ਕਰਮ ਭੂਮੀ ਵਿੱਚ ਕੁਕਰਮ
ਕਰਮ ਭੂਮੀ ਵਿੱਚ ਕੁਕਰਮ
ਗੁਰੁ ਨਾਨਕ ਸਾਹਿਬ ਜੀ ਦੇ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦੇ ਸਿਧਾਂਤ ਅਨੁਸਾਰ ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ । ਅਸੀਂ ਸਾਰੇ ਉਸ ਦੇ ਪੁੱਤਰ ਧੀਆਂ ਹਾਂ । ਜਦੋਂ ਦੁਨੀਆਂ ਵਾਲ਼ਿਆਂ ਨੂੰ ਇਸ ਸਿਧਾਂਤ ਦੀ ਸਮਝ ਆ ਜਾਏਗੀ ਉਦੋਂ ਕੋਈ ਕਿਸੇ ਨਾਲ਼ ਵਿਤਕਰਾ ਜਾਂ ਨਫਰਤ ਨਹੀਂ ਕਰੇਗਾ । ਕੋਈ ਕਿਸੇ ਦੀ ਉੱਚੀ ਨੀਂਵੀਂ ਜਾਤ ਨਹੀਂ ਪਰਖੇਗਾ । ਕਾਲ਼ੇ ਗੋਰੇ, ਲੰਬੇ ਮਧਰੇ ਤੇ ਫੀਨੇ ਨੈਣ ਨਕਸ਼ਾਂ ਵਾਲ਼ਿਆਂ ਨਾਲ ਵਿਤਕਰਾ ਨਹੀਂ ਕਰੇਗਾ । ਕੋਈ ਨਸਲਵਾਦੀ ਨਹੀਂ ਹੋਵੇਗਾ । ਇਸ ਸਿਧਾਂਤ ਨੂੰ ਪ੍ਰਚਾਰਨ ਲਈ ਗੁਰੂਆਂ ਨੇ ਆਪਣਾ ਤਨ,ਮਨ ਤੇ ਧਨ ਮਨੁੱਖਾਂ ਵਿੱਚ ਬਰਾਬਰੀ ਲਿਆਉਣ ਹਿਤ ਲਗਾ ਦਿਤਾ ਸੀ । ਗੁਰੁ ਬਾਬਾ ਨਾਨਕ ਸਾਹਿਬ ਜੀ ਨੇ 'ਨਾ ਕੋ ਹਿੰਦੂ ਨਾ ਮੁਸਲਮਾਨ' ਪੁਕਾਰ ਕੇ ਇਸ ਸਿਧਾਂਤ ਨੂੰ ਪ੍ਰਚਾਰਨ ਦੀ ਸੁਰੂਆਤ ਕੀਤੀ ਸੀ । ਉਚੀ ਜਾਤ ਵਿਚ ਪ੍ਰਵੇਸ਼ ਹੋਣ ਵਾਲ਼ੇ ਜਨੇਊ ਸੰਸਕਾਰ ਦਾ ਵਿਰੋਧ ਕਰਕੇ ਅਤੇ ਮੁਸਲਮਾਨ ਮਰਾਸੀ ਡੂਮ ਮਰਦਾਨਾ ਜੀ ਨੂੰ ਆਪਣਾ ਭਾਈ ਬਣਾ ਕੇ ਸੁਰੂਆਤ ਕੀਤੀ ਸੀ । ਪੰਜਵੇਂ ਨਾਨਕ ਗੁਰੁ ਅਰਜਨ ਸਾਹਿਬ ਜੀ ਨੇ ਮਨੁੱਖਤਾ ਨੂੰ ਠਾਰਨ ਲਈ ਨੀਚ ਕਹੇ ਜਾਣ ਵਾਲ਼ੇ ਭਗਤਾਂ ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਰਕੇ ਆਪ ਨੇ ਤੱਤੀ ਤਵੀ ਤੇ ਬੈਠ ਕੇ ਸੜਨਾ ਮੰਨਜ਼ੂਰ ਕੀਤਾ ਸੀ । ਨੌਵੇਂ ਨਾਨਕ ਜੀ ਨੇ ਸਾਰਿਆਂ ਨੂੰ ਧਰਮ ਦੀ ਆਜਾਦੀ ਲਈ ਦਿੱਲੀ ਜਾ ਕੇ ਸੀਸ ਕਟਵਾਉਣਾ ਮਨਜੂਰ ਕੀਤਾ ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਜੀ ਨੇ ਜਾਤਪਾਤ ਤੋੜਨ ਲਈ ਉੱਚੀ ਨੀਂਵੀਂ ਕਹੀ ਜਾਣ ਵਾਲੀ ਜਾਤ ਦੇ ਮਨੁੱਖਾਂ ਨੂੰ ਬਰਾਬਰ ਕਰਨ ਲਈ ਇੱਕ ਦੂਜੇ ਦੀ ਜੂਠ ਪਿਆਈ ਸੀ । ਜਾਤ ਪਾਤ ਮੰਨਣ ਵਾਲ਼ੇ ਹਿੰਦੂ ਡੋਗਰਿਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਆਪ ਵਿਰੁੱਧ ਸਿੱਧੀ ਜੰਗ ਛੇੜ ਦਿੱਤੀ ਸੀ । ਸਮੇਂ ਦੇ ਹਾਕਮ ਔਰੰਗਜੇਬ ਨੂੰ ਇਹ ਕਹਿ ਕੇ ਭੜਕਾਇਆ ਗਿਆ ਕਿ ਗੁਰੁ ਗੋਬਿੰਦ ਸਿੰਘ, ਮੁਗਲ ਰਾਜ਼ ਵਾਸਤੇ ਖਤਰਨਾਕ ਹੈ । ਔਰੰਗਜੇਬ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਵਿੱਚ ਗੁਰੁ ਗੋਬਿੰਦ ਸਿੰਘ ਜੀ ਨੂੰ ਘੇਰਾ ਪਾ ਕੇ ਜੰਗ ਕੀਤੀ ਸੀ । ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ । ਬੇਸ਼ੱਕ ਆਪ ਉੱਥੋਂ ਬਚ ਕੇ ਨਿਕਲ਼ ਗਏ ਸਨ , ਆਪ ਦਾ ਸਾਰਾ ਪਰਿਵਾਰ ਵਿੱਛੜ ਗਿਆ । ਮੁਗਲ ਫੌਜ ਨੇ ਆਪ ਨੂੰ ਅਤੇ ਆਪ ਦੇ ਸਾਥੀਆਂ ਨੂੰ ਚਮਕੌਰ ਦੀ ਗੜੀ ਵਿੱਚ ਘੇਰਾ ਪਾ ਲਿਆ ਸੀ ।