Tuesday, May 20, 2014

ਖਾਲਿਸਤਾਨ ਦੀ ਮੰਗ ਕਿਸ ਕੋਲੋਂ ?

ਖਾਲਿਸਤਾਨ ਦੀ ਮੰਗ ਕਿਸ ਕੋਲੋਂ ?


ਖਾਲਿਸਤਾਨ ਦੀ ਮੰਗ ਕਿਸ ਕੋਲੋਂ ?

          ਸ. ਸਿਮਰਨਜੀਤ ਸਿੰਘ ਮਾਨ ਸਾਬ ਮੈਨੂੰ ਰਾਜਨੀਤੀ ਬਾਰੇ ਕੋਈ ਜਿਆਦਾ ਸਮਝ ਨਹੀਂ ਹੈ ਕਿਉਂਕਿ ਬੁਜ਼ੁਰਗਾਂ ਤੋਂ ਏਹੋ ਸੁਣਦੇ ਆਏ ਹਾਂ ਕਿ ਰਾਜਨੀਤੀ ਇੱਕ ਚਿੱਕੜ ਦਾ ਛੱਪੜ ਹੈ ਜਿਸ ਵਿੱਚ ਉਤਰਨ ਵਾਲਾ ਗੰਦ ਤੋਂ ਨਹੀਂ ਬਚ ਸਕਦਾ | ਸ਼ਾਇਦ ਇਸੀ ਵਜ੍ਹਾ ਕਰਕੇ ਮੈਂ ਅੱਜ ਤੱਕ ਕਿਸੀ ਵੀ ਰਾਜਨੀਤਕ ਪਾਰਟੀ ਦਾ ਮੈਂਬਰ ਜਾਂ ਹਮਾਇਤੀ ਨਹੀਂ ਬਣਿਆ, ਅਤੇ ਕਿਸੀ ਵੀ ਪਾਰਟੀ ਕੋਲੋਂ ਪੰਜਾਬ ਦੀ ਭਲਾਈ ਦੀ ਆਸ ਨਹੀਂ ਰਖਦਾ | ਖੈਰ ਮੈਂ ਆਪਣੇ ਸਵਾਲ ਵੱਲ ਆਵਾਂ |

