Wednesday, October 29, 2014

ਭਾਰਤ ਦਾ ਨਕਸ਼ਾ ਬਦਲ ਰਿਹਾ ਹੈ ਪਰ ਸਿੱਖ ਨਵੀਂ ਤਬਦੀਲੀ ਲਈ ਤਿਆਰ ਨਹੀਂ ਹੋ ਰਹੇ!

ਭਾਰਤ ਦਾ ਨਕਸ਼ਾ ਬਦਲ ਰਿਹਾ ਹੈ ਪਰ ਸਿੱਖ ਨਵੀਂ ਤਬਦੀਲੀ ਲਈ ਤਿਆਰ ਨਹੀਂ ਹੋ ਰਹੇ!
ਭਾਰਤ ਦਾ ਨਕਸ਼ਾ ਬਦਲ ਰਿਹਾ ਹੈ ਪਰ ਸਿੱਖ ਨਵੀਂ ਤਬਦੀਲੀ ਲਈ ਤਿਆਰ ਨਹੀਂ ਹੋ ਰਹੇ!

ਆਜ਼ਾਦੀ ਮਗਰੋਂ ਦਾ ਜਿਹੜਾ ਭਾਰਤ, ਕਾਂਗਰਸ ਦੀ ਪੂਰੀ ਤੇ ਫਿਰ ਅੱਧੀ ਅਧੂਰੀ ਅਗਵਾਈ ਹੇਠ ਚਲਦਾ ਚਲਿਆ ਆ ਰਿਹਾ ਸੀ, ਉਹ ਹੁਣ ਨਰਿੰਦਰ ਮੋਦੀ, ਬੀਜੇਪੀ ਅਤੇ ਆਰ ਐਸ ਐਸ ਦੀ ਅਗਵਾਈ ਹੇਠ, ਇਕ ਵੱਡੀ ਤਬਦੀਲੀ ਵਲ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਤਬਦੀਲੀ ਚੰਗੀ ਹੋਵੇਗੀ ਜਾਂ ਮਾੜੀ, ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਤੁਸੀ ਇਸ ਨੂੰ ਕਿਹੜੇ ਪਾਸੇ ਖੜੇ ਹੋ ਕੇ ਵੇਖਦੇ ਹੋ। ਹਰਿਆਣਾ ਵਿਚ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਮੌਜੂਦਾ ਹਾਲਾਤ ਵਿਚ Àੁਥੇ ਕੋਈ ਗ਼ੈਰ ਜਾਟ ਵੀ ਮੁੱਖ ਮੰਤਰੀ ਬਣ ਸਕਦਾ ਹੈ ਪਰ ਗ਼ੈਰ-ਜਾਟ ਹੀ ਨਹੀਂ ਸਗੋਂ ਹਰਿਆਣਵੀ ਭਾਸ਼ਾ ਨਾ ਬੋਲਣ ਵਾਲਾ ਪੰਜਾਬੀ ਆਗੂ, ਉਥੇ ਮੁੱਖ ਮੰਤਰੀ ਬਣਾ ਦਿਤਾ ਗਿਆ ਹੈ। ਕਸ਼ਮੀਰ ਵਾਲੇ ਅੱਜ ਤਕ ਸੋਚਣ ਨੂੰ ਵੀ ਤਿਆਰ ਨਹੀਂ ਸਨ ਕਿ ਕਸ਼ਮੀਰ ਵਿਚ ਕੋਈ ਗ਼ੈਰ-ਮੁਸਲਿਮ ਵੀ ਮੁੱਖ ਮੰਤਰੀ ਬਣ ਸਕਦਾ ਹੈ। ਬੀਜੇਪੀ-ਆਰ ਐਸ ਐਸ ਦੀ ਤੇਜ਼ ਦੌੜਦੀ ਗੱਡੀ, ਉਥੇ ਵੀ ਆਜ਼ਾਦ ਭਾਰਤ ਦਾ ਪਹਿਲਾ ਹਿੰਦੂ ਮੁੱਖ ਮੰਤਰੀ, ਗੱਦੀ ਉਤੇ ਬਿਠਾ ਕੇ ਇਕ 'ਚਮਤਕਾਰ' ਕਰ ਵਿਖਾਣਾ ਚਾਹੁੰਦੀ ਹੈ।
