਤ-ਪਾਤੀ ਪ੍ਰਬੰਧ ਉੱਪਰ ਤਾਬੜ ਤੋੜ ਹਮਲੇ ਕੀਤੇ। ਕਬੀਰ ਸਾਹਿਬ ਨੇ ਤਾਂ ਬ੍ਰਾਹਮਣ ਦੀ ਜਾਤ-ਪਾਤੀ ਹਉਮੈ ਉਪਰ ਕਰਾਰੀ ਸੱਟ ਮਾਰਦਿਆਂ ਇੱਥੋਂ ਤੀਕ ਪੁੱਛ ਲਿਆ ਕਿ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ£
ਤਉ ਆਨ ਬਾਟ ਕਾਹੇ ਨਹੀ ਆਇਆ£
ਤੁਮ ਕਤ ਬ੍ਰਾਹਮਣ ਹਮ ਕਤ ਸੂਦ£
ਹਮ ਕਤ ਲੋਹੂ ਤੁਮ ਕਤ ਦੂਧ£
(ਗਉੜੀ ਕਬੀਰ- ਪੰਨਾ 324)
     ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਿਸੇ ਇਕ ਜਾਤ, ਵਰਣ ਜਾਂ ਫ਼ਿਰਕੇ ਲਈ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਨੀਵੀਂ ਥਾਂ ਸਥਿਤ ਹੋਣਾ ਸਿੱਖ ਧਰਮ ਵਿਚ ਨਿਮਰਤਾ ਅਤੇ ਹਲੀਮੀ ਦੀ ਸਭ ਤੋਂ ਵੱਡੀ ਮਿਸਾਲ ਹੈ। ਜਿੱਥੇ ਕੁੱਲ ਦੁਨੀਆਂ ਦੇ ਮੰਦਿਰਾਂ ਵਿਚ ਪ੍ਰਵੇਸ਼ ਕਰਨ ਲਈ ਪੌੜੀਆਂ ਚੜ੍ਹ ਕੇ ਹੇਠੋਂ ਉਪਰ ਨੂੰ ਜਾਣਾ ਪੈਂਦਾ ਹੈ ਉੱਥੇ ਸਿੱਖ ਧਰਮ ਦੇ ਇਸ ਕੇਂਦਰੀ ਅਸਥਾਨ, ਸਿੱਖਾਂ ਦੇ ਮੱਕੇ ਦੇ ਦਰਸ਼ਨਾਂ ਲਈ ਉਪਰੋਂ ਹੇਠਾਂ ਨੂੰ ਨੀਵੇਂ ਹੋ ਕੇ ਜਾਣਾ ਪੈਂਦਾ ਹੈ। ਚਾਰੋਂ ਦਰਵਾਜ਼ੇ ਚਾਰੇ ਵਰਣਾਂ ਲਈ ਖੋਲ੍ਹ ਕੇ ਗੁਰੂ ਸਾਹਿਬਾਨ ਨੇ ਸਾਰੇ ਮਨੁੱਖਾਂ ਅਤੇ ਸਾਰੇ ਵਰਣਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਵੀ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਿਆਂ ਨੂੰ ਕੁਦਰਤ ਵੱਲੋਂ ਬਰਾਬਰ ਦੇ ਮਨੁੱੱਖ ਹੋਣ ਦਾ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ£
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ£
(ਪ੍ਰਭਾਤੀ ਕਬੀਰ, ਅੰਗ 1349)
     ਸਿੱਖ ਧਰਮ ਵਿਚ ਜਾਤ-ਪਾਤੀ ਵਿਤਕਰੇ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਗਿਆ, ਪਰੰਤੂ ਜਿਹੜੇ ਲੋਕ ਜਾਤਾਂ ਦੇ ਨਾਮ ਉਤੇ, ਵੱਖ-ਵੱਖ ਭਗਤਾਂ ਦੇ ਨਾਮ ਉਤੇ ਗੁਰਦੁਆਰੇ ਬਣਾ ਰਹੇ ਹਨ ਜਾਂ ਸਮਾਜ ਵਿਚ ਵਿਤਕਰੇ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਗੁਰਬਾਣੀ ਵਲੋਂ ਦਿੱਤੀ ਸਿੱਖਿਆ ਦੀ ਰੌਸ਼ਨੀ ਵਿਚ ਉਨ੍ਹਾਂ ਦੇ ਇਸ ਕਰਮ ਨੂੰ ਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਕਾਜ਼ੀਆਂ ਨੇ ਕਿਤਾਬ (ਕੁਰਾਨ) ਖੋਲ੍ਹ ਕੇ ਪੁੱੱਛਿਆ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਤਾਂ ਭਾਈ ਗੁਰਦਾਸ ਜੀ ਨੇ ਇਸ ਪ੍ਰਸ਼ਨ ਦਾ ਜੋ ਜਵਾਬ ਆਪਣੀ ਵਾਰ ਵਿਚ ਗੁਰੂ ਸਾਹਿਬ ਦੇ ਇਹਨਾਂ ਕਥਨਾਂ ਰਾਹੀਂ ਦਿੱਤਾ, ਜੋ ਉਹ ਗੁਰੂ ਸਾਹਿਬ ਦੀ ਧਰਮ ਪ੍ਰਤੀ ਦ੍ਰਿਸ਼ਟੀ ਦਾ ਆਧਾਰ ਸੂਤਰ ਹੈ:
''ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ£
(ਵਾਰ ੧, ਪਉੜੀ ੩੩)
     ਇਸ ਦਾ ਸਪਸ਼ਟ ਭਾਵ ਇਹ ਹੈ ਕਿ ਕਿਸੇ ਬੰਦੇ ਦੇ ਹਿੰਦੂ ਜਾਂ ਮੁਸਲਮਾਨ ਹੋਣ ਵਿਚ ਕੋਈ ਵਡਿਆਈ ਨਹੀਂ ਸਗੋਂ ਉਸਦੇ ਚੰਗੇ ਇਨਸਾਨ ਅਤੇ ਮਨੁੱਖ ਵਜੋਂ ਉਸ ਵਲੋਂ ਕੀਤੇ ਚੰਗੇ ਕਰਮਾਂ ਵਿਚ ਉਸ ਦੀ ਵਡਿਆਈ ਨਿਹਿਤ ਹੈ।
     ਸਿੱਖ ਧਰਮ ਦਾ ਵੱਡਾ ਇਤਿਹਾਸਕ ਯੋਗਦਾਨ ਸਮੂਹ ਲੋਕਾਈ ਨੂੰ ਰੂਹਾਨੀ ਅਗਵਾਈ ਦੇਣ ਦੇ ਨਾਲ-ਨਾਲ ਸਮਾਜ ਵਿਚ ਪਸਰੇ ਹਰ ਵਿਤਕਰੇ ਨੂੰ ਸਮਾਪਤ ਕਰਨ ਲਈ ਲੋਕਾਂ ਨੂੰ ਸਮਾਜਕ ਜੱਦੋ ਜਹਿਦਾਂ ਦੇ ਰਾਹ ਪਾਉਣ ਵਿਚ ਹੈ। ਇਸੇ ਪ੍ਰਸੰਗ ਵਿਚ ਗੁਰੂ ਨਾਨਕ ਸਾਹਿਬ ਨੇ ਬਾਬਰ ਵਰਗੇ ਜਾਬਰ ਅਤੇ ਲੋਕਾਂ ਦੇ ਕਾਤਲ ਰਾਜਿਆਂ ਨੂੰ ''ਪਾਪ ਕੀ ਜੰਞ ਲੈ ਕਾਬਲਹੁ ਧਾਇਆ'' ਰਾਹੀਂ ਮੁਖ਼ਾਤਿਬ ਕੀਤਾ। ਰਾਜਿਆਂ ਨੂੰ ਸੀਂਹ ਅਤੇ ਮੁਕੱਦਮਾਂ ਨੂੰ ਕੁੱਤੇ ਕਹਿਣ ਦੀ ਇਤਿਹਾਸਿਕ ਦਲੇਰੀ ਵੀ ਸਿਰਫ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ। ਦਸਮ ਗੁਰੂ ਸਾਹਿਬ ਨੇ ਤਾਂ:
'ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ £
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ £'
ਦਾ ਸੰਕਲਪ ਦੇ ਕੇ, ਖਾਲਸਾ ਪੰਥ ਦੀ ਸਥਾਪਨਾ ਕਰਦਿਆਂ ਵਿਲੱਖਣ ਮਨੁੱਖ ਖਾਲਸਾ ਸਿਰਜ ਕੇ ਖੁਦ ਸ਼ਸ਼ਤਰ ਧਾਰਨ ਕੀਤੇ ਅਤੇ ਗੁਰੀਲਾ ਫੋਜੀ ਕਾਰਵਾਈ ਰਾਹੀਂ, ਹੱਕ-ਸੱਚ ਨੂੰ ਸਥਾਪਤ ਕਰਨ ਲਈ ਖੁਦ, ਅੋਰੰਗਜੇਬ ਵਰਗੇ ਸਮੇਂ ਦੇ ਜ਼ਾਲਮ ਹਾਕਮਾਂ ਨਾਲ ਹਥਿਆਰਬੰਦ ਟੱਕਰ ਲਈ।
     ਆਓ ਆਪਾਂ ਇੱਕ ਵਾਰ ਫੇਰ ਸਿੱਖ ਧਰਮ ਅੰਦਰ ਆਮ ਲੋਕਾਈ ਨੂੰ ਕੁਰਾਹੇ ਪਾਉਣ ਵਿੱਚ ਲੱਗੀਆਂ ਵੱਖ-ਵੱਖ ਧਿਰਾਂ ਨੂੰ ਦਿੱਤੀ ਵੰਗਾਰ ਦਾ ਜ਼ਿਕਰ ਕਰੀਏ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤਾਕਤਾਂ ਦੇ ਅਸਲੀ ਚਰਿੱਤਰ ਨੂੰ ਨੰਗਾ ਕਰਦਿਆਂ ਇੱਥੋ ਤੱਕ ਕਿਹਾ:
ਕਾਜ਼ੀ ਕੂੜੁ ਬੋਲਿ ਮਲੁ ਖਾਇ£
ਬ੍ਰਾਹਮਣੁ ਨਾਵੈ ਜੀਆ ਘਾਇ£
ਜੋਗੀ ਜੁਗਤਿ ਨ ਜਾਣੈ ਅੰਧੁ£
ਤੀਨੇ ਓਜਾੜੇ ਕਾ ਬੰਧੁ£
(ਧਨਾਸਰੀ ਮ: ੧, ਅੰਗ 662)
ਇਉਂ ਗੁਰੂ ਸਾਹਿਬ ਨੇ ਕਾਜ਼ੀ, ਬ੍ਰਾਹਮਣ ਅਤੇ ਜੋਗੀ ਦੀ ਧਾਰਮਿਕ/ਸਮਾਜਿਕ ਸੱਤਾ ਨੂੰ ਵੰਗਾਰਿਆ ਕਿਉਂਕਿ ਤਿੰਨੋਂ ਸਮਾਜ ਨੂੰ ਬਿਹਤਰ ਬਣਾਉਣ ਦੀ ਥਾਂ, ਸਮਾਜ ਨੂੰ ਲੁੱਟਣ ਅਤੇ ਗੁੰਮਰਾਹ ਕਰਨ ਵਿਚ ਲੱਗੇ ਹੋਏ ਸਨ।
ਜਾਤਪਾਤ ਤੇ ਕਰਾਰੀ ਚੋਟ ਮਾਰਦਿਆਂ ਗੁਰੂ ਸਾਹਿਬਾਨ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਸਾਨੂੰ ਸਿੱਖਿਆ ਦਿੱਤੀ ਸੀ ਕਿ ਜਾਤਪਾਤ ਦੀ ਫੋਕੀ ਹੈਂਕੜ ਕਿਸੇ ਕੰਮ ਦੀ ਨਹੀਂ:
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ£
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ£੧£
ਜਾਤਿ ਕਾ ਗਰਬੁ ਨਾ ਕਰ ਮੂਰਖ ਗਵਾਰਾ£
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ£
(ਭੈਰਉ, ਮ:੩, 1128)
ਇਸ ਤੋਂ ਵੀ ਅੱਗੇ ਜਾਂਦਿਆਂ ਗੁਰਬਾਣੀ ਕਿਸੇ ਮਨੁੱਖ ਦੀ ਜਾਤ ਨੂੰ, ਉਸ ਮਨੁੱਖ ਦੇ ਕਿਸੇ ਵਿਸ਼ੇਸ਼ ਜਾਤੀ ਵਿਚ ਜੰਮਣ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਗੋਂ ਇਸ ਦੇ ਉਲਟ ਗੁਰਬਾਣੀ ਤਾਂ ਕਿਸੇ ਬੰਦੇ ਵਲੋਂ ਕੀਤੇ ਕੰਮਾਂ ਨੂੰ ਉਸ ਦੀ ਹੋਣੀ ਲਈ ਜ਼ਿੰਮੇਵਾਰ ਪ੍ਰਵਾਨ ਕਰਦੀ ਹੈ।
ਜਾਤਿ ਜਨਮ ਨਹੁ ਪੂਛੀਐ ਸਚੁ ਘਰੁ ਲੇਹੁ ਬਤਾਇ£
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ£
(ਪ੍ਰਭਾਤੀ ਮ: ੧, ਅੰਗ 1330)
     ਗੁਰਬਾਣੀ ਵਿਚ ਤਾਂ 'ਸੋ ਪੰਡਿਤ ਜੋ ਮਨੁ ਪ੍ਰਬੋਧੈ' ਦੀ ਸਿੱਖਿਆ ਦੇਣ ਦੇ ਨਾਲ ਨਾਲ ਪੰਡਤ ਉਸ ਨੂੰ ਪ੍ਰਵਾਨ ਕੀਤਾ ਗਿਆ ਹੈ ਜਿਹੜਾ ਹਰ ਪ੍ਰਕਾਰ ਦੇ ਜਾਤਪਾਤ ਦੇ ਵਿਤਕਰੇ ਤੋਂ ਮੁਕਤ ਹੋ ਕੇ ਚਾਰੋਂ ਵਰਣਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਯਤਨ ਕਰਦਾ ਹੈ:
ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਨੇ ਜਾਤਪਾਤ ਨੂੰ ਤੋੜਨ ਵਿਚ ਬਹੁਤ ਫ਼ੈਸਲਾਕੁੰਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਲੰਗਰ ਦੀ ਪ੍ਰਥਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਆਰੰਭ ਹੋ ਗਈ ਸੀ। ਪਰੰਤੂ ਇਸ ਨੂੰ ਇਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਦਿੱਤਾ। ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਾਕਾਇਦਾ ਇਹ ਤਾਕੀਦ ਕੀਤੀ ਗਈ ਸੀ ਕਿ, ''ਪਹਿਲੇ ਪੰਗਤ ਪਾਛੈ ਸੰਗਤ'' ਜਾਤਪਾਤ ਵਿਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿਚ ਇਹ ਇਕ ਬਹੁਤ ਵੱਡਾ ਇਨਕਲਾਬ ਸੀ। ਇਸ ਉੱਦਮ ਨੇ ਜਾਤਪਾਤ ਦੇ ਕੋੜ੍ਹ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਤਾਂ ਭਾਵੇਂ ਨਾ ਕੀਤਾ ਪਰੰਤੂ ਇਸ ਨਾਲ ਨੀਵੀਆਂ ਜਾਤਾਂ ਨਾਲ ਹੋਣ ਵਾਲੇ ਧਾਰਮਿਕ ਵਿਤਕਰੇ ਨੂੰ ਗੁਰਦੁਆਰਿਆਂ ਦੀ ਲੰਗਰ ਦੀ ਸੰਸਥਾ ਵਿਚ ਬਿਲਕੁਲ ਸਮਾਪਤ ਕਰ ਦਿੱਤਾ ਗਿਆ ਹੈ। ਇੱਥੋਂ ਤੀਕ ਕਿ ਅਕਬਰ ਵਰਗੇ ਬਾਦਸ਼ਾਹ ਨੂੰ ਵੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਪ੍ਰਸ਼ਾਦਿ ਛਕਣਾ ਪਿਆ। ਇਉਂ ਇਸ ਸੰਸਥਾ ਨੇ ਰਾਜਾ ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ। ਸਿੱਖ ਧਰਮ ਦੇ ਵਿਚ ਲੰਗਰ ਛਕਾਉਣ ਵੇਲੇ ਜਾਤ-ਪਾਤ ਦਾ ਵਿਤਕਰਾ ਤਾਂ ਕਿਤੇ ਰਹਿ ਗਿਆ, ਇਥੇ ਤਾਂ ਇਤਿਹਾਸ ਗਵਾਹ ਹੈ ਕਿ ਸਿੰਘ ਜਦੋਂ ਜੰਗਲਾਂ ਵਿਚ ਰਹਿ ਕੇ ਗੁਰੀਲਾ ਲੜਾਈ ਲੜਦੇ ਸਨ, ਤਾਂ ਲੰਗਰ ਘੰਟੀ ਵਜਾ ਕੇ ਛਕਦੇ ਸਨ ਅਤੇ ਉਸ ਵੇਲੇ ਜੇ ਕੋਈ ਦੁਸ਼ਮਣ ਵੀ ਪੰਗਤ ਵਿਚ ਆ ਕੇ ਬੈਠ ਜਾਂਦਾ ਸੀ ਤਾਂ ਉਸ ਨਾਲ ਵਿਤਕਰਾ ਨਹੀਂ ਕਰਦੇ ਸਨ। ਲੰਗਰ ਉਸ ਨੂੰ ਵੀ ਬਰਾਬਰ ਮਿਲਦਾ ਸੀ। ਉਸ ਉਪਰ ਕੋਈ ਵਾਰ ਨਹੀਂ ਕਰਦਾ ਸੀ। ਇੱਥੋਂ ਤੀਕ ਕਿ ਲੰਗਰ ਵਰਤਾਉਣ ਵਾਲਿਆਂ ਨੂੰ ਜੇ ਲੰਗਰ ਆਪਣੇ ਖਾਣ ਲਈ ਨਹੀਂ ਵੀ ਬਚਦਾ ਸੀ ਤਾਂ ਇਸ ਉਪਰ ਉਹ ਕੋਈ ਉਜਰ ਨਹੀਂ ਕਰਦੇ ਸਨ। ਇਸ ਇਤਿਹਾਸਕ ਹਵਾਲੇ ਦਾ ਜ਼ਿਕਰ ਇਉਂ ਮਿਲਦਾ ਹੈ:
ਦੇਗ ਤਿਆਰ ਗੁਰ ਹੋਈ
ਓਸ ਸਮੇਂ ਵੈਰੀ ਕਿਨ ਆਵੈ
ਪਰਮ ਮੀਤ ਸਮ ਤਾਹਿ ਛਕਾਵੈ
ਵੈਰੀ ਮਿਤ੍ਰਨ ਕੋ ਸਮ ਦੈ ਹੈਂ
ਬਚੇ ਜੋ ਪਾਛੈ ਖੁਦ ਖਾ ਲੈ ਹੈਂ
ਨਹਿਂ ਤੋ ਲੰਗਰ ਮਸਤ ਬਨੈ ਹੈਂ£
(ਜਸਵੰਤ ਸਿੰਘ ਨੇਕੀ, ਗੁਰਮਤਿ ਮਨੋਵਿਗਿਆਨ, ਪੰਨਾ-156)
     ਸੱਚ ਜਾਣੋ ਮੇਰੇ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨਾਂ ਵਲੋਂ ਜਾਤ-ਪਾਤ ਦੇ ਕੋਹੜ ਦਾ ਮੁੱਢੋਂ ਹੀ ਫਾਹਾ ਵੱਢ ਦੇਣ ਵਾਲੀ ਦਿੱਤੀ ਸਿੱਖਿਆ ਦੇ ਬਾਵਜੂਦ, ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਲੋਂ ਦਿੱਤੀ ਮਹਾਨ ਸਿੱਖਿਆ ਨੂੰ ਮੂਲੋਂ ਹੀ ਤਿਲਾਂਜਲੀ ਦੇ ਕੇ ਮੁੜ ਕੇ ਸਮਾਜ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਵਾਲੀ ਸੋਚ ਦੇ ਰਾਹ ਪੈ ਚੁੱਕੇ ਹਾਂ। ਸਾਨੂੰ ਇਹ ਵੀ ਭੁੱਲ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਵਿਚ ਚਾਰ ਉਦਾਸੀਆਂ ਰਾਹੀਂ ਸਾਰੀ ਮਨੁੱਖਤਾ ਨੂੰ ਜਗਾਉਣ ਅਤੇ ਧਰਮ, ਜਾਤ, ਇਲਾਕੇ, ਬੋਲੀ ਅਤੇ ਆਰਥਿਕ ਨਾ ਬਰਾਬਰੀ ਵਿਚ ਫਸੇ ਲੋਕਾਂ ਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਜਿਹੜੀ ਮਹਾਨ ਸਿੱਖਿਆ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰ ਕੇ 'ਗਰੀਬ ਸਿੰਘਾਂ' ਨੂੰ ਜਿਹੜੀ ਪਾਤਿਸ਼ਾਹੀ ਦਿੱਤੀ ਸੀ, ਉਸ ਨੂੰ ਅਸੀਂ ਕਿਉਂ-ਭੁੱਲ ਬੈਠੇ ਹਾਂ! ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਜ ਵਿਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿਚੋਂ ਪੰਜ ਸਿੰਘਾਂ ਨੂੰ ਚੁਣ ਕੇ ਨਾ ਕੇਵਲ ਕੁਲ, ਜਾਤ ਦੇ ਵਿਤਕਰੇ ਨੂੰ ਖ਼ਤਮ ਕੀਤਾ ਸਗੋਂ ਇੰਨ੍ਹਾਂ ਨੀਚ ਸਮਝੇ ਜਾਣ ਵਾਲੇ ਸਿੰਘਾਂ ਤੋਂ ਖ਼ੁਦ ਮੰਗ ਕੇ ਅੰਮ੍ਰਿਤ ਛਕਿਆ ਅਤੇ ਇਉਂ ਗੁਰੂ ਚੇਲੇ ਵਿਚਲੇ ਫ਼ਰਕ ਨੂੰ ਸਮਾਪਤ ਕਰਦਿਆਂ,
ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ£
ਵਾਹਿ ਵਾਹਿ ਗੋਬਿੰਦ ਸਿੰਘ ਆਪੇ ਗੁਰ ਚੇਲਾ£
ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ ਚੇਲੇ ਵਿਚਲੇ ਫਰਕ ਨੂੰ ਗੁਰੂ ਜੀ ਵਲੋਂ ਖ਼ਤਮ ਕਰ ਦੇਣ ਬਾਰੇ ਕਿੰਨਾ ਠੀਕ ਲਿਖਿਆ ਹੈ ਕਿ
ਮੈਂ ਏਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ,
ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ।
ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
     ਅੱਜ ਇੰਨੀ ਵੱਡੀ ਗ਼ਰੀਬ ਪੱਖੀ ਤੇ ਜਾਤ-ਪਾਤ ਵਿਰੋਧੀ ਵਿਰਾਸਤ ਨੂੰ ਛੱਡ ਕੇ ਮੁੜ ਜਾਤਪਾਤ ਅਤੇ ਸਮਾਜਕ ਵੰਡ ਦੀ ਉਸੇ ਜਿਲ੍ਹਣ ਵਿਚ ਖੁਭਣ ਲੱਗੇ ਹਾਂ, ਜਿੱਥੋਂ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਾਨੂੰ ਕੱਢਿਆ ਸੀ। ਸਿੱਖ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਸਿੱਖਿਆ ਤੋਂ ਮੂੰਹ ਮੋੜਦਿਆਂ, ਅਸੀਂ ਜਾਤਾਂ ਤੇ ਆਧਾਰਿਤ ਗੁਰਦੁਆਰੇ ਬਣਾ ਲਏ ਹਨ। ਧਰਮਸ਼ਾਲਾਵਾਂ ਵੱਖ-ਵੱਖ ਕਰ ਲਈਆਂ ਹਨ। ਅਸੀਂ ਇੰਨਾਂ ਮਾਰੂ ਰੀਤਾਂ ਅਤੇ ਵਿਤਕਰੇ ਪੈਦਾ ਕਰਨ ਵਾਲੀ ਸੋਚ ਦੇ ਸ਼ਿਕਾਰ ਹੋ ਕੇ ਹੁਣ ਸਿਵੇ ਵੀ ਵੰਡ ਲਏ ਹਨ।
ਸਾਰੇ ਸੰਸਾਰ ਅੰਦਰ ਅਤੇ ਖੁਦ ਭਾਰਤ ਦੀ ਰਾਜਧਾਨੀ ਦਿੱਲੀ ਜਾਂ ਹੋਰ ਮਹਾਂਨਗਰਾਂ, ਇੱਥੋ ਤੀਕ ਕਿ ਸਾਡੇ ਆਪਣੇ ਸ਼ਹਿਰ ਪਟਿਆਲੇ ਵਿਚ, ਬੀਰ ਜੀ ਦਸੌਂਧੀ ਰਾਮ ਯਾਦਗਾਰੀ ਸ਼ਮਸ਼ਾਨ ਘਾਟ ਸਮੇਤ ਸਾਰੀਆਂ ਸ਼ਮਸ਼ਾਨ ਘਾਟਾਂ ਵਿਚ ਸਾਰੇ ਮ੍ਰਿਤਕ ਸਰੀਰਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਬੜੇ ਅਦਬ ਨਾਲ ਅਸੀਂ ਸੰਸਕਾਰ ਕਰਦੇ ਹਾਂ। ਕਦੀ ਕਿਸੇ ਨੇ ਕਿਸੇ ਦੇ ਦਲਿਤ, ਬਾਲਮੀਕੀ ਜਾਂ ਜਾਤ ਅਧਾਰਿਤ ਕਿਸੇ ਹੋਰ ਵਿਤਕਰੇ ਦੀ ਕੋਈ ਗੱਲ ਨਹੀਂ ਕੀਤੀ ਜਾ ਸੁਣੀ ਹੋਣੀ।
     ਸੋਚਣ ਵਾਲੀ ਗੱਲ ਇਹ ਹੈ ਕਿ ਸੰਸਕਾਰ ਕਰਨ ਨਾਲ ਜਦੋਂ ਬੰਦਾ ਚਲਾ ਹੀ ਗਿਆ ਤਾਂ ਅੱਧੇ ਘੰਟੇ ਬਾਅਦ ਰਾਖ ਤੋਂ ਬਿਨਾਂ ਉਸ ਦਾ ਕੁੱਝ ਵੀ ਬਾਕੀ ਨਹੀਂ ਬਚਦਾ। ਕੀ ਜਾਤਪਾਤ ਦੇ ਕੋਹੜ ਨੂੰ ਅਸੀਂ 'ਪਰਲੋਕ' ਵਿਚ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਅਸੀਂ ਛੁਤ-ਛਾਤ 'ਤੇ ਅਦਾਰਿਤ, ਅਜਿਹੇ ਵਿਤਕਰੇ ਭਰੇ ਸਮਾਜਿਕ ਵਿਹਾਰ ਰਾਹੀਂ ਆਪਣੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਿੱਖੀ ਦੇ ਕਿਹੜੇ ਆਦਰਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ। ਮੇਰੀ ਸਾਰੇ ਧਰਮਾਂ, ਸਾਰੇ ਵਰਗਾਂ, ਸਾਰੀਆਂ ਜਾਤਾਂ (ਮੈਂ ਜਾਤਾਪਾਤ ਨੂੰ ਭੋਰਾ ਨਹੀਂ ਮੰਨਦਾ) ਸਾਰੇ ਇਲਾਕਿਆਂ ਦੇ ਲੋਕਾਂ ਨੂੰ, ਸਿੱਖ ਧਰਮ ਦੇ ਧਾਰਮਿਕ ਆਗੂਆਂ ਅਤੇ ਵਿਸ਼ੇਸ਼ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਸਿੱਖਾਂ ਦੇ ਪੰਜਾਂ ਤਖਤਾਂ ਦੇ ਸਤਿਕਾਰਯੋਗ ਜੱਥੇਦਾਰ ਸਾਹਿਬਾਨਾਂ, ਸਿੱਖ ਸੰਤਾਂ, ਮਹਾਂਪੁਰਸ਼ਾਂ, ਸਿੱਖ ਬੁੱਧਜੀਵੀਆਂ, ਸਿੱਖ ਚਿੰਤਕਾਂ, ਸਿੱਖ ਸਿਧਾਂਤਕਾਰਾਂ ਅਤੇ ਸਿੱਖ ਧਰਮ ਵਿਚ ਸੱਚੀ ਸ਼ਰਧਾ ਅਤੇ ਵਿਸ਼ਵਾਸ਼ ਰੱਖਣ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਤੇ ਭੈਚਾਂ ਨੂੰ ਅਪੀਲ ਹੈ, ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਕ ਮਤ ਅਤੇ ਸਾਂਝੀ ਸਹਿਮਤੀ ਨਾਲ ਸਿੱਖ ਧਰਮ ਦੀ ਮਹਾਨ ਮਾਨਵਵਾਦੀ ਵਿਰਾਸਤ ਉਪਰ ਮੁੜ ਤੋਂ ਲੱਦੀ ਜਾ ਰਹੀ ਜਾਤ-ਪਾਤ ਦੀ ਇਸ ਅਮਰਵੇਲ ਨੂੰ ਲਾਹ ਮਾਰਨ ਲਈ, ਸਾਰੇ ਸਮਾਜ ਨੂੰ ਨਾਲ ਲੈ ਕੇ ਇਕਮੁੱਠ ਹੋ ਕੇ ਇਸ ਲਾਹਨਤ ਨੂੰ ਵਿਚਾਰਧਾਰਕ, ਸਿਧਾਂਤਕ, ਧਾਰਮਿਕ ਅਤੇ ਸਮਾਜਕ ਤੌਰ ਤੇ ਸੰਗਠਿਤ ਹੋ ਕੇ ਇਸ ਦਾ 'ਕੀਰਤਨ ਸੋਹਿਲਾ' ਪੜ੍ਹੀਏ ਅਤੇ ਹਰ ਪਿੰਡ ਵਿਚ ਸਾਰੀਆਂ ਜਾਤਾਂ ਲਈ ਸਾਂਝੇ ਗੁਰਦੁਆਰਾ ਸਾਹਿਬ, ਸਾਂਝੀਆਂ ਧਰਮਸ਼ਾਲਾਵਾਂ ਅਤੇ ਸਾਂਝੇ ਸ਼ਮਸ਼ਾਨ ਘਾਟ ਉਸਾਰਨ ਲਈ ਸੁਚੇਤ ਯਤਨ ਆਰੰਭ ਕਰੀਏ। ਸਮਾਜ ਨੂੰ ਜੋੜੀਏ ਅਤੇ ਸਮਾਜ ਵਿਚੋਂ ਵਿਤਕਰੇ, ਛੂਤ-ਛਾਤ ਨੂੰ ਖ਼ਤਮ ਕਰੀਏ। ਗ਼ਰੀਬ ਲੋਕਾਂ ਨੂੰ ਜੰਮਣ, ਮਰਨ, ਵਿਆਹ ਨਾਲ ਜੁੜੀਆਂ ਖ਼ਰਚੀਲੀਆਂ ਰਸਮਾਂ ਅਤੇ ਰੀਤਾਂ ਨੂੰ ਸਮਾਪਤ ਕਰਦਿਆਂ, ਇਕ ਸਿਹਤਮੰਦ, ਜਾਗਰੂਕ ਅਤੇ ਸੱਚ ਉਤੇ ਪਹਿਰਾ ਦੇਣ ਵਾਲੇ ਤੇ ਗ਼ਰੀਬਾਂ ਦੀ ਬਾਂਹ ਫੜਨ ਵਾਲੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ। ਇੱੱੱਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਹਕੂਮਤੀ ਜਬਰ ਨੂੰ ਵੰਗਾਰਦਿਆਂ ਇਹ ਭਾਈ ਜੈਤਾ ਹੀ ਸੀ ਜਿਸਨੇ ਗੁਰੂ ਸਾਹਿਬ ਦੇ ਸੀਸ ਨੂੰ ਆਪਣੀ ਜਾਨ ਤਲੀ ਤੇ ਧਰ ਕੇ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਤਿਮ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ''ਰੰਘਰੇਟੇ ਗੁਰੂ ਕੇ ਬੇਟੇ'' ਦਾ ਰੁਤਬਾ ਦਿੱਤਾ। ਗੁਰੂ ਦੇ ਬੇਟਿਆਂ ਨੂੰ ਅੱਜ ਮ੍ਰਿਤਕ ਸਰੀਰ ਦਾ ਸੰਸਕਾਰ ਵੀ ਸਾਂਝੇ ਸ਼ਮਸ਼ਾਨ ਘਾਟ ਵਿਚ ਕਰਨ ਤੋਂ ਸਾਡੇ ਮਨਾਂ ਵਿਚ ਵਿਤਕਰਾ ਕਿਉਂ ਪੈਦਾ ਹੁੰਦਾ ਹੈ? ਇਹ ਸਵਾਲ ਸਾਰੇ ਸਮਾਜ ਲਈ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਇਕ ਚੁਣੌਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਚੁਣੌਤੀ ਦਾ ਉੱਤਰ ਅਸੀਂ ਗੁਰਬਾਣੀ ਦੇ ਚਾਨਣ ਰਾਹੀਂ ਗੁਰਮੁਖਤਾ ਨਾਲ ਦਿੰਦੇ ਹਾਂ ਜਾਂ ਜਾਤ-ਪਾਤੀ ਹਉਮੈ ਵਿਚ ਗ੍ਰਸੀ ਆਪਣੀ ਮਨਮੁਖਤਾ ਨਾਲ।
ਜਿਹੜੇ ਲੋਕ ਅੱਜ 'ਸਿੱਖ ਧਰਮ ਨੂੰ ਖਤਰੇ' ਦੀ ਦੁਹਾਈ ਦਿੰਦੇ ਹਨ, ਉਹ ਗੁਰਮੁਖ ਨਾ ਹੋ ਕੇ ਮਨਮੁਖੀ ਹੋ ਸਕਦੇ ਹਨ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਸਮੂਹ ਜਗਤ ਲੋਕਾਈ ਲਈ ਹੈ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਮਹਿਜ਼ ਜੀਵਨ ਦਰਸ਼ਨ ਹੀ ਨਹੀਂ, ਨਿਆਰਾ ਜੀਵਨ ਢੰਗ, ਜੀਵਨ ਜਾਂਚ ਵੀ ਹੈ। ਅਜੋਕੇ ਸੰਸਾਰ ਅੰਦਰ ਜੇਕਰ ਸਿੱਖ ਧਰਮ ਦੇ ਸਰਵ ਸਾਂਝੀਵਾਲਤਾ ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਵਰਗੇ ਸਮੂਹ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਅਤੇ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਵਰਗੇ ਸਮਾਜਿਕ ਇਨਕਲਾਬੀ ਉਦੇਸ਼ਾਂ ਤੇ ਆਦਰਸ਼ਾਂ 'ਤੇ ਚੱਲ ਕੇ ਲੋਕਾਂ ਦੀ ਅਗਵਾਈ ਕੀਤੀ ਜਾਵੇ ਤਾਂ ਖਤਰਾ ਸਿੱਖ ਧਰਮ ਨੂੰ ਨਹੀਂ, ਬਲਕਿ ਵਿਤਕਰਿਆਂ 'ਤੇ ਉਸਰੀ ਸਮੂਹ ਸੱਤਾ 'ਤੇ ਸਥਾਪਤੀ ਅਤੇ ਬਾਕੀ ਸਾਰੇ ਧਰਮਾਂ ਨੂੰ ਜ਼ਰੂਰ ਖੜਾ ਹੋ ਸਕਦਾ ਹੈ।
     ਸਿੱਖ ਧਰਮ ਦੇ ਅਗਵਾਣੂ, ਸਿੱਖ ਚਿੰਤਕ, ਸਿੱਖ ਬੁੱਧਜੀਵੀ ਤੇ ਸਿਧਾਂਤਕਾਰ ਸਿੱਖੀ ਦੇ ਇਸ ਪੱਖ ਤੋਂ ਪੂਰੀ ਤਰਾਂ ਜਾਣੂ ਨਹੀਂ, ਮੈਂ ਇਹ ਮੰਨਣ ਨੂੰ ਤਿਆਰ ਨਹੀਂ ਹਾਂ। ਲੱਗਦਾ ਇਹ ਹੈ ਕਿ ਉਹ ਸਿੱਖੀ ਦੇ ਇਸ ਪੱਖ ਨੂੰ ਉਜਾਗਰ ਕਰਕੇ ਆਪਣੀ ਆਰਾਮਪ੍ਰਸਤ ਜ਼ਿੰਦਗੀ ਵਿੱਚ ਖਲਲ ਪੈਣ ਦੇ ਡਰੋਂ, ਜਾਣ ਬੁੱਝ ਕੇ ਅੱਖਾਂ ਮੀਟੀ ਬੈਠੇ ਹਨ। ਉਹ ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਰਥ ਦੇਣ ਅਤੇ ਬਿਖੜੇ ਪੈਂਡਿਆਂ ਦੇ ਰਾਹੀ ਬਣਨ ਤੋਂ ਡਰਦੇ ਇਸਨੂੰ ਕੇਵਲ ਸਿੱਖ ਜਗਤ ਤੱਕ ਹੀ ਸੀਮਿਤ ਰੱਖਣ ਦਾ ਆਸਾਨ ਰਸਤਾ ਚੁਣੀ ਬੈਠੇ ਹਨ। ਉਹ ਇਸਨੂੰ ਇਸਦੇ ਬਾਹਰੀ ਰੂਪ ਜਾਂ ਸਾਖੀਆਂ/ਸਤਿਸੰਗਾਂ/ਦੀਵਾਨਾਂ ਤੱਕ ਹੀ ਸੀਮਿਤ ਕਰਕੇ ਰੱਖਣਾ ਚਾਹੁੰਦੇ ਹਨ। ਸਿੱਖ ਧਰਮ ਅੰਦਰ ਬੁਰੀ ਤਰਾਂ ਪੈਰ ਪਸਾਰ ਚੁੱਕੀ ਬ੍ਰਾਹਮਣਵਾਦੀ ਸੋਚ ਤੇ ਕਰਮਕਾਂਡੀ ਧਾਰਮਿਕ ਅਭਿਆਸ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਸੰਗਤ ਤੇ ਪੰਗਤ ਵਰਗੇ ਸੁਨੱਖੇ ਸੰਕਲਪਾਂ ਅੰਦਰ ਆਏ ਨਿਘਾਰ ਅਤੇ ਪ੍ਰਤੱਖ ਵਿਗਾੜਾਂ ਤੋਂ ਉਹ ਅੱਖਾਂ ਮੁੰਦੀ ਬੈਠੇ ਹਨ। ਕੋਈ ਮੰਨੇ ਭਾਵੇਂ ਨਾ, ਪਰ ਸੱਚ ਇਹ ਹੈ ਕਿ ਪਿਛਲੇ 500 ਸਾਲਾਂ ਅੰਦਰ ਸਿੱਖ ਧਰਮ ਦਾ ਹੋਲੀ-ਹੋਲੀ ਬ੍ਰਾਹਮਣੀਕਰਨ ਹੋ ਚੁੱਕਿਆ ਹੈ ਜਾਂ ਹੋਣ ਕਿਨਾਰੇ ਹੈ।
ਫਿਰ ਵੀ ਮੈਂ ਆਸ ਕਰਦਾ ਹਾਂ ਕਿ ਸਿੱਖ ਸੰਗਤ ਦਾ ਵਿਸ਼ਾਲ ਹਿੱਸਾ, ਸਿੱਖੀ ਤੇ ਸਿੱਖ ਧਰਮ ਦੇ ਮਾਨਵਤਾਵਾਦੀ ਅਤੇ ਸਰਬਤ ਦੇ ਭਲੇ ਵਾਲੇ ਇਨਕਲਾਬੀ ਵਿਰਸੇ ਨੂੰ ਬਚਾਉੇਣ ਲਈ ਸਿੱਖ ਜਗਤ ਅੰਦਰ ਮੁੜ ਪੈਰ ਪਸਾਰ ਚੁੱਕੀ ਜਾਤ-ਪਾਤੀ ਵਿਵਸਥਾ ਦੇ ਖਿਲਾਫ, ਸ਼ੁਰੂ ਕੀਤੇ ਜਾ ਰਹੇ ਜਾਗਰੂਕਤਾ ਅਭਿਆਨ ਦੇ ਇਸ ਪਹਿਲੇ ਕਦਮ ਵਿੱਚ, ਉਹ ਮੇਰੇ ਵਰਗੇ ਅਨੇਕਾਂ ਹੋਰ ਨਿਮਾਣੇ ਜਿਹੇ ਵਿਅਕਤੀਆਂ ਦਾ ਸਾਥ ਜ਼ਰੂਰ ਦੇਵੇਗਾ।

