Tuesday, April 28, 2015

ਸੁਤੰਤਰ ਅਨੰਦ ਮੈਰਿਜ ਐਕਟ 1909 ਅਸਲੀ ਕਾਪੀ

ਸੁਤੰਤਰ ਅਨੰਦ ਮੈਰਿਜ ਐਕਟ 1909 ਅਸਲੀ ਕਾਪੀ 

     ਇਹ ਦੇਖੋ ਕਿਵੇਂ ਸਿੱਖਾਂ ਦਾ ਸੁਤੰਤਰ ਅਨੰਦ ਮੈਰਿਜ ਐਕਟ 1909. ਨੂੰ ਹਿੰਦ ਸਰਕਾਰ ਨੇ ਚਲਾਕੀ ਨਾਲ 2012 ਵਿਚ ਸੰਮਪੂਰਣ ਸਿੱਖ ਮੈਰਿਜ ਐਕਟ ਬਣਾਉਣ ਦੀ ਬਜਾਏ ਸਿਰਫ ਰਜਿਸਟਰੇਸ਼ਨ 6 ਪਾ ਕਿ ਲੂੱਲਾ ਲੰਗੜਾ ਕਰਕੇ ਇਸ ਵਿਚ ਐਸੀ ਸ਼ਬਦਾਬਲੀ ਦੀ ਵਰਤੋਂ ਕੀਤੀ ਜਿਸ ਨਾਲ ਇਸ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਮਹਿਤੈਤ ਕਰ ਦਿੱਤਾ.ਸਿੱਖਾਂ ਦਾ ਸੁਤੰਤਰ ਐਕਟ ਭੀ ਖੋਹ ਲਿਆ. ਇਸ ਦੇ ਸੈਕਸ਼ਨ 6 ਵਿਚ  ਇਹ ਸਾਫ ਲਿਖ ਦਿਤਾ ਹੈ ਕਿ [ਸਿੱਖ ਹਿੰਦੂ ਮੈਰਿਜ ਐਕਟ ਵਿਚੋ ਬਾਹਰ ਨਹੀਂ ਨਿਕਲ ਸਕਦੇ ] without prejudice anything contained in the Hindu marriage act or any other Hindu laws.ਜਾਣੀ ਕਿ ਸਿੱਖ ਹਿੰਦੂਵਾ ਦੇ ਅਧੀਨ ਗੁਲਾਮ ਹੀ ਰਹਿਣਗੇ.ਪਰ ਸਿੱਖ ਲੀਡਰਾਂ ਨੇ ਭੰਗੜੇ ਪਾ ਕਿ ਸਿੱਖ ਕੌਮ ਦੀਆਂ ਅੱਖਾਂ ਵਿਚ ਮਿੱਟੀ ਘੱਟਾ ਪਾਉਣ ਦੀ ਕੋਈ ਕਸਰ ਨਹੀਂ ਛੱਡੀ.ਅਸੀਂ ਜਥੇਦਾਰ ਅਕਾਲ ਤੱਖਤ ਸਾਹਿਬ ਨੂੰ ਨਿਮਰੱਤਾ ਸਾਹਿਤ ਬੇਨਤੀ ਕਰਦੇ ਹਾਂ.ਇਹਨਾਂ ਸੱਭ ਲੀਡਰਾਂ, ਐਮ ਪੀ ਨੂੰ ਅਕਾਲ ਤੱਖਤ ਸਾਹਿਬ ਤੇ ਤੱਲਬ ਕਰੋ. ਸੱਖਤ ਸਿਜਾਵਾਂ ਦਿੱਤੀਆਂ ਜਾਣ. ਸਿੱਖ ਸੁਤੰਤਰ ਅਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਕਰਵਾਉਣ ਲਈ.
regards
H singh aujla pakhar@hotmail.com


THE ANAND MARRIAGE ACT, 1909

7 of 1909
[AS ON 01.05.2014]
[22nd October, 1909]

An Act to remove doubts as to the validity of the marriage ceremony common among the Sikhs called Anand.

WHEREAS it is expedient to remove any doubts as to the validity of the marriage ceremony acidity of the marriage ceremony common among the Sikhs called Anand; It is hereby enacted as follows:--

1. Short title and extent: (1) This Act may be called the Anand Marriage Act, 1909; and

(2) It extends to the of India 2[except the State of Jammu and Kashmir].

2. Validity of Anand marriages: All marriages which may be or may have been duly solemnized according to the Sikh marriage ceremony called Anand 3[(commonly known as Anand Karaj)] shall be, and shall be deemed to have been with effect from the date of the solemnization of each respectively , good and valid in law.

 3. Exemption of certain marriages from Act: Nothing in this Act shall apply to --

(a) any marriage between persons not professing the Sikh religion, or

(b) any marriage which has been judicially declared to be null and void.

4. Saving of marriages solemnized according to other ceremonies: Nothing in this Act shall affect the validity of any marriage duly solemnized according to any other marriage ceremony customary among the Sikhs.

5. Non–validation of marriages within prohibited degrees: Nothing in this Act shall be deemed to validate any marriage between persons who are related to each other in any degree of consanguinity or affinity which would, according to the customary law of the Sikhs , render a marriage between them illegal.

4
[6. Registration of marriages: (1) For the purposes of facilitation of proof of marriage ceremony
(commonly known as Anand Karaj) customary among the Sikhs, the State Government shall, without prejudice to anything contained in the Hindu Marriage Act, 1955  or any other law for the time being in force, make rules providing that the parties to any such marriage [whether solemnized before or after the commencement of the Anand Marriage (Amendment) Act, 2012], may have the particulars relating to their marriage entered, in such manner and subject to such conditions as may be provided in the said rules, in a Marriage Register kept by such officer of the State Government or of a local authority authorised by the State Government, by notification in the Official Gazette, in this behalf.          25 of 1955

(2) The Marriage Register shall, at all reasonable times, be open for inspection, and shall be admissible as evidence of the statements contained therein and certified extracts there from shall, on an application, be given by the Registrar to the parties to the marriage on payment of such fees as may be provided in the rules.

(3) Notwithstanding anything contained in this section, the validity of any Anand Marriage solemnized shall in no way be affected by the omission to make an entry in the Marriage Register.

(4) Every rule made by the State Government under this section shall be laid before the State Legislature, as soon as may be, after they are made.

(5) The parties to the marriage, whose marriage has been registered under this Act, shall not be required to get their marriage registered under any other law for the time being in force (including State Act).]

Footnotes:

1. The Act extended to Dadra and Nagar Haveli by Reg. 6 of 1963, s. 2 and Sch. I (w.e.f 01-07-1965).
2. Subs. by Act 48 of 1959, s. 3 and Sch. I for certain words (w.e.f 01-02-1960).
3. Ins. by Act 29 of 2012, s.2 (w.e.f 01-11-2013).
4. Ins. by s.2, ibid (w.e.f 01-11-2013).

Posted by                       
Parmjit Singh Sekhon (Dakha)                       
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee


Sunday, April 19, 2015

ਸੈਲਮਾ ਗੁਰੂ ਘਰ ਦੀ ਲਾਇਬਰੇਰੀ ਲਈ ਪੁਸਤਕਾਂ ਦਾ ਭੰਡਾਰ ਕਮੇਟੀ ਨੂੰ ਸੌਂਪਿਆ ਗਿਆ।

ਸੈਲਮਾ ਗੁਰੂ ਘਰ ਦੀ ਲਾਇਬਰੇਰੀ ਲਈ ਪੁਸਤਕਾਂ ਦਾ ਭੰਡਾਰ ਕਮੇਟੀ ਨੂੰ ਸੌਂਪਿਆ ਗਿਆ।
ਸੈਲਮਾ ਗੁਰੂ ਘਰ ਦੀ ਲਾਇਬਰੇਰੀ ਲਈ ਪੁਸਤਕਾਂ ਦਾ ਭੰਡਾਰ ਕਮੇਟੀ ਨੂੰ ਸੌਂਪਿਆ ਗਿਆ।

ਸੈਲਮਾ ਗੁਰੂ ਘਰ ਦੀ ਲਾਇਬਰੇਰੀ ਲਈ ਪੁਸਤਕਾਂ ਦਾ ਭੰਡਾਰ ਕਮੇਟੀ ਨੂੰ ਸੌਂਪਿਆ ਗਿਆ।
ਸੈਲਮਾ ਸਹਿਰ ਦੇ ਸ਼੍ਰੀ ਰਵਿਦਾਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਕਵੀ ਦਰਬਾਰ ਕੀਤਾ ਗਿਆ। ਤਕਰੀਬਨ 13 ਕਵੀਜਨਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਰਾਹੀਂ ਵਿਚਾਰਕ ਸਾਂਝ ਪਾਈ। ਸ੍ਰ;ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੀ ਅਗਵਾਈ ਚ ਗੁਰੂ ਘਰ ਦੀ ਲਾਇਬਰੇਰੀ ਲਈ ਪੁਸਤਕਾਂ ਦਾ ਭੰਡਾਰ ਕਮੇਟੀ ਨੂੰ ਸੌਂਪਿਆ ਗਿਆ।
ਜਾਰੀ ਕਰਤਾ
510-774-5909
ਪਰਮਜੀਤ ਸਿੰਘ ਸੇਖੋਂ (ਦਾਖਾ)
ਫਾਊਂਡਰ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ।

Saturday, April 18, 2015

ਨਵੀਂ ਪੁਸਤਕ 'ਸਿੱਖ ਗਦਰ ਲਹਿਰ 1907 - 1918 ਜਾਰੀ ਕੀਤੀ ਗਈ। ਦਲ ਖਾਲਸਾ ਅਲਾਇੰਸ

ਨਵੀਂ ਪੁਸਤਕ 'ਸਿੱਖ ਗਦਰ ਲਹਿਰ 1907 - 1918 ਜਾਰੀ ਕੀਤੀ ਗਈ।
ਦਲ ਖਾਲਸਾ ਅਲਾਇੰਸ
ਨਵੀਂ ਪੁਸਤਕ 'ਸਿੱਖ ਗਦਰ ਲਹਿਰ 1907 - 1918 ਜਾਰੀ ਕੀਤੀ ਗਈ।
ਦਲ ਖਾਲਸਾ ਅਲਾਇੰਸ

     ਕੈਲੇਫੋਰਨੀਆ ਦੇ 99 ਫਰੀਵੇ ਉਪਰ ਫਰਿਜ਼ਨੋ ਅਤੇ ਬੇਕਰਸਫੀਲਡ ਦੇ ਵਿਚਕਾਰ ਵਸੇ ਸੈਲਮਾ ਸ਼ਹਿਰ ਦੇ ਗੁਰੂ ਘਰ ਸ਼੍ਰੀ ਰਵਿਦਾਸ ਜੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਗੁਰੂ ਘਰ ਵਿਖੇ ਸੰਗਤਾਂ ਨਾਲ ਭਰੇ ਦੀਵਾਨ ਹਾਲ ਚ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ ਅਲਾਇੰਸ, ਅਮੈਰਕਿਨ ਸਿੱਖ ਕੌਂਸਲ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਕੌਂਸਲ ਆਫ ਖਾਲਸਤਾਨ, ਪੰਜਾਬੀ ਸਾਹਿਤ ਤੇ ਸੱਭਿਆਚਾਰ ਸੁਸਾਇਟੀ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗੱਰੁਪ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਆਦਿ ਪੰਥਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ, ਡਾਕਟਰ ਜਸਬੀਰ ਸਿੰਘ ਵੱਲੋਂ ਅੰਗਰੇਜੀ ਚ ਲਿੱਖੀ ਨਵੀਂ ਪੁਸਤਕ 'ਸਿੱਖ ਗਦਰ ਲਹਿਰ 1907 - 1918 ਜਾਰੀ ਕੀਤੀ ਗਈ।


Posted by                       
Parmjit Singh Sekhon (Dakha)                       
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee


Friday, April 17, 2015

ਦਮਦਮੀ ਟਕਸਾਲ ਦਾ ਨਲੂਆ ਸਿਰਦਾਰ ਸ਼ਹੀਦ ਸੁਰਿੰਦਰ ਸਿੰਘ ਸੋਢੀ। ਦਲ ਖਾਲਸਾ ਅਲਾਇੰਸ ਇਸ ਨਲੂਏ ਨੂੰ ਸਲੂਟ ਮਾਰਦਾ ਹੈ।

ਦਮਦਮੀ ਟਕਸਾਲ ਦਾ ਨਲੂਆ ਸਿਰਦਾਰ ਸ਼ਹੀਦ ਸੁਰਿੰਦਰ ਸਿੰਘ ਸੋਢੀ। 
ਦਲ ਖਾਲਸਾ ਅਲਾਇੰਸ ਇਸ ਨਲੂਏ ਨੂੰ ਸਲੂਟ ਮਾਰਦਾ ਹੈ।
ਦਮਦਮੀ ਟਕਸਾਲ ਦਾ ਨਲੂਆ ਸਿਰਦਾਰ ਸ਼ਹੀਦ ਸੁਰਿੰਦਰ ਸਿੰਘ ਸੋਢੀ। 
ਦਲ ਖਾਲਸਾ ਅਲਾਇੰਸ ਇਸ ਨਲੂਏ ਨੂੰ ਸਲੂਟ ਮਾਰਦਾ ਹੈ।

Posted by                       
Parmjit Singh Sekhon (Dakha)           
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Thursday, April 16, 2015

ਭਾਈ ਮੱਖਣ ਸਿੰਘ ਗਿੱਲ ੨੦੦੯ ਦੇ ਨੀਲੋਂ ਅਸਲਾ-ਬਾਰੂਦ ਤੇ ਯੂ.ਏ.ਪੀ.ਏ ਕੇਸ ਚੋ ਬਰੀ


ਭਾਈ ਮੱਖਣ ਸਿੰਘ ਗਿੱਲ ੨੦੦੯ ਦੇ ਨੀਲੋਂ ਅਸਲਾ-ਬਾਰੂਦ ਤੇ ਯੂ.ਏ.ਪੀ.ਏ ਕੇਸ ਚੋ ਬਰੀ

     ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਮੱਖਣ ਸਿੰਘ ਗਿੱਲ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਮੱਖਣ ਸਿੰਘ ਗਿੱਲ ਨੂੰ ਹਾਈ ਸਕਿਓਰਟੀ ਵਿਚ ਪੇਸ਼ ਕੀਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। 
     ਜਿਕਰਯੋਗ ਹੈ ਕਿ ਪੁਲਿਸ ਵਲੋਂ ਤਿਆਰ ਕੀਤੇ ਚਲਾਨ ਮੁਤਾਬਕ ਇਹ ਕੇਸ ਐੱਫ.ਆਈ.ਆਰ ਨੰਬਰ ੧੬੩, ਮਿਤੀ ੦੫-੧੧-੨੦੦੯ ਨੂੰ ਬਾਰੂਦ ਐਕਟ ਦੀ ਧਾਰਾ ੪/੫, ੨੫ ਅਸਲਾ ਐਕਟ ਅਤੇ ੧੭/੧੮/੨੦ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਅਧੀਨ, ਥਾਣਾ ਮਾਛੀਵਾੜਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਨੀਲੋਂ ਨਹਿਰ ਪੁਲ ਨੇੜੇ ਖੜੇ ਇਕ ਮੋਟਰ ਸਾਈਕਲ ਤੋਂ  ੯ ਡੈਟਾਨੇਟਰ, ੪੬ ਸਟਿੱਕਾਂ ਐਮੋਨੀਅਮ ਨਾਈਟ੍ਰੇਟ ਅਤੇ ੩ ਕਿਲੋ ੧੮੨ ਗਰਾਮ ਬਾਰੂਦ ਆਦਿ ਬਰਾਮਦ ਹੋਇਆ ਸੀ ।ਭਾਈ ਮੱਖਣ ਸਿੰਘ ਗਿੱਲ ਨੂੰ ੨੩ ਅਕਤੂਬਰ ੨੦੧੦ ਨੂੰ ਉੱਤਰ ਪ੍ਰਦੇਸ਼ ਵਿਚ ਭਾਰਤ-ਨੇਪਾਲ ਦੇ ਬਡਨੀ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭਾਈ ਮੱਖਣ ਸਿੰਘ ਗਿੱਲ ਦੇ ਇੰਕਸਾਫ ਮੁਤਾਬਕ ਇਕ ਏ.ਕੇ ੪੭ ਦੀ ਬਰਾਮਦਗੀ ਵੀ ਕੀਤੀ ਗਈ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਗ੍ਰਿਫਤਾਰੀ ਮੌਕੇ ਭਾਈ ਮੱਖਣ ਸਿੰਘ ਗਿੱਲ ਪਾਸੋਂ ਕੋਈ ਵੀ ਇਤਾਰਾਜ਼ਯੋਗ ਚੀਜ਼ ਬਰਾਮਦ ਨਹੀਂ ਸੀ ਹੋਈ ਪਰ ਇਸ ਕੇਸ ਵਿਚ ਸਰਕਾਰੀ ਪੱਖ ਮੋਟਰਸਾਈਕਲ ਵਿਚੋਂ ਮਿਲੇ ਬਾਰੂਦ ਅਤੇ ਏ.ਕੇ ੪੭ ਦੀ ਬਰਾਮਦਗੀ ਦਾ ਸਬੰਧ ਭਾਈ ਮੱਖਣ ਸਿੰਘ ਗਿੱਲ ਨਾਲ ਜੋੜਨ ਵਿਚ ਸਫਲ ਨਹੀਂ ਹੋਇਆ ਜਿਸ ਦਾ ਲਾਭ ਮਾਣਯੋਗ ਅਦਾਲਤ ਨੇ ਭਾਈ ਮੱਖਣ ਸਿੰਘ ਗਿੱਲ ਨੂੰ ਦਿੰਦਿਆਂ ਬਰੀ ਕਰਨਾ ਦਾ ਹੁਕਮ ਸੁਣਾਇਆ।
ਜਸਪਾਲ ਸਿੰਘ ਮੰਝਪੁਰ 

ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ

ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ
ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ

     ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਪੇਸ਼ ਮੋਦੀ ਸਰਕਾਰ ਦਾ ਪਹਿਲਾ ਪੂਰਾ ਬਜਟ ‘ਅੱਛੇ ਦਿਨ ਆਉਣਗੇ’ ਤੋਂ ਉਲਟ ਹੁਣ ‘ਕਦੇ ਵੀ ਅੱਛੇ ਦਿਨ ਨਹੀਂ ਆਉਣਗੇ’ ਦੀ ਭਾਵਨਾ ਨੂੰ ਪ੍ਰਗਟਾਉਣ ਵਾਲਾ ਸਾਬਤ ਹੋਣ ਦੀ ਆਸ ਹੈ। ਮੰਤਰੀ ਵੱਲੋਂ ਸਪਸ਼ਟ ਕਰਨਾ ਕਿ ‘ਮੱਧ ਵਰਗ ਆਪਣਾ ਧਿਆਨ ਖੁਦ ਰੱਖੇ’ ਤੋਂ ਸਪਸ਼ਟ ਅਰਥ ਹੈ ਕਿ ਭਾਰਤ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਦਾ ਜਤਨ ਆਰੰਭ ਹੋ ਗਿਆ ਹੈ। ਮੰਤ੍ਰੀ ਦਾ ਇਹੋ ਕਥਨ ਬਜਟ ਉਪਰ ਪ੍ਰਧਾਨ ਮੰਤਰੀ ਦੀ ਉਸ ਟਿੱਪਣੀ ਦੀਆਂ ਧੱਜੀਆਂ ਉਡਾ ਦਿੰਦਾ ਹੈ ਕਿ ‘ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ’। ਅਮੀਰਾਂ, ਸੁਪਰ ਅਮੀਰਾਂ, ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਸਿਵਾ ਇਸ ਬਜਟ ਵਿੱਚ ਕਿਸੇ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਹੈ। ਹਾਂ ਆਮ ਲੋਕ ਅਤੇ ਮੁਲਾਜ਼ਮ ਰੋਣ ਨਾ ਇਸ ਲਈ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਚੁੰਘਣ ਵਾਸਤੇ 12 ਰੁਪਏ ਵਿੱਚ 2 ਲੱਖ ਦਾ ਦੁਰਘਟਨਾ ਬੀਮਾਂ, ਮਾਸਿਕ ਟਰਾਂਸਪੋਰਟ ਭੱਤਾ 800 ਰੁਪਏ ਤੋਂ 1600 ਰੁਪਏ ਕਰ ਦਿੱਤਾ ਗਿਆ ਹੈ। ਟੈਕਸ ਭਰਨ ਵਾਲੇ ਸ਼ਰੀਫ਼ ਆਮ ਵਰਗ ਅਤੇ ਮੱਧ ਵਰਗ ਉਪਰ ਸਰਵਿਸ ਟੈਕਸ ਨੂੰ ਵਧਾ ਕੇ 14% ਕਰਨ ਨਾਲ ਜੋ ‘ਰਾਈ ਮਾਤਰ’ ਰਾਹਤ ਦਿੱਤੀ ਗਈ ਸੀ ਉਸ ਨੂੰ ਵੀ ਸਰਕਾਰ ਨੇ ਆਪਣੇ ਲਈ ‘ਅੰਬ ਬਣਾ’ ਚੂਸ ਲਿਆ ਹੈ। ਸੀਮੈਂਟ, ਘਰ ਖਰੀਦਣਾ ਤੇ ਬਨਾਉਣਾ, ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਭੁਗਤਾਨ, ਹਸਪਤਾਲ ਵਿੱਚ ਇਲਾਜ ਕਰਾਉਣਾ, ਮਨੋਰੰਜਨ ਕਰਨਾ ਅਤੇ ਬਾਹਰ ਖਾਣਾ ਪੀਣਾ, ਸੈਰ ਸਪਾਟਾ, ਕੋਰੀਅਰ ਭੇਜਣਾ, ਫੋਨ ਬਿੱਲ, ਵਾਈ ਫਾਈ ਬਿੱਲ, ਟੀ. ਵੀ. ਕੇਬਲ ਬਿੱਲ, ਜਿਮ ਜਾਣਾ, ਸਪਾ, ਬਿਊਟੀ ਪਾਰਲਰ, ਵਿਆਹ ਸ਼ਾਦੀਆਂ ਦੇ ਟੈਂਟ, ਠੰਢੇ, ਬੱਚਿਆਂ ਲਈ ਥੀਮਪਾਰਕ ਜਾਣਾ, ਡੱਬਾ ਬੰਦ ਅਤੇ ਪੋਲੀ ਪੈਕ ਕੋਈ ਵੀ ਸਾਮਾਨ ਖਰੀਦਣਾ, ਉਸਾਰੀ ਹਿਤ ਲੋੜੀਂਦੀਆਂ ਆਰਕੀਟੈਕਟ ਦੀ ਸੇਵਾ ਆਦਿ ਆਮ ਜੀਵਨ ਦੀਆਂ ਰੋਜ ਮਰਾ ਦੀਆਂ ਬਹੁਤ ਸਾਰੀਆਂ ਵਸਤਾਂ ਅਤੇ ਸੇਵਾਵਾਂ ਮਹਿੰਗੀਆਂ ਕੀਤੀਆਂ ਗਈਆਂ ਹਨ।ਜਿਸ ਦੇ ਪ੍ਰਭਾਵ ਨੌਕਰੀ ਪੇਸ਼ਾ ਅਤੇ ਮੱਧ ਵਰਗੀ ਲੋਕਾਂ ਨੂੰ ਸਹਿਣੇ ਪੈਣਗੇ। ਇੰਨਾ ਤੇ ਰੇਲ ਭਾੜੇ ਦੀਆਂ ਦਰਾ ਵਧਾਉਣ ਦਾ ਵੀ ਸਿੱਧਾ ਅਸਰ ਪਵੇਗਾ।  ਜਿਸ ਗਰੀਬੀ ਰੇਖਾ ਦੇ ਘਟੋਂ ਘਟ ਪੈਮਾਨੇ ਦੀ ਭਾਜਪਾ ਅਤੇ ਇਸ ਦੇ ਸਾਰੇ ਸਹਿਯੋਗੀ ਰੱਜ ਕੇ ਨਿੰਦਾ ਕਰਦੇ ਰਹੇ ਹਨ ਉਸ ਨੂੰ ਕਾਂਗਰਸ ਸਰਕਾਰ ਵਰਗਾ ਹੀ ਛੱਡ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਹੀ ਬਜਟ ਤਜਵੀਜ਼ਾਂ ਉਪਰ ਬਜਟ ਵਾਲੀ ਰਾਤ ਹੀ ਤੇਲ ਦੀਆਂ ਕੀਮਤਾਂ ਵਿੱਚ ਤਿੰਨ ਰੁਪਏ ਤੋਂ ਵੱਧ ਕੀਤਾ ਗਿਆ ਵਾਧਾ ਆਮ ਵਰਗ ਦੀ ਹੀ ਜੇਬ ਤੇ ਡਾਕਾ ਮਾਰੇਗਾ। ਇਸ ਨਾਲ ਸਰਕਾਰ ਨੇ ਪਿਛਲੇ ਦਰਵਾਜੇ ਤੋਂ ਆਪਣੀ ਆਮਦਨ ਵਿੱਚ ਵਾਧੂ ਵਾਧਾ ਕਰ ਲਿਆ ਹੈ। ਜਦ ਅਮੀਰਾਂ, ਸੁਪਰ ਅਮੀਰਾਂ ਨੂੰ ਟੈਕਸਾਂ ਵਿੱਚ ਰਾਹਤ ਦੇ ਗੱਫੇ ਵੰਡੇ ਜਾਣ ਤੇ ਅਸਲ ਲੋੜਵੰਦ ‘ਮੱਧ ਵਰਗ’ ਨੂੰ ਆਪਣੇ ਹਾਲਾਤ ਤੇ ਛੱਡ ਦਿੱਤਾ ਜਾਵੇਗੀ ਦੀ ਨਸੀਹਤ ਦਿੱਤੀ ਜਾਵੇ ਤਾਂ ਇਸ ਨੂੰ ਆਰਥਿਕ ਨਾਜ਼ੀਵਾਦ ਨਾ ਕਿਹਾ ਜਾਵੇ ਤਾਂ ਇਹ ਹੋਰ ਕੀ ਹੈ ?
ਕਿਸਾਨਾਂ ਨੂੰ ਰਾਹਤ ਦੇ ਨਾਮ ਤੇ ਹੋਰ ਜਿਆਦਾ ਕਰਜ਼ਾਈ ਬਣਾ ਕੇ ਖੁਦਕਸ਼ੀਆਂ ਵੱਲ ਝੁਕਾ ਨੂੰ ਵਧਾਵਾ ਹੀ ਦਿੱਤਾ ਗਿਆ ਹੈ ਕਿਉਂਕਿ ਆਸਾਨ ਅਤੇ ਲੋੜ ਤੋਂ ਵਾਧੂ ਕਰਜ਼ਾ ਕਿਸਾਨ ਨੂੰ ‘ਸ਼ਹਿਰੀ ਮਜ਼ਦੂਰ’ ਬਣਨ ਜਾਂ ਕਰਜ਼ੇ ਕਰਕੇ ‘ਖ਼ੁਦਕਸ਼ੀ’ ਵੱਲ ਹੀ ਪ੍ਰੇਰਿਤ ਕਰਦਾ ਪਿਆ ਹੈ। ਕਿਰਸਾਨੀ ਦੀਆਂ ਬੁਨਿਆਦੀ ਅਤੇ ਜ਼ਮੀਨੀ ਹਕੀਕਤ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕਰਕੇ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਅਕਸ ਹੀ ਪ੍ਰਗਟ ਕੀਤਾ ਹੈ। ਕਣਕ ਅਤੇ ਝੋਨੇ ਦੀ ਖਰੀਦ ਘਟਾਉਣ, ਐਫ. ਸੀ. ਆਈ. ਨੂੰ ਬੰਦ ਕਰਨ ਵੱਲ ਜਾਂਦੇ ਜਤਨ, ਸਵਾਮੀ ਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਦਰਕਿਨਾਰ ਕਰਨਾ, ਫਸਲੀ ਵਿਭਿੰਨਤਾ ਲਈ ਰਾਜ ਸਰਕਾਰ ਤੇ ਹੀ ਜਿੰਮੇਵਾਰੀ ਛੱਡਣੀ, ਅੱਧੀਆਂ ਤੋਂ ਜਿਆਦਾ ਕੇਂਦਰੀ ਯੋਜਨਾਵਾਂ ਦਾ ਭਾਰ ਰਾਜ ਸਰਕਾਰਾਂ ਤੇ ਪਾ ਦੇਣਾ, ਬਹੁਤ ਸਾਰੀਆਂ ਕੇਂਦਰੀ ਸਕੀਮਾਂ ਬੰਦ ਕਰ ਦੇਣੀਆਂ, ਵਿੱਤ ਮੰਤਰੀ ਵੱਲੋਂ ਇਕ ਸਾਰ ਕੌਮੀ ਖੇਤੀ ਮਾਰਕੀਟ ਕਾਇਮ ਕਰਨ ਦੇ ਐਲਾਨ ਨਾਲ ਅਤੇ ਆਰ.ਡੀ.ਐਫ. (ਮਾਰਕਟਿੰਗ ਤੇ ਲੱਗਣ ਵਾਲੀ ਮੰਡੀ ਫੀਸ ਤੇ ਪੇਂਡੂ ਵਿਕਾਸ ਫੰਡ) ਨੂੰ ਖ਼ਤਮ ਕਰ ਦੇਣ ਦਾ ਐਲਾਨ, ਮਾਰਕਟਿੰਗ ਲਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਰਾਜ ਸਰਕਾਰ ਦੀ ਜਿੰਮੇਵਾਰੀ ਬਣਾਉਣਾ, ਕੁਦਰਤੀ ਆਫ਼ਤਾਂ ਤੋਂ ਫਸਲਾਂ ਦੇ ਬੀਮੇ ਤੋਂ ਮੂੰਹ ਮੋੜਨਾ ਆਦਿ ਦਾ ਅਸਰ ਸਿੱਧਾ ਪੰਜਾਬ ਦੇ ਖੇਤੀ ਅਰਥਚਾਰੇ ਤੇ ਪੈਣਾ ਲਾਜ਼ਮੀ ਹੈ। ਇਹ ਸੋਚ ਬੁਨਿਆਦੀ ਸਹੂਲਤਾਂ ਦੀ ਤਬਾਹੀ ਵੱਲ ਲੈ ਜਾਏਗੀ। ਚਾਹੇ ਬਜਟ ਵਿੱਚ ਕਹਿਣ ਨੂੰ ਸਿਖਿਆ ਅਤੇ ਖੇਤੀ ਖੇਤਰ ਲਈ ਰਾਸ਼ੀ ਵਧਾਈ ਗਈ ਹੈ। ਜੋ ਕੁਝ ਖੋਹ ਲਿਆ ਗਿਆ ਹੈ ਉਹ ਵਧਾਈ ਗਈ ਰਾਸ਼ੀ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਕਾਰਪੋਰੇਟ ਘਰਾਣਿਆਂ ਹਵਾਲੇ ਮੰਡੀ ਅਤੇ ਕਿਸਾਨੀ ਨੂੰ ਛੱਡਣ ਵਾਲੇ ਪਾਸੇ ਵਧਾਵਾ ਦਿੰਦਾ, ਕੁਲ ਮਿਲਾ ਕੇ ਇਹ ਬਜਟ ਖੇਤੀ ਪ੍ਰਧਾਨ ਸੂਬਿਆਂ, ਦਿਹਾਤੀ ਖੇਤਰ ਅਤੇ ਸਿਖਿਆ ਤੰਤਰ ਦੇ ਖ਼ਿਲਾਫ਼ ਹੈ।  
     ਦੇਸ਼ ਵਿੱਚ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਲਘੂ ਉਦਯੋਗ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨਾ ਬਹੁਤ ਮਹਿੰਗਾ ਪਵੇਗਾ। ਇਸ ਖੇਤਰ ਨੂੰ ਅਣਡਿਠ ਕਰਨ ਨਾਲ 10% ਵਿਕਾਸ ਦਰ ਕੀਵੇਂ ਹਾਸਲ ਕੀਤੀ ਜਾਵੇਗੀ ? 20 ਹਜ਼ਾਰ ਕਰੋੜ ਰੁਪਏ ਦਾ ਕਾਇਮ ਕੀਤਾ ਜਾ ਰਿਹਾ ਫੰਡ ਇਸ ਵਿੱਚ ਕਿਵੇਂ ਸਹਾਈ ਹੋਵੇਗਾ ?
     ਪੰਜਾਬ ਨੂੰ ਬਿਹਾਰ, ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਰਗੀ ਵਿਸ਼ੇਸ਼ ਮਦਦ ਤੋਂ ਪਾਸੇ ਰੱਖਣਾ ਵਾਲਾ ਇਹ ਬਜਟ ਉਪਰੋਕਤ ਸਾਰੀਆਂ ਹੀ ਮਦਾਂ ਕਰਕੇ ਪੰਜਾਬ ਦੀ ਆਰਥਿਕਤਾ ਲਈ ਮਾਰੂ ਹੈ।ਅਨੁਮਾਨ ਮੁਤਾਬਕ ਰਾਜਾਂ ਨੂੰ ਟੈਕਸਾਂ ਦਾ ਜਿਹੜਾ ਵੱਧ ਹਿੱਸਾ ਦੇਣ ਦੀ ਗੱਲ ਕੀਤੀ ਗਈ ਹੈ ਉਹ ਛਲਾਵਾ ਹੀ ਸਾਬਤ ਹੋਵੇਗੀ। ਐਕਸਾਈਜ਼ ਡਿਊਟੀ ਦਾ ਵਧਾਇਆ ਜਾਣਾ, ਪੰਜਾਬ ਦੇ ਗੁਆਂਢੀ ਰਾਜਾਂ ਨੂੰ ਮਿਲ ਰਹੀਆਂ ਸਹੂਲਤਾਂ ਵਰਗੀਆਂ ਸਹੂਲਤਾਂ ਤੋਂ ਪੰਜਾਬ ਨੂੰ ਇਸ ਬਜਟ ਵਿੱਚ ਵੀ ਵਾਂਝਾ ਰੱਖਣਾ, ਸਾਈਕਲ ਉਦਯੋਗ, ਸਪੋਟਰਸ ਉਦਯੋਗ ਨੂੰ ਕੋਈ ਰਾਹਤ ਨਾ ਦੇਣੀ, ਮਹਿੰਗੀ ਬਿਜਲੀ, ਅਤੇ ਚੀਨ ਤੋਂ ਆਯਾਤ ਨੂੰ ਬੜਾਵਾ ਦੇਣ ਵਰਗੀਆਂ ਪਾਲਸੀਆਂ ਪੰਜਾਬ ਵਿੱਚ ਬਚੀ ਖੁਚੀ ਸਨਅਤ ਦਾ ਵੀ ਭੱਠਾ ਬਾਹ ਦੇਣਗੀਆਂ। ਬਜਟ ਵਿੱਚ ਐਲ.ਈ.ਡੀ. ਲਾਈਟ ਤੇ ਲੈਂਪਾ ਦੇ ਨਾਲੋਂ ਨਾਲ ਵੱਡੇ ਘਰਾਣੇ ਜਿਹੜਾ ਆਪਣਾ ਉਤਪਾਦਨ ਬੰਦ ਕਰਕੇ ਚੀਨ ਤੋਂ ਸਾਮਾਨ ਮੰਗਾ ਕੇ ਤੇ ਆਪੋ ਆਪਣੀ ਮੋਹਰ ਲਗਾ ਕੇ ਹਰ ਤਰ੍ਹਾਂ ਦਾ ਖਪਤ ਦਾ ਸਾਮਾਨ ‘ਘਰੇਲੂ’ ਬਣਾ ਕੇ ਮਾਰਕਿਟ ਵਿੱਚ ਭੇਜ ਰਹੇ ਹਨ, ਉਸ ਨਾਲ ਭਾਰਤੀ ਉਦਯੋਗ ਅਤੇ ਮੰਡੀ ਤਬਾਹ ਹੋ ਰਹੀ ਹੈ। ਪੇਸ਼ ਕੀਤਾ ਬਜਟ ਇਸ ਸੋਚ ਅਤੇ ਪਹੁੰਚ ਨੂੰ ਹੋਰ ਬੜਾਵਾ ਦਿੰਦਾ ਹੈ। ਲਗਭਗ 300 ਕਰੋੜ ਰੁਪਏ ਦਾ ਸਾਲਾਨਾ ਚੀਨ ਤੋਂ ਆਉਣ ਵਾਲਾ ਮਾਲ ਹੁਣ ਲਗਭਗ 1700 ਕਰੋੜ ਤੇ ਪਹੁੰਚ ਗਿਆ ਹੈ। ਡਰੈਗਨ ਖੁਸ਼ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੀ ਆਇਆ ਕਹਿਣ ਲਈ ਉਤਾਵਲਾ ਹੈ ਕਿਉਂਕਿ ਉਹ ਸਮਝ ਗਿਆ ਹੈ ਕਿ ਉਸ ਦਾ ਇਹ ਵਪਾਰ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਦੁੱਗਣਾ ਹੋ ਜਾਵੇਗਾ। ਪੰਜਾਬ ਨੂੰ ਤਾਂ ਇਸ ਬਜਟ ਵਿੱਚ ਕੁਝ ਵੀ ਨਹੀਂ ਮਿਲਦਾ ਜਾਪਦਾ । ਹਾਂ ਵਿੱਤ ਮੰਤਰੀ ਨੇ ਆਪਣੇ ਚੋਣ ਹਲਕੇ ਲਈ ਬਾਗਬਾਨੀ ਲਈ ਉਚੇਰੀ ਸਿੱਖਿਆ ਸੰਸਥਾ ਅਤੇ ਜਲ੍ਹਿਆਂਵਾਲੇ ਬਾਗ਼ ਨੂੰ ਸੈਰ ਸਪਾਟਾ ਵਜੋਂ ਵਿਕਸਤ ਕਰਨ ਦੇ ਦਿੱਤੇ ਪ੍ਰਾਜੈਕਟ ਕੁਝ ਵੀ ਨਹੀਂ ਸਵਾਰ ਸਕਦੇ। ਜਿੱਥੋਂ ਤਕ ਏਮਜ਼ ਵਰਗੀ ਸੰਸਥਾ ਦਾ ਸਵਾਲ ਹੈ ਤਾਂ ਇਹ ਤਾਂ ਪਹਿਲਾਂ ਹੀ ਸਰਕਾਰ ਘੋਸ਼ਿਤ ਕਰ ਚੁਕੀ ਹੈ ਕਿ ਭਾਰਤ ਦੇ ਹਰ ਸੂਬੇ ਨੂੰ ਇੱਕ ਇੱਕ ‘ਏਮਜ਼’ ਮਿਲੇਗਾ। ਇਹ ਕੋਈ ਪੰਜਾਬ ਲਈ ਹੀ ਖ਼ਾਸ ਨਹੀਂ ਹੈ। ਪੰਜਾਬ ਨੂੰ ਲੋੜ ਤਾਂ ਕੈਂਸਰ, ਕਾਲੇ ਪੀਲੀਏ ਅਤੇ ਹੋਰ ਲਾ ਇਲਾਜ ਬਿਮਾਰੀਆਂ ਤੋਂ ਬਚਾਉਣ ਦੀ ਹੈ । ਪੀਣ ਵਾਲੇ ਪਾਣੀ, ਨਹਿਰੀ ਪਾਣੀ, ਜ਼ਮੀਨ ਹੇਠਲੇ ਪਾਣੀ, ਧਰਤੀ ਅਤੇ ਅਨਾਜ ਨਾਲ ਪਉਣ ਪਾਣੀ ਦੇ ਜ਼ਹਿਰੀ ਕਰਨ ਦੀ ਸਮਸਿਆ ਪੰਜਾਬ ਪ੍ਰਤੀ ਪਹੁੰਚ ਲਈ ਸ਼੍ਰੋਮਣੀ ਪਹਿਲ ਹਨ। ਜਿਸ ਨਾਲ ਰੋਜ਼ਾਨਾ ਸੈਂਕੜੇ ਪੰਜਾਬੀ ਮਰਦੇ ਪਏ ਹਨ। ਇਸ ਪਾਸੇ ਕੁਝ ਵੀ ਨਾ ਕਰਨਾ ਮਨੁੱਖੀ ਨਸਲ ਨਾਲ ਅਪਰਾਧ ਹੈ। ਇਤਨੀ ਜਿਆਦਾ ਲੋੜ ਹਸਪਤਾਲਾਂ ਦੀ ਨਹੀਂ ਸਗੋਂ ਅਜਿਹੀਆਂ ਮਾਰੂ ਅਤੇ ਲਾ ਇਲਾਜ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਨਾਂ ਤੋਂ ਪੰਜਾਬ ਨੂੰ ਨਜਾਤ ਦਿਵਾਉਣ ਦੀ ਹੈ। ਅਜ਼ਾਦੀ ਦੇ 68 ਵਰ੍ਹੇ ਲੰਘ ਜਾਣ ਤੋਂ ਬਾਅਦ ਵੀ ਪੰਜਾਬ ਦੇ 80% ਲੋਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਨਾ ਮਿਲ ਪਾਉਣਾ ਅਤੇ ਖੇਤੀ ਲਈ ਨਹਿਰੀ ਪਾਣੀ ਦੀ ਅਣਹੋਂਦ ਰਹਿਣਾ ਇਸ ਸੂਬੇ ਪ੍ਰਤੀ ‘ਅਗਾਂਹ ਵਧੂ ਅਤੇ ਵਿਕਸਿਤ’ ਸੂਬਾ ਕਹਿਣ ਵਾਲਿਆਂ ਦੀ ਪੋਲ ਖੋਲ ਦਿੰਦਾ ਹੈ। ਜਿਸ ਪਾਸੇ ਸਰਕਾਰੀ ਜਤਨ ਸਿਫ਼ਰ ਹਨ। ਜਿੱਥੋਂ ਤਕ ਹਸਪਤਾਲਾਂ ਦਾ ਜਾਲ ਵਿਛਾਉਣ ਦੀ ਗੱਲ ਹੈ ਤਾਂ ਉਹ ਕਰਜ਼ਾਈ ਕਿਸਾਨ ਨੂੰ ਹੋਰ ਕਰਜ਼ਾਈ ਬਣਾਉਣ ਦੀ ਪਹਿਲ ਹੈ ਕਿਉਂਕਿ ਮੋਦੀ ਸਰਕਾਰ ਨੇ ਕੈਂਸਰ, ਕਾਲੇ ਪੀਲੀਏ ਅਤੇ ਹੋਰ ਜੀਵਨ ਉਪਯੋਗੀ ਦਵਾਈਆਂ ਦੇ ਰੇਟ ਤਾਂ ਆਉਂਦੇ ਸਾਰ ਹੀ 500 ਤੋਂ ਹਜ਼ਾਰ ਗੁਣਾ ਤਕ ਵਧਾ ਦਿੱਤੇ ਸਨ। ਜਿੰਨਾਂ ਨੂੰ ਬਜਟ ਵਿੱਚ ਘਟਾਇਆ ਨਹੀਂ ਗਿਆ ਹੈ।ਸਮਝ ਤੋਂ ਪਰੇ ਹੈ ਕਿ ਹਰ ਖੇਤਰ ਵਿੱਚ ਪੰਜਾਬ ਲਈ ਮਾਰੂ ਇਸ ਬਜਟ ਨੂੰ ਪੰਜਾਬ ਦੇ ਮੁੱਖ ਮੰਤ੍ਰੀ ਨੇ "ਪੰਜਾਬ ਨੂੰ ਇੱਕ ਅਗਾਂਹਵਧੂ ਸੂਬੇ ਵਜੋਂ ਵਿਕਸਿਤ ਕਰਨ ਦੀ ਐਨ.ਡੀ.ਏ. ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਅਤੇ ਪੰਜਾਬ ਦਾ ਖ਼ਾਸ ਖ਼ਿਆਲ ਰੱਖਿਆ ਗਿਆ” ਕਹਿ ਕੇ ਕਿਵੇਂ ਸਵਾਗਤ ਕਰ ਦਿੱਤਾ। ਉਪ ਮੁੱਖ ਮੰਤ੍ਰੀ ਵਲੋਂ ਇਸ ਬਜਟ ਨੂੰ "ਵਿਕਾਸ ਮੁਖੀ ਅਤੇ ਲੋਕ ਪੱਖੀ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਨੂੰ ਹੁਲਾਰਾ ਦੇਣ ਵਾਲਾ” ਕਰਾਰ ਦੇਣਾ ਆਪਣੇ ਆਪ ਵਿੱਚ ਹੀ ਅਸਚਰਜ ਹੈ।
     ਬਜਟ ਵਿੱਚ ਕਾਰਪੋਰੇਟ ਟੈਕਸ ਘਟਾ ਕੇ 25% ਤਕ ਕਰਨਾ ਅਤੇ ਇਸ ਨੂੰ ਅਗਲੇ ਚਾਰ ਸਾਲਾਂ ਤਕ ਘਟਾਈ ਜਾਣਾ, ਵੈਲਥ ਟੈਕਸ ਖ਼ਤਮ ਕਰਨਾ, ਬੀਮਾ ਟੈਕਸ ਖ਼ਤਮ ਕਰਨਾ, ਪੂੰਜੀ ਪਰਵਾਹ ਤੇ ਸਰਕਾਰ ਦਾ ਨਿਯੰਤਰਣ ਕਰਨਾ, ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਪੋਰਟਫੋਲੀਓ ਨਿਵੇਸ਼ ਵਿਚਕਾਰ ਫ਼ਰਕ ਮੁਕਾਉਣਾ, ਵਿਦੇਸ਼ੀ ਨਿਵੇਸ਼ ਦੇ ਨਿਯਮ ਸਰਲ ਅਤੇ ਆਸਾਨ ਬਣਾਉਣੇ ਵਰਗੀਆਂ ਸਹੂਲਤਾਂ ਦੇਣ ਵਾਲਾ ਇਹ ਬਜਟ ‘ਮੇਕ ਇਨ ਇੰਡੀਆ’ ਦਾ ਸੁਪਨਾ ਦਿਖਾ ਕੇ "ਘਰੇਲੂ ਉਦਯੋਗ” ਦਾ ਸਰਬ ਨਾਸ਼ ਕਰਨ ਵਾਲਾ ਰਾਹ ਪੁਖਤਾ ਕਰਦਾ ਸਾਬਤ ਹੁੰਦਾ ਹੈ। ਹੁਣ ਤਕ ਦੇ ਸੰਸਦੀ ਭਾਰਤੀ ਇਤਿਹਾਸ ਵਿੱਚ ਇਹ ਪਹਿਲਾਂ ਬਜਟ ਹੈ ਜਿਹੜਾ ਸਿਆਸੀ ਇੱਛਾ ਸ਼ਕਤੀ ਤੋਂ ਬਗੈਰ, ਕਿਸੇ ਲੋਕਤੰਤਰੀ ਸਰਕਾਰ ਦੀ ਬਜਾਏ, ਕਾਰਪੋਰੇਟ ਘਰਾਣਿਆਂ ਦੇ ਅਫ਼ਸਰਾਂ ਵੱਲੋਂ ‘ਆਪਣੇ ਲਈ’ ਤਿਆਰ ਕੀਤਾ ਗਿਆ ਦੀ ਸਪਸ਼ਟ ਝਲਕ ਦਿੰਦਾ ਹੈ। ਇਸ ਦਾ ਤੁਸੀ ਪੂਰਾ ਅਧਿਐਨ ਕਰ ਲਵੋ ਤੁਹਾਨੂੰ ਇਹ ਸਮਝ ਹੀ ਨਹੀਂ ਪੈਂਦੀ ਕਿ ਇਸ ਵਿੱਚ ‘ਦੇਸ਼ ਦੇ ਸਵੈ ਸਾਧਨਾਂ ਤੋਂ ਆਮ ਲੋਕਾਂ ਲਈ ਵਿਕਾਸ’ ਲਈ ਕੀ ਹੈ? ਦੇਸ਼ ਅਤੇ ਵਿਦੇਸ਼ ਦੇ ‘ਮਲਕ ਭਾਗੋਆਂ’ ਦੀ ਸੋਚ ਕਿ ‘ਆਪਣਾ ਫ਼ਾਇਦਾ ਅਤੇ ਮੁਨਾਫ਼ਾ ਰਾਤੋਂ ਰਾਤ ਚਾਰ ਗੁਣਾ ਕਰ ਲਓ’ ਦੀ ਪ੍ਰੇਰਨਾ ਨਾਲ ਤਿਆਰ ਕਰਵਾਇਆ ਗਿਆ ਬਜਟ ਹੈ। ਜਿਸ ਵਿੱਚੋਂ ਸੰਸਾਰ ਪੱਧਰ ਤੇ ਅੱਧੀਆਂ ਰਹਿ ਗਈਆਂ ਤੇਲ ਕੀਮਤਾਂ ਦਾ ਫ਼ਾਇਦਾ ਭਾਰਤ ਦੇ ਗਰੀਬ ਅਤੇ ਮੱਧ ਵਰਗ ਤਕ ਪਹੁੰਚਾਉਣ ਤੋਂ ਰੋਕਿਆ ਗਿਆ ਹੈ। ਕੁਲ ਮਿਲਾ ਕੇ ਇਹ ਬਜਟ ਇੱਕ ਅਜਿਹਾ ਆਰਥਿਕ ਗੁਤਾਵਾ ਹੈ ਜੋ ਵਲੈਤੀ ਨਸਲ ਲਈ ਤਿਆਰ ਕਰਕੇ, ਕਾਰਪੋਰੇਟ ਘਰਾਣਿਆਂ ਨੂੰ ‘ਭਾਰਤ ਨੂੰ ਸਬਸਿਡੀ ਰੇਟ ਤੇ ਵੇਚ ਦੇਣ’ ਦਾ ਉਪਰਾਲਾ ਕਰਦਾ ਦਿਸਦਾ ਹੈ। ਇਵੇਂ ਲੱਗਦਾ ਹੈ ਜਿਵੇਂ ਮੋਦੀ ਸਰਕਾਰ ਸੁਪਰ ਅਮੀਰਾਂ ਅਤੇ ਉਨ੍ਹਾਂ ਵੱਲੋਂ ਚਲਦੀਆਂ ਕੰਪਨੀਆਂ ਦਾ ਉਹ ਕਰਜ ਉਤਾਰ ਰਹੀ ਹੈ ਜੋ ਉਸ ਨੂੰ ਸਰਕਾਰ ਬਣਾਉਣ ਲਈ ਦਿੱਤਾ ਗਿਆ ਸੀ। 
ਬਿਨਾ ਕੋਈ ਯੋਜਨਾ ਸਾਹਮਣੇ ਲਿਆਏ, 2022 ਤਕ ਸਾਰਿਆਂ ਨੂੰ ਘਰ ਦੇਣ ਜਿਹੇ ਸੁਪਨੇ ਕਿਵੇਂ ਸਾਕਾਰ ਹੋਣਗੇ ਇਸ ਬਾਰੇ ਬਜਟ ਉਵੇਂ ਹੀ ਖ਼ਾਮੋਸ਼ ਹੈ ਜਿਵੇਂ ਇਹ ਗਰੀਬੀ ਹਟਾਉਣ, ਕਾਲਾ ਧਨ ਵਾਪਸ ਲਿਆਉਣ, ਹਰ ਭਾਰਤੀ ਦੇ ਖਾਤੇ ਵਿੱਚ ਲੱਖਾਂ ਰੁਪਏ ਜਮਾ ਕਰਾਉਣ, ਨਾਨਪ੍ਰੋਫਾਰਮਿੰਗ ਖ਼ਾਤਿਆ ਵਿੱਚ ਪਏ 8.9 ਲੱਖ ਕਰੋੜ ਰੁਪਏ ਨੂੰ ਜ਼ਬਤ ਕਰਨ, ਖੇਤੀ ਉਪਜ ਨੂੰ ਮੁੱਲ ਸੂਚਕ ਅੰਕ ਨਾਲ ਜੋੜਨ, ਸਾਰੀਆਂ ਜਿਨਸਾਂ ਦਾ ਘਟੋਂ ਘਟ ਖਰੀਦ ਮੁੱਲ ਤੈ ਕਰਨ, ਬੇਰੁਜ਼ਗਾਰੀ, ਰਿਸ਼ਵਤ, ਜਮਾ ਖੋਰੀ ਅਤੇ ਕਿਸਾਨਾਂ ਨੂੰ ਖ਼ੁਦਕਸ਼ੀ ਤੋਂ ਬਚਾਉਣ ਵਰਗੀਆਂ ਆਪਣੇ ਚੋਣ ਮਨੋਰਥ ਪੱਤਰ ਵਿਚਲੇ ਵਾਇਦਿਆਂ ਪ੍ਰਤੀ ਚੁੱਪ ਹੈ। ਇਹ ਬਜ਼ਟ ਅਜਿਹੀ ਆਸ ਪੈਦਾ ਕਰ ਰਹਾ ਹੈ ਕਿ ਇਹ ਬਜ਼ਟ ਇਨਾਂ ਸਭ ਅਲਾਮਤਾਂ ਨੂੰ ਹੋਰ ਵਧਾਏਗਾ ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
9888123654 