ਪੰਜਾਬ ਵਿਚ ਵੀ ਹੁਣ ਤਕ ਸੱਭ ਨੂੰ ਸਪੱਸ਼ਟ ਹੋ ਚੁੱਕਾ ਹੈ ਕਿ ਇਥੇ ਵੀ ਇਸ ਸੋਚ ਨੂੰ ਸਹੀ ਸਾਬਤ ਕਰਨ ਦੀਆਂ ਪੂਰੀਆਂ ਤਿਆਰੀਆਂ ਹੋ ਚੁਕੀਆਂ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਹੁਣ ਕਿਸੇ ਗ਼ੈਰ-ਸਿੱਖ ਤੇ ਗ਼ੈਰ ਜੱਟ ਨੂੰ ਬਣਨਾ ਚਾਹੀਦਾ ਹੈ। ਨਰਿੰਦਰ ਮੋਦੀ ਨੇ ਅਜੇ 'ਪ੍ਰਧਾਨ ਮੰਤਰੀ' ਵਜੋਂ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਤੇ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਦੂਜੇ ਕੀ ਕਹਿਣਗੇ। ਉਹ ਅੱਜ ਵੀ ਇਕ ਆਰ ਐਸ ਐਸ 'ਪ੍ਰਚਾਰਕ' ਵਜੋਂ ਹੀ ਕੰਮ ਕਰਦੇ ਹਨ ਤੇ ਖ਼ਤਰੇ ਸਹੇੜਨ ਦੀ ਵੱਡੀ ਸਮਰੱਥਾ ਰਖਦੇ ਹਨ। ਖ਼ਤਰੇ ਸਹੇੜ ਸਕਣਾ, ਰਾਜਨੀਤੀ ਵਿਚ ਬਹੁਤ ਔਖਾ ਹੁੰਦਾ ਹੈ ਪਰ ਜਿਹੜਾ ਕੋਈ ਵੀ ਇਸ ਕਲਾ ਵਿਚ ਨਿਪੁੰਨ ਹੋ ਜਾਵੇ, ਉਸ ਨੂੰ ਸਫ਼ਲਤਾ ਵੀ ਹੈਰਾਨ ਕਰ ਦੇਣ ਵਾਲੀ ਮਿਲਦੀ ਹੈ ਤੇ ਉਸ ਅਣਕਿਆਸੀ ਨਾਕਾਮੀ ਦਾ ਡਰ ਵੀ ਬਣਿਆ ਰਹਿੰਦਾ ਹੈ ਜੋ ਸੱਭ ਕੁੱਝ ਨੂੰ ਖ਼ਤਮ ਕਰ ਦੇਣ ਵਾਲੀ ਵੀ ਹੋ ਸਕਦੀ ਹੈ। ਨਰਿੰਦਰ ਮੋਦੀ ਦਾ ਹਰ ਦਾਅ ਸਿੱਧਾ ਪੈ ਰਿਹਾ ਹੈ ਤੇ ਜਿਹੜਾ ਵੀ ਖ਼ਤਰਾ ਉਹ ਮੁੱਲ ਲੈਂਦੇ ਹਨ, ਉਹ ਫ਼ਾਇਦੇ ਵਾਲਾ ਹੀ ਸਾਬਤ ਹੋ ਨਿਬੜਦਾ ਹੈ।
ਇਨ੍ਹਾਂ ਹਾਲਾਤ ਵਿਚ, ਸਾਰੀਆਂ ਸਬੰਧਤ ਧਿਰਾਂ ਅਪਣੇ ਆਪ ਨੂੰ ਨਵੀਂ ਤਬਦੀਲੀ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਸ਼ੁਰੂ ਕਰ ਚੁਕੀਆਂ ਹਨ। ਬਿਹਾਰ ਵਿਚ ਇਕ ਨਵਾਂ ਪੈਂਤੜਾ ਧਾਰਨ ਕੀਤਾ ਜਾ ਰਿਹਾ ਹੈ ਤਾਕਿ 'ਮੋਦੀ ਸੁਨਾਮੀ' ਉਨ੍ਹਾਂ ਦਾ ਕੁੱਝ ਨਾ ਵਿਗਾੜ ਸਕੇ। ਝਾਰਖੰਡ ਵਿਚ ਵੀ ਨਵੇਂ ਸਿਰਿਉਂ ਹਿਲਜੁਲ ਸ਼ੁਰੂ ਹੋ ਗਈ ਹੈ ਤਾਕਿ 'ਸ਼ੇਰ' ਦੇ ਪੰਜੇ ਤੋਂ ਅਪਣੇ ਆਪ ਨੂੰ ਬਚਾਇਆ ਜਾ ਸਕੇ। ਕਸ਼ਮੀਰ ਵਿਚ ਸੱਤਾਧਾਰੀ ਲੀਡਰਾਂ ਦੇ ਹੋਠਾਂ ਤੇ ਸਿਕਰੀ ਜੰਮ ਕੇ ਪਪੜੀ ਬਣ ਚੁੱਕੀ ਹੈ ਤੇ ਵੱਖਵਾਦੀਆਂ ਨੂੰ ਚੋਣਾਂ ਦਾ ਬਾਈਕਾਟ ਕਰਨ ਤੋਂ ਚੰਗਾ ਰਾਹ ਕੋਈ ਨਹੀਂ ਸੁਝ ਰਿਹਾ। ਯੂ.ਪੀ. ਵਿਚ ਸਾਰੇ 'ਯਾਦਵ' ਇਕੋ ਥਾਲੀ ਵਿਚੋਂ ਖਾਣ ਤਾਂ ਲੱਗ ਪਏ ਹਨ ਤੇ ਜ਼ਿਮਨੀ ਚੋਣਾਂ ਵਿਚ ਬੀਜੇਪੀ ਦੇ ਪੱਕੇ ਗੜ੍ਹਾਂ ਵਿਚ ਵੀ ਉਸ ਨੂੰ ਹਰਾ ਕੇ, ਅਪਣੇ ਜ਼ਿੰਦਾ ਰਹਿਣ ਦੇ ਸੰਕਲਪ ਨੂੰ ਦੁਹਰਾ ਦਿਤਾ ਹੈ। ਕਰਨਾਟਕ ਨੇ ਵੀ ਠੀਕ ਇਸੇ ਤਰ੍ਹਾਂ ਦੀ ਤਿਆਰੀ ਕਰ ਲਏ ਜਾਣ ਦਾ ਸੰਕੇਤ ਦੇ ਦਿਤਾ ਹੈ। ਦੱਖਣ ਵਾਲੇ, 'ਹਿੰਦੀ' ਵਿਰੁਧ ਝੰਡਾ ਚੁਕ ਕੇ ਖੜੇ ਹੋ ਗਏ ਹਨ ਤੇ ਇਸ ਮਾਮਲੇ ਤੇ, ਅਪਣੇ ਨਿਆਰੇਪਨ ਨੂੰ ਛੱਡਣ ਲਈ ਤਿਆਰ ਨਹੀਂ ਅਰਥਾਤ ਬੀਜੇਪੀ-ਆਰ.ਐਸ.ਐਸ. ਨਾਲ ਦੂਰੀ ਬਣਾਈ ਰੱਖਣ ਦਾ ਐਲਾਨ।
ਇਧਰ ਪੰਜਾਬ ਵਿਚ ਅਕਾਲੀ ਲਗਭਗ ਸੁੱਤੇ ਹੀ ਪਏ ਹਨ। ਉਹ ਕਾਂਗਰਸ ਨੂੰ ਉਸ ਤਰ੍ਹਾਂ ਹੀ ਗਾਲਾਂ ਕੱਢੀ ਜਾ ਰਹੇ ਹਨ ਜਿਵੇਂ ਬਦਲਿਆ ਹੀ ਕੁੱਝ ਨਾ ਹੋਵੇ। ਸੀਨੀਅਰ ਅਕਾਲੀ ਲੀਡਰ ਅਜੇ ਵੀ 'ਨਹੁੰ ਮਾਸ ਦੇ ਰਿਸ਼ਤੇ' ਦੀਆਂ ਗੱਲਾਂ ਇਸ ਤਰ੍ਹਾਂ ਕਰ ਰਹੇ ਹਨ ਜਿਵੇਂ ਉਨ੍ਹਾਂ ਨੂੰ ਆ ਰਹੀ ਤਬਦੀਲੀ ਬਾਰੇ ਖ਼ਬਰ ਹੀ ਕੋਈ ਨਾ ਹੋਵੇ। ਠੀਕ ਹੈ, ਉਹ ਪਹਿਲਾਂ ਵਾਲੀ ਹਾਲਤ ਚਲਦੀ ਰਹਿਣ ਦੇ ਹਮਾਇਤੀ ਹਨ ਪਰ ਜਿਹੜੀਆਂ ਹਵਾਵਾਂ ਦਿੱਲੀ ਅਤੇ ਨਾਗਪੁਰ ਵਿਚ ਚਲਣੀਆਂ ਸ਼ੁਰੂ ਹੋ ਗਈਆਂ ਹਨ, ਉਹ ਪੰਜਾਬ ਨੂੰ ਸੁੱਕਿਆਂ ਨਹੀਂ ਛੱਡ ਸਕਣਗੀਆਂ -- ਬਾਦਲਾਂ ਦਾ ਕੋਈ ਕਸੂਰ ਹੋਵੇ ਭਾਵੇਂ ਨਾ। ਨਵਜੋਤ ਸਿੱਧੂ ਨੂੰ ਇਹ ਦੱਸਣ ਲਈ ਵਰਤਿਆ ਜਾ ਰਿਹਾ ਹੈ ਕਿ ਬਾਦਲਾਂ ਦੀ 'ਬੇਵਫ਼ਾਈ' ਕਾਰਨ, ਦਿੱਲੀ ਵਿਚ ਉਨ੍ਹਾਂ ਪ੍ਰਤੀ ਵਤੀਰਾ ਬਦਲਿਆ ਹੈ ਪਰ ਹਕੀਕਤ ਬੜੀ ਪ੍ਰਤੱਖ ਹੈ ਕਿ ਜੇ ਬਾਦਲ, ਜੇਤਲੀ ਨੂੰ ਜਿਤਾ ਵੀ ਦੇਂਦੇ ਤੇ ਹਰਿਆਣੇ ਵਿਚ 'ਇਨੈਲੋ' ਦੇ ਹੱਕ ਵਿਚ ਨਾ ਵੀ ਉਤਰਦੇ, ਤਾਂ ਵੀ ਨਾਗਪੁਰ ਵਾਲਿਆਂ ਦੀ 'ਆਦਮ ਬੂ' ਇਸ ਤਰ੍ਹਾਂ ਹੀ ਰਹਿਣੀ ਸੀ ਕਿਉਂਕਿ ਉਹ ਸਾਰੇ ਭਾਰਤ ਲਈ ਇਕ ਨੀਤੀ ਘੜ ਚੁੱਕੇ ਹਨ ਤੇ ਇਸ ਨੀਤੀ ਨੂੰ ਲਾਗੂ ਕਰਨ ਲਗਿਆਂ, ਬਹਾਨੇ ਤਾਂ ਲੱਭਣਗੇ ਹੀ ਪਰ ਅਪਣੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕਰਨਗੇ। ਨਵੇਂ ਹਾਲਾਤ ਨਾਲ ਕਿਵੇਂ ਨਿਪਟਣਾ ਹੈ, ਇਸ ਬਾਰੇ ਸੱਤਾਧਾਰੀ ਅਕਾਲੀ ਤੇ ਦੂਜੇ ਸਿੱਖ ਧੜੇ ਅਜੇ ਸੋਚਣ ਲਈ ਵੀ ਅਪਣੇ ਆਪ ਨੂੰ ਤਿਆਰ ਨਹੀਂ ਕਰ ਸਕੇ।


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment