ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਕੀ ਹੈ ?
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਡਾ ਕਸੂਰ ਇਹ ਹੈ ਕਿ ਅਸੀਂ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਾਂ । ਸਾਡਾ ਕਸੂਰ ਇਹ ਹੈ ਕਿ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈਣਾ ਚਾਹੁੰਦੇ ਹਾਂ । ਸਾਡਾ ਕਸੂਰ ਇਹ ਹੈ ਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ ।
ਉਹ ਕਹਿੰਦੇ ਨੇ ਅਸੀਂ ਵੱਖਵਾਦੀ ਹਾਂ । ਉਹ ਕਹਿੰਦੇ ਨੇ ਅਸੀਂ ਅਤਿਵਾਦੀ ਹਾਂ । ਉਹ ਕਹਿੰਦੇ ਨੇ ਅਸੀਂ ਦਹਿਸ਼ਤਗਰਦ ਹਾਂ । ਉਹ ਕੌਣ ਨੇ ? ਉਹ ਕਦੇ ਮੁਗਲ ਸਨ, ਕਦੇ ਅੰਗਰੇਜ਼, ਤੇ ਹੁਣ ਗੰਗੂ ਦੇ ਵਾਰਿਸ ਨੇ।
ਜੱਦ ਵੀ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਛੇੜਿਆ, ਅਸੀਂ ਕਸੂਰਵਾਰ ਹੋ ਗਏ । ਇੱਕ ਪਾਸੇ ਅਸੀਂ ਹਾਂ, ਜੋ ਆਪਣੇ ਹੱਕਾਂ ਲਈ ਲੜ੍ਹ ਰਹੇ ਹਾਂ, ਇੱਕ ਪਾਸੇ ਉਹ ਨੇ, ਜਿਹੜੇ ਸਾਨੂੰ ਸਾਡੇ ਹੱਕਾਂ ਤੋਂ ਮਹਿਰੂਮ ਰੱਖ ਰਹੇ ਹਨ । ਕੈਸੀ ਸਿਤਮ ਜ਼ਰੀਫੀ ਹੈ, ਫਿਰ ਵੀ ਕਸੂਰਵਾਰ ਅਸੀਂ ਹਾਂ ।
ਉਹ ਸਾਨੂੰ ਸੜ੍ਹਕਾਂ ਤੇ ਕੁੱਟਣ, ਗੋਲੀਆਂ ਮਾਰਨ, ਤਸੀਹੇ ਘਰਾਂ ਵਿੱਚ ਪੁੱਠੇ ਲਟਕਾਉਣ, ਤੇ ਕਦੇ ਸੁੰਨੀਆਂ ਥਾਵਾਂ ਤੇ ਲਿਜਾ ਕੇ ਗੋਲੀਆਂ ਮਾਰਨ, ਉਹ ਫਿਰ ਵੀ ਸਹੀ ਨੇ, ਕਾਨੂੰਨ ਦੇ ਰੱਖਵਾਲੇ ਨੇ । ਅਸੀਂ ਆਪਣੀ ਇਜ਼ੱਤ ਆਬਰੂ ਲਈ, ਆਪਣੀ ਜ਼ਿੰਦਗੀ ਤੇ ਸਵੈਮਾਣ ਨੂੰ ਬਚਾਉਣ ਲਈ ਡਾਂਗ ਚੁੱਕੀਏ, ਤਲਵਾਰ ਜਾਂ ਬੰਦੂਕ, ਅਸੀਂ ਕਸੂਰਵਾਰ, ਕਾਤਲ, ਤੇ ਪਤਾ ਨਹੀਂ ਕੀ ਕੀ ਹੋ ਜਾਂਦੇ ਹਾਂ ।
ਅਸੀਂ ਦੋ ਧਿਰਾਂ ਹਾਂ, ਇੱਕ ਆਪਣੇ ਹੱਕਾਂ ਲਈ ਲੜ੍ਹਨ ਵਾਲੇ ਤੇ ਇੱਕ ਸਾਡੇ ਹੱਕ ਉਤੇ ਮੱਲ ਮਾਰੀ ਬੈਠੇ ਦਿੱਲੀ ਦੇ ਹਾਕਮ । ਸਾਡਾ ਫੈਸਲਾ ਕੌਣ ਕਰੇਗਾ ? ਕਹਿਣ ਨੂੰ ਤਾਂ ਇਹ ਹੱਕ ਯੂ ਐਨ ਓ ਕੋਲ ਹੈ, ਪਰ ਕੀ ਸੱਚਮੁਚ ਉਹ ਸੱਚ ਝੂਠ ਦੇ ਫੈਸਲੇ ਕਰਨ ਦੇ ਸਮਰੱਥ ਹੈ ? ਅਸੀਂ ਕਿਸ ਤੋਂ ਉਮੀਦ ਕਰੀਏ?
