Monday, March 24, 2014

#ਸਿੱਖ ਅਜ਼ਾਦੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜ਼ਾਦੀ ਦਿਉ । #ਦਲ ਖਾਲਸਾ ਅਲਾਇੰਸ #ਰਜਨੀਸ਼ ਦੇ ਵਿਚਾਰਾਂ ਦੀ ਸ਼ਲਾਘਾ ਕਰਦਾ ਹੋਇਆ ਪ੍ਰੋੜਤਾ ਕਰਦਾ ਹੈ।

#ਸਿੱਖ ਅਜ਼ਾਦੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜ਼ਾਦੀ ਦਿਉ । 
#ਦਲ ਖਾਲਸਾ ਅਲਾਇੰਸ #ਆਚਾਰੀਆ ਰਜਨੀਸ਼ ਦੇ ਸਿੱਖਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਦੀ 
ਸ਼ਲਾਘਾ ਕਰਦਾ ਹੋਇਆ ਪ੍ਰੋੜਤਾ ਕਰਦਾ ਹੈ।


#ਸਿੱਖ ਅਜ਼ਾਦੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜ਼ਾਦੀ ਦਿਉ । 
#ਦਲ ਖਾਲਸਾ ਅਲਾਇੰਸ #ਆਚਾਰੀਆ ਰਜਨੀਸ਼ ਦੇ ਸਿੱਖਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਦੀ 
ਸ਼ਲਾਘਾ ਕਰਦਾ ਹੋਇਆ ਪ੍ਰੋੜਤਾ ਕਰਦਾ ਹੈ।