ਏਥੇ ਆਪ ਜੀ ਨੇ ਆਪਣੇ ਪਿਆਰੇ ਸਿੰਘ ਅਤੇ ਦੋ ਵੱਡੇ ਪੁਤਰਾਂ ਦੀ ਕੁਰਬਾਨੀ ਦਿੱਤੀ ਸੀ । ਸਿੱਘਾਂ ਦੇ ਹੁਕਮ ਨਾਲ਼ ਆਪ ਚਮਕੌਰ ਦੀ ਗੜੀ ਵਿੱਚੋਂ ਨਿਕਲ਼ ਗਏ ਸੀ । ਮਾਛੀਵਾੜੇ ਦੇ ਜੰਗਲ਼ਾ ਵਿੱਚ ਆ ਗਏ । ਏਥੇ ਆਪ ਭੁੱਖੇ ਤਿਆਹੇ ਫਿਰਦੇ ਰਹੇ । ਕੱਪੜੇ ਫਟ ਗਏ । ਪੈਰੀਂ ਛਾਲੇ ਪੈ ਗਏ । ਸੂਲ਼ਾਂ ਛਲ਼ਾਕਿਆਂ ਨਾਲ਼ ਆਪ ਦਾ ਪਿੰਡਾ ਵਿੰਨਿਆ ਗਿਆਂ ਥੱਕ ਟੁੱਟ ਕੇ ਚੂਰ ਹੋ ਗਏ । ਏਥੇ ਆਪ ਨੂੰ ਇੱਕ ਖੂਹ ਦੀ ਟੁੱਟੀ ਟਿੰਡ ਲੱਭੀ ਤੇ ਉਹਦਾ ਸਰਹਾਣਾ ਲਗਾ ਕੇ ਥੋੜਾ ਆਰਾਮ ਕੀਤਾ । ਏਥੇ ਹੀ ਆਪ ਨੂੰ ਪਤਾ ਲੱਗਾ ਕਿ ਆਪ ਦੇ ਛੋਟੇ ਸਹਿਬਜਾਦੇ ਅਤੇ ਮਾਤਾ ਜੀ ਸ਼ਹੀਦ ਹੋ ਗਏ ਹਨ । ਸਾਰੇ ਬਰਾਬਰ ਹੋਣ। ਸਾਰਿਆਂ ਨੂੰ ਬਰਾਬਰ ਨਿਆਂ ਮਿਲ਼ੇ ਦੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਆਪਣਾ ਸਰਬੰਸ ਵਾਰ ਕੇ ਰੱਬ ਦਾ ਸ਼ੁਕਰ ਕੀਤਾ । ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ :-
ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ ,
ਭਾਵੇਂ ਆਪਣੇ ਬਾਗ ਵੀਰਾਨ ਹੋ ਗਏ ।
ਹੱਥੀ ਛਾਂ ਕੀਤੀ ਲੱਖਾਂ ਪੁੱਤਰਾਂ ਨੂੰ ,
ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ॥
ਸਰਹੰਦ ਤੋੰ ਸ੍ਰੀ ਅਨੰਦਪੁਰਾ ਸਾਹਿਬ । ਸ੍ਰੀ ਅਨੰਦਪੁਰਾ ਸਾਹਿਬ ਤੋਂ ਮਾਛੀਵਾੜਾ। ਮਾਛੀਵਾੜੇ ਦੇ ਇਹ ਪਿੰਡ ਖਾਸ ਹਨ । ਪੂਨੀਆਂ, ਤੱਖਰਾਂ, ਬੋਹਾ ਪੁਰ ਜਾਂ ਭੌਂ ਪੁਰ, ਨੀਲੋਂ ਅਤੇ ਕਟਾਣਾ ਸਾਹਿਬ । ਇਹ ਪਿੰਡ ਗੁਰੁ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਹਨ । ਲੋਕਾਂ ਵਿੱਚ ਬਰਾਬਰਤਾ ਲਿਆਂਉਣ ਲਈ ਆਪ ਕਿਸੇ ਸਿੰਘ ਨੇਤਾ ਦੀ ਭਾਲ਼ ਵਿੱਚ ਦੱਖਣ ਨਦੇੜ ਪਹੁੰਚੇ । ਉਥੇ ਮਾਧੋਦਾਸ ਬੈਰਾਗੀ ਨੂੰ ਪੰਥ ਵਿੱਚ ਸ਼ਾਮਿਲ ਕਰਕੇ ਅਤੇ ਆਪਣਾ ਬੰਦਾ ਬਣਾ ਕੇ ਕਰਮ ਭੂਮੀ ਸਰਹੰਦ ਭੇਜਿਆ ਤਾਂ ਕਿ ਉਹ ਸਰਹੰਦ ਨੂੰ ਆਪਣੇ ਆਧੀਨ ਕਰਕੇ ਉਥੋਂ ਦੇ ਗੁਲਾਮ ਹਲ਼ਵਾਹਕਾਂ ਨੂੰ ਜਮੀਨਾ ਦੇ ਮਾਲਕ ਬਣਾਵੇ । ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਪਹਿਲਾ ਕੰਮ ਹੀ ਇਹ ਕੀਤਾ । ਵੇਹਲੜ ਮੁਗਲ ਚੌਧਰੀਆਂ ਤੋਂ ਜਮੀਨਾ ਛੁਡਾ ਕੇ ਉਹਨਾਂ ਨੂੰ ਜਮੀਨਾ ਦੇ ਮਾਲਕ ਬਣਾਇਆ ਜਿਹੜੇ ਕਿ ਆਪ ਖੇਤੀ ਕਰਦੇ ਸਨ । ਪੰਜਾਬ ਦੇ ਅਜੋਕੇ ਜੱਟ ਜਮੀਨਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੀ ਬਣੇ ਹਨ । ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਸਿੰਘਾਂ ਨੂੰ ਜਮੀਨਾ ਦੇ ਮਾਲਕ ਬਣਾਇਆਂ ਜਿਹੜੈ ਜਮੀਦਾਰ ਚੌਧਰੀਆਂ ਤੋਂ ਤੰਗ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ । ਇਹਨਾਂ ਜਮੀਨ ਮਾਲਕਾਂ ਦਾ ਫਰਜ ਸੀ ਗੁਰਮਤਿ ਦਾ ਪ੍ਰਚਾਰ ਕਰਨਾ ਅਤੇ ਦਲਿਤਾਂ ਨੂੰ ਆਪਣੇ ਨਾਲ਼ ਮਿਲਾਉਣਾ ।
