Monday, May 4, 2015

"ਚੌਧਰ ਦੀ ਧੌਂਸ ਅਤੇ ਦਹਿਸ਼ਤ”

"ਚੌਧਰ ਦੀ ਧੌਂਸ ਅਤੇ ਦਹਿਸ਼ਤ”
"ਚੌਧਰ ਦੀ ਧੌਂਸ ਅਤੇ ਦਹਿਸ਼ਤ”


"ਚੌਧਰ ਦੀ ਧੌਂਸ ਅਤੇ ਦਹਿਸ਼ਤ”
ਮੁੱਖ ਮੰਤ੍ਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤ੍ਰੀ ਸਰਦਾਰ ਸੁਖਬੀਰ ਸਿੰਘ ਬਾਦਲ, ਪੰਜਾਬ ਵਿੱਚ "ਸਮਾਜ ਦੀ ਅਣਗਹਿਲੀ ਅਤੇ ਬੌਧਿਕ ਸੁੰਨ” ਅਵਸਥਾ ਵਿੱਚ ਬਿਨਾ ਸਰਗਰਮ ਵਿਰੋਧ ਤੋਂ "ਰਾਜ” ਰਾਹੀਂ ‘ਗੈਰ ਕਾਨੂੰਨੀ’ ਸੇਵਾ ਕਰ ਰਹੇ ਹਨ । ਇਹ ਧੂਰੀ ਦੀਆਂ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਭਵਿੱਖ ਸ. ਬਾਦਲਾਂ ਰਾਹੀਂ "ਪੁਲਿਸ ਤੰਤਰ, ਡੇਰਾਵਾਦ, ਨਸ਼ਾ ਤੰਤਰ ਅਤੇ ਗੁੰਡਾ ਅਨਸਰ ਦੇ ਬਣਾਏ ਗਏ ਇੱਕਮੁੱਠ ਕਾਕਸ ਦੀ "ਚੌਧਰ ਦੀ ਧੌਂਸ ਅਤੇ ਦਹਿਸ਼ਤ” ਰਾਹੀਂ ‘ਲੋਕਤੰਤਰੀ’ ਸਿਆਸਤ ਚਲਾਈ ਜਾਵੇਗੀ। ਬਾਦਲਾ ਦੇ ਲਗਾਤਾਰ ਸੱਤਾ ਵਿੱਚ ਰਹਿਣ ਲਈ ਬਣਾਏ ਗਏ ਇਸ ਕਾਕਸ ਦੇ ਨੌਕਰਸ਼ਾਹੀ "ਗੁਰੂਆਂ” ਲਈ ਤਾਂ ਹੁਣ ਇੱਕ ਹੋਰ "ਰਿਜ਼ਰਵ” ਸੀਟ ਖਾਲੀ ਹੋ ਚੁਕੀ ਹੈ। ਇਸ ਲਈ ਲੋਕਤੰਤਰੀ ਪ੍ਰਣਾਲੀ ਨੂੰ "ਉਪਰੋਕਤ ਦੱਸੇ ਕਾਕਸ ਦੀ ਕਾਰਪੋਰੇਟ” ਪ੍ਰਣਾਲੀ ਵਿੱਚ ਤਬਦੀਲ ਕਰ "ਔਰਬਿਟ ਪ੍ਰਣਾਲੀ” ਰਾਹੀਂ ਚਲਾਉਣ ਵਾਲੇ ‘ਸਮਰਾਟ’ ਦੇ ਕਾਨੂੰਨੀ ਵਰਦੀ ਧਾਰੀ "ਸੈਨਾਪਤੀ” ਦੀ ਨਿਰੰਕੁਸ਼ਤਾ ਦਾ ਨੰਗਾ ਨਾਚ ਜਾਰੀ ਰਹੇਗਾ। ਭਾਰਤੀ ਸੰਵਿਧਾਨ "ਹਿੰਦੁਸਤਾਨੀ ਸੰਵਿਧਾਨ” ਦੀ ਪਰਤ ਹੇਠਾਂ ਮੂਕ ਦਰਸ਼ਕ ਬਣ ਸਿਰਫ਼ ਉਵੇਂ ਹੀ ਸਿਸਕਦਾ ਰਹੇਗਾ ਜਿਵੇਂ ਵੋਟਰਾਂ ਵਿਚਲਾ ਸੂਝਵਾਨ ਤਬਕਾ ਵਾਤਾ ਅਨੁਕੂਲਿਤ ਆਪਣੀ ਬੈਠਕ ਵਿੱਚ ਬੈਠ ਕੇ ‘ਹਾਲਾਤ’ ਤੇ ਚਿੰਤਾ ਦਰਸਾਉਂਦਾ ਰਹਿੰਦਾ ਹੈ।
ਮੋਗਾ ਵਿਖੇ ਬਤੌਰ ਮੁੱਖ ਮੰਤ੍ਰੀ ‘ਸ. ਬਾਦਲਾ ਦੀ ਕੰਪਨੀ ਔਰਬਿਟ ਦੀ ਬਸ’ no. PB10CO1831 ਵਿੱਚ ਵਾਪਰ ਚੁਕੇ ਮਾਂ ਸ੍ਰੀਮਤੀ ਸ਼ਿੰਦਰ ਕੌਰ, ਉਸ ਦੀ ਨਾਬਾਲਗ ਧੀ 13 ਸਾਲਾਂ ਬੀਬਾ ਅਰਸ਼ਦੀਪ ਕੌਰ, ਅਤੇ 10 ਸਾਲਾ ਪੁੱਤਰ ਅਕਸ਼ੇਦੀਪ ਸਿੰਘ ਨਾਲ ਅਸ਼ਲੀਲਤਾ ਦੀ ਚਰਮ ਹੱਦ ਪਾਰ ਕਰ ਚੁਕੇ ਸੱਤਾ ਤੰਤਰ ਅਤੇ ਰਾਜ ਦੀ ਬਦ ਦਿਮਾਗੀ ਦਾ ਅਤਿਵਾਦ ਆਪਣੀ ਵਹਿਸ਼ੀਅਤ ਦੀ ਰਾਖਸ਼ੀ ਹੱਦ ਸੀਮਾਂ ਵੀ ਟੱਪ ਚੁਕਾ ਹੈ। ਸ਼ਾਇਦ ਲੋਕਾਂ ਦਾ ਅਤੇ ਧਿਆਨ ਇਸ ਗੱਲ ਵੱਲ ਨਹੀਂ ਗਿਆ ਕਿ ਇਸੇ ਦਿਨ ਹੀ ਤਰਨ ਤਾਰਨ ਦੇ ਪਿੰਡ ਰੈਸ਼ਿਆਨਾ ਦੀ ਇਕ ਔਰਤ ਨੂੰ ਪਿੰਡ ਦੇ ਹੀ ਚਾਰ ਜੀਆਂ ਵੱਲੋਂ ਨੰਗਿਆਂ ਕਰਕੇ ਮਾਰ-ਕੁੱਟ ਕੀਤੀ ਗਈ। ਪੀੜਤ ਔਰਤ ਵੱਲੋਂ ਥਾਣਾ ਸਦਰ ਵਿੱਚ ਇਸ ਘਟਨਾ ਸਬੰਧੀ ਕੇਸ ਦਰਜ ਕਰਵਾਇਆ ਗਿਆ ਹੈ। ਤੀਜੀ ਘਟਨਾ ਵੀ ਇਸੇ ਦਿਨ ਦੀ ਹੀ ਹੈ। ਮੋਗਾ ਦੇ ਹੀ ਪਿੰਡ ‘ਮਾੜੀ ਮੁਸਤਫ਼ਾ’ ਵਿੱਚ ਘਰ ਦੇ ਜੀਅ ਵੱਲੋਂ ਹੀ ਚਾਰ ਦਿਵਾਰੀ ਦੀ ਮਹਿਫੂਜੀਅਤ ਨੂੰ ਤੋੜਦੇ ਹੋਏ ਇਕ ਹੋਰ 23 ਸਾਲਾ ਦੀ "ਪੰਜਾਬ ਦੀ ਧੀ” ਨਾਲ ਜਬਰ ਦਸਤੀ ਆਪਣੇ ਸੱਤ ਹੋਰ ਦੋਸਤਾਂ ਨਾਲ ਸਮੂਹਿਕ ਬਲਾਤਕਾਰ ਕਰ ਕੇ "ਇੱਜ਼ਤ ਅਤੇ ਪੱਤ ਢੱਕਣ ਲਈ ਮਸ਼ਹੂਰ ਸਿੱਖ ਗੁਰੂਆਂ ਅਤੇ ਇਤਿਹਾਸ ਦੀ ਧਰਤੀ” ਦੀ ਪੱਗ ਪਰ੍ਹੇ ਵਿੱਚ ਰੋਲਦੇ ਹੋਏ ਪੰਜਾਬ ਦੀ ਮਾਂ ਦੀ ਪੱਤ ਲੀਰੋਂ ਲੀਰ ਕਰਕੇ "ਸੱਤਾ ਦਰਬਾਰ ਦੀ ਦਰੋਪਤੀ” ਬਣਾ ਕੇ ਰੱਖ ਦਿੱਤੀ ਹੈ। ਅਜਿਹੇ ਨਿਰੰਕੁਸ਼ ਗੁੰਡਾ ਤੰਤਰ ਦੀ ਇੱਟ ਨਾਲ ਇੱਟ ਵਜਾ ਦੇਣ ਲਈ ਪੰਜਾਬ ਦੇ ਸਧਾਰਨ ਕੁਲੀਨ ਲੋਕ ਹੋਰ ਕਿਸ ਵਕਤ ਦਾ ਇੰਤਜ਼ਾਰ ਕਰ ਰਹੇ ਹਨ ? ਕੀ ਹੁਣ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਪੰਜਾਬ ਦਾ ਆਮ ਪਰਿਵਾਰ ਹੁਣ ਖੁਦ ਆਪਣੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਵੀ ਸੁਰੱਖਿਅਤ ਨਹੀਂ ਹੈ ? ਪੰਜਾਬ ਦੀਆਂ ਧੀਆਂ, ਭੈਣਾਂ ਅਤੇ ਮਾਵਾਂ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸੁਰੱਖਿਅਤ ਨਹੀਂ ਰਹੀਆਂ ਹਨ। ਲੋਕਾਂ ਦੇ ਸਾਹਮਣੇ ਪੰਜਾਬ ਦੇ ਗ੍ਰਹਿ ਮੰਤ੍ਰੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਰਾ ਰਿਕਾਰਡ ਸਾਹਮਣੇ ਹੈ। ਕੇਂਦਰੀ ਗ੍ਰਹਿ ਵਿਭਾਗ ਦੇ ਰਿਕਾਰਡ ਮੁਤਾਬਕ ਹਰ ਰੋਜ਼ ਔਸਤਨ 3.3 ਔਰਤਾਂ ਨਾਲ ਅਸ਼ਲੀਲ ਛੇੜ-ਛਾੜ ਅਤੇ ਜਬਰ ਜਨਾਹ ਦੇ ਕੇਸ ਵਾਪਰ ਰਹੇ ਹਨ ਅਰਥਾਤ ਹਰ ਮਹੀਨੇ 94 ਪੰਜਾਬ ਦੀਆਂ ਧੀਆਂ ਦੀ ਪੱਤ ਲੀਰੋਂ ਲੀਰ ਕੀਤੀ ਜਾਂਦੀ ਹੈ। 2011 ਤੋਂ 2014 ਦੇ ਅੰਕੜੇ ਦੱਸਦੇ ਹਨ ਕਿ ਅਸ਼ਲੀਲ ਛੇੜ-ਛਾੜ ਅਤੇ ਜਬਰ ਜਨਾਹ ਦੇ 4548 ਕੇਸ ਦਰਜ ਹੋਏ ਹਨ। ਜਿਹੜੇ ਮਾਮਲੇ ਪੁਲਿਸ ਰਜਿਸਟਰਡ ਹੀ ਨਹੀਂ ਕਰਦੀ ਅਤੇ ਜਿਹੜੇ ਪੁਲਿਸ ਤਕ ਪੁੱਜਦੇ ਹੀ ਨਹੀਂ ਉਨ੍ਹਾਂ ਦੀ ਗਿਣਤੀ ਇਸ ਤੋਂ ਦੁਗਣੀ ਹੋ ਸਕਦੀ ਹੈ। ਕਥਿਤ ਤੌਰ ਤੇ ਪੁਲਿਸ ਦੀ ਮਿਲੀ ਭੁਗਤ ਦੇ ਨਤੀਜੇ ਕਰਕੇ 60% ਮੁਲਜ਼ਮ ਬਰੀ ਹੋ ਗਏ।ਇਹ ‘ਨੰਨ੍ਹੀ ਛਾਂ’ ਚਲਾਉਣ ਵਾਲੀ ਦੇ ਪਤੀ ਦੀ ਕੁਲ ਮਿਲਾ ਕੇ ਕਾਰਗੁਜ਼ਾਰੀ ਹੈ, ਜਿਸ ਦੀ ਉਹ ਪੁਸ਼ਤ ਪਨਾਹੀ ਕਰਦੀ ਰਹਿੰਦੀ ਹੈ।ਹੰਕਾਰ ਵਿੱਚ ਨੱਕ ਦੀਆਂ ਨਾਸਾਂ ਫੁਲਾ ਕੇ ਫੁੰਕਾਰੇ ਮਾਰਨ ਵਾਲੀ ਸਰਦਾਰਨੀ ਹਰਸਿਮਰਤ ਕੌਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਤੇ ਪਨਪੀ ‘ਨੰਨ੍ਹੀ ਛਾਂ’ ਦੀ "ਮਾਂ” ਹੈ ਹੁਣ ਆਪਣੀ ਚੁੰਨੀ ਤੇ ਲੱਗ ਚੁਕੇ ਇਸ ਦਾਗ਼ ਨੂੰ ਨਾ ਛੁਪਾ ਸਕਦੀ ਹੈ ਤੇ ਨਾ ਹੀ ਲੁਕਾ ਸਕਦੀ ਹੈ; ਹਾਂ ਇਸ ਟੱਬਰ ਦੀ ਬੇਹਯਾਈ ਬਣ ਚੁਕੀ ਤਾਸੀਰ ਕਰਕੇ ਕੋਠੇ ਚੜ੍ਹ ਟੱਪ ਜਰੂਰ ਸਕਦੀ ਹੈ। ਪੰਜਾਬ ਵਿੱਚ ਅਜਿਹੀ ਹੀ ਸਿਆਸਤ ਚਲਾਈ ਜਾ ਰਹੀ ਹੈ। ਇਸੇ ਨੂੰ ਹੀ ‘ਪੰਜਾਬੀ’ ਬਣ ਚੁਕੇ ਲੋਕ ਹੁਣ ਪਸੰਦ ਕਰਦੇ ਅਤੇ ਅਪਣਾਉਂਦੇ ਹਨ।
ਸੱਤਾਧਾਰੀ ਧਿਰ ਵਿੱਚੋਂ ਵੀ ਖ਼ਾਸ ਤੋਰ ਤੇ ਬਾਦਲਾ ਦੇ ਟੱਬਰਾਂ ਤੇ ਆਉਣ ਵਾਲੇ ਹਰ ਇੱਕ ਜੁਰਮ ਨੂੰ ਕਾਨੂੰਨੀ ਵਰਦੀ ਧਾਰੀ ਅਫਸਰ "ਗ਼ੈਰਕਨੂੰਨੀ ਢੰਗ, ਤਰੀਕਿਆਂ ਅਤੇ ਹਰਬਿਆਂ ਨਾਲ” ਧੁਰ ਤੋਂ ਹੀ ਮੁਕਾ ਦਿੰਦੇ ਹਨ। "ਰਾਜ ਨਹੀਂ ਸੇਵਾ” ਦਾ ਇਹੋ "ਪੰਜਾਬੀ” "ਬਾਦਲ ਮੰਤਰ” ਸਥਾਪਿਤ ਕੀਤਾ ਜਾ ਚੁਕਾ ਹੈ। ਜਿਸ ਦੀ ਕਮਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਖਾਕੀ ਵਰਦੀ ਧਾਰੀ ਬਦਨਾਮ ਪੁਲਿਸ ਮੁਖੀ ਨੂੰ ਸੌਂਪੀ ਹੋਈ ਹੈ। ਇਸੇ ਦਾ ਹੀ ਪਰਮਾਣ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤ੍ਰੀ ਨੂੰ ਪੰਜਾਬ

