Monday, April 29, 2013
ਕੁੱਝ ਨਵਾਂ ਕਰਨ ਦੀ ਆਸ ਨਾਲ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਨੂੰ ਅਲਵਿਦਾ
ਕੁੱਝ ਨਵਾਂ ਕਰਨ ਦੀ ਆਸ ਨਾਲ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਨੂੰ ਅਲਵਿਦਾ
ਸਾਹਿਤਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਉਤਸ਼ਾਹ ਅਤੇ ਸ਼ਿੱਦਤ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ (ਬੇ ਏਰੀਆ ਯੂਨਿਟ) ਦੇ ਪ੍ਰਧਾਨ, ਕੁਲਦੀਪ ਸਿੰਘ ਢੀਂਡਸਾ ਵੱਲੋ ‘ਇੰਟਰਨੇਸ਼ਨਲ ਸਿੱਖ ਸਾਹਿਤ ਸਭਾ’ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ । ਕੁਲਦੀਪ ਸਿੰਘ ਢੀਂਡਸਾ ਦਸੰਬਰ 2010 ਵਿੱਚ ਦੋ ਸਾਲਾਂ ਲਈ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ (ਬੇ ਏਰੀਆ ਯੂਨਿਟ) ਦੇ ਪ੍ਰਧਾਨ ਚੁਣੇ ਗਏ ਸਨ । ਉਨ੍ਹਾਂ ਦੀ ਕਾਰਜਕਾਰਨੀ ਵਿੱਚ ਡਾ. ਗੁਰਮੀਤ ਸਿੰਘ ਬਰਸਾਲ –ਮੀਤ ਪ੍ਰਧਾਨ, ਨੀਲਮ ਸੈਣੀ – ਜਨਰਲ ਸਕੱਤਰ, ਪ੍ਰਮਿੰਦਰ ਸਿੰਘ ਪਰਵਾਨਾ – ਪ੍ਰਬੰਧਕ ਅਤੇ ਮਾਲਵਿੰਦਰ ਸਿੰਘ ਮੰਡ –ਕੈਸ਼ੀਅਰ ਸਨ ।
ਹਾਲ ਹੀ ਵਿੱਚ ਹੋਈ ਤਾਜ਼ਾ ਚੋਣ ਅਨੁਸਾਰ ਭਾਵੇਂ ਉਹ ਦੁਬਾਰਾ ਪ੍ਰਧਾਨ ਚੁਣੇ ਗਏ ਹਨ ਅਤੇ ਉਨ੍ਹਾਂ ਵੱਲੋ ਸਭਾ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਵੀ ਕਾਇਮ ਹੈ ਪਰ ਫਿਰ ਵੀ ਬੇਲੋੜਾ ਵਾਦ-ਵਿਵਾਦ, ਭਰਾਤਰੀ ਖਿੱਚੋਤਾਣ ਖ਼ਤਮ ਕਰਨ ਅਤੇ ਸੁਹਿਰਦਤਾ ਨਾਲ ਕੰਮ ਕਰਨ ਦੇ ਇਰਾਦੇ ਨਾਲ ਉਨ੍ਹਾ ਵੱਲੋ ‘ਇੰਟਰਨੇਸ਼ਨਲ ਸਿੱਖ ਸਾਹਿਤ ਸਭਾ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ ।
ਉਨ੍ਹਾਂ ਨਾਲ ਇਸ ਸਭਾ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਹੋਰ ਸ਼ਖਸੀਅਤਾਂ ਵਿੱਚ ਪ੍ਰਿੰਸੀਪਲ ਹਰਚਰਨ ਸਿੰਘ ਗਿੱਲ, ਡਾ. ਆਲਾ ਸਿੰਘ, ਪ੍ਰਮਿੰਦਰ ਸਿੰਘ ਪਰਵਾਨਾ, ਪਰਮਜੀਤ ਸਿੰਘ ਸੇਖੋਂ (ਦਾਖਾ), ਸੁਲਤਾਨ ਅਖਤਰ, ਧਰਮਪਾਲ ਸਿੰਘ ਉਰਫ਼ ਮਾਸਟਰ ਰੈਂਕੂ, ਪ੍ਰੌਫ਼ੈਸਰ ਸੁਖਦੇਵ ਸਿੰਘ ਗਿੱਲ, ਜਸਦੀਪ ਸਿੰਘ, ਸੁਖਵਿੰਦਰ ਸਿੰਘ ਸੰਘੇੜਾ, ਅਮਰਜੀਤ ਸਿੰਘ ਗਰੇਵਾਲ, ਸੁਦੇਸ਼ ਸਿੰਘ ਅਟਵਾਲ, ਇੱਕਬਾਲ ਸਿੰਘ ਢਿੱਲੋਂ, ਤਰਸੇਮ ਸਿੰਘ ਸੁਮਨ, ਰਣਜੀਤ ਸਿੰਘ, ਸੁਖਮਿੰਦਰ ਸਿੰਘ ਕੰਗ, ਪ੍ਰੋਫ਼ੈਸਰ ਦਵਿੰਦਰ ਸਿੰਘ, ਗੁਰਦਿਆਲ ਸਿੰਘ ਨੂਰਪੁਰੀ, ਅਵਤਾਰ ਸਿੰਘ ਮਿਸ਼ਨਰੀ, ਸਤਪਾਲ ਸਿੰਘ ਮਦਾਨ, ਹਰਬੰਸ ਸਿੰਘ ਫੁੱਲ, ਦਰਬਾਰਾ ਸਿੰਘ, ਹਰਸ਼ਿਮਰਤ ਕੌਰ ਇੰਦਰ ਸਿੰਘ, ਹਰਜਿੰਦਰ ਸਿੰਘ ਲਾਲੀ, ਗੁਰਮੀਤ ਸਿੰਘ ਅਤੇ ਰਮਨਦੀਪ ਸਿੰਘ ਦੇ ਨਾਮ ਸ਼ਾਮਲ ਹਨ ।
ਢੀਂਡਸਾ ਅਨੁਸਾਰ ਉਨ੍ਹਾਂ ਵੱਲੋ ਕਾਰਜਕਾਰਨੀ ਨਾਲ ਮਿਲ ਕੇ ਜਿਨਾਂ ਵੀ ਵਧੀਆ ਕੰਮ ਹੋ ਸਕਿਆ, ਕੀਤਾ । ‘ਬਾਲ ਸਾਹਿਤ, ਕਲਾ ਅਤੇ ਰੰਗ-ਮੰਚ’ ਸਥਾਪਿਤ ਕੀਤਾ । ਅਗੱਸਤ 2012 ਤੋਂ ਕੁੱਝ ਮੈਂਬਰਾਂ ਵੱਲੋ ਖਿੱਚੋਤਾਣੀ ਸ਼ੁਰੂ ਹੋਈ ਜਿਸ ਨੂੰ ਸਲਾਈਡ ਸ਼ੋਅ ਦ ਰੂਪ ਵੀ ਦਿੱਤਾ ਜਾ ਸਕਦਾ ਹੈ । ਕਾਰਜਕਾਰਨੀ ਵੱਲੋ ਗੁਰਦਵਾਰਾ ਸ਼ੈਨਹੋਜੇ ਦੀ ਪ੍ਰਬੰਧਕ ਕਮੇਟੀ, ਸਰਹਿੰਦ ਦੀਆਂ ਸੰਗਤਾਂ, ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ‘ਨਿੱਕੀਆਂ ਜਿੰਦਾਂ ਵੱਡਾ ਸਾਕਾ – ਸਾਕਾ ਸਰਹਿੰਦ ‘ ਇੱਕ ਇਤਿਹਾਸਕ ਰੂਪਕ ਅਮਰੀਕਨ ਸਿੱਖ ਬੱਚਿਆਂ ਰਾਹੀ ਤਿਆਰ ਕਰਵਾ ਕੇ ਉੱਤਰੀ ਅਮਰੀਕਾ ਦੇ ਪੰਜ ਵੱਖੋ-ਵੱਖ ਸ਼ਹਿਰਾਂ ਵਿੱਚ ਖੇਡਿਆ ਗਿਆ ਜਿਸ ਦੀ ਮੀਡੀਏ ਵੱਲੋਂ ਸੰਸਾਰ ਪੱਧਰ ਤੇ ਭਰਪੂਰ ਸ਼ਲਾਘਾ ਕੀਤੀ ਗਈ ਹੈ ਅਤੇ ਜਿਸ ਨੂੰ ਆਮ ਲੋਕਾਂ ਨੇ ਵੀ ਰੱਜ ਕੇ ਸਲਾਹਿਆ ਹੈ । ਪਰੰਤੂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਕੁੱਝ ਹੈਂਕੜਬਾਜ਼ ਕਾਰਕੁਨਾਂ ਵੱਲੋ ਇਸ ਨੂੰ ਸਭਾ ਦਾ ਅੰਗ ਬਣਾਏ ਜਾਣ ਤੋ ਨਿਕਾਰਿਆ ਗਿਆ ਹੈ ਪਹਿਲਾਂ ਇਸ ਦੀ ਸ਼ਲਾਘਾ ਕਰਕੇ ਅਤੇ ਵਾਹ ਵਾਹ ਖੱਟ ਕੇ ਹੁਣ ਨਿੰਦਾ ਵਾਲਾ ਰਵੱਇਆ ਅਖ਼ਤਿਆਰ ਕੀਤਾ ਗਿਆ ਹੈ ਜਿਸ ਨਾਲ ਹਰ ਪੜ੍ਹਨ, ਸੁਣਨ ਵਾਲੇ, ਬੱਚਿਆਂ ਅਤੇ ਮਾਪਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ।
‘ਬਾਲ-ਸਾਹਿਤ ਕਲਾ ਰੰਗ-ਮੰਚ’ ਨੇ ਵੀ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਨਾਲੋ ਆਪਣਾ ਨਾਤਾ ਤੋੜ ਲਿਆ ਹੈ ।
ਹੋਰ ਵਧੇਰੇ ਜਾਣਕਾਰੀ ਲਈ 510 774 5909 ਅਤੇ 510 676 4440 ਤੇ ਸੰਪਰਕ ਕੀਤਾ ਜਾ ਸਕਦਾ ਹੈ ।
No comments:
Post a Comment