ਭਾਦੋਂ ੨੦੧੪ ਪਿੰਡ ਤੱਖਰਾਂ ਵਿੱਖੇ ਗੁੱਗੇ ਦੇ ਮੇਲੇ ਤੇ ਘੋਲ਼ ਹੋਏ ਸਨ । ਜੱਟ ਸ਼ਬਦ ਜੱਟ ਤਾਂ ਮਾਣ ਨਾਲ਼ ਆਪਣੀਆਂ ਕਾਰਾਂ ਤੇ ਲਿਖਵਾਈ ਫਿਰਦੇ ਹਨ "ਪੁੱਤ ਜੱਟ ਦਾ….." ਚਮਾਰ ਸ਼ਬਦ ਬਾਬਾ ਰਵਿਦਾਸ ਜੀ ਨੇ ਤਾਂ ਮਾਣ ਨਾਲ਼ ਵਰਤਿਆ ਪਰ ਅੱਜ ਕੱਲ ਇਹ ਸ਼ਬਦ ਘਿਰਣਤ ਜਿਹਾ ਹੋ ਗਿਆ । ਇਸ ਲਈ ਅੱਗੇ ਜਿਥੇ ਸ਼ਬਦ ਦਲਿਤ ਆਵੇ ਉਸ ਨੂੰ ਚਮਾਰ ਹੀ ਸਮਝਣਾ । ਤੱਖਰਾਂ ਪਿੰਡ ਦੇ ਘੋਲ਼ਾਂ ਮੌਕੇ ਨੌਜੁਆਨਾ ਦਾ ਬਹੁਤ ਇਕੱਠ ਹੁੰਦਾ ਹੈ । ਇਸ ਇਕੱਠ ਵਿੱਚ ਦੋ ਦਲਿਤ ਸਕੇ ਭਰਾ ਜਤਿੰਦਰ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਸਰਦਾਰ ਸਤਪਾਲ ਸਿੰਘ ਜੋ ਕਿ ਬੋਹਾ ਪੁਰ ਜਾਂ ਭੌਂ ਪੁਰ ਦੇ ਵਸਨੀਕ ਸਨ ਵੀ ਸ਼ਾਮਿਲ ਹੋਏ । ਬਾਅਦ ਵਿੱਚ ਪਤਾ ਲੱਗਿਆ ਕਿ ਹਰਿੰਦਰ ਸਿੰਘ ਉਸ ਇਕੱਠ ਵਿੱਚ ਨਹੀਂ ਸੀ । ਖੇਡਾਂ ਵਿੱਚ ਹਰ ਨੌਜੁਆਨ ਨੂੰ ਜੋਸ਼ ਆਉਂਦਾ ਹੈ । ਦਲਿਤ ਨੌਜੁਆਨ ਨੇ ਆਪਣੇ ਦੋਸਤਾਂ ਨਾਲ਼ ਕਿਤੇ ਲਲਕਾਰਾ ਮਾਰ ਦਿੱਤਾ ਹੋਣਾ । ਤੱਖਰਾਂ ਦੇ ਜੱਟਾਂ ਨੂੰ ਦਲਿਤ ਮੁੰਡੇ ਦਾ ਲਲਕਾਰਾ ਚੁਭ ਗਿਆ ਹੋਣਾ । ਬੱਸ ! ਮੁੰਡਿਆਂ ਮੁੰਡਿਆਂ ਦੀ ਲੜਾਈ ਹੋ ਗਈ । ਤੱਖਰਾਂ ਪਿੰਡ ਦੇ ਸਰਪੰਚ ਰਾਜਵਿੰਦਰ ਕੌਰ ਦੇ ਪਤੀ ਸ. ਗੁਰਜੀਤ ਸਿੰਘ ਨੇ ਨੇੜਿਓ ਲੱਗਦੇ ਭਤੀਜੇ ਹਰਪਿੰਦਰ ਸਿੰਘ ਨੂੰ ਸਰਦਾਰ ਜਤਿੰਦਰ ਸਿੰਘ ਤੇ ਉਸ ਦੇ ਦੋਸਤਾਂ ਨੇ ਕੁੱਟ ਦਿਤਾ । ਪੰਜਾਬ ਵਿੱਚ ਇਸਤਰੀ ਸਰਪੰਚ ਦਾ ਘਰਵਾਲ਼ਾ ਹੀ ਸਰਪੰਚੀ ਕਰਦਾ ਹੁੰਦਾ ਹੈ । ਇਸ ਲਈ ਸਰਪੰਚ ਦਾ ਪਤੀ ਹੀ ਸਰਪੰਚ ਹੁੰਦਾ ਹੈ । ਕਿਉੁਂਕਿ ਸਾਡਾ ਸਮਾਜ ਹੀ ਮਰਦ ਪ੍ਰਧਾਨ ਹੈ । ਬੱਸ ! ਗੁਰਜੀਤ ਸਿੰਘ ਨੂੰ ਗੁੱਸਾ ਆ ਗਿਆ । ਉਹ ਠਾਣੇ ਗਿਆ । ਠਾਣੇਦਾਰ ਨਾਲ਼ ਮਿਲ਼ ਮਿਲਾ ਕੇ ਬੋਹਾਪੁਰ ਜਾਂ ਭੌਂ ਪਰ ਦੇ ਦੋਹਾਂ ਦਲਿਤ ਭਰਾਵਾਂ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਤੇ ਮੋਟੀ ਜਿਹੀ ਧਾਰਾ ਵਾਲ਼ਾ ਕੇਸ ਬਣਵਾ ਦਿੱਤਾ । ਦੋਹਾਂ ਭਰਾਵਾਂ ਦੀ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸੁਣਿਆ ਕਿ ਗੁਰਜੀਤ ਸਿੰਘ ਰਾਜ ਕਰ ਰਹੀ ਅਕਾਲੀ ਪਾਰਟੀ ਨਾਲ਼ ਸਬੰਧਿਤ ਵੀ ਹੈ । ਇੱਕ ਕਰੇਲਾ ਦੂਜਾ ਨਿੰਮ ਚੜਿਆ ਜੱਟ ਹੋਵੇ ਸਰਪੰਚ ਦਾ ਪਤੀ ਹੋਵੇ ਅਕਾਲੀ ਵੀ ਹੋਵੇ ਤੇ ਉਸ ਦੇ ਦੋਸਤ ਦੇ ਮੁੰਡੇ ਨੂੰ ਕੋਈ ਦਲਿਤ ਨੌਜੁਆਨ ਕੁੱਟ ਜਾਵੇ ਅਤੇ ਕੇਸ ਬਣਨ ਉਪਰੰਤ ਵੀ ਫੜਿਆ ਨਾ ਜਾਵੇ । ਗੁਰਜੀਤ ਸਿੰਘ ਵਾਸਤੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ । ਵੈਸੇ ਤਾਂ ਪੰਜਾਬ ਦੇ ਨੌਜੁਆਨ ਪੰਜਾਬ ਪੁਲਿਸ ਤੋਂ ਬਹੁਤ ਡਰਦੇ ਹਨ । ਇਹਨਾਂ ਪੁਲਿਸ ਵਾਲ਼ਿਆਂ ਦਾ ਕੰਮ ਹੈ ਐਵੇਂ ਹੀ ਜੋਸ਼ੀਲੇ ਜਿਹੇ ਨੌਜੁਆਨ ਨੂੰ ਫੜ ਲੈਣਾ, ਕੋਈ ਵੀ ਧਾਰਾ ਲਗਾ ਕੇ ਜੇਹਲ਼ ਭੇਜ ਦੇਣਾ, ਚਾਹੇ ਬਾਬਾ ਦਾਦੂਵਾਲ਼ ਵਰਗਾ ਨੌਜੁਆਨ ਸਾਧ ਸੰਤ ਵੀ ਕਿਉਂ ਨਾ ਹੋਵੇ । ਬਾਅਦ ਵਿੱਚ ਹਥਿਆਰਾਂ ਜਾ ਨਸ਼ੇ ਆਦਿ ਦਾ ਕੇਸ ਬਣਾ ਕੇ ਜਮਾਨਤ ਵੀ ਰੋਕ ਦੇਣੀ । ਕਿਤਨਾਂ ਹੀ ਸਮਾਂ ਜੇਹਲ਼ ਵਿੱਚ ਰੱਖਣਾ । ਕਈ ਕੇਸਾਂ ਵਿੱਚ ਅਜਿਹੇ ਕੇਸਾ ਨੂੰ ਨਜ਼ਾਇਜ ਕਹਿ ਕੇ ਕੋਰਟਾਂ ਅਕਸਰ ਬਰੀ ਕਰਦੀਆਂ ਹਨ । ਪੰਜਾਬ ਵਿੱਚ ਇਹ ਤਾਂ ਆਮ ਜਿਹੀਆਂ ਗੱਲਾਂ ਹਨ । ਇਸ ਡਰ ਦੇ ਮਾਰਿਆਂ ਇਹ ਦੋਵੇ ਦਲਿਤ ਭਰਾ ਆਪਣੇ ਹੋਰ ਜੱਟ ਸਾਥੀਆਂ ਨਾਲ਼ ਰੂਪੋਸ਼ ਹੋ ਗਏ । ਗੁਜੀਤ ਸਿੰਘ ਸਰਪੰਚ ਨੂੰ ਸੂਹ ਮਿਲ਼ ਗਈ ਕਿ ਦੋਵੇ ਨੋਜੂਆਨ ਲੁਧਿਆਣੇ ਜਮਾਲਪੁਰ ਆਹਲੂਵਾਲ਼ੀਆ ਕਲੋਨੀ ਵਿੱਚ ਬੀਬੀ ਸਿਮਰਨ ਕੌਰ ਦੇ ਘਰ ਠਹਿਰੇ ਹਨ । ਤੱਖਰਾਂ ਸਰਪੰਚ ਦਾ ਪਤੀ ਗੁਰਜੀਤ ਸਿੰਘ ਮਾਛੀਵਾੜੇ ਠਾਣੇਦਾਰ ਨਾਲ਼ ਸਾਂਠਗਾਂਠ ਕਰਕੇ ਓਥੋਂ ਉਹਦਾ ਇੱਕ ਗੰਨਮੈਨ ਹੌਲਦਾਰ ਯਾਦਵਿੰਦਰ ਸਿੰਘ, ਦੋ ਹੋਮਗਾਰਡੀਏ ਬਲਜੀਤ ਸਿੰਘ ਤੇ ਅਜੀਤ ਸਿੰਘ ਨੂੰ ਨਾਲ਼ ਲੈ ਕੇ ੨੭ ਸਤੰਬਰ ਸਵੇਰੇ ੯ ਵਜੇ ਸਿਮਰਨ ਕੌਰ ਦੇ ਘਰ ਛਾਪਾ ਮਾਰਿਆ ਅਤੇ ਦੋਨੋ ਦਲਿਤ ਭਰਾ ਹਰਿੰਦਰ ਸਿੰਘ ਲਾਲੀ ਅਤੇ ਜਤਿੰਦਰ ਸਿੰਘ ਗੋਲਡੀ ਦੋਨੋ ਪੁੱਤਰ ਸਰਦਾਰ ਸਤਪਾਲ ਸਿੰਘ ਵਾਸੀ ਬੋਹਾਪੁਰ ਜਾਂ ਭੌਂ ਪੁਰ ਨੂੰ ਗੋਲ਼ੀਆਂ ਨਾਲ਼ ਮਾਰ ਦਿਤਾ । ਅਖਬਾਰਾਂ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਗੁਰਜੀਤ ਸਿੰਘ ਨੇ ਆਪਣੀ ਸਰਪੰਚ ਪਤਨੀ ਰਾਜਵਿੰਦਰ ਕੌਰ ਦਾ ਲਾਇਸੰਸੀ ਪਿਸਤੌਲ ਲਿਆ ਸੀ । ਘਰ ਦੀ ਮਾਲਕਣ ਨੇ ਨਾ ਮਾਰੋ ਨਾ ਮਾਰੋ ਦਾ ਰੌਲ਼ਾ ਭੀ ਪਾਇਆ ਸੀ । ਇਹਨਾਂ ਨਾਲ਼ ਤੱਖਰਾਂ ਪਿੰਡ ਦੇ ਜੱਟਾਂ ਦੇ ਮੁੰਡੇ ਭੀ ਸਨ । ਇੱਕ ਨੌਜੁਆਨ ਮੰਜੇ ਹੇਠ ਭੀ ਲੁਕ ਗਿਆ ਸੀ ਉਹਦੇ ਬਹੁਤ ਨੇੜਿਓ ਸਿਰ ਵਿੱਚ ਗੋਲ਼ੀਆਂ ਮਾਰ ਕੇ ਮਾਰ ਦਿਤਾ । ਇਹਨਾਂ ਨੂੰ ਮਾਰ ਕੇ ਠਾਣੇ ਪਹੁੰਚ ਕੇ ਗੱਲ ਧੁਮਾਈ ਕਿ ਦੋ ਖਤਰਨਾਕ ਅੱਤਵਾਦੀ ਮੁਕਾਬਲੇ ਵਿੱਚ ਮਾਰੇ ਗਏ । ਪੋਸਟਮਾਰਟਮ ਵਿੱਚ ਪਤਾ ਲੱਗਿਆ ਕਿ ਇਹ ਤਾਂ ਪਰਜੀ ਮੁਕਾਬਲਾ ਹੈ । ਸੱਤਪਾਲ ਸਿੰਘ ਦੇ ਘਰ ਰਾਜਨੀਤਿਕ ਪਾਰਟੀਆਂ ਦਾ ਆਉਣਾ ਜਾਣਾ ਹੋ ਗਿਆ । ਦੋਹਾਂ ਦਲਿਤ ਨੌਜੁਆਂਨਾਂ ਦੀਆ ਲਾਸ਼ਾ ਨੂੰ ਲੈ ਕੇ ਆਲ਼ੇ ਦੁਆਲ਼ੇ ਦੇ ਪਿੰਡ ਵਾਸੀਆ ਨੇ ਨੀਲੋਂ ਦੇ ਪੁਲ਼ ਹਾਈਵੇ ਤੇ ਧਰਨਾ ਲਗਾ ਦਿਤਾ । ਉਹਨਾਂ ਮੰਗ ਕੀਤੀ ਕਿ ਦੋਸ਼ੀਆ ਨੂੰ ਫੜਿਆ ਜਾਵੇ । ਸਰਕਾਰ ਨੇ ਆਪਣੀ ਵੋਟ ਬੈਂਕ ਨੂੰ ਖੋਰਾ ਲੱਗਦਾ ਦੇਖ ਕੇ ਹੌਲਦਾਰ ਯਾਦਵਿੰਦਰ ਸਿੰਘ, ਹੋਮਗਾਰਡੀਏ ਬਲਜੀਤ ਸਿੰਘ ਤੇ ਅਜੀਤ ਸਿੰਘ ਨੂੰ ਬਰਖਾਸਿਤ ਕਰਕੇ ਗਰਿਫਤਾਰ ਕਰ ਲਿਆ । ਠਾਣੇਦਾਰ ਮਨਜਿੰਦਰ ਸਿੰਘ ਤੇ ਅਕਾਲੀ ਲੀਡਰ ਗੁਰਜੀਤ ਸਿੰਘ ਨੂੰ ਵੀ ਗਰਿਫਤਾਰ ਕਰ ਲਿਆ । ਖੰਨਾ ਦੇ ਐਸ.ਐਸ.ਪੀ. ਹਰਸ਼ ਕੁਮਾਰ ਬਾਂਸਲ ਨੂੰ ਵੀ ਮੁਅਤਲ ਕਰ ਦਿਤਾ । ਗੁਰਜੀਤ ਸਿੰਘ ਨਾਲ਼ ਦੋ ਹੋਰ ਬੰਦੇ ਪੀਟਰ ਤੇ ਜ਼ੌਰਜੀਆ ਭੀ ਦੱਸੇ ਜਾਂਦੇ ਹਨ । ਧਰਨਾਕਾਰੀ ਉਹਨਾਂ ਨੂੰ ਵੀ ਫੜਨ ਦੀ ਮੰਗ ਕਰ ਰਹੇ ਸਨ । ਇਸ ਧਰਨੇ ਵਿੱਚ ਜਿਆਦਾਤਰ ਦਲਿਤ ਹੀ ਸਨ ।
੨੯ ਸਤੰਬਰ ੨੦੧੪ ਨੂੰ ਮੁਲਜਮ ਗੁਰਜੀਤ ਸਿੰਘ ਅਤੇ ਪੁਲਿਸ ਦੇ ਹੱਕ ਵਿੱਚ ੧੦ ਪਿੰਡਾਂ ਦੇ ਜੱਟਾਂ ਨੇ ਵੀ ਓਥੇ ਹੀ ਧਰਨਾ ਲਗਾਇਆਂ । ਉਹ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗੁਰਜੀਤ ਸਿੰਘ ਅਤੇ ਪੁਲਿਸ ਵਾਲ਼ਿਆਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ । ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਮਾਲਪੁਰ ਵਾਲ਼ੀ ਕੋਠੀ ਵਿੱਚ ਪੰਜ ਹੋਰ ਨੌਜੁਆਨ ਵੀ ਸਨ ਉਹਨਾਂ ਨੇ ਲਾਲੀ ਤੇ ਗੋਲਡੀ ਨੂੰ ਮਾਰਿਆ । ਪੰਜਾਬ ਸਰਕਾਰ ਨੇ ਪੰਜਾਬ ਦੇ ਸੀਨੀਅਰ ਪੁਲਿਸ ਅਫਸਰਾਂ ਦੀ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੂੰ ਕੇਸ ਦੀ ਛਾਣਬੀਣ ਤੇ ਲਗਾ ਦਿਤਾ । ਇਹ ਟੀਮ ਰਣਚਰਨ ਸਿੰਘ ਬਰਾੜ ਐਸ.ਐਸ.ਪੀ. ਜਗਰਾਉਂ ਦੀ ਅਗਵਾਈ ਹੇਠ ਹੈ । ਇਹਨਾਂ ਵਿੱਚ ਸ੍ਰੀ ਸਤਬੀਰ ਸਿੰਘ ਏ.ਡੀ.ਸੀ.ਪੀ. ਫੋਰ ਲੁਧਿਆਣ, ਸ੍ਰੀ ਲਖਵੀਰ ਸਿੰਘ ਏ.ਸੀ.ਪੀ. ਸਾਹਨੇਵਾਲ਼ ਹਨ । ਇਹ ਵਿਸ਼ੇਸ਼ ਜਾਂਚ ਟੀਮ ਪੁਲਿਸ ਕਮਿਸ਼ਨਰ ਲੁਧਿਆਣੇ ਦੀ ਦੇਖ ਰੇਖ ਹੇਠ ਹੋਵੇਗੀ । ਪੰਜਾਬ ਸਰਕਾਰ ਨੇ ਏ.ਡੀ.ਜੀ.ਪੀ. ਸ੍ਰੀ ਵੀ ਕੇ ਭਾਵੜਾ ਅਤੇ ਆਈ.ਜੀ.ਪੀ. ਸ੍ਰੀ ਈਸ਼ਵਰ ਚੰਦਰ ਨੂੰ ਸਾਰੇ ਕੇਸ ਦੀ ਜਾਂਚ ਕਰਕੇ ੧੫ ਦਿਨਾਂ ਅੰਦਰ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ । ਇਹ ਵਿਸ਼ੇਸ਼ ਜਾਂਚ ਤਾਂ ੨੯ ਸਤੰਬਰ ਨੂੰ ਹੀ ਸ਼ੂਰੂ ਹੋ ਗਈ ਸੀ । ਕੱਲ ਮਹੀਨੇ ਬਾਅਦ ੨੭ ਅਕਤੂਬਰ ੨੦੧੪ ਨੂੰ ਟ੍ਰਬਿਊਨ ਨੇ ਖਬਰ ਦਿੱਤੀ ਹੈ ਕਿ ਕਤਲ ਦੇ ਮਾਮਲੇ ਵਿੱਚ ਗਰਿਫਤਾਰ ਮੁਲਜਮਾ ਦਾ ਪੋਲੀਗ੍ਰਾਫ ਟੈਸਟ ਹੋਵੇਗਾ । ਇਹ ਟੈਸਟ ਹੈਦਰਾਬਾਦ ਜਾਂ ਦਿੱਲੀ ਹੀ ਹੋ ਸਕਦਾ ਹੈ । ਇਹਦੇ ਵਿੱਚ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਮੁਲਜਮ ਸੱਚ ਬੋਲਦੇ ਹਨ ਜਾਂ ਝੂਠ ! ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਛੀਵਾੜੇ ਠਾਣੇ ਦਾ ਠਾਣੇਦਾਰ ਮਨਜਿੰਦਰ ਸਿੰਘ ਦਾ ਗੰਨਮੈਨ ਸੁਖਬੀਰ ਸਿੰਘ ਤਾਂ ਫੜਿਆ ਹੀ ਨਹੀਂ ਗਿਆ । ਇਹ ਸਾਰੀ ਜਾਣਕਾਰੀ ਨਿੱਜੀ ਸੰਪਰਕ ਅਤੇ ਅਖਬਾਰਾਂ ਦੇ ਅਧਾਰ ਤੇ ਹੈ । ਅਖਬਾਰਾਂ ਵਿੱਚ ਤਾਂ ਇਹ ਵੀ ਆਇਆ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਨੂੰ ੧੦ ਲੱਖ ਰੁਪੱਈਆ ਮੁਆਵਜਾ ਦੇਵੇਗੀ ਅਤੇ ਮ੍ਰਿਤਕਾ ਦੀ ਭੈਣ ਨੂੰ ਨੌਕਰੀ ਭੀ ਦੇਵੇਗੀ । ਇਹ ਭੀ ਪਤਾ ਲੱਗਿਆ ਹੈ ਕਿ ਸਰਕਾਰ ਨੇ ਢਾਈ ਲੱਖ ਰੁਪੱਈਆ ਸਰਦਾਰ ਸਤਪਾਲ ਸਿੰਘ ਨੂੰ ਦੇ ਦਿੱਤਾ ਹੈ ਬਾਕੀ ਦਾ ਸਾਢੇ ਸੱਤ ਲੱਖ ਜਾਂਚ ਤੋਂ ਬਾਅਦ ਦਿੱਤਾ ਜਾਵੇਗਾ । ਇਹ ਵੀ ਕਿਹਾ ਗਿਆ ਹੈ ਕਿ ਜੇ ਉਹਨਾਂ (ਸਤਪਾਲ ਸਿੰਘ ਹੁਣਾ ਨੂੰ ) ਨੂੰ ਜਾਂਚ ਠੀਕ ਨਾ ਲੱਗੇ ਤਾਂ ਉਹ ਸੀ.ਬੀ.ਆਈ ਤੋਂ ਜਾਂਚ ਕਰਵਾ ਸਕਦੇ ਹਨ । ਲੋਕ ਇਹ ਕਹਿੰਦੇ ਹਨ ਕਿ ਇਹ ਜਾਂਚ ਕਮਿਸ਼ਨ ਤਾਂ ਪੁਲਿਸ ਵਾਲ਼ਿਆਂ ਅਤੇ ਗੁਰਜੀਤ ਸਿੰਘ ਨੂੰ ਬਚਾਉਣ ਅਤੇ ਲੋਕਾਂ ਦੇ ਅੱਖੀ ਘੱਟਾ ਪਾaੇਣ ਲਈ ਹੀ ਹੈ ।
ਜੋ ਵੀ ਹੋਇਆਂ ਬਹੁਤ ਸ਼ਰਮਨਾਕ ਹੋਇਆ । ਅਕਾਲੀ ਪਾਰਟੀ ਦੇ ਰਾਜ ਵਿੱਚ ਹੋਇਆ । ਅਕਾਲੀ ਪਾਰਟੀ ਦਾ ਪਹਿਲਾ ਕੰਮ ਸੀ ਗੁਰਮਤਿ ਦਾ ਪ੍ਰਚਾਰ ਕਰਨਾ । ਜੇ ਜੱਟਾਂ ਅਤੇ ਦਲਿਤਾਂ ਵਿੱਚ ਫਰਕ ਮਿਟਦਾ ਹੈ ਤਾਂ ਗੁਰਮਤਿ ਦੇ ਪ੍ਰਚਾਰ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ । ਲੋਕ ਸਰਪੰਚ ਨੂੰ ਅਕਾਲੀ ਪਾਰਟੀ ਦਾ ਕਹਿੰਦੇ ਹਨ । ਇਕ ਦਿਨ ਦਲਿਤ ਧਰਨਾ ਲਗਾਉਂਦੇ ਹਨ ਤੇ ਦੂਜੇ ਦਿਨ ਜੱਟ । ਇਹ ਅੱਤ ਦੀ ਸ਼ਰਮਨਾਕ ਘਟਨਾ ਗੁਰੁ ਗੋਬਿੰਦ ਸਿੰਘ ਜੀ ਦੀ ਕਰਮਭੂਮੀ ਵਿੱਚ ਹੋਈ ਹੈ । ਅਵਾਜਾਂ ਆ ਰਹੀਆਂ ਹਨ ਕਿ ਸਿੱਖ ਧਰਮ ਖਤਮ ਹੋਣ ਕਿਨਾਰੇ ਹੋ ਗਿਆ । ਜੇ ਇਹ ਸਹੀ ਹੈ ਤਾਂ ਜੱਟਾਂ ਦਾ ਕੱਖ ਜਾਣਾ ਨਹੀਂ ਤੇ ਦਲਿਤਾਂ ਦਾ ਕੱਖ ਰਹਿਣਾ ਨਹੀਂ । ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਏਥੋਂ ਸ਼ੁਰੂ ਹੋਣੀ ਚਾਹੀਦੀ ਹੈ
"ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲ਼ਾ ਕੋਈ ਸਿੱਖ ਨਹੀ "
ਸਿੱਖਾਂ-ਸਿੱੱਖਾਂ ਵਿੱੱਚ ਜਾਂ ਸਿੱਖ ਸਮਾਜ ਵਿੱਚ ਰੋਟੀ ਬੇਟੀ ਦੀ ਸਾਂਝ ਤੋਂ ਬਗੈਰ ਗੁਰਮੱਤ ਦੀਆਂ ਗੱਲਾਂ ਕਰਨੀਆਂ ਨਿਰਾ ਪਾਖੰਡ ਹੈ । ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਣ ਇਹ ਵੀ ਕਿਹਾ ਜਾਂਦਾ ਹੈ :_