#ਸਿੱਖ ਅਜ਼ਾਦੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜ਼ਾਦੀ ਦਿਉ । #ਦਲ ਖਾਲਸਾ ਅਲਾਇੰਸ #ਆਚਾਰੀਆ ਰਜਨੀਸ਼ ਦੇ ਸਿੱਖਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਦੀ ਸ਼ਲਾਘਾ ਕਰਦਾ ਹੋਇਆ ਪ੍ਰੋੜਤਾ ਕਰਦਾ ਹੈ।
ਓਸ਼ੋ ਨੇ ਆਪਣੇ ਵਿਚਾਰਾਂ ਨਾਲ ਦੁਨੀਆਂ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ । ਉਨ੍ਹਾਂ ਨਾਲ ਸਹਿਮਤ ਹੋਣਾ ਵੀ ਔਖਾ ਹੈ ਤੇ ਉਨ੍ਹਾਂ ਨਾਲ ਅਸਹਿਮਤ ਹੋਣਾ ਵੀ ਔਖਾ ਹੈ । ਉਹ ਮੰਨਦੇ ਸਨ ਕਿ ਸਿੱਖ ਗੁਲਾਮੀ ਨਾਲੋਂ ਮੌਤ ਪਸੰਦ ਕਰਨਗੇ ਤੇ ਹਿੰਦੁਸਤਾਨ ਸਿੱਖਾਂ ਨੂੰ ਮਾਰ ਤਾਂ ਸਕਦਾ ਹੈ ਪਰ ਸਿੱਖਾਂ ਨੂੰ ਗੁਲਾਮ ਬਣਾਕੇ ਨਹੀਂ ਰੱਖ ਸਕਦਾ । ਆਚਾਰੀਆ ਰਜਨੀਸ਼ ਦੇ ਇਹ ਵਿਚਾਰ 'ਸਿੱਖ, ਬਾਗੀ ਜਾਂ ਬਾਦਸ਼ਾਹ' ਦੇ ਸਿਧਾਂਤ ਦੀ ਪ੍ਰੋੜਤਾ ਕਰਦੇ ਹਨ । ਉਨ੍ਹਾਂ ਦੀ ਕੈਸਟ ਲੜੀ 'ਕੋਂਪਲੇ ਫਿਰ ਫੂਂਟ ਆਈਂਂ' ਵਿਚੋ ਸਿੱਖ ਸੰਘਰਸ਼ ਸਬੰਧੀ ਉਨ੍ਹਾਂ ਦੇ ਵਿਚਾਰਾਂ ਨੂੰ ਪੇਸ਼ ਕਰ ਰਹੇ ਹਾਂ । ਓਸ਼ੋ ਨੇ ਇਹ ਵਿਚਾਰ ਅਮਰੀਕਾ ਤੋਂ ਪਰਤਣ ਮਗਰੋਂ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ ਵਿੱਚ ਦਿੱਤੇ ਸਨ ।
? ਅੱਜ ਸਾਰੇ ਹਿੰਦੁਸਤਾਨ ਨੂੰ ਅੱਤਵਾਦ ਦੀ ਸਮੱਸਿਆ ਨਾਲ ਜੂਝਨਾ ਪੈ ਰਿਹਾ ਹੈ । ਪੰਜਾਬ ਦੀ ਸਮੱਸਿਆ ਤੁਹਾਡੇ ਸਾਹਮਣੇ ਹੈ । ਇਸ ਦਾ ਕੋਈ ਹੱਲ ਨਹੀਂ ਲੱਭ ਰਿਹਾ । ਕਿਉਂਕਿ ਤੁਸੀਂ ਭਗਵਾਨ ਹੋ ਇਸ ਲਈ ਤੁਹਾਡੇ ਮਨ ਵਿੱਚ ਇਸ ਪ੍ਰਤੀ ਕੀ ਵਿਚਾਰ ਹਨ ?
- ਜੀਵਨ ਵਿੱਚ ਜਿਸ ਸਮੱਸਿਆ ਦਾ ਕੋਈ ਹੱਲ ਦਿਖਾਈ ਨਾ ਦੇਵੇ ਤਾਂ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਤੇ ਸੱਮਸਿਆ ਝੂਠੀ ਤਾਂ ਨਹੀਂ ਅਤੇ ਮੈਂ ਇਹ ਜ਼ੋਰ ਨਾਲ ਕਹਿੰਦਾ ਹਾਂ ਕਿ ਇਹ ਸਮੱਸਿਆ ਝੂਠੀ ਹੈ । ਕਿਉਂਕਿ ਭਾਰਤ ਕਦੇ ਵੀ ਇਕ ਦੇਸ਼ ਨਹੀਂ ਰਿਹਾ । ਗੌਤਮ ਬੁੱਧ ਦੇ ਯੁੱਗ ਵਿੱਚ ਇਹ ਮਹਾਂਦੀਪ ੨੦੦੦ ਰਾਜਾਂ ਵਿੱਚ ਵੰਡਿਆ ਹੋਇਆ ਸੀ । ਇਸ ਮਹਾਂ ਦੇਸ਼ ਦੀਆਂ ਹਦਾਂ ਵੱਡੀਆਂ ਹਨ । ਇਥੋਂ ਦੇ ਵਸਨੀਕਾਂ ਦੀਆਂ ਸੰਸਕ੍ਰਿਤੀਆਂ ਭਾਸ਼ਾਵਾਂ ਅਤੇ ਰਹਿਣ ਸਹਿਣ ਦੇ ਢੰਗ ਅੱਲਗ ਹਨ । ਇਕ ਅਧਿਆਤਮਕ ਏਕਤਾ ਜਰੂਰ ਇਸ ਦੇਸ਼ ਦੇ ਲੋਕਾਂ ਵਿੱਚ ਰਹੀ ਹੈ ਪਰ ਰਾਜਨੀਤਕ ਤੌਰ ਤੇ ਕਦੇ ਵੀ ਨਹੀਂ ਰਹੀ ਸਿਵਾਏ ਗੁਲਾਮੀ ਦੇ ਦਿਨਾਂ ਨੂੰ ਛੱਡ ਕੇ । ਇਥੇ ਰਾਸ਼ਟਰੀਅਤਾ ਅਤੇ ਗੁਲਾਮੀ ਇਸ ਸਮਾਨ ਹਨ ।