ਡਾ. ਧਰਮਵੀਰ ਗਾਂਧੀ
ਮੈਂਬਰ ਪਾਰਲੀਮੈਂਟ, ਪਟਿਆਲਾ (ਪੰਜਾਬ)
ਮੋਬਾਇਲ ਨੰਬਰ: +91-98142-05969


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Sunday, November 23, 2014

ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਸ਼ੇਰ ਅਤੇ ਮਾਸ ਦਾ ਰਿਸ਼ਤਾ ਹੈ।


ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਸ਼ੇਰ ਅਤੇ ਮਾਸ ਦਾ ਰਿਸ਼ਤਾ ਹੈ।
ਸੰਗਰੂਰ (23 ਨਵੰਬਰ, 2014): ਅਕਾਲੀ-ਭਾਜਪਾ ਗੱਠਜੋੜ ਦੇ ਸਬੰਧ ਵਿੱਚ ਸ੍ਰ ਕਰੀਮਪੁਰੀ ਨੇ ਕਿਹਾ ਕਿ ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਨਹੁੰ-ਮਾਸ ਦਾ ਰਿਸ਼ਤਾ ਨਹੀਂ ਸਗੋਂ ਇਹ ਸ਼ੇਰ ਅਤੇ ਮਾਸ ਦਾ ਰਿਸ਼ਤਾ ਬਣ ਚੁੱਕਿਆ ਹੈ। ਹੁਣ ਹਾਲਾਤ ਇਹ ਹਨ ਕਿ ਭਾਜਪਾ, ਬਾਦਲ ਦਲ ਨੂੰ ਖਾਣਾ ਚਾਹੁੰਦੀ ਹੈ।
ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਆਰਐੱਸਐੱਸ ਦੀਆਂ ਭਾਰਤ ਭਰ ਵਿੱਚ ਵਧ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਦਿਆਂ ਕਿਹਾ ਕਿ ਆਰ. ਐੱਸ. ਐੱਸ ਦਾ ਏਜੰਡਾ ਦੇਸ਼ ਲਈ ਘਾਤਕ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਘੱਟ ਗਿਣਤੀਆਂ ਦਾ ਵਿਰੋਧੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਭਾਜਪਾ ਨਾਲ ਗੱਠਜੋੜ ਕਰ ਕੇ ਸਿੱਖਾਂ ਦਾ ਅਪਮਾਨ ਕੀਤਾ ਹੈ ਜਦੋਂਕਿ ਸੱਤਾ ਦੌਰਾਨ ਬਾਦਲ ਦਲ ਭਾਜਪਾ ਦਾ ਅਪਮਾਨ ਕਰਦਾ ਆਇਆ ਹੈ। ਹੁਣ ਭਾਜਪਾ ਖੁਦ ਦੇਸ਼ ਦੀ ਸੱਤਾ ’ਤੇ ਕਾਬਜ਼ ਹੋ ਕੇ ਬਾਦਲ ਦਲ ਤੋਂ ਆਪਣੇ ਅਪਮਾਨ ਦਾ ਬਦਲਾ ਲੈ ਰਹੀ ਹੈ।
ਸ੍ਰ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਰੋਬਾਰ ਫੈਲ ਚੁੱਕਿਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਜਿਸ ਲਈ ਅਕਾਲੀ ਦਲ ਦੇ ਨਾਲ ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਤਿੰਨ ਲੱਖ ਛੋਟੇ ਕਿਸਾਨ ਖੇਤੀ ਦਾ ਧੰਦਾ ਛੱਡ ਚੁੱਕੇ ਹਨ। ਪਿਛਲੇ ਦੋ ਸਾਲਾਂ ਵਿੱਚ ਬਠਿੰਡਾ ਤੇ ਸੰਗਰੂਰ ਦੇ ਸੈਂਕੜੇ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।
ਸ੍ਰ. ਕਰੀਮਪੁਰੀ ਇੱਥੇ ਰੈਸਟ ਹਾਊਸ ਵਿਖੇ ਪਾਰਟੀ ਦੀ ਜ਼ਿਲ੍ਹਾ ਮੀਟਿੰਗ ਵਿੱਚ ਭਾਗ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Saturday, November 22, 2014

