Tuesday, December 30, 2014

ਜਸਵੰਤ ਸਿੰਘ ਹੋਠੀ ਪ੍ਰਧਾਨ ਅਮੈਰਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੈਨਹੋਜ਼ੇ ਗੁਰੂ ਘਰ ਦਾ ਵਿਰੋਧੀ ਹੈ।

ਜਸਵੰਤ ਸਿੰਘ ਹੋਠੀ 
ਪ੍ਰਧਾਨ 
ਅਮੈਰਕਨ ਗੁਰਦੁਆਰਾ ਪ੍ਰਬੰਧਕ ਕਮੇਟੀ 
ਸੈਨਹੋਜ਼ੇ ਗੁਰੂ ਘਰ ਦਾ ਵਿਰੋਧੀ ਹੈ।
ਜਸਵੰਤ ਸਿੰਘ ਹੋਠੀ 
ਪ੍ਰਧਾਨ 
ਅਮੈਰਕਨ ਗੁਰਦੁਆਰਾ ਪ੍ਰਬੰਧਕ ਕਮੇਟੀ 
ਸੈਨਹੋਜ਼ੇ ਗੁਰੂ ਘਰ ਦਾ ਵਿਰੋਧੀ ਹੈ।


ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖੁੱਲਾ ਪੱਤਰ

ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖੁੱਲਾ ਪੱਤਰ
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖੁੱਲਾ ਪੱਤਰ


     ਅਵਰ ਉਪਦੇਸੈ ਆਪਿ ਨ ਕਰੈ ॥… ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜੀ ਆਪ ਵਲੋਂ ਹੋਰਨਾਂ ਪ੍ਰਾਂਤਾਂ ਵਲੋਂ ਸਜ਼ਾ-ਯਾਫਤਾ ਪਰ ਪੰਜਾਬ ਵਿਚ ਜਾਂ ਪੰਜਾਬ ਤੋਂ ਬਾਹਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਬੰਧਤ ਪਦਵੀਆਂ ਨੂੰ ਪੱਤਰ ਲਿਖਣ ਦੀ ਗੱਲ ਅਖਬਾਰਾਂ ਵਿਚ ਪੜ੍ਹੀ ਤਾਂ ਮਨ ਵਿਚ ਆਇਆ ਕਿ ਅਜਿਹੀਆਂ ਗੱਲਾਂ ਤਾਂ ਤੁਸੀਂ  1997 ਦੀਆਂ ਚੋਣਾਂ ਦੇ ਮੈਨੀਫੈਸਟੋ ਵਿਚ ਵੀ ਕੀਤੀ ਸੀ ਪਰ ਉਸ ਤੋਂ ਬਾਅਦ ਤੀਜੀ ਵਾਰ ਸਰਕਾਰ ਬਣਨ ਤੋਂ ਹੁਣ ਤੱਕ ਵੀ ਇਹ ਰਿਹਾਈਆਂ ਕਾਗਜਾਂ ਨੂੰ ਕਾਲਾ ਕਰਨ ਤੱਕ ਹੀ ਸੀਮਤ ਹਨ।
     ਤੁਸੀਂ ਹੋਰਨਾਂ ਪ੍ਰਾਂਤਾਂ ਦੇ ਮੁੱਖ ਮੰਤਰੀਆਂ ਤੇ ਪ੍ਰਸਾਸ਼ਕਾਂ ਨੂੰ ਤਾਂ ਚਿੱਠੀਆਂ ਲ਼ਿਖ ਰਹੇ ਹੋ ਕਿ ਸਬੰਧਤ ਕੈਦੀਆਂ ਦੀ ਰਿਹਾਈ ਕੀਤੀ ਜਾਵੇ ਜੋ ਕਿ ਸਵਾਗਤਯੋਗ ਹੈ ਪਰ ਪੰਜਾਬ ਦੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਕਿਸਨੂੰ ਕਹਿਣਾ ਚਾਹੀਦਾ ਹੈ ਜਾਂ ਅਸੀਂ ਇਹ ਸਮਝੀਏ ਕਿ "ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ ॥"
     ਮੁੱਖ ਮੰਤਰੀ ਜੀ ਸਭ ਤੋਂ ਪਹਿਲਾਂ ਜੇ ਪੰਜਾਬ ਵਿਚ ਟਾਡਾ ਅਧੀਨ ਬੰਦ ਕੈਦੀਆਂ ਦੀ ਗੱਲ ਕਰੀਏ ਤਾਂ ਚਾਰ ਟਾਡਾ ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ।ਕੇਂਦਰੀ ਜੇਲ਼੍ਹ, ਅੰਮ੍ਰਿਤਸਰ ਵਿਚ ਦੋ ਸਿੱਖ ਸਿਆਸੀ ਕੈਦੀ ਭਾਈ ਹਰਦੀਪ ਸਿੰਘ ਅਤੇ ਭਾਈ ਬਾਜ਼ ਸਿੰਘ 1993 ਤੋਂ ਨਜ਼ਰਬੰਦ ਹਨ ਅਤੇ ਜਿਹਨਾਂ ਦਾ ਚੰਗਾ ਆਚਰਣ ਹੈ ਲਗਤਾਰ ਪੈਰੋਲ ਵੀ ਆ ਰਹੇ ਹਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਵੀ ਤੁਹਾਡੀ ਸਰਕਾਰ ਨੂੰ ਇਹਨਾਂ ਦੀ ਰਿਹਾਈ ਲਈ ਨਿਰਦੇਸ਼ ਜਾਰੀ ਹੋ ਚੁੱਕੇ ਹਨ ਪਰ ਤੁਹਾਡੀ ਸਰਕਾਰ ਇਹ ਕਹਿ ਕੇ ਕਿ ਇਹਨਾਂ ਦੀ ਰਿਹਾਈ ਨਾਲ ਅਮਨ-ਕਾਨੂੰਨ ਭੰਗ ਹੋ ਜਾਵੇਗਾ, ਉਹਨਾਂ ਦੀ ਰਿਹਾਈ ਦਾ ਨਕਸ਼ਾ ਫੇਲ ਕਰ ਦਿੰਦੀ ਹੈ।
     ਦੂਜੇ ਪਾਸੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਵੀ ਟਾਡਾ ਅਧੀਨ ਦੋ ਸਿੱਖ ਸਿਆਸੀ ਕੈਦੀ ਭਾਈ ਦਿਲਬਾਗ ਸਿੰਘ ਤੇ ਭਾਈ ਸਵਰਨ ਸਿੰਘ ਨਜ਼ਰਬੰਦ ਹਨ ਜੋ ਆਪਣੀ ਲੋਂੜੀਦੀ ਉਮਰ ਕੈਦ ਪੂਰੀ ਕਰ ਚੁੱਕੇ ਹਨ ਪਰ ਤੁਹਾਡੀ ਸਰਕਾਰ ਇਹਨਾਂ ਦੀ ਕੈਦ ਵਿਚ ਛੋਟ ਜਾਂ ਮੁਆਫੀ ਨਾ ਪਾ ਕੇ ਇਹਨਾਂ ਦੀ ਰਿਹਾਈ ਰੋਕੀ ਬੈਠੀ ਹੈ ਅਤੇ ਇਹ ਛੋਟ ਜਾਂ ਮੁਆਫੀ ਲੈਣ ਲਈ ਭਾਈ ਸਵਰਨ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਰਿੱਟ ਦਾਖਲ ਕੀਤੀ ਹੋਈ ਹੈ ਜਿੱਥੇ ਤੁਹਾਡੀ ਸਰਕਾਰ ਇਸਦਾ ਵਿਰੋਧ ਕਰ ਰਹੀ ਹੈ।
     ਇਸ ਤੋਂ ਅੱਗੇ ਸ਼ਾਇਦ ਤੁਹਾਡੀ ਯਾਦ ਵਿਚ ਹੀ ਹੋਵੇਗਾ ਕਿ ਇਕ ਧਰਮ ਯੁੱਧ ਮੋਰਚਾ ਲੱਗਿਆ ਸੀ 1982 ਵਿਚ ਤੇ ਹਜ਼ਾਰਾਂ ਹੀ ਅਕਾਲੀ ਵਰਕਰ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਗਏ ਸਨ ਤੇ 2012 ਵਿਚ ਉਹਨਾਂ ਹੀ ਅਕਾਲੀ ਵਰਕਰਾਂ ਵਿਚੋਂ 10 ਬਜ਼ੁਰਗਾਂ ਨੂੰ 1987 ਦੀ ਲੁਧਿਆਣਾ ਬੈਂਕ ਡਕੈਤੀ ਕੇਸ ਵਿਚ 10-10 ਸਾਲ ਦੀ ਸਜ਼ਾ ਉਮਰ ਦੇ ਆਖਰੀ ਪੜਾਅ ਵਿਚ ਸੁਣਾ ਦਿੱਤੀ ਗਈ ਸੀ ਤੇ ਉਹ ਆਪਣੀ ਕਮਜ਼ੋਰ ਤੇ ਬਿਮਾਰ ਸਰੀਰਕ ਦਸ਼ਾ ਨਾਲ ਵੱਖ-ਵੱਖ ਜੇਲ੍ਹਾਂ ਵਿਚ ਬੈਠੇ ਭਾਣਾ ਮੰਨ ਰਹੇ ਹਨ। ਕੀ ਪੰਜਾਬ ਸਰਕਾਰ ਇਹਨਾਂ ਸਮੇਤ ਸਾਰੇ ੭੦ ਸਾਲ ਦੀ ਉਮਰ ਤੋਂ ਵੱਧ ਕੈਦੀਆਂ ਨੂੰ ਰਿਹਾਈ ਦੇਣ ਦਾ ਐਲ਼ਾਨ ਨਹੀਂ ਕਰ ਸਕਦੀ ???
     ਇਸ ਤੋਂ ਅੱਗੇ ਜੇ ਗੱਲ ਕਰੀਏ ਕਿ ਆਮ ਕੇਸਾਂ ਦੇ ਉਮਰ ਕੈਦੀ ਵੀ ਸਰਕਾਰੀ ਤੇ ਖਾਸ ਕਰ ਪੁਲਿਸ ਦੀ ਬੇਰੁੱਖੀ ਦਾ ਸ਼ਿਕਾਰ ਰਹਿੰਦੇ ਹਨ ਅਤੇ ਉਹ ਭਾਵੇਂ ਪੈਰੋਲ ਵੀ ਕੱਟਦੇ ਹੋਣ ਜਾਂ ਉਹਨਾਂ ਦਾ ਜੇਲ੍ਹ ਆਚਰਣ ਚੰਗਾ ਵੀ ਹੋਵੇ ਅਤੇ ਉਹਨਾਂ ਦੀ ਪੰਚਾਇਤ ਉਹਨਾਂ ਦੀ ਰਿਹਾਈ ਲਈ ਸਿਫਾਰਸ਼ ਕਰਦੀ ਵੀ ਹੋਵੇ ਪਰ ਪੁਲਿਸ ਵਲੋਂ ਇਕ ਘੜ੍ਹੀ-ਘੜ੍ਹਾਈ ਲਾਈਨ ਉਹਨਾਂ ਦੀ ਰਿਹਾਈ ਉੱਤੇ ਰੋਕ ਲਗਾ ਦਿੰਦੀ ਹੈ ਕਿ ਇਸਦੀ ਰਿਹਾਈ ਨਾਲ ਅਮਨ-ਕਾਨੂੰਨ ਨੂੰ ਖਤਰਾ ਹੋ ਜਾਵੇਗਾ। ਇਹ ਪੁਲਿਸ ਥਾਣਿਆ ਦੀ ਨਿਰਭਰਤਾ ਕਦ ਖਤਮ ਹੋਵੇਗੀ ???
     ਮੁੱਖ ਮੰਤਰੀ ਜੀ ਇਸ ਤੋਂ ਵੀ ਅੱਗੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਗਿਣਤੀ ਦੇ ਕਈ ਕੈਦੀ ਹਨ ਜਿਹਨਾਂ ਨੇ ਆਪਣੀ ਉਮਰ ਕੈਦ ਵੀ ਪੂਰੀ ਕਰ ਲਈ ਤੇ ਤੁਹਾਡੀ ਸਰਕਾਰ ਨੇ ਉਹਨਾਂ ਦੀ ਰਿਹਾਈ ਲਈ ਨਕਸ਼ਾ ਵੀ ਪਾਸ ਕਰ ਦਿੱਤਾ ਪਰ ਉਹਨਾਂ ਦੀ ਜ਼ਮਾਨਤ ਦੇਣ ਵਾਲਾ ਕੋਈ ਨਾ ਹੋਣ ਕਾਰਨ ਉਹ ਜੇਲ੍ਹ ਵਿਚ ਹੀ ਬੰਦ ਹਨ ਅਤੇ ਅਜਿਹੇ ਕਈ ਵਿਅਕਤੀ ਸਾਰੀਆਂ ਜੇਲ੍ਹਾਂ ਵਿਚ ਹੋਣਗੇ। ਕੀ ਸਰਕਾਰ ਉਹਨਾਂ ਨੂੰ ਜੇਲ੍ਹਾਂ ਵਿਚੋਂ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਕੇ ਉਹਨਾਂ ਦੇ ਮੁੜ-ਵਸੇਵੇ ਦਾ ਕੋਈ ਪ੍ਰਬੰਧ ਨਹੀਂ ਕਰ ਸਕਦੀ??
     ਮੁੱਖ ਮੰਤਰੀ ਜੀ ਪਹਿਲਾਂ ਤੋਂ ਨਜ਼ਰਬੰਦ ਸਿਆਸੀ ਕੈਦੀਆਂ ਦੀ ਰਿਹਾਈ ਲਈ ਤਾਂ ਗੱਲਾਂ ਹੋ ਰਹੀਆਂ ਹਨ ਪਰ ਕੀ ਜਿਹਨਾਂ ਮੁੱਦਿਆਂ ਕਾਰਨ ਇਹ ਸਿਆਸੀ ਕੈਦੀ ਬਣੇ, ਕੀ ਉਹ ਮੁੱਦੇ ਖਤਮ ਜਾਂ ਹੱਲ ਕਰ ਦਿੱਤੇ ਗਏ ਹਨ ??? ਕੀ ਉਹਨਾਂ ਮੁੱਦਿਆ ਜਾਂ ਕਹਿ ਲਈਏ ਉਸ ਤੋਂ ਵੀ ਜਿਆਦਾ ਗੰਭੀਰ ਹੋ ਚੁੱਕੇ ਮੁੱਦਿਆਂ ਦੇ ਹੱਲ ਵੱਲ ਵੀ ਕਦੇ ਧਿਆਨ ਦਿੱਤਾ ਜਾਵੇਗਾ।
     ਸੋ ਅੰਤ ਵਿਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਵਾਕਿਆ ਹੀ ਨਤੀਜੇ ਚਾਹੁੰਦੇ ਹੋ ਤਾਂ ਪਹਿਲਾਂ ਪੰਜਾਬ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਯਕੀਨੀ ਬਣਾਓ ਤਾਂ ਹੀ ਦੂਜਿਆਂ ਨੂੰ ਕਹਿਣ ਦਾ ਫਾਇਦਾ ਹੋਵੇਗਾ ਨਹੀਂ ਤਾਂ ਤੁਹਾਡੇ ਵਲੋਂ ਲਿਖੀ ਇਹ ਚਿੱਠੀ ਦੀ ਔਕਾਤ ਵੀ 1997 ਦੇ ਚੋਣ ਮੈਨੀਫੈਸਟੋ ਤੋਂ ਵੱਧ ਨਹੀਂ ਹੋਵੇਗੀ।

ਗੁਰੁ ਪੰਥ ਦੇ ਦਾਸਾਂ ਦਾ ਦਾਸ
ਐਡਵੋਕੇਟ
ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ।
98554-1843

Saturday, December 27, 2014

2015 ਨਵਾਂ ਸਾਲ ਮੁਬਾਰਕ, ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ

2015 ਨਵਾਂ ਸਾਲ ਮੁਬਾਰਕ, ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ
2015 ਨਵਾਂ ਸਾਲ ਮੁਬਾਰਕ, ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ
2015 ਨਵਾਂ ਸਾਲ ਮੁਬਾਰਕ, ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ

nvF sfl mubfrk ! nvF sfl mubfrk ! nvF sfl mubfrk !

smUMh pMQk jQybMdIaF, pMQk drdIaF, guriswK pirvfrF smyq afp sB nMU nvyN sfl dI afmd qy (lwK KusIaf pfqsfhIaf jy siqgur ndir kry) AupRMq iswK kOm dy hirafvl dsqy smUMh bwicaF nMU ipafr. pVHn suxn vfilaF nMU, smyq smUMh imwqrF dosqF-snbMDIaF-irsLqydfrF-sLrIky kbIly nMU-bIqy sfl dy gujrn aqy nvyN sfl vwloN drvfijLaF qy idWqI dsqk nMU jI afieaF afKidaF gurU Pqih pRvfn hovy.

vfihgurU jI kf Kflsf . vfihgurU jI kI Pqih ..

nfnk vrgf KojI nf koeI-goibMd vrgf cojI nf koeI,
Kflsy vrgf-rwb df bhfdr POjI nf koeI.
pMQ vDyry dunIaF qy pr nhIN koeI Kflsf pMQ ijhf,
gurU qF lwKF imldy ny pr nhIN sfihb gurU gRMQ ijhf.

     nvyN sfl dOrfn afpF sB rl iml ky “mn nIvF mq AucI” rwKdy hoey “hm nhIN cMgy burf nhIN koey” dy mfrg qy clidaF “PrIdf bury df Blf kr guwsf mn nf hMZfey” dI soc dy DfrnI bxIey aqy “imwqr ipafry nMU hfl murIdF df kihxf” sdf hI afpxy aMdr alfpdy hoie “dygo qygo Pqih nusrq by drMg.. XfPq ajL nfnk gurU goibMd isMG..” dy arQF nMU afpxy idl aOr idmfg ivwc sdf vfsqy vsf ky “Kflsf soie jo cVY qrMg Kflsf soie jo krY inq jMg” dy isDFq nMU shI arQF dy rUp ivwc afpxy jIvn kfl aMdr Zfl ky Kflsf pMQ dy mfrg dy DfrnI bxy rhIey qF ik nvyN sfl dOrfn gurU nfnk sfihb jI dy dsF srUpF dI jgdI joiq DMn DMn sRI gurU gRMQ sfihb jI aqy Kflsf pMQ vwloN pRmfixq sLhId rUhF afpxIaF sBnF dIaF duwKF qklIPF musIbqF aOkVF df nfs krdy hoey afpxy sBnF dy mnF nMU suwK sLFqI pRdfn krn.
     nvyN sfl ivwc, siqgurU swcy pfqsLfh jI ikRpf krn ik sLuD hvf dy buwly afvx, ijnHF rfhIN muV BfeI rxDIr isMG dI qrHF hfrmonIam rfhIN kIrqn dIaF gMUjF pYx. sMq krqfr isMG Kflsf dI qrHF aQfh kQf df pRvfh cwlHy. sMq jrnYl isMG Kflsf dI qrHF koeI ihMdI ihMdU ihMdosqfnI jLbr jLulm nMU llkfr sky. BfeI POjf isMG dI qrHF koeI isMG POj iqafr krky kOmI afjLfdI Kflsqfn dI pRfpqI leI awgy vwD ky agvfeI kr sky. jQydfr akflI PUlf isMG vrgf koeI sRI akfl qKq sfihb jI df jQydfr bxky awj dy ibKVy smyN aMdr iswK kOm dI agvfeI krn dy Xog hovy, nf ik jQydfr arUV isMG vrgf hovy ijs ny sRI akfl qKq sfihb df jQydfr hMuidaF iswK kOm dy kfiql jnrl zfier nMU isropf dy ky snmfinq kIqf sI, nf hI aYsf jQydfr hovy jo iswK ihqF nMU awKoN proKy kr ky afr aYs aYs nfl afpxy inwjI ihwq pfldf iPry jF afpxy afkf nMU KusL krn qwk hI sImq rhy.
     nvyN sfl ivwc, jnrl subyg isMG vrgf koeI XoDf, BfeI amrIk isMG vrgy swcy ispfhIaF nMU nfl lY ky, kOm dy gwloN ihMdosqfnI gulfmI lfh ky, Kflsqfn dI afjLfdI pRfpq krn leI, nvyN nksLy AulIk ky kmr-kwsy kr sky. nvyN sfl dOrfn, ieMdrf qy ibaMqy vrgy iensfnIaq dy kfiql muKIaF dy pihrydfr puils ivwc, pMQk drdI pYdf ho skx qF ik sLhId byaMq isMG-sqvMq isMG qy sLhId idlfvr isMG dy idKfey nksLy kdmF nMU shI arQF ivwc sMBfilaf jf sky. ihMdosqfnI gulfmI dy jLulm df BMinaf koeI iswK, kOmI afjLfdI dy tpy gfAuNdf, Bgq isMG qy AUDm isMG dIaF XfdF nMU muV qfjf kr sky. kOm ivwc muVH koeI BfeI kfhn isMG nfBf, pRo:sfihb isMG, isrdfr kpUr isMG vrgf dlyr klm df DnI pYdf hovy ijs nfl iswK smfj aMdr PYly gMDly iltrycr ‘qy pIlI pqwrkfrI nMU aqy mf:qfrf isMG qy bfbf rfm isMG dy gVHvI dy vfrsF (aKOqI KflsqfnIaF, aKOqI zfktrF, aKOqI gurduafrf suDfrkF ‘qy aKOqI smfj suDfrkF) nMU Twl pfeI jf sky.
     nvF sfl iswK kOm leI suihrd pMQk jQybMdIaF dIaF klmF nMU aqy sLurU kIqy kOmI afjLfdI dy imsLn nMU hor vI sumwq aqy qfkq bKsLy qF ik pMjfb aMdr mcI hoeI ihMdosqfnI hnyrgrdI, nisLaF dI lfhnq, iBRsLtfcfr aqy irsLvqKorI AupRMq iswK smfj aMdr PYl rhI asLlIl PYsLnpRsqI, jfq pfq, BrUx hwiqaf vrgIaF smfijk buirafeIaF nMU mMUh qoV jvfb idMdy hoey, iswK kOm dy gloN gulfmI dIaF jMjLIrF qoV ky rfj krygf Kflsf dy sMklp nMU gurU igafn rfhIN pUrf kIqf jf sky. smMUh iswK mfpy afpxIaF bwcIaF dy jIvn aMdr, sdf kOr, mfeI Bfgo, dlyr kOr, bGyl kOr, pMjfb kOr, hirsLrn kOr vrgf jIvn mfrg Brn dI koisLsL krn qF ik afpxf kOmI BivwK Aujlf hovy aqy iswK pirvfrF df nfm rOsLn hovy.
     nvyN sfl ivwc afpF sB pMQk jQybMdIaF dy numfieMdy aqy smMUh iswK pirvfrk mYNbr bIqy sfl dOrfn afey duwKF qklIPF musIbqF aOkVF qoN koeI syD lYNdy hoey, nvyN sfl dI afmd qy smuwcI iswK kOm aMdr, suwKI qy KusLIaF Biraf jIvn bqIq krn dI cysLtf rKIey aqy gurU nfnk sfihb jI dy dsF srUpF dI joiq, sRI gurU gRMQ sfihb jI awgy ardfs bynqI jodVI krIey ik sB pfsy suwK sFqI df psfrf hovy. iswK kOm c afpsI iewjLq-mfx, siqkfr, hmdrdI ivwc vfDf hovy aqy srbwq df Blf hovy.
     nvyN sfl dI afmd mOky aqy bIqy sfl dy smyN ivwc, mfq lok aMdr afpxy crn psfr cuwky pYdf hoey bwicaF dI ijLMdgI aMdr siqgurU jI afp afpxI ikRpf duafrf sLhIdI pihrf lgf ky hr pwKoN rwiKaf krn qF ik ieh awj dy sfry iswK bwcy afAux vfly kwlH nMU iswK kOm df hirafvl dsqf bx ky iswK kOm dI agvfeI krn dy Xog bx skx.
     bIqy sfl dOrfn kuJ pirvfrF aMdr sMsfrk Xfqrf pUrI kr cuwky, pirvfrk mYNbrF dI afqmf nMU pRmfqmf suwK sLFqI pRdfn krdy hoey afpxy crnF c lfAux dI bKisLsL krn aqy ipwCy smMUh pirvfrk mYNbrF, smMUh snbMDIaF nMU sbr sMqoK dI ikRpf krdy hoey Bfxy ivwc rihx dI qfkq bKsLx.
     nvyN sfl dI afmd mOky, mYN afpxI bIq cuwkI pRdysI ijLMdgI dy sflF dOrfn ieho qwq kwiZaf hY “kuwlI Xfr dI surg df JUtf awg lfvF mihlF nMU” pRdysLF dI KuwlI hvf ivwc guafcx nfloN afpxy ivrsy ‘qy siBafcfr dI rfKI leI aqy 1849 ivWc Kuwsy vqn dI pRfpqI leI mr imtxf ibhqr hY. ijhVy iswK mfpy Kuwd nisLaF df syvn aqy kysF dI byadvI krdy hn Auh afpxy bwicaF nMU ikvyN isWKI vwl pRyrq krky afpxy Gr ivWc isWKI dy bUty dI CfvyN bYTxgy? awj iswK smfj ivwcoN iswK kOm dI muwK insLfnI dfVHI kys Kqm hMudy jf rhy hn aqy pRdysI mjLhb dI insLfnI (tfeI) gwl ivwc PFsI df PMdf bx ky, bFh c kVy dy nfl (ihMdU mq dy Dfgy, mQy ‘qy itwky) hr iswK pirvfr aMdr afpxf Gr krdy jf rhy hn. ijqnI awj iswK bwicaF nMU ivgVn qoN bcfAux dI sKq jLrUrq hY Aus qoN ikqy ijafdf smMUh iswK mfipaF nMU afpxy ivwc pihlF iswK isDFqF muqfbk qbdIlI ilafAux dI sKq jLrUrq hY.
     aKIr ivwc qF ieho Bfvnf BrI ardfs hY ik nvF sfl sB pMQk iDrF nMU aqy smMUh iswK pirvfrk mYNbrF nMU eykqf aqy ieqPfk dI mflf ivwc iewkqr krn vflf hovy aqy dysL ivdysL dIaF jylHF ivwc bMdI isMG isMGxIaF qy bwicaF dI bMd KlfsI hovy qF ik Auh iswK kOm dI cVHdI klHf leI hor vI Auprfly kr skx. dysL ivdysL ivwc vsdy smuwcy Kflsf pMQ aMdr kOmI afjLfdI dI pRfpqI dI qVp pYdf hovy qF ik smuwcI iswK kOm qMdrusqI aqy cVHdI klHf vflf jIvn dunIaF dy nksLy qy rUpvfn ho ky bqIq kr sky. prdysLIN bYTy iswKF leI, vqn pMjfb Kflsqfn qoN afAux vflI hvf dy buwly suwK sLFqI dy pYgfm aqy iswK kOm dI afjLfdI df sMdysL ilafAux.
     ijhVf awj df gulfm isWK, msLInF-motrF-ieMjnF-hvfeI jhfjLF-kMipAUtrF-afidk dIaF aFdrF KolHx ‘qy joVn ivwc iksy koloN ipwCy nhIN irhf. ijhVf awj df gulfm isWK, psLUaF pMCIaF aqy mnuwKF dy ishq ivigafn dIaF isKrF Cohx ivwc iksy koloN ipwCy nhIN irhf. ijhVf awj df gulfm isWK, AuWGf ilKfrI ‘qy sPl ivAupfrI AupRMq vkIl ‘qy jwj bx skdf hY. ijhVf awj df gulfm isWK, mIzIey ‘c pYr psfr ky afpxy aKbfr-rsfly-ryzIA-tYlIvIjLn-vYbsfeItF clf skdf hY. ijhVf awj df gulfm isWK, dysL df pRDfn mMqrI-styt df muwK mMqrI-puils cIP-POj df jrnYl bx skdf hY aqy KyzF dy hr Kyqr ivwc afpxy jOhr idwKf skdf hY. ieh awj df gulfm isWK, afjLfd ho ky afpxy afjLfd Kflsqfn nMU dunIaF dy sPl muklF qoN ipwCy nhIN rihx dyvfgf. iswK kOm dIaF sfrIaF musIbqF dI jVH gulfmI–sfrIaF musIbqF df hwl kyvl afjLfdI. sfzy sfiraF vwloN 1849 ‘c Kuwsy Kflsf rfj (Kflsqfn) dI pRfpqI aqy srbwq df Bwlf-ieho nvyN sfl qoN idlI qmMnf hY.

iswK kOm dI cVHdI klHf leI, hMBlf sfzf-sfQ quhfzf.
quhfzy imlvrqx aqy ivcfrF dI AuzIk rhygI.

pMQ df syvfdfr :-prmjIq isMG syKoN (dfKf) 510-774-5909

pRDfn-dl Kflsf alfieSs, azvfiejLr-kONsl afP Kflsqfn, PfAUNzr-ieMtrnYsLnl iswK sfihq sBf, agijktv kmytI mYNbr-vrlz iswK kONsl, koafrzInytr-ieMtrnYsLnl iswK siBafcfr susfietI, mYNbr-df isWK aYjUkysLnl trst kYnyzf, agijktv kmytI mYNbr-amYrkn isWK kONsl, PfAUNzr tIm mYNbr-amYrkn sLRomxI gurduafrf pRbMDk kmytI, pRYs sYktrI-by eyrIaf iswK alfieSs, pRDfn-Kflsqfn inAUjL, cIP aYzItr-PrIzm post iswK nysLn, PfAUNzr-dl Kflsf afP amrIkf.