ਜਗਤਾਰ ਸਿੰਘ ਹਵਾਰਾ ਹੋਵੇ, ਜਾਂ ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜੋਆਣਾ ਹੋਵੇ, ਜਾਂ ਦਵਿੰਦਰਪਾਲ ਸਿੰਘ ਭੁੱਲਰ, ਹੋਰ ਵੀ ਬਹੁਤ ਸਾਰੇ ਨਾਮ ਲਏ ਜਾ ਸਕਦੇ ਹਨ, ਸੱਭ ਦਾ ਕਸੂਰ ਇੱਕ ਹੀ ਹੈ, ਕਿ ਉਹਨਾਂ ਆਜ਼ਾਦੀ ਦਾ ਸੁਪਨਾ ਦੇਖਿਆ , ਉਹਨਾਂ ਆਪਣੀ ਕੌਮ ਦਾ ਆਜ਼ਾਦ ਘਰ ਸਿਰਜਣ ਦੀ ਖਵਾਹਿਸ਼ ਕੀਤੀ, ਤੇ ਬੰਦੂਕ ਦੇ ਮੁਕਾਬਲੇ ਲਈ ਬੰਦੂਕ ਚੁੱਕੀ ।
ਕਸੂਰ ਕਿਸ ਦਾ ਹੈ, ਜ਼ਿਆਦਤੀ ਕਿਸ ਨਾਲ ਹੋ ਰਹੀ ਹੈ ? ਕੋਈ ਤਾਂ ਹੋਣਾ ਚਾਹੀਦਾ ਹੈ, ਜੋ ਫੈਸਲਾ ਕਰੇ । ਜੇ ਕੋਈ ਫੈਸਲਾ ਕਰਨ ਲਈ ਸਾਹਮਣੇ ਨਾਂ ਆਵੇ, ਤਾਂ ਸਾਡੇ ਕੋਲ ਕੀ ਰਾਹ ਰਹਿ ਜਾਂਦਾ ਹੈ ? ਬੇਗੈਰਤਾਂ ਵਾਂਗ ਜਿਊਣਾ ਕਬੂਲ ਕਰੀਏ ਤਾਂ ਆਤਮਾ ਮਰਦੀ ਹੈ, ਲੜ੍ਹ ਮਰਨ ਦਾ ਰਾਹ ਚੁਣੀਏਂ ਤਾਂ ਕਸੂਰਵਾਰ ਬਣਦੇ ਹਾਂ, ਸਜ਼ਾ ਦੇ ਹੱਕਦਾਰ ਬਣਦੇ ਹਾਂ । ਆਖਿਰ ਅਸੀਂ ਕੀ ਕਰੀਏ? ਬੇਗੈਰਤੀ ਤੇ ਗੁਲਾਮੀ ਤਾਂ ਕਬੂਲ ਨਹੀਂ ਹੁੰਦੀ
ਆਜ਼ਾਦੀ ਲਈ ਲੜ੍ਹਦੇ ਹਾਂ, ਏਸੇ ਲਈ ਤਾਲੇ ’ਚ ਬੰਦ ਹਾਂ ਚਿੜੀਓ
ਬੇਘਰੇ ਹਾਂ, ਬੇਅਣਖੇ ਨਹੀਂ, ਏਸੇ ਲਈ “ਦਹਿਸ਼ੱਤਪਸੰਦ” ਹਾਂ ਚਿੜੀਓ