ਇਹੋ ਕਾਰਨ ਹੈ ਕਿ ਬਾਰ ਬਾਰ ਪੰਜਾਬ ਪੁਲਿਸ ਮੁਖੀ ਆਪਣੇ ਆਕਾ ਅਤੇ ਉਸ ਦੇ ਸਵਾਰਥਾਂ ਨੂੰ ਬਚਾਉਣ ਲਈ ਅਜਿਹੇ ਝੂਠੇ ਬਿਆਨ ਜਨਤਕ ਤੌਰ ਤੇ ਉਵੇਂ ਹੀ ਦਿੰਦੇ ਹਨ ਜਿਵੇਂ ਉਨ੍ਹਾਂ ਦੇ ਖੁਦ ਆਕਾ ਦੇ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਪਰਿਵਾਰਕ ਮੈਂਬਰ ਕਰਦੇ ਹਨ, ਮਸਲਨ:ਸਰਕਾਰ ਦਾ ਡੀ.ਜੀ.ਪੀ. ‘ਕੱਖ’ ਵੀ ਨਹੀਂ ਸਮਝਦਾ ਤੇ ਉਹ ਆਪਣੇ ਵਿਭਾਗ ਤੇ ਆਪਣੇ ਆਕਾ ਸ. ਸੁਖਬੀਰ ਸਿੰਘ ਬਾਦਲ ਦੀਆਂ ਹੀ ਚੰਮ ਦੀਆਂ ਚਲਾਉਣ ਦਾ ਸਪਸ਼ਟ ਅਤੇ ਸਿੱਧਾ ਸੁਨੇਹਾ ਭੇਜਦਾ ਹੈ। ਇਸ ਦੀ ਮਿਸਾਲ ਹੈ ਪੰਜਾਬ ਪੁਲਿਸ ਦੀ ਵੈਬ ਸਾਈਟ:
"ਆਖਿਰ ਕਿਸ ਦੀਆਂ ਨੇ ਇਹ ਆਰਬਿਟ ਬੱਸਾਂ?
ਪੰਜਾਬ ਦੇ 60 ਫੀਸਦੀ ਟਰਾਂਸਪੋਰਟ ਵਪਾਰ 'ਤੇ ਕਬਜ਼ਾ ਜਮਾਈ ਬੈਠੀ ਔਰਬਿਟ ਕੰਪਨੀ ਦੀਆਂ ਬੱਸਾਂ ਬਾਰੇ ਅੱਜ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੋ ਰਿਹਾ | ਭਾਵੇਂ ਕਿ ਸਭ ਨੂੰ ਪਤਾ ਹੈ ਕਿ ਇਹ ਬੱਸਾਂ ਬਾਦਲ ਪਰਿਵਾਰ ਦੀਆਂ ਹਨ | ਪਰ ਇਸ ਦੇ ਬਾਵਜੂਦ ਆਪਾ ਵਿਰੋਧੀ ਬਿਆਨ ਦਿੱਤੇ ਜਾ ਰਹੇ ਹਨ | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਪਤਾ ਕਰਨਗੇ ਕਿ ਇਹ ਆਰਬਿਟ ਬੱਸਾਂ ਕਿਸ ਦੀਆਂ ਹਨ? ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬੱਸਾਂ ਭਾਵੇਂ ਉਨ੍ਹਾਂ ਦੇ ਬੇਟੇ ਦੀ ਕੰਪਨੀ ਦੀਆਂ ਹਨ, ਪਰ ਉਹ ਕਦੇ ਕੰਪਨੀ ਦੇ ਦਫਤਰ ਹੀ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਦਾ ਬੱਸਾਂ ਨਾਲ ਕੋਈ ਲੈਣਾ ਦੇਣਾ ਹੈ | ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੇ ਵੀ ਅਣਮੰਨੇ ਜਿਹੇ ਮਨ ਨਾਲ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬੱਸਾਂ ਸ਼ਾਇਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਹੀ ਹਨ |”
"ਕਾਨੂੰਨ ਆਪਣਾ ਕੰਮ ਕਰ ਰਿਹਾ ਹੈ-ਹਰਸਿਮਰਤ ਕੌਰ ਬਾਦਲ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਅੱਜ ਸੰਸਦ 'ਚ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ | ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਬਾਦਲ ਪਰਿਵਾਰ ਦੀ ਬੱਸ ਹੋਣ ਬਾਰੇ ਸਪੱਸ਼ਟ ਤੌਰ 'ਤੇ ਕੋਈ ਜਵਾਬ ਨਾ ਦਿੰ ਦਿਆਂ ਕਿਹਾ ਕਿ ਪੜਤਾਲ ਤੋਂ ਬਾਅਦ ਪਤਾ ਚੱਲ ਜਾਵੇਗਾ ਕਿ ਬੱਸ ਕਿਸਦੀ ਹੈ | ਉਨ੍ਹਾਂ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ | ਅਜੇ ਤੱਕ ਇਸ ਸਬੰਧ 'ਚ 2 ਗਿ੍ਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ |”
(ਇਹ ਟਿੱਪਣੀਆਂ ਰੋਜ਼ਾਨਾ ਅਜੀਤ ਅਖ਼ਬਾਰ ਤੋਂ ਧੰਨਵਾਦ ਸਹਿਤ ਦਿੱਤੀਆਂ ਜਾ ਰਹੀਆਂ ਹਨ
ਕਾਨੂੰਨ ਤਾਂ ਕੁਬੇਰ ਟੈਕਸੀ ਕਾਂਡ ਵਿੱਚ ਨਿਰਧਾਰਿਤ ਕਰ ਚੁਕਾ ਹੈ ਕਿ ਅਜਿਹੀ ਕੰਪਨੀ ਨੂੰ ਹੀ ਬੰਦ ਕਰ ਦਿੱਤਾ ਜਾਵੇ ਤੇ ਕੁਬੇਰ ਕੰਪਨੀ ਪੂਰੇ ਭਾਰਤ ਵਿੱਚ ਹੀ ਬੰਦ ਵੀ ਕੀਤੀ ਜਾ ਚੁਕੀ ਹੈ। ਕੀ ਇਹੋ ਕਾਨੂੰਨੀ ਅਮਲ ਨੰਨ੍ਹੀ ਛਾਂ ਦਾ ਇਹ ਮਾਂ ਪੰਜਾਬ ਵਿੱਚ ਲਾਗੂ ਕਰਵਾਏਗੀ ?