1700 Shattuck Ave, # 303, Berkeley, CA 94709, USA.


Friday, December 26, 2014

ਨਾਨਕਸ਼ਾਹੀ ਕੈਲੰਡਰ ਨੂੰ ਬਹਾਨਾ ਬਣਾ ਕੇ ਸਿੱਖ ਕੌਮ ਦਾ ਹਿੰਦੂਤਵਾਕਰਨ ਕੀਤੇ ਜਾਣ ਨੂੰ ਨਾ ਕਾਮਯਾਬ ਕਰਨ ਦੀ ਲੋੜ


ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਜ ਸਿੰਘ ਸਾਹਿਬਾਨ ਨੂੰ ਲਿਖਿਆ ਪੱਤਰ 
ਵਿਸ਼ਾ: ਨਾਨਕਸ਼ਾਹੀ ਕੈਲੰਡਰ ਨੂੰ ਬਹਾਨਾ ਬਣਾ ਕੇ ਸਿੱਖ ਕੌਮ ਦਾ ਹਿੰਦੂਤਵਾਕਰਨ ਕੀਤੇ ਜਾਣ ਨੂੰ ਨਾ ਕਾਮਯਾਬ ਕਰਨ ਦੀ ਲੋੜ

ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ,
ਮਾਰਫ਼ਤ ਸਤਿਕਾਰ ਯੋਗ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ਸਾਹਿਬ।ਅਤੇ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ, ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਕਲ ਮਿਤੀ 25 ਦਸੰਬਰ 2014 ਨੂੰ ਅਖ਼ਬਾਰਾਂ ਵਿੱਚ ਛਪੇ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਤਿਕਾਰਤ ਜਥੇਦਾਰ ਸਾਹਿਬ ਨੇ ਇਹ ਗੁਰ ਸਿੱਖਾਂ ਨੂੰ ਕਿਹਾ ਹੈ ਕਿ ‘ਜੋ ਨਾਨਕਸ਼ਾਹੀ ਕੈਲੰਡਰ ਮੁੱਦੇ ਨੂੰ ਲੈ ਕੇ ਤਤਪਰ ਹਨ, ਨੂੰ ਆਖਿਆ ਕਿ ਉਹ ਪੰਥ ਦੇ ਹੋਰ ਚੁਣੌਤੀ ਪੂਰਨ ਮੁੱਦਿਆਂ ਵੱਲ ਵੀ ਧਿਆਨ ਦੇਣ।’ ਆਪ ਜੀ ਦੇ ਇਨ੍ਹਾਂ ਅਗਵਾਈ ਭਰਪੂਰ ਸ਼ਬਦਾਂ ਨੇ ਹੀ ਮੈਨੂੰ ਇਹ ਚੁਣੌਤੀ ਭਰਪੂਰ ਗੰਭੀਰ ਅਤੇ ਸ਼੍ਰੋਮਣੀ ਮਸਲੇ ਤੇ ਆਪ ਜੀ ਦਾ ਧਿਆਨ ਦਿਵਾਉਣ ਦੀ ਪ੍ਰੇਰਣਾ ਕੀਤੀ ਹੈ। 
1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ ‘ਗੁਰਮਤਿ ਮਾਰਤੰਡ’ ਪੁਸਤਕ ਦੇ ਭਾਗ-1 ਵਿਚ ਪੰਨਾ 186 ਤੇ ‘ਸੰਤ’ ਸ਼ਬਦ ਸੰਬੰਧੀ ਅਰਥਾਂ ਵਿਚ ਲਿਖਿਆ ਹੈ "ਸਿੱਖ ਧਰਮ ਅਨੁਸਾਰ ਸੰਤ ਕੋਈ ਖਾਸ ਜਮਾਤ ਅਥਵਾ ਪੰਥ ਨਹੀਂ, ਅਰ ਨਾ ਉਸ ਲਈ ਕੋਈ ਖਾਸ ਲਿਬਾਸ ਨੀਯਤ ਹੈ”। ਫੁਟਨੋਟ ਵਿਚ ਹੇਠਾਂ ਵਰਨਣ ਕੀਤਾ ਹੈ ਕਿ ‘‘ਇਸ ਸਮੇਂ ਵੇਖਣ ਵਿਚ ਆਉਂਦਾ ਹੈ ਕਿ ਲੰਮਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਉੂਏ, ਇਹ ਸੰਤ ਦਾ ਖਾਸ ਭੇਖ ਹੋ ਗਿਆ ਹੈ, ਜੋ ਲੋਕਾਂ ਨੂੰ ਭੁਲੇਖੇ ਵਿਚ ਪਾਉਂਦਾ ਹੈ ਤੇ ਅੰਨਧਿਕਾਰੀਆਂ ਦੀ ਮੰਨੀ ਹੰਕਾਰ ਵਧਾਉਂਦਾ ਹੈ।” ਇੰਜ ਗੁਰਮਤਿ ਮਾਰਤੰਡ ਇਨ੍ਹਾਂ ਡੇਰੇਦਾਰਾਂ ਨੂੰ ‘ਸੰਤ’ ਨਹੀਂ ਸਵੀਕਾਰਦੀ ਅਤੇ ਸਮੁੱਚੇ ਇਨ੍ਹਾਂ ਵਿਅਕਤੀ ਸੰਤਾਂ ਦਾ ਖੰਡਣ ਕਰਦੀ ਹੈ।
2. ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ‘ਸੰਤ’ ਸ਼ਬਦ ਦਾ ਅਰਥ ਸ਼ਾਂਤ, ਮਨ ਇੰਦਰੀਆਂ ਨੂੰ ਜਿਸ ਨੇ ਟਿਕਾਇਆ ਹੈ। ਮਹਾਨ ਕੋਸ਼ ਦਾ ਲਿਖਾਰੀ ਲਿਖਦਾ ਹੈ ਕਿ ਸੰਗਿਯਾ ਰੂਪ ਵਿਚ ਗੁਰੂ ਨਾਨਕ ਦੇਵ ਜੀ ਨੇ ‘ਸਿੱਖ-ਸੰਗਤ’ ਲਈ ‘ਸੰਤ’ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਵੇਂ ਗਉੜੀ ਮਹਲਾ 5ਵਾਂ "ਸੰਤ ਸੰਗਿ ਹਰਿ ਮਨਿ ਵਸੈ ॥” 
3. ਇੰਜ ਹੀ ਗੁਰਬਾਣੀ ਵਿਚ ਜਿੱਥੇ ‘ਸੰਤ ਸਭਾ’ ਦਾ ਵਰਨਨ ਕੀਤਾ ਗਿਆ ਹੈ ਉਸ ਦਾ ਅਰਥ ਗੁਰਸਿੱਖਾਂ ਦੀ ਸਭਾ ਹੈ । ਕਿਸੇ ਆਪੁ ਬਣੇ ਸੰਤ-ਸਮਾਜ ਡੇਰੇਦਾਰੀ ਦੀ ਸਭਾ ਨਹੀਂ। ਇਹ ਗੁਰਸਿੱਖਾਂ ਦੀ ਸਭਾ, ਸਿੰਘ ਸਭਾ ਦੇ ਰੂਪ ਵਿਚ ਜਾਣੀ ਜਾਂਦੀ ਹੈ। ਮਹਾਨ ਕੋਸ਼ ਵਿਚ ਇਸ ਦਾ ਉਦਾਹਰਣ ਇੰਜ ਦਿੱਤਾ ਹੈ: ਸ੍ਰੀ ਰਾਗ ਮਹਲਾ 5 ਵਾਂ ਅਨੁਸਾਰ "ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥” ਇਸ ਦਾ ਸਿੱਧਾ ਅਰਥ ਹੈ ਕਿ ‘‘ਗੁਰੂ ਗ੍ਰੰਥ ਸਾਹਿਬ’’ ਜੀ ਸਮੂਹਿਕ ਰੂਪ ਵਿਚ ‘ਗੁਰਸਿੱਖਾਂ’ ਨੂੰ ‘ਸੰਤ’ ਦਾ ਦਰਜਾ ਦਿੰਦੇ ਹਨ। ਕਿਸੇ ਡੇਰੇਦਾਰ ਗੋਲ ਪਗੜੀਏ ਚਿਟਕਪੜੀਏ ਭੇਖੀ ਸਾਧ ਨੂੰ ਨਹੀਂ ।
4. ਭਗਤ ਧੰਨਾ ਜੀ ਨੇ ਮਹਲਾ 4ਥਾ ਵਿਚ ਗੁਰੂ ਨਾਨਕ ਪਾਤਿਸ਼ਾਹੀ ਲਈ ਇਉਂ ਲਿਖਿਆ ਹੈ "ਸੰਤ ਸਾਧੁ ਜਿਨਿ ਪਾਇਆ ਤੇ ਵਡਪੁਰਖ॥” ਇਸੇ ਲਈ ਸ੍ਰੀ ਰਾਗ ਮਹਲਾ 4ਥਾ ਛੰਤ ਵਿਚ ਮਹਾਰਾਜ ਲਿਖਦੇ ਹਨ "ਨਾਨਕ ਸੰਤ ਸੰਤ ਹਰਿ ਇਕੋ॥” ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਗੁਰਬਾਣੀ ਗੁਰਮਤਿ ਅਨੁਸਾਰ ਕੇਵਲ ਤੇ ਕੇਵਲ ਗੁਰੂ ਆਪ ਵੀ ਸੰਤ ਹੈ । ਗੁਰੂ ਤੋਂ ਇਲਾਵਾ ਕੋਈ ਹੋਰ ਆਪਣੇ ਆਪ ਨੂੰ ਸੰਤ ਨਹੀਂ ਅਖਵਾ ਸਕਦਾ।
5. ਵਾਰ ਗੂਜਰੀ ਮਹਲਾ 5ਵਾਂ ਵਿਚ "ਮੋਹਿ ਨਿਰਗੁਣ ਦੀਚੈ ਥਾਉ ਸੰਤ ਧਰਮਸਾਲੀਐ” ਰਾਹੀਂ ਗੁਰੂ ਗ੍ਰੰਥ ਸਾਹਿਬ ਜੀ, ਗੁਰਸਿੱਖਾਂ ਦੀ ‘ਧਰਮਸ਼ਾਲਾ’ ਨੂੰ ਅਰਥਾਤ "ਗੁਰਦੁਆਰਾ” ਸਾਹਿਬ ਨੂੰ ਸੰਤ ਧਰਮਸ਼ਾਲਾ ਦਰਸਾਉਂਦੇ ਹਨ। ਉਹ ਗੁਰਦੁਆਰਾ ਜੋ ਕਿਸੇ ਭੇਖਧਾਰੀ ਦਾ ਡੇਰਾ, ਮਠ, ਟਕਸਾਲ ਜਾਂ ਇੰਜ ਦਾ ਹੀ ਕੋਈ ਸਥਾਨ ਨਾ ਹੋ ਕੇ ਪੰਥਕ ਮਰਿਆਦਾ ਨੂੰ ਮੰਨਣ ਅਤੇ ਲਾਗੂ ਕਰਨ ਵਾਲਾ ਗੁਰਦੁਆਰਾ ਹੋਵੇ ।
6. ਗਉੜੀ ਮਹਲਾ 5ਵਾਂ ਵਿਚ ਗੁਰੂ ਸਾਹਿਬ ਆਖਦੇ ਹਨ "ਸੰਤ ਪ੍ਰਸਾਦਿ ਹਰਿ ਕੀਰਤਨ ਗਾਉ” ਜਿਸਦਾ ਭਾਉ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਅਕਾਲ ਦਾ ਜਸ ਗਾਇਆ ਜਾਂਦਾ ਹੈ। 
7. ਮਹਾਨ ਕੋਸ਼ ਦਾ ਵਿਦਵਾਨ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਪੰਨਾ 244 ਤੇ ਸੰਤ ਮਤਿ ਬਾਬਤ ਲਿਖਦਾ ਹੈ ਕਿ "ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਅਰਥਾਤ ਗੁਰਮਤਿ ਹੀ ਸੰਤ ਹੈ। ਅੱਡ ਤੋਂ ਕਿਸੇ ਵਿਅਕਤੀ ਸਾਧ ਜਾਂ ਮਠ ਦੇ ਉਪਦੇਸ਼ ਨੂੰ ਸੰਤ ਮਤਿ ਮੰਨਣਾ ਜਾਂ ਜਾਨਣਾ ਮਨਮਤਿ ਅਤੇ ਪਾਖੰਡ ਹੈ।
8. ਇਸੇ ਲਈ ਭਾਈ ਰਣਧੀਰ ਸਿੰਘ ਜੀ ਆਪਣੀ ਪੁਸਤਕ "ਸੰਤ ਪਦ ਨਿਰਣੈ ਵਿਚ” ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ‘ਸੰਤ’ ਪਦ ਦੇ 161 ਪ੍ਰਮਾਣ ਅਜਿਹੇ ਆਉਂਦੇ ਹਨ ਜਿਸ ਵਿਚ ਸੰਤ ਸ਼ਬਦ ਗੁਰਸਿੱਖਾਂ ਪਰਥਾਏ ਗੁਰਬਾਣੀ ਲਿਖਦੀ ਹੈ । ਇਨ੍ਹਾਂ ਸਭਨਾਂ ਸ਼ਬਦਾਂ ਦੀ ਵਿਆਖਿਆ ਸਮੇਤ, ਭਾਈ ਰਣਧੀਰ ਸਿੰਘ ਜੀ ਨਿਰਣੈ ਕਰਦੇ ਹਨ ਕਿ ਇਹ ਗੁਰਬਾਣੀ ਵਿਚ "ਸੰਤ”, "ਗੁਰਸਿੱਖਾਂ” ਪਰਥਾਇ ਵਰਤਿਆ ਗਿਆ ਹੈ। ਕਿਸੇ ਪਦਵੀ ਬਣਾਈ ਬੈਠੇ ਡੇਰਾਵਾਦੀ ਵਿਅਕਤੀ ਲਈ ਨਹੀਂ ! 
9. ਭਾਈ ਰਣਧੀਰ ਸਿੰਘ ਜੀ ਹੀ "ਨਾਮ ਤੇ ਨਾਮ ਦਾ ਦਾਤਾ ਸਤਿਗੁਰੂ’ ਸਿਰਲੇਖ ਹੇਠ ਆਪਣੀ ਪੁਸਤਕ ਵਿਚ ਦੁਬਾਰਾ ਗੁਰਸਿੱਖਾਂ ਨੂੰ ਸੰਤਵਾਦੀ-ਸਾਧ ਬਰਾਦਰੀ ਤੋਂ ਅਜਾਦ ਕਰਾਉਣ ਲਈ ਪੰਨਾ 90 ਤੇ ‘ਸੰਤ’ ਪਦ ਦੇ ਨਿਰਣੈ ਬਾਰੇ ਹੋਰ ਸਪਸ਼ਟ ਕਰਕੇ ਲਿਖਦੇ ਹਨ ਕਿ ਇਹ ਸਿਰਫ਼ ਤੇ ਸਿਰਫ਼ ਸਤਿਗੁਰੂ ਪਰਥਾਇ ਹੀ ਵਰਤਿਆ ਗਿਆ ਹੈ। ਭਾਈ ਸਾਹਿਬ ਦੀ ਆਪਣੀ ਭਾਸ਼ਾ ’ਚ -‘ਬੇਸ਼ਕ ਗੁਰਬਾਣੀ ਵਿਚ ਅੱਗੇ ਗੁਰਵਾਕ ਹਨ, ਜਿਨ੍ਹਾਂ ਵਿਚ ਗੁਰੂ ਕੇ ਸਿੱਖਾਂ ਪਰਥਾਇ ਭੀ ‘ਸੰਤ ਪਦ’ ਘਟਦਾ ਹੈ, ਪਰ ਸਾਰੀ ਬਾਣੀ ਵਿਚ ‘ਸੰਤ’ ਅਤੇ ‘ਸਾਧ’ ਪਦ ਦੀ ਬਹੁਤੀ ਸ਼ਲਾਘਾ, ਪੂਜਮਈ ਸ਼ਲਾਘਾ ਜੋ ਹੈ, ਸੋ, ਸਿਰਫ਼ ਗੁਰੂ ਸਾਹਿਬਾਨ ਉਪਰ ਹੀ ਘਟਦੀ ਹੈ। ਸੁਖਮਨੀ ਸਾਹਿਬ ਵਿਚ ‘ਸੰਤ’, ‘ਸਾਧ’ ਤੇ ‘ਬ੍ਰਹਮ ਗਿਆਨੀ’ ਦੀ ਜੋ ਮਹਿਮਾ ਸ੍ਰੀ ਪੰਚਮ ਪਾਤਿਸ਼ਾਹ ਨੇ ਵਰਣਨ ਕੀਤੀ ਹੈ, ਉਹ ਸਭ ਪਹਿਲੇ ਗੁਰੂ ਸਾਹਿਬਾਨ ਪਰਥਾਇ ਹੀ ਉਚਾਰਨ ਹੋਈ ਹੈ।” 
10. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 273-74 ਉਪਰ ਬ੍ਰਹਮ ਗਿਆਨੀ ਦੀ "ਗੁਰਮਤਿ ਪਰਿਭਾਸ਼ਾ” ਇੰਝ ਦਿੰਦੇ ਹਨ: "ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥” 
ਕੀ ਸਮੁੱਚਾ ਅਖੌਤੀ ਸੰਤ ਸਮਾਜ ਅਤੇ ਇਨ੍ਹਾਂ ਦਾ ਸਮਰਥਕ ਲਿਖਾਰੀ ਸਮਾਜ ਦਾਸ ਦੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਕਿ ਪੂਰੇ ਗੁਰੂ ਕਾਲ ਵਿਚ ਅਤੇ ਸਿੱਖ ਮਿਸਲਾਂ ਦੇ ਸਮੇਂ ਕਾਲ ਤਕ ਸਿੱਖ ਸਮਾਜ ਵਿਚ, ਪੰਥ ਖ਼ਾਲਸੇ ਵਿਚ ਕੋਈ ਵੀ ਸੰਤ ਵਿਅਕਤੀ ਅਤੇ ਸਖਸ਼ੀ ਸਾਧ-ਡੇਰੇਦਾਰ ਵਰਤਮਾਨ ਪਾਖੰਡੀ ਰੂਪ ਵਿਚ ਕਿਉਂ ਨਾ ਜਨਮਿਆ? ਗੁਰੂ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ, ਭਾਈ ਮਰਦਾਨਾ ਜੀ ਨੂੰ ਬਾਬਾ ਬੁੱਢਾ ਜੀ ਨੂੰ, ਭਾਈ ਲਾਲੋ ਜੀ ਨੂੰ ਜਿੱਥੇ ਕਿ ਉਨ੍ਹਾਂ ਪਹਿਲੀ ਧਰਮਸਾਲ ਸਥਾਪਤ ਕਰ ਕੇ ਉਸ ਧਰਮਸਾਲ ਦਾ ਸੰਚਾਲਕ ਭਾਈ ਲਾਲੋ ਨੂੰ ਹੀ ਥਾਪਿਆ, ਕੋਡੇ ਰਾਖਸ਼ ਨੂੰ ਆਪਣੇ ਚਰਨੀ ਪੈਣ ਤੋਂ ਬਾਅਦ ਸਿੱਖੀ ਦਾ ਪਰਚਾਰਕ ਥਾਪ ਕੇ ਵੀ ਇਨ੍ਹਾਂ ਸਭਨਾ ਨੂੰ ਸਿੱਖ ਹੀ ਕਿਹਾ, ‘ਸੰਤ’ ਕਿਉਂ ਨਾ ਕਿਹਾ ਗਿਆ ?  ਇਹ ਤਾਂ ਬ੍ਰਹਮ-ਗਿਆਨੀ ਵੀ ਨਾ ਅਖਵਾ ਸਕੇ ? ਭਗਤ ਕਬੀਰ ਜੀ, ਧੰਨਾ ਜੀ ਆਦਿ 15 ਭਗਤਾਂ ਅਤੇ 11 ਭੱਟਾਂ ਦੇ ਨਾਲ ਹੀ ਨਾਲ ਮਾਤਾ ਖੀਵੀ ਜੀ ਅਤੇ ਸੱਤੇ ਤੇ ਬਲਵੰਡ ਜੀ ਤਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਤ ਨਹੀਂ ਆਖਿਆ ਗਿਆ। ਗੁਰੂ ਸਾਹਿਬ ਨੇ ਆਪ ਆਪਣੇ ਜੀਵਨ ਕਾਲ ਵਿਚ ਇਨ੍ਹਾਂ ਨੂੰ ਨਾ ਤਾਂ ਬ੍ਰਹਮ ਗਿਆਨੀ ਦੀ ਪਦਵੀ ਦਿੱਤੀ, ਨਾਹ ਹੀ ਸਾਧ ਦੀ ਪਦਵੀ ਦਿੱਤੀ ਅਤੇ ਨਾਹ ਹੀ ਸੰਤ ਦੀ ਪਦਵੀ ਧਾਰੀ ਬਣਾਇਆ ? ਤਾਂ ਫਿਰ ਕੀ ਇਹ ਚਿੱਟ ਕੱਪੜੀਏ, ਗੋਲ ਪੱਗੜੀਏ, ਪਜਾਮਾ ਤਿਆਗੀਏ ਆਪਣੇ ਆਪ ਨੂੰ ਕਿਵੇਂ ਸੰਤ ਅਖਵਾ ਸਕਦੇ ਹਨ ? ਬਾਬਾ ਬੁੱਢਾ ਜੀ ਤੋ ਜਿਨ੍ਹਾਂ 6 ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਤੇ ਬਿਠਾਇਆ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਇਹ ਸਭ ਮਹਾਨ ਸਿੱਖ ਵੀ ਸੰਤ ਨਹੀਂ ਥਾਪੇ ਗਏ। ਤਾਂ ਕਿ ਇਹ ਪਾਖੰਡੀ ਅਖੌਤੀ ਸੰਤ ਇਨ੍ਹਾਂ ਸਭ ਮਹਾਨ ਗੁਰਮੁਖਾਂ ਤੋਂ ਵੱਡੇ ਹਨ ? ਇਹ ਪੰਜ ਪਿਆਰੇ ਵੀ ਜਿਨ੍ਹਾਂ ਅੱਗੇ ਗੁਰੂ ਸਾਹਿਬ ਨੇ ਆਪ ਗੋਡੇ ਟੇਕ ਕੇ ਅੰਮ੍ਰਿਤਪਾਨ ਕੀਤਾ ਅਤੇ ਜਿਨ੍ਹਾਂ ਨੂੰ ਪੰਥ ਰੂਪ ਵਿਚ ਗੁਰੂ ਸਾਹਿਬ ਨੇ ਖੁਦ ਪਦਵੀ ਦਿੱਤੀ ਉਹ ਪੰਜ ਪਿਆਰੇ ਵੀ ਸੰਤ ਨਾ ਬਣ ਸਕੇ ਅਤੇ ਨਾ ਹੀ ਸਿੱਖ ਕੌਮ ਵਲੋਂ ਬਣਾਏ ਤੇ ਥਾਪੇ ਗਏ । ਜ਼ਰਾ ਸੋਚੋ ! ਭਾਈ ਮਨੀ ਸਿੰਘ ਜੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਦਇਆ ਸਿੰਘ, ਭਾਈ ਦਇਆਲਾ ਜੀ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਬਾਬਾ ਬੰਦਾ ਸਿੰਘ ਜੀ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਤਾਰੂ ਸਿੰਘ, ਤਾਰਾ ਸਿੰਘ ਵਾਂ, ਬਾਜ਼ ਸਿੰਘ ਆਦਿ ਮਹਾਨ ਗੁਰਸਿੱਖ ਵੀ ਆਪਣੇ ਆਪ ਨੂੰ ਸੰਤ ਨਾ ਅਖਵਾ ਸਕੇ, ਅਤੇ ਪੰਥ ਵਲੋਂ ਸੰਤ ਨਾ ਬਣਾਏ ਜਾ ਸਕੇ। ਸੰਤ ਦੀ ਪਦਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਮਹਾਰਾਜ ਨੇ ਅਤੇ ਖੁਦ ਗੁਰੂ ਸਾਹਿਬਾਨ ਨੇ ਵੀ ਇਨ੍ਹਾਂ ਸ਼ਖਸੀਅਤਾਂ ਤਕ ਨੂੰ ਵੀ ਨਾ ਦਿੱਤੀ। ਤਾਂ ਫਿਰ ਆਪੋ ਆਪਣੀ ਦੁਕਾਨ ਖੋਲੀ ਬੈਠੇ ਹੰਕਾਰੀ ਦੰਭੀ, ਇਹ ਚਿੱਟ ਕੱਪੜੀਏ, ਗੋਲ ਪੱਗੜੀਏ, ਬ੍ਰਾਹਮਣ ਦੇ ਥਾਪੇ ਠੱਗ ਵਿਅਕਤੀ ਸੰਤ ਕਿਵੇਂ ਹੋ ਗਏ ? ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ "ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ੍ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥”(ਅੰਗ 476) ਟਕਸਾਲਾਂ ਤੋਂ ਲੈ ਕੇ ਡੇਰੇਦਾਰਾਂ ਤਕ ਦੇ ਕੀ ਅਜਿਹੇ ਹੀ ਕਰਮ ਨਹੀਂ ਹਨ ? ਕੀ ਇਹ ਲੋਕ ਫਿਰ 10 ਗੁਰੂ ਸਾਹਿਬਾਨ ਤੋਂ ਵੱਡੇ ਹਨ ਜੇ ਵੱਡੇ ਹਨ ਤਾਂ ਹੀ ਸੰਤ ਹੋ ਸਕਦੇ ਹਨ ਕਿਉਂਕਿ ਗੁਰੂ ਤਾਂ ਆਪ ਸਰੀਰ ਰੂਪ ਵਿਚ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ, ਸੰਤ ਨਹੀਂ। ਮੁੱਦਾ ਬੜਾ ਸਪਸ਼ਟ ਹੈ ਕਿ ਜੋ ਮੰਡਲੀ ਅਤੇ ਸਮਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਪ, ਸਿਧਾਂਤ, ਉਪਦੇਸ਼ ਅਤੇ ਹੁਕਮਾਂ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦਾ ਉਨ੍ਹਾਂ ਦੀ ਦਰਖ਼ਾਸਤ ਸ੍ਰੀ ਅਕਾਲ ਤਖ਼ਤ ਸਾਹਿਬ ਕਿਵੇਂ ਸਵੀਕਾਰ ਕਰ ਸਕਦਾ ਹੈ ? ਫਿਰ ਅਜਿਹੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਲੋਕਾਂ ਤੋਂ ਅਤੇ ਇਨ੍ਹਾਂ ਦੇ ਹੱਥੀ ਚੜ੍ਹ ਕੇ ਪੰਥ ਨੂੰ ਗੁਰਮਤਿ ਮਾਰਗ ਤੋਂ ਥਿੜਕਾਉਣ ਵਾਲੇ ‘ਸਿੰਘ ਸਾਹਿਬਾਨਾਂ’ ਤੋਂ ਪੰਥ ਖ਼ਾਲਸਾ ਸਪਸ਼ਟੀਕਰਣ ਚਾਹੁੰਦਾ ਹੈ।ਸਿੱਖ ਸੰਸਥਾਵਾਂ ਨੂੰ ਸੰਦ ਵਜੋਂ ਵਰਤ ਕੇ ਅਜਿਹੇ ਲੋਕ ਸਿੱਖ ਕੌਮ ਦਾ ਹਿੰਦੂਤਵਾਕਰਨ ਕਰ ਦੇਣ ਲਈ ਬਜ਼ਿਦ ਹਨ। ਸਬਰ ਅਤੇ ਸਹਿਜ ਨਾਲ ਆਪਣੀ ਆਤਮਾ ਦੀ ਜ਼ਮੀਰ ਵਿਚ, ਸੰਤ ਵਿਅਕਤੀ ਦੀ ਗੁਲਾਮੀ ਤੋਂ ਮੁਕਤ ਹੋ ਕੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ‘ਸ਼ਬਦ’ ਦੇ ਗਿਆਨ ਨਾਲ ਸਿੱਖ ਨੂੰ ਆਤਮ ਪੜਚੋਲ ਕਰਕੇ ਵੇਖਣਾ ਚਾਹੀਦਾ ਹੈ ਕਿ ਕੀ ਸੱਚ ਹੈ ਕੀ ਝੂਠ ? 
11. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ "ਪੰਥਕ ਸਿੱਖ ਰਹਿਤ ਮਰਿਆਦਾ” ਸਿਰਲੇਖ "ਗੁਰਮਤਾ ਕਰਨ ਦੀ ਵਿਧੀ” ਵਿੱਚ ਇਹ ਨਿਜ਼ਾਮ ਨਿਰਧਾਰਿਤ ਕਰਦੀ ਹੈ ਕਿ " (ੳ) ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ਤੇ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ੍ਹ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਣਾਵਟ ਆਦਿ ਨੂੰ ਕਾਇਮ ਰੱਖਣ ਬਾਬਤ। ਹੋਰ ਕਿਸੇ ਕਿਸਮ ਦੇ ਸਾਧਾਰਨ (ਧਾਰਮਿਕ, ਵਿਦਿਅਕ, ਸਮਾਜਿਕ, ਪੁਲੀਟੀਕਲ) ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ। (ਅ) ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜੱਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।” ਇਸ ਨਿਰਧਾਰਿਤ ਮਰਿਆਦਾ ਦੇ ਲਿਖਤ ਅਨੁਸ਼ਾਸਨ ਤੋਂ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਦੇ ਚਾਰ ਤਖ਼ਤ ਸਾਹਿਬ ਅਤੇ ਇਨ੍ਹਾਂ ਤੇ ਸੇਵਾ ਸੰਭਾਲ ਕਰ ਰਹੇ ਸਤਿਕਾਰਤ ਪਦਵੀ ਧਾਰੀ ਵੀ ਨਹੀਂ ਜਾ ਸਕਦੇ। ਅਗਰ ਉਹ ਇੰਝ ਕਰਦੇ ਹਨ ਤਾਂ ਫਿਰ ਉਹ "ਰਹਿਤ ਮਰਿਆਦਾ” ਅਨੁਸਾਰ ਦੋਸ਼ੀ ਕਹਾਉਂਦੇ ਹਨ।