ਕਿਸੇ ਸ਼ੌਂਕ ਵਿੱਚ ਘਰ ਬਾਰ ਨਹੀਂ ਛੱਡੇ, ਪਰਿਵਾਰਾਂ ਨੂੰ ਰੁਲਣ ਲਈ ਨਹੀਂ ਛਡਿਆ, ਜੇਲ੍ਹਾਂ ਤੇ ਜਲਾਵਤਨੀਆਂ ਨਹੀਂ ਕੱਟੀਆਂ, ਗੋਲੀਆਂ ਨਹੀਂ ਖਾਦੀਆਂ, ਬਾਰੂਦ ਛਾਤੀ ਤੇ ਨਹੀਂ ਬੰਨ੍ਹਿਆਂ । ਕਿਸੇ ਸ਼ੌਂਕ ਵਿੱਚ ਜ਼ਿੰਦਗੀ ਤੇ ਮੌਤ ਦਾ ਫਰਕ ਭੁੱਲ ਕੇ ਜਿਊਣਾ ਨਹੀਂ ਚਾਹਿਆ ।
ਕਹਿੰਦੇ ਨੇ ਦੁਨੀਆਂ ਬਹੁਤ ਤਰੱਕੀ ਕਰ ਗਈ ਹੈ, ਬਹੁਤ ਬਦਲ ਗਈ ਹੈ, ਪਰ ਸਾਡੇ ਲਈ ਤਾਂ ਡਾਹਢੇ ਦਾ ਹੀ ਸੱਤੀਂ ਵੀਹਵੀਂ ਸੌ ਹੈ । ਸਾਨੂੰ ਤਾਂ ਨਾਂ ਕੋਈ ਅਮ੍ਰਤਿਸਰ ਸਾਹਿਬ ਵਿੱਚ ਬਚਾਉਣ ਆਇਆ, ਤੇ ਨਾਂ ਦਿੱਲੀ ਵਿੱਚ । ਸਾਡੇ ਕਾਤਲਾਂ ਨੂੰ ਤਾਂ ਕਿਸੇ ਨੇ, ਕਿਤੇ ਸਜ਼ਾ ਨਹੀਂ ਦਿੱਤੀ । ਫਿਰ ਹਵਾਰਾ ਜਾਂ ਤਾਰਾ ਨਾ ਬਣੀਏਂ ਤਾਂ ਕੀ ਕਰੀਏ? ਹਾਂ ਇਹ ਸੱਚ ਹੈ ਕਿ ਸੱਚ ਮੰਨਵਾਣ ਲਈ ਕਈ ਵਾਰੀ ਸਦੀਆਂ ਲੱਗ ਜਾਂਦੀਆਂ ਹਨ । “ਹਵਾਰੇ ਤੇ ਤਾਰੇ ਨੂੰ “ਸੁੱਖਾ ਸਿੰਘ ਮਹਿਤਾਬ ਸਿੰਘ” ਬਣਨ ਨੂੰ ਸਦੀਆਂ ਲੱਗ ਜਾਂਦੀਆਂ ਹਨ ।
ਪੰਜਾਬ ਹੋਵੇ ਜਾਂ ਕਸ਼ਮੀਰ, ਤਾਮਿਲ ਹੋਣ ਜਾਂ ਨਾਗੇ ਸੱਭ ਦਾ ਦਰਦ ਇੱਕ ਹੀ ਹੈ । ਦੱਖਣੀ ਅਫਰੀਕਾ, ਨੈਮਿੰਬੀਆ, ਫਲਸਤੀਨ ਸੱਭ ਨੂੰ ਇਸੇ ਦਰਦ ਨੂੰ ਹੰਢਾਉਣਾ ਪਿਆ ਹੈ, ਤੇ ਕਈਆਂ ਨੂੰ ਹਾਲੇ ਹੰਢਾਉਣਾ ਪੈ ਵੀ ਰਿਹਾ ਹੈ ।
ਬਹੁਤ ਸਾਰੇ ਕੱਲ ਦੇ “ਦਹਿਸ਼ਤਗਰਦ ਅੱਜ ਦੇ ਸਤਿਕਾਰਤ ਨੇਤਾ ਹਨ । ਅੱਜ ਦੇ “ਦਹਿਸ਼ੱਤਗਰਦਾਂ” ਨੂੰ ਆਣ ਵਾਲੇ ਕੱਲ ਦੇ ਤਿਕਾਰਤ ਨੇਤਾ ਬਣਦਿਆਂ ਪਤਾ ਨਹੀਂ ਵਰ੍ਹੇ ਲੱਗਣੇ ਨੇ, ਦਹਾਕੇ ਜਾਂ ਸਦੀਆਂ । ਇਹ ਸੁਪਨਿਆਂ ਤੇ ਸੋਚਾਂ ਦਾ ਸਫਰ ਹੈ, ਕਿਸ ਦਾ ਕਦੋਂ ਮੁੱਕੇ, ਕੀ ਪਤਾ ।
