Monday, November 24, 2014

ਚੋਰ ਅਤੇ ਕੁੱਤੀ Posted by Dal Khalsa Alliance

ਚੋਰ ਅਤੇ ਕੁੱਤੀ

ਚੋਰ ਅਤੇ ਕੁੱਤੀ

ਹਫ਼ਦਾ ਹੋਇਆ ਚੇਲਾ ਬਾਬੇ ਦਾ , ਵਿਚ ਡੇਰੇ ਦੇ ਆਇਆ।
ਰੋ ਰੋ ਕੇ ਉਹਨੇ ਦੁਖੜਾ ਸਾਰਾ ਬਾਬੇ ਤਾਈਂ ਸੁਣਾਇਆ।

ਭੁੱਕੀ ਪੁਲਿਸ ਨੇ ਫੜੀ ਅਸਾਡੀ, ਨਾਲੇ ਖੋਹ ਲਈ ਮਾਇਆ।
ਖੂਹੀ ਵਾਲੇ ਮੋੜ ਦੇ ਉੱਤੇ, ਸੀ ਨਾਕਾ ਉਨ੍ਹੀਂ ਲਗਾਇਆ।

ਗੁਰਮੁਖ ਨੂੰ ਤਾਂ ਲੈ ਗਏ ਠਾਣੇ, ਮੇਰੇ ਵੀ ਉਨ੍ਹੀਂ ਤੌਣੀ ਲਾਈ।
ਹੱਡ ਹੱਡ ਮੇਰਾ ਢਿੱਲਾ ਕਰ 'ਤਾ, ਸੁਣੀਂ ਨਾ ਮੇਰੀ ਉਨ੍ਹੀਂ ਦੁਹਾਈ।

ਨਾਂ ਦੱਸਦੇ ਤੁਸੀਂ ਪੁਲਿਸ ਨੂੰ ਮੇਰਾ, ਪਰ ਥੋਨੂੰ ਅਕਲ ਨਹੀਂ ਆਉਣੀਂ।
ਕੀ ਸਿੱਖਿਆ ਤੁਸੀਂ ਇੱਥੇ ਰਹਿ ਕੇ? ਜੇ ਆਈ ਨਹੀਂ ਗੱਲ ਬਣਾਉਣੀ।

ਨਿਉਂਦਾ ਪਾ ਕੇ ਲਾਹਵਾਂਗੇ ਹੁਣ, ਇਹ ਜੋ ਭਾਜੀ ਪੁਲਿਸ ਨੇ ਚਾੜ੍ਹੀ।
ਸਹੁਰੀ ਦੇ ਨਾਲੇ ਖਾਂਦੇ ਸਾਥੋਂ, ਨਾਲੇ ਫੜਨ ਅਸਾਡੀ ਦਾਹੜੀ।

ਨਾਮ ਥੋਡਾ ਤਾਂ ਦੱਸਿਆ ਸੀ ਜੀ, ਪਰ ਠਾਣੇਦਾਰ ਨੇ ਇਕ ਨਾ ਮੰਨੀ। 
ਕਹਿੰਦਾ ਮੈਂ ਸਿੱਧੇ ਕਰਨੇ ਬੂਬਨੇ, ਪਾ ਦੇਣੇ ਮੈਂ ਇਹ ਬੰਨੋ ਬੰਨੀ।

ਧੋ ਧੋ ਕੇ ਥੋਨੂੰ ਕੱਢੀਆਂ ਗਾਲ਼ਾਂ, ਥੋਡੀ ਮਾਂ ਭੈਣ ਇਕ ਕੀਤੀ।
ਸਾਧ ਤੇ ਸੂਰ ਕਹਿੰਦਾ ਵਧਗੇ ਬਹੁਤੇ, ਬਾਬਾ ਜੀ! ਉਹਨੇ ਕਰੀ ਵਧੀਕੀ।

ਪਾਰਾ ਚੜ੍ਹ ਗਿਆ ਬਾਬੇ ਦਾ ਫਿਰ, ਮਣ ਮਣ ਦੀ ਉਹਨੇ ਕੱਢੀ ਗਾਲ਼ੀ।
ਕਹਿੰਦਾ ਫੂਕ ਦਊਂ ਅੱਗ ਲਾ ਕੇ, ਕੰਮ ਆਊ ਮੇਰੀ ਕਦੋਂ ਦੁਨਾਲੀ।

ਐਥੋਂ ਚੱਕੀਂ ਓਏ ਮੋਬਾਈਲ ਮੇਰਾ, ਡੀ. ਐਸ. ਪੀ. ਨੂੰ ਫੋਨ ਘੁਮਾਵਾਂ।
ਸਾਡੀ ਬਿੱਲੀ ਮਿਆਂਊਂ ਸਾਨੂੰ ਹੀ, ਏਸ ਠਾਣੇਦਾਰ ਨੂੰ ਮਜ਼ਾ ਚਖਾਵਾਂ। 
ਡੀ.ਐਸ.ਪੀ. ਨੇ ਫੋਨ ਉਠਾਇਆ, ਬਾਬਿਉ ਅਸੀਂ ਤਾਬੇਦਾਰ ਤੁਹਾਡੇ।
ਥੋਡੇ ਸਿਰ 'ਤੇ ਹੀ ਉਡਦੇ ਫਿਰੀਏ, ਮੁੱਕ ਜਾਂਦੇ ਸਭ ਫਿਕਰ ਅਸਾਡੇ।