ਚੰਮ ਦੀਆਂ ਚਲਾਉਣ ਦੀਆਂ ਇਨ੍ਹਾਂ ਕਾਰਵਾਈਆਂ ਕਰਕੇ ਹੀ ਅਕਤੂਬਰ 2012 ਵਿੱਚ ਫਰੀਦਕੋਟ ਵਿਖੇ 15 ਸਾਲ ਦੀ ਲੜਕੀ ਫਿਰ ਬੀਬਾ ਸ਼ਰੁਤੀ ਅਤੇ ਉਸ ਦੇ ਪਰਿਵਾਰ ਨਾਲ ਹੌਲਨਾਕ ਅਗਵਾ ਕਾਂਡ ਵਾਪਰਿਆ। ਇਸ ਵਿੱਚ ਪੰਜਾਬ ਪੁਲਿਸ ਅਤੇ ਸਰਕਾਰ ਦੀ ਕਾਰਵਾਈ ਨੂੰ ਕਿਸੇ ਵੀ ਅਧਾਰ ਤੇ ਇਨਸਾਨੀਅਤ ਪੱਖੀ ਨਹੀਂ ਸਵੀਕਾਰਿਆ ਗਿਆ। ਜਨਵਰੀ 2013 ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ 29 ਸਾਲਾ ਲੜਕੀ ਨਾਲ ਜਬਰ ਜਨਾਹ ਹੋਇਆ, 26 ਮਾਰਚ 2013 ਨੂੰ ਤਰਨ ਤਾਰਨ ਕਾਂਡ ਦਾ ਕੁਝ ਨਹੀਂ ਹੋਇਆ ਜਿਸ ਦੀ ਵੀਡੀਓ ਇਸ ਲਿੰਕ ਤੇ ਜਾ ਕੇ ਵੇਖੀ ਜਾ ਸਕਦੀ ਹੈ-  ਹਟਟਪਸ://ਾ.ੇੋੁਟੁਬੲ.ਚੋਮ/ਾੳਟਚਹ?ਵ=ੳਹੂਣਬ3ੜਂੲ8ੰ , ਇਸ ਦੇ ਗਵਾਹ ਨੂੰ ਮੁਕਰਾਉਣ ਲਈ ਅਤੇ ਗਵਾਹੀ ਨਾ ਭੁਗਤਾਉਣ ਲਈ ਪੀੜਤਾਂ ਦੇ ਖਿਲਾਫ਼ ਸਰਕਾਰ ਪਹਾੜਾ ਬਣ ਕੇ ਖੜੀ ਹੈ।2014 ਵਿੱਚ ਹੁਸ਼ਿਆਰਪੁਰ ਦੀ ਇੱਕ ਸਕੂਲੀ ਬੱਚੀ ਨਾਲ ਸਕੂਲ ਬੱਸ ਵਿੱਚ ਹੀ ਡਰਾਇਵਰ ਨੇ ਅਸ਼ਲੀਲਤਾ ਕੀਤੀ, ਇਸੇ ਸਾਲ ਜ਼ਿਲ੍ਹਾ ਮੁਕਤਸਰ ਦੇ ਪਿੰਡ ਗੰਧੜ ਵਿੱਚ 15 ਸਾਲਾ ਲੜਕੀ ਨਾਲ ਜਬਰ ਜਨਾਹ ਹੋਇਆ।24 ਸਤੰਬਰ 2014 ਨੂੰ ਭੋਲੱਥ ਪੁਲਿਸ ਸਟੇਸ਼ਨ ਦੇ ਅੰਦਰ ਔਰਤ ਸਰਪੰਚ ਵੱਲੋਂ ਖੁਦ ਪੁੱਛ ਗਿੱਛ ਲਈ ਪੇਸ਼ ਕੀਤੀਆਂ ਗਈਆਂ ਦੋ ਔਰਤਾਂ ਨੂੰ ਬੁਰੀ ਤਰ੍ਹਾਂ ਕਰੰਟ ਲਾ ਕੇ ਤਸੀਹੇ ਦਿੱਤੇ ਗਏ ਤੇ ਉਹ ਦੋਵੇਂ ਹੀ ਬੇ ਸੁਰਤ ਹੋ ਗਈਆਂ। ਸੰਸਾਰ ਪੱਧਰੀ ਔਰਤ ਦਿਨ 2015 ਨੂੰ ਹੀ ਲੁਧਿਆਣਾ ਵਿੱਚ ਤਿੰਨ ਔਰਤਾਂ, ਇੱਕ ਬਾਲੜੀ, ਇੱਕ ਪੰਜ ਸਤਾਰਾ ਹੋਟਲ ਦੀ ਵਰਕਰ ਅਤੇ ਇੱਕ ਹੋਰ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ। ਉਪਰ ਜ਼ਿਕਰ ਕੀਤੇ ਅਨੁਸਾਰ ਹੁਣ ਇੱਕੋ ਦਿਨ 30 ਅਪ੍ਰੈਲ 2015 ਨੂੰ ਮੋਗਾ ਵਿਖੇ ਪਿੰਡ ਗਿੱਲ ਪਾਸ ਔਰਬਿਟ ਦੀ ਚਲਦੀ ਬਸ ਦਾ ਇਹ ਕਾਂਡ, ਪਿੰਡ ਮਾੜੀ ਮੁਤਸਫ਼ਾ ਵਿੱਚ ਸਮੂਹਿਕ ਬਲਾਤਕਾਰ ਵਾਪਰਦਾ ਹੈ ਅਤੇ ਤਰਨ ਤਾਰਨ ਦੇ ਪਿੰਡ ਰੈਸ਼ਿਆਨਾ ਵਿੱਚ ਔਰਤ ਨੂੰ ਨੰਗਾਂ ਕਰਨ ਕੁੱਟਣਾ । ਇਸ ਤੋਂ ਇਲਾਵਾ ਜਿਹੜੀਆਂ ਪ੍ਰਮੁਖ ਘਟਨਾਵਾਂ ਨੂੰ ਦਬਾ ਦਿੱਤਾ ਜਾਂਦਾ ਰਿਹਾ ਹੈ ਉਹ ਸਾਰੀਆਂ ਹੀ ਘਟਨਾਵਾਂ "ਦਫ਼ਨ ਹੋਣ ਤੋਂ ਬਾਅਦ” ਵੀ ਪੰਜਾਬ ਦੇ ਲੋਕਾਂ ਦੀ ਵਿਵੇਕਹੀਣਤਾ ਅਤੇ ਅਤੇ ਚੇਤਨਹੀਣਤਾ ਦਾ ਚੀਖ਼ ਚੀਖ਼ ਕੇ ਐਲਾਨ ਕਰਦੀਆਂ ਪਈਆਂ ਹਨ; ਜਿਵੇਂ ਖ਼ਾਲਸੇ ਦੇ 300 ਸਾਲਾਂ ਜਸ਼ਨਾਂ ਦੇ ਸਰਕਾਰੀ ਬਿੱਲਾਂ ਦੇ ਭੁਗਤਾਨ ਲਈ "ਗੁੰਡਾ ਟੈਕਸ” ਵਸੂਲਣ ਤੋਂ ‘ਨਾ’ ਕਰਨ ਦਾ ਪੀੜਤ ਸ੍ਰੀ ਅਨੰਦਪੁਰ ਸਾਹਿਬ ਦਾ ਐਸ. ਡੀ. ਐਮ. ਸ਼ਰੀਫ਼ ਇਨਸਾਨ ਸਰਦਾਰ ਮਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨੀ ਤੇ ਉਸ ਦੀ ਪਤਨੀ ਵੱਲੋਂ ‘ਸਰਕਾਰੀ ਦਬਾਅ ਦੇ ਕਥਿਤ ਆਰੋਪ’ ਹੇਠਾਂ ਕੋਈ ਕਾਰਵਾਈ ਨਾ ਕਰਨੀ ਤੇ ਨਾ ਹੀ ਸਰਕਾਰ ਵੱਲੋਂ ਕੋਈ ਵੀ ਉਚਿਤ ਬਣਦੀ ਜਾਂਚ ਕਰਵਾਉਣੀ, ਜਿਸਮਾਨੀ ਅਸ਼ਲੀਲਤਾ ਦੀ ਸ਼ਿਕਾਰ ਬਣਾਈ ਗਈ ਅਤੇ ‘ਸਰਕਾਰੀ ਤੰਤਰ ਵੱਲੋਂ ਗੁਮਨਾਮੀ ਵਿੱਚ ਗੁਮਸ਼ੁਦਾ ਬਣਾਈ ਜਾ ਚੁਕੀ 1984 ਦੇ ਨਸਲ ਘਾਤ ਤੋਂ ਪੀੜਤ ਪੀ.ਸੀ.ਐਸ. ਔਰਤ ਅਧਿਕਾਰੀ, ਕਥਿਤ ਤੋਰ ਤੇ ਕੇਬਲ ਨੈਟ ਵਰਕ ਦੇ ਸਰਕਾਰੀ ਤੰਤਰ ਦੇ ਗੁੰਡੇ ਦੱਸੇ ਜਾਂਦੇ ਫਾਸਟ ਵੇ ਵਾਲਿਆਂ ਤੋਂ ਦੁਖੀ ਕਿਹਾ ਜਾਂਦਾ ਸ. ਜਸਵਿੰਦਰ ਸਿੰਘ ਜੱਸੀ ਆਤਮ ਹੱਤਿਆ ਕੇਸ ਤੇ ਉਸ ਦੀ ਪਤਨੀ ਵੱਲੋਂ ਬਿਆਨ ਬਦਲਨਾ ਤੇ ਸੱਤਾਧਾਰੀ ਧਿਰਾਂ ਨੂੰ ‘ਕਲੀਨ ਚਿਟ’ ਦੇਣੀ, ਮੁੱਖ ਮੰਤ੍ਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਗੇਟ ਤੇ ਚੰਡੀਗੜ੍ਹ ਵਿਖੇ ਗੁਰਦਾਸ ਪੁਰ ਜ਼ਿਲ੍ਹੇ ਨਾਲ ਸਬੰਧਿਤ 38 ਸਾਲਾ ਗੁਰਸਿੱਖ ਲੜਕੀ ਵੱਲੋਂ ਸ. ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਲਾਰਿਆਂ ਤੋਂ ਬਾਅਦ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਪਣੇ ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦਾ ਜਤਨ ਕਰਨ ਵਾਲੀ ਬੀਬਾ ਗੁਰਪ੍ਰੀਤ ਕੌਰ ਦਾ ਇੱਕ ਸਾਲ ਬਾਅਦ ਬਿਨਾ ਸਰਕਾਰੀ ਇਲਾਜ, ਬਗੈਰ ਕਿਸੇ ਵੀ ਸੰਸਥਾ ਦੀ ਮਦਦ, ਮਨੁੱਖੀ ਅਧਿਕਾਰ ਸਭਾਵਾਂ ਅਤੇ ਔਰਤਾਂ ਦੇ ਅਧਿਕਾਰਾਂ ਲਈ ਲੜਦੀਆਂ ਸੰਸਥਾਵਾਂ ਦੇ ਨਾਲੋਂ ਨਾਲ ਸਿੱਖ ਸਮਾਜ ਦੇ ਸਮਾਜੀ ਪ੍ਰਬੰਧ ਅਤੇ ਸਮੁੱਚੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਦੀ ਵਹਿਸ਼ੀਅਤ ਭਰਪੂਰ ਬਣ ਚੁਕੀ ਆਪਣੇ ਆਪੇ ਤੋਂ ਵੀ ਭਗੌੜੀ ਜ਼ਮੀਰ ਨੂੰ ਨੰਗਾ ਕਰਦੇ ਹੋਏ "ਲਾਵਾਰਸੀ ਵਿੱਚ 25 ਅਪ੍ਰੈਲ 2015 ਨੂੰ ਹਸਪਤਾਲ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਣਾ” ਤੇ ਹਸਪਤਾਲ ਤੇ ਪ੍ਰਸ਼ਾਸਨ ਵਲੋਂ ਉਸ ਨੂੰ ਲਾਵਾਰਸ ਕਹਿ ਕੇ ‘ਸੰਸਕਾਰ’ ਕਰ ਕੇ "ਠਿਕਾਣੇ” ਲਾ ਦੇਣਾ ਵੀ ਜੇ ਪੰਜਾਬੀਆਂ ਨੂੰ, ਮੀਡੀਏ ਨੂੰ, ਸਰਕਾਰ ਬਣਾਉਣ ਲਈ ਸਿੱਧੇ ਜਿੰਮੇਵਾਰ ਵੋਟਰਾਂ ਨੂੰ ਹੁਣ ਕਿਉਂ ਨਹੀਂ ਹਲੂਣਦਾ ?  ਉਹ ਲੋਕ, ਸਿਆਸੀ ਧਿਰਾਂ ਅਤੇ ਮੀਡੀਆ ਇਸ ਅਣਖੀ ਮੁਟਿਆਰ ਦੀ ਮੌਤ ਵੇਲੇ ਕਿਸ ਦੀ ਬੁੱਕਲ ਵਿੱਚ ਸੀ ਜਿਹੜਾ ਹੁਣੇ ਹੀ ਉਸੇ ਵੇਲੇ ਜਦੋਂ ਇਹ ਮੁਟਿਆਰ ਹਸਪਤਾਲ ਵਿੱਚ ਦੰਮ ਤੋੜਦੀ ਹੈ, ਦਿੱਲੀ ਜੰਤਰ ਮੰਤਰ ਤੇ ‘ਕਿਸਾਨ ਸ੍ਰੀ ਗਜੇਂਦਰ’ ਵੱਲੋਂ ਖੁਦਕਸ਼ੀ ਦਾ ਮੁੱਦਾ ਪੱਬਾਂ ਭਾਰ ਹੋ ਕੇ ਚੁੱਕਦਾ ਰਿਹਾ ਹੈ।