ਕਿਉਂਕਿ ਜਬਰਦਸਤੀ ਨਾਲ ਫੌਜਾਂ ਦਾ ਦਬਾਅ ਅਤੇ ਸੰਗੀਨ ਦੀ ਧਾਰ 'ਤੇ ਲੋਕਾਂ ਨੂੰ ਜ਼ਬਰਦਸਤੀ ਇੱਕਠਾ ਕਰਕੇ ਰੱਖਿਆ ਗਿਆ ਸੀ, ਉਨ੍ਹਾਂ ਵਿੱਚ ਕੋਈ ਤਾਲਮੇਲ ਨਹੀਂ ਸੀ ਪਿਆ । ਇਹ ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਪੰਜਾਬ ਜਾਂ ਕੇਰਲ, ਅਸਾਮ ਜਾਂ ਗੁਜਰਾਤ ਜੇ ਆਪੋ ਆਪਣੇ ਢੰਗ ਨਾਲ ਜੀਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਜੀਵਨ ਸਿੱਧ ਅਧਿਕਾਰ ਹੈ । ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਜ਼ਬਰਦਸਤੀ ਇਕੱਠਾ ਕਰਕੇ ਰੱਖਣ ਦੀ ਕੋਸ਼ਿਸ਼ ਵਿੱਚ ਹਾਂ । ੫੦ ਸਾਲ ਹੋ ਗਏ ਅਜ਼ਾਦੀ ਨੂੰ ਅਸੀਂ ਇਕ ਰਾਸ਼ਟਰ ਭਾਸ਼ਾ ਦਾ ਨਿਰਮਾਣ ਤਾਂ ਕਰ ਨਾ ਸਕੇ ਅਤੇ ਇਕ ਰਾਸ਼ਟਰ ਦਾ ਨਿਰਮਾਣ ਕਰ ਚੱਲੇ ਹਾਂ । ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ । ਜਦ ਤੁਸੀਂ ਰਾਸ਼ਟਰੀ ਭਾਸ਼ਾ ਨਿਰਮਿਤ ਨਹੀਂ ਕਰ ਸਕਦੇ ਤੁਸੀਂ ਰਾਸ਼ਟਰ ਦਾ ਨਿਰਮਾਣ ਕਿਵੇਂ ਕਰੋਗੇ ? ਅਤੇ ਜ਼ਰੂਰਤ ਵੀ ਕੀ ਹੈ । ਸਵਿਟਜ਼ਰਲੈਂਡ ਇਕ ਛੋਟਾ ਜਿਹਾ ਰਾਸ਼ਟਰ ਹੈ । ੪੦ ਸਾਲਾਂ ਤੋਂ ਨਾ ਕੋਈ ਯੁੱਧ ਹੋਇਆ ਨਾ ਹਿੰਸਾ ਹੋਈ, ਨਾ ਲੋਕ ਲੜੇ । ਬੰਗਾਲੀ ਇਹ ਬਰਦਾਸ਼ਤ ਨਹੀਂ ਕਰ ਸਕੇਗਾ ਕਿ ਹਿੰਦੀ ਉਸ ਉੱਤੇ ਥੋਪ ਦਿੱਤੀ ਜਾਵੇ । ਕਿਉਂਕਿ ਨਿਸ਼ਚੇ ਹੀ ਉਸ ਕੋਲ ਹਿੰਦੀ ਤੋਂ ਜ਼ਿਆਦਾ ਸੰਗੀਤ ਪੂਰਨ ਭਾਸ਼ਾ ਹੈ, ਜ਼ਿਆਦਾ ਸਤਿਕਾਰਤ ਭਾਸ਼ਾ ਹੈ । ਮੰਨਿਆ ਉਹਦੇ ਬੋਲਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ ਪਰ ਸਾਹਿਤ ਨੂੰ ਉਸਦੀ ਦੇਣ ਮਹਾਨ ਹੈ । ਕੋਈ ਕਾਰਨ ਨਹੀਂ ਕਿ ਬੰਗਾਲੀ ਭਾਸ਼ਾ ਦੀ ਛਾਤੀ 'ਤੇ ਕੋਈ ਹੋਰ ਭਾਸ਼ਾ ਸਵਾਰ ਹੋ ਜਾਵੇ । ਇਹ ਹੋ ਵੀ ਨਹੀਂ ਸਕੇਗਾ ਕਿਉਂਕਿ ਦੱਖਣ ਦੀਆਂ ਭਾਸ਼ਾਵਾਂ ਦਾ ਤਾ ਕੋਈ ਨਾਤਾ ਵੀ ਨਹੀਂ ਹੈ ਉੱਤਰ ਦੀਆਂ ਭਾਸ਼ਾਵਾਂ ਨਾਲ । ਇਹ ਜਾਣਕੇ ਤੁਸੀਂ ਹੈਰਾਨ ਹੋਵੇਗੇ ਕਿ ਹਿੰਦੀ ਦਾ ਸਬੰਧ ਅੰਗ੍ਰੇਜ਼ੀ ਨਾਲ ਹੈ, ਫਰਾਂਸੀਸੀ, ਰੂਸੀ ਸਵਿਸ ਨਾਲ ਹੈ, ਯੁਰਪ ਦੀਆਂ ਸਾਰੀਆਂ ਭਾਸ਼ਾਵਾਂ ਹਿੰਦੀ ਦੀਆਂ ਭੈਣਾਂ ਹਨ । ਕਿਉਂਕਿ ਇਨ੍ਹਾਂ ਸਾਰੀਆਂ ਦਾ ਜਨਮ ਸੰਸਕ੍ਰਿਤ ਤੋਂ ਹੋਇਆ ਹੈ । ਅੰਗਰੇਜ਼ੀ ਵਿੱਚ ਹਿੰਦੀ ਦੇ ੩੦ ਫੀਸਦੀ ਸ਼ਬਦ ਹਨ । ਲਿਬਵਾਨੀ ਵਿੱਚ ਸੰਸਕ੍ਰਿਤ ਦੇ ੭੦ ਫੀਸਦੀ ਸ਼ਬਦ ਹਨ । ਅਜਿਹਾ ਹੀ ਅਨੁਪਾਤ / ਰੂਸੀ ਜਰਮਨ ਫਰੈਂਚ ਅਤੇ ਯੂਰਪ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਹੈ । ਪਰ ਤਾਮਿਲ ਦਾ ਜਾਂ ਤੇਲਗੂ ਦਾ ਹਿੰਦੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ । ਉਹਨਾਂ ਦਾ ਵਿਕਾਸ ਅਲੱਗ ਹੀ ਹੋਇਆ ਹੈ, ਉਹਨਾਂ ਉੱਪਰ ਹਿੰਦੀ ਥੋਪੀ ਤਾਂ ਝਗੜੇ ਖੜ੍ਹੇ ਹੋਣਗੇ । ਝਗੜੇ ਕਰਦੇ ਹੋ ਫਿਰ ਪੁੱਛਦੇ ਹੋ ਬਈ ਇਹਨਾਂ ਦਾ ਹੱਲ ਕਿਵੇਂ ਹੋਵੇਗਾ । ਹੱਲ ਬਿਲਕੁਲ ਸਿੱਧਾ ਹੈ । ਇਸ ਦੇਸ਼ ਵਿੱਚ ੩੦ ਭਾਸ਼ਾਵਾਂ ਹਨ । ਉਹਨਾਂ ਦੀ ਆਪਣੀ ਸੰਸਕ੍ਰਿਤੀ ਹੈ ਆਪਣਾ ਰਹਿਣ ਸਹਿਣ ਦਾ ਢੰਗ ਹੈ । ਆਪਣਾ ਜੀਵਨ ਦਾ ਦਰਸ਼ਨ ਹੈ । ਜੇਕਰ ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਤਾਂ ਸਾਡੇ ਪ੍ਰੇਮ ਦਾ ਪਹਿਲਾ ਸਬੂਤ ਹੋਣਾ ਚਾਹੀਦੈ ਕਿ ਅਸੀਂ ਉਹਨਾਂ ਨੂੰ ਆਜ਼ਾਦ ਹੋਣ ਦਈਏ । ਭਾਰਤ ਇਕ ਮਹਾਂ ਸੰਘ ਹੋ ਸਕਦਾ ਹੈ ਪਰ ਇਕ ਰਾਸ਼ਟਰ ਨਹੀਂ । ਪੰਜਾਬ ਆਜ਼ਾਦ ਹੋਵੇ ਗੁਰਮੁੱਖੀ ਫੈਲੇ, ਨਾਨਕ ਦੀ ਬਾਣੀ ਵਿੱਚ ਉਭਾਰ ਆਵੇ । ਸਿੱਖ ਦੀ ਤਲਵਾਰ 'ਤੇ ਰੌਣਕ ਚੜ੍ਹੇ, ਪਰ ਸਾਡੇ ਦੁਸ਼ਮਣ ਦੀ ਤਰ੍ਹਾਂ ਕਿਉਂ ।
ਅਸੀਂ ਦੁਸ਼ਮਣੀ ਪੈਦਾ ਕਰਦੇ ਹਾਂ । ਜਿਸ ਦਿਨ ਪੰਜਾਬ ਨੇ ਚਾਹਿਆ ਸੀ ਕਿ ਉਹ ਆਜ਼ਾਦ ਹੋਵੇ ਸਾਨੂੰ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਆਜ਼ਾਦੀ ਇਨ੍ਹਾਂ ਵੱਡਾ ਮੁੱਲ ਹੈ ਕਿ ਇਸ ਲਈ ਰਾਸ਼ਟਰ ਵਾਰੇ ਜਾ ਸਕਦੇ ਹਨ । ਪਰ ਸਾਡੇ ਮਨਾਂ ਵਿੱਚ ਆਜ਼ਾਦੀ ਲਈ ਭੋਰਾ ਜਿੰਨ੍ਹਾਂ ਵੀ ਸਤਿਕਾਰ ਨਹੀਂ ਹੈ । ਸਾਡੀ ਫਿਕਰ ਇਸ ਗੱਲ ਦੀ ਹੈ ਕਿ ਇਕ ਰਾਸ਼ਟਰਪਤੀ ਹੋਵੇ, ਇਕ ਪ੍ਰਧਾਨ ਮੰਤਰੀ ਹੋਵੇ । ਉਸਦੇ ਹੱਥਾਂ ਵਿੱਚ ਤਾਕਤ ਬਹੁਤ ਹੈ । ਜੇਕਰ ਇਥੇ ੩੦ ਪ੍ਰਧਾਨ ਮੰਤਰੀ ਹੋਣ, ੩੦ ਰਾਸ਼ਟਰਪਤੀ ਹੋਣ ਤਾਂ ਨਿਸ਼ਚੇ ਹੀ ਤਾਕਤ ਵੰਡੀ ਜਾਵੇਗੀ । ਇਹ ਰਾਜਨੀਤਕ ਚਾਲਬਾਜ਼ੀ ਹੈ । ਇਹ ਰਾਜਨੇਤਾ ਆਪਣੇ ਹੱਥਾਂ ਵਿਚੋਂ ਤਾਕਤ ਨੂੰ ਜਾਣ ਨਹੀਂ ਦੇਣਾ ਚਾਹੁੰਦੇ । ਇਸ ਤੋਂ ਇਲਾਵਾ ਕੋਈ ਸਮੱਸਿਆ ਨਹੀਂ ਹੈ ।

ਦਲ ਖਾਲਸਾ ਅਲਾਇੰਸ ਆਚਾਰੀਆ ਰਜਨੀਸ਼ ਦੇ ਸਿੱਖਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਦੀ ਸ਼ਲਾਘਾ ਕਰਦਾ ਹੋਇਆ ਪ੍ਰੋੜਤਾ ਕਰਦਾ ਹੈ।

1 comment:

  1. The President
    Dal Khalsa Alliance (USA)

    With regard to your expression that the "Sikhs want their freedom" and they should be given the independence.
    The question of the Sikhs' independence, as I would like to say, is that the "Sikhs had been the First Sovereign, Secular and Independent nation of South Asia," under monarch Ranjit Singh, 1799 to 14th March, 1849. Since 29th March, 1849, the First Sovereign and Secular nation of Sikhs had been "annexed" to the British Empire and not to the British India Empire. On 15th August, 1947, right after the India's independence of the Brahmins-Hindus' independence given by the agent of the British India Empire to the Congress leaders like the characterless MK Gandhi, deceitful JL Nehru and there followers of the congress, the Sikh representatives like Tara Sinh Master, a Brahmin by birth, grew up in a Hindu Khatri family and becoming the President of the SGPC (Shiromani Gurdwara Prabhandhak Committee) watched the Hindus-Brahmins' independence ceremony with three monkeys of the Congress, i. e., close your eyes not to see bad, keep your mouth shut means say nothing if this is even bad to you and do not hear bad or play dumb. That is exactly what happened when the independence ceremony was going on on 15th August, 1947. Tara Sinh Master and his subordinates acted like the 'mute' spectators, stayed silent and did not protest to return the "annexed" nation of PUNJAB of Sikhs to the Sikhs. The Brahmins-Hindus of the Congress "robbed" the "annexed" Sikh Nation to the British Empire. Now let us see which brave Sikh leader comes forward to tell the world that the First Sovereign and Secular nation, PUNJAB of Sikhs, belong to the Sikhs and should be returned to the Sikhs the way it was on 15th August, 1947.

    The Sikhs have nothing to do with the Brahmins-Hindus and the Sikhs have to Sovereign and Secular the way they had been on 14th day of March, 1849, before the Sikh Nation surrendered to the British Empire.

    A mistake had been made and it must be corrected.

    Best wishes.

    Awatar Singh Sekhon (Machaki)
    Advisor, Foreign Affairs to Dal Khalsa Alliance
    *****

    ReplyDelete