12. ਹਰ ਕਾਨੂੰਨ, ਨਿਯਮ, ਮਰਿਆਦਾ, ਰਹਿਤ ਅਤੇ ਲਿਖਤ ਖਰੜਿਆਂ ਨੂੰ ਛਿੱਕੇ ਟੰਗ ਕੇ ਗਲਤ ਕੀਤਾ ਜਾ ਰਿਹਾ ਹੈ ਉਹ ਉਪਰੋਕਤ ਦੇ ਨਾਲ ਇੰਝ ਹੈ - ਨਾਨਕਸ਼ਾਹੀ ਕੈਲੰਡਰ ਮੂਲ ਰੂਪ ਵਿੱਚ 2003 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਨਰਲ ਇਜਲਾਸ ਨੇ ਆਪ ਪਾਸ ਕੀਤਾ ਹੈ। ਇਸ ਲਈ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ‘ਐਡਹਾਕ’ ਪ੍ਰਧਾਨ ਅਤੇ ਅਗਜ਼ੈਕਟਿਵ ਓਦੋਂ ਤਕ ਕਿਸੇ ਵੀ ਪੰਥਕ ਮੁੱਦੇ ਤੇ ਕੋਈ ਵੀ ਰਾਏ ਦੇਣ ਦੇ ਸਮਰਥ ਕਾਨੂੰਨੀ, ਵਿਧਾਨਿਕ ਅਤੇ ਭਾਰਤ ਦੀ ਸੁਪ੍ਰੀਮ ਕੋਰਟ ਦੇ ਹੁਕਮ ਅਨੁਸਾਰ ਵੀ ‘ਅਧਿਕਾਰਤ ਸੰਸਥਾ’ ਨਹੀਂ ਹੈ ਜਦ ਤਕ ਸਤੰਬਰ 2011 ਵਿੱਚ ਨਵੀਂ ਚੁਣੀ ਹੋਈ ਕਮੇਟੀ ਦਾ ਕਾਨੂੰਨੀ ਅਤੇ ਸੰਵਿਧਾਨਕ ਤੋਰ ਤੇ ਗਠਨ ਨਹੀਂ ਹੋ ਜਾਂਦਾ। ਆਪ ਜੀ ਨੂੰ ਚੇਤਾ ਕਰਾਉਣ ਦੀ ਫਿਰ ਲੋੜ ਪੈ ਗਈ ਹੈ ਕਿ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਹਾਲੇ ਤਕ ‘ਵਿਧੀਵਤ ਰੂਪ ਵਿੱਚ ਗਠਨ’ ਤਕ ਨਹੀਂ ਹੋਇਆ ਹੈ। ਇਹ ਤਾਂ ਸਤੰਬਰ 2011 ਤੋਂ ਪਿਛਲੇ 3 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ‘ਖੁਦ ਦੀ ਹੋਂਦ ਲਈ’ ਅਤੇ ਆਪਣਾ ਇਜਲਾਸ ਸੱਦਣ ਲਈ ਵੀ ਅਦਾਲਤਾਂ ਦੇ ਗੇੜ ਵਿੱਚ ਫਸੀ ਹੋਈ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਐਕਟ ਅਨੁਸਾਰ ਜਨਰਲ ਇਜਲਾਸ ਵੱਲੋਂ ਲਏ ਗਏ ਫੈਸਲਿਆਂ ਨੂੰ ਸਿਰਫ਼ ਤੇ ਕੇਵਲ ਜਨਰਲ ਇਜਲਾਸ ਵਿੱਚ ਹੀ ਮਤਾ ਲਿਆ ਕੇ ਸੋਧਿਆ ਜਾ ਸਕਦਾ ਹੈ, ਬਦਲਿਆ ਨਹੀਂ ਜਾ ਸਕਦਾ ਵਿਧਾਨ ਕੇਵਲ ਸੋਧੇ ਜਾਣ ਦਾ ਹੀ ਨੀਅਤ ਹੈ। ਇਸ ਕਾਨੂੰਨੀ ਬਣਤਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੀ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਦੀ ਮਿਤੀ ਬਦਲਣ ਦੀ ਅਤੇ ਨਾਨਕ ਸ਼ਾਹੀ ਕੈਲੰਡਰ ਵਿਚ ਸੋਧ ਕਰਨ ਦੀਆਂ ਬੇਨਤੀਆਂ ਕੀਤੀਆਂ ਹਨ ਉਹ ਆਪਣੇ ਆਪ ਵਿੱਚ ਹੀ ਗੈਰ ਵਿਧਾਨਿਕ, ਗੈਰ ਕਾਨੂੰਨੀ, ਇਖਲਾਕ ਹੀਣੀ ਅਪਰਾਧਿਕ ਕਾਰਵਾਈ ਸਵੈ ਸਿੱਧ ਹੈ। ਇਹ ਤਾਂ ਆਪ ਜੀ ਨੂੰ ਵੀ ਪਤਾ ਹੀ ਹੈ। ਇਸ ਨਿਮਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਜ ਸਿੰਘ ਸਾਹਿਬਾਨਾਂ ਨੂੰ ਸਿੱਖ ਕੌਮ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਵਿੱਚੋਂ ਕਿਸੇ ਸਿੱਖ ਨੇ ਪੰਥ ਦੀ ਇੱਜ਼ਤ ਨੂੰ ਢੱਕੀ ਰੱਖਣ ਦੀ ਮਹਾਨ ਸੋਚ ਅਨੁਸਾਰ; ਸਵੈ ਪੰਥਕ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਇਸ ਸਾਰੇ ਗੈਰ ਵਿਧਾਨਿਕ ਅਤੇ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕਰਮਾਂ ਲਈ ‘ਸਹਿਜ ਧਾਰੀ ਫੈਡਰੇਸ਼ਨ’ ਵਾਂਗ ਅਦਾਲਤ ਵਿੱਚ ਨਹੀਂ ਘਸੀਟ ਲਿਆ। ਪਰ ਦਾਸ ਵਾਂਗ ਹੀ ਬਹੁ ਸੰਖਿਅਕ ਸਿੱਖ ਅਵਾਮ ਨੂੰ ਹੁਣ ਮਹਿਸੂਸ ਹੋਣ ਲੱਗ ਗਿਆ ਹੈ ਕਿ ਪੰਥ ਦੀਆਂ ਇਹ ਜਿੰਮੇਵਾਰ ਸੰਸਥਾਵਾਂ ਸਿੱਖ ਕੌਮ ਨੂੰ ਸਵੈ ਅਨੁਸ਼ਾਸਨ ਤੋਂ ਬਾਹਰ ਨਿਕਲ ਆਉਣ ਲਈ ਹੁਣ ਲਲਕਾਰਨ ਲੱਗ ਪਈਆਂ ਹਨ । ਇਨ੍ਹਾਂ ਸੰਸਥਾਵਾਂ ਵੱਲੋਂ ਆਪਣੀ ਗੈਰ ਜਿੰਮੇਵਾਰਾਨਾਂ ਅਜਿਹੀ ਸੋਚ ਨਾਲ ਕੰਮ ਕਰਨ ਦੀ ਮਨਮਤੀ ਪ੍ਰਣਾਲੀ ਕਰਕੇ ਕੀਤੇ ਜਾ ਰਹੇ ਅਜਿਹੇ ਕੰਮਾਂ ਦੇ ਨਤੀਜੇ ਬਹੁਤ ਹੀ ਭਿਆਨਕ ਹੋਣਗੇ ।
13. ਨਾਨਕਸ਼ਾਹੀ ਕੈਲੰਡਰ ਦਾ ਮੁਆਮਲਾ ਹੁਣ ਰਹਿਤ ਮਰਿਆਦਾ ਦੀ ਇਸੇ ‘ਗੁਰਮਤਿ ਵਿਧੀ ਵਿਧਾਨ’ ਦੀ ਪੈਰਾ ਨੰਬਰ 11 ਦੀ ਮਦ ਅਧੀਨ ਹੀ ਆਉਂਦਾ ਹੈ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਖ਼ਾਲਸਾ ਪੰਥ ਨੇ ਸਵੀਕਾਰ ਕਰਨ ਦੀ ਆਪ ਥਾਪੀ ਦੇ ਕੇ, ਆਪਣੇ ਆਪ ਤੇ ਅੰਗੀਕਾਰ ਕੀਤਾ ਹੈ। ਇਸ ਲਈ ਇਸ ਵਿੱਚ ਹੁਣ ਕੋਈ ਵੀ ਤਬਦੀਲੀ ਖੁਦ ਗੁਰੂ ਸਮਰਥ "ਖ਼ਾਲਸਾ ਪੰਥ” ਨਿਰੋਲ ਇਸ ਮੁੱਦੇ ਤੇ "ਗੁਰੂ ਪੰਥ ਦਾ ਪ੍ਰਤਿਨਿਧ ਇਕੱਠ” ਹੀ ਕਰ ਸਕਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਸਤਿਕਾਰ ਨਾਲ ਆਪ ਜੀ ਨੂੰ ਚੇਤੇ ਕਰਵਾਉਣ ਦੀ ਲੋੜ ਆਨ ਪਈ ਹੈ ਕਿ ‘ਪੰਜ ਸਿੰਘ ਸਾਹਿਬਾਨ’ "ਗੁਰੂ ਪੰਥ ਖ਼ਾਲਸਾ” ਨਹੀਂ ਹਨ ਤੇ ਨਾ ਹੀ ਇਨ੍ਹਾਂ ਨੂੰ ਅਜਿਹਾ ਬਣਨ ਦੀ ਮਨਮਤਿ ਕਰਨੀ ਹੀ ਚਾਹੀਦੀ ਹੈ। ਇਹ ਵੀ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਖੁਦ "ਗੁਰੂ ਪੰਥ ਖ਼ਾਲਸਾ” ਨਹੀਂ ਹੈ। ਉਹ ਖੁਦ ਭਾਰਤ ਸਰਕਾਰ ਦੇ ਇੱਕ ਅਦਨੇ ਜਿਹੇ ਡੀ ਸੀ ਦੀ ਮਾਤਹਿਤ ਅਜਿਹੀ ਸੰਸਥਾ ਹੈ ਜਿਸ ਪਾਸ ਸਿਰਫ਼ ਤੇ ਕੇਵਲ ਉਸ ਅਧੀਨ ਆਉਂਦੇ ਗੁਰਦੁਆਰਿਆਂ ਦੀ ਗੋਲਕ ਅਤੇ ਸੇਵਾਦਾਰੀ ਦੇ ਸਰਕਾਰੀ ਪ੍ਰਬੰਧਕੀ ਨੀਅਤ ਕੀਤੇ ਅਧਿਕਾਰੀ ਹਨ। "ਗੁਰੂ ਪੰਥ ਖ਼ਾਲਸਾ” ਤੁਲ ਇਸ ਚੁਣੀ ਹੋਈ ਪ੍ਰਤਿਨਿਧ ਸਭਾ ਨੂੰ ਅਹਿਮੀਅਤ ਨਾ ਮਿਲਣੀ ਚਾਹੀਦੀ ਹੈ ਤੇ ਨਾ ਹੀ ਦਿੱਤੀ ਜਾਣੀ ਚਾਹੀਦੀ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ "ਗੁਰੂ ਪੰਥ ਖ਼ਾਲਸਾ” ਨੂੰ ਆਪ ਬਖਸ਼ਿਸ਼ ਕੀਤੀ "ਗੁਰਿਆਈ” ਨੂੰ ਖੋਹੇ ਜਾਣ ਦੇ ਤੁਲ ਅਪਰਾਧ ਬਣਦਾ ਹੈ। "ਸਿੱਖ ਰਹਿਤ ਮਰਿਆਦਾ” ਦੀ ਜਗ੍ਹਾ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਕੋਈ ਐਕਟ ਨਹੀਂ ਲੈ ਸਕਦਾ।"ਸਿੱਖ ਰਹਿਤ ਮਰਿਆਦਾ” ਅਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੀਆਂ ਧਾਰਾਵਾਂ’ ਅਨੁਸਾਰ ਹੁਣ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਤਬਦੀਲੀ ਦਾ ਅਧਿਕਾਰ ਨਾ ਤਾਂ ਸਿੰਘ ਸਾਹਿਬਾਨਾਂ ਪਾਸ ਹੀ ਰਿਹਾ ਹੈ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਹੀ ਹੁਣ ਇਹ ਅਧਿਕਾਰ ਰਿਹਾ ਹੈ। "ਗੁਰਮਤਿ ਵਿਧੀ ਵਿਧਾਨ ਅਨੁਸਾਰ” ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਤਿਕਾਰਤ ਜਥੇਦਾਰ ਸਾਹਿਬ ਪਾਸ ਹੁਣ ਸਿਰਫ਼ ਇੱਕੋ ਇਕ ਅਧਿਕਾਰ ਹੈ ਕਿ ਉਹ ਇਸ ਖ਼ਾਸੁਲ ਖ਼ਾਸ ਮੁੱਦੇ ਤੇ ਨਿਰਣਾ ਕਰਨ ਲਈ "ਗੁਰੂ ਪੰਥ ਖ਼ਾਲਸਾ” ਦਾ ਪ੍ਰਤਿਨਿਧ ਇਕੱਠ "2003 ਦੇ ਮੂਲ ਨਾਨਕਸ਼ਾਹੀ ਕੈਲੰਡਰ” ਤੇ ਵਿਚਾਰ ਕਰਨ ਹਿਤ ਬਕਾਇਦਾ ਹੁਕਮਾ ਨਾਮਾ ਜਾਰੀ ਕਰ ਕੇ ਸੱਦਣ। ਜਿਸ ਲਈ ਸੰਸਾਰ ਭਰ ਵਿੱਚ ਵਿਚਰ ਰਹੇ ਪੰਥ ਖ਼ਾਲਸਾ ਦੇ ਹਰ ਇੱਕ ਪਿੰਡ ਤੇ ਸ਼ਹਿਰ ਤੋਂ ਨੁਮਾਇੰਦੇ (ਜਿਸ ਨੂੰ ਪੰਥ ਮਿਸਲ ਕਾਲ ਤੋਂ ‘ਸਰਬਤ ਖ਼ਾਲਸਾ’ ਦਾ ਇਕੱਠ ਸਵੀਕਾਰਦਾ ਆ ਰਿਹਾ ਹੈ) ਸੱਦਣ। ਜਿਸ ਵਿੱਚ ਹੀ ਅਗਲੇਰਾ ਕੋਈ ਵੀ ਫੈਸਲਾ ਹੋ ਸਕਦਾ ਹੈ। ਇਹ ਦਾਸ ਨਹੀਂ ਕਹਿ ਰਿਹਾ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥਕ ਸਿੱਖ ਰਹਿਤ ਮਰਿਆਦਾ ਹੀ ਨਿਰਧਾਰਿਤ ਕਰ ਰਹੀ ਹੈ । ਜਿਸ ਦਾ ਹਵਾਲਾ ਦਾਸ ਨੇ ਆਪਣੇ ਖ਼ਤ ਦੇ ਪੈਰਾ ਨੰਬਰ 11 ਵਿੱਚ ਦਿੱਤਾ ਹੈ। ਬੜੀ ਸਪਸ਼ਟ ਗੱਲ ਹੈ ਕਿ ਨਾਨਕਸ਼ਾਹੀ ਕੈਲੰਡਰ ਖ਼ਾਲਸਾ ਪੰਥ ਨੇ ਆਪ ਸਵੀਕਾਰ ਕਰਨ ਤੋਂ ਬਾਅਦ ਹੀ ਆਪਣੇ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਹੈ। ਇਸ ਤੇ ਪੁਨਰ ਵਿਚਾਰ ਦਾ ਕੰਮ ਅਤੇ ਸੋਧ ਦਾ ਅਧਿਕਾਰੀ ਵੀ ਖ਼ਾਲਸਾ ਪੰਥ ਦਾ ਆਪਣਾ ਹੀ ਹੈ। ਖ਼ਾਲਸਾ ਪੰਥ ਵੱਲੋਂ ਆਪਣੇ ਨਿਰਨਿਆਂ ਨੂੰ ਅਧਿਕਾਰਤ ਤੌਰ ਤੇ ਜਾਰੀ ਕਰਨ ਵਾਲੀ ਸੰਸਥਾ ਜਾਂ ਵਿਅਕਤੀ ਦਾ ਨਹੀਂ।
17. ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖਤ ਸਾਹਿਬਾਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਿੱਚ ਸੱਤਾ ਧਾਰੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤ੍ਰੀ ਨੇ ਸੈਂਕੜੇ ਵਾਰ ਜਨਤਕ ਤੌਰ ਤੇ ਅਤੇ ਮੀਡੀਏ ਵਿੱਚ ਇਹ ਮੱਤ ਪ੍ਰਗਟ ਕੀਤਾ ਹੈ ਕਿ ‘ਸਿੱਖ ਕੌਮ ਦੀ ਅੱਡਰੀ ਵਿਲੱਖਣ ਸੁਤੰਤਰ ਪ੍ਰਭੁਤਾ ਸੰਪੰਨ’ ਹੋਂਦ ਹੈ ਅਤੇ ਰਹੇਗੀ। ਨਾਲ ਹੀ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਵਿੱਚੋਂ ਸਿੱਖਾਂ ਨੂੰ ਕੱਢਣ ਦੀਆਂ ਗੱਲਾਂ ਕਰਦੇ ਹਨ ਪਰ ਅਮਲੀ ਕਾਰਵਾਈ ਵਿੱਚ ਸਿੱਖਾਂ ਦਾ ਹਿੰਦੁਤਵਾ ਕਰਨ ਕਰਨ ਵਿੱਚ ਆਪ ਮੂਹਰਲੀ ਭੂਮਿਕਾ ਅਦਾ ਕਰਦੇ ਚਲੇ ਆ ਰਹੇ ਹਨ। ਨਾਨਕਸ਼ਾਹੀ ਕੈਲੰਡਰ ਦੇ ਵਿਚਾਰ ਅਧੀਨ ਮਸਲੇ ਤੋਂ ਇਹੋ ਗੰਭੀਰ ਮੁੱਦਾ ਅਤੇ ਚੁਣੌਤੀ ਖ਼ਾਲਸਾ ਪੰਥ ਦੇ ਸਨਮੁਖ ਆਨ ਖੜੀ ਹੈ। ਬਹੁਤ ਗੰਭੀਰ ਸਵਾਲ ਪੈਦਾ ਕਰ ਦਿੱਤਾ ਗਿਆ ਹੈ ਕਿ ਜਦ ਸਿੰਘ ਸਾਹਿਬਾਨ ਤੋਂ ਲੈ ਕੇ ਹਰ ਸਿੱਖ ਤਕ ਖ਼ਾਲਸਾ ਪੰਥ ਦੀ ਅੱਡਰੀ ਵਿਲੱਖਣ ਅਤੇ ਸੁਤੰਤਰ ਪਹਿਚਾਣ ਨੂੰ ਘੜੇ ਜਾਣ ਲਈ ਚਿੰਤਤ ਹੈ ਤਾਂ ਫਿਰ ਇਸੇ ਕੌਮੀ ਅੱਡਰੇਪਨ ਅਤੇ ਸੁਤੰਤਰ ਪ੍ਰਭੁਤਾ ਦੀ ਪਹਿਲੀ ਨਿਸ਼ਾਨੀ "2003 ਵਾਲਾ ਨਾਨਕਸ਼ਾਹੀ ਕੈਲੰਡਰ” ਨੂੰ ਕੁਝ ਤਾਕਤਾਂ ਰੱਦ ਕਰਵਾ ਕੇ ਇਸ ਦੀ ਥਾਂ ਤੇ ਹਿੰਦੁਤਵਾ ਬਿਕਰਮੀ ਕੈਲੰਡਰ ਲਾਗੂ ਕਰਵਾਉਣ ਲਈ ਕਿਉਂ ਵਿਚਲਿਤ ਹਨ ? ਸਪਸ਼ਟ ਹੀ ਹੁਣ ਸਿਰਫ਼ ਮੁੱਦਾ ਨਾਨਕਸ਼ਾਹੀ ਕੈਲੰਡਰ ਤਕ ਸੀਮਤ ਨਹੀਂ ਰਹਿ ਗਿਆ ਹੈ। ਉਪਰੋਕਤ ਅਨੁਸਾਰ ਗੰਭੀਰ ਹੀ ਨਹੀਂ ਅਤਿ ਸ਼੍ਰੋਮਣੀ ਮਾਰੂ ਗੰਭੀਰ ਅਤੇ ਹੰਗਾਮੀ ਪੱਧਰ ਤੇ "ਗੁਰਮਤਿ ਪ੍ਰਣਾਲੀ ਦੇ ਨਸਲ ਘਾਤ” ਦਾ ਬਣਾ ਦਿੱਤਾ ਗਿਆ ਹੈ। ਦੁਸ਼ਮਣਾਂ ਵੱਲੋਂ ਹੁਣ ਸਿੱਖ ਕੌਮ ਦੀ ਅੱਡਰੀ, ਵਿਲੱਖਣ, ਸੁਤੰਤਰ ਅਤੇ ਪ੍ਰਭੁਤਾ ਧਾਰੀ ਖ਼ਾਲਸਾਈ ਪਹਿਚਾਣ ਨੂੰ ਬਚਾਉਣ ਦਾ ਮੁੱਦਾ ਬਣਾ ਦਿੱਤਾ ਗਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾ ਪੰਥ ਨੂੰ ਇਹੋ ਆਸ ਅਤੇ ਵਿਸ਼ਵਾਸ ਰਹਿੰਦਾ ਹੈ ਕਿ ਉਹ "ਗੁਰਬਾਣੀ ਸਿਧਾਂਤ, ਸੰਕਲਪ” ਦੀ ਰੱਖਿਆ ਲਈ ਹਰ ਜੰਗ ਫ਼ਤਹਿ ਹਾਸਲ ਕਰਨ। ਮੁੱਦਾ ਇਹ ਹੈ ਕਿ ਕੀ ਸਿੱਖ ਕੌਮ ਦੇ ਸਿੰਘ ਸਾਹਿਬਾਨ, ਜੱਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸਾਹਿਬਾਨ ਸਿੱਖ ਕੌਮ ਦੀ ਅੱਡਰੀ, ਵਿਲੱਖਣ ਪਹਿਚਾਣ ਦੇ ਨਾਨਕਸ਼ਾਹੀ ਚਿੰਨ੍ਹ "2003 ਦੇ ਨਾਨਕਸ਼ਾਹੀ ਕੈਲੰਡਰ ਨੂੰ ਬਚਾ ਸਕਦੇ ਹਨ ਜਾਂ ਨਹੀਂ ?
18. ਦਾਸ ਦੀ ਬੇਨਤੀ ਹੈ ਕਿ ਆਪ ਜੀ ਨੂੰ ਹਰ ਹੀਲੇ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਖੜਨਾ ਚਾਹੀਦਾ ਹੈ ਅਤੇ ਉਪਰੋਕਤ ਅਨੁਸਾਰ ਹਰ ਗੁਰਮਤਿ ਵਿਰੋਧੀ ਮੰਡਲੀਆਂ ਨੂੰ ਕੌਮ ਦੇ "ਗੁਰਮਤਿ ਸੰਕਲਪ ਅਤੇ ਸਿਧਾਂਤ” ਅਧੀਨ ਕਟਹਿਰੇ ਵਿੱਚ ਖੜਾ ਕਰਕੇ ਸਿੱਖ ਕੌਮ ਵਿੱਚੋਂ ‘ਰਾਮ ਰਾਈਆਂ’, ‘ਧੀਰ ਮਲੀਆਂ’ ਵਾਂਗ ਹਮੇਸ਼ਾਂ ਲਈ ਬਾਹਰ ਕੱਢ ਦੇਣਾ ਚਾਹੀਦਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਨਾਲ ਕੋਈ ਵੀ ਛੇੜ ਛਾੜ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਹੁਣ ਸਿੱਖ ਕੌਮ ਦੀ ਨਾਨਕਸ਼ਾਹੀ ਅੱਡਰੀ, ਵਿਲੱਖਣ, ਸੁਤੰਤਰ, ਪ੍ਰਭੁਤਾ ਧਾਰੀ ਆਜ਼ਾਦ ਹਸਤੀ ਦੀ ਅਣਖ ਅਤੇ ਸਵੈਮਾਨ ਦਾ ਪ੍ਰਤੀਕ ਬਣ ਕੇ ਸਥਾਪਿਤ ਹੋ ਚੁਕਾ ਹੈ। ਇਸ ਨੂੰ ਰੱਦ ਕਰਨ ਅਤੇ ਬਿਕਰਮੀ ਕੈਲੰਡਰ ਨੂੰ ਅਪਣਾਉਣ ਦਾ ਮਤਲਬ ਹੀ ਇਹੋ ਲਿਆ ਜਾਵੇਗਾ ਕਿ ਸਿੱਖਾਂ ਨੇ ਆਪਣੀ ਨਾਨਕਸ਼ਾਹੀਅਤ ਖ਼ਾਲਸਤਾਈਤਾ ਨੂੰ ਖੁਦ ਆਪ ਛੱਡ ਕੇ ਹਿੰਦੁਤਵਾਧਾਰੀ ਬਿਕਰਮੀ ਪਹਿਚਾਣ ਨੂੰ ਵਾਪਸ ਧਾਰ ਲਿਆ ਹੈ। ਜਿਸ ਦਾ ਕਿ ਬੀੜਾਂ ਆਰ.ਐਸ.ਐਸ. ਨੇ ਧਰਮ ਪਰਿਵਰਤਨ ਦੀ ਚਲਾਈ ਹੋਈ ਮੁਹਿੰਮ ਤਹਿਤ ਭਾਰਤ ਦਾ ਹਿੰਦੂਤਵਾਕਰਨ ਕਰਨ ਨਿਮਿਤਨ ‘ਹਿੰਦੂ ਧਰਮ ਵਿੱਚ ਸਭ ਦੀ ਘਰ ਵਾਪਸੀ’ ਦੇ ਆਪਣੇ ਮੰਤਵ ਅਤੇ ਅਜੰਡੇ ਅਧੀਨ ਆਰੰਭ ਕੀਤਾ ਹੋਇਆ ਹੈ।
ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ, ਕੋਈ ਵੀ ਸੰਸਥਾ ਆਪਣੀ ਗੌਰਵਤਾ, ਵਿਸ਼ਵਾਸ, ਭਰੋਸੇ ਯੋਗਤਾ, ਸਤਿਕਾਰ, ਪਰਮਾਣਿਕਤਾ, ਲੋਕਾਈ ਤੇ ਆਪਣਾ ਅਧਿਕਾਰ ਜਾਂ ਇਖਤਾਰ ਅਤੇ ਪ੍ਰਭੁਤਾ ਓਦੋਂ ਗਵਾ ਲੈਂਦੀ ਹੈ ਜਦੋਂ ਉਸ ਸੰਸਥਾ ਦੇ ਪਦ ਅਧਿਕਾਰੀ ਆਪਣੀਆਂ ਹੀ ਮਰਿਆਦਾਵਾਂ, ਘੜੇ ਕਾਨੂੰਨਾਂ ਅਤੇ ਮਿਥੀ ਲਿਖਤ ਬਧ ਰਹਿਤ ਦਾ ਆਪ ਹੀ ਉਲੰਘਣ ਕਰਨ ਲਗ ਜਾਂਦੇ ਹਨ। ਸਿੱਖ ਕੌਮ ਅਤੇ ਖ਼ਾਲਸਾ ਪੰਥ ਦੇ ਸਨਮੁਖ ਹੁਣ ਇਹੋ ਸ਼੍ਰੋਮਣੀ ਤੇ ਅਵਲੀਨ ਚੁਣੌਤੀ ਖ਼ੁਦ ਸਿੱਖਾਂ ਦੇ ਜਿੰਮੇਵਾਰ ਪਦ ਅਧਿਕਾਰੀਆਂ ਨੇ ਆਪ ਖੜੀ ਕਰ ਦਿੱਤੀ ਹੈ। ਇਸ ਦਾ ਹੱਲ ਕੱਢਣਾ ਪੈਣਾ ਹੈ। ਨਿਰਭੈ, ਨਿਰਵੈਰ ਅਤੇ ਨਿਰਪੱਖ ਇਤਿਹਾਸਕ ਵਿਸ਼ਲੇਸ਼ਣ ਸਮੇਂ ਨੂੰ ਵੀ ਮੁਆਫ਼ ਨਹੀਂ ਕਰਦਾ, ਵਿਅਕਤੀ ਤਾਂ ਬਹੁਤ ਦੂਰ ਦੀ ਗੱਲ ਹੁੰਦੇ ਹਨ। ਸਪਸ਼ਟ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤ ਸਾਹਿਬਾਨਾਂ ਸਨਮੁਖ ਹੁਣ ਇਹ ਸਵਾਲ ਦਰਪੇਸ਼ ਆਨ ਖੜਾ ਹੈ। ਦਾਸ ਆਸ ਰੱਖਦਾ ਹੈ ਕਿ ਆਪ ਜੀ ਖ਼ਾਲਸਾ ਪੰਥ ਦੇ ਉਸ ਵਿਸ਼ਵਾਸ ਅਤੇ ਸ਼ਰਧਾ ਨੂੰ ਨਾ ਮਿਟਣ ਦੇਣ ਲਈ "ਗੁਰਮਤਿ ਵਿਧੀ ਵਿਧਾਨ ਅਤੇ ਸਿਧਾਂਤ, ਸੰਕਲਪ” ਨਾਲ ਹੀ ਇੱਕ ਮਤ ਹੋ ਕੇ ਸਿੱਖ ਅਵਾਮ ਦੇ ਭਰੋਸੇ ਨੂੰ ਸਿੰਘ ਸਾਹਿਬਾਨਾਂ, ਜੱਥੇਦਾਰਾਂ ਅਤੇ ਸ੍ਰੀ ਤਖ਼ਤ ਸਾਹਿਬਾਨਾਂ ਤੋਂ ਟੁੱਟਣ ਨੂੰ ਬਚਾ ਲਿਆ ਜਾਵੇਗਾ । ਜੋ ਕਿ ਪਹਿਲਾਂ ਹੀ ਬਿਨਾ ਕਿਸੇ ਵੀ ਅਧਾਰ ਨੂੰ ਦਿੱਤੇ ਨਾਨਕਸ਼ਾਹੀ ਕੈਲੰਡਰ ਵਿੱਚ ਦੋ ਵਾਰ ਤਬਦੀਲੀ ਕਰ ਕੇ ਤੇ ਹੁਣੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਾਰੀਖ਼ਾਂ ਇੱਕੋ ਹੀ ਮਹੀਨੇ ਵਿੱਚ ਵਾਰ ਵਾਰ ਬਦਲ ਕੇ ਆਪ ਹੀ ਬੇਭਰੋਸਗੀ ਦੇ ਕਟਹਿਰੇ ਵਿੱਚ ਖੜਾ ਕੀਤਾ ਜਾ ਚੁਕਾ ਹੈ।
ਸਤਿਕਾਰ ਸਹਿਤ,
ਅਤਿੰਦਰਪਾਲ ਸਿੰਘ ਖਾਲਸਤਾਨੀ

