Sunday, January 31, 2016

ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ

ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ
ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ
     
"ਰਹਿਤ ਮਰਿਯਾਦਾ , ਸ਼੍ਰੌਮਣੀ ਕਮੇਟੀ ਅਤੇ ਸਿੱਖ ਸੰਪ੍ਰਦਾਵਾਂ।" ਸਿੱਖ ਪੰਥ ਦੀਆਂ ਸੰਪ੍ਰਦਾਵਾਂ ਦਾ ਸਿੱਖ ਇਤਹਾਸ ਵਿੱਚ ਸਿੱਖੀ ਦੇ ਪ੍ਰਚਾਰ ਹਿਤ ਵਡਮੁੱਲਾ ਯੋਗਦਾਨ ਹੈ ਅਤੇ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹਨ। ਸ਼੍ਰੌਮਣੀ ਕਮੇਟੀ ਮੁੱਖ ਰੂਪ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਹਿਤ ਹੋਂਦ ਵਿੱਚ ਆਈ ਸੀ। ਸਿੱਖ ਪ੍ਰੰਪਰਾਵਾਂ, ਸਿਧਾਂਤਾਂ ਦੇ ਵਿਸ਼ੇ ਹਿਤ ਸ਼੍ਰੌਮਣੀ ਕਮੇਟੀ ਦੇ ਮੈਂਬਰ ਨਹੀਂ ਚੁਣੇ ਜਾਂਦੇ। ਇਸੇ ਲਈ ਜਦੋਂ ਸ਼੍ਰੌਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਦੋਂ ਗੁਰਦੁਆਰਿਆਂ ਵਿੱਚ ਰਹਿਤ ਮਰਿਯਾਦਾ ਹਿਤ ਇਕਸਾਰਤਾ ਲਿਆਉਣ ਲਈ ਜਦੋਂ ਖਰੜਾ ਬਣਾਉਣ ਦਾ ਉਪਰਾਲਾ ਕੀਤਾ ਗਿਆ ਤਾਂ ਇਹ ਖਰੜਾ ਸ਼੍ਰੌਮਣੀ ਕਮੇਟੀ ਦੇ ਮੈਂਬਰਾਂ ਨੇ ਤਿਆਰ ਨਹੀਂ ਕੀਤਾ ਬਲਕਿ ਇਸ ਨੂੰ ਤਿਆਰ ਕਰਨ ਦੀ ਜ਼ੁਮੇਵਾਰੀ ਸਿੱਖ ਸੰਪ੍ਰਦਾਵਾਂ ਦੇ ਮੁੱਖੀਆਂ ਦੀ ਲਗਾਈ ਗਈ।
     ਸਾਰੀਆਂ ਸੰਪ੍ਰਦਾਵਾਂ ਵਿੱਚ ਰਹਿਤ ਮਰਿਯਾਦਾ ਵੱਖਰੀ ਵੱਖਰੀ ਸੀ। ਇਸ ਦੇ ਬਾਵਜੂਦ ਇਹ ਸਾਰੇ ਮੁਖੀ ਆਪਣੇ ਆਪ ਨੂੰ ਸਿੱਖ ਪੰਥ ਦਾ ਹਿੱਸਾ ਸਮਝਦੇ ਸਨ, ਪੂਰਾ ਪੰਥ ਨਹੀਂ ਸਮਝਦੇ ਸਨ। ਂਇਸੇ ਕਰਕੇ ਸਾਰੇ ਮੁਖੀਆਂ ਨੇ ਕਿਸੇ ਨੂੰ ਵੱਡਾ ਛੋਟਾ ਨਾ ਸਮਝ ਕੇ , ਸਾਰੇ ਗੁਰੂ ਕਾਲ ਅਤੇ ਪੁਰਾਤਨ ਸਿੱਖਾਂ ਦੇ ਪ੍ਰਾਪਤ ਰਹਿਤਨਾਮਿਆਂ ਨੂੰ ਗੂੜ ਵਿਚਾਰ ਕੇ ਇਕ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ ਕੀਤੀ ਅਤੇ ਸ਼੍ਰੌਮਣੀ ਕਮੇਟੀ ਨੇ ਇਸ ਦੇ ਪ੍ਰਬੰਧਾਂ ਹੇਠਲੇ ਇਤਹਾਸਕ ਗੁਰਦੁਆਰਿਆਂ ਵਿੱਚ ਕੇਵਲ ਤੇ ਕੇਵਲ ਲਾਗੂ ਕੀਤਾ, ਨਾ ਕਿ ਖ਼ੁਦ ਤਿਆਰ ਕੀਤਾ। ਇਸ ਲਈ ਸ਼੍ਰੌਮਣੀ ਕਮੇਟੀ ਵੱਲੋਂ ਲਾਗੂ ਰਹਿਤ ਮਰਿਯਾਦਾ ਤੇ ਪੰਥਕ ਸੰਪ੍ਰਦਾਵਾਂ ਵੱਲੋਂ ਪਿਛਲੇ 75-80 ਸਾਲਾਂ ਵਿੱਚ ਕਦੀ ਕਿੰਤੂ ਨਹੀਂ ਕੀਤਾ ਗਿਆ।
     ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ , ਨਿਹੰਗ ਜਥੇਬੰਦੀਆਂ ਅਤੇ ਹੋਰ ਪੰਥਕ ਸੰਪ੍ਰਦਾਵਾਂ ਦੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ, ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਆਦਿ ਭਾਵੇਂ ਪੰਥ ਵਿੱਚ ਕਿੰਨੇ ਵੀ ਤਾਕਤਵਰ ਹੋ ਗਏ ਹੋਣ ਪਰ ਉਨ੍ਹਾਂ ਨੇ ਸ਼੍ਰੌਮਣੀ ਕਮੇਟੀ ਦੀ ਰਹਿਤ ਮਰਿਯਾਦਾ ਤੇ ਕਦੀ ਵੀ ਕਿੰਤੂ ਨਹੀਂ ਕੀਤਾ। ਪਰ ਅੱਜ ਅਸੀਂ ਇਨ੍ਹਾਂ ਮਹਾਂਪੁਰਖਾਂ , ਬਜ਼ੁਰਗਾਂ ਤੋਂ ਵੀ ਸਿਆਣੇ ਹੋ ਗਏ ਹਾਂ ਜਾ ਸੰਸਾਰਿਕ ਹਉਮੇਂ ਵਿੱਚ ਆਪਣੇ ਆਪ ਨੂੰ ਹੀ ਪੰਥ ਸਮਝਣ ਲੱਗ ਪਏ ਹਾਂ। ਪੰਥ ਪ੍ਰਵਾਨਤ ਰਹਿਤ ਮਰਿਯਾਦਾ ਨੂੰ ਨਾਸਤਕ ਲੋਕਾਂ ਨੇ ਤਾਂ ਢਾਹ ਲਗਾਉਣੀ ਹੀ ਹੈ ਪਰ ਜੇ ਪੰਥ ਦਰਦੀ ਜਥੇਬੰਦੀਆਂ ਵੀ ਪੰਥਕ ਂਏਕਤਾ ਦੀ ਨਿਸ਼ਾਨੀ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਤੇ ਸਿਰਫ ਇਸ ਲਈ ਕਿੰਤੂ ਕਰਨਗੀਆਂ ਕਿ ਉਨ੍ਹਾਂ ਨੂੰ ਸ਼੍ਰੌਮਣੀ ਕਮੇਟੀ ਦਾ ਪ੍ਰਧਾਨ ਜਾਂ ਬਾਦਲ ਪਸੰਦ ਨਹੀਂ ਹੈ ਤਾਂ ਪੰਥ ਖੇਰੂੰ ਖੇਰੂੰ ਹੋ ਜਾਵੇਗਾ। ਜੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੋਵੇ ਤਾਂ ਗ੍ਰੰਥੀ ਬਦਲਣਾ ਚਾਹੀਦਾ ਹੈ ਨਾ ਕਿ ਗੁਰਦੁਆਰਾ ਹੀ ਢਾਹ ਦੇਣਾ ਚਾਹੀਦਾ ਹੈ।

ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ।

ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ। 
ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ। 
     
 "ਚੌਣਾਂ ਵਿੱਚ ਧਰਮ ਨਿਰਪੱਖ ਪਾਰਟੀਆਂ ਹੀ ਹਿੱਸਾ ਲੈ ਸਕਦੀਆਂ ਹਨ।" ਕੀ ਘੱਟ ਗਿਣਤੀਆਂ ਦੇ ਧਾਰਮਿਕ ਮਸਲਿਆਂ ਤੇ ਬਹੁਗਿਣਤੀ ਭਾਈਚਾਰੇ ਦੀਆਂ ਵੋਟਾਂ ਫ਼ੈਸਲੇ ਲੈ ਸਕਦੀਆਂ ਹਨ? ਭਾਰਤ ਵਰਗੇ ਦੇਸ਼ ਵਿੱਚ ਘਟਗਿਣਤੀਆਂ ਦੇ ਧਾਰਮਿਕ ਮਸਲਿਆਂ ਲਈ ਚੌਣਾਂ ਲਈ ਉਪਰੋਕਤ ਸ਼ਰਤ ਘੱਟ ਗਿਣਤੀ ਕੌਮਾਂ ਵਿੱਚ ਸ਼ੱਕ ਅਤੇ ਅੰਦੇਸ਼ੇ ਪੈਦਾ ਕਰਦੀ ਹੈ। ਸਿੱਖਾਂ ਲਈ ਤਾਂ ਇਹ ਸ਼ੱਕ ਹਕੀਕਤ ਬਣ ਕੇ ਸਾਹਮਣੇ ਆਇਆ ਹੈ ਜਦੋਂ ਸੰਵਿਧਾਨ ਵਿੱਚ ਬਹੁਗਿਣਤੀ ਂਭਾਈਚਾਰੇ ਨੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖ ਦਿੱਤਾ।
     ਅਜ਼ਾਦੀ ਤੋਂ ਪਹਿਲਾਂ ਬਹੁਗਿਣਤੀ ਭਾਈਚਾਰੇ ਦੇ ਲੀਡਰਾਂ ਨੇ ਸਿੱਖਾਂ ਨਾਲ ਜੋ ਵਾਇਦੇ ਕੀਤੇ ਸਨ ਕਿ ਉਨ੍ਹਾਂ ਦੇ ਧਾਰਮਿਕ, ਭਾਸ਼ਾਈ ਅਤੇ ਸੱਭਿਆਚਾਰਿਕ ਵਿਰਸੇ ਦੇ ਹੱਕਾਂ ਨੂੰ ਸੁਰੱਖਿਅਤ ਰਖਿਆ ਜਾਵੇਗਾ, ਅਜ਼ਾਦੀ ਤੋਂ ਬਾਅਦ ਇਹ ਕਹਿ ਕੇ ਮੁੱਕਰ ਗਏ ਕਿ ਉਹ ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ।
     ਹੁਣ ਜਿਹੜੇ ਹੱਕ ਸੰਵਿਧਾਨ ਵਿੱਚ ਘਟਗਿਣਤੀਆਂ ਨੂੰ ਦਿੱਤੇ ਵੀ ਗਏ ਹਨ, ਉਨ੍ਹਾਂ ਨੂੰ ਵੀ ਦੇਣ ਵਿੱਚ ਬਹੁਗਿਣਤੀ ਭਾਈਚਾਰੇ ਨੂੰ ਪੁਛਿਆ ਜਾ ਰਿਹਾ ਹੈ, ਕਿ ਦੇਣੇ ਹਨ ਕਿ ਨਹੀਂ। ਜਿਵੇਂ ਸੰਵਿਧਾਨ ਵਿੱਚ ਦਿੱਤੇ ਹੱਕ ਅਨੁਸਾਰ ਸ਼ੌ੍ਮਣੀ ਕਮੇਟੀ ਜੋ ਵਿੱਦਿਅਕ ਅਦਾਰੇ ਚਲਾ ਕੇ ਸਿੱਖ ਵਿਦਿਆਰਥੀਆਂ ਨੂੰ ਪ੍ਰਾਥਮਿਕਤਾ ਦੇ ਰਹੀ ਹੈ , ਉਸ ਹੱਕ ਬਾਰੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲ਼ੋਂ ਸਲਾਹ ਮੰਗੀ ਹੈ ਕਿ ਇਹ ਹੱਕ ਦਿੱਤਾ ਜਾਵੇ ਕਿ ਨਾ।
     ਹੁਣ ਕੇਂਦਰ ਦੀ ਬਹੁਗਿਣਤੀ ਭਾਈਚਾਰੇ ਦੀ ਸਰਕਾਰ ਦੇ ਰਹਿਮੋਕਰਮ ਤੇ ਸਿੱਖਾਂ ਦਾ ਸੰਵਿਧਾਨ ਵਿਚਲਾ ਇਹ ਹੱਕ ਨਿਰਭਰ ਕਰਦਾ ਹੈ। ਜੇ ਸਿੱਖਾਂ ਨੂੰ ਂਆਪਣੀਆਂ ਵਖਰੀਆਂ ਵੋਟਾਂ ਰਾਹੀਂ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੋਵੇ ਜੋ ਸਿੱਖ ਹੱਕਾਂ ਨੂੰ ਨਿਰਵਿਘਨ, ਨਿਰਸੰਦੇਹ ਅਤੇ ਨਿਰਪੱਖ ਤੌਰ ਤੇ ਲਾਗੂ ਕਰਵਾਉਣ ਲਈ ਸੰਵਿਧਾਨਿਕ ਤੋਰ ਤੇ ਜ਼ੁੰਮੇਵਾਰ ਅਤੇ ਜਵਾਬਦੇਹ ਹੋਣ ਤਾਂ ਸਿੱਖਾਂ ਦੀ ਇਹ ਬੇਚਾਰਗੀ ਅਤੇ ਲਾਚਾਰਗੀ ਦੂਰ ਕੀਤੀ ਜਾ ਸਕਦੀ ਹੈ।