         2014 ਦੇ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਤੁਹਾਡਾ ਬਿਆਨ ਫੇਸਬੁਕ ਤੇ ਇੱਕ ਛੋਟੀ ਜਹੀ ਵੀਡੀਓ ਰਾਹੀਂ ਸੁਣਿਆ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਹਿੰਦੂਤਤਵ ਦੀ ਜਿੱਤ ਹੋਈ ਹੈ ਅਤੇ ਮਾਨਸਿਕ ਤੌਰ ਤੇ ਗੁਲਾਮ ਸਿੱਖਾਂ ਦੀ ਹਾਰ ਹੋਈ ਹੈ, ਅਤੇ ਤੁਸੀਂ ਇਹ ਵੀ ਕਿਹਾ ਕਿ ਅਸੀਂ ਹਮੇਸ਼ਾ ਖਾਲਿਸਤਾਨ ਦੇ ਮੁੱਦੇ ਤੇ ਚੋਣ ਲੜੀ ਹੈ |
         ਮੇਰਾ ਸਵਾਲ ਇਹ ਹੈ ਕਿ ਤੁਸੀਂ ਜਾਂ ਕੋਈ ਵੀ ਜਥੇਬੰਦੀ ਜੇਕਰ ਸਚਮੁੱਚ ਖਾਲਿਸਤਾਨ ਬਣਾਉਣ ਦੀ ਹਮਾਇਤੀ ਹੈ, ਤਾਂ ਫਿਰ ਹਿੰਦੁਸਤਾਨ ਦੇ ਸੰਵਿਧਾਨ ਅਨੁਸਾਰ ਇਲੈਕਸ਼ਨ ਲੜਨ ਦੀ ਜਰੂਰਤ ਕਿਉਂ ਹੈ ?
        ਜੇਕਰ ਅਸੀਂ ਸੰਵਿਧਾਨ ਮੁਤਾਬਿਕ ਇਲੈਕਸ਼ਨ ਲੜਦੇ ਹਾਂ ਤਾਂ ਇਸ ਦਾ ਸਿਧਾ ਮਤਲਬ ਹੈ ਕਿ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਉੱਪਰ ਵਿਸ਼ਵਾਸ ਰਖਦੇ ਹਾਂ ਅਤੇ ਸੰਵਿਧਾਨ ਅਨੁਸਾਰ ਹਿੰਦੁਸਤਾਨ ਅੰਦਰ ਵਖਰੀ ਸਟੇਟ ਦੀ ਗੱਲ ਕਰਨੀ ਦੇਸ਼ ਨਾਲ ਗੱਦਾਰੀ ਗਿਣੀ ਜਾਂਦੀ ਹੈ … ਕੀ ਇਹ ਦੂਹਰਾ ਕਿਰਦਾਰ ਨਹੀਂ ਹੈ ?
       ਜੇਕਰ ਆਪਾਂ ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਟੈਂਡ ਬਹੁਤ ਹੀ ਸਪਸ਼ਟ ਸੀ .. ਕਿ ਜੇਕਰ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਆਪਣੇ ਨਾਲ ਰਖਣਾ ਚਾਹੁੰਦੀ ਹੈ ਤਾਂ ਬਰਾਬਰ ਦੇ ਹੱਕ ਸਿੱਖਾਂ ਨੂੰ ਦੇਵੇ ਸਿੱਖ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਹਿੰਦੁਸਤਾਨ ਵਿੱਚ ਰਹਿਣਾ ਪਰਵਾਣ ਨਹੀਂ ਕਰਦੇ | ਜੇਕਰ ਬਰਾਬਰੀ ਦਾ ਹੱਕ ਸਰਕਾਰ ਨਹੀਂ ਦੇਣਾ ਚਾਹੁੰਦੀ ਤਾਂ ਫਿਰ ਸਾਡੇ ਕੋਲ ਖਾਲਿਸਤਾਨ ਬਣਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ | ਹੁਣ ਜੇਕਰ ਕੋਈ ਵੀ ਖਾਲਿਸਤਾਨ ਪੱਖੀ ਧਿਰ ਸੰਵਿਧਾਨ ਅਨੁਸਾਰ ਇਲੈਕਸ਼ਨ ਲੜਦੀ ਹੈ ਇਹ ਗੱਲ ਆਪਣੇ ਆਪ ਸਾਫ਼ ਹੋ ਜਾਂਦੀ ਹੈ ਕਿ ਹੁਣ ਲੜਾਈ ਖਾਲਿਸਤਾਨ ਦੀ ਨਹੀਂ ਬਲਕਿ ਬਰਾਬਰੀ ਦਾ ਹੱਕ ਲੈਣ ਵਾਸਤੇ ਲੜੀ ਜਾ ਰਹੀ ਹੈ |