Monday, December 22, 2014

ਬਲਵੀਰ ਸੀਚੇਵਾਲ ਆਰ ਐਸ ਐਸ ਦਾ ਪਾਲਿਆ ਬੋਹੜ ਦਾ ਪੌਦਾ ਅੱਜ ਰੁੱਖ ਬਣ ਗਿਆ ਹੈ

ਬਲਵੀਰ ਸੀਚੇਵਾਲ ਆਰ ਐਸ ਐਸ ਦਾ ਪਾਲਿਆ ਬੋਹੜ ਦਾ ਪੌਦਾ ਅੱਜ ਰੁੱਖ ਬਣ ਗਿਆ ਹੈ 

ਬਲਵੀਰ ਸੀਚੇਵਾਲ ਆਰ ਐਸ ਐਸ ਦਾ ਪਾਲਿਆ ਬੋਹੜ ਦਾ ਪੌਦਾ ਅੱਜ ਰੁੱਖ ਬਣ ਗਿਆ ਹੈ 


     ਕਰ ਲਵੋ ਘਿਉ ਨੂੰ ਭਾਂਡਾ..ਆ ਗਈ ਨਾ ਬਿੱਲੀ ਥੈਲਿਉ ਬਾਹਰ, ਜਾਗਰੂਕ ਸਿੱਖ ਹਮੇਸ਼ਾ ਜਾਗਦੇ ਨੇ ਉਨਾ ਨੂੰ ਪਤਾ ਸੀ ਕਿ ਇਹ ਭਗਵੀਆ ਸਾੜੀਆ ਪਾ ਕੇ ਸਿੱਖ ਕੌਮ ਵਿੱਚ ਪੈਰ ਪਸਾਰ ਰਹੇ ਇਹ ਸਿੱਖ ਨਹੀ ਹਨ, ਪਰ ਮੂਰਖ ਲੋਕਾ ਨੇ ਇਨਾ ਨੂੰ ਸਿਰ ਤੇ ਇੰਨਾ ਚੁੱਕ ਲਿਆ ਕਿ ਤੇ ਇਹ ਭਗਵੇ ਸਾਧਾ ਨੂੰ ਮੌਕਾ ਮਿਲ ਗਿਆ ਸਾਡੀਆ ਜੜਾ ਵੱਡਣ ਦਾ.. ਆਰ ਐਸ ਐਸ ਦਾ ਪਾਲਿਆ ਹੋਇਆ ਇੱਕ ਬੋਹੜ ਦਾ ਪੌਦਾ ਇੱਕ ਪੂਰਾ ਰੁੱਖ ਬਣ ਚੁੱਕਾ ਹੈ ਉਹ ਇਹੀ ਬਲਵੀਰ ਸੀਚੇਵਾਲ ਹੈ..ਦੁਸਮਣ ਨੂੰ ਪਤਾ ਲੱਗ ਗਿਆ ਕਿ ਸਾਡਾ ਪਾਲਿਆ ਹੋਇਆ ਰੁੱਖ ਹੋਣ ਸਾਰੀ ਸਿੱਖ ਕੌਮ ਉੱਤੇ ਫੈਲ ਗਿਆ ਹੁਣ ਇਸ ਰੁੱਖ ਨੂੰ ਸਾਰਿਆ ਦੇ ਸਾਹਮਣੇ ਲਿਆ ਕੇ ਖੜ ਕਰ ਦੇਣਾ ਚਾਹਿਦਾ ਹੈ..ਆਰ ਐਸ ਐਸ ਦੀ ਸੋਚ ਬੋਹੜ ਦੇ ਦਰਾਖੱਤ ਵਰਗੀ ਹੈ ਜਦੋਂ ਬੋਹੜ ਦਾ ਦਰਾਖੱਤ ਵੱਡਾ ਹੋ ਕੇ ਫੈਲਦਾ ਹੈ ਤਾਂ ਉਸ ਦੇ ਥੱਲੇ ਸਭ ਛੋਟੇ ਰੁੱਖ ਵੱਧ ਫੁੱਲ ਨਹੀ ਸਕਦੇ ਉਨਾ ਦਾ ਕੱਦ ਛੋਟਾ ਰਹਿ ਜਾਂਦਾ ਹੈ ਜਾਂ ਫਿਰ ਉਹ ਸੁੱਕ ਜਾਂਦੇ ਨੇ ਮਰ ਜਾਂਦੇ ਨੇ....ਇਹੀ ਹਾਲ ਅੱਜ ਸਿੱਖ ਕੌਮ ਦੇ ਨਾਲ ਹੋਇਆ ਆਰ ਐਸ ਐਸ ਨੇ ਇਹ ਅਖੌਤੀ ਸਾਧ ਬੋਹੜ ਦੇ ਰੂਪ ਵਿੱਚ ਪਾਲੇ ਤਾਂ ਜੋ ਸਿੱਖ ਕੌਮ ਖਤਮ ਹੋ ਜਾਵੇ, ਇਹਨਾ ਦੀ ਨਿਆਰੀ ਹਸਤੀ ਛੋਟੀ ਰਹਿ ਜਾਵੇ..ਬਲਵੀਰ ਸੀਚੇਵਾਲ ਨੇ ਕਿਸ ਤਰਾਂ ਭੋਲੇ -ਭਾਲੇ ਸਿੱਖ ਨੂੰ ਭਰਮਾਇਆ ਤੇ ਆਪਣੇ ਪੈਰ ਪਸਾਰੇ..ਸਾਡੇ ਹੀ ਡਾਲਰਾ ਪੈਸਿਆ ਨਾਲ ਇਹ ਆਪਣੀ ਪਛਾਣ ਬਣਾ ਗਿਆ ਭਾਵ ਕਿ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਗਿਆ..ਬੇਈ ਸਾਫ ਕਰਨ ਦੇ ਬਹਾਨੇ ਬਹੁਤ ਸਿੱਖਾ ਨੂੰ ਗੁੰਮਰਾਹ ਕੀਤਾ ਇਸ ਨੇ,..
     ਭਗਵੀ ਸਾੜੀ ਪਾ ਕੇ ਸਿੱਖ਼ਾ ਦੇ ਘਰ ਪੈਰ ਪਸਾਰੇ ਇਸ ਸਾਧੜੇ ਨੇ...ਇਸ ਦੀ ਸੋਚ ਦਾ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਇਸ ਨੇ ਦਿਵਾਲੀ ਵਾਲੇ ਦਿਨ ਲੱਖ ਟਨ ਤੇਲ ਦੇ ਦੀਵੇ ਵਾਲ ਕੇ ਪਾਣੀ ਵਿੱਚ ਛੱਡੇ ਸਨ ਉਸ ਤੋਂ ਪਤਾ ਲੱਗਦਾ ਹੈ ਕਿ ਮੂਰਖਾ ਖਤਮ ਨਹੀ ਹੋਏ ਮੁਰਖਾ ਦਾ ਸਿਰਦਾਰ ਸੀਚੇਵਾਲ ਅਜੇ ਹੈਗਾ ਹੈ.........ਅੱਜ ਆਰ ਐਸ ਐਸ ਦਾ ਪਾਲਿਆ ਟੁੱਕੜਬੋਚ ਸਿੱਖਾ ਦੀ ਜੜਾਂ ਵੱਡਣ ਨੂੰ ਤੱਤਪਰ ਹੋ ਗਿਆ ਹੈ....ਜਾਗੋ ਜਾਗੋ ਜਾਗੋ ਸਿੱਖੋ
.ਗੁਰਜਾਪ ਸਿੰਘ

Saturday, December 20, 2014

ਸ਼ਰਧਾ,ਭਾਵਨਾ,ਭਰੋਸਾ,ਵਿਸ਼ਵਾਸ ਆਦਿ |

 ਸ਼ਰਧਾ,ਭਾਵਨਾ,ਭਰੋਸਾ,ਵਿਸ਼ਵਾਸ ਆਦਿ |
ਸ਼ਰਧਾ,ਭਾਵਨਾ,ਭਰੋਸਾ,ਵਿਸ਼ਵਾਸ ਆਦਿ |

     ਇਹ ਚਾਰੇ ਲਫਜ ਹਰ ਇਨਸਾਨ ਦੇ ਜੀਵਨ ਵਿੱਚ ਹੁੰਦੇ ਹਨ | ਉਸ ਦਾ ਧਰਮ ਜੋ ਮਰਜੀ ਹੋਵੇ,ਪਰ, ਇਹਨਾਂ ਲਫਜਾ ਤੋ ਬਿਨਾ ਉਸ ਮਨੁਖ ਦੀ ਗਤੀ ਨਹੀ | ਇਹਨਾਂ ਚਾਰਾਂ ਲਫਜਾ ਦਾ ਮਤਲਬ ਇਕ ਹੀ ਹੈ | ਬਸ ਰੂਪ ਹੀ ਵੱਖ-ਵੱਖ ਇਹਨਾਂ ਲਫਜਾ ਦਾ ਜਿੰਨਾ ਦੁਰ ਉਪਯੋਗ ਭਾਰਤ ਦੀ ਧਰਤੀ ਤੇ ਹੁੰਦਾ ਹੈ,ਉਹਨਾਂ ਹੋਰ ਕੀਤੇ ਨਹੀ | ਸਦੀਆਂ ਤੋ ਇਹਨਾਂ ਲਫਜਾ ਨੂੰ ਵਰਤ ਕੇ ਮਨੁਖ ਦਾ ਤਨ,ਧਨ,ਤੇ ਮਨ ਲੁਟਿਆ ਗਿਆ,ਹੈ ਤੇ ਰਹੇਗਾ |ਭਾਰਤ ਵਿੱਚ ਇਹਨਾਂ ਲਫਜਾ ਤੋ ਅਜਾਦ ਕਰਵਾਉਣ ਲਈ ਤਿੰਨ ਲਹਿਰਾਂ ਨੇ ਜਨਮ ਲਿਆ ਸੀ | ਜਿੰਨਾ ਵਿਚੋ ਦੋ ਖਤਮ ਹੋ ਗਈਆਂ ਜਾਂ ਉਹਨਾਂ ਦਾ ਬਿਲਕੁਲ ਰੂਪ ਬਦਲ ਗਿਆ ਤੇ ਤੀਜੀ ਮਹਾਨ ਕ੍ਰਾਂਤੀ ਕਾਰੀ ਲਹਿਰ ਤਕਰੀਬਨ ਆਪਣੇ ਆਖਰੀ ਪੜਾ ਵਿੱਚ ਹੈ |
     ਭਾਰਤ ਦੇ ਵਿੱਚ ਜਦੋ ਵਿਦੇਸ਼ੀ ਲੋਕ ਜਿੰਨਾ ਨੂੰ ਆਰੀਆ ਲੋਕ ਕਹਿਆ ਜਾਂਦਾ ਸੀ ਜਾਂ ਹੈ| ਜਦ ਉਹ ਪਹਿਲੀ ਵਾਰ ਆਏ ਤਾਂ ਉਹਨਾਂ ਨੇ ਦੇਖਿਆ ਭਾਰਤ ਬਹੁਤ ਹੀ ਖੁਸ਼ਹਾਲ ਤੇ ਵਿਕਸਤ ਦੇਸ਼ ਹੈ | ਆਰੀਆ ਲੋਕਾਂ ਤੋ ਨਾ ਤਾਂ ਇਹ ਖੁਸਹਾਲੀ ਦੇਖੀ ਗਈ ਤੇ ਨਾ ਹੀ ਭਾਰਤ ਦੇ ਲੋਕਾਂ ਦਾ ਜੀਵਨ | ਆਰੀਆ ਦੇ ਆਉਣ ਤੋ ਪਹਿਲਾਂ ਭਾਰਤ ਵਿੱਚ ਕਿਸੇ ਕਰਮਕਾਂਡ ਦਾ ਮੈਂ ਅੱਜ ਤੱਕ ਕੋਈ ਜਿਕਰ ਨਹੀ ਪੜਿਆ | ਜਿੰਨਾ ਕਰਮਕਾਂਡਾਂ ਨੇ ਜਨਮ ਲਿਆ ਉਹ ਆਰੀਆ ਲੋਕਾਂ ਤੋ ਹੀ ਸ਼ੁਰੂ ਹੁੰਦੇ ਨਜਰ ਆਉਂਦੇ ਹਨ | ਜਿੰਨਾ ਕਰਮਕਾਂਡਾਂ ਨੂੰ ਰੋਕਣ ਦੇ ਚੱਕਰ ਵਿੱਚ ਰਾਵਣ ਨੂੰਨ ਆਪਣਾ ਸਾਰਾ ਕੁਝ ਗਵਾਉਣਾ ਪਿਆ ਪਰ ਉਹ ਕਰਮਕਾਂਡ ਨਾ ਰੋਕ ਸਕਿਆ |
ਇਹਨਾਂ ਚਾਰ ਲਫਜਾ ਨੂੰ ਜਨਮ ਦੇਣ ਵਾਲਾ ਜਨਮ ਦਾਤਾ ਬ੍ਰਾਹਮਣ ਜੋ ਮਰਜੀ ਕਰੇ ਉਸ ਨੂੰ ਸਭ ਗੁਣਾ ਮਾਫ਼ ਆਮ ਇਨਸਾਨ ਦੀ ਕੋਈ ਕੀਮਤ ਨਹੀ ਸੀ |   
     ਇਨਸਾਨ ਦੀ ਜੂਨ ਪਸ਼ੂਆਂ ਨਾਲੋ ਵੀ ਮਾੜੀ ਕੀਤੀ ਹੋਈ ਸੀ | ਮਨੁਖਤਾ ਦਾ ਕੁਝ ਸਵਾਰਨ ਲਈ ਬੁਧ ਦਾ ਜਨਮ ਹੋਇਆ | ਬੁਧ ਬਾਰੇ ਇਹ ਕਹਿਆ ਜਾਂਦਾ ਬੁਧ ਨੇ ਕਾਫੀ ਕਠਨ ਤਪਸਿਆ ਕੀਤੀ ਤੇ ਉਸ ਨੂੰ ਗਿਆਨ ਹੋ ਗਿਆ | ਗਿਆਨ ਕੋਈ ਜਾਦੂ ਮੰਤਰ ਨਹੀ ਸੀ ਜੋ ਆ ਗਿਆ | ਅਸਲ ਵਿੱਚ ਬੁਧ ਨੇ ਸਾਰੇ ਵੇਦਾਂ ਸ਼ਸਤਰਾਂ ਦਾ ਅਧਿਅਨ ਕੀਤਾ ਤੇ ਕਰਮਕਾਂਡ ਦੇ ਖਿਲਾਫ਼ ਉਚੀ ਆਵਾਜ ਚੱਕੀ ਜਿਸ ਨੂੰ ਬ੍ਰਾਹਮਣ ਬਰਦਾਸ਼ਤ ਨਾ ਕਰ ਸਕਿਆ | ਬ੍ਰਾਹਮਣ ਨੇ ਆਪਣੇ ਲੋਕਾਂ ਨੂੰ ਬੋਧੀਆਂ ਦਾ ਰੂਪ ਧਾਰਨ ਕਰਵਾ ਕੇ ਜਿੰਨਾ ਚਿਰ ਬੁਧ ਦੀ ਵਿਚਾਰਧਾਰਾ ਦਾ ਖਾਤਮਾਂ ਨਹੀ ਹੋਇਆ ਉਹਨਾਂ ਚਿਰ ਉਸ ਨੇ ਦਮ ਨਹੀ ਲਿਆ | ਭਾਰਤ ਵਿੱਚ ਜਨਮ ਲੈਣ ਵਾਲਾ ਬੁਧ ਧਰਮ ਅੱਜ ਹੋਰਨਾਂ ਮੁਲਕਾਂ ਵਿੱਚ ਤੇ ਵਧ ਫੁਲ ਰਹਿਆ ਮਗਰ ਭਾਰਤ ਵਿੱਚ ਇਸ ਦਾ ਨਾਮ ਨਿਸ਼ਾਨ ਹੀ ਮਿਟਾ ਦਿੱਤਾ ਹੈ | 
     ਬੁਧ ਧਰਮ ਤੋ ਮਗਰੋ ਇੱਕ ਲਹਿਰ ਨੇ ਜਨਮ ਲਿਆ ਸੀ | ਜਿਸ ਨੂੰ ਨਾਥ,ਜੋਗੀ ਜਾਂ ਸਿੱਧ ਕਹਿਆ ਜਾਂਦਾ ਹੈ | ਇਸ ਲਹਿਰ ਨੇ ਬੁਧ ਧਰਮ ਦੇ ਫਲਸਫੇ ਦੇ ਅਧਾਰਤ ਜਨਮ ਲਿਆ ਸੀ | ਇਸ ਲਹਿਰ ਨੂੰ ਪਾਣੀ ਵੀ ਨਹੀ ਮੰਗਣ ਦਿੱਤਾ ਬ੍ਰਾਹਮਣ ਨੇ ਆਪਣਾ ਰੂਪ ਦੇ ਕੇ ਕਰਮਕਾਂਡੀ ਬਣਾ ਕੇ ਖਤਮ ਕਰ ਦਿੱਤਾ | ਇਸ ਲਹਿਰ ਬਾਰੇ ਕੋਈ ਖਾਸ ਬਹੁਤੇ ਵੇਰਵੇ ਪੜਨ ਨੂੰ ਕਦੇ ਨਹੀ ਮਿਲੇ |
     ਇਸ ਲਹਿਰ ਦੇ ਖਤਮ ਹੋਣ ਤੋ ਮਗਰੋ ਬ੍ਰਾਹਮਣ ਵੇਸਲਾ ਹੋ ਕੇ ਲੱਤਾਂ ਨਿਸਾਲ ਕੇ ਬੈਠਾ ਹੀ ਸੀ ਕਿ ਉਸ ਦੀ ਰਾਤਾਂ ਦੀ ਨੀਂਦ ਦਿਨ ਦਾ ਸੁਖ ਆਰਾਮ ਸਭ ਹਰਾਮ ਹੋ ਗਏ ਜਦੋ ਇੱਕ ੯ ਸਾਲ ਦੇ ਬੱਚੇ ਨੇ ਬ੍ਰਾਹਮਣ ਦੀਆਂ ਰੀਤਾਂ ਤੇ ਐਸਾ ਹਮਲਾ ਕੀਤਾ ਕਿ ਬ੍ਰਾਹਮਣ ਮਾਨੋ ਸਿਰ ਤੋ ਪੈਰਾਂ ਤੱਕ ਹਿਲ ਗਿਆ ਮਾਨੋ ਜਿਸ ਤਰ੍ਹਾਂ ਉਸ ਨੂੰ ਮਹਿਸੂਸ ਹੋ ਰਹਿਆ ਹੋਵੇ ਸਿਰ ਤੇ ਅਸਮਾਨ ਨਹੀ ਰਹਿਆ ਤੇ ਪੈਰਾਂ ਥੱਲੇ ਜਮੀਨ ਨਾ ਰਹੀ ਹੋਵੇ | ਉਸ ੯ ਸਾਲ ਦੇ ਬਾਲਕ ਨੇ ਇੱਕ ਨਵੀ ਲਹਿਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਹੈ ਸਿੱਖ | ਉਹ ਬਾਲਕ ਨੂੰ ਅਸੀਂ ਆਪਣੇ ਪਿਤਾ ਜਨਮ ਦਾਤਾ ਵਜੋ ਪ੍ਰਵਾਨ ਕਰਕੇ ਕਹਿਆ ਧੰਨ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ | { ਸਾਹਿਬ ਦਾ ਅਰਥ ਮਾਲਕ ਹੁੰਦਾ ਤੇ ਅੱਜ ਕੱਲ ਅਸੀਂ ਇੱਟਾਂ ਪਥਰਾਂ ਤੇ ਹੋਰ ਪਤਾ ਨਹੀ ਕਿਸ ਕਿਸ ਨੂੰ ਸਾਹਿਬ ਕਹਿ ਰਹੇ ਹਾਂ | ਸਾਹਿਬ ਤੇ ਸਾਬ ਦੇ ਅਰਥਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ }
     ਮਹਾਂਨ ਕ੍ਰਾਂਤੀਕਾਰੀ ਇਸ ਲਹਿਰ ਤੇ ਬ੍ਰਾਹਮਣ ਨੇ ਪਹਿਲੇ ਗੁਰੂ ਸਾਹਿਬ ਦੇ ਸਮੇ ਤੋ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ | ਮਗਰ ਬ੍ਰਾਹਮਣ ਨੂੰ ਕੋਈ ਮਰੀ ਜਮੀਰ ਤੇ ਵਿਕਾਊ ਕਿਸ ਦਾ ਕੋਈ ਬੰਦਾ ਨਾ ਮਿਲਿਆ ਜੋ ਇਸ ਨੂੰ ਗੁਰੂ ਸਾਹਿਬਾਨਾਂ ਦੇ ਸਮੇ ਖਤਮ ਕਰ ਦਿੰਦਾ | ਦਸ਼ਮੇਸ਼ ਪਿਤਾ ਦੇ ਤਕਰੀਬਨ ਸਾਰੇ ਯੁਧ ਸਿਧੇ ਜਾਂ ਅਸਿਧੇ ਰੂਪ ਵਿੱਚ ਬ੍ਰਾਹਮਣ ਨਾਲ ਹੀ ਹੋਏ | ਉਸ ਦਿਨ ਬ੍ਰਾਹਮਣ ਨੂੰ ਸੁਖ ਦਾ ਸਾਹ ਆਇਆ ਜਿਸ ਦਿਨ ਦਸ਼ਮੇਸ਼ ਪਿਤਾ ਸਰੀਰ ਕਰਕੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ | ਸ਼ਬਦ ਗੁਰੂ ਨਾਲ ਖਿਲਵਾੜ ਕਰਨਾ ਤੇ ਬ੍ਰਾਹਮਣ ਲਈ ਮਾਨੋ ਕੋਈ ਵੱਡਾ ਕੰਮ ਨਹੀ ਸੀ | ਗੁਰੂ ਨਾਨਕ ਦੇ ਸਿੱਖ ਜੰਗਾਂ ਯੁਧਾਂ ਵਿੱਚ ਉਲਝੇ ਹੋਏ ਸਨ | ਬ੍ਰਾਹਮਣ ਨੇ ਧਰਮ ਅਸਥਾਨਾਂ ਤੇ ਜਲਦੀ ਜਲਦੀ ਕਬਜਾ ਕਰਕੇ ਆਪਣੇ ਕਰਮਕਾਂਡ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ | 
     ਸਿੱਖਾਂ ਨੇ ਆਪਣਾ ਰਾਜ ਭਾਗ ਤਿਆਰ ਕੀਤਾ ਉਸ ਰਾਜ ਭਾਗ ਦਾ ਦਰਬਾਰੀ ਬ੍ਰਾਹਮਣ ਹੀ ਸੀ | ਜਿਸ ਨੇ ਧਰਮ ਦੇ ਨਾਮ ਤੇ ਬਚਿੱਤਰ ਨਾਟਕ ਰਣਜੀਤ ਸਿੰਘ ਨੂੰ ਗੁਰੂ ਕਿਰਤ ਕਹਿ ਕੇ ਸੁਣਾਇਆ ਤੇ ਰਣਜੀਤ ਸਿੰਘ ਦੇ ਅੰਦਰਲਾ ਸਿੱਖ ਖਤਮ ਕਰਕੇ ਇੱਕ ਵਿਕਾਰੀ ਰਾਜਾ ਬਣਾ ਕੇ ਸਾਰਾ ਰਾਜ ਭਾਗ ਖਤਮ ਕਰ ਦਿੱਤਾ | ਅੱਜ ਸਿੱਖ ਨੂੰ ਸ਼ਰਧਾ ਦੇ ਨਾਮ ਤੇ ਜਿਸ ਮਰਜੀ ਖੂਹ ਵਿੱਚ ਸਿੱਟ ਦੇਵੋ ਉਹ ਡਿਗਣ ਲਈ ਤਿਆਰ ਹੈ | ਜੇ ਕੋਈ ਗੱਲ ਸਚ ਤਰਕ ਦੀ ਕਰਦਾ ਉਸ ਨੂੰ ਇਹ ਕਹਿ ਕੇ ਭੰਡਿਆ ਜਾਂਦਾ ਇਹ ਨਾਸਤਕ ਹੈ,ਇਹ ਮਨਮੁਖ ਹੈ ਇਸ ਵਿੱਚ ਕੋਈ ਸ਼ਰਧਾ ਭਾਵਨਾ ਨਹੀ | 
     ਅੱਜ ਪੰਜਾਬ ਅੰਦਰ ਸ਼ਰਧਾ ਦੇ ਨਾਮ ਤੇ ਹਜਾਰਾਂ ਡੇਰੇ ਖੁਲ ਚੁਕੇ ਹਨ | ਨੰਦਸਰ ਵਾਲੇ ਕਹਿੰਦੇ ਸਾਡੇ ਬਾਬੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਗੁਰੂ ਗਰੰਥ ਸਾਹਿਬ ਤੋ ਕੀਤੇ ਭੁਚੋ ਵਾਲੇ ਕਹਿੰਦੇ ਸਾਡਾ ਹਰਨਾਮ ਸਿੰਹੁ ਹੀ ਪਿਛਲੇ ਜਨਮ ਦਾ ਗੁਰੂ ਨਾਨਕ ਸੀ | ਲਿਖਤੀ ਰੂਪ ਵਿੱਚ ਇਹਨਾਂ ਦੀਆਂ ਕਿਤਾਬ ਵਿੱਚ ਮਜੂਦ ਹੈ |ਜਿਸ ਤਰ੍ਹਾਂ ਬ੍ਰਾਹਮਣ ਨੇ ਬੋਧੀਆਂ ਦਾ ਰੂਪ ਧਰਿਆ ਸੀ | ਉਸੇ ਤਰ੍ਹਾਂ ਬ੍ਰਾਹਮਣ ਨੇ ਅੱਜ ਸਿੱਖ ਦਾ ਰੂਪ ਧਰਿਆ ਹੋਇਆ ਹੈ | ਤੁਸੀਂ ਜਿੰਨਾ ਮਰਜੀ ਰੋਲਾ ਪਾਵੋ ਤੁਸੀਂ ਵਖਰੇ ਹੋ ਪਰ ਬ੍ਰਾਹਮਣ ਕਹਿੰਦਾ ਤੁਸੀਂ ਮੇਰਾ ਹੀ ਰੂਪ ਹੋ | 
     ਅੱਜ ਸਿੱਖ ਕੌਮ ਕੋਲ ਅਗਵਾਈ ਕਰਨ ਵਾਲਾ ਲੀਡਰ ਨਹੀ ਕਿਓਕੀ ਸਭ ਸਿਖਾਂ ਨੂੰ ਸ਼ਰਧਾ ਭਾਵਨਾ ਨੇ ਖਾ ਲਿਆ | ਅੱਜ ਦੇ ਸਿੱਖ ਦੀ ਬਿਰਤੀ ਗੁਲਾਮ ਹੋ ਗਈ ਏ ਜਿਸ ਕਾਨੂੰਨ ਵਾਲੇ ਤੁਹਾਡੇ ਬਾਪ ਨੂੰ ਅੱਗਾਂ ਲਗਵਾ ਰਹੇ ਨੇ ਉਸ ਤੋ ਤੁਸੀਂ ਇਨਸਾਫ਼ ਦੀ ਉਮੀਦ ਲਾਈ ਹੋਈ ਹੈ | ਅੱਜ ਦਾ ਸਿੱਖ ਆਪਣੀ ਹਉਮੇ ਪਦਾਰਥ ਵਾਦ ਤੇ ਪੈਸੇ ਦਾ ਗੁਲਾਮ ਹੋ ਚੁਕਾ ਹੈ | ਜੇ ਕੋਈ ਜਾਗਣ ਦੀ ਕੋਸ਼ਿਸ ਕਰਦਾ ਉਸ ਨੂੰ ਰਜਾਈ ਅੰਦਰ ਹੀ ਦੱਬ ਕੇ ਮਾਰਨ ਦੀ ਕੋਸ਼ਿਸ ਜਾਰੀ ਹੈ | 
     ਕਿਸੇ ਦੇ ਸਾਧ ਨੂੰ ਕੁਝ ਕਹਿ ਦੇਵੋ ਤਾਂ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਆਦਿ ਮਿਲਦੀਆਂ ਪਰਚੇ ਦਰਜ ਕਰਵਾਏ ਜਾਂਦੇ ਹਨ | ਜਦੋ ਸਰਬ ਸਾਂਝੇ ਬਾਪ ਨੂੰ ਕੋਈ ਅੱਗ ਲਗਾ ਜਾਵੇ ਤਾਂ ਇਹਨਾਂ ਦੀ ਹਾਲਤ ਉਸ ਮਾੜੇ ਕੁਤੇ ਵਰਗੀ ਹੁੰਦੀ ਜੋ ਆਪਣੀ ਹੀ ਪੂਛ ਲੈ ਕੇ ਕਿਸੇ ਤਕੜੇ ਦੀ ਮਿੰਤ ਕਰਦਾ ਹੋਵੇ | ਜੇ ਸਿੱਖਾਂ ਨੇ ਬਚਨਾ ਹੈ ਤਾਂ ਇਹਨਾਂ ਦੀ ਸ਼ਰਧਾ ਭਾਵਨਾ ਵਿਸ਼ਵਾਸ਼ ਭਰੋਸਾ ਸਿਰਫ ਤੇ ਸਿਰਫ ਗੁਰੂ ਗਰੰਥ ਸਾਹਿਬ ਤੇ ਹੋਇਆ ਤਾਂ ਬਚਨ ਦੀ ਆਸ ਹੈ ਨਹੀ ਤਾਂ ਬੁਧ ਧਰਮ ਵਾਲਾ ਹਾਲ ਸਾਫ਼ ਨਜਰ ਆ ਰਹਿਆ |

ਭੁਲ ਚੂਕ ਦੀ ਖਿਮਾ |
ਪੰਥ ਦਾ ਦਾਸ : ਜਗਪਾਲ ਸਿੰਘ

Friday, December 19, 2014

ਸਿੱਖਾਂ ਦੀ ਕਹਾਣੀ ਲਿੱਖੀ ਤਲਵਾਰਾਂ ਨੇ। ਦਲ ਖਾਲਸਾ ਅਲਾਇੰਸ

ਫੁੱਲਾਂ ਦੀ ਕਹਾਣੀ ਲਿੱਖੀ ਬਹਾਰਾਂ ਨੇ, ਰਾਤਾਂ ਦੀ ਕਹਾਣੀ ਲਿੱਖੀ ਸਿਤਾਰਿਆਂ ਨੇ। 
ਸਿੱਖ ਨਹੀਂ ਕਿਸੇ ਕਲਮ ਦੇ ਗੁਲਾਮ - ਕਿਉਂਕਿ ਸਿੱਖਾਂ ਦੀ ਕਹਾਣੀ ਲਿੱਖੀ ਤਲਵਾਰਾਂ ਨੇ। 
ਦਲ ਖਾਲਸਾ ਅਲਾਇੰਸ



ਫੁੱਲਾਂ ਦੀ ਕਹਾਣੀ ਲਿੱਖੀ ਬਹਾਰਾਂ ਨੇ, ਰਾਤਾਂ ਦੀ ਕਹਾਣੀ ਲਿੱਖੀ ਸਿਤਾਰਿਆਂ ਨੇ। 
ਸਿੱਖ ਨਹੀਂ ਕਿਸੇ ਕਲਮ ਦੇ ਗੁਲਾਮ - ਕਿਉਂਕਿ ਸਿੱਖਾਂ ਦੀ ਕਹਾਣੀ ਲਿੱਖੀ ਤਲਵਾਰਾਂ ਨੇ। 
ਦਲ ਖਾਲਸਾ ਅਲਾਇੰਸ

Thursday, December 18, 2014

ਜਿਹੜਾ ਅੱਜ ਦਾ ਗੁਲਾਮ ਸਿੱਖ, ਦਲ ਖਾਲਸਾ ਅਲਾਇੰਸ

ਜਿਹੜਾ ਅੱਜ ਦਾ ਗੁਲਾਮ ਸਿੱਖ, 
ਮਸ਼ੀਨਾਂ, ਮੋਟਰਾਂ, ਇੰਜਨਾਂ, ਹਵਾਈ ਜਹਾਜਾਂ, ਕੰਪਿੳਟਰਾਂ, 
ਆਦਕ ਦੀਆਂ ਆਂਦਰਾਂ ਖੋਲ੍ਹਣ ਤੇ ਜੋੜਨ ਵਿੱਚ ਕਿਸੇ ਨਾਲੋਂ ਪਿਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਦੇਸ਼ ਦਾ ਪ੍ਰਧਾਨ ਮੰਤਰੀ, ਸਟੇਟ ਦਾ ਮੁਖ ਮੰਤਰੀ, ਪੁਲਿਸ ਚੀਫ, 
ਫੌਜ ਦਾ ਜਰਨੈਲ, ਅਤੇ ਵਿਦੇਸ਼ੀ ਸਿਆਸਤ ਚ ਹਿਸੇਦਾਰ ਬਣ ਸਕਦਾ ਹੈ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਪਸ਼ੂਆਂ, ਪੰਛੀਆਂ ਅਤੇ ਮਨੁੱਖਾਂ ਦੇ ਸਿਹਤ ਵਿਗਿਆਨ 
ਦੀਆਂ ਸਿਖਰਾਂ ਛੋਹਣ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਖੇਡਾਂ ਚ, ਕਾਰੋਬਾਰਾਂ ਚ ਬਹੁਤ ਤੇਜ ਰਫਤਾਰ ਨਾਲ ਅਗੇ ਵੱਧ ਰਿਹਾ ਹੈ। 
ਅੱਜ ਦਾ ਗੁਲਾਮ ਸਿੱਖ-ਆਜ਼ਾਦ ਹੋ ਕੇ 
ਆਪਣੇ ਪਰਮ ਪਿਆਰੇ ਖਾਲਸਤਾਨ ਨੂੰ ਦੁਨੀਆਂ ਦੇ 
ਸਫਲ ਮੁਲਕਾਂ ਤੋਂ ਪਿੱਛੇ ਨਹੀਂ ਰਹਿਣ ਦੇਵੇਗਾ। 
ਦਲ ਖਾਲਸਾ ਅਲਾਇੰਸ

ਜਿਹੜਾ ਅੱਜ ਦਾ ਗੁਲਾਮ ਸਿੱਖ, 
ਮਸ਼ੀਨਾਂ, ਮੋਟਰਾਂ, ਇੰਜਨਾਂ, ਹਵਾਈ ਜਹਾਜਾਂ, ਕੰਪਿੳਟਰਾਂ, 
ਆਦਕ ਦੀਆਂ ਆਂਦਰਾਂ ਖੋਲ੍ਹਣ ਤੇ ਜੋੜਨ ਵਿੱਚ ਕਿਸੇ ਨਾਲੋਂ ਪਿਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਦੇਸ਼ ਦਾ ਪ੍ਰਧਾਨ ਮੰਤਰੀ, ਸਟੇਟ ਦਾ ਮੁਖ ਮੰਤਰੀ, ਪੁਲਿਸ ਚੀਫ, 
ਫੌਜ ਦਾ ਜਰਨੈਲ, ਅਤੇ ਵਿਦੇਸ਼ੀ ਸਿਆਸਤ ਚ ਹਿਸੇਦਾਰ ਬਣ ਸਕਦਾ ਹੈ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਪਸ਼ੂਆਂ, ਪੰਛੀਆਂ ਅਤੇ ਮਨੁੱਖਾਂ ਦੇ ਸਿਹਤ ਵਿਗਿਆਨ 
ਦੀਆਂ ਸਿਖਰਾਂ ਛੋਹਣ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਰਿਹਾ। 
ਜਿਹੜਾ ਅੱਜ ਦਾ ਗੁਲਾਮ ਸਿੱਖ, 
ਖੇਡਾਂ ਚ, ਕਾਰੋਬਾਰਾਂ ਚ ਬਹੁਤ ਤੇਜ ਰਫਤਾਰ ਨਾਲ ਅਗੇ ਵੱਧ ਰਿਹਾ ਹੈ। 
ਅੱਜ ਦਾ ਗੁਲਾਮ ਸਿੱਖ-ਆਜ਼ਾਦ ਹੋ ਕੇ 
ਆਪਣੇ ਪਰਮ ਪਿਆਰੇ ਖਾਲਸਤਾਨ ਨੂੰ ਦੁਨੀਆਂ ਦੇ 
ਸਫਲ ਮੁਲਕਾਂ ਤੋਂ ਪਿੱਛੇ ਨਹੀਂ ਰਹਿਣ ਦੇਵੇਗਾ। 
ਦਲ ਖਾਲਸਾ ਅਲਾਇੰਸ

Wednesday, December 17, 2014

ਅਖੌਤੀ ਸੁਧਾਰ ਕਮੇਟੀ ਦਾ ਅਖੌਤੀ ਡਾਕਟਰ ਚੌਧਰੀ ਤਰਲੋਚਨ ਸਿੰਘ ਨਾਹਲ

ਅਖੌਤੀ ਸੁਧਾਰ ਕਮੇਟੀ ਦਾ ਅਖੌਤੀ ਡਾਕਟਰ ਚੌਧਰੀ ਤਰਲੋਚਨ ਸਿੰਘ ਨਾਹਲ
ਇਹ ਅਖੌਤੀ ਡਾਕਟਰ ਕਿਹੰਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਨਹੀਂ ਸੀ ਹੋਏ, 
ਉਹ ਤਾਂ ਬੁੱਢਾ ਹੋ ਗਿਆ ਸੀ ਤੇ ਰੱਬ ਨੂੰ ਪਿਆਰਾ ਹੋ ਗਿਆ ਸੀ।

ਅਖੌਤੀ ਸੁਧਾਰ ਕਮੇਟੀ ਦਾ ਅਖੌਤੀ ਡਾਕਟਰ ਚੌਧਰੀ ਤਰਲੋਚਨ ਸਿੰਘ ਨਾਹਲ
ਇਹ ਅਖੌਤੀ ਡਾਕਟਰ ਕਿਹੰਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਨਹੀਂ ਸੀ ਹੋਏ, 
ਉਹ ਤਾਂ ਬੁੱਢਾ ਹੋ ਗਿਆ ਸੀ ਤੇ ਰੱਬ ਨੂੰ ਪਿਆਰਾ ਹੋ ਗਿਆ ਸੀ।


Tuesday, December 16, 2014

ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007 ਬਰੀ

ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007 ਬਰੀ


ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007 ਬਰੀ




     ਲੁਧਿਆਣਾ ਦੀ ਮਾਣਯੋਗ ਅਦਾਲਤ ਦੇ ਵਧੀਕ ਸੈਸ਼ਨਜ਼ ਜੱਜ ਸ੍ਰੀ ਹਰੀ ਸਿੰਘ ਗਰੇਵਾਲ ਨੇ 14 ਅਕਤੂਬਰ 2007 ਨੂੰ ਸ਼ਿੰਗਾਰ ਸਿਨਮਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਗਰਦਾਨੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਤਰਲੋਕ ਸਿੰਘ ਵਾਸੀ ਮੁੱਲਾਂਪੁਰ, ਲ਼ੁਧਿਆਣਾ, ਭਾਈ ਹਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਇੰਦਰਾ ਨਗਰ, ਲੁਧਿਆਣਾ ਤੇ ਭਾਈ ਰਵਿੰਦਰ ਸਿੰਘ ਪੁੱਤਰ ਸ੍ਰੀ ਰਾਮ ਚੰਦ ਵਾਸੀ ਅਬਦੁੱਲਾਪੁਰ ਬਸਤੀ, ਲੁਧਿਆਣਾ ਨੂੰ ਬਰੀ ਕਰ ਦਿੱਤਾ ਹੈ। ਭਾਈ ਸੰਦੀਪ ਸਿੰਘ ਉਰਫ ਹੈਰੀ ਵਾਸੀ ਘੁਮਾਣ, ਲੁਧਿਆਣਾ ਦੀ ਚਲਦੇ ਕੇਸ ਦੌਰਾਨ ਜੇਲ੍ਹ ਵਿਚ ਹੀ ਮੌਤ ਹੋ ਚੁੱਕੀ ਹੈ।
     ਜਿਕਰਯੋਗ ਹੈ ਕਿ 14 ਅਕਤੂਬਰ 2007 ਨੂੰ ਲੁਧਿਆਣਾ ਦੀ ਸੰਗਣੀ ਆਬਾਦੀ ਵਿਚ ਸਥਿਤ ਸ਼ਿੰਗਾਰ ਸਿਨਮਾ ਵਿਚ ਈਦ ਵਾਲੇ ਦਿਨ ਐਤਵਾਰ ਨੂੰ ਭੋਜਪੁਰੀ ਫਿਲ਼ਮ ਜਨਮ-ਜਨਮ ਕਾ ਸਾਥ ਚੱਲ ਰਹੀ ਸੀ ਤੇ ਫਿਲਮ ਦੀ ਇੰਟਰਵਲ ਤੋਂ ਇਕਦਮ ਬਾਅਦ ਕਰੀਬ 8.35 ਸ਼ਾਮ ਨੂੰ ਇੱਕ (ਜਾਂ ਦੋ) ਬੰਬ ਧਮਾਕਾ ਹੋਇਆ ਸੀ ਜਿਸ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 42 ਦੇ ਕਰੀਬ ਜਖਮੀ ਹੋ ਗਏ ਸਨ। ਇਸ ਘਟਨਾ ਲਈ ਥਾਣਾ ਡਵੀਜ਼ਨ ਨੰਬਰ 6 ਵਿਚ ਮੁੱਕਦਮਾ ਨੰਬਰ 238 ਮਿਤੀ 14-10-2007 ਅਧੀਨ ਧਾਰਾ 302, 307 ਆਈ.ਪੀ.ਸੀ., 3/4/5  ਬਾਰੂਦ ਐਕਟ ਵਿਚ ਸ਼ਿੰਗਾਰ ਸਿਨਮਾ ਦੇ ਮੈਨੇਜਰ ਗੋਪਾਲ ਕ੍ਰਿਸ਼ਨ ਦੇ ਬਿਆਨਾਂ 'ਤੇ ਅਣਪਛਾਤਿਆਂ ਵਿਅਕਤੀਆਂ ਉਪਰ ਮੁਕੱਦਮਾ ਦਰਜ਼ ਕੀਤਾ ਗਿਆ ਸੀ।
     ਇਸ ਸਬੰਧੀ ਜਾਣਕਾਰੀ ਦਿੰਦਿਆ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਵਲੋਂ ਪੇਸ਼ ਕੀਤੇ ਚਲਾਨ ਮੁਤਾਬਕ 12 ਨਵੰਬਰ 2007 ਨੂੰ ਸਰਕਾਰੀ ਗਵਾਹ ਜਸਪਾਲ ਸਿੰਘ ਦੇ ਬਿਆਨਾਂ ਉਪਰ ਉਕਤ ਚਾਰ ਦੋਸ਼ੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਦੇ ਉਹਨਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਗਈ ਤੇ ਜਿਸ ਤਹਿਤ ਰਵਿੰਦਰ ਸਿੰਘ, ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਦਸੰਬਰ 2007 ਵਿਚ ਗ੍ਰਿਫਤਾਰ ਕਰ ਲਿਆ ਗਿਆ ਤੇ ਹਰਮਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।ਮਾਰਚ 2008 ਵਿਚ ਪੁਲਿਸ ਨੇ ਕੋਰਟ ਵਿਚ ਚਲਾਨ ਪੇਸ਼ ਕੀਤਾ ਤੇ ਤਿੰਨਾਂ ਖਿਲ਼ਾਫ ਚਾਰਜ ਲੱਗਣ ਤੋਂ ਬਾਅਦ ਸਰਕਾਰੀ ਗਵਾਹੀਆਂ ਦਰਜ਼ ਹੋਣੀਆਂ ਸ਼ੂਰੂ ਹੋਈਆਂ। 2010 ਤੱਕ 7 ਗਵਾਹੀਆਂ ਦੀ ਦਰਜ਼ ਹੋਈਆਂ ਸਨ ਤਾਂ ਅਗਸਤ 2010 ਵਿਚ ਭਾਈ ਹਰਮਿੰਦਰ ਸਿੰਘ ਦੀ ਵੀ ਗ੍ਰਿਫਤਾਰੀ ਹੋ ਗਈ ਤੇ ਚਾਰਾਂ ਖਿਲਾਫ ਚਾਰਜ ਲੱਗਣ ਤੋਂ ਬਾਅਦ ਸਾਰੀਆਂ ਗਵਾਹੀਆਂ ਮੁੜ ਸ਼ੁਰੂ ਹੋਈਆਂ ਅਤੇ ਪੁਲਿਸ ਵਲੋਂ ਕੁੱਲ 43 ਗਵਾਹੀਆਂ ਦਰਜ਼ ਕਰਵਾਈਆਂ ਗਈਆਂ। ਜਿਹਨਾਂ ਵਿਚ ਜਸਪਾਲ ਸਿੰਘ ਤੇ ਸੁਖਵੰਤ ਸਿੰਘ (ਦੋਵੇਂ ਪੁਲਸ ਟਾਊਟ ਤੇ ਪੁਲਸ ਦੇ ਪੱਕੇ ਗਵਾਹ, ਜਸਪਾਲ ਸਿੰਘ 6 ਕੇਸਾਂ ਵਿਚ ਤੇ ਸੁਖਵੰਤ ਸਿੰਘ 4 ਕੇਸਾਂ ਵਿਚ ਗਵਾਹ) ਨੇ ਚਾਰਾਂ ਦੀ ਸਨਾਖਤ ਕਰਦਿਆਂ ਖਿਲਾਫ ਗਵਾਹੀਆਂ ਦਿੱਤੀਆਂ। ਸਿੰਗਾਰ ਸਿਨਮਾ ਦਾ ਮੈਨੇਜਰ ਤੇ ਕੇਸ ਦਾ ਮੁੱਦਈ ਗੋਪਾਲ ਕ੍ਰਿਸ਼ਨ ਤੇ ਉਸਦਾ ਨੌਕਰ ਭਿੰਡੀ ਪੁਲਸ ਪਾਸ ਦਰਜ਼ ਕਰਵਾਈ ਗਵਾਹੀ ਤੋਂ ਮੁਕਰ ਗਏ ਪਰ ਗੇਟਕੀਪਰ ਹਰਿੰਦਰ ਪਾਂਡੇ ਨੇ ਡਾਵਾਂਡੋਲ ਗਵਾਹੀ ਦਿੰਦਿਆਂ ਕਦੀ ਰਵਿੰਦਰ ਸਿੰਘ ਰਿੰਕੂ ਦੀ ਨਾਮ ਲੈ ਕੇ ਸਨਾਖਤ ਕੀਤੀ, ਕਦੀ ਕਿਸੇ ਦੀ ਵੀ ਸਨਾਖਤ ਕਰਨ ਤੋਂ ਇਨਕਾਰੀ ਹੋਇਆ ਤੇ ਕਦੀ ਰਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਦੀ ਸਰੀਰਕ ਬਣਤਰ ਤੋਂ ਸਨਾਖਤ ਕੀਤੀ ਤੇ ਕਦੇ ਕਿਹਾ ਕਿ ਸਿਨੇਮਾ ਵਿਚ ਫਿਲਮ ਦੇਖਣ ਵਾਲੇ ਜਿਆਦਾ ਪਰਵਾਸੀ ਸਨ ਤੇ ਸਿਨੇਮਾ ਹਾਲ ਵਿਚ ਹਨੇਰਾ ਹੋਣ ਕਰਕੇ ਕੁਝ ਦਿਖਾਈ ਨਾ ਦਿੱਤਾ। ਇਸ ਤੋਂ ਇਲਾਵਾ ਪੁਲਸ ਟਾਊਟ ਮੁਹੰਮਦ ਸਾਬਰ ਵੀ ਸਫਾਈ ਧਿਰ ਦੇ ਸਵਾਲਾਂ ਅੱਗੇ ਸਥਿਰ ਨਾ ਰਹਿ ਸਕਿਆ। ਬਾਕੀ ਗਵਾਹੀਆਂ ਡਾਕਟਰਾਂ ਜਾਂ ਪੁਲਿਸ ਵਾਲਿਆਂ ਦੀਆਂ ਰਹੀਆਂ ਜਿਹਨਾਂ ਵਿਚ ਪੁਲਿਸ ਵਾਲੇ ਜਿਰ੍ਹਾ ਦੌਰਾਨ ਇਕ ਦੂਜੇ ਤੋਂ ਕਾਟਵੀਆਂ ਗੱਲਾਂ ਕਰਦੇ ਰਹੇ।
     ਸਫਾਈ ਧਿਰ ਵਲੋਂ 13  ਗਵਾਹ ਭੁਗਤਾਏ ਗਏ। ਜਿਹਨਾਂ ਵਿਚ ਮੁੱਖ ਤੌਰ 'ਤੇ ਗੁਰਪ੍ਰੀਤ ਸਿੰਘ ਦੀ ਮਾਤਾ ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਨੂੰ ਪੁਲਸ ਨੇ 1989 ਵਿਚ ਖੁਰਦ-ਬੁਰਦ ਕਰ ਦਿੱਤਾ ਸੀ ਤੇ ਵੱਡਾ ਹੋਣ ਪਰ ਗੁਰਪ੍ਰੀਤ ਸਿੰਘ ਆਪਣੇ ਪਿਤਾ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਂਣ ਲਈ ਚਾਰਾਜੋਈ ਕਰਨ ਲੱਗਾ ਤਾਂ ਪੁਲਸ ਨੇ ਉਸਨੂੰ ਤੇ ਸਾਡੇ ਪਰਿਵਾਰ ਨੂੰ ਕਈ ਵਾਰ ਧਮਕਾਇਆ ਕਿ ਉਹ ਅਜਿਹਾ ਨਾ ਕਰੇ ਪਰ ਮੇਰੇ ਪੁੱਤਰ ਨੇ ਪੁਲਿਸ ਨੂੰ ਗੱਲ ਨਾ ਮੰਨੀ ਤਾਂ ਉਸਨੂੰ ਸਤੰਬਰ 2007 ਤੋਂ ਅਨੇਕਾਂ ਕੇਸਾਂ ਵਿਚ ਫਸਾ ਦਿੱਤਾ।
     ਭਾਈ ਹਰਮਿੰਦਰ ਸਿੰਘ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਨੇ ਕੋਰਟ ਨੂੰ ਦੱਸਿਆ ਕਿ ਸਤੰਬਰ 2007 ਤੋਂ ਹੀ ਪੰਜਾਬ ਪੁਲਸ ਉਸਦੇ ਪਤੀ ਤੇ ਪਰਿਵਾਰ ਨੂੰ ਤੱੰਗ ਕਰ ਰਹੀ ਸੀ ਤੇ ਉਸਦੇ ਪਤੀ ਨੂੰ ਕਈ ਵਾਰ ਥਾਣਿਆ ਵਿਚ ਸੱਦ ਕੇ ਤਸ਼ੱਦਦ ਕੀਤਾ ਜਾਂਦਾ ਤਾਂ ਅੰਤ 26-11-2007 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਵਲੋਂ ਉਸਦੇ ਪਤੀ ਉਪਰ ਅਥਾਹ ਤਸ਼ੱਦਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਦਾ ਪਤੀ ਸ਼ਾਮ ਨੂੰ ਦਵਾਈ ਲੈਣ ਗਿਆ ਮੁੜ ਵਾਪਸ ਘਰ ਨਹੀਂ ਆਇਆ ਤਾਂ ਉਸ ਵਲੋਂ ਹਾਈਕੋਰਟ ਵਿਚ 01-12-2007 ਨੂੰ ਰਿੱਟ ਦਾਖਲ ਕੀਤੀ ਗਈ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਨੂੰ ਪੁਲਿਸ ਨੇ ਕਈ ਕੇਸਾਂ ਵਿਚ ਭਗੌੜਾ ਕਰਾਰ ਦੇ ਦਿੱਤਾ ਤੇ ਪਰਿਵਾਰ ਉਪਰ ਦਬਾਅ ਪਾ ਕੇ ਰਿੱਟ ਵਾਪਸ ਕਰਵਾ ਦਿੱਤੀ ਗਈ।
     ਭਾਈ ਰਵਿੰਦਰ ਸਿੰਘ ਰਿੰਕੂ ਦੇ ਸਬੰਧ ਵਿਚ ਬੀਬੀ ਸੁਰਜੀਤ ਕੌਰ ਭਾਟੀਆਂ ਕੌਂਸਲਰ ਲੁਧਿਆਣਾ ਨੇ ਗਵਾਹੀ ਦਿੱਤੀ ਕਿ ਰਵਿੰਦਰ ਸਿੰਘ ਨੂੰ 24-12-2007 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਨੇ ਉਸਦੇ ਘਰੋਂ ਚੁੱਕ ਲਿਆ ਸੀ ਤੇ ਉਸਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਸੀ ਮਿਲਿਆ ਤੇ ਰਵਿੰਦਰ ਸਿੰਘ ਦਾ ਥ੍ਰੀਵੀਲ੍ਹਰ ਵੀ ਉਸੇ ਦਿਨ ਪੁਲਸ ਆਪਣਟ ਨਾਲ ਲੈ ਗਈ ਸੀ ਪਰ ਪੁਲਸ ਨੇ ਰਵਿੰਦਰ ਸਿੰਘ ਦੀ ਗ੍ਰਿਫਤਾਰੀ 30-12-2007 ਨੂੰ ਤੇ ਉਸੇ ਦਿਨ ਅੱਧਾ ਕਿਲੋ ਆਰ.ਡੀ.ਐੱਕਸ ਦੀ ਬਰਾਮਦਗੀ ਗਲੀ ਵਿਚ ਖੜੇ ਥ੍ਰੀਵੀਲ੍ਹਰ ਵਿਚੋਂ ਤੇ 01-01-2008 ਨੂੰ ਸਿਨੇਮਾ ਟਿਕਟਾਂ ਦੀ ਬਰਾਮਦਗੀ ਘਰ ਵਿਚੋਂ ਦਿਖਾਈ ਸੀ।ਇਸ ਤੋਂ ਇਲਾਵਾ ਪੁਲਿਸ ਵਲੋਂ ਪੇਸ਼ ਕੀਤੇ ਚਲਾਨਾਂ ਤੇ ਕੋਰਟ ਵਿਚ ਵੱਡੀਆਂ ਊਣਤਾਈਆਂ ਦਾ ਲਾਭ ਵੀ ਮਿਲਿਆ ਜਿਸ ਤਰ੍ਹਾਂ ਕਿ ਪੁਲਿਸ ਚਲਾਨ ਵਿਚ ਕਿਤੇ ਤਾਂ ਇਕ ਬੰਬ ਧਮਾਕਾ ਹੋਣ ਦੀ ਗੱਲ ਕੀਤੀ ਗਈ ਹੈ ਤੇ 2 ਗਵਾਹ ਸਿਨੇਮਾ ਹਾਲ ਵਿਚ 2 ਬੰਬ ਧਮਾਕੇ ਹੋਣ ਦੀ ਗੱਲ ਕਰ ਗਏ। ਬੰਬ ਧਮਾਕੇ ਦੀ ਜਗਾਂ੍ਹ ਸਬੰਧੀ ਕਿ ਬੰਬ ਧਮਾਕਾ ਸਿਨੇਮਾ ਹਾਲ ਵਿਚ ਕਿਸ ਜਗ੍ਹਾ ਹੋਇਆ ਬਾਰੇ ਵੀ ਪੁਲਿਸ ਕੇਸ ਦੁਬਿਧਾਪੂਰਨ ਸੀ।
     ਅੱਜ ਦੇਰ ਸ਼ਾਮ ਕਰੀਬ 8 ਵਜੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਰਵਿੰਦਰ ਸਿੰਘ ਰਿਹਾ ਹੋ ਗਏ ਪਰ ਭਾਈ ਹਰਮਿੰਦਰ ਸਿੰਘ ਉਪਰ 2 ਕੇਸ ਅਜੇ ਵਿਚਾਰ ਅਧੀਨ ਹੋਣ ਕਾਰਨ ਉਹਨਾਂ ਦੀ ਰਿਹਾਈ ਨਹੀ ਹੋਈ।

ਹਿੰਦੂ ਅੱਤਵਾਦ ਨੂੰ ਵੀ, ਮੁਗਲਾਂ ਦੇ ਅੱਤਵਾਦ ਵਾਂਗ ਹਰਾ ਦਿਆਂਗੇ। ਦਲ ਖਾਲਸਾ ਅਲਾਇੰਸ

ਖਾਲਸਤਾਨ ਦੀ ਪ੍ਰਾਪਤੀ ਲਈ ਸਾਡੀ ਭਾਵਨਾ ਮਜ਼ਬੂਤ ਹੈ ਜੋ ਕਦੇ ਵੀ ਟੁੱਟ ਨਹੀਂ ਸਕਦੀ। 
ਅਸੀਂ ਹਿੰਦੂ ਅੱਤਵਾਦ ਨੂੰ ਵੀ, ਮੁਗਲਾਂ ਦੇ ਅੱਤਵਾਦ ਵਾਂਗ ਹਰਾ ਦਿਆਂਗੇ। 
ਦਲ ਖਾਲਸਾ ਅਲਾਇੰਸ

ਖਾਲਸਤਾਨ ਦੀ ਪ੍ਰਾਪਤੀ ਲਈ ਸਾਡੀ ਭਾਵਨਾ ਮਜ਼ਬੂਤ ਹੈ ਜੋ ਕਦੇ ਵੀ ਟੁੱਟ ਨਹੀਂ ਸਕਦੀ। 
ਅਸੀਂ ਹਿੰਦੂ ਅੱਤਵਾਦ ਨੂੰ ਵੀ, ਮੁਗਲਾਂ ਦੇ ਅੱਤਵਾਦ ਵਾਂਗ ਹਰਾ ਦਿਆਂਗੇ। 
ਦਲ ਖਾਲਸਾ ਅਲਾਇੰਸ

Monday, December 15, 2014

ਜਿ਼ੰਦਗੀ ਹਿੰਦੋਸਤਾਨੀ ਗੁਲਾਮੀ ਚ ਮਹਿਮਾਨ, ਦਲ ਖਾਲਸਾ ਅਲਾਇੰਸ

ਕੁੱਝ ਕੁ ਦਿਨ ਦੀ ਮੇਰੀ ਜਿ਼ੰਦਗੀ ਹਿੰਦੋਸਤਾਨੀ ਗੁਲਾਮੀ ਚ ਮਹਿਮਾਨ ਹੈ, 
ਫਿਰ ਵੀ ਮੇਰੇ ਚਿਹਰੇ ਤੇ ਆਜ਼ਾਦੀ ਪਰਤ ਆਉਣ ਦੀ ਮੁਸਕਾਨ ਹੈ। 
ਦਲ ਖਾਲਸਾ ਅਲਾਇੰਸ


ਕੁੱਝ ਕੁ ਦਿਨ ਦੀ ਮੇਰੀ ਜਿ਼ੰਦਗੀ ਹਿੰਦੋਸਤਾਨੀ ਗੁਲਾਮੀ ਚ ਮਹਿਮਾਨ ਹੈ, 
ਫਿਰ ਵੀ ਮੇਰੇ ਚਿਹਰੇ ਤੇ ਆਜ਼ਾਦੀ ਪਰਤ ਆਉਣ ਦੀ ਮੁਸਕਾਨ ਹੈ। 
ਦਲ ਖਾਲਸਾ ਅਲਾਇੰਸ

Thursday, December 11, 2014

ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ, ਮਾਨੋਚਾਹਲੀਏ

ਫੁੱਲਾਂ ਲਾਏ ਜ਼ਖਮ ਨੇ ਸਾਨੂੰ ਵਧ ਕੇ ਖਾਰਾਂ ਤੋਂ ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ
ਝੂਠੀਆਂ ਕਸਮਾਂ ਝੂਠੇ ਵਾਦੇ, ਸ਼ਰਮ ਨਹੀ ਇਨਸਾਨਾਂ ਨੂੰ
ਪਲ-ਪਲ ਮਗਰੋਂ ਲੈਂਦੇ, ਜਿਹੜੇ ਬਦਲ ਇਮਾਨਾਂ ਨੂੰ
ਦਿਲ ਨੂ ਮਿਲੇ ਨਾ ਚੈਨ ਕਦੇ ਵੀ ਬੇਕਰਾਰਾਂ ਤੋਂ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

ਜ਼ਿੰਦਗੀ ਦੇ ਵਿਚ ਟਕਰੇ ਸਾਨੂੰ ਯਾਰ ਅਵੱਲੇ ਨੇ ,
ਖੁਸ਼ੀਆਂ ਦੀ ਥਾਂ ਪਾ ਗਏ ਬਹੁਤੇ ਹੰਝੂ ਪੱਲੇ ਨੇ
ਅਕਿਰਤਘਨਾ ਤੋਂ ਡਰੀਏ , ਖਤਰਾ ਨਾਂ ਤਲਵਾਰਾਂ ਤੋਂ ,
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

ਖੁਦ ਮੰਜ਼ਲਾਂ ਤੋ ਭਟਕੇ ਰਾਹ ਦੂਜਿਆਂ ਨੂੰ ਦੱਸਦੇ ਨੇ
ਹਾਸੇ ਖੋਹ ਕੇ ਸੱਜਣਾ ਦੇ ਇਹ ਫਿਰ ਵੀ ਹੱਸਦੇ ਨੇ
ਪਹਿਲੂ ਆਪਣਾ ਸਾੰਭ ਰਖਿਓ ਝੂਠਿਆਂ ਦੇ ਇਕਰਾਰਾਂ ਤੋਂ
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

ਪੁਛਿਆ ਨਾ ਕੋਈ ਹਾਲ ਨੈਣਾ ਚੋਂ ਵਗਦੇ ਨੀਰਾਂ ਦਾ
ਜਾਗ ਕੇ ਗਈਆਂ ਸੌਂ, ਤੇ ਕਰੀਏ ਕੀ ਤਕਦੀਰਾਂ ਦਾ
‘ਮਾਨੋਚਾਹਲੀਏ’ ਕੁਝ ਨਹੀ ਖੱਟਿਆ ਅਸੀਂ ਬਹਾਰਾਂ ਤੋਂ
ਬਚ ਕੇ ਰਹਿਣਾ ਸੱਜਣੋ ਦਗੇਬਾਜ਼ ਜਿਹੇ ਯਾਰਾਂ ਤੋਂ

Sunday, December 7, 2014

ਨਾਨਕਸ਼ਾਹੀ ਕੈਲੰਡਰ ਦੇ ਕਤਲ ਵਾਸਤੇ ਯੋਜਨਾ ਬਣਾਈ ਗਈ ਹੈ


ਜਿਸ ਦਿਨ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੈ। ਉਸ ਦਿਨ ਤੋਂ ਕੁੱਝ ਤਾਕਤਾਂ ਜਿਨ੍ਹਾਂ ਵਿੱਚ ਅਖੌਤੀ ਸੰਤ ਸਮਾਜ਼ ਵੀ ਸ਼ਾਮਲ ਹੈ, ਇਸਦੇ ਪਿਛੇ ਹੱਥ ਧੋ ਕੇ ਪਈਆਂ ਹਨ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਆਮ ਸਿੱਖਾਂ ਵਿੱਚ ਬੜੀ ਖੁਸ਼ੀ ਅਤੇ ਸਕੂਨ ਸੀ ਕਿ ਗੁਰਪੁਰਬ ਅਤੇ ਸਿੱਖੀ ਨਾਲ ਸਬੰਧਤ ਹੋਰ ਦਿਹਾੜਿਆਂ ਬਾਰੇ ਹੁਣ ਇੱਕ ਪੱਕੀ ਤਰੀਕ ਨੀਅਤ ਹੋ ਜਾਵੇਗੀ। ਲੇਕਿਨ ਇਸ ਨਾਲ ਸਿੱਖ ਹਿੰਦੁਆਂ ਨਾਲ ਵਖਰੇ ਜਰੂਰ ਦਿਖਾਈ ਦਿੰਦੇ ਸਨ। ਅਜਿਹਾ ਆਰ.ਐਸ.ਐਸ. ਨੂੰ ਕਦੇ ਵੀ ਬਰਦਾਸ਼ਤ ਨਹੀ ਹੋ ਸਕਦਾ। ਉਸ ਦਿਨ ਤੋਂ ਹੀ ਆਰ.ਐਸ.ਐਸ. ਨੇ ਰਾਸ਼ਟਰੀਆ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਇਸ ਕੈਲੰਡਰ ਨੂੰ ਖਤਮ ਕਰਨ ਦਾ ਜਿੰਮਾਂ ਸੌਪਿਆ ਸੀ। ਰੁਲਦਾ ਸਿੰਘ ਨੇ ਸੰਤ ਸਮਾਜ ਦੇ ਇੱਕ ਵੱਡੇ ਆਗੂ ਦੇ ਸਰਹਿੰਦ ਸਥਿਤ ਡੇਰੇ ਨੂੰ ਆਪਣੀਆਂ ਸਰਗਰਮੀਆਂ ਦਾ ਅੱਡਾ ਬਣਾ ਕੇ, ਇਥੋਂ ਹੀ ਸਾਰੇ ਸੰਤ ਸਮਾਜ ਨਾਲ ਰਾਬਤਾ ਕਰਕੇ, ਇੱਕ ਦਮ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀ ਬਜਾਇ, ਸੋਧ ਦੇ ਨਾਮ ਹੇਠ ਕੁੱਝ ਛੇੜ ਛਾੜ ਕਰਕੇ ਸਿੱਖਾਂ ਦੇ ਰੋਹ ਨੂੰ ਪਰਖਿਆ। ਜਦੋਂ ਇਹ ਪਤਾ ਲੱਗਾ ਕਿ ਸਮੁੱਚੇ ਸਿੱਖ ਜਗਤ ਵਿੱਚੋਂ ਨਾ ਮਾਤਰ ਲੋਕ ਹੀ ਸੰਤ ਸਮਾਜ ਦੀ ਸੋਧ ਨੂੰ ਮੰਨਨ ਨੂੰ ਤਿਆਰ ਹਨ ਤਾਂ ਹੁਣ ਆਰ.ਐਸ ਐਸ. ਨੇ ਆਪਣਾ ਪੈਂਤੜਾ ਬਦਲ ਲਿਆ ਹੈ।
ਬੇਸ਼ੱਕ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਅੱਜ ਕੱਲ ਖਟਾਸ ਵਿਚ ਹਨ। ਪਰ ਆਰ.ਐਸ.ਐਸ. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਵਾਲੀ ਕਹਾਵਤ ਵਾਂਗੂੰ ਜਾਂਦੇ ਜਾਂਦੇ ਵੀ ਬਾਦਲ ਦਲ ਤੋਂ ਜਿੰਨਾਂ ਹੋਰ ਪੰਥ ਦਾ ਬੁਰਾ ਹੋ ਸਕੇ ਕਰਵਾਉਣਾ ਚਾਹੁੰਦੀ ਹੈ। ਇਥੇ ਸੁਖਬੀਰ ਸਿੰਘ ਬਾਦਲ ਵੀ ਸੋਚਦੇ ਹਨ ਕਿ ਸ਼ਾਇਦ ਬਾਪੁ ਵਾਲਾ ਦਾ ਪੱਤਾ ਸੂਤ ਆ ਹੀ ਜਾਵੇ ਤੇ ਇੱਕ ਵਾਰ ਆਰ.ਐਸ. ਐਸ. ਦੀ ਮੰਨ ਕੇ ਵੇਖ ਲੈਣੀ ਚਾਹੀਦੀ ਹੈ। ਇੱਕ ਦੂਜੇ ਦੀ ਮਦਦ ਦੋਹਾਂ ਦੀ ਲੋੜ ਹੋ ਸਕਦੀ ਹੈ, ਪਰ ਇਹ ਮੁਫਾਦ ਸਿੱਖਾਂ ਜਾਂ ਸਿੱਖੀ ਵਾਸਤੇ ਬਹੁਤ ਨੁਕਸਾਨ ਦੇਹ ਸਾਬਤ ਹੋਣਗੇ।
ਅਤਿਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਵਾਸਤੇ ਜਿਹੜੀ ਯੋਜਨਾ ਬਣਾਈ ਗਈ ਹੈ, ਉਸ ਅਨੁਸਾਰ ਹੁਣ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਹੀ ਨਹੀ ਸਗੋਂ ਸੋਧ ਕੀਤਾ ਕੈਲੰਡਰ ਵੀ ਨਾਲ ਹੀ ਰੱਦ ਕਰਕੇ, ਬਿਕ੍ਰਮੀ ਕੈਲੰਡਰ ਨੂੰ ਹੀ ਲਾਗੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਸ. ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਤਾਂ ਮੌਜੂਦਾ ਕੰਮ ਕਰਦੀ ਸ਼੍ਰੋਮਣੀ ਕਮੇਟੀ ਦੇ ਆਪਣੇ ਧੜੇ ਵਿਚ ਨਾ ਗਿਣੇ ਵਾਲੇ ਐਗਜੈਕਟਿਵ ਮੈਂਬਰਾਂ ਨੂੰ ਬੁਲਾਕੇ ਉਹਨਾਂ ਦੀ ਸਹਿਮਤੀ ਲੈਣ ਦਾ ਯਤਨ ਕੀਤਾ ਗਿਆ। ਲੇਕਿਨ ਉਹਨਾਂ ਵੱਲੋਂ ਸੰਪੂਰਨ ਸਹਿਮਤੀ ਨਾ ਮਿਲਣ ਦਾ ਪਤਾ ਲਗਾ ਹੈ। ਇਸ ਪਿੱਛੋਂ ਸ. ਬਾਦਲ ਨੇ ਤਿੰਨੇ ਤਖਤਾਂ ਦੇ ਜਥੇਦਾਰਾਂ ਅਤੇ ਸੰਤ ਸਮਾਜ਼ ਦੇ ਆਗੂਆਂ ਦੀ ਸਹਿਮਤੀ ਦੀ ਮੋਹਰ ਵੀ ਲਗਵਾ ਲਈ ਹੈ। ਹੁਣ ਕਿਸੇ ਵੇਲੇ ਵੀ ਸਿੱਖ ਪੰਥ ਨੂੰ ਇਹ ਹਿਰਦੇਵੇਦਿਕ ਖਬਰ ਸੁਨਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਜਥੇਦਾਰਾਂ ਨੇ ਦੋਹਾਂ ਕੈਲੰਡਰਾਂ ਨੂੰ ਇਹ ਆਖਕੇ ਰੱਦ ਕਰ ਦਿੱਤਾ ਹੈ ਕਿ ਇਸ ਨਾਲ ਕੌਮ ਵਿਚ ਭੰਬਲਭੂਸਾ ਪੈਦਾ ਹੋ ਰਿਹਾ ਸੀ, ਇਸ ਵਾਸਤੇ ਦੋਹੇ ਰੱਦ ਕੀਤੇ ਜਾਦੇ ਹਨ। ਪਰ ਅਸਲ ਵਿਚ ਇਹ ਆਰ.ਐਸ.ਐਸ. ਦੇ ਕਹਿਣ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੀ ਹੋਵੇਗਾ। ਇਸ ਸਬੰਧੀ ਸਿੱਖ ਜਗਤ ਦਾ ਰੋਹ ਕਿਹੜੀ ਕਰਵਟ ਬਦਲਦਾ ਹੈ ਇਹ ਭਾਣਾ ਵਰਤਨ ਉਪਰੰਤ ਹੀ ਪਤਾ ਲੱਗੇਗਾ।
http://gursikhnews.com/2014/12/article/711#sthash.d44f481H.dpuf

Monday, November 24, 2014

ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। Posted by Dal Khalsa Alliance

ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ।     
ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ।     
     

     ਪੰਜਾਬ ਵਿਚ ਨਸ਼ਿਆਂ ਦੀ ਅੰਨ੍ਹੇਵਾਹ ਵਰਤੋਂ ਹੁਣ ਨੌਜਵਾਨਾਂ ਦੇ ਰੁਜ਼ਗਾਰ ਦੇ ਰਾਹ ਵਿਚ ਵੀ ਰੋੜਾ ਬਣਨ ਲੱਗੀ ਹੈ। ਫੌਜ ਵਿਚ ਭਰਤੀ ਸਮੇਂ ਪੰਜਾਬੀ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਫੌਜ ਵੱਲੋਂ ਪੰਜਾਬ ਵਿਚ ਕੀਤੀਆਂ ਜਾਂਦੀਆਂ ਭਰਤੀ ਰੈਲੀਆਂ ਵਿਚ ਨੌਜਵਾਨਾਂ ਲਈ ਡਰੱਗ ਟੈਸਟ ਸ਼ੁਰੂ ਕਰ ਦਿੱਤਾ ਹੈ। ਹਾਲੇ ਤੱਕ ਇਹ ਟੈਸਟ ਸਿਰਫ ਪੰਜਾਬ ਵਿਚ ਹੋ ਰਹੀਆਂ ਭਰਤੀ ਰੈਲੀਆਂ ਤੱਕ ਸੀਮਤ ਹਨ। ਅਸਲ ਵਿਚ ਇਸ ਸਾਲ ਜੁਲਾਈ ਵਿਚ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਵੱਲੋਂ ਦੇਸ਼ ਭਰ ਦੇ ਡਰੱਗਜ਼ ਨਾਲ ਸਬੰਧਤ ਜਿਹੜੇ ਅੰਕੜੇ ਨਸ਼ਰ ਕੀਤੇ ਹਨ, ਉਨ੍ਹਾਂ ਵਿਚ ਪੰਜਾਬ ਪਹਿਲੇ ਨੰਬਰ ‘ਤੇ ਰਹਿਣ ਕਰ ਕੇ ਸੂਬੇ ਦੇ ਨੌਜਵਾਨਾਂ ਉਤੇ ਸ਼ੱਕ ਦੀ ਸੂਈ ਆਈ ਹੈ।
     ਐਨæਸੀæਆਰæਬੀæ ਦੀ ਇਸ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ 2012 ਵਿਚ ਪੰਜਾਬ ਵਿਚ ਡਰੱਗਜ਼ ਦੇ 10,220 ਕੇਸ ਦਰਜ ਹੋਏ। ਸੈਨਾ ਨੂੰ ਨਸ਼ੀਲੇ ਪਦਾਰਥਾਂ ਨਾਲ ਕਾਰਗੁਜ਼ਾਰੀ ਵਧਾਉਣ ਦਾ ਸ਼ੱਕ ਪਹਿਲੀ ਵਾਰ ਉਦੋਂ ਪਿਆ ਸੀ ਜਦੋਂ 2012 ਵਿਚ ਪੰਜਾਬ ਅਤੇ ਰਾਜਸਥਾਨ ਵਿਚ ਭਰਤੀ ਰੈਲੀਆਂ ਦੇ ਸਥਾਨ ਦੇ ਬਾਹਰੋਂ ਵੱਡੀ ਗਿਣਤੀ ਸਰਿੰਜਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਖਾਲੀ ਸ਼ੀਸ਼ੀਆਂ ਮਿਲੀਆਂ ਸਨ। ਫੌਜ ਵਿਚ ਭਰਤੀ ਲਈ ਫਿਜ਼ੀਕਲ ਟੈਸਟ ਇਸ ਤਰ੍ਹਾਂ ਡਿਜ਼ਾਈਨ ਕੀਤੇ ਹੁੰਦੇ ਹਨ ਕਿ ਬਿਹਤਰ ਕਾਰਗੁਜ਼ਾਰੀ ਵਾਲੇ ਨੂੰ ਵੱਧ ਅੰਕ ਮਿਲਦੇ ਹਨ। ਵੱਡੀ ਗਿਣਤੀ ਵਿਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਸਭ ਤੋਂ ਵੱਧ ਫੌਜ ਵਿਚ ਭਰਤੀ ਨੂੰ ਤਰਜੀਹ ਦਿੰਦੀ ਹੈ ਪਰ ਨਸ਼ਿਆਂ ਦੀ ਬਦਨਾਮੀ ਦੇ ਛਿੱਟੇ ਹੁਣ ਉਨ੍ਹਾਂ ਦੇ ਭਵਿੱਖ ‘ਤੇ ਵੀ ਪੈਣ ਲੱਗੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਰੂਪ ਧਾਰ ਗਿਆ ਹੈ ਤੇ ਇਸ ਵਰ੍ਹੇ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਪਿੱਛੋਂ ਅਕਾਲੀ-ਭਾਜਪਾ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਵਿਆਪਕ ਮੁਹਿੰਮ ਵਿੱਢੀ ਸੀ ਤੇ ਪੁਲਿਸ ਨੇ ਵੱਡੀ ਗਿਣਤੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ, ਪਰ ਆਰਥਿਕ ਤੰਗੀ ਤੇ ਤਸਕਰੀ ਵਿਚ ਸਰਕਾਰ ਦੇ ਕੁਝ ਮੰਤਰੀਆਂ ਤੇ ਆਗੂਆਂ ਦੇ ਨਾਂ ਬੋਲਣ ਪਿੱਛੋਂ ਅਕਾਲੀ ਦਲ ਕਾਰਵਾਈ ਤੋਂ ਝਿਜਕ ਗਿਆ। ਅਕਾਲੀ ਦਲ ਵੱਲੋਂ ਸੂਬੇ ਵਿਚ ਵੱਡੀ ਗਿਣਤੀ ਖੋਲ੍ਹੇ ਨਸ਼ਾ ਛੁਡਾਊ ਕੇਂਦਰ ਵੀ ਬੰਦ ਹੋਣ ਕੰਢੇ ਆ ਗਏ ਹਨ। ਸਰਕਾਰ ਇਨ੍ਹਾਂ ਕੇਂਦਰ ਵਿਚ ਲੋੜੀਂਦੀ ਦਵਾਈ ਤੇ ਸਟਾਫ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ। ਸਰਕਾਰ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਬੁਪਰੋ ਨੌਰਫਿਨ ਐਂਡ ਨੋਲੌਕਸਨ ਦਵਾਈ ਨਹੀਂ ਖ਼ਰੀਦੀ ਗਈ। ਮਹਿੰਗੀ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ 228 ਦਵਾਈਆਂ ਦੀ ਸੂਚੀ ਵਿਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
     ਪੰਜਾਬ ਸਰਕਾਰ ਦੋਸ਼ ਲਾਉਂਦੀ ਆ ਰਹੀ ਹੈ ਕਿ ਕੇਂਦਰ ਸਰਕਾਰ ਦੀ ਅਣਦੇਖੀ ਕਾਰਨ ਸੂਬੇ ਵਿਚ ਨਸ਼ਿਆਂ ਦੀ ਸਪਲਾਈ ਵਧੀ ਹੈ ਤੇ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂæਪੀæਏæ ਸਰਕਾਰ ਨੇ ਸੂਬੇ ਨੂੰ ਅਣਗੌਲਿਆ ਕੀਤਾ ਹੈ। ਪਿਛਲੀ ਯੂæਪੀæਏæ ਸਰਕਾਰ ਸਮੇਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੀ ਪੰਜਾਬ ਫੇਰੀ ਦੌਰਾਨ ਸੂਬੇ ਦੇ 10 ਵਿਚੋਂ ਸੱਤ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਣ ਦੀ ਗੱਲ ਆਖ ਚੁੱਕੇ ਹਨ ਪਰ ਇਸ ਪਾਸੇ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਸਮਝੀ ਗਈ। ਹੁਣ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਆਉਣ ‘ਤੇ ਵੀ ਇਸ ਮੁੱਦੇ ਨੂੰ ਅਣਗੌਲਿਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਵਿਚ ਨਸ਼ਿਆਂ ਦੀ ਵੱਡੇ ਪੱਧਰ ‘ਤੇ ਵਰਤੋਂ ਦੀ ਗੱਲ ਮੰਨ ਕੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਇਸ ਖ਼ਿਲਾਫ ਮੁਹਿੰਮ ਵਿੱਢਣ ਲਈ ਆਖ ਚੁੱਕੇ ਹਨ ਪਰ ਸਾਰੀ ਗੱਲ ਇਸ ਮੁਹਿੰਮ ਲਈ ਫੰਡਾਂ ਦੀ ਘਾਟ ‘ਤੇ ਅੜ ਜਾਂਦੀ ਹੈ।

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਪੰਜਾਬ ਚ ਨਸ਼ਿਆਂ ਦਾ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। Dal Khalsa Alliance

ਪੰਜਾਬ ਚ ਨਸ਼ਿਆਂ ਦਾ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। 
ਪੰਜਾਬ ਚ ਨਸ਼ਿਆਂ ਦਾ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। 


    ਕੁਝ ਮਹੀਨੇ ਪਹਿਲਾਂ ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਦੀ ਹੱਦੋਂ ਵੱਧ ਵਰਤੋਂ ਤੋਂ ਉਕਾ ਹੀ ਇਨਕਾਰ ਕੀਤਾ ਗਿਆ ਸੀ, ਪਰ ਹੁਣ ਹਾਲਾਤ ਇਹ ਬਣੇ ਹਨ ਕਿ ਨਸ਼ਿਆਂ ਦੀ ਆਮਦ ਅਤੇ ਸੇਵਨ ਹਰ ਮਰਿਆਦਾ ਪਾਰ ਕਰ ਗਏ ਜਾਪਦੇ ਹਨ। ਹੁਣ ਤਾਂ ਫੌਜ ਨੇ ਵੀ ਭਰਤੀ ਵੇਲੇ ਪੰਜਾਬੀ ਨੌਜਵਾਨਾਂ ਲਈ ਡਰੱਗ ਟੈਸਟ ਲਾਜ਼ਮੀ ਕਰ ਦਿੱਤਾ ਹੈ। ਕਾਰਗੁਜ਼ਾਰੀ ਵਧਾਉਣ ਖਾਤਰ ਨਸ਼ਿਆਂ ਦਾ ਸੇਵਨ ਅਕਸਰ ਕੀਤਾ ਜਾਂਦਾ ਹੈ। ਖੇਡਾਂ ਦੀ ਦੁਨੀਆਂ ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਪੱਛਮੀ ਦੇਸ਼ਾਂ ਵਿਚ ਤਾਂ ‘ਸਪੋਰਟਸ ਡਰੱਗਜ਼’ ਦੇ ਨਾਂ ਹੇਠ ਅਜਿਹੀਆਂ ਅਣਗਿਣਤ ਦਵਾਈਆਂ ਮਿਲ ਜਾਂਦੀਆਂ ਹਨ, ਪਰ ਇਹ ‘ਖੇਡ ਦਵਾਈਆਂ’ ਬੰਦੇ ਦੀ ਸਮਰੱਥਾ ਵਧਾਉਣ ਲਈ ਵਰਤੀਆਂ ਜਾਂਦੀਆਂ ਹਨ, ਕਾਰਗੁਜ਼ਾਰੀ ਨਹੀਂ; ਪਰ ਪੰਜਾਬ ਵਿਚ ਜਿਸ ਤਰ੍ਹਾਂ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਉਸ ਦਾ ਕਿਸੇ ਖੇਡ ਨਾਲ ਕੋਈ ਸਬੰਧ ਨਹੀਂ ਹੈ। ਇਸ ਦਾ ਸਭ ਤੋਂ ਮਾੜਾ ਅਤੇ ਭਿਅੰਕਰ ਪੱਖ ਇਹ ਹੈ ਕਿ ਇਹ ਨਸ਼ੇ ਬਿਨਾਂ ਕਿਸੇ ਰੋਕ-ਟੋਕ ਦੇ ਮਿਲ ਰਹੇ ਹਨ ਅਤੇ ਸੌਖਿਆਂ ਹੀ ਹਰ ਕਿਸੇ ਦੀ ਪਹੁੰਚ ਵਿਚ ਹਨ। ਇਸ ਸੌਖੀ ਪਹੁੰਚ ਕਾਰਨ ਹੀ ਪੰਜਾਬ ਅੱਜ ਨਸ਼ਿਆਂ ਦੇ ਇਸ ਦਰਿਆ ਵਿਚ ਤਕਰੀਬਨ ਹੜ੍ਹ ਹੀ ਚੱਲਿਆ ਹੈ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੇ ਨਸ਼ਿਆਂ ਨਾਲ ਸਬੰਧਤ ਅੰਕੜੇ ਦੱਸਦੇ ਹਨ ਕਿ ਦਰਜ ਹੋ ਰਹੇ ਅਜਿਹੇ ਕੇਸਾਂ ਵਿਚ ਅੱਜ ਕੱਲ੍ਹ ਪੰਜਾਬ ਦਾ ਪਹਿਲਾਂ ਨੰਬਰ ਹੈ ਅਤੇ ਪੰਜਾਬ ਦੇ ਇਸ ਰਿਕਾਰਡ ਨੂੰ ਆਧਾਰ ਬਣਾ ਕੇ ਹੀ ਫੌਜ ਨੇ ਪੰਜਾਬੀ ਨੌਜਵਾਨਾਂ ਦੀ ਭਰਤੀ ਬਾਰੇ ਨਵੀਂ ਸ਼ਰਤ ਲਾਈ ਹੈ।
     ਤੱਥ ਦੱਸਦੇ ਹਨ ਕਿ ਪੰਜਾਬ, ਸੰਸਾਰ ਭਰ ਵਿਚ ਨਸ਼ਿਆਂ ਦੀ ਹੋ ਰਹੀ ਸਪਲਈ ਦਾ ਲਾਂਘਾ ਰਿਹਾ ਹੈ। ਨਸ਼ਿਆਂ ਨਾਲ ਸਬੰਧਤ ਕਾਰੋਬਾਰੀਆਂ ਨੇ ਇਸ ਲਾਂਘੇ ਵਿਚੋਂ ਹੀ ਪੰਜਾਬ ਵਿਚ ਨਸ਼ਿਆਂ ਦੀ ਖਪਤ ਦੀ ਜੁਗਤ ਵੀ ਬਣਾ ਲਈ। ਨਸ਼ਿਆਂ ਦੇ ਤਾਣੇ-ਬਾਣੇ ਵਿਚ ਪੁਲਿਸ ਤਾਂ ਪਹਿਲਾਂ ਹੀ ਆਪਣੇ ਹੱਥ ਰੰਗ ਰਹੀ ਸੀ, ਜਦੋਂ ਤੋਂ ਸਿਆਸਤਦਾਨਾਂ ਨੇ ਇਸ ਕਾਰੋਬਾਰ ਵਿਚ ਪੈਰ ਰੱਖਿਆ ਹੈ, ਇਨ੍ਹਾਂ ਕਾਰੋਬਾਰੀਆਂ ਨੂੰ ਵੱਡੀ ਸਰਪ੍ਰਸਤੀ ਮਿਲ ਗਈ। ਜ਼ਾਹਿਰ ਹੈ ਕਿ ਇਨ੍ਹਾਂ ਕਾਰੋਬਾਰੀਆਂ, ਪੁਲਿਸ ਅਤੇ ਸਿਆਸਤਦਾਨਾਂ ਦੇ ਗਠਜੋੜ ਨੇ ਪੰਜਾਬ ਵਿਚ ਅਜਿਹਾ ਜਾਲ ਵਿਛਾਇਆ ਕਿ ਪੰਜਾਬ ਦੇ ਨੌਜਵਾਨ ਇਸ ਵਿਚ ਫਸਣੇ ਅਰੰਭ ਹੋ ਗਏ। ਇੰਨੇ ਸਾਲਾਂ ਤੋਂ ਸਰਕਾਰ ਨੇ ਕਿਸੇ ਵੀ ਪੱਧਰ ਉਤੇ ਇਸ ਅਲਾਮਤ ਨੂੰ ਰੋਕਣ ਦਾ ਯਤਨ ਤਾਂ ਕੀ ਕਰਨਾ ਸੀ, ਇਸ ਬਾਰੇ ਸੋਚਿਆ ਤੱਕ ਨਹੀਂ। ਹਾਂ, ਹੇਠਲੇ ਪੱਧਰ ਉਤੇ ਖਾਨਾਪੂਰਤੀ ਲਈ ਮਾੜੀਆਂ-ਮੋਟੀਆਂ ਕਾਰਵਾਈਆਂ ਜ਼ਰੂਰ ਚੱਲਦੀਆਂ ਰਹੀਆਂ, ਪਰ ਇਹ ਸਾਰੀਆਂ ਕਾਰਵਾਈਆਂ ਨਸ਼ਿਆਂ ਦੇ ਦਰਿਆ ਨੂੰ ਡੱਕਣ ਲਈ ਨਹੀਂ, ਸਗੋਂ ਦਿਖਾਵਾ ਮਾਤਰ ਕਰਨ ਲਈ ਹੀ ਸਨ। ਅਜਿਹੀਆਂ ਕਾਰਵਾਈਆਂ ਦਾ ਇਕ ਕਾਰਨ ਪੁਲਿਸ ਵੱਲੋਂ ਆਪਣੇ ਲਈ ਉਪਰਲੀ ਕਮਾਈ ਕਰਨਾ ਹੀ ਹੁੰਦਾ ਸੀ। ਇਸੇ ਕਰ ਕੇ ਦੇਖਦਿਆਂ-ਦੇਖਦਿਆਂ ਪੁਲਿਸ ਦੀ ਇਹ ਖੇਡ ਆਖਰਕਾਰ ਪੰਜਾਬ ਦੀਆਂ ਜੜ੍ਹ ਵਿਚ ਬੈਠ ਗਈ ਅਤੇ ਅੱਜ ਨਾਸੂਰ ਬਣ ਕੇ ਲਗਾਤਾਰ ਫੁੱਟ ਰਹੀ ਹੈ।
     ਅਜਿਹੇ ਹਾਲਾਤ ਵਿਚ ਸਿਤਮਜ਼ਰੀਫੀ ਇਹ ਹੋਈ ਹੈ ਕਿ ਬਹੁਤ ਵੱਡੇ ਪੱਧਰ ਉਤੇ ਹਾਏ-ਪਾਹਰਿਆ ਪੈਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ ਉਤੇ ਜੂੰ ਤੱਕ ਨਹੀਂ ਸਰਕੀ। ਜਿਸ ਕਿਸੇ ਨੇ ਵੀ ਨਸ਼ਿਆਂ ਦੇ ਇਸ ਮੱਕੜ-ਜਾਲ ਦਾ ਮੁੱਦਾ ਉਠਾਇਆ, ਉਸ ਦਾ ਹੀ ਮਖੌਲ ਉਡਾਇਆ ਗਿਆ। ਫਿਰ ਜਦੋਂ ਪਾਣੀ ਸਿਰ ਉਤੋਂ ਵਗਣ ਲੱਗ ਪਿਆ, ਤਾਂ ਕਿਤੇ ਜਾ ਕੇ ਸਰਕਾਰ ਨੇ ਸਵੀਕਾਰ ਕੀਤਾ ਕਿ ਹਾਂ! ਸੂਬੇ ਵਿਚ ਨਸ਼ੇ, ਨੌਜਵਾਨਾਂ ਉਤੇ ਮਾਰ ਕਰ ਰਹੇ ਹਨ। ਫਿਰ ਜਦੋਂ ਇਸ ਕਾਰੋਬਾਰ ਵਿਚ ਸਿਆਸਤਦਾਨਾਂ ਦੇ ਨਾਂ ਨਸ਼ਰ ਹੋਏ ਤਾਂ ਇਕ ਵਾਰ ਫਿਰ ਸਰਕਾਰ ਨੇ ਸਿਆਸਤਦਾਨਾਂ ਨੂੰ ਬਚਾਉਣ ਦੀ ਹੀ ਨੀਤੀ ਅਪਨਾਈ ਅਤੇ ਉਚ ਪੱਧਰੀ ਜਾਂਚ ਦੀ ਥਾਂ ਪੁਲਿਸ ਜਾਂਚ ਨਾਲ ਹੀ ਲੋਕਾਂ ਦੇ ਅੱਖਾਂ ਵਿਚ ਘੱਟਾ ਪਾ ਦਿੱਤਾ। ਇਸ ਦੇ ਨਾਲ ਹੀ ਅੱਖਾਂ ਪੂੰਝਣ ਖਾਤਰ ਨਸ਼ਿਆਂ ਖਿਲਾਫ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ, ਪਰ ਇਕ ਵਾਰ ਫਿਰ ਇਹ ਕਾਰਵਾਈ ਵੀ ਖਾਨਾਪੂਰਤੀ ਤੋਂ ਵੱਧ ਕੁਝ ਵੀ ਨਹੀਂ ਸੀ। ਪ੍ਰਸ਼ਾਸਨ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੀ ਥਾਂ ਨਸ਼ੇ ਕਰਨ ਵਾਲਿਆਂ ਅਤੇ ਬਹੁਤ ਹੇਠਲੇ ਪੱਧਰ ਉਤੇ ਨਸ਼ੇ ਸਪਲਾਈ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ। ਉਂਜ ਇਸ ਵਾਰ ਇਕ ਗੱਲ ਵੱਖਰੀ ਇਹ ਹੋਈ ਕਿ ਸਰਕਾਰ ਦੀ ਇਸ ਬਦਨੀਅਤੀ ਖਿਲਾਫ ਲੋਕਾਂ ਵਿਚ ਰੋਹ ਅਤੇ ਰੋਸ ਵੱਡੇ ਪੱਧਰ ਉਤੇ ਫੈਲ ਗਿਆ। ਇਹ ਰੋਹ ਅਤੇ ਰੋਸ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਜ਼ਾਹਿਰ ਵੀ ਕੀਤਾ ਅਤੇ ਸੱਤਾਧਾਰੀ ਅਕਾਲੀ ਦਲ ਨੂੰ ਚੋਣਾਂ ਦੌਰਾਨ ਨਮੋਸ਼ੀ ਝੱਲਣੀ ਪਈ।
     ਰਤਾ ਕੁ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਨਸ਼ਿਆਂ ਦੀ ਇਸ ਮਾਰ ਦਾ ਵੱਡਾ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੀ ਨਾ-ਅਹਿਲੀਅਤ ਦਾ ਹੀ ਸਾਹਮਣੇ ਆਉਂਦਾ ਹੈ। ਸੰਸਾਰ ਵਿਚ ਕੋਈ ਅਜਿਹੀ ਬੁਰਾਈ ਨਹੀਂ ਜਿਸ ਨੂੰ ਠੱਲ੍ਹਿਆ ਨਾ ਜਾ ਸਕੇ। ਬੱਸ, ਇਸ ਨੂੰ ਠੱਲ੍ਹਣ ਲਈ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ। ਸਰਕਾਰ ਦੀ ਇਸ ਨਾ-ਅਹਿਲੀਅਤ ਨੂੰ ਸਮਝਣ ਲਈ ਸਭ ਤੋਂ ਵੱਡੀ ਮਿਸਾਲ 1984 ਵਿਚ ਸਿੱਖਾਂ ਦਾ ਹੋਇਆ ਕਤਲੇਆਮ ਸੀ। ਹੁਣ ਇਹ ਤੱਥ ਜੱਗ-ਜ਼ਾਹਿਰ ਹੈ ਕਿ ਸਰਕਾਰ ਚਾਹੁੰਦੀ ਤਾਂ ਇਹ ਕਤਲੇਆਮ ਰੋਕਿਆ ਜਾ ਸਕਦਾ ਸੀ। ਇਹੀ ਤੱਥ ਗੁਜਰਾਤ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਦਾ ਹੈ। ਹੋਰ ਵੀ ਬਥੇਰੀਆਂ ਮਿਸਾਲਾਂ ਹਨ ਜਿਹੜੀਆਂ ਗਿਣਾਈਆਂ ਜਾ ਸਕਦੀਆਂ ਹਨ। ਉਂਜ ਇਹ ਕੋਈ ਇਤਫਾਕ ਨਹੀਂ ਹੈ ਕਿ ਨਸ਼ਿਆਂ ਦਾ ਇਹ ਮੱਕੜ-ਜਾਲ ‘ਪੰਥਕ’ ਸਰਕਾਰ ਦੇ ਕਾਰਜਕਾਲ ਦੌਰਾਨ ਵਧੇਰੇ ਫੈਲਿਆ ਹੈ। ਇਸ ਦੇ ਨਾਲ ਹੀ ਇਹ ਉਲਾਂਭਾ ਵੀ ਸਦਾ ਰਹੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਕੋਲ ਪੈਸੇ ਅਤੇ ਬੰਦਿਆਂ ਦੀ ਕਦੀ ਤੋਟ ਨਹੀਂ ਰਹੀ, ਇਸ ਮਾਮਲੇ ਵਿਚ ਇਕ ਪੂਣੀ ਵੀ ਨਹੀਂ ਕੱਤ ਸਕੀ। ਸੱਚ ਹੈ ਕਿ ਜਦੋਂ ਨਸ਼ਿਆਂ ਦਾ ਇਹ ਮੱਕੜ-ਜਾਲ ਕਿਸੇ ਦੇ ਏਜੰਡੇ ਉਤੇ ਹੀ ਨਹੀਂ ਹੈ ਤਾਂ ਹਥਿਆਰਾਂ ਤੋਂ ਬਗੈਰ ਹੀ ਹਿੰਸਾ ਕਰ ਰਹੇ ਇਨ੍ਹਾਂ ਨਸ਼ਿਆਂ ਤੋਂ ਛੁਟਕਾਰਾ ਕਿਸ ਤਰ੍ਹਾਂ ਛੁਡਾਇਆ ਜਾ ਸਕਦਾ ਹੈ? ਇਹ ਸਵਾਲ ਹਰ ਉਸ ਜਿਉੜੇ ਲਈ ਹੈ ਜਿਹੜਾ ਪੰਜਾਬ ਬਾਰੇ ਸੋਚਦਾ ਹੈ।