ਸਿਆਸੀ ਕਿੜਾਂ ਕੱਢਣ ਲਈ ਅਤੇ ਆਪਣੇ ਹਮਾਮ ਵਿੱਚ ਨੰਗਾਂ ਕਰ ਸ਼ਾਮਲ ਕਰਨ ਲਈ ਜਾਂ ਫਿਰ ‘ਖ਼ਤਮ’ ਹੋ ਜਾਣ ਲਈ ਬਾਦਲਾ ਨੇ "ਸਿਆਸੀ ਅਤਿਵਾਦ ਦੇ ਗੁੰਡਾ ਤੰਤਰ” ਦੀ ਵਹਿਸ਼ੀਆਨਾ ਵਰਤੋਂ 2007 ਤੋਂ ਹੀ ਅਰੰਭੀ ਹੋਈ ਹੈ। ਇਸ ਦਾ ਸਭ ਤੋਂ ਪਹਿਲਾ ਸ਼ਿਕਾਰ ਮੈਂ ਖੁਦ ਓਦੋਂ ਬਣਾਇਆ ਗਿਆ ਜਦੋਂ ਸ. ਬਾਦਲ ਦੇ ਖ਼ਿਲਾਫ਼ ਮੈਂ ਲੰਬੀ ਹਲਕੇ ਤੋਂ ਚੋਣ ਲੜ ਕੇ ਪੰਜਾਬ ਦੇ ਲੋਕਾਂ ਨੂੰ ਵੋਟ ਪੱਧਤੀ ਰਾਹੀਂ, ਲੋਕਤੰਤਰੀ ਤਰੀਕੇ ਨਾਲ "ਤੁਸੀਂ ਮੈਨੂੰ ਵੋਟ ਦਿਓ, ਮੈ ਤੁਹਾਨੂੰ ਖ਼ਾਲਸਤਾਨ ਦਿਆਂਗਾ” ਦੇ ਇੱਕ ਲਾਈਨ ਦੇ ਮੈਨੀਫੈਸਟੋ ਉਪਰ ਵੋਟਾਂ ਪਵਾ ਕੇ "ਖ਼ਾਲਸਤਾਨ” ਦੇ ਏਜੰਡੇ ਨੂੰ ਲੋਕਤੰਤਰੀ ਮਾਣਤਾ ਦਿਵਾਈ।ਮੁਹਾਲੀ ਸਟੇਡੀਅਮ ਵਿੱਚ ਹਲਫ਼ ਲੈਣ ਤੋਂ ਬਾਅਦ ਸਭ ਤੋਂ ਪਹਿ ਲਾ ਕੇ ਮੇਰੇ ਖ਼ਿਲਾਫ਼ ਸਿਆਸੀ ਕਿੜ ਕੱਢਦੇ ਹੋਏ ਸ. ਬਾਦਲ ਨੇ ਲੁਧਿਆਣਾ ਵਿੱਚ ਦਰਜ ਕਰਵਾਇਆ । ਇਹ ਅੱਜ ਤਕ ਕਾਇਮ ਹੈ। ਇਹੋ ਸਿਆਸੀ ਕਿੜਾਂ ਕਾਂਗਰਸ ਦੇ ਪ੍ਰਧਾਨ, ਉਸ ਦੇ ਸਪੋਕਸਮੈਨ ਅਤੇ ਲੁਧਿਆਣਾ ਦੇ ਬੈਂਸ ਭਰਾਵਾਂ ਦੇ ਖ਼ਿਲਾਫ਼, ਨੂਰ ਪੁਰ ਬੇਦੀ ਦੀ ਇਨਸਾਫ ਕਮੇਟੀ ਦੇ ਮੈਂਬਰਾਂ ਦੇ ਖ਼ਿਲਾਫ਼ ਅਤੇ ਹੋਰ ਬਹੁਤ ਸਾਰਿਆਂ ਦੇ ਖ਼ਿਲਾਫ਼ ਕੱਢੀਆਂ ਜਾਂਦੀਆਂ ਹਨ। ਸਿਰਫ਼ ਇਸ ਲਈ ਕਿ ਲੋਕਾਂ ਤਕ ਸੱਚ ਦੀ ਆਵਾਜ਼ ਨੂੰ ਅਤੇ ਬਾਦਲਾ ਦੇ ਕਾਲੇ ਕਾਰਨਾਮਿਆਂ ਨੂੰ ਪਹੁੰਚਣ ਤੋਂ ਰੋਕਿਆ ਜਾਵੇ। ਲੋਕੀ ਵੀ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਲੀਡਰਾਂ ਨਾਲ ਹੁੰਦੇ ਅਜਿਹੇ ਧੱਕੇ ਵੇਲੇ ਡਰ ਅਤੇ ਘਬਰਾ ਕੇ ‘ਸਰਕਾਰ ਪੱਖੀ’ ਬਣਦੇ ਚਲੇ ਜਾਂਦੇ ਹਨ। ਇਸ ਧੱਕੇਸ਼ਾਹੀ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਮੂਕ ਦਰਸ਼ਕ ਬਣੇ ਰਹਿੰਦੇ ਹਨ ਉਨ੍ਹਾਂ ਨੂੰ ਬਾਦਲਾ ਵੱਲੋਂ "ਪ੍ਰਸ਼ਾਦ ਦੇ ਗੱਫੇ” ਅੰਦਰ ਖਾਤੇ ਦਿੱਤੇ ਜਾਂਦੇ ਹਨ। ਜਿਹੜੇ ਖੁਲ ਕੇ ਬਾਦਲਾ ਦੇ ਹਿੱਤ ਵਿੱਚ ਨ੍ਹਿਭਦੇ ਹਨ ਉਨ੍ਹਾਂ ਨੂੰ ਕਾਂਗਰਸ ਵਿਧਾਇਕ ਸ. ਲਾਲ ਸਿੰਘ ਵਾਂਗ ‘ਵੱਡੀਆਂ ਕੋਠਆਂਿ’ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਨਸ਼ਿਆਂ ਦੇ ਵਿਓਪਾਰ ਦੀ ਗੱਲ ‘ਭੋਲਾ ਕਾਂਡ’ ਤੋਂ ਜਦ ਤੁਰਦੀ ਹੈ ਤਾਂ ਬਾਦਲ ਪਰਿਵਾਰ ਤਕ ਸੇਕ ਪਹੁੰਚਦਾ ਹੈ । ਦੇਸ਼ ਦਾ ਪ੍ਰਧਾਨ ਮੰਤ੍ਰੀ ‘ਮਨ ਕੀ ਬਾਤ’ ਵਿੱਚ ਇਸ ਦਾ ਜ਼ਿਕਰ ਕਰਦਾ ਹੈ ਤਾਂ ਬਾਦਲ ਪਰਿਵਾਰ ਘਬਰਾਉਂਦਾ ਹੈ। ਸਾਰੀ ਗੱਲ ਨੂੰ ਪੁਲਿਸ ਮੁਖੀ ਰਾਹੀਂ ਇਉਂ ਬਦਲ ਦਿੱਤਾ ਜਾਂਦਾ ਹੈ ਕਿ ਜਿਵੇਂ ਸਭ ਕੁਝ ਕਾਂਗਰਸ ਨੇ ਕੀਤਾ ਹੈ। ਸ੍ਰੀ ਬਾਦਲ ਕਹਿੰਦੇ ਹਨ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ ਤੇ ਉਸ ਨੂੰ ਰੋਕਣਾ ਕੇਂਦਰ ਦਾ ਫ਼ਰਜ਼ ਹੈ। 