Saturday, March 29, 2014

ਇੰਨ੍ਹਾਂ ਅਖੌਤੀ ਲੀਡਰਾਂ ਤੋਂ ਸੇਖੋਂ ਦਾਖੇ ਰੱਬ ਬਖਸ਼ੇ

ਇੰਨ੍ਹਾਂ ਅਖੌਤੀ ਲੀਡਰਾਂ ਤੋਂ ਸੇਖੋਂ ਦਾਖੇ ਰੱਬ ਬਖਸ਼ੇ


ਇੰਨ੍ਹਾਂ ਅਖੌਤੀ ਲੀਡਰਾਂ ਤੋਂ ਸੇਖੋਂ ਦਾਖੇ ਰੱਬ ਬਖਸ਼ੇ


ਦਸੋ ਦੇਸ਼ ਕੌਮ ਦਾ ਉਹਨਾਂ ਸਵਾਰਨਾ ਕੀ ੍ ਜਿਹੜਾ ਕੁਰਸੀ ਨਾਲ ਕਰੇ ਪਿਆਰ ਲੀਡਰ।
ਕੋਈ ਆਖਦਾ ਹਿੰਦੂ ਨੂੰ ਕਰੋ ਮੂਹਰੇ ੍ ਕੋਈ ਆਖਦਾ ਹੋਵੇ ਸਰਦਾਰ ਲੀਡਰ।
ਜਮਾਂਦਾਰ ਇਲਾਕੇ ਦੇ ਲਾਉਣ ਨਾਅਰੇ ੍ ਬਾਲਮੀਕੀਆ ਹੋਵੇ ਤਿਆਰ ਲੀਡਰ।
ਕਹਿਣ ਭੱਠੇ ਤੇ ਭੱਠਾ ਬਿਠਾ ਦਿਆਂਗੇ ੍ ਜੇ ਨਾ ਬਣਿਆ ਸਾਡਾ ਕੋਈ ਘੁਮਿਆਰ ਲੀਡਰ।
ਇਕ ਕਹੇ ਮੈਂ ਆਇਆ ਹਾਂ ਰੱਬ ਕੋਲੋਂ ੍ ਗੱਲਾਂ ਕਰੇ ਬੜੀਆਂ ਅਲੋਕਾਰ ਲੀਡਰ।
ਦੂਜੇ ਕਹਿੰਦੇ ਤੂੰ ਨਹੀਂ ਇਸ ਦੇ ਕਾਬਲ ੍ ਤੂੰ ਬਣ ਕੋਈ ਛੋਟਾ ਅਹੁਦੇਦਾਰ ਲੀਡਰ।
ਕੌਣ ਕਾਬਲ-ਨਾ ਕਾਬਲ ਨੂੰ ਪੁੱਛਦਾ ਏ ੍ ਹੋਣਾ ਚਾਹੀਦਾ ਜ਼ਰਾ ਹੁਸਿ਼ਆਰ ਲੀਡਰ।
ਮੈਂ ਇਕ ਵੈਸ਼ਨੂੰ ਲੀਡਰ ਦੀ ਗੱਲ ਕਰਾਂ ੍ ਤੁਸੀਂ ਕਹੋਗੇ ਬਲਿਹਾਰ ਬਲਿਹਾਰ ਲੀਡਰ।
ਸਾਡੇ ਪਿੰਡ ਗ੍ਰਾਂਟ ਇਹ ਵੰਡਣ ਆਇਆ ੍ ਮੱਝਾਂ ਖਾ ਗਿਆ ਸੀ ਤਿੰਨ ਚਾਰ ਲੀਡਰ।
ਮੱਝਾਂ ਖਾ ਕੇ ਬੇਹਜ਼ਮੀ ਬਹੁਤ ਹੋ ਗਈ ੍ ਬੜੀ ਔਖ ਨਾਲ ਮਾਰੇ ਡਕਾਰ ਲੀਡਰ।
ਇਸ ਦੇ ਇਲਾਜ ਲਈ ਲੋਕਾਂ ਪਾਈ ਰੌਲੀ ੍ ਭੇਜਿਆ ਮਹਿਕਮੇ ਨੇ ਡਾਕਦਾਰ ਲੀਡਰ।
ਉਸ ਨੇ ਆਉਂਦਿਆਂ ਹੀ ਇਸ ਦਾ ਢਿੱਡ ਟੋਹਿਆ ੍ ਕਹਿੰਦਾ ਇਹ ਤਾਂ ਭੁੱਖ ਤੋਂ ਬਿਮਾਰ ਲੀਡਰ।
ਮੱਝਾਂ ਨਹੀਂ-ਇਸ ਮੂੰਗੀ ਦੀ ਦਾਲ ਖਾਧੀ ੍ ਪੱਕਾ ਵੈਸ਼ਨੂੰ ਮੇਰਾ ਹੈ ਯਾਰ ਲੀਡਰ।
ਸੁਣ ਕੇ ਸੋਚ ਪੈ ਗਈ ਮੂੰਗੀ ਵਾਲਿਆਂ ਨੂੰ ੍ ਵੈਸ਼ਨੂੰ ਜਿਹਾ ਹੈ ਬੜਾ ਮਕਾਰ ਲੀਡਰ।
ਸਟੋਰ ਖੋਲ੍ਹ ਕੇ ਜ਼ਰਾ ਵੇਖੋ ਤੇ ਸਹੀ ੍ ਇੱਧਰ ਹੱਥ ਤੇ ਨਹੀਂ ਗਿਆ ਮਾਰ ਲੀਡਰ।
ਗੁਦਾਮ ਦਾਲਾਂ ਦੇ ਜਦੋਂ ਖੋਲ੍ਹ ਕੇ ਦੇਖੇ ੍ ਥਾਂ ਮੂੰਗੀ ਦੀ ਧਰ ਗਏ ਜਵਾਰ ਲੀਡਰ।
ਗੌਂ ਵੇਲੇ ਇਹ ਗਧੇ ਨੂੰ ਬਾਪ ਕਹਿੰਦੇ ੍ ਜਣੇ ਖਣੇ ਦੇ ਬਣਦੇ ਨਹੀਂ ਯਾਰ ਲੀਡਰ।
ਘੂੰ ਕਰ ਕੇ ਕੋਲੋਂ ਦੀ ਲੰਘ ਜਾਂਦੇ ੍ ਲੈਂਦੇ ਝੰਡੀ ਵਾਲੀ ਜਦੋਂ ਕਾਰ ਲੀਡਰ।
ਇੰਨ੍ਹਾਂ ਅਖੌਤੀ ਲੀਡਰਾਂ ਤੋਂ ਸੇਖੋਂ ਦਾਖੇ ਰੱਬ ਬਖਸ਼ੇ ੍ ਕਰਦੇ ਜਨਤਾ ਨੂੰ ਬਹੁਤ ਖੁਆਰ ਲੀਡਰ।
ਇੰਨ੍ਹਾਂ ਅਖੌਤੀ ਲੀਡਰਾਂ ਤੋਂ ਸੇਖੋਂ ਦਾਖੇ ਰੱਬ ਬਖਸ਼ੇ ੍ ਕਰਦੇ ਜਨਤਾ ਨੂੰ ਬਹੁਤ ਖੁਆਰ ਲੀਡਰ।

#ਪਰਮਜੀਤ ਸਿੱਘ ਸੇਖੋਂ ਦਾਖਾ
#ਪ੍ਰਧਾਨ ਦਲ ਖਾਲਸਾ ਅਲਾਇੰਸ
#ਅਡਵਾਇਜ਼ਰ ਕੌਂਸਲ ਆਫ ਖਾਲਸਤਾਨ
#ਪ੍ਰੈਸ ਸੱਕਤਰ ਬੇ ਏਰੀਆ ਸਿੱਖ ਅਲਾਇੰਸ
#ਫਾਊਂਡਰ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
#ਮੁੱਖ ਸੰਪਾਦਕ ਖਾਲਸਤਾਨ ਨਿਊਜ਼ ਬਲੌਗ ਪੋਸਟ
#ਮੈਂਬਰ ਵਰਲਡ ਸਿੱਖ ਕੌਂਸਲ ਹਿਊਮਨ ਰਾਇਟਸ ਵਿੰਗ
#ਮੁੱਖ ਸੰਪਾਦਕ ਫਰੀਡਮ ਪੋਸਟ ਸਿੱਖ ਨੇਸ਼ਨ ਬਲੌਗ ਪੋਸਟ
#ਕੌਆਰਡੀਨੇਟਰ ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ

No comments:

Post a Comment