Sunday, January 31, 2016

ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ।

ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ। 
ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ। 
     
 "ਚੌਣਾਂ ਵਿੱਚ ਧਰਮ ਨਿਰਪੱਖ ਪਾਰਟੀਆਂ ਹੀ ਹਿੱਸਾ ਲੈ ਸਕਦੀਆਂ ਹਨ।" ਕੀ ਘੱਟ ਗਿਣਤੀਆਂ ਦੇ ਧਾਰਮਿਕ ਮਸਲਿਆਂ ਤੇ ਬਹੁਗਿਣਤੀ ਭਾਈਚਾਰੇ ਦੀਆਂ ਵੋਟਾਂ ਫ਼ੈਸਲੇ ਲੈ ਸਕਦੀਆਂ ਹਨ? ਭਾਰਤ ਵਰਗੇ ਦੇਸ਼ ਵਿੱਚ ਘਟਗਿਣਤੀਆਂ ਦੇ ਧਾਰਮਿਕ ਮਸਲਿਆਂ ਲਈ ਚੌਣਾਂ ਲਈ ਉਪਰੋਕਤ ਸ਼ਰਤ ਘੱਟ ਗਿਣਤੀ ਕੌਮਾਂ ਵਿੱਚ ਸ਼ੱਕ ਅਤੇ ਅੰਦੇਸ਼ੇ ਪੈਦਾ ਕਰਦੀ ਹੈ। ਸਿੱਖਾਂ ਲਈ ਤਾਂ ਇਹ ਸ਼ੱਕ ਹਕੀਕਤ ਬਣ ਕੇ ਸਾਹਮਣੇ ਆਇਆ ਹੈ ਜਦੋਂ ਸੰਵਿਧਾਨ ਵਿੱਚ ਬਹੁਗਿਣਤੀ ਂਭਾਈਚਾਰੇ ਨੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖ ਦਿੱਤਾ।
     ਅਜ਼ਾਦੀ ਤੋਂ ਪਹਿਲਾਂ ਬਹੁਗਿਣਤੀ ਭਾਈਚਾਰੇ ਦੇ ਲੀਡਰਾਂ ਨੇ ਸਿੱਖਾਂ ਨਾਲ ਜੋ ਵਾਇਦੇ ਕੀਤੇ ਸਨ ਕਿ ਉਨ੍ਹਾਂ ਦੇ ਧਾਰਮਿਕ, ਭਾਸ਼ਾਈ ਅਤੇ ਸੱਭਿਆਚਾਰਿਕ ਵਿਰਸੇ ਦੇ ਹੱਕਾਂ ਨੂੰ ਸੁਰੱਖਿਅਤ ਰਖਿਆ ਜਾਵੇਗਾ, ਅਜ਼ਾਦੀ ਤੋਂ ਬਾਅਦ ਇਹ ਕਹਿ ਕੇ ਮੁੱਕਰ ਗਏ ਕਿ ਉਹ ਵਾਇਦੇ ਵਕਤ ਦੇ ਮੁਤਾਬਕ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਜਾ ਸਕਦੇ।
     ਹੁਣ ਜਿਹੜੇ ਹੱਕ ਸੰਵਿਧਾਨ ਵਿੱਚ ਘਟਗਿਣਤੀਆਂ ਨੂੰ ਦਿੱਤੇ ਵੀ ਗਏ ਹਨ, ਉਨ੍ਹਾਂ ਨੂੰ ਵੀ ਦੇਣ ਵਿੱਚ ਬਹੁਗਿਣਤੀ ਭਾਈਚਾਰੇ ਨੂੰ ਪੁਛਿਆ ਜਾ ਰਿਹਾ ਹੈ, ਕਿ ਦੇਣੇ ਹਨ ਕਿ ਨਹੀਂ। ਜਿਵੇਂ ਸੰਵਿਧਾਨ ਵਿੱਚ ਦਿੱਤੇ ਹੱਕ ਅਨੁਸਾਰ ਸ਼ੌ੍ਮਣੀ ਕਮੇਟੀ ਜੋ ਵਿੱਦਿਅਕ ਅਦਾਰੇ ਚਲਾ ਕੇ ਸਿੱਖ ਵਿਦਿਆਰਥੀਆਂ ਨੂੰ ਪ੍ਰਾਥਮਿਕਤਾ ਦੇ ਰਹੀ ਹੈ , ਉਸ ਹੱਕ ਬਾਰੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲ਼ੋਂ ਸਲਾਹ ਮੰਗੀ ਹੈ ਕਿ ਇਹ ਹੱਕ ਦਿੱਤਾ ਜਾਵੇ ਕਿ ਨਾ।
     ਹੁਣ ਕੇਂਦਰ ਦੀ ਬਹੁਗਿਣਤੀ ਭਾਈਚਾਰੇ ਦੀ ਸਰਕਾਰ ਦੇ ਰਹਿਮੋਕਰਮ ਤੇ ਸਿੱਖਾਂ ਦਾ ਸੰਵਿਧਾਨ ਵਿਚਲਾ ਇਹ ਹੱਕ ਨਿਰਭਰ ਕਰਦਾ ਹੈ। ਜੇ ਸਿੱਖਾਂ ਨੂੰ ਂਆਪਣੀਆਂ ਵਖਰੀਆਂ ਵੋਟਾਂ ਰਾਹੀਂ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੋਵੇ ਜੋ ਸਿੱਖ ਹੱਕਾਂ ਨੂੰ ਨਿਰਵਿਘਨ, ਨਿਰਸੰਦੇਹ ਅਤੇ ਨਿਰਪੱਖ ਤੌਰ ਤੇ ਲਾਗੂ ਕਰਵਾਉਣ ਲਈ ਸੰਵਿਧਾਨਿਕ ਤੋਰ ਤੇ ਜ਼ੁੰਮੇਵਾਰ ਅਤੇ ਜਵਾਬਦੇਹ ਹੋਣ ਤਾਂ ਸਿੱਖਾਂ ਦੀ ਇਹ ਬੇਚਾਰਗੀ ਅਤੇ ਲਾਚਾਰਗੀ ਦੂਰ ਕੀਤੀ ਜਾ ਸਕਦੀ ਹੈ।

No comments:

Post a Comment