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ। ਦਲ ਖਾਲਸਾ ਅਲਾਇੰਸ

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

ਪੰਜਾਬ ਦੀ ਪੱਤਰਕਾਰੀ ਚੋਂ ਲੋਕਾਂ ਦੀ ਆਵਾਜ਼ ਬਣ ਕੇ ਉਭਰਿਆ ਸ਼ਬਦਾਂ ਦਾ ਬਾਦਸ਼ਾਹ ਜਤਿੰਦਰ ਪੰਨੂ ਵਤਨ ਪੰਜਾਬ ਤੋਂ ਅਮਰੀਕਨ ਫੇਰੀ ਤੇ ਆਏ ਹੋਏ ਹਨ। ਜਤਿੰਦਰ ਪੰਨੂ ਦੇ ਪਾਠਕਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਅਤੇ ਉਹਨਾਂ ਦੇ ਸਵਾਗਤ ਲਈ ਉਪ੍ਰੰਤ ਉਹਨਾਂ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਕੈਲੇਫੋਰਨੀਆ ਦੇ ਸੈਂਟਾ ਕਲਾਰਾ ਸ਼ਹਿਰ ਦੇ ਬੰਬੇ ਗਾਰਡਨ ਚ ਇੱਕ ਭਰਵੀਂ ਬੈਠਕ ਦਾ ਪ੍ਰਬੰਧ ਕੀਤਾ ਗਿਆ। ਇਸ ਬੈਠਕ ਦੌਰਾਨ ਜਤਿੰਦਰ ਪੰਨੂ ਜੀ ਨੂੰ ਸਾਂਝੀ ਸੋਚ ਪੰਜਾਬੀ ਅਖਬਾਰ ਵੱਲੋਂ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਤੇ ਸ੍ਰ ਕੁਲਦੀਪ ਸਿੰਘ ਢੀਂਡਸਾ ਵੱਲੋਂ ਸਾਂਝੇ ਤੌਰ ਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਫੋਟੋ ਚ ਨਜ਼ਰ ਆ ਰਹੇ ਹਨ ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਸਾਂਝੀ ਸੋਚ ਪੰਜਾਬੀ ਅਖਬਾਰ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਸੈਨਹੋਜੇ ਗੁਰੂ ਘਰ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਅਮਰੀਕਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਂਸਲ, ਬੇ ਏਰੀਆ ਸਿੱਖ ਅਲਾਇੰਸ ਆਦਿ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

Wednesday, April 15, 2015

ਨਾਨਕਸ਼ਾਹੀ ਕੈਲੰਡਰ 2015 (ਅ:ਸ਼੍ਰੋ:ਗੁ:ਪ੍ਰ:ਕ:, ਦਲ ਖਾਲਸਾ ਅਲਾਇੰਸ) Dal Khalsa Alliance

ਨਾਨਕਸ਼ਾਹੀ ਕੈਲੰਡਰ 2015 (ਅ:ਸ਼੍ਰੋ:ਗੁ:ਪ੍ਰ:ਕ:, ਦਲ ਖਾਲਸਾ ਅਲਾਇੰਸ)
ਨਾਨਕਸ਼ਾਹੀ ਕੈਲੰਡਰ 2015 (ਅ:ਸ਼੍ਰੋ:ਗੁ:ਪ੍ਰ:ਕ:, ਦਲ ਖਾਲਸਾ ਅਲਾਇੰਸ)

ਨਾਨਕਸ਼ਾਹੀ ਕੈਲੰਡਰ 2015 (ਅ:ਸ਼੍ਰੋ:ਗੁ:ਪ੍ਰ:ਕ:, ਦਲ ਖਾਲਸਾ ਅਲਾਇੰਸ)
ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮੈਰਕਿਨ ਸਿਖਾਂ ਦੀ ਪੁਰਜੋਰ ਮੰਗ ਤੇ ਆਪਣੀਆਂ ਤਕਰੀਬਨ 17 ਸਹਿਯੋਗੀ ਸਮਾਜਿਕ ਤੇ ਧਾਰਮਿਕ ਪੰਥਕ ਸੰਸਥਾਵਾਂ ਦੇ ਕਾਫਲੇ ਦੇ ਸਹਿਯੋਗ ਨਾਲ ਅਮੈਰਕਿਨ ਸਿੱਖ ਇਤਿਹਾਸ ਚ ਪਹਿਲ ਦੇ ਅਧਾਰ ਤੇ, "ਖਾਲਸਾ ਸਾਜਨਾ ਦਿਵਸ" ਦੇ ਮੌਕੇ "ਸਿੱਖ ਵੱਖਰੀ ਕੌਮ" ਨੂੰ ਸਮਰਪਿਤ ਪੰਜਾਬੀ ਪਰਿੰਟ ਮੀਡੀਏ ਦੇ ਸਾਂਝੀ ਸੋਚ ਵੀਕਲੀ ਪੰਜਾਬੀ ਨਿਊਜ਼ ਪੇਪਰ ਵਾਲੀਅਮ 3 ਅੰਕ 17 ਚ ਨਾਨਕਸ਼ਾਹੀ ਕੈਲੰਡਰ 2015 ਛਾਪਿਆ ਹੈ। ਇਸ ਕੈਲੰਡਰ ਨੂੰ ਤੁਸੀਂ ਇਥੋਂ www.sanjhisoch.com ਡਾਊਨਲੋਡ ਕਰ ਸਕਦੇ ਹੋ।

510-774-5909
ਪਰਮਜੀਤ ਸਿੰਘ ਸੇਖੋਂ (ਦਾਖਾ)
ਪ੍ਰਧਾਨ, ਦਲ ਖਾਲਸਾ ਅਲਾਇੰਸ।
ਅਡਵਾਇਜ਼ਰ, ਕੌਂਸਲ ਆਫ ਖਾਲਸਤਾਨ।
ਫਾਊਂਡਰ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।
ਮੈਂਬਰ, ਦਾ ਸਿੱਖ ਐਜੂਕੇਸ਼ਨਲ ਟਰਸਟ ਕੈਨੇਡਾ।
ਮੀਡੀਆ ਇੰਚਾਰਜ, ਬੇ ਏਰੀਆ ਸਿੱਖ ਅਲਾਇੰਸ।
ਜਨਰਲ ਸਕੱਤਰ, ਦਲ ਖਾਲਸਾ ਆਫ ਅਮਰੀਕਾ।
ਚੇਅਰਪ੍ਰਸਨ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ।
ਬੋਰਡ ਮੈਂਬਰ, ਵਰਲਡ ਸਿੱਖ ਕੌਂਸਲ/ਅਮੈਰਕਿਨ ਸਿੱਖ ਕੌਂਸਲ।
ਕੌਆਰਡੀਨੇਟਰ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਚੀਫ ਐਡੀਟਰ, ਫਰੀਡਮ ਪੋਸਟ ਸਿੱਖ ਨੇਸ਼ਨ ਅਤੇ ਖਾਲਸਤਾਨ ਨਿਊਜ਼।

Tuesday, April 14, 2015

ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ

ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ
ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ


ਸਿੱਖਾ ਦੇ ਗੱਲੇ ਵਿਚ ਪਾਇਆ ਹਿੰਦੂ ਟੱਲ ਨਹਿਰੂ ਗਾਂਧੀ ਨੇ ।
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਿੱਖਾ ਲੀਡਰਾਂ ਨੇ ਸਿੱਖ ਕੌਮ ਨੂੰ ਨੂੱੜ ਕਿ ਹਿੰਦੂਵਾਂ ਮੁਹਰੇ ਗੁਲਾਮ ਸੁੱਟ ਦਿੱਤਾ ਹੈ । ਤਾਂ ਹੀ ਹੁਣ ਸਿੱਖਾਂ ਦੇ ਗੱਲੇ ਵਿਚ ਹਿੰਦੂ ਵਿਰਸੇ, ਹਿੰਦੂ ਫੈਮਲੀ ਲਾਅ ਦਾ ਟੱਲ ਲੱਟਕ ਰਿਹਾ ਹੈ  । Article 25 clause[b] Explanation 2 ਇਹ ਕਿਹ ਰਿਹਾ ਹੈ  । ਸਿੱਖਾ ਤੂੰ ਕਿਰਪਾਨਾਂ ਪਹਿਨ ਲਾ ਕਿਰਪਾਨਾਂ ਰੱਖ ਲੈ ।  ਸਿੱਖ ਰਸਮੋਂ ਰਿਵਾਜਾਂ ਅਨੂਸਾਰ ਨਾਲ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਬੱਚਿਆ ਦੀਆਂ ਵਿਆਹ ਸ਼ਾਦੀਆਂ ਜਾਂ ਹੋਰ ਧਾਰਮਿਕ ਕਾਰਜ ਕਰ ਲੈ ਪਰ ਉਸ ਉਪਰ ਮੋਹਰ, ਸਟੰਪ ਸਿਰਫ ਹਿੰਦੂਵਾਂ ਦੀ ਹੀ ਲਗੇਗੀ ਕਿਉਂਕਿ ਇਹ
 ਸਾਰਾ ਕੁਝ ਹਿੰਦਵਾਂ ਦੀ ਇਕ ਕਲਾਸ ਸੈਕਸ਼ਨ ਵਿਚੋ ਹੀ ਹੈ ।
HS Aujla


RESOLUTION OF SIKH STATE of the
SHIROMANI GURDWARA PRABANDHAK COMMITTEE

March 9th, 1946, Sri Amritsar, Panjab

Resolution No. 18

RESOLUTION OF SIKH STATE

The general house of the Shiromani Gurdwara Prabandhak Committee met under the presidency of Jathedar Mohan Singh Nagoke on March 9, 1946 at the S.G.P.C. headquarters, Teja Singh Samundri Hall, Amritsar.
This meeting was attended by 80 elected members of the S.G.P.C.Sardar Basant Singh of village Kukkar proposed the following resolution:
"The present political state of affairs in the country hold out ominous portents for all nations, including the Sikhs. In view of the revolutionary changes which are occurring in the country and realising the need to protect Sikh identity:

A. The Shiromani Gurdwara Prabandhak Committee (S.G.P.C.) declares that the Sikhs are a nation;
B. This general house of the S.G.P.C. considers it imperative to have a Sikh state to preserve the main Sikh shrines, Sikh social practices, Sikh self-respect and pride, Sikh sovereignty and the future prosperity of the Sikh people.

Therefore this house appeals to the Sikh people to endeavour to achieve the goal of a Sikh state." The aforesaid resolution was seconded by S. Amar Singh Dosanjh. He said that under the present circumstances, the establishment of a Sikh state is necessary for the protection and propagation of the Sikh religion. He further opined that Sikhs are a nation and possess all the attributes of nationhood. He emphatically stated that any attempt to dub the Sikhs as a branch of a Hindu tree is an attempt to denigrate our separate identity and a ploy to assimilate us into the vastness of Hinduism. The Sikh people cannot progress and prosper as slaves of another nation. Our numerical minority cannot be hindrance to the formation of a separate Sikhs state. We are entitled to the same share as that of the majority community.

S.Gurdit Singh of Jhang Maghiana said that the resolution with the approval of the Sikh Sangat should be put forward in the next meeting.

S. Gurdial Singh Rajoana extended his support to the resolution.

S. Sohan Singh Jalal Usram, S. Wazir Singh Montgomery and S. Santa Singh Bhangali said that this important resolution must be put forward only with the approval of the Sikh Sangat.

Speaking in favour of the resolution, Giani Kartar Singh said that soon discussions and deliberations are to take place regarding the new political status of Hindustan and therefore such an important issue must not be postponed. The considered opinion of the S.G.P.C. must be formulated and circulated among the Sikh national leadership.
Our idea and conception of the Sikh state is clear and unhindered.
Sikhs are a nation, as such the Sikh people and the clean-shaven with shorn hair are the only two nations. It is crucial to have a territory wherein Sikhs can live freely and be masters of their own
destiny.

S. Kartar Singh Jhabbar also gave his consent to the resolution.

*The Resolution was put to voice vote and was unanimously passed by show of hands.

(- SIGNED -)
S. Beant Singh, Member Jathedar Mohan Singh Nagoke, President
S. Amar Singh Dosanjh, Member
J. Gurdit Singh Jhang Maghiana, Member
Gurdial Singh Rajoana, Member
S. Sohan Singh Jalal Usram, Member
Wazir Singh Montgomery, Member
S. Santa Singh Bhangali, Member


Posted by                       
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Sunday, April 12, 2015

ਦਰਬਾਰ ਸਾਹਿਬ ਅਤੇ ਤਾਜਮਹਿਲ ਦਾ ਸਮਾਂ ੧੭ਵੀਂ ਸਦੀ ਦਾ ਹੀ ਹੈ । Dal Khalsa Alliance

ਦਰਬਾਰ ਸਾਹਿਬ ਅਤੇ ਤਾਜਮਹਿਲ ਦਾ ਸਮਾਂ ੧੭ਵੀਂ ਸਦੀ ਦਾ ਹੀ ਹੈ ।  
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਦਰਬਾਰ ਸਾਹਿਬ ਅਤੇ ਤਾਜਮਹਿਲ ਦਾ ਸਮਾਂ ੧੭ਵੀਂ ਸਦੀ ਦਾ ਹੀ ਹੈ ।  
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

     ਦੁਨੀਆਂ ਵਾਲ਼ਿਆਂ ਨੇ ਬਹੁਤ ਸਾਰੇ ਮਨੁੱਖਾਂ ਨੂੰ ਸੁਪਰਮੈਨ ਘੋਸ਼ਿਤ ਕੀਤਾ ਹੈ ।ਕੋਈ ਕਿਸੇ ਚੀਜ ਵਿੱਚ ਮਾਹਰ ਹੈ ਕੋਈ ਕਿਸੇ ਚੀਜ ਵਿੱਚ । ਕੁੱਝ ਉਦਾਹਰਣਾ ਇਸ ਪ੍ਰਕਾਰ ਹਨ :- ਅਮਰੀਕਾ ਦਾ ਮਿਸ਼ਟਰ ਡੀਮ ਜੋ ਕਿ ੨੧੦੦ ਕਿਲੋਮੀਟਰ ਲਗਾਤਾਰ ਦੌੜਨ ਤੋਂ ਬਾਅਦ ਵੀ ਥੱਕਿਆ ਨਹੀਂ । ਵਗਿਆਨੀਆਂ ਨੇ ਕਾਰਨ ਲੱਭਣ ਲਈ ਤੇ ਪਾਇਆ ਜਦੋਂ ਮਨੁੱਖ ਥੱਕਣਾ ਸ਼ੁਰੂ ਹੁੰਦਾ ਹੈ ਤਾਂ ਉਸ ਦੇ ਸਰੀਰ ਵਿੱਚ ਲੈਕਟਿਵ ਐਸਿਡ ਵੱਧਣਾ ਸ਼ੁਰੂ ਹੋ ਜਾਂਦਾ ਹੈ । ਮਿਸਟਰ ਡੀਮ ਜਿਉਂ ਜਿਉਂ ਦੌੜਦਾ ਹੈ ਉਸ ਦਾ ਲੈਕਟਿਵ ਐਸਿਡ ਘਟਣਾ ਸ਼ੁਰੂ ਹੋ ਜਾਂਦਾ ਹੈ । ਏਵੇਂ ਹੀ ਮਿਸਟਰ ਸਕੀਅ ਹੈ ਜਿਹੜਾ ੧੫੦ ਮੀਟਰ ਗਹਿਰੇ ਪਾਣੀ ਵਿੱਚ ੨੨ ਮਿੰਟ ਸਾਹ ਰੋਕ ਸਕਦਾ ਹੈ । ਵਗਿਆਨੀਆਂ ਨੇ ਇਹਨਾਂ ਨੂੰ ਸੁਪਰਮੈਨ ਘੋਸ਼ਿਤ ਕੀਤਾ ਹੈ । ਮਿਸਟਰ ਜੋਹਨ ਜੋ ਕਿ ਬੋਸਟਨ ਦਾ ਰਹਿਣ ਵਾਲ਼ਾ ਹੈ ਉਸ ਦੇ ਸਿਰ ਤੇ ਇੱਕ ਭਾਰਾ ਪੱਥਰ ਰੱਖ ਕੇ ਘਣ ਨਾਲ਼ ਪੱਥਰ ਤੋੜਿਆ ਗਿਆ । ਉਹ ਆਮ ਹਾਲਤ ਵਿੱਚ ਹੀ ਮੁਸਕਰਾਉਂਦਾ ਉੱਠ ਖੜਾ ਹੋਇਆ । ਵਗਿਆਨੀਆਂ ਨੇ ਮਿਸਟਰ ਜੋਹਨ ਫਰੈਂਕੋ ਦੇ ਸਿਰ ਦੀ ਜਾਂਚ ਕੀਤੀ ਪਤਾ ਲੱਗਿਆ ਕਿ ਜੋਹਨ ਫਰੈਂਕੋ ਦੇ ਸਿਰ ਦੀ ਖੋਪੜੀ ਦੀ ਹੱਡੀ ੧੬ ਐਮ.ਐਮ. ਮੋਟੀ ਹੈ ਜਦੋਕਿ ਆਮ ਤੰਦਰੁਸਤ ਮਨੁੱਖ ਦੀ ਹੱਡੀ ਵੱਧ ਤੋਂ ਵੱਧ ੭ ਐਮ.ਐਮ. ਮੋਟੀ ਹੁੰਦੀ ਹੈ । ਇਸ ਲਈ ਜੌਹਨ ਫਰੈਂਕੋ ਨੂੰ ਵੀ ਸੁਪਰਮੈਨ ਘੋਸ਼ਿਤ ਕੀਤਾ ਗਿਆ । ਇਸ ਤਰਾਂ ਦੇ ਕਈ ਹੋਰ ਵੀ ਸੁਪਰਮੈਨ ਹਨ ਜਿਹਨਾਂ ਨੂੰ ਟੈਲੀਵਿਯਨ ਦੇ ਡਿਸਕਵਰੀ ਚੈਨਲ ਵਾਲ਼ਿਆਂ ਨੇ ਦਿਖਾਇਆ ਹੈ । ਇਸ ਤਰਾਂ ਦੇ ਸੁਪਰਮੈਨਾ ਤੋਂ ਸੰਸਾਰ ਦੇ ਲੋਕਾਂ ਨੂੰ ਕੋਈ ਖਾਸ ਲਾਭ ਨਹੀਂ ਹੁੰਦਾ । ਅਸਲੀ ਸੁਪਰਮੈਨ ਤਾਂ ਓਹੀ ਹੋ ਸਕਦੇ ਹਨ ਜਿਹੜੇ ਸੰਸਾਰ ਦੇ ਦੁਖੀ ਲੋਕਾਂ ਦੇ ਦੁੱਖ ਦੂਰ ਕਰਨ । ਧਰਤੀ ਨੂੰ ਸੋਹਣਾ ਬਣਾਉਣ ਵਾਲ਼ੇ ਵੀ ਸੁਪਰਮੈਨ ਹੁੰਦੇ ਹਨ । ਧਰਤੀ ਤੇ ਸੁੱਖ ਸਾਂਤੀ ਲਿਆਉਂਣ ਵਾਲ਼ੇ ਵੀ ਸੁਪਰਮੈਨ ਹੁੰਦੇ ਹਨ ।
     ਅੱਜ-ਕੱਲ ਸੱਭਿਅਤਾਵਾਂ ਦਾ ਭੇੜ ਹੋ ਰਿਹਾ ਹੈ । ਇਸਾਈ ਮੁਸਲਮਾਨਾ ਦਾ ਭੇੜ ਖਤਰਨਾਕ ਹਾਲਤਾਂ ਵਿੱਚ ਪਹੁੰਚ ਗਿਆ ਹੈ । ਈਰਾਕ ਅਤੇ ਸੀਰੀਆ ਵਿੱਚ ਸੀਆ ਅਤੇ ਸੁੰਨੀ ਮੁਸਲਮਾਨਾ ਦਾ ਭੇੜ ਹੋ ਰਿਹਾ ਹੈ । ੨੦੧੧ ਤੋਂ ੨੦੧੫ ਤੱਕ ਯੂ.ਐਨ.ਓ. ਨੇ ਅਖਬਾਰਾਂ ਵਿੱਚ ਰੀਪੋਰਟ ਦਿੱਤੀ ਹੈ ਕਿ ਇਸ ਲੜਾਈ ਵਿੱਚ ੩ ਲੱਖ ਮਨੁੱਖੀ ਜਾਨਾ ਚਲੇ ਗਈਆਂ । ੭੦ ਲੱਖ ਲੋਕ ਸ਼ਰਣਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ । ਸੀਰੀਆ ਵਿੱਚ ਜੰਗਲ਼ ਰਾਜ ਹੈ । ਲੋਕ ਗੁਆਂਢੀ ਦੇਸ਼ਾਂ ਵਿੱਚ ਭੱਜ ਰਹੇ ਹਨ । ੩੦ ਲੱਖ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ । ਰਸਾਇਣਿਕ ਹਥਿਆਰਾਂ ਦਾ ਇਸਤੇਮਾਲ ਹੋ ਚੁੱਕਿਆ ਹੈ । ਲੋਕ ਕਿਆਮਤ ਤੱਕ ਲੜਨ ਲਈ ਬਜ਼ਿਦ ਹਨ । ਦੇਖਣ ਨੂੰ ਇਹ ਸੀਆ ਸੁੰਨੀ ਮੁਸਲਮਾਨਾ ਵਿੱਚ ਲੜਾਈ ਹੋ ਰਹੀ ਹੈ ਪਰ ਅਸਲ ਵਿੱਚ ਅਮਰੀਕਾ ਇਹਨਾਂ ਦਾ ਭੇੜ ਕਰਵਾ ਰਿਹਾ ਹੈ । ਹੀਰੋਸਾਮਾ ਅਤੇ ਨਾਗਾਸਾਕੀ ਵਰਗਾ ਹਾਦਸਾ ਸੀਰੀਆ ਵਿੱਚ ਹੋਣ ਦੀ ਤਿਆਰੀ ਹੈ । ਇਹਨਾਂ ਦੇ ਟਕਰਾਅ ਨੂੰ ਰੋਕਣ ਵਾਲ਼ਾ ਨੇਤਾ ਸੁਪਰਮੈਨ ਹੋ ਸਕਦਾ ਹੈ । ਅਮਰੀਕਾ ਦੀ ਦਾਦਾਗਿਰੀ ਅਤੇ ਹਬਸ਼ ਮਿਟਾਉਣ ਵਾਲਾ ਸੁਪਰਮੈਨ ਹੋ ਸਕਦਾ ਹੈ । ਅਫਗਾਨਿਸਤਾਨ ਦੇ ਕੁਦਰਤੀ ਸਰੋਤ ਲੁੱਟਣ ਦੀ ਝੋਤ ਲੜਾਈ ਬੈਠੇ ਚੀਨ ਅਤੇ ਰੂਸ ਨੂੰ ਸਮਝਾਉਣ ਵਾਲ਼ਾ ਸੁਪਰਮੈਨ ਹੋ ਸਕਦਾ ਹੈ । ਇਹ ਸਾਰੀਆਂ ਲੜਾਈਆਂ ਧਰਤੀ ਦੇ ਕੁਦਰਤੀ ਸਰੋਤਾਂ ਤੇ ਕਬਜਾ ਕਰਨ ਲਈ ਹੀ ਹੋ ਰਹੀਆਂ ਹਨ । ਸੰਸਾਰ ਵਿੱਚ ਤਬਾਹੀ ਮਚਾਉਣ ਲਈ ਵਰਤੇ ਧੰਨ ਨੂੰ ਲੋਕ ਭਲਾਈ ਲਈ ਵਰਤਣ ਵਾਲ਼ਾ ਵੀ ਸੁਪਰਮੈਨ ਹੋ ਸਕਦਾ ਹੈ । ਜਿਸ ਤੇਜੀ ਨਾਲ਼ ਮਨੁੱਖਾਂ ਨੂੰ ਸੁੱਖ ਸਹੂਲਤਾਂ ਮਿਲ਼ ਰਹੀਆਂ ਹਨ ਉਸੇ ਤੇਜੀ ਨਾਲ਼ ਪ੍ਰਦੂਸ਼ਣ ਫੈਲ ਰਿਹਾ ਹੈ । ਪ੍ਰਦੂਸ਼ਣ ਰੋਕਣ ਵਾਲ਼ਾ ਵੀ ਸੁਪਰਮੈਨ ਹੋ ਸਕਦਾ ਹੈ । ਜਿਸ ਤੇਜੀ ਨਾਲ਼ ਬੀਮਾਰੀਆਂ ਦਾ ਇਲਾਜ ਤੇ ਹਸਪਤਾਲ਼ ਖੁੱਲ ਰਹੇ ਹਨ ਉਸੇ ਤੇਜੀ ਨਾਲ਼ ਨਵੀਆਂ ਨਵੀਆਂ ਬੀਮਾਰੀਆਂ ਵੀ ਸਹਮਣੇ ਆ ਰਹੀਆਂ ਹਨ । ਜਿਵੇਂ ਕਿ ਮੁਰਗੀ ਫਲੂ, ਸੂਰ ਫਲੂ ਅਤੇ ਏਡਜ਼ ਆਦਿ । ਇਹਨਾਂ ਬੀਮਾਰੀਆਂ ਦੀ ਰੋਕਥਾਮ ਕਰਨ ਵਾਲ਼ਾ ਸੁਪਰਮੈਨ ਹੋ ਸਕਦਾ ਹੈ । ਸੰਸਾਰ ਦੀ ਅਬਾਦੀ ਵਿਸਫੋਟਕ ਹਾਲਤ ਵਿੱਚ ਪਹੁੰਚ ਗਈ ਹੈ । ਮਨੁੱਖੀ ਬੱਚੇ ਖਾਣ ਤੱਕ ਦੀਆਂ ਖਬਰਾਂ ਮਿਲ਼ ਰਹੀਆਂ ਹਨ । ਇਸ ਤਰਾਂ ਦੀਆਂ ਭਿਆਨਿਕ ਹਾਲਤਾਂ ਨੂੰ ਰੋਕਣ ਵਾਲ਼ਾ ਸੁਪਰਮੈਨ ਹੋ ਸਕਦਾ ਹੈ ।
     ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੁਰੁ ਨਾਨਕ ਸਾਹਿਬ ਜੀ ਨੇ ਦੁਨੀਆਂ ਵਾਲ਼ਿਆਂ ਨੂੰ ਸੁਝਾਇਆਂ ਹੈ । ਪ੍ਰੈਕਟੀਕਲ ਕਰਕੇ ਵੀ ਦਿਖਾਇਆ ਹੈ । ਜੇ ਸਿੱਖਾਂ ਅਤੇ ਮੁਸਲਮਾਨਾ ਦਾ ਭੇੜ ਨਾ ਹੁੰਦਾ । ਜੇ ਸਿੱਖਾਂ ਅਤੇ ਈਸਾਈਆਂ ਦਾ ਭੇੜ ਨਾ ਹੁੰਦਾ ਤੇ ਜੇ ਸਿੱਖਾਂ ਤੇ ਹਿੰਦੂਆਂ ਦਾ ਭੇੜ ਨਾ ਹੁੰਦਾ ਤਾਂ ਅੱਜ ਇਹ ਧਰਤੀ ਗੁਰੁ ਨਾਨਕ ਸਾਹਿਬ ਦੀ ਸੋਚ ਅਨੁਸਾਰ ਸੱਚਖੰਡ ਬਣ ਜਾਂਦੀ । ਬੇਗਮਪੁਰਾ ਬਣ ਜਾਂਦੀ । ਅਬਚਲ ਨਗਰੀ ਬਣ ਜਾਂਦੀ । ਅੰਮ੍ਰਿਤਸਰ ਬਣ ਜਾਂਦੀ । ਅਨੰਦਪੁਰੀ ਬਣ ਜਾਂਦੀ ਤੇ ਲੋਕ ਅਨੰਦ ਨਾਲ਼ ਰਹਿੰਦੇ ।  ਦੇਖੋ ਨਾ ! ਇੱਕ ਪਾਸੇ ਤਾਂ ੨੨ ਹਜ਼ਾਰ ਮਜ਼ਦੂਰ ਲਗਾ ਕੇ ੨੨ ਸਾਲਾਂ ਵਿੱਚ ੨੨ ਕਰੋੜ ਰੁਪੱਈਆ ਲਗਾ ਕੇ ਕਬਰ ਬਣਾ ਕੇ ਉਸ ਨੂੰ ਤਾਜ ਮਹਿਲ ਕਹਿੰਦੇ ਹਨ । ਦੂਜੇ ਪਾਸੇ ਸੰਗਤ ਸੇਵਕ ਬਣ ਕੇ ਅਤੇ ਗੁਰੁ ਰਾਮਦਾਸ ਸਾਹਿਬ ਸਿਰ ਤੇ ਆਪ ਟੋਕਰੀ ਚੁੱਕ ਕੇ ਮਨੁੱਖਾਂ ਦੇ ਸੋਹਣੇ ਜੀਵਨ ਲਈ ਅੰਮ੍ਰਿਤਸਰ ਵਿੱਚ ਮਨੁੱਖਤਾ ਲਈ ਦਰਬਾਰ ਸਾਹਿਬ ਬਣਾ ਰਹੇ ਹਨ । ਦਰਬਾਰ ਸਾਹਿਬ ਅਤੇ ਤਾਜਮਹਿਲ ਦਾ ਸਮਾਂ ੧੭ਵੀਂ ਸਦੀ ਦਾ ਹੀ ਹੈ । ਅੱਜ ਦਰਬਾਰ ਸਾਹਿਬ ਵਿਖੇ ਰੋਜ਼ਾਨਾ ੧ ਲੱਖ ਮਨੁੱਖਾਂ ਨੂੰ ਲੰਗਰ ਛਕਾ ਕੇ ਉਹਨਾਂ ਨੂੰ ਸੋਹਣੀ ਜਿੰਦਗੀ ਜੀਣ ਦੇ ਤਰੀਕੇ ਰਾਗਾਂ ਵਿੱਚ ਸੁਣਾਏ ਜਾਂਦੇ ਹਨ ।
     ਗੁਰੁ ਨਾਨਕ ਸਾਹਿਬ ਜੀ ਨੇ ਸੱਚਖੰਡ ਜਾਂ ਬੈਕੁੰਠ ਨਗਰ ਜਾਣ ਵਾਸਤੇ ਇੱਕ ਗੁਰਮਤਿ ਦੀ ਗੱਡੀ ਬਣਾਈ ਸੀ । ਇਸ ਗੱਡੀ ਨੂੰ ਬੈਕੁੰਠ ਨਗਰ ਜਾਂ ਅਬਿਚਲ ਨਗਰ ਤੱਕ ਪਹੁੰਚਾਉਣ ਲਈ ਯੋਗ ਚਾਲਕ ਦੀ ਲੋੜ ਸੀ । ਵਧੀਆ ਨੇਤਾ ਉਹੀ ਹੁੰਦਾ ਹੈ ਜਿਹੜਾ ਆਂਪਣੇ ਵਰਗਾ ਜਾ ਆਪਣੇ ਤੋਂ ਚੰਗਾ ਨੇਤਾ ਆਉਣ ਵਾਲ਼ੀਆਂ ਨਸਲਾ ਨੂੰ ਦੇ ਕੇ ਜਾਵੇ ਤਾਂ ਕਿ ਮਿਥੇ ਨਿਸ਼ਾਨੇ ਦੀ ਪੂਰਤੀ ਹੋਵੇ । ਗੁਰੂ ਜੀ ਗੁਰਮਤਿ ਦੀ ਗੱਡੀ ਦਾ ਚਾਲਕ ਵੀ ਲੱਭ ਰਹੇ ਸਨ ਅਤੇ ਮਨੁੱਖਾਂ ਨੂੰ ਸੰਤ ਜਨ ਜਾਂ ਭਗਤ ਜਨ ਵਿੱਚ ਭੀ ਬਦਲ ਰਹੇ ਸਨ । ਗੁਰੁ ਜੀ ਨੂੰ ਚਾਲਕ ਲੱਭਿਆ ਭਾਈ ਲਹਿਣਾ ਜੀ ਤੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਬਣਾ ਕੇ ਗੁਰਮਤਿ ਦੀ ਗੱਡੀ ਦਾ ਚਾਲਕ ਥਾਪ ਦਿਤਾ । ਏਵੇਂ ਹੀ ਗੁਰੁ ਅੰਗਦ ਸਾਹਿਬ ਜੀ ਨੇ ਕੀਤਾ । ਉਹਨਾਂ ਨੇ ਗੁਰਮਤਿ ਦੀ ਗੱਡੀ ਦਾ ਰਾਹ ਬਣਾ ਕੇ ਅਤੇ ਅਬਿਚਲ ਨਗਰ ਜਾਂ ਬੇਗਮਪੁਰੇ ਪਹੁੰਚਣ ਦੇ ਰਾਹੇ ਪਾ ਦਿਤਾ । ਇਹਨਾਂ ਆਪਣੇ ਪੁਤਰਾਂ ਨੂੰ ਗੁਰਮਤਿ ਦੀ ਗੱਡੀ ਦੇ ਯੋਗ ਚਾਲਕ ਨਾ ਸਮਝ ਕੇ ਪਾਸੇ ਕਰ ਦਿਤਾ ਸੀ । ਏਵੇਂ ਹੀ ਗੁਰੁ ਅੰਗਦ ਸਾਹਿਬ ਨੇ ਗਰੂ ਅਮਰਦਾਸ ਸਾਹਿਬ ਜੀ ਨੂੰ ਥਾਪ ਦਿਤਾ । ਗੁਰੁ ਅਮਰਦਾਸ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਪਾਸੇ ਕਰਕੇ ਗੁਰੁ ਰਾਮਦਾਸ ਸਾਹਿਬ ਜੀ ਨੂੰ ਗੁਰਮਤਿ ਦੀ ਗੱਡੀ ਦਾ ਚਾਲਕ ਥਾਪਿਆ । ਜਦੋਂ ਗੱਡੀ ਰੈਲ਼ੀ ਹੋ ਗਈ ਅਤੇ ਆਪਣੀ ਲੀਹ ਤੇ ਸਰਪਟ ਦੌੜਨ ਲੱਗੀ ਤਾਂ ਗੁਰੁ ਰਾਮਦਾਸ ਸਾਹਿਬ ਜੀ ਨੇ ਗੱਡੀ ਦੀਆਂ ਵਾਗਾਂ ਗੁਰੁ ਅਰਜਨ ਸਾਹਿਬ ਜੀ ਨੂੰ ਫੜਾ ਦਿੱਤੀਆਂ ।
     ਇਹ ਕੌਤਕ ਉਵੇਂ ਹੀ ਕੀਤਾ ਗਿਆ ਜਿਵੇਂ ਖੇਤੀ ਕਰਨ ਵਾਲ਼ਿਆਂ ਲਈ ਵਗਿਆਨੀਆਂ ਨੇ ਦੱਸਿਆ ਕਿ ਪਹਿਲਾਂ ਖੇਤ ਨੂੰ ਤਿੰਨ ਚਾਰ ਸਾਲ ਵੇਹਲਾ ਰੱਖਿਆ ਜਾਵੇ ਤਾਂ ਕਿ ਖੇਤ ਵਿੱਚ ਪਈਆਂ ਜ਼ਹਿਰਾਂ ਦਾ ਅਸਰ ਖਤਮ ਹੋ ਜਾਵੇ । ਖੇਤੀ ਖਾਣ ਵਾਲ਼ੇ ਕੀੜਿਆਂ ਨੂੰ ਮਾਰਨ ਲਈ ਕਿਸਾਨ ਮਿੱਤਰ ਕੀੜੇ ਆਪੇ ਹੀ ਪੈਦਾ ਹੋ ਜਾਣ ਤਾਂ ਕਿ ਕਿਸੇ ਵੀ ਤਰਾ ਦੀ ਜ਼ਹਿਰ ਦੀ ਲੋੜ ਨਾ ਪਵੇ । ਇਸ ਤਰਾਂ ਦੇ ਖੇਤ ਵਿੱਚ ਬੀਜੀ ਫਸਲ ਨੂੰ ਜੈਵਿਕ ਫਸਲ ਜਾਂ ਕੁਦਰਤੀ ਖੇਤੀ ਕਿਹਾ ਜਾਂਦਾ ਹੈ । ਇਸ ਤਰੀਕੇ ਨਾਲ਼ ਪੈਦਾ ਕੀਤਾ ਅੰਨਦਾਣਾ ਜਾਂ ਹੋਰ ਖਾਧ ਪਦਾਰਥ ਧਰਤੀ ਤੇ ਰਹਿਣ ਵਾਲ਼ੇ ਪਸ਼ੂ ਪੰਛੀ ਆਦਿ ਤੰਦਰੁਸਤ ਰਹਿੰਦੇ ਹਨ । ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਰਹਿੰਦਾ ਹੈ । ਜਦੋਂ ਤਨ ਮਨ ਅਰੋਗ ਹੋ ਜਾਵੇ ਤਾਂ ਇਸ ਵਿੱਚ ਗੁਰੁ ਦਾ ਸ਼ਬਦ ਬੀਜਿਆ ਜਾਂਦਾ ਹੈ ਅਤੇ ਮਨ ਕਾਬੂ ਵਿੱਚ ਆ ਜਾਂਦਾ ਹੈ ਜਾਂ ਮਨ ਜਿੱਤਿਆ ਜਾਂਦਾ ਹੈ ਅਤੇ ਮਨੁੱਖ ਦੀ ਸਰਬਪੱਖੀ ਜਿੱਤ ਹੁੰਦੀ ਹੈ ।
     ਗੁਰੁ ਅਰਜਨ ਸਾਹਿਬ ਜੀ ਨੇ ਮਨੁੱਖਾਂ ਨੇ ਨਿਰਮਲ ਮਨ ਵਿੱਚ ਗੁਰਸ਼ਬਦ ਬੀਜਣ ਲਈ ਗੁਰਮਤਿ ਦੀ ਗੱਡੀ ਵਿੱਚ ਗੁਰਸ਼ਬਦਾਂ ਦੀ ਪੰਡ ਰੱਖ ਲਈ । ਗੁਰਸ਼ਬਦਾਂ ਦੀ ਪੰਡ ਨੂੰ ਅੱਜ ਕੱੱਲ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰ ਸ਼ਬਦ ਰੂਪੀ ਬੀਜ ਹਨ ਜੋ ਕਿ ਮਨੁੱਖੀ ਮਨ ਵਿੱਚੋਂ ਬੀਜਣ ਨਾਲ਼ ਉਸ ਵਿੱਚੋਂ ਕਾਮ ਕਰੋਧ ਲੋਭ ਮੋਹ ਹੰਕਾਰ ਆਦਿ ਦੀਆਂ ਜ਼ਹਿਰਾਂ ਦਾ ਨਾਸ ਹੁੰਦਾ ਹੈ । ਗੁਰੁ ਜੀ ਨੇ ਇਸ ਗੱਲ ਨੂੰ ਇਉਂ ਸਮਝਾਇਆ ਹੈ :-

ਪੰਚ ਮਨਾਏ ਪੰਚ ਰੁਸਾਏ । ਪੰਚ ਵਸਾਏ ਪੰਚ ਗਵਾਏ ॥
ਇਨੁ ਬਿਧਿ ਨਗਰੁ ਵੁਠਾ ਮੇਰੇ ਭਾਈ ।
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥ ਰਹਾਉ॥
-----------------------
ਸੋ ਵਸੈ ਇਤੁ ਘਰਿ ਜਿਸੁ ਗੁਰ ਪੂਰਾ ਸੇਵ ॥
ਅਬਿਚਲ ਨਗਰੀ ਨਾਨਕ ਦੇਵ ॥ ਪੰਨਾ ੪੩੦ ॥

     ਜਦੋਂ ਪੰਚ ਗੁਣਾ ਸੱਚ, ਧਰਮ, ਗਿਆਨ, ਸਾਂਤ ਤੇ ਸਹਿਜ਼ ਨੂੰ ਮਨਾ ਲਿਆ ਹਿਰਦੇ ਵਿੱਚ ਵਸਾ ਲਏ ਤਾਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਰੁੱਸ ਗਏ । ਮਨ ਵਿੱਚੋਂ ਦੂਰ ਹੋ ਗਏ । ਗੁਰੂ ਜੀ ਨੇ ਗਿਆਨ ਦੀ ਗੱਲ ਸਮਝਾਈ ਅਗਿਆਨ ਰੂਪੀ ਪਾਪ ਦੂਰ ਹੋ ਗਿਆ । ਇਉਂ ਗੁਰੁ ਨਾਨਕ ਸਾਹਿਬ ਨੇ ਅਟੱਲ ਨਗਰੀ ਜਾਂ ਅਬਿਚਲ ਨਗਰੀ ਵਸਾਈ । ਪੂਰੇ ਗੁਰੁ ਨੇ ਸਾਨੂੰ ਆਪਣੇ ਲੜ ਲਗਾ ਕੇ ਕ੍ਰਿਪਾ ਕੀਤੀ । ਇਉਂ ਗੁਰੂ ਜੀ ਨੇ ਸਦਾ ਅਟੱਲ ਰਹਿਣ ਵਾਲ਼ੀ ਨਗਰੀ ਦੀ ਨੀਂਹ ਰੱਖੀ । ਗੁਰੂ ਜੀ ਨੇ ਫੁਰਮਾਇਆ :-

ਅੰਗੀਕਾਰੁ ਕੀਉ ਮੇਰੇ ਕਰਤੇ ਗੁਰ ਪੂਰੇ ਕੀ ਵਡਿਆਈ॥
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥ ੫੦੦॥
ਗੁਰੁ ਸਾਹਿਬ ਨੇ ਇਸ ਤਰਾਂ ਦੀ ਨਗਰੀ ਨੂੰ ਬੈਕੁੰਠ ਨਗਰ ਕਿਹਾ :-
ਬੈਕੁੰਠ ਨਗਰੁ ਜਹਾ ਸੰਤ ਵਾਸਾ ॥੭੪੨॥
ਕਬੀਰ ਸਾਹਿਬ ਨੇ ਬੈਕੁੰਠ ਨਗਰ ਸਬੰਧੀ ਫੁਰਮਾਇਆ :-
ਕਹੁ ਕਬੀਰ ਇਹ ਕਹੀਐ ਕਾਹਿ । ਸਾਧ ਸੰਗਤਿ ਬੈਕੁੰਠੇ ਆਹਿ ॥ ੩੨੫॥
ਭਗਤ ਰਵਿਦਾਸ ਜੀ ਨੇ ਬੈਕੁੰਠ ਨਗਰ ਨੂੰ ਬੇਗਮਪੁਰਾ ਕਿਹਾ :-
ਬੇਗਮਪੁਰਾ ਸਹਰ ਕੋ ਨਾਉ ।ਦੂਖੁ ਅੰਦੋਹ ਨਹੀਂ ਤਿਹ ਠਾਉ ॥੩੪੫॥

     ਧਰਤੀ ਨੂੰ ਸੱਚਖੰਡ ਬਣਾਉਣ ਲਈ ਪਹਿਲਾਂ ਸੁਪਰਮੈਨ ਦੀ ਘਾੜਤ ਜਰੂਰੀ ਹੈ । ਜਦੋਂ ਮਨੁੱਖੀ ਮਨ ਅੰਦਰੋਂ ਅਤੇ ਬਾਹਰਂੋ ਨਿਰਮਲ ਤੇ ਗਿਆਨ ਭਰਪੂਰ ਹੋ ਜਾਂਦਾ ਹੈ ਤਾਂ ਮਨੁੱਖ ਅਨੰਦ ਦੀ ਹਾਲਤ ਵਿੱਚ ਆ ਜਾਂਦਾ ਹੈ । ਏਥੇ ਆ ਕੇ ਦੁਖ ਸੁੱਖ ਇੱਕ ਹੋ ਜਾਂਦੇ ਹਨ । ਉਸਤਤ ਨਿੰਦਾ ਉਸ ਦੇ ਅਨੰਦ ਵਿੱਚ ਕੋਈ ਵਿਘਨ ਨਹੀਂ ਪਾਉਂਦੇ । ਮਿੱਟੀ ਸੋਨਾ ਉਸ ਨੂੰ ਇੱਕ ਬਰਾਬਰ ਲੱਗਦੇ ਹਨ । ਲੋਭ ਮੋਹ ਅਤੇ ਅਭਿਮਾਨ ਦਾ ਲੇਸ ਮਾਤਰ ਵੀ ਨਹੀਂ ਰਹਿੰਦਾ । ਖੁਸ਼ੀ ਗਮੀ ਤੋਂ ਵੱਖ ਹੋ ਜਾਂਦਾ ਹੈ । ਇਸ ਹਾਲਤ ਵਿੱਚ ਪਹੁੰਚ ਕੇ ਉਸ ਦੀ ਸੁਰਤ ਆਪਣੇ ਨਿਸ਼ਾਨੇ ਤੇ ਰਹਿੰਦੀ ਹੈ । ਉਸ ਨੂੰ ਤੱਤੀਆਂ ਤਵੀਆਂ ਆਦਿ ਦਾ ਕੋਈ ਡਰ ਨਹੀਂ ਰਹਿੰਦਾ । ਨਿਸ਼ਾਨਾ ਗੁਰੁ ਨਾਨਕ ਸਾਹਿਬ ਨੇ ਪਹਿਲਾਂ ਤੋਂ ਹੀ ਨਿਰਧਾਰਤ ਕਰ ਰੱਖਿਆ ਹੈ । ਧਰਤੀ ਨੂੰ ਸੱਚਖੰਡ ਬਣਾਉਣਾ :- ਸੱਚਖੰਡ ਵਸੈ ਨਿਰੰਕਾਰ॥੮॥
     ਗੁਰੁ ਅਰਜਨ ਸਾਹਿਬ ਜੀ ਨੇ ਅਤੇ ਗੁਰੁ ਤੇਗ ਬਹਾਦਰ ਸਾਹਿਬ ਜੀ ਨੇ ਆਪਾ ਵਾਰ ਕੇ ਗੁਰਮਤਿ ਦੀ ਗੱਡੀ ਨੂੰ ਸੱਚਖੰਡ ਪਹੁੰਚਾ ਕੇ ਵਾਗਾਂ ਧਰਤੀ ਦੇ ਸੁਪਰਮੈਨ ਗੁਰੁ ਗੋਬਿੰਦ ਸਿੰਘ ਹੱਥ ਫੜਾ ਦਿੱਤੀਆਂ । ਧਰਤੀ ਤੇ ਸੁੱਖ ਸਾਂਤੀ ਲਿਆਉਣ ਲਈ ਯੁੱਧ ਕਰਨਾ ਜ਼ਰੂਰੀ ਹੈ । ਹਥਿਆਰਾਂ ਦੀ ਵਰਤੋਂ ਵੀ ਜ਼ਰੂਰੀ ਹੈ ਤਾਂ ਕਿ ਧਰਤੀ ਤੇ ਰਹਿ ਰਹੇ ਜ਼ਹਿਰੀਲੇ ਅਨਸਰ ਜਿਹੜੇ ਕਿਸੇ ਵੀ ਸ਼ਾਂਤਮਈ ਤਰੀਕੇ ਨਾਲ਼ ਠੀਕ ਨਾ ਹੋਣ ਉਹਨਾਂ ਨਾਲ਼ ਯੁੱਧ ਜ਼ਰੂਰੀ ਹੈ । ਗੁਰੁ ਗੋਬਿੰਦ ਸਿੰਘ ਜੀ ਨੇ ਉੱਚ ਕੋਈ ਦੇ ਯੁੱਧ ਦੀ ਉਦਾਹਰਣ ਸੰਸਾਰ ਅੱਗੇ ਪੇਸ਼ ਕੀਤੀ । ਚਮਕੌਰ ਦੀ ਗੜੀ ਦਾ ਹਾਲ, ਯੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਲਿਖਾਰੀ ਲੋਕਾਂ ਨੂੰ ਬੜੇ ਸੋਹਣੇ ਤਰੀਕੇ ਨਾਲ਼ ਦੱਸਦਾ ਹੈ । ਲੋਕ ਮਿਹਣਾ ਮਾਰਦੇ ਹਨ ਕਿ ਸਿੱਖਾਂ ਨੇ ਇਤਿਹਾਸ ਬਣਾਇਆਂ ਜ਼ਰੂਰ ਹੈ ਪਰ ਲਿਖਿਆ ਨਹੀਂ, ਬਈ ! ਸਾਨੂੰ ਕੀ ਲੋੜ ਹੈ ਆਪਣੇ ਮੂੰਹੋ ਮੀਆਂ ਮਿੱਠੂ ਬਣਨ ਦੀ । ਚਮਕੌਰ ਦੀ ਗੜੀ ਵਿੱਚ ਸੁਪਰਮੈਨ ਗੁਰੂ ਗੋਬਿੰਦ ਸਿੰਘ ਬਾਰੇ ਯੋਗੀ ਅੱਲਾ ਯਾਰ ਖਾਂ ਕੋਲ਼ੋ ਪੁੱਛੋ । ਫਤਿਹਗੜ ਦੀ ਦੀਵਾਰ ਦੀ ਗੱਲ ਵੀ ਇਹਨਾਂ ਕੋਲ਼ੋ ਹੀ ਪੁੱਛੀ ਜਾ ਸਕਦੀ ਹੈ । ਸਾਰਾ ਗੜੀ ਦੇ ਯੁੱਧ ਦੀ ਗੱਲ ਫ਼ਰਾਂਸ ਵਿੱਚ ਪੱੜ ਰਹੇ ਬੱਚਿਆਂ ਕੋਲ਼ੋ ਪੁੱਛ ਲਵੋ । ਗੁਰੁ ਗੋਬਿੰਦ ਸਿੰਘ ਸੁਪਰਮੈਨ ਬਾਰੇ ਆਰੀਆ ਸਮਾਜੀ ਲਾਲਾ ਦੌਲਤ ਰਾਏ ਚੰਗੀ ਤਰਾਂ ਦੱਸ ਸਕਦਾ ਹੈ । ਇਹਨਾਂ ਇਸ ਸੁਪਰਮੈਨ ਨੂੰ ਸਾਹਿਬ-ਏ-ਕਮਾਲ ਕਿਹਾ ਹੈ । ਜੰਗ ਵਿੱਚ ਸਿੱਖਾਂ ਦੇ ਚਰਿੱਤਰ ਬਾਰੇ ਕਾਜੀ ਨੂਰ ਮੁਹੰਮਦ ਬੜੀ ਸੋਹਣੀ ਤਰਾਂ ਬਿਆਨ ਕਰਦਾ ਹੈ । ਸਿੱਖਾਂ ਦੇ ਸੁਪਰਮੈਨਾ ਦੇ ਯੁੱਧ ਕਰਨ ਦੇ ਨਿਸਾਨੇ ਧਰਤੀ ਤੇ ਸੁੱਖ ਸਾਂਤੀ ਲਿਆਉਣੀ ਹੈ ਨਾ ਕਿ ਕਿਆਮਤ ਲਿਆਉਣੀ ਨਾ ਕਿ ਆਪਣੇ ਮਤ ਤੋਂ ਬਾਹਰੇ ਮਨੁੱਖਾਂ ਦੀ ਨਸਲਕੁਸ਼ੀ ਕਰਨਾ । ਜਿਵੇਂ ਕਿ ਸੰਸਾਰ ਦੇ ਅਖੌਤੀ ਬਹਾਦਰਾਂ ਨੇ ਕੀਤਾ ਹੈ । ਹਿਟਲਰ ਡਾਇਰ ਅਤੇ ਰਜੀਵਗਾਂਧੀ ਆਦਿ ਨੇ ਨਸਲਕੁਸ਼ੀ ਦਾ ਘਿਨੌਣਾ ਨਮੂਨਾ ਸੰਸਾਰ ਅੱਗੇ ਪੇਸ਼ ਕੀਤਾ ਹੈ । ਸਿੱਖਾਂ ਦੇ ਸੁਪਰਮੈਨ ਇਸ ਹਰਕਤ ਨੂੰ ਰੱਦ ਕਰਦੇ ਹਨ । ਸਿੱਖਾਂ ਦੇ ਸੁਪਰਮੈਨ ਪਹਿਲਾਂ ਮਨੁੱਖੀ ਮਨ ਨੂੰ ਪਵਿੱਤਰ ਕਰਦੇ ਹਨ । ਮਨੁੱਖੀ ਮਨ ਨੂੰ ਪਵਿੱਤਰ ਕਰਨ ਦੇ ਤਰੀਕੇ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ । ਸਿੱਖਾਂ ਬਾਰੇ ਇਹ ਵੀ ਮਿਹਣਾ ਮਾਰਿਆ ਜਾਂਦਾ ਹੈ ਕਿ ਇਹਨਾਂ ਕੋਈ ਖੋਜ ਨਹੀਂ ਕੀਤੀ । ਬਈ ! ਗੁਰੁ ਗ੍ਰੰਥ ਸਾਹਿਬ ਤੋਂ ਵਧੀਆ ਖੋਜ ਹੋਰ ਕਿਹੜੀ ਹੋ ਸਕਦੀ ਹੈ । ਦੁਨੀਆਂ ਵਾਲ਼ਿਆਂ ਨੇ ਧਰਤੀ ਨੂੰ ਤਬਾਹ ਕਰਨ ਲਈ ਬੰਬਾਂ ਦੀ ਖੋਜ ਕੀਤੀ ਹੈ । ਤਬਾਹੀ ਲਿਆਉਣ ਵਾਲ਼ੇ ਹੋਰ ਬਹੁਤ ਸਾਰੇ ਹਥਿਆਰ ਬਣਾਏ ਹਨ । ਗੁਰੁ ਗ੍ਰੰਥ ਸਾਹਿਬ ਨੂੰ ਪ੍ਰਣਾਏ ਹੋਏ ਸੁਪਰਮੈਨ ਇਹਨਾਂ ਬੰਬਾਂ ਨੂੰ ਨਕਾਰੇ ਕਰਨ ਦੇ ਸਮਰੱਥ ਹਨ । ਭਾਰੀ ਹਥਿਆਰਾਂ ਨੂੰ ਖੁੰਢੇ ਕਰਨ ਦੇ ਸਮਰੱਥ ਹਨ । ਗੁਰੁ ਅਰਜਨ ਸਾਹਿਬ ਤੇ ਸਾਰੇ ਹਥਿਆਰ ਵਰਤੇ ਗਏ । ਗੁਰੁ ਤੇਗ ਬਹਾਦਰ ਤੇ ਸਾਰੇ ਹਥਿਆਰ ਵਰਤੇ ਗਏ ਪਰ ਕੋਈ ਵੀ ਹਥਿਆਰ ਜਾਂ ਡਰਾਵਾ ਇਹਨਾਂ ਨੂੰ ਆਪਣੇ ਨਿਸਾਨੇ ਤੋਂ ਨਾ ਥਿੜਕਾ ਸਕਿਆ । ਅੱਜ ਕੱਲ ਵੀ ਦੇਖ ਲਉ ਦੁਨੀਆਂ ਵਾਲ਼ਿਆਂ ਦੀਆਂ ਖੋਜਾਂ ਦਾ ਦੁਨੀਆਂ ਨੂੰ ਲਾਭ ! ਓਬਾਮਾ ਸਾਹਿਬ ਸਾਇੰਸ ਦੀਆਂ ਖੋਜਾਂ ਨੂੰ ਤੇਲ ਦੀ ਦਲਾਲੀ ਲਈ ਮਨੱਖਤਾ ਦਾ ਘਾਣ ਕਰਵਾ ਰਿਹਾ ਹੈ । ਮਨਮੋਹਣ ਸਿੰਘ ਤੋਂ ਕੋਲਿਆਂ ਦੀ ਦਲਾਲੀ ਕਰਵਾਈ ਗਈ । ਚੀਨ ਤੇ ਰੂਸ ਵਾਲ਼ੇ ਅਫਗਾਨਿਸਤਾਨ ਦੇ ਮੁਰਦਾ ਹੋਣ ਦੀ ਤਾਕ ਵਿੱਚ ਇੱਲਾਂ ਦੀ ਤਰਾਂ ਮੁਰਦਾਰ ਖਾਣ ਲਈ, ਖਣਿਜ ਪਦਾਰਥ ਲੁੱਟਣ ਲਈ ਝੋਤ ਲਗਾਈ ਬੈਠੇ ਹਨ । ਇਹ ਹੈ ਵਗਿਆਨਿਕ ਖੋਜਾਂ ਦਾ ਨਤੀਜਾ । ਸਾਰੀਆਂ ਖੋਜਾਂ ਤੋਂ ਵੱਡੀ ਖੋਜ ਹੈ ਵਧੀਆਂ ਮਨੁੱਖਾਂ ਦੀ ਘਾੜਤ । ਸੁਪਰਮੈਨ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੇ ਕਈ ਸੁਪਰਮੈਨ ਘੜ ਕੇ ਦੁਨੀਆਂ ਨੂੰ ਦਿੱਤੇ ਹਨ । ਭਾਰਤ ਦਾ ਸੱਭ ਤੋਂ ਸਿਆਣਾ ਮਨੁੱਖ ਸੀ ਡਾਕਟਰ ਸਰਵਪੱਲੀ ਰਾਧਾ ਕ੍ਰਿਸਨਨ । ਇਹ ਭਾਰਤ ਦਾ ਰਾਸਟਰਪਤੀ ਵੀ ਰਿਹਾ । ਔਕਸਫੋਰਡ ਯੁਨੀਵਰਸਿਟੀ ਵਿੱਚ ਵਾਈਸ ਚਾਂਸਲਰ ਵੀ ਰਿਹਾ । ਇਹਨਾਂ ਦੀ ਇੱਕ ਵੇਰ ਰੂਸ ਦੇ ਸਟਾਲਿਨ ਨਾਲ ਗੱਲਬਾਤ ਹੋਈ ਜੋ ਕਿ ਇਹਨਾਂ ਦੀ ਕਿਤਾਬ 'ਧਰਮ ਤੇ ਸਮਾਜ' ਵਿੱਚ ਦਰਜ ਹੈ । ਸਟਾਲਿਨ ਨੇ ਡਾ. ਰਾਧਾਕ੍ਰਿਸਨਨ ਤੋਂ ਪੁੱਛਿਆ । ਭਾਰਤ ਵਿੱਚ ਅਮੀਰ ਬਹੁਤ ਅਮੀਰ ਹਨ ਅਤੇ ਗਰੀਬ ਬਹੁਤ ਗਰੀਬ ਹਨ । ਤੁਸੀਂ ਇਹ ਵਿੱਥ ਕਿਵੇਂ ਦੂਰ ਕਰੋਗੇ । ਡਾ. ਰਾਧਾਕ੍ਰਿਸਨਨ ਨੇ ਉੱਤਰ ਦਿੱਤਾ ਅਸੀਂ ਇਹ ਵਿੱਥ ਉਵੇਂ ਹੀ ਦੂਰ ਕਰਾਂਗੇ ਜਿਵੇਂ ਗੁਰੁ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪਈ ਸੱਭਿਆਚਾਰਕਿ ਵਿੱਥ ਦੂਰ ਕੀਤੀ ਸੀ । ਉਹ ਦੋਨਾਂ ਨੂੰ ਇੱਕ ਸਮਾਨ ਸਮਝਦੇ ਸਨ, ਦੋਨਾਂ ਦੀਆਂ ਖੂਬੀਆਂ ਅਤੇ ਕਮਜੋਰੀਆਂ ਦੇ ਵਾਕਿਫ ਸਨ । ਜੁਲਮ ਅਤੇ ਅਨਿਆਏ ਖਿਲਾਫ ਦੋਨਾਂ ਨਾਲ਼ ਟੱਕਰ ਲਈ । ਦੋਨਾਂ ਦੇ ਸਚਿਆਰ ਲੋਕਾਂ ਨੇ ਉਹਨਾਂ ਦੀ ਸਹਾਇਤਾ ਕੀਤੀ  ਇਉਂ ਸੰਸਾਰ ਵਿੱਚ ਇੱਕ ਅਦੁਤੀ ਅੰਦੋਲਨ ਆਇਆ । ਅਸੀਂ ਵੀ ਸਰਮਾਏਦਾਰਾਂ ਅਤੇ ਗਰੀਬਾਂ ਦਰਮਿਆਨ ਵਿੱਥ ਦੂਰ ਕਰਨ ਲਈ ਗੁਰੁ ਗੋਬਿੰਦ ਸਿੰਘ ਜੀ ਦੀ ਨੀਤੀ ਵਰਤਾਂਗੇ ਜੋ ਕਿ ਕਮਿਉਨਿਸਟਾਂ ਦੀ ਨੀਤੀ ਤੋਂ ਬਿਲਕੁਲ ਵੱਖਰੀ ਹੈ ।(ਧਰਮ ਤੇ ਸਮਾਜ ਪੰਨਾ ੮ )
ਬਦਕਿਸਮਤੀ ਨਾਲ਼ ਭਾਰਤ ਤੇ ਰਾਜ ਕਰਨ ਵਾਲ਼ਿਆਂ ਨੇ ਗੁਰੁ ਜੀ ਦੀ ਨੀਤੀ ਤੋਂ ਉਲਟ ਚੱਲਣਾ ਸ਼ੁਰੂ ਕਰ ਦਿਤਾ । ਸਿੱਖਾਂ ਅਤੇ ਹਿੰਦੂਆਂ ਦਾ ਟਕਰਾਅ ਸ਼ੁਰੂ ਹੋ ਗਿਆ । ਗੱਲ ਵੱਧਦੀ ਵੱਧਦੀ ਸਿੱਖਾਂ ਦੀ ਨਸਲਕੁਸ਼ੀ ਤੱਕ ਚਲੇ ਗਈ । ਸਿੱਖਾਂ ਨੂੰ ਧਰਤੀ ਤੋਂ ਹੀ ਮਿਟਾਉਣ ਦੀਆਂ ਨੀਤੀਆਂ ਘੜੀਆਂ ਗਈਆਂ । ਨਿਰਸੰਦੇਹ ਗੁਰੁ ਗੋਬਿੰਦ ਸਿੰਘ ਅਜੋਕੇ ਸਮਾਜ ਦੀ ਹਾਲਤ ਨੂੰ ਠੀਕ ਕਰਨ ਦੇ ਸਮਰੱਥ ਸਨ । ਇਸ ਲਈ ਗੁਰੁ ਗੋਬਿੰਦ ਸਿੰਘ ਦੁਨੀਆਂ ਦੇ ਸੱਚੇ ਸੁਪਰਮੈਨ ਹਨ । ਉਹਨਾਂ ਨੇ ਆਪਣੇ ਜਿਹੇ ਅਨੇਕਾ ਸੁਪਰਮੈਨ ਦੁਨੀਆਂ ਨੂੰ ਦਿੱਤੇ ਹਨ ਜੋ ਕਿ ਅੱਜ ਵੀ ਸਾਰੇ ਸੰਸਾਰ ਵਿੱਚ ਵਿਚਰ ਰਹੇ ਹਨ । ਸੰਸਾਰ ਦੇ ਆਗੂ ਆਪਣੀ ਤਾਕਤ ਦੇ ਨਸ਼ੇ ਵਿੱਚ ਅੰਨੇ ਅਤੇ ਬੋਲ਼ੇ ਹੋਏ ਫਿਰਦੇ ਹਨ । ਇਸ ਲਈ ਸਿੱਖ ਸੁਪਰਮੈਨ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ । ਨਾਂ ਹੀ ਉਹਨਾਂ ਦੀ ਗੱਲ ਅਜੋਕੇ ਆਗੂਆਂ ਨੂੰ ਸੁਣਾਈ ਦਿੰਦੀ ਹੈ ।
     ਗੋਰਿਆਂ ਨੇ ਇੰਗਲੈਂਡ ਵਿੱਚ ਸਿੱਖ ਰਜਮੈਂਟਾਂ ਖੜੀਆਂ ਕੀਤੀਆਂ ਹਨ ਤਾਂ ਕਿ ਲੋੜ ਪੈਣ ਤੇ ਈਰਾਕ, ਸੀਰੀਆ ਲੜਾਈ ਵਿੱਚ ਭੇਜੇ ਜਾ ਸਕਣ । ਜੇ ਤਾਂ ਇਹਨਾਂ ਸਿੱਖ ਰਜਮੈਂਟਾਂ ਦੀ ਟਰੇਨਿੰਗ ਵਿੱਚ ਗੁਰਮਤਿ ਦਾ ਵਿਸ਼ਾ ਲਾਜਮੀ ਰੱਖਿਆ ਗਿਆ ਹੋਵੇ ਅਤੇ ਗੁਰੁ ਗੋਬਿੰਦ ਸਿੰਘ ਅਤੇ ਭਾਈ ਡੱਲੇ ਵਰਗੇ ਪ੍ਰੈਕਟੀਕਲ ਵੀ ਹੋਏ ਹੋਣ ਫਿਰ ਤਾਂ ਇਹ ਰਜਮੈਂਟਾਂ ਚਮਕੌਰ ਦੀ ਗੜੀ, ਸਾਰਾ ਗੜੀ ਅਤੇ ਫਤਿਹਗੜ ਵਰਗੇ ਕਮਾਲ ਕਰ ਸਕਣਗੀਆਂ ਨਹੀਂ ਤਾਂ ਉਲਟਾ ਅਸਰ ਹੋਣ ਦਾ ਖਤਰਾ ਹੈ । ਦੁਨੀਆਂ ਦੇ ਲੋਕਾਂ ਨੂੰ ਵੰਗਾਰ ਹੈ ! ਸਰਬੱਤ ਦੇ ਭਲੇ ਦੀਆਂ ਨੀਤੀਆਂ ਉਲੀਕੋ ਅਤੇ ਉਹਨਾਂ ਨੂੰ ਸਿਰੇ ਚੜਾਉਣ ਲਈ ਸਿੱਖ ਸੁਪਰਮੈਨਾਂ ਨੂੰ ਵਰਤੋਂ ਵਿੱਚ ਲਿਆਉ । ਜਿਤਨਾ ਪੈਸਾ ਅਤੇ ਖੂਨ ਖਰਾਬਾ ਤੁਸੀਂ ਜੰਗਾਂ ਯੁੱਧਾ ਵਿੱਚ ਖਰਚ ਕਰ ਰਹੇ ਹੋ ਜੇ ਉਸ ਤੋਂ ਅੱਧਾ ਵੀ ਸਰਬੱਤ ਦੇ ਭਲੇ ਲਈ ਖਰਚ ਕਰੋ ਤਾਂ ਸੰਸਾਰ ਨਿਰਸੰਦੇਹ ਸੱਚਖੰਡ ਬਣ ਜਾਵੇਗਾ । ਬੈਕੁੰਠ ਨਗਰ ਬਣ ਜਾਵੇਗਾ । ਬੇਗਮ ਪੁਰਾ ਬਣ ਜਾਵੇਗਾ ।

ਗੁਰਮੇਲ ਸਿੰਘ ਖਾਲਸਾ
ਫੋਨ : ੯੯੧੪੭੦੧੪੬੯
ਪਿੰਡ: ਗਿਆਸ ਪੁਰਾ,
ਡਾਕ ਢੰਡਾਰੀ ਕਲਾਂ
ਲੁਧਿਆਣਾ ॥


Posted by                       
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Friday, April 10, 2015

ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ ।

ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ । 
ਕੌਮ ਨੂੰ ਹਰਾਉਣ ਲਈ: ਸੜਕਾਂ ਤੇ ਰੌਲਾ ਪਾਊ ਸਿੱਖ ਰਾਜਨੀਤੀ ਚਲਾਉਣ ਵਾਲੇ 
ਲੀਡਰਾਂ ਦਾ ਤੋਰੀ ਫੁਲਕਾ ਵਧੀਆਂ ਬਣਾਉਣ ਦਾ ਮੌਕਾ

ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ । 
ਕੌਮ ਨੂੰ ਹਰਾਉਣ ਲਈ: ਸੜਕਾਂ ਤੇ ਰੌਲਾ ਪਾਊ ਸਿੱਖ ਰਾਜਨੀਤੀ ਚਲਾਉਣ ਵਾਲੇ 
ਲੀਡਰਾਂ ਦਾ ਤੋਰੀ ਫੁਲਕਾ ਵਧੀਆਂ ਬਣਾਉਣ ਦਾ ਮੌਕਾ

     ਲਗਭਗ 45 ਸਾਲਾਂ ਬਾਅਦ ਭਾਰਤ ਦਾ ਪ੍ਰਧਾਨ ਮੰਤ੍ਰੀ ਕਨੇਡਾ ਦੀ ਧਰਤੀ ਤੇ ਜਾ ਰਿਹਾ ਹੈ। 45 ਸਾਲ ਇਹ ਕੂਟਨੀਤਗ ਰਿਸ਼ਤੇ ਬਰਫ ਵਿੱਚ ਲੱਗੇ ਰਹੇ ਹਨ। ਇਸ ਦੇ ਕਾਰਨਾ ਵੱਲ ਜਾਣਾ ਮੇਰਾ ਉਦੇਸ਼ ਵੀ ਨਹੀਂ ਹੈ ਅਤੇ ਇਹ ਸਿੱਖ ਕੌਮ ਲਈ ਮੌਕੇ ਦੀ ਲੋੜ ਵੀ ਨਹੀਂ ਹੈ। ਮੈਂ ਇਨ੍ਹਾਂ ਸਰਕਾਰਾਂ ਦੀਆਂ ਰਾਜਨੀਤਕ ਕੂਟਨੀਤੀ ਦੀਆਂ ‘ਰਾਜ’ ਦੀਆਂ ਗੱਲਾਂ ਵੱਲ ਸਿੱਖ ਕੌਮ ਦਾ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ ਕਿਉਂਕਿ ਅਸਲ ਮੁੱਦਿਆਂ ਤੋਂ ਮੇਰੀ ਕੌਮ ਹਮੇਸ਼ਾਂ ਹੀ ਅਣਜਾਣ ਰੱਖੀ ਜਾਂਦੀ ਹੈ। ਸਰਕਾਰਾਂ ਦੇ ਆਪਸੀ ਰਿਸ਼ਤਿਆਂ ਵਿੱਚ ਰਾਜ ਦੇ ਹਿਤਾਂ ਲਈ ਕਾਰਜਪ੍ਰਣਾਲੀ ਅਤੇ ਵਿਵਸਥਾਪਿਕਾ ਕਿਵੇਂ ਕੰਮ ਕਰਦੀਆਂ ਰਹਿੰਦੀਆਂ ਹਨ, ਇਸ ਦਾ ਅਹਿਸਾਸ ਹੀ ਸਿੱਖਾਂ ਨੇ ਕਦੇ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਬਦਕਿਸਮਤੀ ਹੀ ਕਹੀ ਜਾਏਗੀ ਕਿ ਜੋ ਅਜਿਹਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਸਿੱਖ ਉਨ੍ਹਾਂ ਨੂੰ ਭੰਡਣ ਦੀ ਬੇਹਾਈ ਤੋਨ ਵੀ ਨੀਚਤਾ ਤਕ ਦੀ ਸ਼ਬਦਾਵਲੀ ਨਾਲ ਸਿਰਫ਼ ਨਿਰਉਤਸ਼ਾਹਿਤ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਨਾਲ ਅਜਿਹਾ ਭੱਦਾ ਅਤੇ ਅਭੱਦਰ ਵਿਵਹਾਰ ਕਰਦੇ ਹਨ ਜਿਸ ਨੂੰ ਵੇਖ ਕੇ ਕੋਈ ਵੀ ਸਿੱਖਾਂ ਨੂੰ "ਆਈਨਾ” ਦਿਖਾਉਣ ਦੀ ਫਿਰ ਕੋਸ਼ਿਸ਼ ਹੀ ਨਹੀਂ ਕਰਦਾ । ਅਤਿੰਦਰਪਾਲ ਸਿੰਘ
     ਫਰਾਂਸ ਅਤੇ ਜਰਮਨੀ ਵਾਂਗ ਹੀ ਕਨੇਡੀਆਈ ਸਿੱਖ ਮੋਦੀ ਦਾ ਵਿਰੋਧ ਕਰਨ ਲਈ ਪੱਬਾਂ ਭਾਰ ਹਨ। ਬੜੀ ਅਫਸੋਸ ਦੀ ਗੱਲ ਹੈ ਕਿ ਸਿੱਖ ਇਹ ਨਹੀਂ ਸਮਝਦੇ ਕਿ ਦੇਸ਼ਾਂ ਵਿਚਕਾਰਲੇ ਕੂਟਨੀਤਗ ਰਿਸ਼ਤਿਆਂ ਦਰਮਿਆਨ ਜਿਹੜੀਆਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਗੱਲਾਂ ਹੋਣੀਆਂ ਹੁੰਦੀਆਂ ਹਨ, ਜਿਹੜੀਆਂ ਸੰਧੀਆਂ ਜਾਂ ਸਮਝੌਤੇ ਹੁੰਦੇ ਹਨ ਉਹ ਮਿਲਣੀ ਦੀਆਂ ਤਰੀਕਾਂ ਅਨਾਉਂਸ ਕਰਨ ਤੋਂ ਪਹਿਲਾਂ ਤੈਅ ਕਰ ਲਈਆਂ ਜਾਂਦੀਆਂ ਹਨ। ਮਿਲਣੀ ਦੌਰਾਨ ਸਿਰਫ਼ ਸਹੀ ਪਾਈ ਜਾਂਦੀ ਹੈ ਅਤੇ ਰਾਜਨੀਤਕ ਬਿਆਨ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਤਕ ਜਾਣਕਾਰੀ ਪਹੁੰਚਾਈ ਜਾ ਸਕੇ ਕਿ ਉਨ੍ਹਾਂ ਦੀ ਚੁਣੀ ਹੋਈ ਲੋਕਤੰਤਰੀ ਸਰਕਾਰ ਨੇ ਉਨ੍ਹਾਂ ਦੇ ਹਿਤ ਕਿਵੇਂ ਸੁਰੱਖਿਅਤ ਰੱਖੇ ਹਨ। ਅਜਿਹੀਆਂ ਮਿਲਣੀਆਂ ਵੇਲੇ ਅਸੰਤੁਸ਼ਟਾਂ ਵੱਲੋਂ ਜਿਹੜੇ ਮਰਜ਼ੀ ਮੁਜ਼ਾਹਰੇ ਕਰ ਲਏ ਜਾਣ ਉਨ੍ਹਾਂ ਦੀ ਕੋਈ ਬੁੱਕਤ ਨਹੀਂ ਹੁੰਦੀ। ਉਹ ਅਸਰ ਦਾਇਕ ਤਾਂ ਹੁੰਦੇ ਹਨ ਜੇ ਅਸੰਤੁਸ਼ਟ ਜਨ ਮਿਲਣੀ ਤੋਂ ਪਹਿਲਾਂ ਤੈਅ ਕੀਤੇ ਗਏ ਮਸੌਦੇ ਦੀ ਸੂਹ ਸੁੰਘ ਲੈ ਕੇ ਉਸ ਵਿਚਲੀਆਂ ਮਦਾਂ ਲਈ ਰਾਜਨੀਤਕ ਪਹੁੰਚ ਕੂਟਨੀਤਗ ਅਧਾਰ ਤੇ ਖੜੀ ਕੀਤੀ ਜਾਵੇ । ਭਾਰਤ ਸਮੇਤ ਅਜਿਹੀ ਸੂਝ ਸਿੱਖ ਕੌਮ ਦੇ ਆਗੂ ਬਣਾਏ ਗਏ ਲੋਕਾਂ ਵੱਲੋਂ ਜਾਂ ਮੁਜ਼ਾਹਰਿਆਂ ਦੇ ਪ੍ਰਬੰਧਕਾਂ ਜਾਂ ਉਨ੍ਹਾਂ ਦੇ ਦਲਾਂ ਵੱਲੋਂ ਸੰਸਾਰ ਪੱਧਰੀ ਕਿਸੇ ਵੀ ਲੀਡਰਸ਼ਿਪ ਨੇ ਅੱਜ ਤਕ ਸਾਹਮਣੇ ਨਹੀਂ ਲਿਆਂਦੀ ਹੈ।
     ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ 1973 ਤੋਂ ਉਸ ਨੂੰ ਮੂਰਖ ਬਣਾਉਣ ਦਾ ਇਹ ਕਾਰਜ ਸਿਖਰਾਂ ਤੇ ਜੂਨ 84 ਅਤੇ ਉਸ ਤੋਂ ਬਾਅਦ "ਪੈਦਾ” ਕੀਤੀ ਗਈ ਤੇ ਧੱਕੇ ਨਾਲ ਬਣਾਈ ਗਈ "ਪੰਥਕ” ਲੀਡਰਸ਼ਿਪ ਨੇ ਰੱਜ ਕੇ ਕੀਤਾ ਹੈ। ਇਹ ਮੁਜ਼ਾਹਰੇ ਵੀ ਉਸੇ ਹੀ ਕੜੀ ਦੀ ਅਗਲੀ ਸਿਖਰ ਸਾਬਤ ਹੋਣਗੇ, ਕਿਉਂ ?
     ਭਾਰਤ ਅਤੇ ਫਰਾਂਸ, ਜਰਮਨੀ, ਕਨੇਡਾ ਸਰਕਾਰਾਂ ਵਿਚਕਾਰ ਸਿੱਖ ਕੌਮ ਪ੍ਰਤੀ ਤਿੰਨ ਗੱਲਾਂ ਤੈਅ ਪਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦਾ ਮਸੋਦਾ ਅੰਤਮ ਤੌਰ ਤੇ ਤਿਆਰ ਹੈ-
     1. "ਸਿੱਖ ਖ਼ਾਲਸਤਾਨੀ ਅਤਿਵਾਦੀਆਂ” ਸਬੰਧੀ ਕਨੇਡਾ ਆਪਣੀ ਨੀਤੀ ਬਦਲੇ ਕਿਉਂਕਿ ਪੰਜਾਬ ਵਿੱਚ ਹੁਣ ਕੋਈ ਖ਼ਾਲਸਤਾਨ ਦਾ ਮੁੱਦਾ ਨਹੀਂ ਹੈ। ਇਸ ਸਬੰਧੀ ਸ. ਸਿਮਰਨ ਜੀਤ ਸਿੰਘ ਮਾਨ ਦੀਆਂ ਚਿੱਠੀਆਂ ਅਤੇ ਦਰਜਨਾਂ ਵਾਰ ਲੜੀਆਂ ਚੋਣਾਂ ਦੇ ਮੈਨੀਫੈਸਟੋ ਦੇ ਨਾਲ ਚੋਣ ਕਮੀਸ਼ਨ ਨੂੰ ਸੌਂਪੇ ਗਏ ਇਸ ਦੇ ਸੰਵਿਧਾਨ ਤੇ ਲਿਟਰੇਚਰ, ਦਮਦਮੀ ਟਕਸਾਲ, ਸ. ਜਸਬੀਰ ਸਿੰਘ ਰੋਡੇ ਅਤੇ ਉਸ ਦੇ ਪੰਜ ਜੱਥੇਦਾਰਾਂ, ਸ. ਸਵਰਗੀ ਜਗਜੀਤ ਸਿੰਘ ਚੌਹਾਨ ਦੀਆਂ ਚਿੱਠੀਆਂ, ਲੜੀਆਂ ਚੋਣਾਂ ਦੇ ਮੈਨੀਫੈਸਟੋ ਦੇ ਨਾਲ ਚੋਣ ਕਮੀਸ਼ਨ ਨੂੰ ਸੌਂਪੇ ਗਏ ਇਸ ਦੇ ਸੰਵਿਧਾਨ ਤੇ ਲਿਟਰੇਚਰ, ਭਾਰਤ ਦੇ ਦਲ ਖ਼ਾਲਸਾ ਵਲੋਂ ਲੜੀਆਂ ਚੋਣਾਂ ਦੇ ਮੈਨੀਫੈਸਟੋ ਦੇ ਨਾਲ ਚੋਣ ਕਮੀਸ਼ਨ ਨੂੰ ਸੌਂਪੇ ਗਏ ਇਸ ਦੇ ਸੰਵਿਧਾਨ ਤੇ ਲਿਟਰੇਚਰ ਅਤੇ ਪੰਥਕ ਕਮੇਟੀ ਦੇ ਸੁਪਰੀਮੋ ਸ. ਸੋਹਣ ਸਿੰਘ, ਸ. ਵੱਸਣ ਸਿੰਘ ਦੇ ਭਾਰਤ ਸਰਕਾਰ ਨੂੰ ਪਾਏ ਅਤੇ ਦਿੱਤੇ ਗਏ ਬਿਆਨ; ਜਿਨ੍ਹਾਂ ਵਿੱਚ ਉਨ੍ਹਾਂ ਸਾਰੀਆਂ ਜਥੇਬੰਦੀਆਂ ਦੇ ਹਲਫ਼ ਮੁਹੱਈਆ ਕਰਵਾਏ ਜਾ ਚੁਕੇ ਹਨ ਜਿਹੜੇ ਭਾਰਤ ਦੇ ਪ੍ਰਧਾਨ ਮੰਤ੍ਰੀ ਸ੍ਰੀ ਚੰਦਰ ਸ਼ੇਖਰ ਨੂੰ ਸਾਰੇ ਹੀ ਧੜਿਆਂ ਨੇ ਦਿੱਤੇ ਸਨ।ਇਹ ਸਭ ਖ਼ਾਲਸਤਾਨ ਦੇ ਵਿਰੁਧ ਭੁਗਤਨ ਵਾਲੇ ਠੋਸ ਸਬੂਤ ਹਨ ਜਿਨ੍ਹਾਂ ਨੂੰ ਹੁਣ ਇਹ ਸਬੰਧਤ ਦਲ ਜਾਂ ਵਿਅਕਤੀ ਵੀ ਬਦਲ ਨਹੀਂ ਸਕਦੇ ਹਨ। ਹਾਂ, ਸਿੱਖ ਕੌਮ ਨੂੰ ਮੂਰਖ ਬਣਾਈ ਰੱਖਣ ਲਈ ਇਹ ਲੋਕ ਮੁਕਰ ਕੇ ਅਖ਼ਬਾਰਾਂ ਵਿੱਚ ‘ਖ਼ਾਲਿਸਤਾਨ’ ਦਾ ਚੀਖ ਚਿਹਾੜਾ ਪਾ ਸਕਦੇ ਹਨ । ਅਜਿਹਾ ਕਰਨ ਨਾਲ ਇਹ ਕੂਟਨਿਤਗ, ਵਿਧਾਨਿਕ ਅਤੇ ਰਾਜ ਦੀ ਸੰਵਿਧਾਨਿਕ, ਵਿਧਾਨਿਕ ਅਮਲ ਦੀ ਪ੍ਰਕਿਰਿਆ ਵਿੱਚ ਅਤੇ ਲੋਕਤੰਤਰੀ ਪ੍ਰਣਾਲੀ ਵਿੱਚ ਸਿਫ਼ਰ ਤੋਂ ਵੀ ਘਟ ਅਰਥਾਤ "ਮਨਫ਼ੀ” ਬੁੱਕਤ ਬਣਾ ਕੇ ਨਾ ਪੱਖੀ ਅਮਲ ਦੇ ਪਾਂਧੀ ਹੀ ਬਣੀ ਜਾਂਦੇ ਹਨ । ਇਨ੍ਹਾਂ ਸਾਰਿਆਂ ਵਿੱਚੋਂ ਸਿਰਫ਼ ਦਾਸ ਦੇ ਹੀ ਡਾਕੁਮੈਂਟਰੀ ਵਿਧਾਨਿਕ ਸਬੂਤ ਹਨ ਜੋ ਖ਼ਾਲਸਤਾਨ ਦੇ ਹੱਕ ਵਿੱਚ ਭੁਗਤਦੇ ਹਨ। ਇਹ ਭਾਰਤ ਸਰਕਾਰ ਲਈ ਲਾਹੇ ਵਾਲਾ ਸੌਦਾ ਰਹਿੰਦਾ ਹੈ ਕਿ ਸਿੱਖ ਕੌਮ ਦੇ ਲੀਡਰ ਦਾਸ ਦੇ ਇਨ੍ਹਾਂ ਡਾਕੁਮੈਂਟਸ ਦੇ ਕਦੇ ਸਬੂਤ ਆਪੋ ਆਪਣੀਆਂ ਸਰਕਾਰਾਂ ਅੱਗੇ ਪੇਸ਼ ਹੀ ਨਹੀਂ ਕਰਦੀ ਹੈ। ਉਹ ਉਹ ਗੱਲਾਂ ਕਰਦੇ ਹਨ ਜਿਹੜੀਆਂ ਉਨ੍ਹਾਂ ਦੇ ਧੜੇ ਦੇ ਲੀਡਰ ਝੂਠ ਬਿਆਨੀ ਕਰਕੇ ਕੌਮ ਨੂੰ ਮੂਰਖ ਬਣਾਉਂਦੇ ਹੋਏ ਅਖ਼ਬਾਰੀ ਬਿਆਨ ਕੁਝ ਹੋ ਦਿੰਦੇ ਹਨ ਤੇ ਸਰਕਾਰੀ ਪੱਧਰ ਤੇ ਮੰਗ ਪੱਤਰ ਅਤੇ ਸਬੂਤ ਕੁਝ ਹੋਰ ਹੀ ਹੁੰਦੇ ਹਨ।
     2. "ਪੰਜਾਬ”, "ਪੰਜਾਬੀ ਹੈ” ਅਤੇ ਉੱਥੇ ਰਹਿਣ ਵਾਲੇ ਵੀ "ਪੰਜਾਬੀ” ਹਨ; ਇਹ ਗੱਲ ਸਿੱਖ ਵੀ ਮੰਨ ਚੁਕੇ ਹਨ । ਇਸ ਲਈ ਸਿੱਖ ਮੁੱਦਿਆਂ ਦੀ ਗੱਲ ਮੁੱਕ ਚੁਕੀ ਹੈ । ਹੁਣ ਸਿਰਫ਼ "ਪੰਜਾਬੀ ਮੁੱਦਿਆਂ” ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਧਰਮ ਅਤੇ ਧਾਰਮਿਕ ਕੱਟੜਵਾਦੀ ਵਿਚਾਰਧਾਰਾਵਾਂ ਅਤੇ ਪੰਜਾਬ ਦੀ ਮੁੱਖ ਧਾਰਾ "ਪੰਜਾਬੀ” ਤੇ "ਪੰਜਾਬੀਅਤ” ਦੇ ਭਰਾਤਰੀ ਭਾਓ ਨੂੰ ਤੋੜਨ ਵਾਲੀਆਂ "ਫਿਰਕੂ ਅਤੇ ਕੱਟੜ ਵਾਦੀਆਂ ਅਲਹਿਦਗੀ ਪਸੰਦ” ਲੋਕਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਜਿਸ ਲਈ ਹੁਣ ਅਜਿਹੇ ਅਨਸਰਾਂ ਦੀ ਗੱਲ ਨਹੀਂ ਸੁਣੀ ਜਾਣੀ ਚਾਹੀਦੀ।
ਇਸ ਇੱਕੋ ਝਟਕੇ ਨਾਲ ਭਾਰਤ ਦੀ ਮੋਦੀ ਸਰਕਾਰ ਨੇ ਕਈ ਨਿਸ਼ਾਨੇ ਫੁੰਡ ਲਏ ਹਨ । ਭਾਰਤ ਸਰਕਾਰ ਖੁਦ ਸਿੱਖਾਂ ਤੋਂ ਹੀ "ਸਿੱਖ ਪਹਿਚਾਣ” ਮੁਕਾ ਕੇ ਉਸ ਨੂੰ "ਪੰਜਾਬੀ” ਬਣਾ ਚੁਕੀ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਦੇ ਮੇਲੇ ਲਾਉਣ ਵਾਲੀ ਸਿੱਖ ਕੌਮ ਹੁਣ ਇਸ ਤੋਂ ਕਿਵੇਂ ਮੁਕਰ ਸਕਦੀ ਹੈ ? ਖੁਦ ਸਿੱਖਾਂ ਨੇ ਸਿੱਖ ਸਭਿਅਤਾ, ਸਭਿਆਚਾਰ ਅਤੇ ਭਾਸ਼ਾ ਲਈ ਕੀਤਾ ਹੀ ਕੀ ਹੈ ? ਜਰਾ ਆਪਣੇ ਪੀੜ੍ਹੇ ਹੇਠਾਂ ਸਿੱਖ ਕੌਮ ਨੂੰ ਖੁਦ ਸੋਟਾ ਫੇਰ ਕੇ ਆਪਣੀ ਪੜਚੋਲ ਨਹੀਂ ਕਰ ਲੈਣੀ ਚਾਹੀਦੀ ? ਇਹੋ ਅਸਲ ਵਜ੍ਹਾ ਹੈ ਕਿ ਅਮਰੀਕਾ ਵਿੱਚ ਵੀ ਭਾਰਤ ਦੀ ਮੋਦੀ ਸਰਕਾਰ ਨੂੰ ਸਫਲਤਾ ਮਿਲੀ ਹੈ ਤੇ ਹੁਣ ਕਨੇਡਾ ਵਿੱਚ ਇਸ ਦੀ ਸਫਲਤਾ ਦਾ ਮਸੋਦਾ ਤਿਆਰ ਹੈ।
     3. ਇਹ ਉਪਰੋਕਤ ਤੱਥਾਂ ਅਨੁਸਾਰ ਸ੍ਰੀ ਮੋਦੀ ਨੇ ਸਿੱਖਾਂ ਖ਼ਿਲਾਫ਼ ਆਪਣੇ ਨਿਸ਼ਾਨੇ ਉਵੇਂ ਹੀ ਫੁੰਡ ਲਏ ਹਨ ਜਿਵੇਂ ਗੁਜਰਾਤ ਤੋਂ ਸਿੱਖਾਂ ਨੂੰ ਕੱਢਣ ਅਤੇ ਉਜਾੜਨ ਦਾ ਪ੍ਰਬੰਧ ਪੱਕਾ ਬਣਾਇਆ ਹੈ ਤੇ ਸਿੱਖ ਲੀਡਰਾਂ ਨੂੰ ਨਾਲ ਰਲ਼ਾ ਕੇ ਬਿਆਨ ਬਾਜ਼ੀਆਂ ਕੁਝ ਹੋਰ ਕੀਤੀਆਂ ਜਾਂਦੀਆਂ ਹਨ। ਫਰਾਂਸ ਅਤੇ ਜਰਮਨੀ ਵਾਂਗ ਹੀ ਕਨੇਡਾ ਵਿੱਚ ਵੀ ਇਹੋ ਹੋਣ ਜਾ ਰਿਹਾ ਹੈ। ਸ੍ਰੀ ਮੋਦੀ ਇਨ੍ਹਾਂ ਅਸਲ ਨਿਸ਼ਾਨਿਆਂ ਨੂੰ ਫੁੰਡਣ ਤੋਂ ਬਾਅਦ ਸਿੱਖਾਂ ਨੂੰ ਮੂਰਖ ਬਣਾਉਣ ਲਈ "ਬਲੈਕ ਲਿਸਟਾਂ” ਖ਼ਤਮ ਕਰਨ ਤੇ ਸਭ "ਸਿੱਖਾਂ” (ਇੱਥੇ ਭਾਰਤ ਸਰਕਾਰ ਵੱਲੋਂ ਪੰਜਾਬੀ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ) ਨੂੰ ਆਮ ਵਾਂਗ ਭਾਰਤ ਆਉਣ ਦੀ ਖੁੱਲੀ ਛੂਟ ਦੇਣ ਦਾ ਐਲਾਨ ਕਰੇਗਾ। ਇਸ ਲਈ ਆਪਣੀ ਲੱਛੇਦਾਰ ਭਾਸ਼ਾ ਦੇ ਰਸਗੁੱਲਿਆਂ ਨਾਲ ਅਜਿਹੀ ਗੁਲਾਬੀ ਇਤਰ ਫੁਲੇਲ ਦੀ ਬਹਾਰ ਬਿਖੇਰਨਗੇ ਕਿ ਸਭ ਚਿਤ…… । ਕੁਝ ਸੌ ਕਾਲੀ ਲਿਸਟਾਂ ਵਾਲੇ ਸਿੱਖ ਇਹ ਸਭ ਕੁਝ ਹੋ ਜਾਣ ਤੋਂ ਬਾਅਦ ਜੇ ਹੁਣ ਪੰਜਾਬ ਆਉਣ ਵੀ ਲੱਗ ਜਾਣਗੇ ਤਾਂ ਭਾਰਤ ਵਰਗੇ ਦੇਸ਼ ਨੂੰ ਕੀ ਫਰਕ ਪੈ ਚਲਿਆ ਹੈ ਕਿਉਂਕਿ ਉਹ ਇੰਝ "ਸਿੱਖ ਕੌਮ ਦੀ ਖ਼ਾਲਸਤਾਨ ਦੀ ਜੜ੍ਹ” ਨੂੰ ਤਾਂ ਸੁਕਾ ਕੇ ਆਏਗਾ । ਇਹ ਤੈਅ ਹੋ ਚੁਕਾ ਹੈ।
     ਸਿੱਖ ਤੋਂ ਪੰਜਾਬੀ ਜਮਾਤ ਬਣ ਚੁਕੇ ਅਕਾਲੀ ਦਲ ਅਤੇ ਇਸੇ ਦੀ ਸਤਾ ਵਿਚਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ "ਸਿੱਖ ਕਕਾਰਾਂ ਸਬੰਧੀ” ਅਤੇ "ਸਿੱਖ ਪਹਿਚਾਣ ਸਬੰਧੀ” ਚੁਕੇ ਗਏ ਮੁੱਦੇ ਵੀ ਇਹ ਦਲ ਭਾਰਤ ਸਰਕਾਰ ਦੀ ਕੈਬਿਨਿਟ ਵਿੱਚ ਭਾਈਵਾਲੀ ਹੋਣ ਦੇ ਬਾਵਜੂਦ ਇਨ੍ਹਾਂ ਮੁਲਕਾਂ ਦੇ ਪ੍ਰਧਾਨ ਮੰਤ੍ਰੀ ਦੇ ਦੌਰੇ ਲਈ ਤਿਆਰ ਕੀਤੀਆਂ ਗਈਆਂ ਅਤੇ ਤੈਅ ਕੀਤੇ ਗਏ ਮਸੌਦੇ ਦੀ ਲਿਸਟ ਵਿੱਚ ਇਹ ਮਦਾਂ ਨਹੀਂ ਪਾਈਆਂ ਗਈਆਂ ਹਨ। ਇਹ ਸਿੱਖ ਰਾਜਨੀਤੀ ਦੀ ਸਪਸ਼ਟ ਤੌਰ ਤੇ "ਪੰਥਕ ਹਾਰ” ਹੈ। ਇੰਝ ਇਹ ਹਰਾਇਆ ਜਾ ਚੁਕਾ ਖ਼ਾਲਸਾ ਪੰਥ ਹੁਣ ਫਰਾਂਸ, ਜਰਮਨੀ ਅਤੇ ਕਨੇਡਾ ਵਿੱਚ ਸੜਕਾਂ ਤੇ ਨਿੱਤਰ ਕੇ ਆਪੋ ਆਪਣੇ ਧੜਿਆਂ ਦੀ ਸਰਵਾਈਵਲ ਲਈ ਖੁਦ ਆਪਣੇ ਪੰਥ ਨੂੰ ਮੁਜ਼ਾਹਰਿਆਂ ਰਾਹੀਂ ਫੇਰ ਧੋਖੇ ਦੇਣ ਲਈ ਉਤਾਵਲਾਂ ਹੈ ਤੇ ਧੌਖੇ ਦੇਣ ਜਾ ਰਿਹਾ ਹੈ।ਮੈਂ ਇਨ੍ਹਾਂ ਸਾਰਿਆਂ ਨੂੰ ਇੱਕੋ ਨਿਰਸਵਾਰਥ ਪੰਥਕ ਹੱਕ ਦੀ ਬੇਨਤੀ ਕਰਨਾ ਚਾਹੁੰਦਾ ਹਾਂ। ਬੇਨਤੀ ਇਹ ਹੈ ਕਿ ਅਗਰ ਇਨ੍ਹਾਂ ਵਿੱਚ ਮਾੜਾ ਜਿਹਾ ਵੀ ਪੰਥਕ ਸੰਵੇਦਨਸ਼ੀਲਤਾ ਦਾ ਅੰਸ ਹੈ ਤਾਂ ਫਿਰ ਚਾਹੇ ਇਹ ਸਾਬਤ ਸੂਰਤ ਹਨ, ਅੰਮ੍ਰਿਤਧਾਰੀ ਹਨ ਜਾਂ ਕਲੀਨ ਸ਼ੈਵ ਜੋ ਵੀ ਆਪਣੇ ਆਪ ਨੂੰ "ਸਿੱਖ” ਮੰਨਦੇ ਹਨ ਉਹ ਇਨ੍ਹਾਂ ਮੁਜ਼ਾਹਰਿਆਂ ਵਿੱਚ ਘਟੋਂ ਘਟ "ਅਸੀ ਪੰਜਾਬੀ ਨਹੀਂ ਸਿੱਖ ਹਾਂ”, "ਪੰਜਾਬ ਪੰਜ ਬੀ ਪੰਜਾਬੀਅਤ ਦਾ ਅਸੀਂ ਵਿਰੋਧ ਕਰਦੇ ਹਾਂ” ਅਤੇ "ਸਾਡੀ ਪਹਿਚਾਣ ਸਿੱਖ,ਭਾਸ਼ਾ ਗੁਰਮੁਖੀ ਅਤੇ ਸਭਿਆਚਾਰ ਖ਼ਾਲਸਤਾਈ ਹੈ” ਦੇ ਨਾਲ "ਅਸੀਂ ਨਾਨਕਸ਼ਾਹੀ ਸਿੱਖ ਸਭਿਅਤਾ ਦੇ ਗੁਰਮਤਿ ਵਾਸੀ ਹਾਂ” ਦੇ ਬੈਨਰ ਅਵੱਸ਼ ਚੁੱਕ ਲੈਣ। ਵੇਖੋ ਕਿੰਨੇ ਕੁ ਸੰਵੇਦਨਸ਼ੀਲ ਗੁਰੂ ਗ੍ਰੰਥ ਅਤੇ ਖ਼ਾਲਸਾ ਪੰਥ ਨਾਲ ਧੜਾ ਬਣਾ ਕੇ ਤੁਰਨ ਵਾਲੇ ਸਿੱਖ ਐਂਤਕੀ ਸਾਹਮਣੇ ਆਉਂਦੇ ਹਨ। ਹੁਣ ਸਿੱਖਾਂ ਲਈ ਇਹ ਚੁਣੌਤੀ ਸਭ ਤੋਂ ਸ਼੍ਰੋਮਣੀ ਬਣ ਚੁਕੀ ਹੈ ਕਿ ਉਹ ਇੰਝ ਕਰ ਕੇ ਦਿਖਾਉਣ ਅਤੇ ਆਪਣੀ ਅੱਡਰੀ ਹਸਤੀ, ਸੁਤੰਤਰ ਤੇ ਵਿਲੱਖਣ ਪਹਿਚਾਣ ਦਾ ਮੁਜ਼ਾਹਰਾ ਕਰਨ। ਇਸ ਲਈ ਸਭ ਗੁਰਦੁਆਰਿਆਂ ਦੇ ਨਾਂਵਾਂ ਤੋਂ "ਸਿੱਖ ਟੈਂਪਲ” ਹਟਾ ਕੇ "ਸਿੱਖ ਗੁਰਦੁਆਰਾ” ਲਿਖਣ ਦੀ ਗੁਰਮਤਿ ਪ੍ਰਣਾਲੀ ਦੇ ਹਮਰਾਹ ਬਣਨ। ਨਹੀਂ ਤਾਂ ਸਿੱਖ ਇੱਕ ਅਜਿਹੀ ਕੌਮ ਬਣ ਕੇ ਸਾਹਮਣੇ ਪ੍ਰਗਟ ਹੋ ਰਹੇ ਹਨ ਜਿਹੜੀ ਖੁਦ ਆਪ ਹੀ ਆਪਣੀ ਹਸਤੀ ਮਿਟਾਈ ਜਾ ਰਹੀ ਹੈ। ਇਹੋ ਚੁਣੌਤੀ ਦਰਪੇਸ਼ ਹੈ। ਕੀ ਫਰਾਂਸ, ਜਰਮਨੀ ਅਤੇ ਕਨੇਡਾ ਦੇ ਸਿੱਖ ਇਹ ਸਿਆਣਪ ਕਰਨਗੇ ? ਜਿੱਥੇ ਹਰ ਨਿੱਜੀ ਧੜਾ ਆਪੋ ਆਪਣੀ ਧੌਂਸ ਦੀ ਰਾਜਨੀਤੀ ਅਧੀਨ ਕੰਮ ਕਰਨ ਵਾਲੀ ਕੌਮ ਅੰਦਰ ਹਾਲਾਤ ਤਾਂ ਨਾਸਾਜਗਾਰ ਅਤੇ ਸੰਦੇਹਸ਼ੀਲ ਹੀ ਹਨ।
     ਹਾਂ ਸਿੱਖ ਉਵੇਂ ਹੀ ਜਿਵੇਂ ਸਿੱਖ ਫਾਰ ਜਸਟਿਸ ਨੇ ਅਮਰੀਕੀ ਰਾਸ਼ਟਰ ਪਤੀ ਦੀ ਭਾਰਤ ਫੇਰੀ ਦੌਰਾਨ ਫਾਲਤੂ ਮੁੱਦੇ ਚੁੱਕ ਕੇ ਤੇ ਫੇਰ ਆਪਣੀ ਪਿੱਠ ਆਪੇ ਹੀ ਥਪਥਪਾਈ ਸੀ ਕਿ ਵੇਖਿਆ ਸਾਡੇ ਕਰਕੇ ਅਮਰੀਕੀ ਰਾਸ਼ਟਰਪਤੀ ਨੇ ‘ਧਾਰਮਿਕ ਸਹਿਣਸ਼ੀਲਤਾ’ ਦੀ ਗੱਲ ਕੀਤੀ ਹੈ। ਉਹ ਇਹ ਭੁੱਲ ਗਏ ਕਿ ਇਹ ਗੱਲ ਵੀ ਸਿੱਖ ਕੌਮ ਦੇ ਉਸ ਵਰਗ ਅਤੇ ਸੁਤੰਤਰਤਾ ਦੇ ਉਸ ਅੰਦੋਲਨ ਦੇ ਹੀ ਖ਼ਿਲਾਫ਼ ਸੰਵਿਧਾਨਿਕ ਅਤੇ ਕੂਟਨੀਤਗ ਅਧਾਰ ਬਣਾ ਕੇ ਦਿੱਤੀ ਗਈ ਹੈ ਜਿਹੜੇ ਨਾਮ ਧਾਰੀ, ਨਿਰੰਕਾਰੀ, ਰਾਧਾ ਸਵਾਮੀ, ਸਰਸੇ ਵਾਲੇ, ਭਨਿਆਰੇ ਵਾਲੇ, ਨੀਲ ਪੰਥੀਏ ਅਤੇ ਜਿਹੜੇ ਕੇਸਾਧਾਰੀ ਗਾਤਰੇ ਪਾਈ ਇਸਾਈ ਬਣੇ ਹੋਏ ਹਨ, ਗੁਰੂਡੰਮ ਅਤੇ ਸੰਤ ਡੇਰਾਵਦੀਆਂ ਵਰਗਿਆਂ ਉਨ੍ਹਾਂ ਸਭਨਾਂ ਦੇ ਹਿਤ ਸੁਰੱਖਿਅਤ ਕਰਦੀ ਹੈ। ਜੇ ਵਾਕੇ ਹੀ ਇਹੋ ਸਫਲਤਾ ਸਿੱਖ ਫਾਰ ਜਸਟਿਸ ਰਾਹੀਂ ਸਿੱਖਾਂ ਨੇ ਹਾਸਲ ਕੀਤੀ ਹੈ, ਜਿਹਾ ਕਿ ਇਨ੍ਹਾਂ ਨੇ ਆਪ ਦਾਵਾ ਕੀਤਾ ਹੈ ਕਿ ਇਹ ਉਨ੍ਹਾਂ ਵੱਲੋਂ ਦਿੱਤੀ ਪਟੀਸ਼ਨ ਕਾਰਨ ਹੋਇਆ ਹੈ। ਤਾਂ ਕਿ ਸਪਸ਼ਟ ਨਹੀਂ ਕਿ ਇੰਝ ਇਹ ਖੁਦ ਭਾਰਤ ਸਰਕਾਰ ਦੇ ਹਿਤ ਅਤੇ ਪੰਥ ਦੇ ਵਿਰੁਧ ਖੁੱਲ ਕੇ ਭੁਗਤੇ ਹਨ ? ਇਹ ਲੋਕ ਭੁਲ ਜਾਂਦੇ ਹਨ ਕਿ ਅਮਰੀਕੀ ਰਾਸ਼ਟਰ ਪਤੀ ਦੇ ਇਸ ਬਿਆਨ ਤੋਂ 3 ਦਿਨ ਪਹਿਲਾਂ ਭਾਰਤ ਦੇ ਰਾਸ਼ਟਰ ਪਤੀ ਨੇ ਇਸੇ "ਧਾਰਮਿਕ ਸਹਿਣਸ਼ੀਲਤਾ ਅਤੇ ਕੱਟੜਵਾਦ ਦੇ ਖ਼ਿਲਾਫ਼” ਆਪਣੇ ਸੰਬੋਧਨ ਵਿੱਚ ਰਾਸ਼ਟਰ ਨੂੰ ਇਹੋ ਸਲਾਹ ਦਿੱਤੀ ਸੀ। ਉਸੇ ਨਜ਼ਰੀਏ ਤੋਂ ਹੀ ਅਮਰੀਕੀ ਰਾਸ਼ਟਰਪਤੀ ਦਾ ਬਿਆਨ ਆਇਆ ਸਾਹਮਣੇ ਜੇ ਤੁਹਾਨੂੰ ਯਕੀਨ ਨਹੀਂ ਤਾਂ ਸਬੂਤ ਹੇਠਾਂ ਦੇ ਰਿਹਾ ਹਾਂ ।
ਅਤਿੰਦਰਪਾਲ ਸਿੰਘ

Thursday, April 9, 2015

ਵਿਸਾਖੀ ਡੇ, ਹਿੰਦੁਸਤਾਨੀ ਜ਼ੁਲਮੀ ਰਾਜ ਦਾ ਖਾਤਮਾ, Dal Khalsa Alliance

ਖਾਲਸੇ ਦੀ ਸਿਰਜਣਾ ਦਿਵਸ, ਵਿਸਾਖੀ ਡੇ, ਬੇਗਮਪੁਰੇ ਦਾ ਰਾਜ, ਹਲੇਮੀ ਰਾਜ, ਸਿੱਖ ਰਾਜ, ਖਾਲਸਾ ਰਾਜ, 
ਸਿੱਖ ਹੋਮਲੈਂਡ, ਬਫਰ ਸਟੇਟ, ਮਤਾ ਅਨੰਦਪੁਰ, ਅੰਮ੍ਰਿਤਸਰ ਐਲਾਨਨਾਮਾ, ਖਾਲਸਤਾਨ ਐਲਾਨਨਾਮਾ । 
ਸਭ ਦੇ ਪਿੱਛੇ ਇਕੋ ਭਾਵਨਾ, ਹਿੰਦੁਸਤਾਨੀ ਜ਼ੁਲਮੀ ਰਾਜ ਦਾ ਖਾਤਮਾ, 
ਖਾਲਸਾ ਰਾਜ ਦੀ ਸਥਾਪਤੀ, ਖਾਲਸਤਾਨ ਦੀ ਪ੍ਰਾਪਤੀ। 
ਖਾਲਸਤਾਨ ਜਿ਼ੰਦਾਬਾਦ। ਦਲ ਖਾਲਸਾ ਅਲਾਇੰਸ



ਖਾਲਸੇ ਦੀ ਸਿਰਜਣਾ ਦਿਵਸ, ਵਿਸਾਖੀ ਡੇ, ਬੇਗਮਪੁਰੇ ਦਾ ਰਾਜ, ਹਲੇਮੀ ਰਾਜ, ਸਿੱਖ ਰਾਜ, ਖਾਲਸਾ ਰਾਜ, 
ਸਿੱਖ ਹੋਮਲੈਂਡ, ਬਫਰ ਸਟੇਟ, ਮਤਾ ਅਨੰਦਪੁਰ, ਅੰਮ੍ਰਿਤਸਰ ਐਲਾਨਨਾਮਾ, ਖਾਲਸਤਾਨ ਐਲਾਨਨਾਮਾ । 
ਸਭ ਦੇ ਪਿੱਛੇ ਇਕੋ ਭਾਵਨਾ, ਹਿੰਦੁਸਤਾਨੀ ਜ਼ੁਲਮੀ ਰਾਜ ਦਾ ਖਾਤਮਾ, 
ਖਾਲਸਾ ਰਾਜ ਦੀ ਸਥਾਪਤੀ, ਖਾਲਸਤਾਨ ਦੀ ਪ੍ਰਾਪਤੀ। 
ਖਾਲਸਤਾਨ ਜਿ਼ੰਦਾਬਾਦ। ਦਲ ਖਾਲਸਾ ਅਲਾਇੰਸ