Wednesday, February 19, 2014
600 ਦੇ ਕਰੀਬ ਵਿਅਕਤੀਆਂ ਦੇ ਨਾਵਾਂ ਦੀਆਂ ਸੂਚੀਆਂ ਪਾਸਪੋਰਟ ਕੇਂਦਰਾਂ ’ਤੇ ਭੇਜ ਦਿੱਤੀਆਂ ਗਈਆਂ ਹਨ।
ਵਿਦੇਸ਼ਾਂ ਤੋਂ ਕੱਢੇ ਜਾਣ ਵਾਲੇ ਲੋਕਾਂ ਵੱਲੋਂ ਭਾਰਤ ਸਰਕਾਰ ਦੇ ਕਿਰਾਏ ਦੀ ਰਕਮ ਨਾ ਦੇਣ ਵਾਲੇ 600 ਦੇ ਕਰੀਬ ਵਿਅਕਤੀਆਂ ਦੇ ਨਾਵਾਂ ਦੀਆਂ ਸੂਚੀਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਬਟਾਲਾ, ਗੁਰਦਾਸਪੁਰ ਦੇ ਪਾਸਪੋਰਟ ਸੇਵਾ ਕੇਂਦਰਾਂ ’ਤੇ ਭੇਜ ਦਿੱਤੀਆਂ ਗਈਆਂ ਹਨ। ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਤੋਂ ਕਈ ਲੋਕ ਭਾਰਤ ਵਾਪਸ ਆਏ ਹਨ, ਉਹ ਭਾਰਤ ਸਰਕਾਰ ਦੇ ਖ਼ਰਚੇ ’ਤੇ ਵਾਪਸ ਆਏ ਹਨ। ਪੰਜਾਬ ਵਿਚ ਇਨ੍ਹਾਂ ਦੀ ਗਿਣਤੀ 600 ਦੇ ਕਰੀਬ ਹੈ। ਜਿਨ੍ਹਾਂ ਨੇ ਕਿਰਾਏ ਦੀ 1.15 ਕਰੋੜ ਰੁਪਏ ਦੇ ਕਰੀਬ ਰਕਮ ਵਾਪਸ ਨਹੀਂ ਕੀਤੀ ਸੀ, ਉਨ੍ਹਾਂ ਨੂੰ ਪਹਿਲਾਂ ਪੱਤਰ ਭੇਜੇ ਗਏ ਸਨ ਕਿ ਉਹ ਬਣਦੀ ਕਿਰਾਏ ਦੀ ਰਕਮ ਜਮ੍ਹਾਂ ਕਰਵਾਉਣ ਨਹੀਂ ਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੁੱਝ ਲੋਕਾਂ ਨੇ ਤਾਂ ਕਿਰਾਏ ਦੀ ਰਕਮ 65 ਲੱਖ ਦੇ ਕਰੀਬ ਜਮ੍ਹਾਂ ਕਰਵਾ ਦਿੱਤੀ ਸੀ ਪਰ ਨਿਰਧਾਰਿਤ ਸਮੇਂ ’ਚ ਅਜੇ ਵੀ 600 ਦੇ ਕਰੀਬ ਲੋਕਾਂ ਨੇ ਕਿਰਾਏ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਜਿਹੜੀ ਕਿ 50 ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਨੇ ਜਲੰਧਰ ਤੇ ਹੁਸ਼ਿਆਰਪੁਰ ਸਥਿਤ ਪਾਸਪੋਰਟ ਸੇਵਾ ਕੇਂਦਰਾਂ ’ਚ ਕਿਰਾਏ ਦੀ ਰਕਮ ਨਾ ਦੇਣ ਵਾਲੇ 600 ਦੇ ਕਰੀਬ ਲੋਕਾਂ ਦੇ ਨਾਵਾਂ ਦੀ ਸੂਚੀਆਂ ਭੇਜ ਦਿੱਤੀਆਂ ਹਨ ਕਿ ਜੇਕਰ ਇਸ ਨਾਂਅ ਦੇ ਲੋਕ ਪਾਸਪੋਰਟ ਦਾ ਨਵੀਨੀਕਰਨ ਕਰਨ ਲਈ ਆਉਂਦੇ ਹਨ, ਉਨ੍ਹਾਂ ਦਾ ਪਾਸਪੋਰਟ ਬਣਨ ਦਾ ਕੰਮ ਰੋਕ ਦਿੱਤਾ ਜਾਵੇ। ਹੁਣ ਇਸ ਤਰਾਂ ਦੇ ਲੋਕਾਂ ਦੇ ਪਾਸਪੋਰਟਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਏਗਾ ਸਗੋਂ ਪੁਲਿਸ ਵੱਲੋਂ ਇਸ ਤਰਾਂ ਦੇ ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
No comments:
Post a Comment