ਸੰਤ ਰਾਮਪਾਲ ਦੇ ਕੇਸ ਦੀ ਜਾਂਚ

ਸੰਤ ਰਾਮਪਾਲ ਦੇ ਕੇਸ ਦੀ ਜਾਂਚ

ਚੰਡੀਗੜ੍ਹ : ਜਿਉਂ-ਜਿਉਂ ਸੰਤ ਰਾਮਪਾਲ ਦੇ ਕੇਸ ਦੀ ਜਾਂਚ ਹੋ ਰਹੀ ਹੈ ਤਿਉਂ-ਤਿਉਂ ਇਸ ਕੇਸ ਵਿਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਹੁਣ ਇਸ ਮਾਮਲੇ ਵਿਚ ਇਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਜਿਸ ਵਿਚ ਪੁਲਸ ਅਤੇ ਫੋਰੈਂਸਿਕ ਟੀਮ ਨੇ ਬਰਵਾਲਾ ਆਸ਼ਰਮ ਤੋਂ ਪ੍ਰੈਗਨੈਂਸੀ ਟੈਸਟ ਕਰਨ ਵਾਲੀ ਕਿੱਟ ਵੀ ਬਰਾਮਦ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਥੇ ਸ਼ੱਕੀ ਗਤੀਵਿਧੀਆਂ ਵੀ ਹੁੰਦੀਆਂ ਰਹੀਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਰਾਮਪਾਲ ਨੇ ਆਸ਼ਰਮ 'ਚ ਖਾਸ ਚੜ੍ਹਾਵੇ (ਭੇਂਟ) ਦੇ ਨਾਂ 'ਤੇ ਔਰਤਾਂ ਨਾਲ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਇਸ ਸ਼ੱਕ ਨੂੰ ਇਸ ਲਈ ਮਜ਼ਬੂਤੀ ਮਿਲ ਰਹੀ ਹੈ ਕਿਉਂਕਿ ਆਸ਼ਰਮ ਤੋਂ ਪਹਿਲਾਂ ਹੀ ਕੰਡੋਮ, ਅਸ਼ਲੀਲ ਕਿਤਾਬਾਂ, ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਵੀ ਬਰਾਮਦ ਹੋਈਆਂ ਸਨ।
ਇੰਨਾ ਹੀ ਨਹੀਂ ਸਤਲੋਕ ਆਸ਼ਰਮ ਦੇ ਸੰਤ ਰਾਮਪਾਲ ਆਪਣੇ ਪੈਰੋਕਾਰਾਂ ਦੇ ਸਾਹਮਣੇ ਬਾਂਝਪਨ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦੇ ਸਨ। ਸ਼ੁੱਕਰਵਾਰ ਨੂੰ ਸਰਚ ਮੁਹਿੰਮ ਦੌਰਾਨ ਯੋਨ ਰੋਗਾਂ 'ਚ ਵਰਤੀਆਂ ਜਾਣ ਵਾਲੀਆਂ ਦੇਸੀ ਦਵਾਈਆਂ ਦੀਆਂ ਪਰਚੀਆਂ ਦੇ ਨਾਲ-ਨਾਲ ਆਸ਼ਰਮ 'ਚ ਪ੍ਰੈਗਨੈਂਸੀ ਕਿੱਟ ਵੀ ਬਰਾਮਦ ਹੋਈ ਹੈ।
ਰਾਮਪਾਲ ਦੇ ਬੈਡਰੂਮ 'ਚੋਂ ਪ੍ਰੈਗਨੈਂਸੀ ਕਿੱਟ ਮਿਲਣ ਦੀ ਪੁਸ਼ਟੀ ਹਿਸਾਰ ਰੇਂਜ ਦੇ ਆਈ.ਜੀ. ਅਨਿਲ ਰਾਓ ਨੇ ਕੀਤੀ ਹੈ। ਆਈ.ਜੀ. ਨੇ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਤਲਾਸ਼ੀ 'ਚ ਤਿੰਨ 12 ਬੋਰ ਦੀਆਂ ਰਿਵਾਲਵਰਾਂ, ਦੋ ਡਬਲ ਬੈਰਲ ਰਾਈਫਲਾਂ, ਦੋ 315 ਬੋਰ ਦੀਆਂ ਰਾਈਫਲਾਂ, 19 ਏਅਰਗੰਨਾਂ ਮਿਲੀਆਂ ਹਨ। ਇਸ ਤੋ ਇਲਾਵਾ ਦਰਜਨਾਂ ਐਸਿਡ ਦੀਆਂ ਪਿਚਕਾਰੀਆਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਆਸ਼ਰਮ ਕਹਾਏ ਜਾਣ ਵਾਲੇ ਰਾਮਪਾਲ ਦੇ ਇਸ ਅੱਡੇ 'ਚੋਂ ਸਵੀਮਿੰਗ ਪੂਲ, ਟਾਈਲਜ਼ ਮਾਰਬਲ ਵਾਲੇ ਵੱਡੇ-ਵੱਡੇ ਹਾਲ, 40 ਇੰਚ ਸਕਰੀਨ ਵਾਲੇ ਐੱਲ. ਸੀ. ਡੀ, ਐਕਸਰਸਾਈਜ਼ ਕਰਨ ਵਾਲੀ ਸਾਈਕਲ ਅਤੇ ਰਾਮਪਾਲ ਦੀ ਬੂਲੇਟ ਪਰੂਫ ਗੱਡੀ ਵੀ ਮਿਲੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਜਿਹਾ ਮਿਲਿਆ ਹੈ, ਜਿਸ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਹੈਰਾਨ ਕਰ ਦਿੱਤਾ ਹੈ।

ਖਾਲਸਤਾਨ ਤੋਂ ਭਗੌੜਿਆਂ ਵੱਲੋਂ ਨਵੀਂ ਜਥੇਬੰਦੀ ਦਾ ਐਲਾਨ

ਖਾਲਸਤਾਨ ਤੋਂ ਭਗੌੜਿਆਂ ਵੱਲੋਂ ਨਵੀਂ ਜਥੇਬੰਦੀ ਦਾ ਐਲਾਨ 
ਖਾਲਸਤਾਨ ਤੋਂ ਭਗੌੜਿਆਂ ਵੱਲੋਂ ਨਵੀਂ ਜਥੇਬੰਦੀ ਦਾ ਐਲਾਨ 


ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ

ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ

ਅੰਮ੍ਰਿਤਸਰ:22ਨਵੰਬਰ: ਨਰਿੰਦਰ ਪਾਲ ਸਿੰਘ:ਸਿੱਖਾਂ ਨਾਲ ਦੇਸ਼ ਵੰਡ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਖੁਦ ਮੁਖਤਿਆਰ ਖਿੱਤਾ ਦਿੱਤੇ ਜਾਣ ,ਜੇਲ੍ਹਾਂ ਵਿੱਚ ਬੰਦ ਸਮੁਚੇ ਸਿੱਖ ਨਜਰਬੰਦਾਂ ਦੀ ਰਿਹਾਈ,ਕਾਲੀਆਂ ਸੂਚੀਆਂ ਦਾ ਖਾਤਮਾ,ਪਿਛਲੀ ਲਹਿਰ ਦੌਰਾਨ ਪੀੜਤ ਪ੍ਰੀਵਾਰਾਂ ਦੇ ਮੁੜ ਵਸੇਵੇਂ ਵਰਗੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਅੱਜ ਇਥੇ ਇੱਕ ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ ਕੀਤਾ ਗਿਆ।ਕੁਝ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਯੂਨਾਈਟਿਡ ਸਿੱਖ ਮੂਵਮੈਂਟ ਨਾਮੀ ਜਥੇਬੰਦੀ ਦੇ ਸੱਦੇ ਤੇ ਸਥਾਨਕ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਭਵਨ ਵਿਖੇ ਅਯੋਜਿਤ ਇਸ ਸਮਾਗਮ ਦੀ ਆਰੰਭਤਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿੱਚ ਪੰਜ ਵਾਰ ਮੂਲ ਮੰਤਰ ਦੇ ਪਾਠ ਉਚਾਰਣ ਨਾਲ ਹੋਈ ।ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸ੍ਰ ਰਾਜੀਵ ਸਿੰਘ ਨੇ ਨਵੀਂ ਪਾਰਟੀ ਦੁਆਰਾ ਸੰਗਤਾਂ ਦੀ ਪ੍ਰਵਾਨਗੀ ਲਈ 8 ਮਤੇ ਪੇਸ਼ ਕੀਤੇ ।ਪੇਸ਼ ਮਤਿਆਂ ਅਨੁਸਾਰ ਯੂਨਾਈਟਿਡ ਸਿੱਖ ਮੂਵਮੈਂਟ ਅਤੇ ਇਨਸਾਫ ਲਹਿਰ ਨੂੰ ਭੰਗ ਕਰਦਿਆਂ ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਗਿਆ।ਪੇਸ਼ ਮਤੇ ਅਨੁਸਾਰ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਕਾਇਮ ਕਰਨ ਲਈ ਇੱਕ 25 ਮੈਂਬਰੀ ਐਡਹਾਕ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ ਜਿਸਦੇ ਕਨਵੀਨਰ ,ਯੂਨਾਈਟਿਡ ਸਿੱਖ ਮੂਵਮੈਂਟ ਦੇ ਹੀ ਭਾਈ ਮੋਹਕਮ ਸਿੰਘ ,ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਡਾ:ਭਗਵਾਨ ਸਿੰਘ ਨੂੰ ਸਲਾਹਕਾਰ ਬਣਾਇਆ ਗਿਆ ।ਪੇਸ਼ ਕੀਤੇ ਗਏ ਦੂਸਰੇ ਮਤੇ ਵਿੱਚ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ,ਸਮੁੱਚੀ ਕਾਂਗਰਸ ਅਤੇ ਸੰਵਿਧਾਨ ਸਭਾ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ,ਉਤਰੀ ਭਾਰਤ ਵਿੱਚ ਇੱਕ ਖੁਦ ਮੁਖਤਿਆਰ ਖਿੱਤਾ ਜਾਵੇ ਜਿੱਥੇ ਸਿੱਖ ਵੀ ਅਜਾਦੀ ਦਾ ਨਿੱਘ ਮਾਣ ਕਸਣ ।ਪੰਜਾਬ ਨੂੰ ਇਨਸਾਫ ਦੇਣ ਲਈ ਚੰਡੀਗੜ੍ਹ ਪੰਜਾਬ ਨੂੰ ,ਪੰਜਾਬੀ ਬੋਲਦੇ ਇਲਾਕੇ ,ਦਰਿਆਈ ਪਾਣੀਆਂ ਦਾ ਅਧਿਕਾਰ ,ਡੈਮਾ ਦਾ ਪ੍ਰਬੰਧ ,ਪੰਜਬਾ ਹਵਾਲੇ ਕੀਤਾ ਜਾਵੇ ।ਕੇਂਦਰ ਪਾਸ ਸਿਰਫ ਚਾਰ ਵਿਭਾਗ ,ਰੱਖਿਆ,ਵਿਦੇਸ਼,ਡਾਕ ਅਤੇ ਤਾਰ,ਵਿੱਤ,ਰੇਲਵੇ ਆਦਿ ਛੱਡਕੇ ਬਾਕੀ ਸੂਬਿਆਂ ਨੂੰ ਦਿੱਤੇ ਜਾਣ ਅਤੇ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ।ਪੇਸ਼ ਇੱਕ ਹੋਰ ਮਤੇ ਰਾਹੀਂ ਜੇਲ੍ਹਾਂ ਵਿੱਚ ਨਜਰਬੰਦ ਸਿੱਖ ਰਾਜਸੀ ਬੰਦੀਆਂ ,ਭਾਈ ਬਲਵੰਤ ਸਿੰਘ ਰਾਜੋਆਣਾ,ਜਗਤਾਰ ਸਿੰਘ ਹਵਾਰਾ,ਦਇਆ ਸਿੰਘ ਲਾਹੌਰੀਆ ,ਦਵਿੰਦਰ ਪਾਲ ਸਿੰਘ ਭੁਲਰ ,ਗੁਰਦੀਪ ਸਿੰਘ ਕਰਨਾਟਕਾ ,ਲਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਤੁਰੰਤ ਰਿਹਾਅ ਕੀਤੇ ਜਾਣ ਦੀ ਮੰਗ ਕਤਿੀ ਗਈ ।ਇਹ ਵੀ ਮੰਗ ਕੀਤੀ ਗਈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਈ ਫੌਜੀ ਹਮਲੇ ਅਤੇ ਨਵੰਬਰ 1984ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੰਦਿਆਂ ਪਾਰਲੀਮੈਂਟ ਵਿੱਚ ਸਿੱਖਾਂ ਪਾਸੋਂ ਮੁਆਫੀ ਮੰਗੀ ਜਾਵੇ ।ਪੇਸ਼ ਇਕ ਹੋਰ ਮਤੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਖਿਲਾਫ ਧੜਾ ਧੜ ਦਰਜ ਕੀਤੇ ਜਾ ਰਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ ।ਪੇਸ਼ ਮਤੇ ਰਾਹੀਂ ਅਕਾਲੀ ਦਲ ਤੇ ਕਾਂਗਰਸ ਨੂੰ ਪ੍ਰੀਵਾਰਵਾਦ ਤੇ ਭ੍ਰਿਸ਼ਟਾਚਾਰ ਤੋਂ ਪੀੜਤ ਪਾਰਟੀਆਂ ਦੱਸਿਆ ਗਿਆ ਜਦਕਿ ਭਾਜਪਾ ਨੂੰ ਫਿਰਕੂ ਜਮਾਤ ਐਲਾਨਿਆ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਅਸੀਂ ਅਜਾਦੀ ਦੀ ਦੂਸਰੀ ਜੰਗ ਲੜ ਰਹੇ ਹਾਂ,ਵਿੱਤ ਅਨੁਸਾਰ ਹੰਭਲਾ ਮਾਰਿਆ ਹੈ ,32 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਧਰਮ ਯੁੱਧ ਮੋਰਚਾ ਨਾ ਅਸੀਂ ਜਿੱਤਿਆ ਹੈ,ਨਾਂ ਹਾਰਿਆ ਹੈ ਤੇ ਨਾਂ ਹੀ ਛੱਡਿਆ ਹੈ ।ਉਨ੍ਹਾਂ ਕਿਾਹ ਕਿ ਅਸੀਂ ਪੰਜਾਬ ਵਿੱਚ ਵਸਦੇ ਹਰੇਕ ਭਾਈਚਾਰੇ ਨੂੰ ਨਾਲ ਲੈਕੇ ਚਲਾਂਗੇ ਕਿਉਂਕਿ ਪੰਜਾਬ ਇੱਕਲਾ ਕਿਸੇ ਦਾ ਵੀ ਨਹੀ ਹੈ ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸ੍ਰ ਪਰਕਾਸ਼ ਸਿੰਘ ਬਾਦਲ ਦਿੱਲੀ ਕਤਲੇਆਮ ਪੀੜਤਾਂ ਲਈ ਇਨਸਾਫ ਦੀ ਮਘ ਕਰਦਾ ਹੈ ਲੇਕਿਨ ਪੰਜਾਬ ਵਿੱਚ ਆਲਮ ਸੈਨਾ ਬਣਾਕੇ ਅਨਗਿਣਤ ਸਿੱਖ ਨੌਜੁਆਨਾਂ ਦਾ ਕਤਲ ਕਰਨ ਵਾਲੇ ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਵਿੱਚ ਅਹੁੱਦੇ ਬਖਸ਼ਦਾ ਹੈ ।ਉਨ੍ਹਾ ਕਿਹਾ ਕਿ ‘ਮੈਂ ਅਪ੍ਰੈਲ 1978 ਵਿੱਚ ਸ਼ਹੀਦ ਹੋਏ ਸਿੰਘਾਂ ਤੋਂ ਲੈਕੇ ਵਰਤਮਾਨ ਤੀ ਸ਼ਹਾਦਤਾਂ ਪਾਣ ਵਾਲੇ ਸਮੂੰਹ ਸਿੱਖ ਸ਼ਹੀਦਾਂ ਨੂੰ ਹਾਜਰ ਜਾਣਕੇ ਪ੍ਰਣ ਕਰਦਾ ਹਾਂ ਕਿ ਅਸੀਂ ਸੱਤਾ ਲਈ ਨਹੀ ਬਲਕਿ ਇਕ ਇਨਕਲਾਬ ਦੀ ਸ਼ੁਰੂਆਤ ਕਰ ਰਹੇ ਹਾਂ’।ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੇ ਨਿੱਜੀ ਸਹਾਇਕ ਭਾਈ ਰਛਪਾਲ ਸਿੰਘ ਦੀ ਧਰਮ ਸੁਪਤਨੀ ਬੀਬੀ ਪ੍ਰੀਤਮ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖੀ ਸਰੂਪ ਸੰਭਾਲ ਕੇ ਹੀ ਗੁਲਾਮੀ ਉਤਾਰੀ ਜਾ ਸਕਦੀ ਹੈ ।ਉਨ੍ਹਾ ਕਿਹਾ ਕਿ ਜੋ ਸਿੱਖ ਨੌਜੁਆਨ ਪੁਲਿਸ ਦੀ ਗੋਲੀ ਨਾਲ ਖਤਮ ਨਹੀ ਹੋਏ ਉਨ੍ਹਾਂ ਨੂੰ ਨਸ਼ਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ,। ਬੱਚੇ ਸਾਡੇ ਪਤਿਤ ਹੋ ਰਹੇ ਹਨ,ਅਨਸ਼ੇ ਕਰ ਰਹੇ ਹਨ ਅਸੀਂ ਉਨ੍ਹਾ ਨੂੰ ਕਿਸ ਕੌਮ ਕਿਸ ਪੰਥ ਦੇ ਖਾਤੇ ਪਾਣਾ ਹੈ ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਲਾਮੀ ਉਤਾਰਨੀ ਹੈ ਤਾਂ ਆਪਣੇ ਦੋ ਜਾਂ ਤਿੰਨ ਬੱਚਿਆਂ ਚੋਂ ਇੱਕ ਬੱਚਾ ਸਿੱਖ ਫੁਲਵਾੜੀ ਦੀ ਝੋਲੀ ਪਾਓ।ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਾਂ ਦੀ ਏਕਤਾ ਦਾ ਮੂਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਸਿੱਖ ਰਹਿਤ ਮਰਿਆਦਾ ਨੂੰ ਸਵਿਕਾਰਨਾ ਹੈ ।ਉਨ੍ਹਾਂ ਇਤਰਾਜ ਜਿਤਾਉਂਦਿਆ ਕਿਹਾ ਕਿ ਜੇਕਰ ਅਸੀਂ ਅੱਜ ਸਮੁਚੇ ਪੰਜਾਬੀਆਂ ਲਈ ਕੋਈ ਸਿਆਸੀ ਪਾਰਟੀ ਦਾ ਗਠਨ ਕੀਤਾ ਹੈ ਤਾਂ ਇਸਦੇ ਨਾਮ ਵਿੱਚ ਸ਼ਬਦ ਅਕਾਲੀ ਦਾ ਪ੍ਰਯੋਗ ਕਰਨ ਦੀ ਬਜਾਏ ਕੋਈ ਸਾਂਝਾਂ ਮੁਹਾਜ ਸ਼ਬਦ ਵਰਤਣਾ ਚਾਹੀਦਾ ਸੀ ।ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪਰਧਾਨ ਭਾਈ ਬਲਵੰਤ ਸਿੰਘ ਗੋਪਾਲਾ ,ਸ੍ਰ ਬਹਾਦਰ ਸਿੰਘ ਰਾਹੋਂ ,ਬਾਬਾ ਚਮਕੌਰ ਸਿੰਘ ਭਾਈ ਰੂਪਾ,ਡਾ:ਸੂਰਤ ਸਿੰਘ ,ਭਾਈ ਸਤਨਾਮ ਸਿੰਘ ਮਨਾਵਾ,ਸ੍ਰ ਵੱਸਣ ਸਿੰਘ ਜ਼ਫਰਵਾਲ ਅਤੇ ਭਾਈ ਮੋਹਕਮ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਹ ਵੀ ਦੱਸਿਆ ਗਿਆ ਕਿ ਦਲ ਦੀ 1 ਜਨਵਰੀ 2015 ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਇਕਤਰਤਾ ਵਿੱਚ ਵੱਡੀ ਗਿਣਤੀ ਸਾਬਕਾ ਫੌਜੀ,ਆਈ.ਏ.ਐਸ. ਅਤੇ ਆਈ.ਪੀ.ਐਸ.ਅਧਿਕਾਰੀ ਸ਼ਾਮਲਿ ਹੋਣਗੇ । ਇਸ ਮੌਕੇ ਜੈਕਾਰਿਆਂ ਦੀ ਗੂੰਜ ਦਰਮਿਆਨ ਯੂਨਾਈਟਿਡ ਅਕਾਲੀ ਦਲ ਦੇ ਉਦੇਸ਼ ਨਾਮੀ ਕਿਤਾਬਚਾ ਵੀ ਜਾਰੀ ਕੀਤਾ ਗਿਆ ਜਿਸਦੀ ਪਹਿਲੀ ਕਾਪੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੁੰ ਦਿੱਤੀ ਗਈ।

