ਫਰੀਮੌਂਟ ਗੁਰਦਵਾਰੇ ਵਿੱਚ ਪੰਥਕ ਮਰਿਆਦਾ ਦੀਆਂ ਖੁਦ ਧੱਜੀਆਂ ਉਡਾਈਆਂ ਜਾਂਦੀਆਂ ਹਨ
ਜਦੋਂ ਰਹਿਰਾਸ ਵਿੱਚ ਖੁਦ ਤ੍ਰਿਆ ਚਰਿਤ੍ਰ ਪੜਨ ਤੇ ਅਰਦਾਸ ਵਿੱਚ ਭੋਗ ਲੱਗੇ ਕਹਿਣ ਵਾਲੇ, ਭਗੌਤੀ ਦੇਵੀ ਵਿਰੋਧੀਆਂ ਨੂੰ ਰਹਿਤ ਮਰਿਆਦਾ ਦਾ ਵਾਸਤਾ ਪਾਉਣ ਗਏ।
ਤੱਤ ਗੁਰਮਤਿ ਵਿਚਾਰ ਮੰਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਵਰਲਡ ਸਿੱਖ ਫੈਡਰੇਸ਼ਨ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਅਤੇ ਬੁੱਧੀਜੀਵੀ ਵਿਦਵਾਨਾਂ ਵੱਲੋਂ ਹੇਵਰਡ ਗੁਰਦੁਵਾਰਾ ਕਮੇਟੀ ਤੇ ਗ੍ਰੰਥੀਆਂ ਦੀ ਡਟਵੀਂ ਹਮਾਇਤ
(ਡਾ. ਬਰਸਾਲ ਅਤੇ ਮਿਸ਼ਨਰੀ) ਇਹ ਖਬਰ ਪੰਥਕ ਹਲਕਿਆਂ ਵਿੱਚ ਬੜੀ ਹੈਰਾਨੀ ਨਾਲ ਪੜੀ ਜਾਵੇਗੀ ਕਿ ਪਿਛਲੇ ਦਿਨੀ ਫਰੀਮੌਂਟ ਗੁਰਦਵਾਰਾ ਕਮੇਟੀ ਦੇ ਕੁਝ ਮੈਂਬਰ ਹੇਵਰਡ ਗੁਰਦਵਾਰੇ ਵਿਖੇ ਰਹਿਤ ਮਰਿਆਦਾ ਦੀਆਂ ਕਾਪੀਆਂ ਲੈ ਕੇ ਪੁੱਜੇ। ਹੇਵਰਡ ਗੁਰਦਵਾਰਾ ਸਾਹਿਬ ਬੇ-ਏਰੀਆ (ਕੈਲੇਫੋਰਨੀਆਂ) ਦਾ ਅਜਿਹਾ ਗੁਰਦਵਾਰਾ ਹੈ ਜਿੱਥੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਿਸ਼ਨਰੀ ਅਤੇ ਤੱਤ ਗੁਰਮਤਿ ਦੇ ਪ੍ਰਚਾਰਕ ਅਕਸਰ ਪ੍ਰਚਾਰ ਲਈ ਆਉਂਦੇ ਹਨ। ਇਸ ਗੁਰਦਵਾਰੇ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਖਾਸ ਸਤਿਕਾਰ ਕੀਤਾ ਜਾਦਾ ਹੈ। ਇਸ ਗੁਰਦਵਾਰਾ ਸਾਹਿਬ ਵਿੱਚ ਸਭ ਦਿਨ ਦਿਹਾੜੇ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਦੇ ਹਨ। ਇੱਥੋਂ ਤੱਕ ਕਿ ਅਰਦਾਸ ਵਿੱਚ ਭਗੌਤੀ ਦੀ ਥਾਂ ਅਕਾਲ ਪੁਰਖ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਯਾਦ ਰਹੇ ਕਿ ਮੱਤਾਂ ਦੇਣ ਆਏ ਫਰੀਮੌਂਟ ਗੁਰਦਵਾਰੇ ਵਿੱਚ ਪੰਥਕ ਮਰਿਆਦਾ ਦੀਆਂ ਖੁਦ ਧੱਜੀਆਂ ਉਡਾਈਆਂ ਜਾਂਦੀਆਂ ਹਨ ਜਿਵੇਂ-ਕੁੰਭ, ਨਾਰੀਅਲ, ਲਾਲ ਕੱਪੜਾ ਜੋਤਾਂ ਆਦਿ ਬਾਹਮਣੀ ਵਸਤਾਂ ਪਾਠ ਸਮੇਂ ਨਾਲ ਰੱਖੀਆਂ ਜਾਂਦੀਆਂ, ਰਹਿਤ ਮਰਿਆਦਾ ਦੇ ਵਿਰੁੱਧ ਪਾਠਾਂ ਦੀਆਂ ਲੜੀਆਂ ਲਗਾਈਆਂ ਜਾਂਦੀਆਂ, ਚੁੱਪ-ਗੜੁੱਪ ਪਾਠ ਕੀਤੇ ਜਾਦੇ, ਪੜੀ ਜਾਂਦੀ ਅਤੇ ਅਰਦਾਸ ਵਿੱਚ ਪ੍ਰਵਾਨ ਹੋਵੇ ਦੀ ਥਾਂ ਭੋਗ ਲੱਗੇ ਕਿਹਾ ਜਾਂਦਾ ਹੈ। ਬਚਿਤ੍ਰ ਨਾਟਕ ਦੀਆਂ ਰਚਨਾਵਾਂ ਦਾ ਕੀਰਤਨ ਕੀਤਾ ਜਾਂਦਾ ਹੈ, ਇਥੌਂ ਤੱਕ ਕਿ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਵਾਲੀ ਰਚਨਾਂ ਰਹਿਰਾਸ ਵਿੱਚ ਪੜ੍ਹੀ ਜਾਂਦੀ ਅਤੇ ਡੇਰੇਦਾਰ ਪ੍ਰਚਾਰਕ ਜੋ ਬ੍ਰਾਹਮਣਵਾਦ ਵਾਲੀ ਰੰਗਤ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਹਨ ਨੂੰ ਵੀ ਸਮਾਂ ਦਿੱਤਾ ਜਾਂਦਾ ਅਤੇ ਨਿਤਨੇਮ ਵੀ ਸਿੱਖ ਰਹਿਤ ਮਰਯਾਦਾ ਵਾਲਾ ਨਹੀਂ ਕੀਤਾ ਜਾਂਦਾ।
ਹੇਵਰਡ ਗੁਰਦਵਾਰਾ ਕਮੇਟੀ ਅਤੇ ਉੱਥੋਂ ਦੇ ਰਾਗੀ, ਗ੍ਰੰਥੀ ਪ੍ਰਚਾਰਕਾਂ ਦੇ ਤੱਤ ਗੁਰਮਤਿ ਦੇ ਸਟੈਂਡ ਲਈ ਪੰਥਕ ਹਲਕਿਆਂ ਵਿੱਚ ਬਹੁਤ ਸਰਾਹਨਾ ਕੀਤੀ ਜਾ ਰਹੀ ਹੈ। ਇਸ ਐਤਵਾਰ ਵੀ ਕਮੇਟੀ ਦੇ ਹੱਕ ਵਿੱਚ ਤੱਤ ਗੁਰਮਤਿ ਦੇ ਪ੍ਰਚਾਰਕਾਂ, ਪੰਥ ਦਰਦੀਆਂ, ਬੁੱਧੀਜੀਵੀ ਵਿਦਵਾਨਾਂ ਅਤੇ ਰਾਗੀ ਗ੍ਰੰਥੀਆਂ ਦੀ ਇਕ ਮੀਟਿੰਗ ਵਿੱਚ ਕਮੇਟੀ ਦੇ ਸਟੈਂਡ ਦੀ ਪ੍ਰੋੜਤਾ ਕੀਤੀ ਗਈ। ਦੂਰ ਦੁਰਾਡਿਓਂ ਵੀ ਕਮੇਟੀ ਦੇ ਹੱਕ ਵਿੱਚ ਫੋਨਾਂ ਦਾ ਤਾਂਤਾ ਲੱਗਾ ਹੋਇਆ ਹੈ। ਤੱਤ ਗੁਰਮਤਿ ਵਿਚਾਰ ਮੰਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਵਰਲਡ ਸਿੱਖ ਫੈਡਰੇਸ਼ਨ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਅਤੇ ਬੁੱਧੀਜੀਵੀ ਵਿਦਵਾਨਾਂ ਨੇ ਕਮੇਟੀ ਦੇ ਤੱਤ ਗੁਰਮਤੀ ਫੈਸਲੇ ਦੀ ਡਟ ਕੇ ਹਮਾਇਤ ਕੀਤੀ ਹੈ।
Subject:
Hot news
Date:
Mon, June 29, 2015 12:58 am
No comments:
Post a Comment