Monday, March 16, 2015

ਹਿੰਦੋਸਤਾਨੀ ਮੀਡੀਆ ਦੀ ਪੀਲੀ ਪੱਤਰਕਾਰੀ, ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼। Dal Khalsa Alliance

ਹਿੰਦੋਸਤਾਨੀ ਮੀਡੀਆ ਦੀ ਪੀਲੀ ਪੱਤਰਕਾਰੀ, ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


ਹਿੰਦੋਸਤਾਨੀ ਮੀਡੀਆ ਦੀ ਪੀਲੀ ਪੱਤਰਕਾਰੀ, ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਭਾਰਤ ਇਸ ਸਮੇਂ ਆਪਣੀ ਅਨੇਕਤਾ ਵਿੱਚ ਏਕਤਾ ਦੇ ਗੁਲਦਸਤੇ ਵਿੱਚ ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਭਾਂਤ-ਸੁਭਾਂਤੇ ਫੁੱਲ ਖਿੜਾਈ ਬੈਠਾ ਹੈ। ਇਸ ਗੁਲਦਸਤੇ ਵਿੱਚੋਂ ਸਿੱਖਾਂ ਅਤੇ ਮੁਸਲਮਾਨਾਂ ਦੀ ਫੁੱਲਾਂ ਰੂਪੀ ਹੋਂਦ ਨੂੰ  ਗੁਲਦਸਤੇ ਵਿੱਚੋਂ ਬਾਹਰ ਕੱਢਣ ਲਈ ਦੇਸ਼ ਦੀ ਇੱਕ ਬਹੁਗਿਣਤੀ  ਕਾਂਗਰਸ ਅਤੇ ਭਾਜਪਾ ਦੇ ਰੂਪ ਵਿੱਚ ਸਰਗਰਮ ਹੈ। ਉਸ ਦੇ ਨਾਲ ਹੀ ਦੇਸ਼ ਦੇ ਕਥਿਤ ਦੇਸ਼ ਭਗਤੀ ਵਾਲੇ ਅਤੇ ਆਪਣੇ ਆਪ ਨੂੰ ਇਸ ਦੇਸ਼ ਭਗਤੀ ਦੀ ਮੁੱਖ ਧਾਰਾ ਵਿੱਚ ਸਭ ਤੋਂ ਅੱਗੇ ਖੜ੍ਹੇ ਸਾਬਤ ਕਰਨ ਲਈ ਅਖਬਾਰਾਂ ਅਤੇ ਇਲੈਕਟ੍ਰਾਨਿਕ ਚੈਨਲਾਂ ਦੇ ਰੂਪ ਵਿੱਚ ਸਰਗਰਮ ਮੀਡੀਆ ਗਰੁੱਪ ਵੀ  ਸਿੱਖ ਅਤੇ ਮੁਸਲਮਾਨ ਘੱਟ ਗਿਣਤੀਆਂ ਨੂੰ ਇਸ ਦੇਸ਼ ਵਿੱਚ ਬੇਗਾਨੇ ਹੋਣ ਦਾ ਅਹਿਸਾਸ ਕਰਵਾਉਣ ਦਾ ਕੋਈ ਮੌਕਾ ਖਾਲੀ ਨਹੀਂ ਜਾਣ ਦਿੰਦੀਆਂ। ਕਾਂਗਰਸ, ਭਾਜਪਾ ਅਤੇ ਇਨ੍ਹਾਂ ਦੀਆਂ ਨੀਤੀਆਂ ਨੂੰ ਘੱਟ ਗਿਣਤੀਆਂ ਵਿਰੋਧੀ ਹੋਰ ਮਜ਼ਬੂਤ ਬਣਾਉਣ ਲਈ ਇਨ੍ਹਾਂ ਨਾਲ ਸੰਬਧਿਤ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਜੱਥੇਬੰਦੀਆਂ ਤਾਂ ਸਰਗਰਮ ਹਨ ਹੀ, ਇਸ ਦੇ ਨਾਲ ਹੀ ਇਹ ਸਾਰੀਆਂ ਅਤੇ ਕਥਿਤ ਮੁੱਖ ਧਾਰਾ ਦੇ ਦੇਸ਼ ਭਗਤੀ ਦੇ ਨਕਾਬ ਵਾਲੇ ਮੀਡੀਆ ਗਰੁੱਪਾਂ ਵੱਲੋਂ ਘੱਟ ਗਿਣਤੀਆਂ ਨੂੰ ਆਪਸ ਵਿੱਚ ਲੜਾਉਣ  ਅਤੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਕਰਨ ਲਈ ਰਲ-ਮਿਲ ਕੇ  ਸਾਜਿਸ਼ਾਂ ਰਚੀਆਂ ਜਾਂਦੀਆਂ ਹਨ। ਜਦੋਂ ਹੀ ਘੱਟ ਗਿਣਤੀਆਂ ਨੂੰ ਆਪਣੀ ਮਜ਼ਬੂਤੀ  ਲਈ ਕੰਮ ਕਰਨ ਦਾ ਕੋਈ ਸਿਆਸੀ ਸੱਤਾ ਜਾਂ ਆਪਸੀ ਏਕਤਾ ਵਾਲਾ ਪਲੇਟਫਾਰਮ ਮਿਲਦਾ ਹੈ ਤਾਂ ਇਹ ਘੱਟ ਗਿਣਤੀਆਂ ਵਿਰੋਧੀ ਤਾਕਤਾਂ ਉਸ ਪਲੇਟਫਾਰਮ ਨੂੰ ਢਹਿ-ਢੇਰੀ ਕਰਨ ਲਈ ਆਪਣੇ ਸਾਂਝੇ ਏਜੰਡੇ ਨਾਲ ਖੁੱਲ੍ਹੇਆਮ ਮੈਦਾਨ ਵਿੱਚ ਨਿਤਰ ਆਉਂਦੀਆਂ ਹਨ। ਤਾਜਾ ਮਾਮਲਾ ਸਿੱਖਾਂ ਦੇ ਨਾਨਕਸ਼ਾਹੀ ਸੰਮਤ ਵਾਲੇ ਕੈਲੰਡਰ ਵਾਲਾ ਹੀ ਲਿਆ ਜਾਵੇ ਤਾਂ ਇਸ ਕੈਲੰਡਰ ਨੂੰ ਲੈ ਕੇ ਸਿੱਖਾਂ ਵਿੱਚ ਪਾਏ ਜਾਂਦੇ ਮਤਭੇਦਾਂ ਨੂੰ ਹਵਾ ਦੇ ਕੇ ਇਹ ਕਥਿਤ ਮੀਡੀਆ ਗਰੁੱਪ ਇਸ ਤਰ੍ਹਾਂ ਦੀ ਪੀਲੀ ਪੱਤਰਕਾਰੀ ਕਰ ਰਹੇ ਹਨ ਕਿ ਇਨ੍ਹਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸਿੱਖਾਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਖਬਰ ਸਬੰਧੀ ਆਪਣੇ ਅਖਬਾਰਾਂ ਅਤੇ ਚੈਨਲਾਂ ਵਿੱਚ ਇੱਕ ਵੀ ਲਾਈਨ ਦੇਣ ਤੋਂ ਗੁਰੇਜ ਕਰਦਾ ਇਹ ਮੀਡੀਆ ਸਿੱਖਾਂ ਵਿੱਚ ਫੁੱਟ ਪਾਉਣ ਦੀਆਂ ਖਬਰਾਂ ਵਿਸ਼ੇਸ਼ ਸੁਰਖੀਆਂ ਤਹਿਤ ਸਫਿਆਂ ਦੇ ਸਫੇ ਭਰ ਭਰ ਕੇ ਛਾਪ ਰਿਹਾ ਹੈ। ਇਹ ਵੀ ਹੈਰਾਨੀ ਹੈ ਕਿ ਕਈ ਕਾਮਰੇਡ ਕਿਸਮ ਦੇ ਵੱਡੇ ਛੋਟੇ ਪੱਤਰਕਾਰ ਜਿਨ੍ਹਾਂ ਦਾ ਧਰਮਾਂ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਵੀ ਸਿੱਖਾਂ ਵਿੱਚ  ਫੁੱਟ ਪਾਉਣ ਦੀਆਂ ਖਬਰਾਂ ਚਟਕਾਰੇ ਲਗਾ ਕੇ ਛਾਪ ਰਹੇ ਹਨ। ਕੀ ਇਹ ਮੀਡੀਆ ਗਰੁੱਪ ਅਜਿਹਾ ਕਰਕੇ ਸਿੱਖ ਕੌਮ ਨੂੰ ਆਪਸ ਵਿੱਚ ਲੜਾ ਕੇ ਕਮਜ਼ੋਰ ਕਰ ਸਕਣਗੇ? ਪਿਛਲੇ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਇਸ ਦਾ ਜਵਾਬ ‘‘ਨਹੀਂ’’ ਹੈ। ਦੂਸਰਾ ਮਾਮਲਾ ਮੁਸਲਮਾਨਾਂ ਨਾਲ ਸਬੰਧਿਤ ਮੁਸੱਰਤ ਆਲਮ ਦੀ ਰਿਹਾਈ ਦਾ ਵਿਚਾਰਿਆ ਜਾਵੇ ਤਾਂ ਕਾਂਗਰਸ, ਭਾਜਪਾ, ਇਨ੍ਹਾਂ ਦੀਆਂ ਸਹਾਇਕ ਧਾਰਮਿਕ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਅਤੇ ਇਨ੍ਹਾਂ ਦੇ ਪਿੱਠੂਆਂ ਦੇ ਰੂਪ ਵਿੱਚ ਸਰਗਰਮ  ਦੇਸ਼ ਦੇ ਮੀਡੀਆ ਗਰੁੱਪਾਂ ਨੇ ਇੱਕ ਤਰ੍ਹਾਂ ਅਸਮਾਨ ਸਿਰ ’ਤੇ ਚੁੱਕ ਲਿਆ, ਜਿਵੇਂ ਮੁਸੱਰਤ ਆਲਮ ਦੀ ਰਿਹਾਈ ਨਾਲ ਜੰਮੂ ਕਸ਼ਮੀਰ ਵਿੱਚ ਬਹੁਤ ਵੱਡਾ ਅਪਰਾਧ ਹੋ ਗਿਆ ਹੋਵੇ। ਇਸ ਮਾਮਲੇ ਵਿੱਚ ਦੇਸ਼ ਦੇ ਅੰਗਰੇਜ਼ੀ ‘‘ਹਿੰਦੂ ਮੀਡੀਆ ਗਰੁੱਪ’’ ਨੂੰ ਛੱਡ ਕੇ ਲੱਗਭੱਗ ਸਾਰੇ ਹਿੰਦੀ, ਅੰਗਰੇਜ਼ੀ ਮੁੱਖ ਧਾਰਾ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਟਟੀਰੀ ਵਾਲੀ ਦੌੜ ਦੌੜ ਰਹੇ ਪੰਜਾਬੀ ਦੇ ਕਈ ਕਥਿਤ ਅਖਬਾਰ ਗਰੁੱਪਾਂ ਨੇ ਇਸ ਤਰ੍ਹਾਂ ਚੀਕ-ਚਿਹਾੜਾ ਮਚਾਇਆ ਕਿ ਮੁਸੱਰਤ ਆਲਮ ਦੀ ਰਿਹਾਈ ਨਾਲ ਜੰਮੂ ਕਸ਼ਮੀਰ ਦਾ ਸਮੁੱਚਾ ਵਿਕਾਸ ਰੁਕ ਜਾਵੇਗਾ ਅਤੇ ਇਸ ਇੱਕ ਰਿਹਾਈ ਨਾਲ ਸਮੁੱਚਾ ਦੇਸ਼ ਬਿਖਰ ਜਾਵੇਗਾ। ਦੇਸ਼ ਦੇ ਕੌਮੀ ਪੱਧਰ ਤੇ ਛੱਪਣ ਵਾਲੇ ਅੰਗਰੇਜ਼ੀ ਅਖਬਾਰ ‘‘ਹਿੰਦੂ’’ ਨੇ ਮੁਸੱਰਤ ਆਲਮ ਦੀ ਰਿਹਾਈ ਨੂੰ ਜਾਇਜ਼ ਠਹਿਰਾਇਆ ਅਤੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਸ ਦੀ ਰਿਹਾਈ ਦਾ ਵਿਰੋਧ ਕਰਨ ਜਾਂ ਉਸ ਨੂੰ ਮੁੜ ਜੇਲ੍ਹ ਵਿੱਚ ਡੱਕਣ ਦੀ ਥਾਂ ਉਸ ਦਾ ਰਿਹਾਅ ਹੋਣ ਤੋਂ ਬਾਅਦ ਦਾ ਚਾਲ-ਚਲਣ ਵੇਖਿਆ ਜਾਵੇ। ਦੇਸ਼-ਵਿਦੇਸ਼ ਦੇ ਮਨੁੱਖੀ ਅਧਿਕਾਰ ਜੱਥੇਬੰਦੀਆਂ ਨੇ ਵੀ ਇਹੋ ਹੀ ਕਿਹਾ। ਮੁਸੱਰਤ ਆਲਮ ਦੀ ਰਿਹਾਈ ਦੇ ਮਾਮਲੇ ਵਿੱਚ ਮੂੰਹ ਦੀ ਖਾਣ ਉਪਰੰਤ ਕੇਂਦਰ ਸਰਕਾਰ ਨੂੰ ਵੀ ਇਸੇ ਰਾਹ ਤੁਰਨ ਲਈ ਮਜ਼ਬੂਰ ਹੋਣਾ ਪਿਆ। ਉਹੀ ਭਾਜਪਾ ਜੋ ਪਹਿਲਾਂ ਮੁਸੱਰਤ ਦੀ ਰਿਹਾਈ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਾ ਕਰਨ ਅਤੇ ਵਾਦੀ ਵਿੱਚ ਸਰਕਾਰ ਦੀ ਥਾਂ ਦੇਸ਼ ਦੀ ਸੁਰੱਖਿਆ ਅਤੇ ਏਕਤਾ  ਨੂੰ ਪਹਿਲ ਦੇਣ ਦੇ ਦਮਗਜੇ ਮਾਰ ਰਹੀ ਸੀ, ਹੁਣ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਸੇ ਭਾਜਪਾ ਦੇ ਆਗੂ ਇਹ ਕਹਿਣ ਲਈ ਮਜ਼ਬੂਰ ਹੋ ਗਏ ਹਨ ਕਿ ਸਾਡੀ ਜੰਮੂ ਕਸ਼ਮੀਰ ਵਿੱਚ ਪੀ.ਡੀ.ਪੀ.-ਭਾਜਪਾ ਗੱਠਜੋੜ ਵਾਲੀ ਸਰਕਾਰ ਵਿਰੁੱਧ ਕਈ ਲੋਕ ਸਾਜਿਸ਼ਾਂ ਕਰ ਰਹੇ ਹਨ। ਦੂਸਰੇ ਪਾਸੇ ਪੀ.ਡੀ.ਪੀ. ਨੇ ਆਪਣਾ ਇਹ ਸਟੈਂਡ ਫਿਰ ਦੁਹਰਾਇਆ ਹੈ ਕਿ ਉਹ ਸੱਤਾ ਦੇ ਲਾਲਚ ਵਿੱਚ ਆਪਣੇ ਮੁਸਲਮਾਨ ਭਾਈਚਾਰੇ ਦੇ ਹੱਕਾਂ, ਹਿੱਤਾਂ ਨਾਲ ਧੋਖਾ ਨਹੀਂ ਕਰੇਗੀ। ਘੱਟ ਗਿਣਤੀਆਂ ਵਿਰੋਧੀ ਸਾਜਿਸ਼ਾਂ ਕਰਨ ਦੌਰਾਨ ਮੂੰਹ ਦੀ ਖਾਣ ਦੇ ਬਾਵਜੂਦ ਘੱਟ ਗਿਣਤੀਆਂ ਨੂੰ ਲੜਾਉਣ ਅਤੇ ਆਪਣੇ ਸਵਾਰਥ ਪੂਰੇ ਕਰਨ ਦਾ ਇਨ੍ਹਾਂ ਜਮਾਤਾਂ ਨੂੰ ਕੁੱਤੇ ਦੀ ਹੱਡੀ ਵਾਲਾ ਸਵਾਦ ਪਿਆ ਹੋਇਆ ਹੈ, ਜਿਸ ਨੂੰ ਇਹ ਕਿਸੇ ਵੀ ਹਾਲਤ ਵਿੱਚ ਛੱਡਣਾ ਨਹੀਂ ਚਾਹੁੰਦੇ। ਜਿਸ ਤਰ੍ਹਾਂ ਕੁੱਤਾ ਹੱਡੀ ਚੂਸਦਾ ਹੋਇਆ ਆਪਣੇ ਦੰਦ ਤੁੜਵਾ ਬਹਿੰਦਾ ਹੈ ਅਤੇ ਹੱਡੀ ਦੀ ਥਾਂ ਆਪਣਾ ਹੀ ਖੂਨ ਚੂਸ ਕੇ ਸਵਾਦ ਲੈਂਦਾ ਰਹਿੰਦਾ ਹੈ, ਦੇਸ਼ ਵਿੱਚ ਘੱਟ ਗਿਣਤੀਆਂ ਵਿਰੋਧੀ ਇਨ੍ਹਾਂ ਸਿਆਸੀ, ਧਾਰਮਿਕ ਅਤੇ ਕਥਿਤ ਮੀਡੀਆ ਗਰੁੱਪਾਂ ਨਾਲ ਵੀ ਇਹੋ ਹੀ ਹੋਵੇਗਾ। ਜਿਸ ਦੇਸ਼ ਦੀ ਇਹ ਅੱਜ ਏਕਤਾ ਅਤੇ ਮਜ਼ਬੂਤੀ ਦੀ ਚਿੰਤਾ ਕਰ ਰਹੇ ਹਨ, ਇਸ ’ਤੇ ਆਖਰ ਵਿੱਚ ਰਾਜ ਘੱਟ ਗਿਣਤੀਆਂ ਨੇ ਹੀ ਕਰਨਾ ਹੈ ਅਤੇ ਇਨ੍ਹਾਂ ਨੇ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਹੀ ਰੂਪ ਵਿੱਚ ਮਜ਼ਬੂਤ ਕਰਨਾ ਹੈ। ਇਹੋ ਹੀ ਇਤਿਹਾਸ ਦਾ ਸਬਕ ਹੈ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


Posted by
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


No comments:

Post a Comment