ਕੀ ਹੈ ਹੁਕਮ ਅਸਾਨੂੰ ਸੰਤੋ? ਤੁਸੀਂ ਫੋਨ ਦਾ ਕਸ਼ਟ ਉਠਾਇਆ।
ਸੁਖ-ਸਾਂਦ ਤਾਂ ਸਭ ਹੈ ਡੇਰੇ? ਕਿਸੇ ਭੜਥੂ ਤਾਂ ਨਹੀਂ ਪਾਇਆ।

ਤੇਰੇ ਹੁੰਦਿਆਂ ਫੜੇ ਪੁਲਿਸ ਅਸਾਨੂੰ, ਬਈ ਇਹ ਗੱਲ ਨਹੀਂਉਂ ਚੰਗੀ।
ਫੁਰਤੀ ਨਾਲ ਪਹੁੰਚਾਈਏ ਤੈਨੂੰ, ਤੂੰ ਜਦੋਂ ਵੀ ਸ਼ੈਅ ਕੋਈ ਮੰਗੀ।

ਠਾਣੇਦਾਰ ਨੇ ਮਾਲ ਫੜ ਲਿਐ, ਨਾਲੇ ਕੁੱਟਿਐ ਸਾਡੇ ਬੰਦਿਆਂ ਨੂੰ।
ਗੁਰਮੁਖ ਅਜੇ ਵੀ ਠਾਣੇ ਬੈਠਾ, ਸਾਂਭ ਪੁਲਸੀਆਂ ਗੰਦਿਆਂ ਨੂੰ।

ਲਾਹ ਕੇ ਠਾਣੇਦਾਰ ਦੀ ਪੇਟੀ, ਠੰਢ ਮਿਰੇ ਸੀਨੇ ਵਿਚ ਪਾ ਦੇ।
ਸਾਧਾਂ ਨਾਲ ਨਾ ਲਈਏ ਪੰਗੇ, ਠਾਣੇਦਾਰ ਨੂੰ ਗੱਲ ਸਮਝਾ ਦੇ।

ਸੰਤੋ, ਇਹ ਨਵਾਂ ਈ ਆਇਐ, ਅਜੇ ਵਾਕਫ਼ ਨਹੀਂ ਇਲਾਕੇ ਦਾ।
ਬਿਨ ਪੁੱਛਿਆਂ ਹੀ ਮੇਰੇ ਕੋਲੋਂ, ਇਹਨੇ ਲੈ ਲਿਆ ਪੰਗਾ ਨਾਕੇ ਦਾ।

ਪੇਟੀ ਲਾਹਿਆਂ ਕੀ ਮਿਲੂ ਤੁਹਾਨੂੰ? ਤੁਸੀਂ ਥੁੱਕ ਦਿਉ ਗੁੱਸਾ ਬਾਬਾ ਜੀ।
ਨੀਤੀ ਵਰਤ ਕੇ ਦੁਨੀਆਂ ਚਾਰੋ, ਜ਼ਰਾ ਠੰਢ ਵਰਤਾਉ ਬਾਬਾ ਜੀ।

ਦਫਤਰ ਵਿਚ ਬੁਲਾ ਕੇ ਇਸਨੂੰ, ਛੋਈ ਇਸਦੀ ਲਾਹਵਾਂਗਾ।
ਕਰੂਗਾ ਥੋਡੇ ਦਰਸ਼ਨ ਆਕੇ, ਤੇ ਚਰਨੀਂ ਥੋਡੀ ਪੁਆਵਾਂਗਾ।

ਮੁੜ ਨਾ ਕਰੂ ਅਜਿਹੀ ਗ਼ਲਤੀ, ਥੋਡਾ ਸੇਵਕ ਬਣ ਕੇ ਚੱਲੂਗਾ।
ਜੀਪ ਠਾਣੇ ਦੀ, ਮਾਲ ਤੁਹਾਡਾ, ਜਿੱਧਰੇ ਵੀ ਚਾਹੋਂ, ਘੱਲੂਗਾ।

ਗੁਰਮੁਖ ਆ ਜਾਊ ਸ਼ਾਮ ਨੂੰ ਡੇਰੇ, ਨਾ ਫਿਕਰ ਕੇਸ ਦਾ ਕਰਨਾ ਜੀ।
ਮਾਲ ਤੇ ਮਾਇਆ ਪਹੁੰਚੂ ਡੇਰੇ, ਕਿਸੇ ਗੱਲੋਂ ਨਹੀਂ ਡਰਨਾ ਜੀ।

ਕੰਮ ਮਿਰਾ ਨਾ ਭੁੱਲਿਉ ਬਾਬਿਉ, ਮੈਂ ਫੀਤੀ ਹੋਰ ਲੁਆਉਣੀ ਐ।
ਯਾਰ ਤੁਹਾਡਾ ਬਣਿਐ ਮੰਤਰੀ, ਮਿਰੀ ਵਿਗੜੀ ਤੁਸੀਂ ਬਣਾਉਣੀ ਐ।

ਬਾਬਾ ਜੀ! ਮੈਂ ਚਾਂਭਲ ਚਾਂਭਲ, ਅਣਗਿਣਤ ਹੀ ਬੰਦੇ ਮਾਰੇ ਸੀ।
ਰੁਕੀ ਪਈ ਐ ਮਿਰੀ ਤਰੱਕੀ, ਮੈਥੋਂ ਲੰਘ ਗਏ ਅੱਗੇ ਸਾਰੇ ਜੀ।
ਨਿਰਮਲ ਸਿੰਘ ਕੰਧਾਲਵੀ

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


No comments:

Post a Comment