        ਮੰਨ ਲਵੋ ਕੋਈ ਵੀ ਆਪਣੇ ਆਪ ਨੂੰ ਖਾਲਿਸਤਾਨ ਪੱਖੀ ਕਹਿਣ ਵਾਲਾ ਜੇਕਰ ਇਲੈਕਸ਼ਨ ਜਿੱਤ ਵੀ ਜਾਂਦਾ ਹੈ ਤਾਂ ਕੀ 99.9 ਪਰਸੈਂਟ ਹਿੰਦੂਤਤਵਾਂ ਪਾਸੋਂ ਖਾਲਿਸਤਾਨ ਬਾਰੇ ਤਾਂ ਕਿ, ਬਲਕਿ ਬਰਾਬਰੀ ਦੇ ਹੱਕਾਂ ਵਾਸਤੇ ਕੋਈ ਇੱਕ ਵੀ ਮੰਗ ਮੰਨਵਾ ਲਵੇਗਾ ?
         ਜੇਕਰ ਇਸ ਤਰੀਕੇ ਨਾਲ ਅਸੀਂ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖਦੇ ਰਹੇ ਤਾਂ ਸ਼ਾਇਦ ਸੈਂਕੜੇ ਸਾਲਾਂ ਬਾਅਦ ਵੀ ਇਹ ਸੁਪਨਾ, ਸਿਰਫ ਸੁਪਨਾ ਹੀ ਹੋ ਨਿਬੜੇਗਾ |
ਸੱਬ ਤੋਂ ਪਹਿਲਾਂ ਇਹ ਸੋਚਣਾ ਪਵੇਗਾ ਕਿ ਅਸੀਂ ਖਾਲਿਸਤਾਨ ਮੰਗ ਕਿਸ ਕੋਲੋਂ ਰਹੇ ਹਾਂ ?
99.9 ਪਰਸੈਂਟ ਫਿਰਕਾਪ੍ਰਸਤ ਸੋਚ ਵਾਲੇ ਜਿਨ੍ਹਾਂ ਵਿੱਚ ਹਿੰਦੂ, ਸਿਖ, ਮੁਸਲਿਮ ਅਤੇ ਹੋਰ ਕੌਮਾਂ ਦੇ ਚੁਣੇ ਹੋਏ ਲੀਡਰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਬੈਠਦੇ ਹਨ, ਫੈਸਲੇ ਲੈਂਦੇ ਹਨ … ਕੀ ਅਸੀਂ ਓਨ੍ਹਾਂ ਪਾਸੋਂ ਖਾਲਿਸਤਾਨ ਦੀ ਮੰਗ ਕਰ ਰਹੇ ਹਾਂ ? 
ਕੀ ਸਿਰਫ ਖਾਲਿਸਤਾਨ ਦੇ ਨਾਮ ਦੇ ਜੈਕਾਰੇ ਛੱਡਣ ਨਾਲ, ਜਾਂ ਖਾਲਿਸਤਾਨ ਦੇ ਨਾਮ ਤੇ ਵੋਟਾਂ ਮੰਗ ਕੇ ਪਾਰਲੀਮੈਂਟ ਦੀ ਸੀਟ ਲੈਣ ਨਾਲ ਖਾਲਿਸਤਾਨ ਬਣ ਜਾਵੇਗਾ ?
          ਜੇਕਰ ਸ, ਸਿਮਰਨਜੀਤ ਸਿੰਘ ਮਾਨ ਸਾਬ ਜਾਂ ਕੋਈ ਵੀ ਪੰਥਿਕ ਧਿਰ ਜੋ ਸੱਚਮੁਚ ਖਾਲਿਸਤਾਨ ਬਣਾਉਣਾ ਚਾਹੁੰਦੀ ਹੈ ਤਾਂ ਪੰਜਾਬ ਅੰਦਰ ਲੋਕ ਲਹਿਰ ਖੜੀ ਕਰਨੀ ਪਵੇਗੀ | ਇਸ ਲਹਿਰ ਨੂੰ ਖੜੇ ਕਰਨ ਵਾਸਤੇ ਕਿਸੀ ਸਰਕਾਰੀ ਅਹੁਦੇ ਜਾਂ ਪਾਰਲੀਮੈਂਟ ਦੀ ਸੀਟ ਦੀ ਲੋੜ ਨਹੀਂ ਹੈ, ਜਿਸ ਦੀ ਮਿਸਾਲ ਸੰਤ ਜਰਨੈਲ ਸਿੰਘ ਜੀ ਹਨ | ਸੰਤ ਜੀ ਨੇ ਲੋਕ ਲਹਿਰ ਹਿੰਦੁਸਤਾਨੀ ਸਰਕਾਰ ਵਿਰੁਧ ਖੜੀ ਕੀਤੀ ਸੀ |
         ਸਮੇਂ ਦੀਆਂ ਸਰਕਾਰਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ ਇਸੀ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਹਰ ਹੀਲੇ ਵਸੀਲੇ ਵਰਤ ਕੇ ਕੁਰਾਹੇ ਪਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੀ ਨੌਜਵਾਨੀ ਅੰਦਰ ਕਿਤੇ ਲੋਕ ਲਹਿਰ ਦਾ ਜੋਸ਼ ਨਾ ਬਣ ਜਾਵੇ |
ਅਰਵਿੰਦਰ ਸਿੰਘ ….

No comments:

Post a Comment