3600 ਕਰੋੜੀ ਨਸ਼ੇ ਦਾ ‘ਭੋਲਾ ਕਾਂਡ’ ਦਾ ਸਾਰਾ ਨਸ਼ਾ ਸਿੰਥੈਟਿਕ ਸੀ, ਜਿਹੜਾ ਪੰਜਾਬ ਅਤੇ ਹਿਮਾਚਲ ਦੀਆਂ ਦਵਾਈ ਕੰਪਨੀਆਂ ਵਿਚੋਂ ਆਉਂਦਾ ਸੀ। ਇਸ ਨਾਲ ਕਥਿਤ ਬਿਆਨਾਂ ਦੇ ਅਧਾਰ ਤੇ ਕੈਬਨਿਟ ਮੰਤ੍ਰੀ ਸ੍ਰੀ ਮਜੀਠੀਏ ਦਾ ਨਾਮ ਜੁੜ ਗਿਆ । ਚਲਾਕੀ ਦੀ ਸ਼ਿਖਰ  ਤੇ ਲੋਕਾਂ ਅੱਖੀ ਘੱਟਾ ਪਾਉਣ ਤੇ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਇਸ ਮੰਤ੍ਰੀ ਤੇ ਸਿਰਫ਼ ‘ਹਵਾਲੇ ਰਾਹੀਂ’ ਕੋਈ ਪੇਸਾ ਆਇਆ ਜਾ ਨਹੀਂ ਵਰਗੇ ਕੇਸ ਵਿੱਚ ਸੰਮਨ ਕਰਵਾ ਲਿਆ ਗਿਆ।ਜਿਸ ਵਿੱਚ ਜੇ ਦੋਸ਼ੀ ਸਾਬਤ ਹੋ ਜਾਵੇ ਤੇ ਜ਼ੁਰਮਾਨਾ ਭਰ ਦੇਵੇ ਤਾਂ ਕੋਈ ਸਜਾ ਨਹੀਂ ਹੁੰਦੀ।ਇੰਝ ਲੋਕਾਂ ਨੂੰ ਬਰਮਾ ਕੇ ਅਤੇ ‘ਉੱਲੂ ਬਣਾ ਕੇ’ ਇਸ ਮੰਤ੍ਰੀ ਨੂੰ ਸਾਰੇ ਕੇਸ ਵਿੱਚੋਂ ਕੱਢ ਦਿੱਤਾ ਗਿਆ।ਹੁਣ ਪੰਜਾਬ ਵਿੱਚ ਨਸ਼ਾ ਤਸਕਰੀ ਦੀ ਗੱਲ ਕਿਉਂ ਨਹੀਂ ਹੁੰਦੀ ਹੈ ਤੇ ਨਾ ਹੀ ਨਸ਼ਾ ਮਾਫ਼ੀਆਂ ਦੀ ਗੱਲ ਹੁੰਦੀ ਹੈ।ਕੀ ਸਾਰੇ ਦੋਸ਼ੀ ਸਜਾ ਪਾ ਚੁਕੇ ਹਨ ਜਾਂ ਕਿ ਜਿਵੇਂ ਪੰਜਾਬ ਨੂੰ ਨਸ਼ਿਆਂ ਤੋਂ ਵਾਕੇ ਹੀ ਮੁਕਤ ਕਰ ਲਿਆ ਗਿਆ ਹੋਵੇ। ਇਹ ਵੀ ਠੀਕ ਉਵੇਂ ਹੀ ਵਾਪਰਿਆ ਜਿਵੇਂ ਹੁਣੇ ਨਰਮਾ ਪੱਟੀ ਦੇ ਬੀ ਟੀ ਕਾਟਨ ਦੇ ਬੀਜ ਉਤਪਾਦਕਾਂ ਵੱਲੋਂ ਇੱਕ ਮੰਤ੍ਰੀ ਤਕ ਰਿਸ਼ਵਤ ਪਹੁੰਚਾਉਣ ਵਾਲੀ ਗੱਡੀ ਅਤੇ ਤਿੰਨ ਉੱਚ ਅਧਿਕਾਰੀ 51 ਲੱਖ ਰੁਪਏ ਨਾਲ ਫੜੇ ਵੀ ਗਏ ਤੇ ਛੱਡ ਵੀ ਦਿੱਤੇ ਗਏ। ਘਪਲਾ ਹੋ ਵੀ ਗਿਆ ਤੇ ਮੁਲਜ਼ਮ ਅਤੇ "ਗੁੰਡਾ ਟੈਕਸ” ਉਗਰਾਹੁਣ ਵਾਲੇ ਬਚਾ ਵੀ ਲਏ ਗਏ। ਇਹ ਸਭ ਕਿਸ ਨੇ ਕੀਤਾ ? ਬਾਦਲ ਸਰਕਾਰ ਨੇ ਆਪਣੀ ਪੰਜਾਬ ਪੁਲਿਸ ਰਾਹੀਂ। ਮੈਨੇਜਮੈਂਟ ਦੀ ਪਾਲਸੀ ਤਹਿਤ ਚਲਾਈ ਜਾ ਰਹੀ ਇਹ ਸ. ਬਾਦਲਾ ਦੀ "ਪੁਲਿਸ ਤੰਤਰ, ਡੇਰਾਵਾਦ, ਨਸ਼ਾ ਤੰਤਰ ਅਤੇ ਗੁੰਡਾ ਅਨਸਰ ਦੇ ਬਣਾਏ ਗਏ ਇੱਕਮੁੱਠ ਕਾਕਸ ਦੀ "ਚੌਧਰ ਦੀ ਧੌਂਸ ਅਤੇ ਦਹਿਸ਼ਤ” ਵਾਲੀ "ਗੁੰਡਾ ਤੰਤਰੀ” ਸਰਕਾਰ ਵਿੱਚ ਇਹ ਤਾਂ ਹਰ ਸਾਲ ਇੱਕ ਪੜਾਅ ਤੇ ਹਰ ਰੋਜ ਹੀ ਵਾਪਰਦਾ ਹੈ।ਲੋਕੀ ਮੂਕ ਦਰਸ਼ਕ ਬਣੇ ਰਹਿੰਦੇ ਹਨ। ਇਹ ਲੋਕਤੰਤਰੀ ਤਾਨਾਸ਼ਾਹੀ ਨਿਰੰਕੁਸ਼ ਪਰਿਵਾਰ ਵਾਦੀ ਰਾਜ ਦਾ ਪੰਜਾਬ ਮਾਡਲ ਹੈ, ਜਿਸ ਨੂੰ ਭਾਰਤ ਸਰਕਾਰ ਨੇ ਜੂਨ 1984 ਤੋਂ ਬਾਅਦ ਤੋਂ ਆਪਣੇ ਹਿਤਾਂ ਕਰਕੇ "ਚੰਮ ਦੀਆਂ ਚਲਾਉਣ " ਦੀ ਖੁੱਲ੍ਹੀ ਛੂਟ ਦਿੱਤੀ ਹੋਈ ਹੈ। ਤਾਂ ਜੋ ਸਿੱਖ ਘਟ ਗਿਣਤੀ ਦੀ ਮਨੋਬਿਰਤਕ ਨਸਲ ਘਾਣ ਕਰ ਦੇਣ ਤੋਂ ਬਾਅਦ ਹੁਣ ਉਨ੍ਹਾਂ ਦਾ ਜ਼ਮੀਰ ਤੋਂ ਵੀ ਨਸਲ ਘਾਣ ਕਰਾ ਦਿੱਤਾ ਜਾਵੇ। ਵੰਡੀਆਂ ਅਤੇ ਨਫਰਤਾਂ ਦੇ ਖੁਰਾਕੀ ਵਾਤਾਵਰਨ ਵਿੱਚ ਗਿਰੇ ਲੋਕ ਇਹ ਭੁਲ ਜਾਂਦੇ ਹਨ ਕਿ ਇਹ ਸਭ ਕੁਝ ਸਿਰਫ਼ ‘ਸਿੱਖ ਵਿਹੜੇ’ ਵਿੱਚ ਹੀ ਨਹੀਂ ਪਹੁੰਚਣਾ। ਇਹ ਤਾਂ ਬਰਾਬਰ ਬਰਾਬਰ ਹਰ ਇੱਕ ਘਰ ਦੀ ਸਰਦਲ ਟੱਪ ਕੇ ਉਸ ਘਰ ਦਾ ਭਵਿੱਖ ਅਤੇ ਨਸਲ ਦੋਵੇਂ ਤਬਾਹ ਕਰ ਰਿਹਾ ਹੈ।
ਸਮਝ ਤੋਂ ਪਰੇ ਹੈ ਕਿ ਪੰਜਾਬ ਦੇ ਲੋਕ ਅਤੇ ਬੋਧਿਕ ਵਰਗ ਜਾਂ ਸਮੂਹਿਕ ਜਿੰਮੇਵਾਰੀ ਵਜੋਂ ਵੋਟਰ ਇਤਨੇ ਜਿਆਦਾ ਸੰਵੇਦਨਹੀਣੇ ਕਿਵੇਂ ਬਣ ਚੁਕੇ ਹਨ ਕਿ ਹੁਣ ਉਨ੍ਹਾਂ ਨੂੰ ਆਪਣੇ ਪੈਰਾਂ ਥਲੋਂ ਖਿਸਕਦੀ ਜਾ ਰਹੀ ਧਰਤੀ ਦੀ ਥਿੜਕਣ ਵੀ ਕੰਬਾਉਂਦੀ ਨਹੀਂ ਹੈ ? ਦੋ ਵਕਤ "ਬਿਬੇਕ ਦਾਨ ਅਤੇ ਮੱਤ ਉੱਚੀ” ਦੀ ਅਰਦਾਸ ਕਰਨ ਵਾਲੀ ਗੁਰੂਆਂ ਦੀ ਧਰਤੀ ਦੇ ਵਸਨੀਕ, ਇਨਸਾਨੀ ਭਾਵੁਕਤਾ ਦਾ ਸਮਾਜਿਕ ਸਰੋਕਾਰ ਇਸ ਕਦਰ ਖ਼ਤਮ ਹੋ ਜਾਣਾ ਮਾਨਵਤਾ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਬਣ ਵੱਜਣ ਲੱਗ ਗਿਆ ਹੈ। ਮਾਨਵੀ, ਧਾਰਮਿਕ, ਵਿਦਿਅਕ, ਆਰਥਿਕ ਅਤੇ ਨੀਤੀ ਗਤ ਸਮੂਹਿਕ ਸਰੋਕਾਰਾਂ ਨੂੰ ਲੋਕਾਈ ਨੇ ਖੁਦ ਠੁੱਡ ਮਾਰ ਕੇ ਲਾਮ੍ਹੇ ਕਰ ਦਿੱਤਾ ਹੈ। ਇਸ ਦੀ ਜਗ੍ਹਾ ਲੋਕਾਈ ਨੇ ਨਿੱਜੀ ਗਰਜ਼ਾਂ ਅਤੇ ਨਿੱਜੀ ਚੌਧਰ ਦੀ ਭੁੱਖ ਦੀ ਤ੍ਰਿਪਤੀ ਲਈ "ਨਸ਼ਿਆਂ ਦੀ ਆਮਦਨ”, ਪੁਲਿਸ,ਸਿਵਲ ਅਤੇ ਸੱਤਾਧਾਰੀਆਂ ਦੀ ਦਲਾਲੀ ਨੂੰ ਆਪਣੀ ਆਰਥਿਕਤਾ ਬਣਾ ਲਿਆ ਹੈ। ਬਾਕੀ ਸਾਰਾ ਵਪਾਰ ਪੰਜਾਬ ਵਿੱਚ ਠੱਪ ਹੈ। ਰੱਬੀ ਪਰਕੋਪੀ ਨੇ ਹੁਣ ਤਾਂ ਲਗਭਗ 70% ਪੰਜਾਬ ਦੀ ਕਿਰਸਾਨੀ ਆਰਥਿਕਤਾ ਦਾ ਵੀ ਅਗਲੇ ਪੰਜ ਸਾਲਾਂ ਲਈ ਲੱਕ ਤੋੜ ਕੇ ਰੱਖ ਦਿੱਤਾ ਹੈ।
ਸਿੱਖ, ਹਿੰਦੂ, ਮੁਸਲਮਾਨ, ਇਸਾਈ ਤੇ ਅੱਗੋਂ ਸੂਚੀ ਦਰਜ ਜਾਤੀਆਂ ਅਤੇ ਵਰਗਾਂ ਵਿੱਚ ਵੰਡੀ ਜਾ ਚੁਕੀ "ਪੰਜਾਬੀ ਬਣਾਈ ਗਈ ਮਨੁੱਖੀ ਮਨੋਬਿਰਤੀ” ਹੁਣ ਆਪਣੀ ਕਤਰਾ ਕਤਰਾ ਹੁੰਦੀ ਮੌਤ ਤੋਂ "ਨਸ਼ਈ ਬੁਰਛਾ ਗਰਦ” ਬਣ ਬੇਖਬਰ "ਸਿਆਸੀ ਚੌਧਰ” ਦੀ ਭੁੱਖੀ ਹਲਕੀ ਫਿਰਦੀ ਹੈ !  ਇਹ ਪੰਜਾਬ ਦੇ ਕੇਹੇ ਭਵਿੱਖ ਨੂੰ ਦਿਸ਼ਾ ਦਿੱਤੀ ਜਾ ਰਹੀ ਹੈ ?
ਕੁਲ ਮਿਲਾ ਕੇ ਸਪਸ਼ਟ ਹੀ ਪੰਜਾਬ ਅੰਦਰ ਸ੍ਰੀਮਤੀ ਇੰਦਰਾ ਗਾਂਧੀ ਦੀ ਐਮਰਜੈਂਸੀ ਤੋਂ ਵੀ ਮਾੜੀ ਅਨ ਐਲਾਨੀ ਬਾਦਲ ਮਾਰਕਾ ਐਮਰਜੈਂਸੀ ਦੀ ਦਹਿਸ਼ਤ ਦਾ ਰਾਜ ਚਲ ਰਿਹਾ ਹੈ। ਇਸੇ ਦਾ ਹੀ ਇਨਾਮ ਭਾਰਤ ਦੇ ਪ੍ਰਧਾਨ ਮੰਤ੍ਰੀ ਨੇ ‘ਵਧੀਆਂ ਪ੍ਰਸ਼ਾਸਨਿਕ ਕਾਰ ਗੁਜ਼ਾਰੀ’ ਦਾ ਪੰਜਾਬ ਸਰਕਾਰ ਨੂੰ ਦਿੱਤਾ ਹੈ। ਉਨ੍ਹਾਂ ਦਾ ਹਿੰਦੁਤਵਾ ਏਜੰਡਾ ਜੋ ਇਸ ਨਾਲ ਪੂਰਾ ਹੁੰਦਾ ਹੈ।

No comments:

Post a Comment