Monday, November 17, 2014

ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਨਵੰਬਰ 1984 ਨੂੰ ਸਮਰਪਤ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ। ਦਲ ਖਾਲਸਾ ਅਲਾਇੰਸ

ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ 
ਨਵੰਬਰ 1984 ਨੂੰ ਸਮਰਪਤ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ। 
ਦਲ ਖਾਲਸਾ ਅਲਾਇੰਸ
ਵਰਲਡ ਸਿੱਖ ਕੌਂਸਲ ਵੱਲੋਂ "ਸ਼ਹੀਦੀ ਯਾਦਗਾਰੀ ਚਿੰਨ" ਜਾਰੀ ਕੀਤਾ ਗਿਆ।

ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ 
ਅੰਗਰੇਜ਼ੀ ਦੀ ਪੁਸਤਕ ‘ਮਰਡਰ ਆਫ਼ ਪਲੂਰਲਿਜ਼ਮ’ ਜ਼ਾਰੀ ਕੀਤੀ ਗਈ ।

ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।

1914 ਤੋਂ 2014 ਤੱਕ 100 ਸਾਲਾਂ ਦੀਆਂ ਸਿੱਖ  ਕੌਮ ਨਾਲ ਸਬੰਧਤ 
ਇਤਿਹਾਸਕ ਘਟਨਾਵਾਂ ਬਾਰੇ ਲਿਖਿਆ ਹੋਇਆ ਅੰਗਰੇਜ਼ੀ ਦਾ ਪੈਂਫਲਿਟ ਵੀ ਜਾਰੀ ਕੀਤਾ ਗਿਆ।

ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।


ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਨਵੰਬਰ 1984 ਨੂੰ ਸਮਰਪਤ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ।  
9 ਨਵੰਬਰ 2014 ਦਿਨ ਐਤਵਾਰ ਨੂੰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਗੁਰੂ-ਘਰ ਐਲਸੋਬਰਾਂਟੇ ਵਿੱਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਸਹਿਯੋਗੀ ਜੱਥੇਬੰਦੀਆਂ ਦੀ ਮੱਦਦ ਨਾਲ ਦਰਦ-ਏ-ਕੌਮ ਨਵੰਬਰ 1984 ਨੂੰ ਸਮਰਪਤ ਅਮਰੀਕਨ ਸਿੱਖ ਇਤਿਹਾਸ ਵਿੱਚ ਪਹਿਲ ਦੇ ਅਧਾਰ ਤੇ ਮਹਾਨ ਸ਼ਹੀਦੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਨਿਰਮਲ ਸਿੰਘ ਨਾਗਪੁਰੀ, ਸਾਬਕਾ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਅਤੇ ਸੀਨੀਅਰ ਮੈਂਬਰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਦੀ ਅਗਵਾਈ ਵਿੱਚ ਕੀਰਤਨੀ ਜੱਥਿਆਂ ਨੇ ਆਪੋ ਆਪਣੀ ਸੇਵਾ ਨਿਭਾਈ । ਭਾਈ ਨਿਰਮਲ ਸਿੰਘ ਨਾਗਪੁਰੀ ਦੇ ਜੱਥੇ ਵਿੱਚ ਭਾਈ ਸੁਖਜੀਵਨ ਸਿੰਘ ਅਤੇ ਭਾਈ ਸਰਬਜੀਤ ਸਿੰਘ, ਬੀਬੀ ਨਵਨੀਤ ਕੌਰ ਦੇ ਜੱਥੇ ਵਿੱਚ ਭਾਈ ਗੁਰਇੱਕਬਾਲ ਸਿੰਘ, ਭਾਈ ਜਸਵਿੰਦਰ ਸਿੰਘ ਦੇ ਜੱਥੇ ਵਿੱਚ ਭਾਈ ਅਮਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਦੇ ਜੱਥੇ ਵਿੱਚ ਭਾਈ ਗੁਰਦਿਆਲ ਸਿੰਘ ਅਤੇ ਭਾਈ ਸੁਲੱਖਣ ਸਿੰਘ ਸਾਮਲ ਸਨ ਜਿਨ੍ਹਾਂ ਨੇ ਨਵੰਬਰ1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਰਾਗਮਈ ਆਤਮਰਸ ਰਸਭਿੰਨਾ ਕੀਰਤਨ ਕੀਤਾ । ਸਭਾ ਰਾਹੀਂ ਪੰਥਕ ਸਖਸ਼ਿਅਤਾਂ ਵੱਲੋ ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।
     ਸਭਾ ਦੇ ਸੰਸਥਾਪਕ ਅਤੇ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਦਾਖਾ ਨੇ ਸਟੇਜ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸਭਾ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ ਨੂੰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਡਾ. ਅਵਤਾਰ ਸਿੰਘ ਸੇਖੋਂ ਵੱਲੋ ਸੰਪਾਦਿਤ ਕੀਤੀ ਅੰਗਰੇਜ਼ੀ ਦੀ ਪੁਸਤਕ ‘ਮਰਡਰ ਆਫ਼ ਪਲੂਰਲਿਜ਼ਮ’ ਜ਼ਾਰੀ ਕਰਵਾਉਣ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਸੱਦਾ ਦਿੱਤਾ ਗਿਆ । ‘ ਮਰਡਰ ਆਫ਼ ਪਲੂਰਲਿਜ਼ਮ’ ਨਾਂ ਦੀ ਇਹ ਪੁਸਤਕ 19 ਸਤੰਬਰ, 2013 ਨੂੰ ਜਨੇਵਾ, ਸਵਿਟਜ਼ਰਲੈਂਡ ਵਿੱਖੇ ਯੁਨਾਇਟਡ ਨੇਸ਼ਨਜ਼ ਹਿਉਮਨ ਰਾਈਟਸ ਕਾਉਂਸਲ (ਯੂ ਐਨ ਐਚ ਆਰ ਸੀ) ਦੇ 24ਵੇ ਸ਼ੈਸਨ ਦੁਰਾਨ ਪੜ੍ਹੇ ਗਏ ਪਰਚਿਆਂ ਦਾ ਇਖਤਸਾਰ ਹੈ । ਇਹ ਪਰਚੇ ਬੀ.ਬੀ.ਸੀ ਦੇ ਸਾਬਕਾ ਪਰਸਾਰਨ ਕਰਤਾ ‘ਐਲਨ ਹਾਰਟ’, ਸੇਵਾ ਮੁਕਤ ਬਰਗੇਡੀਅਰ ‘ਉਸਮਾਨ ਖਲਿਦ’- ਸਾਬਕਾ ਚੇਅਰਮੈਨ ‘ਲੰਡਨ ਇੰਨਸਟੀਚੂਟ ਆਫ ਸਾਉਥ ਏਸ਼ੀਆ ਯੂ.ਕੇ.’, ‘ਸ੍ਰ. ਗੁਰਤੇਜ ਸਿੰਘ’ (ਆਈ ਏ ਐਸ) – ਪ੍ਰੋਫ਼ੈਸਰ ਆਫ ਸਿੱਖਇਜ਼ਮ ਚੰਡੀਗੜ ਭਾਰਤ,  ‘ਡਾ. ਅਬਦੁੱਲ ਮੁਮੀਨ ਚੌਧਰੀ’ –ਪ੍ਰਿੰਸੀਪਲ ‘ਲੰਡਨ ਇੰਨਸਟੀਚੂਟ ਆਫ ਸਾਉਥ ਏਸ਼ੀਆ ਯੂ.ਕੇ’, ‘ਡਾ. ਅਵਤਾਰ ਸਿੰਘ ਸੇਖੋਂ’ – ਸੈਕਟਰੀ  ਜਨਰਲ ‘ਦਾ ਸਿੱਖ ਐਜੁਕੇਸ਼ਨਲ ਟਰੱਸਟ ਐਡਮੌਂਟਨ, ਏ.ਬੀ’, ਅਤੇ ‘ਸ੍ਰ. ਕਵਨੀਤ ਸਿੰਘ’ – ਫ਼ਾਉਂਡਰ ‘ਸਿੱਖ ਐਜ਼ੁਕੇਸ਼ਨ ਟਰੱਸਟ’ ਨਿਊ ਜਰਸੀ ਯੂ. ਐਸ. ਏ. ਵੱਲੋ ਪੇਸ਼ ਕੀਤੇ ਗਏ ਸਨ । ਇਸ ਪੁਸਤਕ ਦੀਆਂ ਕਾਪੀਆਂ ਸੰਗਤ ਵਿੱਚ ਮੁਫ਼ਤ ਵੰਡੀਆਂ ਗਈਆਂ । ਸਭਾ ਦੁਆਰਾ, ਵਰਲਡ ਸਿੱਖ ਕੌਂਸਲ ਵੱਲੋਂ ਦਰਦ-ਏ-ਕੌਮ ਨਵੰਬਰ 84 ‘ਚ ਹਿੰਦੋਸਤਾਨੀ ਅੱਤਵਾਦ ਹੱਥੋਂ ਹੋਈ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਨੂੰ ਸਮਰਪਤ ਵਿਸ਼ੇਸ ਤੌਰ ਤੇ ਤਿਆਰ ਕੀਤਾ ਗਿਆ "ਸ਼ਹੀਦੀ ਯਾਦਗਾਰੀ ਚਿੰਨ" ਵੀ ਜਾਰੀ ਕੀਤਾ ਗਿਆ। ਡਾ:ਪਰਮਜੀਤ ਸਿੰਘ ਅਜ਼ਰਾਵਤ ਵੱਲੋਂ 1914 ਤੋਂ 2014 ਤੱਕ 100 ਸਾਲਾਂ ਦੀਆਂ ਸਿੱਖ  ਕੌਮ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਬਾਰੇ ਲਿਖਿਆ ਹੋਇਆ ਅੰਗਰੇਜ਼ੀ ਦਾ ਪੈਂਫਲਿਟ ਵੀ ਜਾਰੀ ਕੀਤਾ ਗਿਆ।
     ਜਿਨ੍ਹਾਂ ਪੰਥ ਦਰਦੀਆਂ ਦੇ ਗੁਰੂ-ਘਰ ਵਿੱਚ ਹਾਜ਼ਰ ਸੰਗਤ ਅਤੇ ਗਲੋਬਲ ਪੰਜਾਬ ਟੀ. ਵੀ ਦੇ ਸਰੋਤਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਉਨ੍ਹਾਂ ਵਿੱਚ ਸਭਾ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ, ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ:ਪਰਮਜੀਤ ਸਿੰਘ ਅਜਰਾਵਤ-ਫਾਊਂਡਰ ਅਤੇ ਪ੍ਰਧਾਨ ਐਂਟੀ ਡੈਫਾਮਿਸ਼ਨ ਸਿੱਖ ਕੌਂਸਲ ਫਾਰ ਫ਼ਰੀਡਮ ਆਫ ਖਾਲਿਸਤਾਨ, ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰ. ਗੁਲਬਰਗ ਸਿੰਘ ਬਾਸੀ - ਚੇਅਰਮੈਨ ਵਰਲਡ ਸਿੱਖ ਕੌਸਲ, ਡਾ. ਰਨਬੀਰ ਸਿੰਘ ਸੰਧੂ – ਸੰਸਥਾਪਕ ਵਰਲਡ ਸਿੱਖ ਕੌਸਲ, ਡਾ. ਆਲਾ ਸਿੰਘ –ਚੇਅਰਮੈਨ ਅੰਤਰ-ਰਾਸ਼ਟਰੀ ਸਿੱਖ ਸੱਭਿਆਚਾਰ ਸੁਸਾਇਟੀ, ਸ੍ਰ. ਬੂਟਾ ਸਿੰਘ ਬਾਸੀ- ਮੁੱਖ ਐਡੀਟਰ ਅਖ਼ਬਾਰ ‘ਸਾਂਝੀ ਸੋਚ’, ਸ੍ਰ. ਸੁਦੇਸ਼ ਸਿੰਘ ਅਟਵਾਲ –ਵਾਈਸ ਪ੍ਰਧਾਨ ਇੰਟਰਨੇਸ਼ਨਲ ਗ਼ਦਰ ਮੈਮੋਰੀਅਲ ਟਰੱਸਟ, ਸ੍ਰ. ਮੇਜਰ ਸਿੰਘ ਕੁਲਾਰ –ਕਾਲਮਨਵੀਸ ਪੰਜਾਬ ਟਾਈਮਜ਼, ਸ੍ਰ. ਗੁਰਜੀਤ ਸਿੰਘ ਝਾਮਪੁਰ- ਸੀਨੀਅਰ ਮੈਂਬਰ ਅਮਰੀਕਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ੍ਰ. ਪਰਮਜੀਤ ਸਿੰਘ ਦਾਖਾ – ਪ੍ਰਧਾਨ ਦਲ ਖਾਲਸਾ ਅਲਾਇੰਸ ਆਦਿ ਸਾਮਲ ਸਨ । ਬੁਲਾਰਿਆਂ ਦੇ ਵਿਚਾਰਾਂ ਤੋ ਪ੍ਰਭਾਵਿਤ ਹੋ ਕੇ ਸੰਗਤਾਂ ਜੋਸ਼ ਵਿੱਚ ਆ ਕੇ ਨਾਹਰੇ ਅਤੇ ਜੈਕਾਰੇ ਬੁਲਾ ਰਹੀਆਂ ਸਨ । ਸਟੇਜ ਦੇ ਪ੍ਰਗਰਾਮ ਨੂੰ ਸਫ਼ਲ ਬਣਾਉਣ ਲਈ ਸ੍ਰ. ਸੁਖ਼ਵਿੰਦਰ ਸਿੰਘ ਤਲਵੰਡੀ –ਜਨਰਲ ਸਕੱਤਰ ਇੰਟਰਨੇਸ਼ਨਲ ਸਿੱਖ ਸੱਭਿਆਚਾਰ ਸੁਸਾਇਟੀ ਅਤੇ ਸ੍ਰ. ਜਸਵੀਰ ਸਿੰਘ ਤੱਖਰ – ਫ਼ਾਉਂਡਰ ਬੇ-ਏਰੀਆ ਸਿੱਖ ਅਲਾਇੰਸ ਨੇ ਅਹਿਮ ਭੂਮਿਕਾ ਨਿਭਾਈ । ਸ੍ਰ. ਜਗਦੇਵ ਸਿੰਘ ਭੰਡਾਲ ਵੱਲੋ ਸਵੇਰੇ 11.00 ਵਜੇ ਤੋਂ 2 ਵਜ਼ੇ ਤੱਕ ਇਸ ਪ੍ਰਗੋਰਾਮ ਨੂੰ ਗਲੋਬਲ ਪੰਜਾਬ ਟੀ. ਵੀ. (ਡਿਸ਼ ਨੈਟਵਰਕ ਚੈਨਲ-739) ਤੇ ਲਾਈਵ ਦਿਖਾਇਆ ਗਿਆ । ਮੂਵੀ ਅਤੇ ਫ਼ੋਟੋਗਰਾਫ਼ੀ ਦੀ ਸੇਵਾ ਇੰਦਰ ਵੀਡੀਓ ਅਤੇ ਸ੍ਰ. ਮਹਿੰਦਰ ਸਿੰਘ ਕੰਡਾ ਵੱਲੋ ਕੀਤੀ ਗਈ ।
     ਮਾਈਆਂ ਅਤੇ ਭਾਈਆਂ ਨਾਲ ਦੀਵਾਨ ਹਾਲ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਸੰਗਤਾਂ ਨੇ ਗੈਲਰੀ ਹਾਲ ਵਿੱਚ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ। ਪਾਰਕਿੰਗ ਲਾਟ ਫੁੱਲ ਹੋ ਜਾਣ ਕਾਰਨ ਸੰਗਤਾਂ ਨੂੰ ਜਾਂ ਤਾਂ ਕਾਰਾਂ ਪਾਰਕ ਕਰਨ ਲਈ ਕਾਫੀ ਦੇਰ ਇੰਤਜਾਰ ਕਰਨਾ ਪੈ ਰਿਹਾ ਸੀ ਜਾਂ ਗੁਰੂ ਘਰ ਤੋਂ ਬਾਹਰ ਸੜਕਾਂ ਤੇ ਕਾਰਾਂ ਖੜੀਆਂ ਕਰਨੀਆਂ ਪੈ ਰਹੀਆਂ ਸਨ। ਗਲੋਬਲ ਪੰਜਾਬ ਟੀਵੀ ਰਾਹੀਂ ਲਾਈਵ ਦੇਖ ਰਹੇ ਦਰਸ਼ਕਾਂ ਵਿਚੋਂ ਬਹੁਤੇਆਂ ਨੇ ਸੰਪਰਕ ਕਰਕੇ ਅਤੇ ਗੁਰੂ ਘਰ ਅੰਦਰ ਸਜੀ ਸੰਗਤ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਅਗੋਂ ਵੀ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਲਈ ਉਤਸ਼ਾਹਤ ਕੀਤਾ ਹੈ। ਸੰਗਤਾਂ ਨੂੰ ਲੰਗਰ ਛੱਕਣ ਲਈ ਵੀ ਲੰਮੀਆਂ ਕਤਾਰਾਂ ਵਿੱਚ ਲੰਮਾ ਸਮਾਂ ਇੰਤਜਾਰ ਕਰਨਾ ਪਿਆ ।
     ਦਰਦ-ਏ-ਕੌਮ ਨਵੰਬਰ 84 ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜਿਨ੍ਹਾਂ ਹੋਰ ਪਰਮੁੱਖ ਜੱਥੇਬੰਦੀਆਂ ਅਤੇ ਸਖਸੀਅਤਾਂ ਨੇ ਯੋਗਦਾਨ ਪਾਇਆ ਉਨ੍ਹਾਂ ਵਿੱਚ ਐਲਸੋਬਰਾਂਟੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ, ਵਰਲਡ ਸਿੱਖ ਕੌਂਸਲ, ਦਲ ਖਾਲਸਾ ਅਲਾਇੰਸ, ਐਂਟੀ ਡੈਫਾਮਿਸ਼ਨ ਸਿੱਖ ਕੌਂਸਲ ਫਾਰ ਫ਼ਰੀਡਮ ਆਫ ਖ਼ਾਲਿਸਤਾਨ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਦਾ ਸਿੱਖ ਐਜੂਕੇਸ਼ਨਲ ਟਰੱਸਟ ਕੈਨੇਡਾ, ਕੌਂਸਲ ਆਫ ਖ਼ਾਲਿਸਤਾਨ, ਗੋਲਡਨ ਪੰਜਾਬ ਕੱਲਬ, ਬੇ ਏਰੀਆ ਸਿੱਖ ਅਲਾਇੰਸ, ਇੰਟਰਨੈਸ਼ਨਲ ਗ਼ਦਰ ਮੈਮੋਰੀਅਲ ਟੱਰਸਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਉਪ੍ਰੰਤ ਪਰਿੰਟ ਮੀਡੀਆ, ਗਲੋਬਲ ਪੰਜਾਬ ਟੀਵੀ-ਡਿਸ਼ ਚੈਨਲ 739, ਇੰਦਰ ਵੀਡੀਓ, ਭਾਈ ਅਮਰ ਸਿੰਘ ਮਲੀ, ਸ੍ਰ:ਜੁਗਰਾਜ ਸਿੰਘ ਸੋਹੀ, ਡਾ:ਦਲਜੀਤ ਸਿੰਘ ਢੱਡਾ ਮਾਛੀਬਾੜਾ, ਸ੍ਰ:ਝਿਰਮਲ ਸਿੰਘ ਅਜਨਾਲਾ, ਸ੍ਰ:ਹਰਚਰਨ ਸਿੰਘ ਅਲਾਮੀਡਾ, ਭਾਈ ਅਮਰੀਕ ਸਿੰਘ ਮਲੀ, ਸ੍ਰ: ਮਲਹਾਰ ਸਿੰਘ, ਭਾਈ ਸੁਰਿੰਦਰ ਸਿੰਘ ਸੈਣੀ, ਭਾਈ ਇੰਦਰਜੀਤ ਸਿੰਘ ਮੱਲੀ, ਸ੍ਰ:ਤਰਸੇਮ ਸਿੰਘ ਸੁਮਨ, ਮਾਤਾ ਗੁਰਦੇਵ ਕੌਰ, ਸ੍ਰ:ਰਣਜੀਤ ਸਿੰਘ ਸੈਨਹੋਜੇ, ਭਾਈ ਬਲਵਿੰਦਰ ਸਿੰਘ, ਭਾਈ ਅਮਰੀਕ ਸਿੰਘ ਪੰਨੂ, ਸ੍ਰ: ਸਤਪਾਲ ਸਿੰਘ ਮਦਾਰ, ਭਾਈ ਅਵਤਾਰ ਸਿੰਘ ਮਿਸ਼ਨਰੀ, ਸ੍ਰ: ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਢਿਲੋਂ ਆਦਿ ਦੇ ਨਾਂ ਵਰਨਣਯੋਗ ਹਨ ।
     ਸਰੀਰਕ ਦਰਦਾਂ ਦੇ ਮਾਹਿਰ, ਡਾ. ਪਰਮਜੀਤ ਸਿੰਘ ਅਜ਼ਰਾਵਤ ਨੇ 3 ਵਜੇ ਤੋ 8 ਵੱਜੇ ਤੱਕ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕੀਤਾ ਅਤੇ ਇਨ੍ਹਾਂ ਦਰਦਾਂ ਤੋ ਬੱਚਣ ਅਤੇ ਇਲਾਜ਼ ਸਬੰਧੀ ਵਿਚਾਰ ਚਰਚਾ ਵੀ ਕੀਤੀ । ਉਨ੍ਹਾਂ ਵੱਲੋ ਹਾਜ਼ਰ ਮਰੀਜ਼ਾਂ ਨੂੰ ਅੰਤਰਧਿਆਨ ਹੋਣ ਦੀ ਵਿੱਧੀ ਤੋਂ ਵੀ ਜਾਣੂ ਕਰਵਾਇਆ ਗਿਆ ।

ਜਾਰੀ ਕਰਤਾ:
ਬਿਉਰੋ
ਅੰਤਰਾਸ਼ਟਰੀ ਸਿੱਖ ਸਾਹਿਤ ਸਭਾ
510 676 4440
510 774 5909