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਕਰਮ ਭੂਮੀ ਵਿੱਚ ਕੁਕਰਮ, Posted by Dal Khalsa Alliance

ਕਰਮ ਭੂਮੀ ਵਿੱਚ ਕੁਕਰਮ
ਕਰਮ ਭੂਮੀ ਵਿੱਚ ਕੁਕਰਮ


     ਗੁਰੁ ਨਾਨਕ ਸਾਹਿਬ ਜੀ ਦੇ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦੇ ਸਿਧਾਂਤ ਅਨੁਸਾਰ ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ । ਅਸੀਂ ਸਾਰੇ ਉਸ ਦੇ ਪੁੱਤਰ ਧੀਆਂ ਹਾਂ । ਜਦੋਂ ਦੁਨੀਆਂ ਵਾਲ਼ਿਆਂ ਨੂੰ ਇਸ ਸਿਧਾਂਤ ਦੀ ਸਮਝ ਆ ਜਾਏਗੀ ਉਦੋਂ ਕੋਈ ਕਿਸੇ ਨਾਲ਼ ਵਿਤਕਰਾ ਜਾਂ ਨਫਰਤ ਨਹੀਂ ਕਰੇਗਾ । ਕੋਈ ਕਿਸੇ ਦੀ ਉੱਚੀ ਨੀਂਵੀਂ ਜਾਤ ਨਹੀਂ ਪਰਖੇਗਾ । ਕਾਲ਼ੇ ਗੋਰੇ, ਲੰਬੇ ਮਧਰੇ ਤੇ ਫੀਨੇ ਨੈਣ ਨਕਸ਼ਾਂ ਵਾਲ਼ਿਆਂ ਨਾਲ ਵਿਤਕਰਾ ਨਹੀਂ ਕਰੇਗਾ । ਕੋਈ ਨਸਲਵਾਦੀ ਨਹੀਂ ਹੋਵੇਗਾ । ਇਸ ਸਿਧਾਂਤ ਨੂੰ ਪ੍ਰਚਾਰਨ ਲਈ ਗੁਰੂਆਂ ਨੇ ਆਪਣਾ ਤਨ,ਮਨ ਤੇ ਧਨ ਮਨੁੱਖਾਂ ਵਿੱਚ ਬਰਾਬਰੀ ਲਿਆਉਣ ਹਿਤ ਲਗਾ ਦਿਤਾ ਸੀ । ਗੁਰੁ ਬਾਬਾ ਨਾਨਕ ਸਾਹਿਬ ਜੀ ਨੇ 'ਨਾ ਕੋ ਹਿੰਦੂ ਨਾ ਮੁਸਲਮਾਨ' ਪੁਕਾਰ ਕੇ ਇਸ ਸਿਧਾਂਤ ਨੂੰ ਪ੍ਰਚਾਰਨ ਦੀ ਸੁਰੂਆਤ ਕੀਤੀ ਸੀ । ਉਚੀ ਜਾਤ ਵਿਚ ਪ੍ਰਵੇਸ਼ ਹੋਣ ਵਾਲ਼ੇ ਜਨੇਊ ਸੰਸਕਾਰ ਦਾ ਵਿਰੋਧ ਕਰਕੇ ਅਤੇ ਮੁਸਲਮਾਨ ਮਰਾਸੀ ਡੂਮ ਮਰਦਾਨਾ ਜੀ ਨੂੰ ਆਪਣਾ ਭਾਈ ਬਣਾ ਕੇ ਸੁਰੂਆਤ ਕੀਤੀ ਸੀ । ਪੰਜਵੇਂ ਨਾਨਕ ਗੁਰੁ ਅਰਜਨ ਸਾਹਿਬ ਜੀ ਨੇ ਮਨੁੱਖਤਾ ਨੂੰ ਠਾਰਨ ਲਈ ਨੀਚ ਕਹੇ ਜਾਣ ਵਾਲ਼ੇ ਭਗਤਾਂ ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਰਕੇ ਆਪ ਨੇ ਤੱਤੀ ਤਵੀ ਤੇ ਬੈਠ ਕੇ ਸੜਨਾ ਮੰਨਜ਼ੂਰ ਕੀਤਾ ਸੀ । ਨੌਵੇਂ ਨਾਨਕ ਜੀ ਨੇ ਸਾਰਿਆਂ ਨੂੰ ਧਰਮ ਦੀ ਆਜਾਦੀ ਲਈ ਦਿੱਲੀ ਜਾ ਕੇ ਸੀਸ ਕਟਵਾਉਣਾ ਮਨਜੂਰ ਕੀਤਾ  ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਜੀ ਨੇ ਜਾਤਪਾਤ ਤੋੜਨ ਲਈ ਉੱਚੀ ਨੀਂਵੀਂ ਕਹੀ ਜਾਣ ਵਾਲੀ ਜਾਤ ਦੇ ਮਨੁੱਖਾਂ ਨੂੰ ਬਰਾਬਰ ਕਰਨ ਲਈ ਇੱਕ ਦੂਜੇ ਦੀ ਜੂਠ ਪਿਆਈ ਸੀ । ਜਾਤ ਪਾਤ ਮੰਨਣ ਵਾਲ਼ੇ ਹਿੰਦੂ ਡੋਗਰਿਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਆਪ ਵਿਰੁੱਧ ਸਿੱਧੀ ਜੰਗ ਛੇੜ ਦਿੱਤੀ ਸੀ । ਸਮੇਂ ਦੇ ਹਾਕਮ ਔਰੰਗਜੇਬ ਨੂੰ ਇਹ ਕਹਿ ਕੇ ਭੜਕਾਇਆ ਗਿਆ ਕਿ ਗੁਰੁ ਗੋਬਿੰਦ ਸਿੰਘ, ਮੁਗਲ ਰਾਜ਼ ਵਾਸਤੇ ਖਤਰਨਾਕ ਹੈ । ਔਰੰਗਜੇਬ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਵਿੱਚ ਗੁਰੁ ਗੋਬਿੰਦ ਸਿੰਘ ਜੀ ਨੂੰ ਘੇਰਾ ਪਾ ਕੇ ਜੰਗ ਕੀਤੀ ਸੀ । ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ । ਬੇਸ਼ੱਕ ਆਪ ਉੱਥੋਂ ਬਚ ਕੇ ਨਿਕਲ਼ ਗਏ ਸਨ , ਆਪ ਦਾ ਸਾਰਾ ਪਰਿਵਾਰ ਵਿੱਛੜ ਗਿਆ । ਮੁਗਲ ਫੌਜ ਨੇ ਆਪ ਨੂੰ ਅਤੇ ਆਪ ਦੇ ਸਾਥੀਆਂ ਨੂੰ ਚਮਕੌਰ ਦੀ ਗੜੀ ਵਿੱਚ ਘੇਰਾ ਪਾ ਲਿਆ ਸੀ ।ਏਥੇ ਆਪ ਜੀ ਨੇ ਆਪਣੇ ਪਿਆਰੇ ਸਿੰਘ ਅਤੇ ਦੋ ਵੱਡੇ ਪੁਤਰਾਂ ਦੀ ਕੁਰਬਾਨੀ ਦਿੱਤੀ ਸੀ । ਸਿੱਘਾਂ ਦੇ ਹੁਕਮ ਨਾਲ਼ ਆਪ ਚਮਕੌਰ ਦੀ ਗੜੀ ਵਿੱਚੋਂ ਨਿਕਲ਼ ਗਏ ਸੀ । ਮਾਛੀਵਾੜੇ ਦੇ ਜੰਗਲ਼ਾ ਵਿੱਚ ਆ ਗਏ । ਏਥੇ ਆਪ ਭੁੱਖੇ ਤਿਆਹੇ ਫਿਰਦੇ ਰਹੇ । ਕੱਪੜੇ ਫਟ ਗਏ । ਪੈਰੀਂ ਛਾਲੇ ਪੈ ਗਏ । ਸੂਲ਼ਾਂ ਛਲ਼ਾਕਿਆਂ ਨਾਲ਼ ਆਪ ਦਾ ਪਿੰਡਾ ਵਿੰਨਿਆ ਗਿਆਂ  ਥੱਕ ਟੁੱਟ ਕੇ ਚੂਰ ਹੋ ਗਏ । ਏਥੇ ਆਪ ਨੂੰ ਇੱਕ ਖੂਹ ਦੀ ਟੁੱਟੀ ਟਿੰਡ ਲੱਭੀ ਤੇ ਉਹਦਾ ਸਰਹਾਣਾ ਲਗਾ ਕੇ ਥੋੜਾ ਆਰਾਮ ਕੀਤਾ । ਏਥੇ ਹੀ ਆਪ ਨੂੰ ਪਤਾ ਲੱਗਾ ਕਿ ਆਪ ਦੇ ਛੋਟੇ ਸਹਿਬਜਾਦੇ ਅਤੇ ਮਾਤਾ ਜੀ ਸ਼ਹੀਦ ਹੋ ਗਏ ਹਨ । ਸਾਰੇ ਬਰਾਬਰ ਹੋਣ। ਸਾਰਿਆਂ ਨੂੰ ਬਰਾਬਰ ਨਿਆਂ ਮਿਲ਼ੇ ਦੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਆਪਣਾ ਸਰਬੰਸ ਵਾਰ ਕੇ ਰੱਬ ਦਾ ਸ਼ੁਕਰ ਕੀਤਾ । ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ :-
ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ ,
                  ਭਾਵੇਂ ਆਪਣੇ ਬਾਗ ਵੀਰਾਨ ਹੋ ਗਏ ।
                  ਹੱਥੀ ਛਾਂ ਕੀਤੀ ਲੱਖਾਂ ਪੁੱਤਰਾਂ ਨੂੰ ,
                  ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ॥
     ਸਰਹੰਦ ਤੋੰ ਸ੍ਰੀ ਅਨੰਦਪੁਰਾ ਸਾਹਿਬ । ਸ੍ਰੀ ਅਨੰਦਪੁਰਾ ਸਾਹਿਬ ਤੋਂ ਮਾਛੀਵਾੜਾ। ਮਾਛੀਵਾੜੇ ਦੇ ਇਹ ਪਿੰਡ ਖਾਸ ਹਨ । ਪੂਨੀਆਂ, ਤੱਖਰਾਂ, ਬੋਹਾ ਪੁਰ ਜਾਂ ਭੌਂ ਪੁਰ, ਨੀਲੋਂ ਅਤੇ ਕਟਾਣਾ ਸਾਹਿਬ । ਇਹ ਪਿੰਡ ਗੁਰੁ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਹਨ । ਲੋਕਾਂ ਵਿੱਚ ਬਰਾਬਰਤਾ ਲਿਆਂਉਣ ਲਈ ਆਪ ਕਿਸੇ ਸਿੰਘ ਨੇਤਾ ਦੀ ਭਾਲ਼ ਵਿੱਚ ਦੱਖਣ ਨਦੇੜ ਪਹੁੰਚੇ । ਉਥੇ ਮਾਧੋਦਾਸ ਬੈਰਾਗੀ ਨੂੰ ਪੰਥ ਵਿੱਚ ਸ਼ਾਮਿਲ ਕਰਕੇ ਅਤੇ ਆਪਣਾ ਬੰਦਾ ਬਣਾ ਕੇ ਕਰਮ ਭੂਮੀ ਸਰਹੰਦ ਭੇਜਿਆ ਤਾਂ ਕਿ ਉਹ ਸਰਹੰਦ ਨੂੰ ਆਪਣੇ ਆਧੀਨ ਕਰਕੇ ਉਥੋਂ ਦੇ ਗੁਲਾਮ ਹਲ਼ਵਾਹਕਾਂ ਨੂੰ ਜਮੀਨਾ ਦੇ ਮਾਲਕ ਬਣਾਵੇ । ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਪਹਿਲਾ ਕੰਮ ਹੀ ਇਹ ਕੀਤਾ । ਵੇਹਲੜ ਮੁਗਲ ਚੌਧਰੀਆਂ ਤੋਂ ਜਮੀਨਾ ਛੁਡਾ ਕੇ ਉਹਨਾਂ ਨੂੰ ਜਮੀਨਾ ਦੇ ਮਾਲਕ ਬਣਾਇਆ ਜਿਹੜੇ ਕਿ ਆਪ ਖੇਤੀ ਕਰਦੇ ਸਨ । ਪੰਜਾਬ ਦੇ ਅਜੋਕੇ ਜੱਟ ਜਮੀਨਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੀ ਬਣੇ ਹਨ । ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਸਿੰਘਾਂ ਨੂੰ ਜਮੀਨਾ ਦੇ ਮਾਲਕ ਬਣਾਇਆਂ ਜਿਹੜੈ ਜਮੀਦਾਰ ਚੌਧਰੀਆਂ ਤੋਂ ਤੰਗ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ । ਇਹਨਾਂ ਜਮੀਨ ਮਾਲਕਾਂ ਦਾ ਫਰਜ ਸੀ ਗੁਰਮਤਿ ਦਾ ਪ੍ਰਚਾਰ ਕਰਨਾ ਅਤੇ ਦਲਿਤਾਂ ਨੂੰ ਆਪਣੇ ਨਾਲ਼ ਮਿਲਾਉਣਾ ।
     ਭਾਦੋਂ ੨੦੧੪ ਪਿੰਡ ਤੱਖਰਾਂ ਵਿੱਖੇ ਗੁੱਗੇ ਦੇ ਮੇਲੇ ਤੇ ਘੋਲ਼ ਹੋਏ ਸਨ । ਜੱਟ ਸ਼ਬਦ ਜੱਟ ਤਾਂ ਮਾਣ ਨਾਲ਼ ਆਪਣੀਆਂ ਕਾਰਾਂ ਤੇ ਲਿਖਵਾਈ ਫਿਰਦੇ ਹਨ "ਪੁੱਤ ਜੱਟ ਦਾ….." ਚਮਾਰ ਸ਼ਬਦ ਬਾਬਾ ਰਵਿਦਾਸ ਜੀ ਨੇ ਤਾਂ ਮਾਣ ਨਾਲ਼ ਵਰਤਿਆ ਪਰ ਅੱਜ ਕੱਲ ਇਹ ਸ਼ਬਦ ਘਿਰਣਤ ਜਿਹਾ ਹੋ ਗਿਆ । ਇਸ ਲਈ ਅੱਗੇ ਜਿਥੇ ਸ਼ਬਦ ਦਲਿਤ ਆਵੇ ਉਸ ਨੂੰ ਚਮਾਰ ਹੀ ਸਮਝਣਾ । ਤੱਖਰਾਂ ਪਿੰਡ ਦੇ ਘੋਲ਼ਾਂ ਮੌਕੇ ਨੌਜੁਆਨਾ ਦਾ ਬਹੁਤ ਇਕੱਠ ਹੁੰਦਾ ਹੈ । ਇਸ ਇਕੱਠ ਵਿੱਚ ਦੋ ਦਲਿਤ ਸਕੇ ਭਰਾ ਜਤਿੰਦਰ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਸਰਦਾਰ ਸਤਪਾਲ ਸਿੰਘ ਜੋ ਕਿ ਬੋਹਾ ਪੁਰ ਜਾਂ ਭੌਂ ਪੁਰ ਦੇ ਵਸਨੀਕ ਸਨ ਵੀ ਸ਼ਾਮਿਲ ਹੋਏ । ਬਾਅਦ ਵਿੱਚ ਪਤਾ ਲੱਗਿਆ ਕਿ ਹਰਿੰਦਰ ਸਿੰਘ ਉਸ ਇਕੱਠ ਵਿੱਚ ਨਹੀਂ ਸੀ । ਖੇਡਾਂ ਵਿੱਚ ਹਰ ਨੌਜੁਆਨ ਨੂੰ ਜੋਸ਼ ਆਉਂਦਾ ਹੈ । ਦਲਿਤ ਨੌਜੁਆਨ ਨੇ ਆਪਣੇ ਦੋਸਤਾਂ ਨਾਲ਼ ਕਿਤੇ ਲਲਕਾਰਾ ਮਾਰ ਦਿੱਤਾ ਹੋਣਾ । ਤੱਖਰਾਂ ਦੇ ਜੱਟਾਂ ਨੂੰ ਦਲਿਤ ਮੁੰਡੇ ਦਾ ਲਲਕਾਰਾ ਚੁਭ ਗਿਆ ਹੋਣਾ । ਬੱਸ ! ਮੁੰਡਿਆਂ ਮੁੰਡਿਆਂ ਦੀ ਲੜਾਈ ਹੋ ਗਈ । ਤੱਖਰਾਂ ਪਿੰਡ ਦੇ ਸਰਪੰਚ ਰਾਜਵਿੰਦਰ ਕੌਰ ਦੇ ਪਤੀ ਸ. ਗੁਰਜੀਤ ਸਿੰਘ ਨੇ ਨੇੜਿਓ ਲੱਗਦੇ ਭਤੀਜੇ ਹਰਪਿੰਦਰ ਸਿੰਘ ਨੂੰ ਸਰਦਾਰ ਜਤਿੰਦਰ ਸਿੰਘ ਤੇ ਉਸ ਦੇ ਦੋਸਤਾਂ ਨੇ ਕੁੱਟ ਦਿਤਾ । ਪੰਜਾਬ ਵਿੱਚ ਇਸਤਰੀ ਸਰਪੰਚ ਦਾ ਘਰਵਾਲ਼ਾ ਹੀ ਸਰਪੰਚੀ ਕਰਦਾ ਹੁੰਦਾ ਹੈ । ਇਸ ਲਈ ਸਰਪੰਚ ਦਾ ਪਤੀ ਹੀ ਸਰਪੰਚ ਹੁੰਦਾ ਹੈ । ਕਿਉੁਂਕਿ ਸਾਡਾ ਸਮਾਜ ਹੀ ਮਰਦ ਪ੍ਰਧਾਨ ਹੈ । ਬੱਸ ! ਗੁਰਜੀਤ ਸਿੰਘ ਨੂੰ ਗੁੱਸਾ ਆ ਗਿਆ । ਉਹ ਠਾਣੇ ਗਿਆ । ਠਾਣੇਦਾਰ ਨਾਲ਼ ਮਿਲ਼ ਮਿਲਾ ਕੇ ਬੋਹਾਪੁਰ ਜਾਂ ਭੌਂ ਪਰ ਦੇ ਦੋਹਾਂ ਦਲਿਤ ਭਰਾਵਾਂ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਤੇ ਮੋਟੀ ਜਿਹੀ ਧਾਰਾ ਵਾਲ਼ਾ ਕੇਸ ਬਣਵਾ ਦਿੱਤਾ । ਦੋਹਾਂ ਭਰਾਵਾਂ ਦੀ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸੁਣਿਆ ਕਿ ਗੁਰਜੀਤ ਸਿੰਘ ਰਾਜ ਕਰ ਰਹੀ ਅਕਾਲੀ ਪਾਰਟੀ ਨਾਲ਼ ਸਬੰਧਿਤ ਵੀ ਹੈ । ਇੱਕ ਕਰੇਲਾ ਦੂਜਾ ਨਿੰਮ ਚੜਿਆ  ਜੱਟ ਹੋਵੇ ਸਰਪੰਚ ਦਾ ਪਤੀ ਹੋਵੇ ਅਕਾਲੀ ਵੀ ਹੋਵੇ ਤੇ ਉਸ ਦੇ ਦੋਸਤ ਦੇ ਮੁੰਡੇ ਨੂੰ ਕੋਈ ਦਲਿਤ ਨੌਜੁਆਨ ਕੁੱਟ ਜਾਵੇ ਅਤੇ ਕੇਸ ਬਣਨ ਉਪਰੰਤ ਵੀ ਫੜਿਆ ਨਾ ਜਾਵੇ । ਗੁਰਜੀਤ ਸਿੰਘ ਵਾਸਤੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ । ਵੈਸੇ ਤਾਂ ਪੰਜਾਬ ਦੇ ਨੌਜੁਆਨ ਪੰਜਾਬ ਪੁਲਿਸ ਤੋਂ ਬਹੁਤ ਡਰਦੇ ਹਨ । ਇਹਨਾਂ ਪੁਲਿਸ ਵਾਲ਼ਿਆਂ ਦਾ ਕੰਮ ਹੈ ਐਵੇਂ ਹੀ ਜੋਸ਼ੀਲੇ ਜਿਹੇ ਨੌਜੁਆਨ ਨੂੰ ਫੜ ਲੈਣਾ, ਕੋਈ ਵੀ ਧਾਰਾ ਲਗਾ ਕੇ ਜੇਹਲ਼ ਭੇਜ ਦੇਣਾ, ਚਾਹੇ ਬਾਬਾ ਦਾਦੂਵਾਲ਼ ਵਰਗਾ ਨੌਜੁਆਨ ਸਾਧ ਸੰਤ ਵੀ ਕਿਉਂ ਨਾ ਹੋਵੇ । ਬਾਅਦ ਵਿੱਚ ਹਥਿਆਰਾਂ ਜਾ ਨਸ਼ੇ ਆਦਿ ਦਾ ਕੇਸ ਬਣਾ ਕੇ ਜਮਾਨਤ ਵੀ ਰੋਕ ਦੇਣੀ । ਕਿਤਨਾਂ ਹੀ ਸਮਾਂ ਜੇਹਲ਼ ਵਿੱਚ ਰੱਖਣਾ । ਕਈ ਕੇਸਾਂ ਵਿੱਚ ਅਜਿਹੇ ਕੇਸਾ ਨੂੰ ਨਜ਼ਾਇਜ ਕਹਿ ਕੇ ਕੋਰਟਾਂ ਅਕਸਰ ਬਰੀ ਕਰਦੀਆਂ ਹਨ  । ਪੰਜਾਬ ਵਿੱਚ ਇਹ ਤਾਂ ਆਮ ਜਿਹੀਆਂ ਗੱਲਾਂ ਹਨ । ਇਸ ਡਰ ਦੇ ਮਾਰਿਆਂ ਇਹ ਦੋਵੇ ਦਲਿਤ ਭਰਾ ਆਪਣੇ ਹੋਰ ਜੱਟ ਸਾਥੀਆਂ ਨਾਲ਼ ਰੂਪੋਸ਼ ਹੋ ਗਏ । ਗੁਜੀਤ ਸਿੰਘ ਸਰਪੰਚ ਨੂੰ ਸੂਹ ਮਿਲ਼ ਗਈ ਕਿ ਦੋਵੇ ਨੋਜੂਆਨ ਲੁਧਿਆਣੇ ਜਮਾਲਪੁਰ ਆਹਲੂਵਾਲ਼ੀਆ ਕਲੋਨੀ ਵਿੱਚ ਬੀਬੀ ਸਿਮਰਨ ਕੌਰ ਦੇ ਘਰ ਠਹਿਰੇ ਹਨ । ਤੱਖਰਾਂ ਸਰਪੰਚ ਦਾ ਪਤੀ ਗੁਰਜੀਤ ਸਿੰਘ ਮਾਛੀਵਾੜੇ ਠਾਣੇਦਾਰ ਨਾਲ਼ ਸਾਂਠਗਾਂਠ ਕਰਕੇ ਓਥੋਂ ਉਹਦਾ ਇੱਕ ਗੰਨਮੈਨ ਹੌਲਦਾਰ ਯਾਦਵਿੰਦਰ ਸਿੰਘ, ਦੋ ਹੋਮਗਾਰਡੀਏ ਬਲਜੀਤ ਸਿੰਘ ਤੇ ਅਜੀਤ ਸਿੰਘ ਨੂੰ ਨਾਲ਼ ਲੈ ਕੇ ੨੭ ਸਤੰਬਰ ਸਵੇਰੇ ੯ ਵਜੇ ਸਿਮਰਨ ਕੌਰ ਦੇ ਘਰ ਛਾਪਾ ਮਾਰਿਆ ਅਤੇ ਦੋਨੋ ਦਲਿਤ ਭਰਾ ਹਰਿੰਦਰ ਸਿੰਘ ਲਾਲੀ ਅਤੇ ਜਤਿੰਦਰ ਸਿੰਘ ਗੋਲਡੀ ਦੋਨੋ ਪੁੱਤਰ ਸਰਦਾਰ ਸਤਪਾਲ ਸਿੰਘ ਵਾਸੀ ਬੋਹਾਪੁਰ ਜਾਂ ਭੌਂ ਪੁਰ ਨੂੰ ਗੋਲ਼ੀਆਂ ਨਾਲ਼ ਮਾਰ ਦਿਤਾ । ਅਖਬਾਰਾਂ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਗੁਰਜੀਤ ਸਿੰਘ ਨੇ ਆਪਣੀ ਸਰਪੰਚ ਪਤਨੀ ਰਾਜਵਿੰਦਰ ਕੌਰ ਦਾ ਲਾਇਸੰਸੀ ਪਿਸਤੌਲ ਲਿਆ ਸੀ । ਘਰ ਦੀ ਮਾਲਕਣ ਨੇ ਨਾ ਮਾਰੋ ਨਾ ਮਾਰੋ ਦਾ ਰੌਲ਼ਾ ਭੀ ਪਾਇਆ ਸੀ । ਇਹਨਾਂ ਨਾਲ਼ ਤੱਖਰਾਂ ਪਿੰਡ ਦੇ ਜੱਟਾਂ ਦੇ ਮੁੰਡੇ ਭੀ ਸਨ । ਇੱਕ ਨੌਜੁਆਨ ਮੰਜੇ ਹੇਠ ਭੀ ਲੁਕ ਗਿਆ ਸੀ ਉਹਦੇ ਬਹੁਤ ਨੇੜਿਓ ਸਿਰ ਵਿੱਚ ਗੋਲ਼ੀਆਂ ਮਾਰ ਕੇ ਮਾਰ ਦਿਤਾ । ਇਹਨਾਂ ਨੂੰ ਮਾਰ ਕੇ ਠਾਣੇ ਪਹੁੰਚ ਕੇ ਗੱਲ ਧੁਮਾਈ ਕਿ ਦੋ ਖਤਰਨਾਕ ਅੱਤਵਾਦੀ ਮੁਕਾਬਲੇ ਵਿੱਚ ਮਾਰੇ ਗਏ । ਪੋਸਟਮਾਰਟਮ ਵਿੱਚ ਪਤਾ ਲੱਗਿਆ ਕਿ ਇਹ ਤਾਂ ਪਰਜੀ ਮੁਕਾਬਲਾ ਹੈ । ਸੱਤਪਾਲ ਸਿੰਘ ਦੇ ਘਰ ਰਾਜਨੀਤਿਕ ਪਾਰਟੀਆਂ ਦਾ ਆਉਣਾ ਜਾਣਾ ਹੋ ਗਿਆ । ਦੋਹਾਂ ਦਲਿਤ ਨੌਜੁਆਂਨਾਂ ਦੀਆ ਲਾਸ਼ਾ ਨੂੰ ਲੈ ਕੇ ਆਲ਼ੇ ਦੁਆਲ਼ੇ ਦੇ ਪਿੰਡ ਵਾਸੀਆ ਨੇ ਨੀਲੋਂ ਦੇ ਪੁਲ਼ ਹਾਈਵੇ ਤੇ ਧਰਨਾ ਲਗਾ ਦਿਤਾ । ਉਹਨਾਂ ਮੰਗ ਕੀਤੀ ਕਿ ਦੋਸ਼ੀਆ ਨੂੰ ਫੜਿਆ ਜਾਵੇ । ਸਰਕਾਰ ਨੇ ਆਪਣੀ ਵੋਟ ਬੈਂਕ ਨੂੰ ਖੋਰਾ ਲੱਗਦਾ ਦੇਖ ਕੇ ਹੌਲਦਾਰ ਯਾਦਵਿੰਦਰ ਸਿੰਘ, ਹੋਮਗਾਰਡੀਏ ਬਲਜੀਤ ਸਿੰਘ ਤੇ ਅਜੀਤ ਸਿੰਘ ਨੂੰ ਬਰਖਾਸਿਤ ਕਰਕੇ ਗਰਿਫਤਾਰ ਕਰ ਲਿਆ । ਠਾਣੇਦਾਰ ਮਨਜਿੰਦਰ ਸਿੰਘ ਤੇ ਅਕਾਲੀ ਲੀਡਰ ਗੁਰਜੀਤ ਸਿੰਘ ਨੂੰ ਵੀ ਗਰਿਫਤਾਰ ਕਰ ਲਿਆ । ਖੰਨਾ ਦੇ ਐਸ.ਐਸ.ਪੀ. ਹਰਸ਼ ਕੁਮਾਰ ਬਾਂਸਲ ਨੂੰ ਵੀ ਮੁਅਤਲ ਕਰ ਦਿਤਾ । ਗੁਰਜੀਤ ਸਿੰਘ ਨਾਲ਼ ਦੋ ਹੋਰ ਬੰਦੇ ਪੀਟਰ ਤੇ ਜ਼ੌਰਜੀਆ ਭੀ ਦੱਸੇ ਜਾਂਦੇ ਹਨ । ਧਰਨਾਕਾਰੀ ਉਹਨਾਂ ਨੂੰ ਵੀ ਫੜਨ ਦੀ ਮੰਗ ਕਰ ਰਹੇ ਸਨ । ਇਸ ਧਰਨੇ ਵਿੱਚ ਜਿਆਦਾਤਰ ਦਲਿਤ ਹੀ ਸਨ ।
     ੨੯ ਸਤੰਬਰ ੨੦੧੪ ਨੂੰ ਮੁਲਜਮ ਗੁਰਜੀਤ ਸਿੰਘ ਅਤੇ ਪੁਲਿਸ ਦੇ ਹੱਕ ਵਿੱਚ ੧੦ ਪਿੰਡਾਂ ਦੇ ਜੱਟਾਂ ਨੇ ਵੀ ਓਥੇ ਹੀ ਧਰਨਾ ਲਗਾਇਆਂ । ਉਹ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗੁਰਜੀਤ ਸਿੰਘ ਅਤੇ ਪੁਲਿਸ ਵਾਲ਼ਿਆਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ । ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਮਾਲਪੁਰ ਵਾਲ਼ੀ ਕੋਠੀ ਵਿੱਚ ਪੰਜ ਹੋਰ ਨੌਜੁਆਨ ਵੀ ਸਨ ਉਹਨਾਂ ਨੇ ਲਾਲੀ ਤੇ ਗੋਲਡੀ ਨੂੰ ਮਾਰਿਆ । ਪੰਜਾਬ ਸਰਕਾਰ ਨੇ ਪੰਜਾਬ ਦੇ ਸੀਨੀਅਰ ਪੁਲਿਸ ਅਫਸਰਾਂ ਦੀ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੂੰ ਕੇਸ ਦੀ ਛਾਣਬੀਣ ਤੇ ਲਗਾ ਦਿਤਾ । ਇਹ ਟੀਮ ਰਣਚਰਨ ਸਿੰਘ ਬਰਾੜ ਐਸ.ਐਸ.ਪੀ. ਜਗਰਾਉਂ ਦੀ ਅਗਵਾਈ ਹੇਠ ਹੈ । ਇਹਨਾਂ ਵਿੱਚ ਸ੍ਰੀ ਸਤਬੀਰ ਸਿੰਘ ਏ.ਡੀ.ਸੀ.ਪੀ. ਫੋਰ ਲੁਧਿਆਣ, ਸ੍ਰੀ ਲਖਵੀਰ ਸਿੰਘ ਏ.ਸੀ.ਪੀ. ਸਾਹਨੇਵਾਲ਼ ਹਨ । ਇਹ ਵਿਸ਼ੇਸ਼ ਜਾਂਚ ਟੀਮ ਪੁਲਿਸ ਕਮਿਸ਼ਨਰ ਲੁਧਿਆਣੇ ਦੀ ਦੇਖ ਰੇਖ ਹੇਠ ਹੋਵੇਗੀ । ਪੰਜਾਬ ਸਰਕਾਰ ਨੇ ਏ.ਡੀ.ਜੀ.ਪੀ. ਸ੍ਰੀ ਵੀ ਕੇ ਭਾਵੜਾ ਅਤੇ ਆਈ.ਜੀ.ਪੀ. ਸ੍ਰੀ ਈਸ਼ਵਰ ਚੰਦਰ ਨੂੰ ਸਾਰੇ ਕੇਸ ਦੀ ਜਾਂਚ ਕਰਕੇ ੧੫ ਦਿਨਾਂ ਅੰਦਰ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ । ਇਹ ਵਿਸ਼ੇਸ਼ ਜਾਂਚ ਤਾਂ ੨੯ ਸਤੰਬਰ ਨੂੰ ਹੀ ਸ਼ੂਰੂ ਹੋ ਗਈ ਸੀ । ਕੱਲ ਮਹੀਨੇ ਬਾਅਦ ੨੭ ਅਕਤੂਬਰ ੨੦੧੪ ਨੂੰ ਟ੍ਰਬਿਊਨ ਨੇ ਖਬਰ ਦਿੱਤੀ ਹੈ ਕਿ ਕਤਲ ਦੇ ਮਾਮਲੇ ਵਿੱਚ ਗਰਿਫਤਾਰ ਮੁਲਜਮਾ ਦਾ ਪੋਲੀਗ੍ਰਾਫ ਟੈਸਟ ਹੋਵੇਗਾ । ਇਹ ਟੈਸਟ ਹੈਦਰਾਬਾਦ ਜਾਂ ਦਿੱਲੀ ਹੀ ਹੋ ਸਕਦਾ ਹੈ । ਇਹਦੇ ਵਿੱਚ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਮੁਲਜਮ ਸੱਚ ਬੋਲਦੇ ਹਨ ਜਾਂ ਝੂਠ ! ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਛੀਵਾੜੇ ਠਾਣੇ ਦਾ ਠਾਣੇਦਾਰ ਮਨਜਿੰਦਰ ਸਿੰਘ ਦਾ ਗੰਨਮੈਨ ਸੁਖਬੀਰ ਸਿੰਘ ਤਾਂ ਫੜਿਆ ਹੀ ਨਹੀਂ ਗਿਆ । ਇਹ ਸਾਰੀ ਜਾਣਕਾਰੀ ਨਿੱਜੀ ਸੰਪਰਕ ਅਤੇ ਅਖਬਾਰਾਂ ਦੇ ਅਧਾਰ ਤੇ ਹੈ । ਅਖਬਾਰਾਂ ਵਿੱਚ ਤਾਂ ਇਹ ਵੀ ਆਇਆ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਨੂੰ ੧੦ ਲੱਖ ਰੁਪੱਈਆ ਮੁਆਵਜਾ ਦੇਵੇਗੀ ਅਤੇ ਮ੍ਰਿਤਕਾ ਦੀ ਭੈਣ ਨੂੰ ਨੌਕਰੀ ਭੀ ਦੇਵੇਗੀ । ਇਹ ਭੀ ਪਤਾ ਲੱਗਿਆ ਹੈ ਕਿ ਸਰਕਾਰ ਨੇ ਢਾਈ ਲੱਖ ਰੁਪੱਈਆ ਸਰਦਾਰ ਸਤਪਾਲ ਸਿੰਘ ਨੂੰ ਦੇ ਦਿੱਤਾ ਹੈ ਬਾਕੀ ਦਾ ਸਾਢੇ ਸੱਤ ਲੱਖ ਜਾਂਚ ਤੋਂ ਬਾਅਦ ਦਿੱਤਾ ਜਾਵੇਗਾ । ਇਹ ਵੀ ਕਿਹਾ ਗਿਆ ਹੈ ਕਿ ਜੇ ਉਹਨਾਂ (ਸਤਪਾਲ ਸਿੰਘ ਹੁਣਾ ਨੂੰ ) ਨੂੰ ਜਾਂਚ ਠੀਕ ਨਾ ਲੱਗੇ ਤਾਂ ਉਹ ਸੀ.ਬੀ.ਆਈ ਤੋਂ ਜਾਂਚ ਕਰਵਾ ਸਕਦੇ ਹਨ । ਲੋਕ ਇਹ ਕਹਿੰਦੇ ਹਨ ਕਿ ਇਹ ਜਾਂਚ ਕਮਿਸ਼ਨ ਤਾਂ ਪੁਲਿਸ ਵਾਲ਼ਿਆਂ ਅਤੇ ਗੁਰਜੀਤ ਸਿੰਘ ਨੂੰ ਬਚਾਉਣ ਅਤੇ ਲੋਕਾਂ ਦੇ ਅੱਖੀ ਘੱਟਾ ਪਾaੇਣ ਲਈ ਹੀ ਹੈ ।
     ਜੋ ਵੀ ਹੋਇਆਂ ਬਹੁਤ ਸ਼ਰਮਨਾਕ ਹੋਇਆ । ਅਕਾਲੀ ਪਾਰਟੀ ਦੇ ਰਾਜ ਵਿੱਚ ਹੋਇਆ । ਅਕਾਲੀ ਪਾਰਟੀ ਦਾ ਪਹਿਲਾ ਕੰਮ ਸੀ ਗੁਰਮਤਿ ਦਾ ਪ੍ਰਚਾਰ ਕਰਨਾ । ਜੇ ਜੱਟਾਂ ਅਤੇ ਦਲਿਤਾਂ ਵਿੱਚ ਫਰਕ ਮਿਟਦਾ ਹੈ ਤਾਂ ਗੁਰਮਤਿ ਦੇ ਪ੍ਰਚਾਰ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ । ਲੋਕ ਸਰਪੰਚ ਨੂੰ ਅਕਾਲੀ ਪਾਰਟੀ ਦਾ ਕਹਿੰਦੇ ਹਨ । ਇਕ ਦਿਨ ਦਲਿਤ ਧਰਨਾ ਲਗਾਉਂਦੇ ਹਨ ਤੇ ਦੂਜੇ ਦਿਨ ਜੱਟ । ਇਹ ਅੱਤ ਦੀ ਸ਼ਰਮਨਾਕ ਘਟਨਾ ਗੁਰੁ ਗੋਬਿੰਦ ਸਿੰਘ ਜੀ ਦੀ ਕਰਮਭੂਮੀ ਵਿੱਚ ਹੋਈ ਹੈ । ਅਵਾਜਾਂ ਆ ਰਹੀਆਂ ਹਨ ਕਿ ਸਿੱਖ ਧਰਮ ਖਤਮ ਹੋਣ ਕਿਨਾਰੇ ਹੋ ਗਿਆ । ਜੇ ਇਹ ਸਹੀ ਹੈ ਤਾਂ ਜੱਟਾਂ ਦਾ ਕੱਖ ਜਾਣਾ ਨਹੀਂ ਤੇ ਦਲਿਤਾਂ ਦਾ ਕੱਖ ਰਹਿਣਾ ਨਹੀਂ । ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਏਥੋਂ ਸ਼ੁਰੂ ਹੋਣੀ ਚਾਹੀਦੀ ਹੈ      
 "ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲ਼ਾ ਕੋਈ ਸਿੱਖ ਨਹੀ "
     ਸਿੱਖਾਂ-ਸਿੱੱਖਾਂ ਵਿੱੱਚ ਜਾਂ ਸਿੱਖ ਸਮਾਜ ਵਿੱਚ ਰੋਟੀ ਬੇਟੀ ਦੀ ਸਾਂਝ ਤੋਂ ਬਗੈਰ ਗੁਰਮੱਤ ਦੀਆਂ ਗੱਲਾਂ ਕਰਨੀਆਂ ਨਿਰਾ ਪਾਖੰਡ ਹੈ । ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਣ ਇਹ ਵੀ ਕਿਹਾ ਜਾਂਦਾ ਹੈ :_
ਜਿਨ ਕੀ ਜਾਤ ਗੋਤ ਕੁਲ ਮਾਹੀਂ ਸਿਰਦਾਰੀ ਨਾ ਭਈ ਕਿਦਾਹੀ ।ਤਿੰਨਹੀ ਕੋ ਸਰਦਾਰ ਬਨਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ ॥
     ਅੱਜ ਤਾਂ ਅਖੌਤੀ ਸਿੱਖਾਂ ਵਿੱਚ ਗੋਤਾਂ ਨੂੰ ਉਭਾਰਿਆ ਜਾ ਰਿਹਾ ਹੈ ਜਿਵੇਂ ਗਿਲ, ਗਰੇਵਾਲ਼,ਮਾਨ, ਸੰਧੂ , ਸਿੱਧੂ ਤੇ ਘੁਮਾਣ ਆਦਿ । ਅੱਜ ਦਾ ਅਖੌਤੀ ਸਿੱਖ ਨਸਲਵਾਦੀ ਹੋ ਗਿਆ ਹੈ । ਨੌਜੁਆਨ ਰੀਸੀ ਪੁੱਤ ਹੋ ਗਏ ਹਨ । ਜੱਟ ਜਮੀਨਾਂ ਵੇਚ ਕੇ ਕੈਨੇਡਾ ਜਾ ਕੇ ਅੰਗਰੇਜ਼ ਹੋਣ ਦਾ ਭਰਮ ਪਾਲ਼ ਰਹੇ ਹਨ । ਗਾਂ ਗੋਰੀ ਤੇ ਸ਼ਰਾਬ ਵਿੱਚ ਡੁੱਬ ਰਹੇ ਹਨ । ਜਦੋਂ ਇਹ ਗਲ਼ਾਂ ਵਿੱਚ ਮੋਟੀਆਂ-ਮੋਟੀਆਂ ਸੋਨੇ ਦੀਆਂ ਚੇਨੀਆਂ ਪਾ ਕੇ ਤੇ ਉਗਲਾਂ ਵਿੱਚ ਕਈ ਕਈ ਮੁੰਦੀਆਂ ਤੇ ਕੰਨਾ ਵਿੱਚ ਨੱਤੀਆਂ ਪਾ ਕੇ ਪੰਜਾਬ ਆਉਂਦੇ ਹਨ ਤਾਂ ਜੱਟਾਂ ਦੇ ਮੁੰਡੇ ਰੀਸੋ ਰੀਸ ਮੂੰਹ ਸਿਰ ਮੁੰਨਾ ਕੇ ਇਹਨਾਂ ਦੀ ਰੀਸ ਕਰਦੇ ਹਨ । ਦਲਿਤ ਨੌਜੁਆਨ ਵੀ ਸਹਿਜਧਾਰੀ ਸਿੱਖ ਬਣ ਕੇ ਪੀਲ਼ਾ ਪਰਨਾ ਬੰਨ ਲੈਂਦੇ ਹਨ ਜੱਟ ਦਾਹੜੀ ਮੁੰਨਾ ਕੇ ਡੱਬੀਆਂ ਵਾਲ਼ਾ ਪਰਨਾ ਸਿਰ ਤੇ ਬੰਨ ਗੁਰਦੁਆਰੇ ਕਦੇ ਕਦਾਈ ਮੱਥਾ ਟੇਕ ਜਾਂਦੇ ਹਨ । ਪੰਜਾਬੀ ਬੋਲੀ ਬੋਲਣ ਲੱਗੇ ਵੀ ਹੀਣਤਾ ਮਹਿਸੂਸ ਕਰਦੇ ਹਨ । ਬਾਪੂ,ਬੇਬੇ, ਚਾਚਾ,ਮਾਮਾ, ਦਾਦਾ ਬੋਲਣ ਵਾਲ਼ਿਆਂ ਨੂੰ ਅਨਪੜ ਗਵਾਰ ਸਮਝਦੇ ਹਨ । ਇਹਨਾਂ ਸ਼ਬਦਾ ਦੀ ਜਗਹ ਇਹਨਾਂ ਪੌਪ, ਮੌਮ, ਚਾਚੂ, ਮਾਮੂ ਅਤੇ ਦੱਦੂ ਬਣਾ ਕੇ ਆਪਣੇ ਆਪ ਨੂੰ ਅਗਾਹ ਵਧੂਆਂ ਵਿੱਚ ਹੋਣਾ ਸਮਝਦੇ ਹਨ । ਇਹ ਹੁਣ ਗੁਰੁ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਮਾਤਾ ਸਹਿਬ ਕੌਰ ਜੀ ਦੇ ਪੁੱਤਰ ਅਤੇ ਅਨੰਦਪੁਰ ਦੇ ਵਾਸੀ ਅਖਵਾ ਕੇ ਖੁਸ਼ ਨਹੀਂ ਹੁੰਦੇ ਇਹ ਤਾਂ ਟਰਾਂਟੋ ਵਾਸੀ ਅਤੇ ਖੰਡੇ ਦੀ ਜਗਹ ਨਰਮੇ ਦਾ ਪੱਤਾ ਕਾਰਾਂ ਤੇ ਉਕਰਵਾ ਕੇ ਜਿਆਦਾ ਖੂਸ਼ ਹੁੰਦੇ ਹਨ । ਪੂਰੇ ਨਸਲਵਾਦੀ ਤੇ ਰੀਸੀ ਪੁੱਤ ਹੋ ਗਏ । ਇਕ ਅਖਾਣ ਹੈ ਰੀਸੀ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ । ਇਹਨਾਂ ਕਾਰਨਾ ਕਰਕੇ ਹੀ ਸਾਡੇ ਅਸਲੀ ਸਿੱਖ ਨੌਜੁਆਨਾ ਨਾਲ਼ ਹਿੰਦੋਸਤਾਨੀ ਪੁਲਿਸ ਵਾਲ਼ੇ ਭੈੜੇ ਤੋਂ ਭੈੜਾ ਤਸ਼ੱਦਦ ਕਰਦੇ ਹਨ । ਉਹਨਾਂ ਦੇ ਮੂੰਹਾਂ ਵਿੱਚ ਬੀੜੀਆਂ ਤੁੰਨਦੇ ਹਨ । ਗੁਰੁਆਂ ਦੀਆਂ ਤਸਵੀਰਾਂ ਤੇ ਥੁੱਕਣ ਲਈ ਮਜਬੂਰ ਕਰਦੇ ਹਨ ।
     ਇਹ ਜਿਹੜੀ ਸ਼ਰਮਨਾਕ ਘਟਨਾ ਬੋਹਾ ਪੁਰ ਜਾਂ ਭੌਂ ਪੁਰ ਹੋਈ ਹੈ ਇਹ ਗੁਰੁ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਵਿੱਚ ਹੋਈ ਹੈ । ਇਹਨਾਂ ਪਿੰਡਾਂ ਵਿੱਚ ਗੁਰੁ ਜੀ ਪੈਦਲ ਘੁੰਮੇ ਹੋਏ ਹਨ । ਇਥੇ ਗੁਰੁ ਜੀ ਦੀ ਰੂਹ ਵੱਸਦੀ ਹੈ ਤਾਂ ਹੀ ਉਹਨਾਂ ਆਪਣੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਭੇਜਿਆ ਸੀ । ਬੋਹਾ ਪੁਰ ਕਰਮ ਭੂਮੀ ਵਿੱਚ ਕੁਕਰਮ ਹੋਇਆ ਹੈ । ਅਕਾਲੀ ਪਾਰਟੀ ਦੀ ਸਰਪੰਚ ਦੇ ਘਰਵਾਲ਼ਾ ਜੇਹਲ ਵਿੱਚ ਹੈ । ਥਾਣੇਦਾਰ ਆਪਣੇ ਸਿਪਾਹੀਆਂ ਸਮੇਤ ਜੇਹਲ਼ ਵਿੱਚ ਹੈ । ਸਰਦਾਰ ਸਤਪਾਲ ਸਿੰਘ ਆਪਣੇ ਨੌਜੁਆਨ ਪੁੱਤਰਾਂ ਤੋਂ ਵਾਂਝਾ ਹੋ ਗਿਆ । ਇਹੀ ਸਮਝਿਆ ਜਾ ਸਕਦਾ ਹੈ ਕਿ ਗੁਰੁ ਜੀ ਨੇ ਸਾਨੂੰ ਸਿੱਖਿਆ ਦੇਣ ਲਈ ਹੀ ਇਹ ਭਾਣਾ ਵਰਤਾਇਆ ਹੈ । ਇਸ ਧਰਤੀ ਦੀ ਮਿੱਟੀ ਬਾਰੇ ਇੱਕ ਮੁਸਲਮਾਨ ਯੋਗੀ ਅੱਲਾ ਯਾਰ ਖਾਂ ਇaੁਂ ਲਿਖਦਾ ਹੈ :-
              ਉਠਾਏ ਆਂਖੋਂ ਸੇ ਆ ਕਰ, ਯਹਾ ਕੀ ਮੱਟੀ ਕੋ।
              ਜੋ ਖ਼ਾਕ ਛਾਨਤੇ ਫਿਰਤੇ ਹੈਂ, ਕੀਮੀਯਾ ਕੇ ਲੀਯੇ ।
              ਯਹ ਵੋ ਜਾ, ਯਹਾਂ ਚਾਲੀਸ ਤਨ ਸ਼ਹੀਦ ਹੂਏ ।
              ਖ਼ਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਏ । (ਗੰਜਿ ਸ਼ਹੀਦਾਂ ੭੨)
ਅੱਲਾ ਯਾਰ ਖਾਂ ਨੇ ਤਾਂ ਇਸ ਧਰਤੀ ਬਾਰੇ ਇਹ ਭੀ ਲਿਖਿਆ ਹੈ ਕਿ :-
ਬੱਸ ! ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ । ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ।
     ਆਓ ਆਪਾਂ ਸਾਰੇ ਪੰਜਾਬੀ ਰਲ਼ ਮਿਲ਼ ਕੇ, ਗੁਰਾਂ ਦੇ ਧਰਤੀ ਨੂੰ ਪਵਿਤਰ ਮੰਨ ਕੇ,  ਕੁਕਰਮ ਕਰਨ ਤੋਂ ਬਾਜ ਆਈਏ । ਪੰਜਾਬ ਸਾਰਾ ਵੱਸਦਾ ਗੁਰਾਂ ਦੇ ਨਾਮ ਤੇ । ਗੁਰੁ ਜੀ ਅੱਗੇ ਅੱਗੋਂ ਤੋਂ ਅਜਿਹੇ ਕੁਕਰਮ ਨਾ ਕਰਨ ਦਾ ਪਰਣ ਕਰੀਏ । ਗੁਰੁ ਸਾਡਾ ਬਖ਼ਸੰਦ ਹੈ । ਜਿੰਨੀ ਵਾਰੀ ਮੁਆਫੀ ਮੰਗੋ ਮੁਆਫ ਕਰਦਾ ਹੈ । ਘੱਟੋ ਘੱਟ ਆਪਾਂ ਇਹ ਤਾਂ ਕਰੀਏ ਹਰ ਸਾਲ ੨੦ ਦਸੰਬਰ ਤੋਂ ੩੧ ਦਸੰਬਰ ਤੱਕ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਦਗੀ ਵਿੱਚ ਰਹੀਏ । ਇਹਨਾਂ ਦਿਨਾਂ ਵਿੱਚ ਕੋਈ ਜਸ਼ਨ ਵਾਲ਼ਾ ਕੰਮ ਨਾ ਕਰੀਏ । ਦਲਿਤਾਂ ਨੂੰ ਨਾਲ਼ ਮਿਲਾਈਏ । ਯਾਦ ਰੱਖੋ ! ਦਲਿਤ ਸਿੱਘਾਂ ਨਾਲ਼ ਰੋਟੀ ਬੇਟੀ ਦੀ ਸਾਂਝ ਤੋਂ ਬਿਨਾ ਗੁਰਮਤਿ ਦੇ ਪ੍ਰਚਾਰ ਦੀਆਂ ਗੱਲਾਂ ਕਰਨਾ ਪਾਖੰਡ ਹੈ । ਗੁਰਮਤਿ ਦਾ ਪ੍ਰਚਾਰ ਜਾਤ ਤੋੜਨ ਤੇ ਸਮਾਜ ਜੋੜਨ ਨਾਲ਼ ਹੀ ਸ਼ੁਰੂ ਹੁੰਦਾ ਹੈ । ਇਹੀ ਕਰਮ ਭੂਮੀ ਵਿੱਚ ਨਾਮ ਬੀਜਣਾ ਹੈ । ਗੁਰੁ ਜੀ ਨੇ ਫੁਰਮਾਇਆ :-
     ਕਰਮ ਭੂਮਿ ਮਹਿ ਬੋਵਹੁ ਨਾਮ, ਪੂਰਨ ਹੋਇ ਤੁਮਾਰਾ ਕਾਮੁ ।                  
     ਫਲ ਪਾਵਹਿ ਮਿਟੈ ਜਮ ਤ੍ਰਾਸ, ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥

ਗੁਰਮੇਲ ਸਿੰਘ ਖ਼ਾਲਸਾ
9914701469


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI