ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ
ਅੰਮ੍ਰਿਤਸਰ:22ਨਵੰਬਰ: ਨਰਿੰਦਰ ਪਾਲ ਸਿੰਘ:ਸਿੱਖਾਂ ਨਾਲ ਦੇਸ਼ ਵੰਡ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਖੁਦ ਮੁਖਤਿਆਰ ਖਿੱਤਾ ਦਿੱਤੇ ਜਾਣ ,ਜੇਲ੍ਹਾਂ ਵਿੱਚ ਬੰਦ ਸਮੁਚੇ ਸਿੱਖ ਨਜਰਬੰਦਾਂ ਦੀ ਰਿਹਾਈ,ਕਾਲੀਆਂ ਸੂਚੀਆਂ ਦਾ ਖਾਤਮਾ,ਪਿਛਲੀ ਲਹਿਰ ਦੌਰਾਨ ਪੀੜਤ ਪ੍ਰੀਵਾਰਾਂ ਦੇ ਮੁੜ ਵਸੇਵੇਂ ਵਰਗੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਅੱਜ ਇਥੇ ਇੱਕ ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦਾ ਐਲਾਨ ਕੀਤਾ ਗਿਆ।ਕੁਝ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਯੂਨਾਈਟਿਡ ਸਿੱਖ ਮੂਵਮੈਂਟ ਨਾਮੀ ਜਥੇਬੰਦੀ ਦੇ ਸੱਦੇ ਤੇ ਸਥਾਨਕ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਭਵਨ ਵਿਖੇ ਅਯੋਜਿਤ ਇਸ ਸਮਾਗਮ ਦੀ ਆਰੰਭਤਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿੱਚ ਪੰਜ ਵਾਰ ਮੂਲ ਮੰਤਰ ਦੇ ਪਾਠ ਉਚਾਰਣ ਨਾਲ ਹੋਈ ।ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸ੍ਰ ਰਾਜੀਵ ਸਿੰਘ ਨੇ ਨਵੀਂ ਪਾਰਟੀ ਦੁਆਰਾ ਸੰਗਤਾਂ ਦੀ ਪ੍ਰਵਾਨਗੀ ਲਈ 8 ਮਤੇ ਪੇਸ਼ ਕੀਤੇ ।ਪੇਸ਼ ਮਤਿਆਂ ਅਨੁਸਾਰ ਯੂਨਾਈਟਿਡ ਸਿੱਖ ਮੂਵਮੈਂਟ ਅਤੇ ਇਨਸਾਫ ਲਹਿਰ ਨੂੰ ਭੰਗ ਕਰਦਿਆਂ ਨਵੀਂ ਰਾਜਸੀ ਪਾਰਟੀ ਯੂਨਾਈਟਿਡ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਗਿਆ।ਪੇਸ਼ ਮਤੇ ਅਨੁਸਾਰ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਕਾਇਮ ਕਰਨ ਲਈ ਇੱਕ 25 ਮੈਂਬਰੀ ਐਡਹਾਕ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ ਜਿਸਦੇ ਕਨਵੀਨਰ ,ਯੂਨਾਈਟਿਡ ਸਿੱਖ ਮੂਵਮੈਂਟ ਦੇ ਹੀ ਭਾਈ ਮੋਹਕਮ ਸਿੰਘ ,ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਡਾ:ਭਗਵਾਨ ਸਿੰਘ ਨੂੰ ਸਲਾਹਕਾਰ ਬਣਾਇਆ ਗਿਆ ।ਪੇਸ਼ ਕੀਤੇ ਗਏ ਦੂਸਰੇ ਮਤੇ ਵਿੱਚ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ,ਸਮੁੱਚੀ ਕਾਂਗਰਸ ਅਤੇ ਸੰਵਿਧਾਨ ਸਭਾ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ,ਉਤਰੀ ਭਾਰਤ ਵਿੱਚ ਇੱਕ ਖੁਦ ਮੁਖਤਿਆਰ ਖਿੱਤਾ ਜਾਵੇ ਜਿੱਥੇ ਸਿੱਖ ਵੀ ਅਜਾਦੀ ਦਾ ਨਿੱਘ ਮਾਣ ਕਸਣ ।ਪੰਜਾਬ ਨੂੰ ਇਨਸਾਫ ਦੇਣ ਲਈ ਚੰਡੀਗੜ੍ਹ ਪੰਜਾਬ ਨੂੰ ,ਪੰਜਾਬੀ ਬੋਲਦੇ ਇਲਾਕੇ ,ਦਰਿਆਈ ਪਾਣੀਆਂ ਦਾ ਅਧਿਕਾਰ ,ਡੈਮਾ ਦਾ ਪ੍ਰਬੰਧ ,ਪੰਜਬਾ ਹਵਾਲੇ ਕੀਤਾ ਜਾਵੇ ।ਕੇਂਦਰ ਪਾਸ ਸਿਰਫ ਚਾਰ ਵਿਭਾਗ ,ਰੱਖਿਆ,ਵਿਦੇਸ਼,ਡਾਕ ਅਤੇ ਤਾਰ,ਵਿੱਤ,ਰੇਲਵੇ ਆਦਿ ਛੱਡਕੇ ਬਾਕੀ ਸੂਬਿਆਂ ਨੂੰ ਦਿੱਤੇ ਜਾਣ ਅਤੇ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ।ਪੇਸ਼ ਇੱਕ ਹੋਰ ਮਤੇ ਰਾਹੀਂ ਜੇਲ੍ਹਾਂ ਵਿੱਚ ਨਜਰਬੰਦ ਸਿੱਖ ਰਾਜਸੀ ਬੰਦੀਆਂ ,ਭਾਈ ਬਲਵੰਤ ਸਿੰਘ ਰਾਜੋਆਣਾ,ਜਗਤਾਰ ਸਿੰਘ ਹਵਾਰਾ,ਦਇਆ ਸਿੰਘ ਲਾਹੌਰੀਆ ,ਦਵਿੰਦਰ ਪਾਲ ਸਿੰਘ ਭੁਲਰ ,ਗੁਰਦੀਪ ਸਿੰਘ ਕਰਨਾਟਕਾ ,ਲਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਤੁਰੰਤ ਰਿਹਾਅ ਕੀਤੇ ਜਾਣ ਦੀ ਮੰਗ ਕਤਿੀ ਗਈ ।ਇਹ ਵੀ ਮੰਗ ਕੀਤੀ ਗਈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਈ ਫੌਜੀ ਹਮਲੇ ਅਤੇ ਨਵੰਬਰ 1984ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੰਦਿਆਂ ਪਾਰਲੀਮੈਂਟ ਵਿੱਚ ਸਿੱਖਾਂ ਪਾਸੋਂ ਮੁਆਫੀ ਮੰਗੀ ਜਾਵੇ ।ਪੇਸ਼ ਇਕ ਹੋਰ ਮਤੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਖਿਲਾਫ ਧੜਾ ਧੜ ਦਰਜ ਕੀਤੇ ਜਾ ਰਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ ।ਪੇਸ਼ ਮਤੇ ਰਾਹੀਂ ਅਕਾਲੀ ਦਲ ਤੇ ਕਾਂਗਰਸ ਨੂੰ ਪ੍ਰੀਵਾਰਵਾਦ ਤੇ ਭ੍ਰਿਸ਼ਟਾਚਾਰ ਤੋਂ ਪੀੜਤ ਪਾਰਟੀਆਂ ਦੱਸਿਆ ਗਿਆ ਜਦਕਿ ਭਾਜਪਾ ਨੂੰ ਫਿਰਕੂ ਜਮਾਤ ਐਲਾਨਿਆ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਅਸੀਂ ਅਜਾਦੀ ਦੀ ਦੂਸਰੀ ਜੰਗ ਲੜ ਰਹੇ ਹਾਂ,ਵਿੱਤ ਅਨੁਸਾਰ ਹੰਭਲਾ ਮਾਰਿਆ ਹੈ ,32 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਧਰਮ ਯੁੱਧ ਮੋਰਚਾ ਨਾ ਅਸੀਂ ਜਿੱਤਿਆ ਹੈ,ਨਾਂ ਹਾਰਿਆ ਹੈ ਤੇ ਨਾਂ ਹੀ ਛੱਡਿਆ ਹੈ ।ਉਨ੍ਹਾਂ ਕਿਾਹ ਕਿ ਅਸੀਂ ਪੰਜਾਬ ਵਿੱਚ ਵਸਦੇ ਹਰੇਕ ਭਾਈਚਾਰੇ ਨੂੰ ਨਾਲ ਲੈਕੇ ਚਲਾਂਗੇ ਕਿਉਂਕਿ ਪੰਜਾਬ ਇੱਕਲਾ ਕਿਸੇ ਦਾ ਵੀ ਨਹੀ ਹੈ ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸ੍ਰ ਪਰਕਾਸ਼ ਸਿੰਘ ਬਾਦਲ ਦਿੱਲੀ ਕਤਲੇਆਮ ਪੀੜਤਾਂ ਲਈ ਇਨਸਾਫ ਦੀ ਮਘ ਕਰਦਾ ਹੈ ਲੇਕਿਨ ਪੰਜਾਬ ਵਿੱਚ ਆਲਮ ਸੈਨਾ ਬਣਾਕੇ ਅਨਗਿਣਤ ਸਿੱਖ ਨੌਜੁਆਨਾਂ ਦਾ ਕਤਲ ਕਰਨ ਵਾਲੇ ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਵਿੱਚ ਅਹੁੱਦੇ ਬਖਸ਼ਦਾ ਹੈ ।ਉਨ੍ਹਾ ਕਿਹਾ ਕਿ ‘ਮੈਂ ਅਪ੍ਰੈਲ 1978 ਵਿੱਚ ਸ਼ਹੀਦ ਹੋਏ ਸਿੰਘਾਂ ਤੋਂ ਲੈਕੇ ਵਰਤਮਾਨ ਤੀ ਸ਼ਹਾਦਤਾਂ ਪਾਣ ਵਾਲੇ ਸਮੂੰਹ ਸਿੱਖ ਸ਼ਹੀਦਾਂ ਨੂੰ ਹਾਜਰ ਜਾਣਕੇ ਪ੍ਰਣ ਕਰਦਾ ਹਾਂ ਕਿ ਅਸੀਂ ਸੱਤਾ ਲਈ ਨਹੀ ਬਲਕਿ ਇਕ ਇਨਕਲਾਬ ਦੀ ਸ਼ੁਰੂਆਤ ਕਰ ਰਹੇ ਹਾਂ’।ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੇ ਨਿੱਜੀ ਸਹਾਇਕ ਭਾਈ ਰਛਪਾਲ ਸਿੰਘ ਦੀ ਧਰਮ ਸੁਪਤਨੀ ਬੀਬੀ ਪ੍ਰੀਤਮ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖੀ ਸਰੂਪ ਸੰਭਾਲ ਕੇ ਹੀ ਗੁਲਾਮੀ ਉਤਾਰੀ ਜਾ ਸਕਦੀ ਹੈ ।ਉਨ੍ਹਾ ਕਿਹਾ ਕਿ ਜੋ ਸਿੱਖ ਨੌਜੁਆਨ ਪੁਲਿਸ ਦੀ ਗੋਲੀ ਨਾਲ ਖਤਮ ਨਹੀ ਹੋਏ ਉਨ੍ਹਾਂ ਨੂੰ ਨਸ਼ਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ,। ਬੱਚੇ ਸਾਡੇ ਪਤਿਤ ਹੋ ਰਹੇ ਹਨ,ਅਨਸ਼ੇ ਕਰ ਰਹੇ ਹਨ ਅਸੀਂ ਉਨ੍ਹਾ ਨੂੰ ਕਿਸ ਕੌਮ ਕਿਸ ਪੰਥ ਦੇ ਖਾਤੇ ਪਾਣਾ ਹੈ ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਲਾਮੀ ਉਤਾਰਨੀ ਹੈ ਤਾਂ ਆਪਣੇ ਦੋ ਜਾਂ ਤਿੰਨ ਬੱਚਿਆਂ ਚੋਂ ਇੱਕ ਬੱਚਾ ਸਿੱਖ ਫੁਲਵਾੜੀ ਦੀ ਝੋਲੀ ਪਾਓ।ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਾਂ ਦੀ ਏਕਤਾ ਦਾ ਮੂਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਸਿੱਖ ਰਹਿਤ ਮਰਿਆਦਾ ਨੂੰ ਸਵਿਕਾਰਨਾ ਹੈ ।ਉਨ੍ਹਾਂ ਇਤਰਾਜ ਜਿਤਾਉਂਦਿਆ ਕਿਹਾ ਕਿ ਜੇਕਰ ਅਸੀਂ ਅੱਜ ਸਮੁਚੇ ਪੰਜਾਬੀਆਂ ਲਈ ਕੋਈ ਸਿਆਸੀ ਪਾਰਟੀ ਦਾ ਗਠਨ ਕੀਤਾ ਹੈ ਤਾਂ ਇਸਦੇ ਨਾਮ ਵਿੱਚ ਸ਼ਬਦ ਅਕਾਲੀ ਦਾ ਪ੍ਰਯੋਗ ਕਰਨ ਦੀ ਬਜਾਏ ਕੋਈ ਸਾਂਝਾਂ ਮੁਹਾਜ ਸ਼ਬਦ ਵਰਤਣਾ ਚਾਹੀਦਾ ਸੀ ।ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪਰਧਾਨ ਭਾਈ ਬਲਵੰਤ ਸਿੰਘ ਗੋਪਾਲਾ ,ਸ੍ਰ ਬਹਾਦਰ ਸਿੰਘ ਰਾਹੋਂ ,ਬਾਬਾ ਚਮਕੌਰ ਸਿੰਘ ਭਾਈ ਰੂਪਾ,ਡਾ:ਸੂਰਤ ਸਿੰਘ ,ਭਾਈ ਸਤਨਾਮ ਸਿੰਘ ਮਨਾਵਾ,ਸ੍ਰ ਵੱਸਣ ਸਿੰਘ ਜ਼ਫਰਵਾਲ ਅਤੇ ਭਾਈ ਮੋਹਕਮ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਹ ਵੀ ਦੱਸਿਆ ਗਿਆ ਕਿ ਦਲ ਦੀ 1 ਜਨਵਰੀ 2015 ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਇਕਤਰਤਾ ਵਿੱਚ ਵੱਡੀ ਗਿਣਤੀ ਸਾਬਕਾ ਫੌਜੀ,ਆਈ.ਏ.ਐਸ. ਅਤੇ ਆਈ.ਪੀ.ਐਸ.ਅਧਿਕਾਰੀ ਸ਼ਾਮਲਿ ਹੋਣਗੇ । ਇਸ ਮੌਕੇ ਜੈਕਾਰਿਆਂ ਦੀ ਗੂੰਜ ਦਰਮਿਆਨ ਯੂਨਾਈਟਿਡ ਅਕਾਲੀ ਦਲ ਦੇ ਉਦੇਸ਼ ਨਾਮੀ ਕਿਤਾਬਚਾ ਵੀ ਜਾਰੀ ਕੀਤਾ ਗਿਆ ਜਿਸਦੀ ਪਹਿਲੀ ਕਾਪੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੁੰ ਦਿੱਤੀ ਗਈ।
No comments:
Post a Comment