ਸੁਪਨਿਆਂ ਤੇ ਸੋਚਾਂ ਦੇ ਸਫਰ ਤੇ ਤੁਰੇ ਜਾਂਦੇ, ਅਮ੍ਰਤਿਸਰ ਤੋਂ ਚੰਡੀਗੜ੍ਹ ਤੱਕ, ਲੰਡਨ ਤੋਂ ਵਾਸ਼ਿੰਗਟਨ ਤੱਕ, ਸੱਭ ਪਾਂਧੀਆਂ ਦੀ ਪੈੜਚਾਪ ਦੇ ਸੰਗੀਤ ਦੀ ਸੁਰ ਇੱਕ ਹੀ ਹੈ ।ਪੈਰਾਂ ਥੱਲ੍ਹੇ ਦੀ ਜ਼ਮੀਨ ਦੇ ਨਾਮ ਭਾਵੇਂ ਵੱਖ ਵੱਖ ਹੋਣ, ਪਰ ਸਫਰ ਇੱਕ ਹੀ ਹੈ ।
ਗਜਿੰਦਰ ਸਿੰਘ ਕੱਲਾ ਹੀ ਇੰਝ ਨਹੀਂ ਸੋਚਦਾ, ਵਧਾਵਾ ਸਿੰਘ ਵੀ ਇੰਝ ਹੀ ਸੋਚਦਾ ਹੈ, ਪਰਮਜੀਤ ਸਿੰਘ ਪੰਜਵੜ੍ਹ ਤੇ ਰਣਜੀਤ ਸਿੰਘ ਨੀਟਾ ਵੀ ਇੰਝ ਹੀ ਸੋਚਦਾ ਹੈ । ਮਨਮੋਹਣ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਤੇ ਹੋਰ ਸੱਭ ਇਸ ਸਫਰ ਦੇ ਸੱਭ ਪਾਂਧੀ ਇੰਝ ਹੀ ਸੋਚਦੇ ਨੇ । ਸਾਡੇ ਲਈ ਇੰਨਾ ਹੀ ਕਾਫੀ ਹੈ, ਕਿ ਇਹ ਗੁਰੂ ਦੇ ਲਾਡਲੇ ਦਸਮ ਪਾਤਸ਼ਾਹ ਵੱਲ ਮੂੰਹ ਕਰਕੇ ਇੱਕ ਵਾਰ ਤੁਰਨ ਬਾਦ ਕਿਤੇ ਭਟਕੇ ਨਹੀਂ ਹਨ ਤੁਰੇ ਜਾ ਰਹੇ ਹਨ , ਤੁਰੇ ਜਾ ਰਹੇ ਹਨ ਤੁਰੇ ਜਾ ਰਹੇ ਹਨ । ਤੇ ਇਹੀ ਸਾਡਾ ਕਸੂਰ ਹੈ ।
ਪਰ ਬਾਕੀ ਕੌਮ ਕਿਥੇ ਜਾ ਖੜੀ ਹੈ ? ਇਹ ਸੋਚਣ ਦਾ ਵੇਲਾ ਹੈ ਤੇ ਕੁਝ ਕਰ ਗੁਜਰਨ ਦਾ ਸਮਾ ਹੈ |
ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
No comments:
Post a Comment