ਜਿਸ ਦਿਨ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੈ। ਉਸ ਦਿਨ ਤੋਂ ਕੁੱਝ ਤਾਕਤਾਂ ਜਿਨ੍ਹਾਂ ਵਿੱਚ ਅਖੌਤੀ ਸੰਤ ਸਮਾਜ਼ ਵੀ ਸ਼ਾਮਲ ਹੈ, ਇਸਦੇ ਪਿਛੇ ਹੱਥ ਧੋ ਕੇ ਪਈਆਂ ਹਨ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਆਮ ਸਿੱਖਾਂ ਵਿੱਚ ਬੜੀ ਖੁਸ਼ੀ ਅਤੇ ਸਕੂਨ ਸੀ ਕਿ ਗੁਰਪੁਰਬ ਅਤੇ ਸਿੱਖੀ ਨਾਲ ਸਬੰਧਤ ਹੋਰ ਦਿਹਾੜਿਆਂ ਬਾਰੇ ਹੁਣ ਇੱਕ ਪੱਕੀ ਤਰੀਕ ਨੀਅਤ ਹੋ ਜਾਵੇਗੀ। ਲੇਕਿਨ ਇਸ ਨਾਲ ਸਿੱਖ ਹਿੰਦੁਆਂ ਨਾਲ ਵਖਰੇ ਜਰੂਰ ਦਿਖਾਈ ਦਿੰਦੇ ਸਨ। ਅਜਿਹਾ ਆਰ.ਐਸ.ਐਸ. ਨੂੰ ਕਦੇ ਵੀ ਬਰਦਾਸ਼ਤ ਨਹੀ ਹੋ ਸਕਦਾ। ਉਸ ਦਿਨ ਤੋਂ ਹੀ ਆਰ.ਐਸ.ਐਸ. ਨੇ ਰਾਸ਼ਟਰੀਆ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਇਸ ਕੈਲੰਡਰ ਨੂੰ ਖਤਮ ਕਰਨ ਦਾ ਜਿੰਮਾਂ ਸੌਪਿਆ ਸੀ। ਰੁਲਦਾ ਸਿੰਘ ਨੇ ਸੰਤ ਸਮਾਜ ਦੇ ਇੱਕ ਵੱਡੇ ਆਗੂ ਦੇ ਸਰਹਿੰਦ ਸਥਿਤ ਡੇਰੇ ਨੂੰ ਆਪਣੀਆਂ ਸਰਗਰਮੀਆਂ ਦਾ ਅੱਡਾ ਬਣਾ ਕੇ, ਇਥੋਂ ਹੀ ਸਾਰੇ ਸੰਤ ਸਮਾਜ ਨਾਲ ਰਾਬਤਾ ਕਰਕੇ, ਇੱਕ ਦਮ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀ ਬਜਾਇ, ਸੋਧ ਦੇ ਨਾਮ ਹੇਠ ਕੁੱਝ ਛੇੜ ਛਾੜ ਕਰਕੇ ਸਿੱਖਾਂ ਦੇ ਰੋਹ ਨੂੰ ਪਰਖਿਆ। ਜਦੋਂ ਇਹ ਪਤਾ ਲੱਗਾ ਕਿ ਸਮੁੱਚੇ ਸਿੱਖ ਜਗਤ ਵਿੱਚੋਂ ਨਾ ਮਾਤਰ ਲੋਕ ਹੀ ਸੰਤ ਸਮਾਜ ਦੀ ਸੋਧ ਨੂੰ ਮੰਨਨ ਨੂੰ ਤਿਆਰ ਹਨ ਤਾਂ ਹੁਣ ਆਰ.ਐਸ ਐਸ. ਨੇ ਆਪਣਾ ਪੈਂਤੜਾ ਬਦਲ ਲਿਆ ਹੈ।
ਬੇਸ਼ੱਕ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਅੱਜ ਕੱਲ ਖਟਾਸ ਵਿਚ ਹਨ। ਪਰ ਆਰ.ਐਸ.ਐਸ. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਵਾਲੀ ਕਹਾਵਤ ਵਾਂਗੂੰ ਜਾਂਦੇ ਜਾਂਦੇ ਵੀ ਬਾਦਲ ਦਲ ਤੋਂ ਜਿੰਨਾਂ ਹੋਰ ਪੰਥ ਦਾ ਬੁਰਾ ਹੋ ਸਕੇ ਕਰਵਾਉਣਾ ਚਾਹੁੰਦੀ ਹੈ। ਇਥੇ ਸੁਖਬੀਰ ਸਿੰਘ ਬਾਦਲ ਵੀ ਸੋਚਦੇ ਹਨ ਕਿ ਸ਼ਾਇਦ ਬਾਪੁ ਵਾਲਾ ਦਾ ਪੱਤਾ ਸੂਤ ਆ ਹੀ ਜਾਵੇ ਤੇ ਇੱਕ ਵਾਰ ਆਰ.ਐਸ. ਐਸ. ਦੀ ਮੰਨ ਕੇ ਵੇਖ ਲੈਣੀ ਚਾਹੀਦੀ ਹੈ। ਇੱਕ ਦੂਜੇ ਦੀ ਮਦਦ ਦੋਹਾਂ ਦੀ ਲੋੜ ਹੋ ਸਕਦੀ ਹੈ, ਪਰ ਇਹ ਮੁਫਾਦ ਸਿੱਖਾਂ ਜਾਂ ਸਿੱਖੀ ਵਾਸਤੇ ਬਹੁਤ ਨੁਕਸਾਨ ਦੇਹ ਸਾਬਤ ਹੋਣਗੇ।

ਅਤਿਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਵਾਸਤੇ ਜਿਹੜੀ ਯੋਜਨਾ ਬਣਾਈ ਗਈ ਹੈ, ਉਸ ਅਨੁਸਾਰ ਹੁਣ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਹੀ ਨਹੀ ਸਗੋਂ ਸੋਧ ਕੀਤਾ ਕੈਲੰਡਰ ਵੀ ਨਾਲ ਹੀ ਰੱਦ ਕਰਕੇ, ਬਿਕ੍ਰਮੀ ਕੈਲੰਡਰ ਨੂੰ ਹੀ ਲਾਗੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਸ. ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਤਾਂ ਮੌਜੂਦਾ ਕੰਮ ਕਰਦੀ ਸ਼੍ਰੋਮਣੀ ਕਮੇਟੀ ਦੇ ਆਪਣੇ ਧੜੇ ਵਿਚ ਨਾ ਗਿਣੇ ਵਾਲੇ ਐਗਜੈਕਟਿਵ ਮੈਂਬਰਾਂ ਨੂੰ ਬੁਲਾਕੇ ਉਹਨਾਂ ਦੀ ਸਹਿਮਤੀ ਲੈਣ ਦਾ ਯਤਨ ਕੀਤਾ ਗਿਆ। ਲੇਕਿਨ ਉਹਨਾਂ ਵੱਲੋਂ ਸੰਪੂਰਨ ਸਹਿਮਤੀ ਨਾ ਮਿਲਣ ਦਾ ਪਤਾ ਲਗਾ ਹੈ। ਇਸ ਪਿੱਛੋਂ ਸ. ਬਾਦਲ ਨੇ ਤਿੰਨੇ ਤਖਤਾਂ ਦੇ ਜਥੇਦਾਰਾਂ ਅਤੇ ਸੰਤ ਸਮਾਜ਼ ਦੇ ਆਗੂਆਂ ਦੀ ਸਹਿਮਤੀ ਦੀ ਮੋਹਰ ਵੀ ਲਗਵਾ ਲਈ ਹੈ। ਹੁਣ ਕਿਸੇ ਵੇਲੇ ਵੀ ਸਿੱਖ ਪੰਥ ਨੂੰ ਇਹ ਹਿਰਦੇਵੇਦਿਕ ਖਬਰ ਸੁਨਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਜਥੇਦਾਰਾਂ ਨੇ ਦੋਹਾਂ ਕੈਲੰਡਰਾਂ ਨੂੰ ਇਹ ਆਖਕੇ ਰੱਦ ਕਰ ਦਿੱਤਾ ਹੈ ਕਿ ਇਸ ਨਾਲ ਕੌਮ ਵਿਚ ਭੰਬਲਭੂਸਾ ਪੈਦਾ ਹੋ ਰਿਹਾ ਸੀ, ਇਸ ਵਾਸਤੇ ਦੋਹੇ ਰੱਦ ਕੀਤੇ ਜਾਦੇ ਹਨ। ਪਰ ਅਸਲ ਵਿਚ ਇਹ ਆਰ.ਐਸ.ਐਸ. ਦੇ ਕਹਿਣ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੀ ਹੋਵੇਗਾ। ਇਸ ਸਬੰਧੀ ਸਿੱਖ ਜਗਤ ਦਾ ਰੋਹ ਕਿਹੜੀ ਕਰਵਟ ਬਦਲਦਾ ਹੈ ਇਹ ਭਾਣਾ ਵਰਤਨ ਉਪਰੰਤ ਹੀ ਪਤਾ ਲੱਗੇਗਾ।
http://gursikhnews.com/2014/12/article/711#sthash.d44f481H.dpuf
No comments:
Post a Comment