ਜਿਨ ਕੀ ਜਾਤ ਗੋਤ ਕੁਲ ਮਾਹੀਂ ਸਿਰਦਾਰੀ ਨਾ ਭਈ ਕਿਦਾਹੀ ।ਤਿੰਨਹੀ ਕੋ ਸਰਦਾਰ ਬਨਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ ॥
ਅੱਜ ਤਾਂ ਅਖੌਤੀ ਸਿੱਖਾਂ ਵਿੱਚ ਗੋਤਾਂ ਨੂੰ ਉਭਾਰਿਆ ਜਾ ਰਿਹਾ ਹੈ ਜਿਵੇਂ ਗਿਲ, ਗਰੇਵਾਲ਼,ਮਾਨ, ਸੰਧੂ , ਸਿੱਧੂ ਤੇ ਘੁਮਾਣ ਆਦਿ । ਅੱਜ ਦਾ ਅਖੌਤੀ ਸਿੱਖ ਨਸਲਵਾਦੀ ਹੋ ਗਿਆ ਹੈ । ਨੌਜੁਆਨ ਰੀਸੀ ਪੁੱਤ ਹੋ ਗਏ ਹਨ । ਜੱਟ ਜਮੀਨਾਂ ਵੇਚ ਕੇ ਕੈਨੇਡਾ ਜਾ ਕੇ ਅੰਗਰੇਜ਼ ਹੋਣ ਦਾ ਭਰਮ ਪਾਲ਼ ਰਹੇ ਹਨ । ਗਾਂ ਗੋਰੀ ਤੇ ਸ਼ਰਾਬ ਵਿੱਚ ਡੁੱਬ ਰਹੇ ਹਨ । ਜਦੋਂ ਇਹ ਗਲ਼ਾਂ ਵਿੱਚ ਮੋਟੀਆਂ-ਮੋਟੀਆਂ ਸੋਨੇ ਦੀਆਂ ਚੇਨੀਆਂ ਪਾ ਕੇ ਤੇ ਉਗਲਾਂ ਵਿੱਚ ਕਈ ਕਈ ਮੁੰਦੀਆਂ ਤੇ ਕੰਨਾ ਵਿੱਚ ਨੱਤੀਆਂ ਪਾ ਕੇ ਪੰਜਾਬ ਆਉਂਦੇ ਹਨ ਤਾਂ ਜੱਟਾਂ ਦੇ ਮੁੰਡੇ ਰੀਸੋ ਰੀਸ ਮੂੰਹ ਸਿਰ ਮੁੰਨਾ ਕੇ ਇਹਨਾਂ ਦੀ ਰੀਸ ਕਰਦੇ ਹਨ । ਦਲਿਤ ਨੌਜੁਆਨ ਵੀ ਸਹਿਜਧਾਰੀ ਸਿੱਖ ਬਣ ਕੇ ਪੀਲ਼ਾ ਪਰਨਾ ਬੰਨ ਲੈਂਦੇ ਹਨ ਜੱਟ ਦਾਹੜੀ ਮੁੰਨਾ ਕੇ ਡੱਬੀਆਂ ਵਾਲ਼ਾ ਪਰਨਾ ਸਿਰ ਤੇ ਬੰਨ ਗੁਰਦੁਆਰੇ ਕਦੇ ਕਦਾਈ ਮੱਥਾ ਟੇਕ ਜਾਂਦੇ ਹਨ । ਪੰਜਾਬੀ ਬੋਲੀ ਬੋਲਣ ਲੱਗੇ ਵੀ ਹੀਣਤਾ ਮਹਿਸੂਸ ਕਰਦੇ ਹਨ । ਬਾਪੂ,ਬੇਬੇ, ਚਾਚਾ,ਮਾਮਾ, ਦਾਦਾ ਬੋਲਣ ਵਾਲ਼ਿਆਂ ਨੂੰ ਅਨਪੜ ਗਵਾਰ ਸਮਝਦੇ ਹਨ । ਇਹਨਾਂ ਸ਼ਬਦਾ ਦੀ ਜਗਹ ਇਹਨਾਂ ਪੌਪ, ਮੌਮ, ਚਾਚੂ, ਮਾਮੂ ਅਤੇ ਦੱਦੂ ਬਣਾ ਕੇ ਆਪਣੇ ਆਪ ਨੂੰ ਅਗਾਹ ਵਧੂਆਂ ਵਿੱਚ ਹੋਣਾ ਸਮਝਦੇ ਹਨ । ਇਹ ਹੁਣ ਗੁਰੁ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਮਾਤਾ ਸਹਿਬ ਕੌਰ ਜੀ ਦੇ ਪੁੱਤਰ ਅਤੇ ਅਨੰਦਪੁਰ ਦੇ ਵਾਸੀ ਅਖਵਾ ਕੇ ਖੁਸ਼ ਨਹੀਂ ਹੁੰਦੇ ਇਹ ਤਾਂ ਟਰਾਂਟੋ ਵਾਸੀ ਅਤੇ ਖੰਡੇ ਦੀ ਜਗਹ ਨਰਮੇ ਦਾ ਪੱਤਾ ਕਾਰਾਂ ਤੇ ਉਕਰਵਾ ਕੇ ਜਿਆਦਾ ਖੂਸ਼ ਹੁੰਦੇ ਹਨ । ਪੂਰੇ ਨਸਲਵਾਦੀ ਤੇ ਰੀਸੀ ਪੁੱਤ ਹੋ ਗਏ । ਇਕ ਅਖਾਣ ਹੈ ਰੀਸੀ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ । ਇਹਨਾਂ ਕਾਰਨਾ ਕਰਕੇ ਹੀ ਸਾਡੇ ਅਸਲੀ ਸਿੱਖ ਨੌਜੁਆਨਾ ਨਾਲ਼ ਹਿੰਦੋਸਤਾਨੀ ਪੁਲਿਸ ਵਾਲ਼ੇ ਭੈੜੇ ਤੋਂ ਭੈੜਾ ਤਸ਼ੱਦਦ ਕਰਦੇ ਹਨ । ਉਹਨਾਂ ਦੇ ਮੂੰਹਾਂ ਵਿੱਚ ਬੀੜੀਆਂ ਤੁੰਨਦੇ ਹਨ । ਗੁਰੁਆਂ ਦੀਆਂ ਤਸਵੀਰਾਂ ਤੇ ਥੁੱਕਣ ਲਈ ਮਜਬੂਰ ਕਰਦੇ ਹਨ ।
ਇਹ ਜਿਹੜੀ ਸ਼ਰਮਨਾਕ ਘਟਨਾ ਬੋਹਾ ਪੁਰ ਜਾਂ ਭੌਂ ਪੁਰ ਹੋਈ ਹੈ ਇਹ ਗੁਰੁ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਵਿੱਚ ਹੋਈ ਹੈ । ਇਹਨਾਂ ਪਿੰਡਾਂ ਵਿੱਚ ਗੁਰੁ ਜੀ ਪੈਦਲ ਘੁੰਮੇ ਹੋਏ ਹਨ । ਇਥੇ ਗੁਰੁ ਜੀ ਦੀ ਰੂਹ ਵੱਸਦੀ ਹੈ ਤਾਂ ਹੀ ਉਹਨਾਂ ਆਪਣੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਭੇਜਿਆ ਸੀ । ਬੋਹਾ ਪੁਰ ਕਰਮ ਭੂਮੀ ਵਿੱਚ ਕੁਕਰਮ ਹੋਇਆ ਹੈ । ਅਕਾਲੀ ਪਾਰਟੀ ਦੀ ਸਰਪੰਚ ਦੇ ਘਰਵਾਲ਼ਾ ਜੇਹਲ ਵਿੱਚ ਹੈ । ਥਾਣੇਦਾਰ ਆਪਣੇ ਸਿਪਾਹੀਆਂ ਸਮੇਤ ਜੇਹਲ਼ ਵਿੱਚ ਹੈ । ਸਰਦਾਰ ਸਤਪਾਲ ਸਿੰਘ ਆਪਣੇ ਨੌਜੁਆਨ ਪੁੱਤਰਾਂ ਤੋਂ ਵਾਂਝਾ ਹੋ ਗਿਆ । ਇਹੀ ਸਮਝਿਆ ਜਾ ਸਕਦਾ ਹੈ ਕਿ ਗੁਰੁ ਜੀ ਨੇ ਸਾਨੂੰ ਸਿੱਖਿਆ ਦੇਣ ਲਈ ਹੀ ਇਹ ਭਾਣਾ ਵਰਤਾਇਆ ਹੈ । ਇਸ ਧਰਤੀ ਦੀ ਮਿੱਟੀ ਬਾਰੇ ਇੱਕ ਮੁਸਲਮਾਨ ਯੋਗੀ ਅੱਲਾ ਯਾਰ ਖਾਂ ਇaੁਂ ਲਿਖਦਾ ਹੈ :-
ਉਠਾਏ ਆਂਖੋਂ ਸੇ ਆ ਕਰ, ਯਹਾ ਕੀ ਮੱਟੀ ਕੋ।
ਜੋ ਖ਼ਾਕ ਛਾਨਤੇ ਫਿਰਤੇ ਹੈਂ, ਕੀਮੀਯਾ ਕੇ ਲੀਯੇ ।
ਯਹ ਵੋ ਜਾ, ਯਹਾਂ ਚਾਲੀਸ ਤਨ ਸ਼ਹੀਦ ਹੂਏ ।
ਖ਼ਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਏ । (ਗੰਜਿ ਸ਼ਹੀਦਾਂ ੭੨)
ਅੱਲਾ ਯਾਰ ਖਾਂ ਨੇ ਤਾਂ ਇਸ ਧਰਤੀ ਬਾਰੇ ਇਹ ਭੀ ਲਿਖਿਆ ਹੈ ਕਿ :-
ਬੱਸ ! ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ । ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ।
ਆਓ ਆਪਾਂ ਸਾਰੇ ਪੰਜਾਬੀ ਰਲ਼ ਮਿਲ਼ ਕੇ, ਗੁਰਾਂ ਦੇ ਧਰਤੀ ਨੂੰ ਪਵਿਤਰ ਮੰਨ ਕੇ, ਕੁਕਰਮ ਕਰਨ ਤੋਂ ਬਾਜ ਆਈਏ । ਪੰਜਾਬ ਸਾਰਾ ਵੱਸਦਾ ਗੁਰਾਂ ਦੇ ਨਾਮ ਤੇ । ਗੁਰੁ ਜੀ ਅੱਗੇ ਅੱਗੋਂ ਤੋਂ ਅਜਿਹੇ ਕੁਕਰਮ ਨਾ ਕਰਨ ਦਾ ਪਰਣ ਕਰੀਏ । ਗੁਰੁ ਸਾਡਾ ਬਖ਼ਸੰਦ ਹੈ । ਜਿੰਨੀ ਵਾਰੀ ਮੁਆਫੀ ਮੰਗੋ ਮੁਆਫ ਕਰਦਾ ਹੈ । ਘੱਟੋ ਘੱਟ ਆਪਾਂ ਇਹ ਤਾਂ ਕਰੀਏ ਹਰ ਸਾਲ ੨੦ ਦਸੰਬਰ ਤੋਂ ੩੧ ਦਸੰਬਰ ਤੱਕ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਦਗੀ ਵਿੱਚ ਰਹੀਏ । ਇਹਨਾਂ ਦਿਨਾਂ ਵਿੱਚ ਕੋਈ ਜਸ਼ਨ ਵਾਲ਼ਾ ਕੰਮ ਨਾ ਕਰੀਏ । ਦਲਿਤਾਂ ਨੂੰ ਨਾਲ਼ ਮਿਲਾਈਏ । ਯਾਦ ਰੱਖੋ ! ਦਲਿਤ ਸਿੱਘਾਂ ਨਾਲ਼ ਰੋਟੀ ਬੇਟੀ ਦੀ ਸਾਂਝ ਤੋਂ ਬਿਨਾ ਗੁਰਮਤਿ ਦੇ ਪ੍ਰਚਾਰ ਦੀਆਂ ਗੱਲਾਂ ਕਰਨਾ ਪਾਖੰਡ ਹੈ । ਗੁਰਮਤਿ ਦਾ ਪ੍ਰਚਾਰ ਜਾਤ ਤੋੜਨ ਤੇ ਸਮਾਜ ਜੋੜਨ ਨਾਲ਼ ਹੀ ਸ਼ੁਰੂ ਹੁੰਦਾ ਹੈ । ਇਹੀ ਕਰਮ ਭੂਮੀ ਵਿੱਚ ਨਾਮ ਬੀਜਣਾ ਹੈ । ਗੁਰੁ ਜੀ ਨੇ ਫੁਰਮਾਇਆ :-
ਕਰਮ ਭੂਮਿ ਮਹਿ ਬੋਵਹੁ ਨਾਮ, ਪੂਰਨ ਹੋਇ ਤੁਮਾਰਾ ਕਾਮੁ ।
ਫਲ ਪਾਵਹਿ ਮਿਟੈ ਜਮ ਤ੍ਰਾਸ, ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥
ਗੁਰਮੇਲ ਸਿੰਘ ਖ਼ਾਲਸਾ
9914701469
Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment