ਫੁੱਲਾਂ ਲਾਏ ਜ਼ਖਮ ਨੇ ਸਾਨੂੰ ਵਧ ਕੇ ਖਾਰਾਂ ਤੋਂ ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ
ਝੂਠੀਆਂ ਕਸਮਾਂ ਝੂਠੇ ਵਾਦੇ, ਸ਼ਰਮ ਨਹੀ ਇਨਸਾਨਾਂ ਨੂੰ
ਪਲ-ਪਲ ਮਗਰੋਂ ਲੈਂਦੇ, ਜਿਹੜੇ ਬਦਲ ਇਮਾਨਾਂ ਨੂੰ
ਦਿਲ ਨੂ ਮਿਲੇ ਨਾ ਚੈਨ ਕਦੇ ਵੀ ਬੇਕਰਾਰਾਂ ਤੋਂ,

ਜ਼ਿੰਦਗੀ ਦੇ ਵਿਚ ਟਕਰੇ ਸਾਨੂੰ ਯਾਰ ਅਵੱਲੇ ਨੇ ,
ਖੁਸ਼ੀਆਂ ਦੀ ਥਾਂ ਪਾ ਗਏ ਬਹੁਤੇ ਹੰਝੂ ਪੱਲੇ ਨੇ
ਅਕਿਰਤਘਨਾ ਤੋਂ ਡਰੀਏ , ਖਤਰਾ ਨਾਂ ਤਲਵਾਰਾਂ ਤੋਂ ,

ਖੁਦ ਮੰਜ਼ਲਾਂ ਤੋ ਭਟਕੇ ਰਾਹ ਦੂਜਿਆਂ ਨੂੰ ਦੱਸਦੇ ਨੇ
ਹਾਸੇ ਖੋਹ ਕੇ ਸੱਜਣਾ ਦੇ ਇਹ ਫਿਰ ਵੀ ਹੱਸਦੇ ਨੇ
ਪਹਿਲੂ ਆਪਣਾ ਸਾੰਭ ਰਖਿਓ ਝੂਠਿਆਂ ਦੇ ਇਕਰਾਰਾਂ ਤੋਂ

ਪੁਛਿਆ ਨਾ ਕੋਈ ਹਾਲ ਨੈਣਾ ਚੋਂ ਵਗਦੇ ਨੀਰਾਂ ਦਾ
ਜਾਗ ਕੇ ਗਈਆਂ ਸੌਂ, ਤੇ ਕਰੀਏ ਕੀ ਤਕਦੀਰਾਂ ਦਾ
‘ਮਾਨੋਚਾਹਲੀਏ’ ਕੁਝ ਨਹੀ ਖੱਟਿਆ ਅਸੀਂ ਬਹਾਰਾਂ ਤੋਂ

No comments:
Post a Comment