ਸੰਤ ਰਾਮਪਾਲ ਦੇ ਕੇਸ ਦੀ ਜਾਂਚ
ਇੰਨਾ ਹੀ ਨਹੀਂ ਸਤਲੋਕ ਆਸ਼ਰਮ ਦੇ ਸੰਤ ਰਾਮਪਾਲ ਆਪਣੇ ਪੈਰੋਕਾਰਾਂ ਦੇ ਸਾਹਮਣੇ ਬਾਂਝਪਨ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦੇ ਸਨ। ਸ਼ੁੱਕਰਵਾਰ ਨੂੰ ਸਰਚ ਮੁਹਿੰਮ ਦੌਰਾਨ ਯੋਨ ਰੋਗਾਂ 'ਚ ਵਰਤੀਆਂ ਜਾਣ ਵਾਲੀਆਂ ਦੇਸੀ ਦਵਾਈਆਂ ਦੀਆਂ ਪਰਚੀਆਂ ਦੇ ਨਾਲ-ਨਾਲ ਆਸ਼ਰਮ 'ਚ ਪ੍ਰੈਗਨੈਂਸੀ ਕਿੱਟ ਵੀ ਬਰਾਮਦ ਹੋਈ ਹੈ।
ਰਾਮਪਾਲ ਦੇ ਬੈਡਰੂਮ 'ਚੋਂ ਪ੍ਰੈਗਨੈਂਸੀ ਕਿੱਟ ਮਿਲਣ ਦੀ ਪੁਸ਼ਟੀ ਹਿਸਾਰ ਰੇਂਜ ਦੇ ਆਈ.ਜੀ. ਅਨਿਲ ਰਾਓ ਨੇ ਕੀਤੀ ਹੈ। ਆਈ.ਜੀ. ਨੇ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਤਲਾਸ਼ੀ 'ਚ ਤਿੰਨ 12 ਬੋਰ ਦੀਆਂ ਰਿਵਾਲਵਰਾਂ, ਦੋ ਡਬਲ ਬੈਰਲ ਰਾਈਫਲਾਂ, ਦੋ 315 ਬੋਰ ਦੀਆਂ ਰਾਈਫਲਾਂ, 19 ਏਅਰਗੰਨਾਂ ਮਿਲੀਆਂ ਹਨ। ਇਸ ਤੋ ਇਲਾਵਾ ਦਰਜਨਾਂ ਐਸਿਡ ਦੀਆਂ ਪਿਚਕਾਰੀਆਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਆਸ਼ਰਮ ਕਹਾਏ ਜਾਣ ਵਾਲੇ ਰਾਮਪਾਲ ਦੇ ਇਸ ਅੱਡੇ 'ਚੋਂ ਸਵੀਮਿੰਗ ਪੂਲ, ਟਾਈਲਜ਼ ਮਾਰਬਲ ਵਾਲੇ ਵੱਡੇ-ਵੱਡੇ ਹਾਲ, 40 ਇੰਚ ਸਕਰੀਨ ਵਾਲੇ ਐੱਲ. ਸੀ. ਡੀ, ਐਕਸਰਸਾਈਜ਼ ਕਰਨ ਵਾਲੀ ਸਾਈਕਲ ਅਤੇ ਰਾਮਪਾਲ ਦੀ ਬੂਲੇਟ ਪਰੂਫ ਗੱਡੀ ਵੀ ਮਿਲੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਜਿਹਾ ਮਿਲਿਆ ਹੈ, ਜਿਸ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਹੈਰਾਨ ਕਰ ਦਿੱਤਾ ਹੈ।
No comments:
Post a Comment