ਸਿੱਖਾਂ ਦੀ ਇਨਸਾਫ਼ ਲਹਿਰ ਵਿੱਚ ਇਕ ਹੋਰ ਜਿੱਤ।

ਸਿੱਖਾਂ ਦੀ ਇਨਸਾਫ਼ ਲਹਿਰ ਵਿੱਚ ਇਕ ਹੋਰ ਜਿੱਤ।
ਸਿੱਖਾਂ ਦੀ ਇਨਸਾਫ਼ ਲਹਿਰ ਵਿੱਚ ਇਕ ਹੋਰ ਜਿੱਤ।

     "ਜਥੇਦਾਰ ਅਕਾਲ ਤਖਤ ਭਾਈ ਹਵਾਰਾ ਦੇ ਇਕਲੇ ਦੇ ਤੇ ਕੇਸ ਅਮਰੀਕਾ ਨਹੀਂ ਕਰ ਸਕਦਾ ਕੋਈ ਟਿੱਪਣੀ ਪਰ ਭਾਰਤ ਨੂੰ ਸਮੂਹਿਕ ਘਟਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਦੀ ਨਸੀਹਤ।" ਸਿੱਖਾਂ ਵੱਲੋਂ ਵਾਈਟ ਹਾਊਸ ਨੂੰ ਪਾਈ ਪਟੀਸ਼ਨ ਦੇ ਜਵਾਬ ਵਿੱਚ ਅਮਰੀਕਾ ਸਰਕਾਰ ਦਾ ਂਉਪਰੋਕਤ ਜਵਾਬ , ਭਾਰਤ ਦੇ ਂਘਟਗਿਣਤੀਆਂ , ਖ਼ਾਸ ਕਰ ਸਿੱਖਾਂ ਨਾਲ ਵਤੀਰੇ ਤੇ ਇਕ ਵਾਰ ਫਿਰ ਕਰਾਰੀ ਚੋਟ ਹੈ।
     ਓਬਾਮਾ ਦੇ ਪਿਛਲੇ ਸਾਲ ਭਾਰਤ ਵਿੱਚ ਘਟਗਿਣਤੀ ਭਾਈਚਾਰਿਆਂ ਨਾਲ ਭੇਦਭਾਵ ਤਿਆਗਣ ਦੇ ਦਿੱਤੇ ਬਿਆਨ ਤੋਂ ਬਾਅਦ ਅੱਜ ਦਾ ਵਾਈਟ ਹਾਊਸ ਦਾ ਉਪਰੋਕਤ ਪ੍ਰਤੀਕਰਮ , ਸਿੱਖਾ ਦੀ ਇਨਸਾਫ਼ ਲਹਿਰ ਵਿੱਚ ਇਕ ਹੋਰ ਜਿੱਤ ਹੈ। ਇਹਨਾਂ ਪ੍ਰਾਪਤੀਆਂ ਨੇ ਸਿੱਖਾਂ ਨੂੰ ਆਪਣੇ ਨਿਸ਼ਾਨੇ ਪ੍ਰਤੀ ਹੋਰ ਜਥੇਬੰਦ ਹੋਣ ਲਈ ਉਤਸਾਹਤ ਕੀਤਾ ਹੈ ਕਿ ਇਕੱਠੇ ਹੋ ਕੇ ਸਿੱਖ , ਭਾਰਤ ਵੱਲੋਂ ਸਿੱਖਾਂ ਪ੍ਰਤੀ ਪਿਛਲੇ 30 ਸਾਲਾਂ ਵਿੱਚ ਕੀਤੇ ਝੂਠੇ ਪ੍ਰਚਾਰ ਨੂੰ ਜਗ ਜ਼ਾਹਰ ਕਰ ਸਕਦੇ ਹਨ।
     ਇਕ ਸਾਲ ਵਿੱਚ ਲਗਾਤਾਰ ਦੋ ਵਾਰ ਇਕ ਲੱਖ ਤੋਂ ਵੱਧ ਦਸਤਖ਼ਤ ਕਰਕੇ ਅਮਰੀਕਾ ਸਰਕਾਰ ਨੂੰ ਭਾਰਤ ਵਿਰੁੱਧ ਟਿੱਪਣੀਆਂ ਕਰਨ ਲਈ ਮਜਬੂਰ ਕਰਨਾ, ਯਕੀਨਨ ਸਿੱਖਾਂ ਦੀ ਭਾਰਤ ਵਿਰੁੱਧ ਕੂਟਨੀਤਕ ਜਿੱਤ ਹੈ। ਸਿੱਖਾਂ ਦੀ ਅਜਿਹੀ ਕੂਟਨੀਤੀ ਨਾਲ ਸਿੱਖਾਂ ਨੇ ਭਾਰਤ ਦੇ ਹੋਰ ਘੱਟ ਗਿਣਤੀ ਭਾਈਚਾਰਿਆਂ ਜਿਵੇਂ ਮੁਸਲਮਾਨ ਅਤੇ ਇਸਾਈ ਭਾਈਚਾਰੇ , ਜਿਨ੍ਹਾਂ ਦੀ ਗਿਣਤੀ ਭਾਰਤ ਵਿੱਚ ਭਾਵੇਂ ਸਿੱਖਾਂ ਨਾਲ਼ੋਂ ਕਿਤੇ ਜ਼ਿਆਦਾ ਹੈ , ਦੀ ਵੀ ਂਅਗਵਾਈ ਕੀਤੀ ਹੈ।
     ਹੋਲੀ ਹੋਲੀ ਸਿੱਖ ਜ਼ੁਲਮ ਦੀ ਝੰਬੀ ਮਾਨਸਿਕਤਾ ਚੋਂ ਬਾਹਰ ਆ ਰਹੇ ਹਨ ਅਤੇ ਂਆਪਣੀ ਪਹਿਚਾਣ ਲਈ ਵਿਉਤਬੰਦੀ ਨਾਲ ਆਪਣੀਆਂ ਪੈੜਾਂ ਪੁੱਟ ਰਹੇ ਹਨ। ਸਿੱਖਾਂ ਵੱਲੋਂ ਪੁੱਟੀਆਂ ਇਹ ਪੈੜਾਂ ਭਾਰਤ ਵਿਚਲੇ ਸਿੱਖਾਂ ਨੂੰ ਵੀ ਉਤਸਾਹਤ ਕਰਨਗੀਆਂ ਅਤੇ ਉਹ ਵੀ ਇਕ ਝੰਡੇ ਥੱਲੇ ਇਕਠੇ ਹੋਣ ਲਈ ਮਜਬੂਰ ਹੋਣਗੇ। ਸਰਬੱਤ ਖਾਲਸਾ ਇਸ ਂਸ਼ੁਰੂਆਤ ਦਾ ਸਬੂਤ ਸੀ , ਸਮਾਂ ਕਰਵਟ ਲੈ ਰਿਹਾ ਹੈ। ਸਿੱਖ ਇਤਹਾਸ ਮਗਰੂਰਾਂ ਨੂੰ ਂਫਿਰ ਆਪਣੀ ਫ਼ਿਤਰਤ ਦਰਸਾਉਣ ਲਈ ਅੰਗੜਾਈਆਂ ਲੈ ਰਿਹਾ ਹੈ।

Friday, January 29, 2016

ਸਿੱਖ ਰੈਜ਼ੀਮੈਂਟ ਨੂੰ ਸ਼ਾਮਲ ਨਾਂ ਕਰਨ ਤੇ ਸਖਤ ਰੋਸ

ਸਿੱਖ ਰੈਜ਼ੀਮੈਂਟ ਨੂੰ ਸ਼ਾਮਲ ਨਾਂ ਕਰਨ ਤੇ ਸਖਤ ਰੋਸ
ਤੁਹਾਡਾ ਰੋਸ ਅਤੇ ਰੋਸ ਪ੍ਰਤੀ ਦਿਤੀਆਂ ਦਲੀਆਂ ਦਰੁਸਤ ਹਨ।
ਪਰ ਨਾਲ ਇਹ ਵੀ ਯਾਦ ਰਹਿਣਾ ਤੇ ਯਾਦ ਰੱਖਣਾ ਬਣਦਾ ਹੈ, 
ਕਿ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਚੋਂ ਇਕ ਹੈ। 
ਜੇ ਹਿੰਦੋਸਤਾਨੀਆਂ ਨਾਲ ਦੋਸਤੀ ਪਾਲਣੀ ਹੈ ਤਾਂ ਰੋਸ ਠੀਕ ਨਹੀਂ, 
ਪਰ ਜੇ ਕੌਮੀ ਆਜ਼ਾਦੀ ਦਾ ਨਿੱਘ ਮਾਨਣਾ ਹੈ ਤਾਂ ਰੋਸ ਜਾਇਜ਼ ਹੈ। 
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ - ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ। 
ਦਲ ਖਾਲਸਾ ਅਲਾਇੰਸ


ਸਿੱਖ ਰੈਜ਼ੀਮੈਂਟ ਨੂੰ ਸ਼ਾਮਲ ਨਾਂ ਕਰਨ ਤੇ ਸਖਤ ਰੋਸ
ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੁਰਬਚਨ ਸਿੰਘ ਜੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ,
ਗਣਤੰਤਰਤਾ ਦਿਨ ਤੇ ਸਿੱਖ ਰੈਜੀਮੈਂਟ ਨੂੰ ਸ਼ਾਮਲ ਨਾਂ ਕਰਨ ਤੇ ਸਖਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰੱਖਿਆ ਮੰਤਰਾਲਾ ਕਾਰਨ ਦੱਸੇ ਕਿ ਸਿੱਖ ਰੈਜੀਮੈਂਟ ਨੂੰ ਕਿਉਂ ਨਹੀ ਸ਼ਾਮਲ ਕੀਤਾ ਗਿਆ ? ਆਗੂਆ ਨੇ ਕਿਹਾ ਕਿ ਸਿੱਖ ਰੈਜੀਮੈਂਟ ਨਾਲ ਸਿੱਖ ਭਾਵਨਾਮਾਂ ਜੁੜੀਆ ਹੋਈਆ ਹਨ । ਸਿੱਖ ਰੈਜੀਮੈਂਟ ਦੀ ਸਥਾਪਨਾ 1ਅਗਸਤ 1846 ਨੂੰ ਅੰਗਰੇਜਾਂ ਦੇ ਰਾਜ ਦੌਰਾਨ ਹੋਣ ਦਾ ਜਿਕਰ ਕਰਦੇ ਮਾਰੀਆਂ ਗਈਆਂ ਮੱਲਾਂ ਦਾ ਵਿਸ਼ਥਾਰ ਨਾਲ ਗੋਰਵਮਈ ਇਤਿਹਾਸ ਦਾ ਹਵਾਲਾ ਦਿੱਤਾ ।
ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨਾਂ ਵੱਲੋਂ 1894-95 ਦਾ ਅਫਗਾਨ ਯੁੱਧ,
1897 ਦੀ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ,
ਵਿਸ਼ਵਯੁੱਧ ਪਹਿਲਾ ਤੇ ਦੂਜਾ,
1947-48 ਦਾ ਜੰਮੂ ਕਸ਼ਮੀਰ ਆਪਰੇਸ਼ਨ,
1948 ਦਾ ਆਪਰੇਸ਼ਨ ਪੋਲੋ,
ਚੀਨ ਨਾਲ 1962 ਦੀ ਲੜਾਈ,
ਪਾਕਿਸਤਾਨ ਨਾਲ 1965,1971 ਅਤੇ 1999 ਦੀ ਕਾਰਗਿਲ ਲੜਾਈ ਦੌਰਾਨ ਦਿਖਾਏ ਗਏ ਹੌਸ਼ਲੇ ਦਾ ਵੀ ਵੇਰਵਾ ਦਿੱਤਾ ਹੈ। ਜੀ.ਕੇ. ਨੇ ਰੈਜੀਮੈਂਟ ਵੱਲੋਂ ਕੁਲ 1652 ਵੀਰਤਾ ਪੁਰਸਕਾਰ ਜਿੱਤਣ ਦੀ ਰੱਖਿਆ ਮੰਤਰੀ ਨੂੰ ਜਾਣਕਾਰੀ ਵੀ ਦਿੱਤੀ ਹੈ।
ਇਨ੍ਹਾਂ ’ਚ 73 ਯੁੱਧ ਸੇਵਾ ਤਗਮੇ, 38 ਥਿਏਟਰ ਤਗਮੇ, 2 ਪਰਮਵੀਰ ਚੱਕਰ, 14 ਮਹਾਵੀਰ ਚੱਕਰ, 5 ਕੀਰਤੀ ਚੱਕਰ, 2 ਅਸ਼ੋਕ ਚੱਕਰ, 68 ਵੀਰ ਚੱਕਰ, 14 ਵਿਕਟੋਰੀਆਂ ਕ੍ਰੌਸਿੰਗ ਅਤੇ ਸਾਰਾਗੜ੍ਹੀ ਦੀ ਲੜਾਈ ਲਈ 21 ਇੰਡੀਅਨ ਆਰਡਰ ਆੱਫ਼ ਮੈਰੀਟਸ ਸਨਮਾਨ ਵੀ ਸ਼ਾਮਿਲ ਹਨ।
*****
ਤੁਹਾਡਾ ਰੋਸ ਅਤੇ ਰੋਸ ਪ੍ਰਤੀ ਦਿਤੀਆਂ ਦਲੀਆਂ ਦਰੁਸਤ ਹਨ। ਪਰ ਨਾਲ ਇਹ ਵੀ ਯਾਦ ਰਹਿਣਾ ਤੇ ਯਾਦ ਰੱਖਣਾ ਬਣਦਾ ਹੈ, ਕਿ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਚੋਂ ਇਕ ਹੈ। ਜੇ ਹਿੰਦੋਸਤਾਨੀਆਂ ਨਾਲ ਦੋਸਤੀ ਪਾਲਣੀ ਹੈ ਤਾਂ ਰੋਸ ਠੀਕ ਨਹੀਂ, ਪਰ ਜੇ ਕੌਮੀ ਆਜ਼ਾਦੀ ਦਾ ਨਿੱਘ ਮਾਨਣਾ ਹੈ ਤਾਂ ਰੋਸ ਜਾਇਜ਼ ਹੈ। ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ - ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ। ਦਲ ਖਾਲਸਾ ਅਲਾਇੰਸ

Tuesday, January 26, 2016

"ਅਸੀਂ ਕਿਧਰ ਜਾ ਰਹੇ ਹਾਂ।"

"ਅਸੀਂ ਕਿਧਰ ਜਾ ਰਹੇ ਹਾਂ।"
"ਅਸੀਂ ਕਿਧਰ ਜਾ ਰਹੇ ਹਾਂ।"

     ਇਕ ਵਾਰੀ ਅੰਗਰੇਜ਼ ਕੈਪਟਨ ਲਾਟ ਮਰੈ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਰਤਨ ਸਿੰਘ ਭੰਗੂ ਨੂੰ ਪੁਛਿਆ ਕਿ ਹੋਰ ਸਾਰੇ ਅਵਤਾਰੀ ਪੁਰਸ਼ਾਂ ਦੀ ਰੀਤ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ ਰਾਜ ਭਾਗ ਕਿਉਂ ਨਾ ਦਿੱਤਾ ? ਭੰਗੂ ਨੇ ਜਵਾਬ ਦਿੱਤਾ ਸੀ ਕਿ ਘਾਹ ਧਰਤੀ ਵਿੱਚ ਆਪੇ ਉਘ ਖਲੋਂਦਾ ਹੈ, ਇਸ ਕਰਕੇ ਂਇਸ ਨੂੰ ਧਰਤੀ ਦਾ ਪੁੱਤਰ ਕਿਹਾ ਜਾਂਦਾ ਹੈ, ਅੰਨ ਵੀ ਧਰਤੀ ਵਿੱਚ ਉਘਦਾ ਹੈ ਪਰ ਘਾਹ ਤੇ ਅੰਨ ਦੋਵੇਂ ਇਕੱਠੇ ਨਹੀਂ ਉਘ ਸਕਦੇ।
     ਇਸ ਕਰਕੇ ਗੁਰੂ ਗੋਬਿੰਦ ਸਿੰਘ ਦੀ ਨੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ ਦਿੱਤੀ ਤਾਂ ਕਿ ਇੱਥੇ ' ਖਾਲਸਾ ਅਕਾਲ ਪੁਰਖ ਕੀ ਫੌਜ' ਰੂਪੀ ਅੰਨ ਸਦੀਵੀ ਤੌਰ ਤੇ ਪਨਪ ਸਕੇ। ਖਾਲਸੇ ਨੇ ਵੀ ਇਸ ਫਸਲ ਨੂੰ ਹਰੀ ਭਰੀ ਰੱਖਣ ਲਈ ਉਬਲਦੀਆਂ ਦੇਗਾਂ, ਤੱਤੀਆਂ ਤਵੀਆਂ ,ਭੁਜਦੀਆਂ ਰੇਤਾਂ, ਲਿਸ਼ਕਦੀਆਂ ਤੇਗਾਂ,ਤਿੱਖੀਆਂ ਰੰਬੀਆਂ,ਚਰਖੜੀਆਂ , ਆਰਿਆਂ,ਨੇਜ਼ਿਆਂ , ਗੰਡਾਸਿਆਂ ,ਜੰਡਾਂ , ਭੱਠੀਆਂ, ਗੋਲੀਆਂ, ਤੋਪਾਂ , ਟੈਂਕਾਂ ਅੱਗੇ ਸਿਰ ਲਾ ਦਿੱਤੇ।
     ਸਾਡੇ ਬਜ਼ੁਰਗਾਂ ਨੇ ਮਹਾਨ ਕੁਰਬਾਨੀਆਂ ਕਰਕੇ ਜ਼ੁਲਮ , ਧੋਖੇ ਅਤੇ ਮਗਰੂਰੀਅਤ ਨੂੰ ਉਜਾੜ ਦਿੱਤਾ। ਅਸੀਂ ਅੱਜ ਇਨ੍ਹਾਂ ਦੇ ਵਾਰਿਸ ਕਿਧਰ ਜਾ ਰਹੇ ਹਾਂ। ਅੱਜ ਦਾ ਸਿੱਖ ਨੌਜਵਾਨ ਆਪਣੇ ਵਿਰਸੇ, ਤਵਾਰੀਖ ਤੋਂ ਮੂੰਹ ਮੋੜੀ, ਕੇਸਾਂ ਦੀ ਸੰਭਾਲ਼ ਵੀ ਨਹੀਂ ਕਰ ਰਿਹਾ। ਇਹ ਮਹਾਨ ਸ਼ਹੀਦਾਂ ਦੀ ਨਿਰਾਦਰੀ ਅਤੇ ਗੁਰੂ ਦੀ ਬਖਸ਼ੀਸ਼ ਤੋਂ ਮਹਿਰੂਮ ਹੋਣਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਨੇ ਸਾਹਿਬਾਂ ਨਾਲ ਅਫ਼ਸੋਸ ਪ੍ਰਗਟ ਕੀਤਾ ਤਾਂ ਕਲਗ਼ੀਧਰ ਪਿਤਾ ਨੇ ਧਰਵਾਸ ਦਿੱਤਾ "ਕਬੀਰ ਸੰਤ ਮੂਏ, ਕਿਆ ਰੋਈਐ,ਜੋ ਆਪਣੇ ਗ੍ਰਿਹ ਜਾਏ।। ਰੋਵਹੁ ਸਾਕਤ ਬਾਪੁਰੇ, ਜੋ ਹਾਟੇ ਹਾਟ ਬਿਕਾਇ।।" ਹਜ਼ੂਰ ਦਾ ਬਚਨ ਸੀ ਕਿ ਅਫ਼ਸੋਸ ਕਰਨਾ ਹੈ ਤਾਂ ਉਨ੍ਹਾਂ ਲਈ ਕਰੋ ਜੋ ਪਤਿਤ ਹੋ ਗਏ ਹਨ, ਧਰਮ ਛੱਡ ਕੇ ਪਾਪ ਕਰਦੇ ਹਨ, ਬਿਪਰਨ ਕੀ ਰੀਤ ਧਾਰਨ ਕਰਦੇ ਹਨ ਅਤੇ ਗੁਰਮਤ ਦਾ ਉੱਤਮ ਪੰਥ ਤਿਆਗ ਕਰਕੇ ਕੁਰਾਹੇ ਪੈ ਜਾਂਦੇ ਹਨ।

Monday, January 25, 2016

26 ਜਨਵਰੀ, ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਖੱਤ।

26 ਜਨਵਰੀ, ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਖੱਤ।

26 ਜਨਵਰੀ, ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਖੱਤ।

ਬੇਬੀ ਡੇ ਮੌਕੇ ਪਰਿਵਾਰਕ ਸਥ ਦਾ ਅਨੰਦ ਮਾਣ ਰਹੇ ਸਰੋਤੇ ਜਨ।

ਬੇਬੀ ਡੇ ਮੌਕੇ ਪਰਿਵਾਰਕ ਸਥ ਦਾ ਅਨੰਦ ਮਾਣ ਰਹੇ ਸਰੋਤੇ ਜਨ।
ਮੌਸਮ ਦੀ ਬੇੱਹਦ ਖਰਾਬੀ ਦੇ ਬਾਵਜੂਦ ਹਾਲ ਵਿੱਚ ਸਰੋਤਿਆਂ ਦਾ ਹੜ੍ਹ ਆਇਆ ਹੋਇਆ ਸੀ।
ਦਲ ਖਾਲਸਾ ਅਲਾਇੰਸ ਵੱਲੋਂ 2005 ਤੋਂ ਭਰੂਣ ਹਤਿਆ ਦੇ ਖਿਲਾਫ ਸ਼ੁਰੂ ਕੀਤੀ ਧੀਆਂ ਦੀ ਲੋਹੜੀ 
ਉਰਫ ਬੇਬੀ ਡੇ ਰਾਹੀਂ ਸਮਾਜ ਸੁਧਾਰ ਲਹਿਰ ਦੀ 12ਵੀਂ ਵਰੇ ਗੰਢ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ 
17 ਜਨਵਰੀ 2016 ਦਿਨ ਐਤਵਾਰ ਨੂੰ ਸ਼ਾਮ ਦੇ 4 ਤੋਂ ਰਾਤ 10 ਵਜੇ ਤੱਕ ਮਨਾਈ ਗਈ। 
ਇਸ ਪ੍ਰੋਗਰਾਮ ਵਿੱਚ ਬੇਬੀ ਡੇ ਮੌਕੇ ਮਾਵਾਂ, ਧੀਆਂ, ਭੈਣਾਂ ਨੇ ਰਲ ਮਿਲ 
ਗਿਧਾ ਭੰਘੜਾ ਤੇ ਬੋਲੀਆਂ ਪਾ ਖੁਸ਼ੀਆਂ ਚ ਵਾਧਾ ਕੀਤਾ।












Sunday, January 24, 2016

ਬੇਬੀ ਡੇ ਮੌਕੇ ਮਾਵਾਂ, ਧੀਆਂ, ਭੈਣਾਂ ਨੇ ਰਲ ਮਿਲ ਗਿਧਾ ਭੰਘੜਾ ਤੇ ਬੋਲੀਆਂ ਪਾ ਖੁਸ਼ੀਆਂ ਚ ਵਾਧਾ ਕੀਤਾ।

ਬੇਬੀ ਡੇ ਮੌਕੇ ਮਾਵਾਂ, ਧੀਆਂ, ਭੈਣਾਂ ਨੇ ਰਲ ਮਿਲ ਗਿਧਾ ਭੰਘੜਾ ਤੇ ਬੋਲੀਆਂ ਪਾ ਖੁਸ਼ੀਆਂ ਚ ਵਾਧਾ ਕੀਤਾ।
ਦਲ ਖਾਲਸਾ ਅਲਾਇੰਸ ਵੱਲੋਂ 2005 ਤੋਂ ਭਰੂਣ ਹਤਿਆ ਦੇ ਖਿਲਾਫ ਸ਼ੁਰੂ ਕੀਤੀ 
ਧੀਆਂ ਦੀ ਲੋਹੜੀ ਉਰਫ ਬੇਬੀ ਡੇ ਰਾਹੀਂ ਸਮਾਜ ਸੁਧਾਰ ਲਹਿਰ ਦੀ 12ਵੀਂ ਵਰੇ ਗੰਢ 
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ 17 ਜਨਵਰੀ 2016 ਦਿਨ ਐਤਵਾਰ ਨੂੰ 
ਸ਼ਾਮ ਦੇ 4 ਤੋਂ ਰਾਤ 10 ਵਜੇ ਤੱਕ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਬੇਬੀ ਡੇ ਮੌਕੇ 
ਮਾਵਾਂ, ਧੀਆਂ, ਭੈਣਾਂ ਨੇ ਰਲ ਮਿਲ ਗਿਧਾ ਭੰਘੜਾ ਤੇ ਬੋਲੀਆਂ ਪਾ ਖੁਸ਼ੀਆਂ ਚ ਵਾਧਾ ਕੀਤਾ।









ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ।

ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ।
ਅੱਜ ਕਲ ਭਾਰਤ ਵਿੱਚ ਇਸ ਵਿਸ਼ੇ ਤੇ ਵਡੇ ਵਡੇ ਸਾਹਿਤਕਾਰ, ਫ਼ਿਲਮਕਾਰ ਅਤੇ ਹੋਰ ਪਤਵੰਤੇ ਬਹੁਤ ਚਿੰਤਾ ਵਿਅਕਤ ਕਰ ਰਹੇ ਹਨ। ਕਰਨ ਜੋਹਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ। ਭਾਰਤ ਵਿਚਲੀਆਂ ਂਘਟਗਿਣਤੀਆਂ ਲਈ ਤਾਂ ਭਾਰਤ ਵਿਚਲਾ ਲੋਕ-ਤੰਤਰ 1947 ਤੋਂ ਬਾਅਦ ਹੀ ਮਜ਼ਾਕ ਸਾਬਤ ਹੋ ਗਿਆ ਸੀ। ਫਰਕ ਹੁਣ ਇਹ ਹੋਇਆ ਹੈ ਕਿ ਬਹੁਗਿਣਤੀ ਵਿਚਲੀਆਂ ਵਖਰੀਆਂ ਵਿਚਾਰਧਾਰਾਵਾਂ ਵਾਲੇ ਵੀ ਹੁਣ ਸਰਕਾਰ ਪੱਖੀਆਂ ਵੱਲੋਂ ਦੇਸ-ਧ੍ਰੋਹੀ ਗਰਦਾਨੇ ਜਾਣ ਲੱਗ ਪਏ ਹਨ ਪਹਿਲਾਂ ਤਾਂ ਭਾਰਤ ਵਿਚਲੀਆਂ ਘਟਗਿਣਤੀਆਂ ਦੇ ਬਹੁਗਿਣਤੀ ਵਾਲੇ ਰਾਜਾਂ ਜਿਵੇਂ ਪੰਜਾਬ, ਕਸ਼ਮੀਰ ਅਤੇ ਨਾਗਾਲੈਂਡ ਵਿੱਚ ਹੀ ਦੇਸ-ਧ੍ਰੋਹੀ ਹੋਣ ਦੇ ਫ਼ਤਵੇ ਦਿੱਤੇ ਜਾਂਦੇ ਸਨ ਪਰ ਹੁਣ ਬਿਹਾਰ ਚੌਣਾ ਵਿੱਚ ਸਮੂਹ ਦੂਜੀ ਧਿਰ ਨੂੰ ਹੀ ਪਾਕਿਸਤਾਨ ਪੱਖੀ ਕਹਿ ਕੇ ਵੋਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਥੋਂ ਤੱਕ ਕੁਝ ਕੁ ਸਮਾਂ ਪਹਿਲਾਂ ਤੱਕ ਜਿਹੜੀ ਕਾਂਗਰਸ ਪਾਰਟੀ ਨੂੰ ਦੇਸ਼ ਦੀ ਅਜ਼ਾਦੀ ਲਈ ਸਿਹਰੇ ਪਾਏ ਜਾਂਦੇ ਸਨ, ਉਸ ਦੇ ਜਵਾਹਰ ਲਾਲ ਨਹਿਰੂ ਵਰਗੇ ਲੀਡਰਾਂ ਨੂੰ ਅੰਗਰੇਜ਼ਾਂ ਦੇ ਏਜੰਟ ਕਹਿ ਕੇ ਦੇਸ਼ ਧ੍ਰੋਹੀ ਗਰਦਾਨਿਆਂ ਜਾ ਰਿਹਾ ਹੈ। ਪਰ ਅੱਜ ਵੀ ਜਦੋਂ ਪੰਜਾਬ ਵਿੱਚ ਸਿੱਖਾਂ ਉਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾਂਦੇ ਹਨ ਤਾਂ ਸਮੂਹ ਬਹੁਗਿਣਤੀ ਨੂੰ ਵਿਚਾਰਾਂ ਦੀ ਅਜ਼ਾਦੀ ਅਤੇ ਲੋਕ-ਤੰਤਰ ਵਿੱਚ ਅਸਿਹਣਸ਼ੀਲਤਾ ਨਜਰ ਨਹੀਂ ਆਉਂਦੀ। ਹੁਣੇ ਹੀ ਪੁਰ ਅਮਨ ਹੋਏ ਸਿੱਖਾਂ ਦੇ ਲੱਖਾਂ ਦੇ ਸਰਬੱਤ ਖਾਲਸੇ ਦੇ ਮੋਹਰੀਆਂ ਨੂੰ ਇਸੇ ਹੀ ਅਸਿਹਣਸ਼ੀਲਤਾ ਕਾਰਨ ਦੇਸ਼ ਧ੍ਰੋਹੀ ਕਹਿ ਕੇ ਅੰਦਰ ਡੱਕਿਆ ਗਿਆ ਹੈ ਪਰ ਕੋਈ ਸਾਹਿਤਕਾਰ , ਕੋਈ ਰਾਜਨੀਤਕ ਪਾਰਟੀ ਸਿੱਖਾਂ ਦੇ ਹੱਕ ਵਿੱਚ ਨਹੀਂ ਬੋਲੀ। ਕੀ ਇਹ ਲੋਕ ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਨੂੰ ਉਦੋਂ ਹੀ ਖਤਰਾ ਹੈ ਜਦੋਂ ਬਹੁਗਿਣਤੀ ਨੂੰ ਦੇਸ਼ ਧ੍ਰੋਹੀ ਕਿਹਾ ਜਾਵੇ? ਕੀ ਘਟਗਿਣਤੀਆਂ ਤੇ ਪਿਛਲੇ 70 ਸਾਲਾਂ ਤੋਂ ਖੋਹੇ ਜਾ ਰਹੇ ਵਿਚਾਰਾਂ ਦੀ ਅਜ਼ਾਦੀ ਦੇ ਅਧਿਕਾਰ ਇਸੇ ਤਰਾਂ ਖੋਹੇ ਜਾਂਦੇ ਰਹਿਣਗੇ ਅਤੇ ਅਜਿਹੇ ਵਿੱਚ ਬਹੁਗਿਣਤੀ ਇਸੇ ਤਰਾਂ ਚੁੱਪ ਵੱਟਦੀ ਰਹੇਗੀ ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ, ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।


ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ।
ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ।
ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ।
ਭਾਰਤ ਵਿੱਚ ਲੋਕ-ਤੰਤਰ ਅਤੇ ਵਿਚਾਰਾਂ ਦੀ ਅਜ਼ਾਦੀ ਇਕ ਮਜ਼ਾਕ ਹੈ।

ਬੇਬੀ ਡੇ ਮੌਕੇ ਆਂਡਾ ਰਹਿਤ ਫਰੂਟ ਕੇਕ ਕਟ ਕੇ ਬੱਚਿਆਂ ਨੇ ਮਨਾਈ ਖੁਸ਼ੀ।

ਬੇਬੀ ਡੇ ਮੌਕੇ ਆਂਡਾ ਰਹਿਤ ਫਰੂਟ ਕੇਕ ਕਟ ਕੇ ਬੱਚਿਆਂ ਨੇ ਮਨਾਈ ਖੁਸ਼ੀ।
ਦਲ ਖਾਲਸਾ ਅਲਾਇੰਸ ਵੱਲੋਂ 2005 ਤੋਂ ਭਰੂਣ ਹਤਿਆ ਦੇ ਖਿਲਾਫ ਸ਼ੁਰੂ ਕੀਤੀ 
ਧੀਆਂ ਦੀ ਲੋਹੜੀ ਉਰਫ ਬੇਬੀ ਡੇ ਰਾਹੀਂ ਸਮਾਜ ਸੁਧਾਰ ਲਹਿਰ ਦੀ 12ਵੀਂ ਵਰੇ ਗੰਢ 
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ 17 ਜਨਵਰੀ 2016 ਦਿਨ ਐਤਵਾਰ ਨੂੰ 
ਸ਼ਾਮ ਦੇ 4 ਤੋਂ ਰਾਤ 10 ਵਜੇ ਤੱਕ ਮਨਾਈ ਗਈ। ਇਸ ਪ੍ਰੋਗਰਾਮ ਵਿੱਚ 
ਆਂਡਾ ਰਹਿਤ ਫਰੂਟ ਕੇਕ ਕਟ ਕੇ ਬੱਚਿਆਂ ਨੇ ਮਨਾਈ ਖੁਸ਼ੀ।










ਧੀਆਂ ਚਿੜੀਆਂ ਨਹੀਂ ਬਾਜ ਨੇ, ਸਮਾਜ ਤੇ ਵਿਕਾਸ ਦਾ ਤਾਜ ਨੇ, ਸਭਾ ਵੱਲੋਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ।

ਧੀਆਂ ਚਿੜੀਆਂ ਨਹੀਂ ਬਾਜ ਨੇ, ਸਮਾਜ ਤੇ ਵਿਕਾਸ ਦਾ ਤਾਜ ਨੇ।
12ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ 2016 ਚ ਸਭਾ ਵੱਲੋਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ।
ਦਲ ਖਾਲਸਾ ਅਲਾਇੰਸ ਵੱਲੋਂ 2005 ਤੋਂ ਭਰੂਣ ਹਤਿਆ ਦੇ ਖਿਲਾਫ ਸ਼ੁਰੂ ਕੀਤੀ 
ਧੀਆਂ ਦੀ ਲੋਹੜੀ ਉਰਫ ਬੇਬੀ ਡੇ ਰਾਹੀਂ ਸਮਾਜ ਸੁਧਾਰ ਲਹਿਰ ਦੀ 12ਵੀਂ ਵਰੇ ਗੰਢ 
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ 17 ਜਨਵਰੀ 2016 ਦਿਨ ਐਤਵਾਰ ਨੂੰ 
ਸ਼ਾਮ ਦੇ 4 ਤੋਂ ਰਾਤ 10 ਵਜੇ ਤੱਕ ਮਨਾਈ ਗਈ। 
ਇਸ ਪ੍ਰੋਗਰਾਮ ਵਿੱਚ ਧੀਆਂ ਨੂੰ ਸਨਮਾਨਿਤ ਕੀਤਾ ਗਿਆ।







Saturday, January 23, 2016

ਦਾਖਾ ਨਾਲ ਮਿਤਰਾਂ ਦੀਆਂ ਨਿਘੀਆਂ ਯਾਦਾਂ।

ਦਾਖਾ ਨਾਲ ਮਿਤਰਾਂ ਦੀਆਂ ਨਿਘੀਆਂ ਯਾਦਾਂ।