ਯਾਕੂਬ ਮੈਨਨ ਨੂੰ ਦਿੱਲੋ ਸਲਾਮ, ਵਾਹਿਗੁਰੂ ਉਸਨੂੰ ਚਰਨਾਂ ਚ ਨਿਵਾਸ ਬਖਸ਼ੇ।
ਜਗਦੀਸ਼ ਟਾਈਟਲਰ, ਸੱਜਣ ਕੁਮਾਰ 37 ਸਿੱਖਾਂ ਦੇ ਕਾਤਲ,
ਕਿਸ਼ੋਰੀ ਲਾਲ ਫ਼ੂਲਨ ਦੇਵੀ ਨੂੰ ਮਾਰਨ ਵਾਲਾ ਰਾਣਾ,
ਈਸਾਈ ਬੱਚਿਆ ਤੇ ਉਨਾ ਦੇ ਪਿਤਾ ਦਾ ਕਾਤਲ ਦਾਰਾ,
ਸੰਜੇ ਦੱਤ, ਸਾਧਵੀ ਪ੍ਗਿਆ, ਕਰਨਲ ਪਾਡੇ ਅਤੇ
ਹੋਰ ਵੀ ਬਹੁਗਿਣਤੀ ਦੇ ਹਜਾਰਾਂ ਗੁੰਡੇ ਬੇਕਸੂਰ ਹਨ।
2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੇ ਬੇਕਸੂਰ ਹਨ।
1984 ਚ ਸਿੱਖ ਕਤਲੇਆਮ ਕਰਨ ਵਾਲੇ ਬੇਕਸੂਰ ਹਨ।
2008 ਚ ਨੰਨਜ ਤੇ ਈਸਾਈ ਮਿਸ਼ਨਰੀ ਪਾਸ਼ਟਰਾ ਦਾ ਕਤਲ ਕਰਨ ਵਾਲੇ ਬੇਕਸੂਰ ਹਨ। ਅਤੇ ਜੁਲਮ ਖਿਲਾਫ਼ ਬੋਲਣ ਵਾਲੇ ਸਾਰੇ ਘੱਟ ਗਿਣਤੀ ਅੱਤਵਾਦੀ।
ਅੱਜ 125 ਕਰੋੜ ਲੋਕ ਅਤੇ ਖਾਸਕਰ ਘੱਟਗਿਣਤੀ ਵਰਗਾਂ ਵਿੱਚ ਅਵਾਜ ਉਠਾਉਣ ਵਾਲਾ ਕੋਈ ਨਹੀ, ਸਭ ਬੁਲੰਦ ਅਵਾਜ ਵਾਲੇ ਖਤਮ ਕਰ ਦਿੱਤੇ ਗਏ ਹਨ ਬਹੁਗਿਣਤੀ ਦਾ ਜੁਲਮ ਚਾਹੇ ਭਗਵਾਂ ਹੋਵੇ ਜਾਂ ਚਿੱਟਾ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਾਨੂੰਨ ਉਨ੍ਹਾਂ ਨੂੰ ਘੱਟਗਿਣਤੀਆਂ ਦਾ ਖੁੱਲ੍ਹਮਾ-ਖੁੱਲ੍ਹਾ ਕਤਲੇਆਮ ਕਰਨ ਦੀ ਖੁੱਲ੍ਹੀ ਆਗਿਆ ਦਿੰਦਾ ਹੈ ਬਹੁਗਿਣਤੀ ਦੇ ਘੱਟਗਿਣਤੀਆਂ ਨਾਲ ਕੀਤੇ ਹਰ ਧੱਕੇ, ਜ਼ੋਰ-ਜਬਰ ਤੇ ਜ਼ੁਲਮ ਨੂੰ ਮਾਫ਼ ਕਰ ਦਿੰਦਾ ਹੈ ਅਤੇ ਦੂਜੇ ਪਾਸੇ ਇਸ ਜ਼ੋਰ ਜਬਰ ਦਾ ਇਨਸਾਫ਼ ਮੰਗਣ ਤੇ ਘੱਟਗਿਣਤੀਆਂ ਉੱਤੇ ‘ਅੱਤਵਾਦੀ ਅਤੇ ਵੱਖਵਾਦੀ’ ਦਾ ਲੇਬਲ ਚਿਪਕਾ ਦਿੱਤਾ ਜਾਂਦਾ ਹੈ। ਗੁਜਰਾਤ ‘ਚ ਘੱਟਗਿਣਤੀ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ, ਜਿਵੇਂ ਨਵੰਬਰ 1984 ‘ਚ ਸਿੱਖਾਂ ਨੂੰ ਗਲਾ ‘ਚ ਟਾਇਰ ਪਾ ਕੇ ਸਾੜ੍ਹਿਆ ਗਿਆ 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਆਖ਼ ਕੇ ਸਾੜ੍ਹੀਆਂ ਗਈਆਂ ਲਾਸਾਂ ਦੇ ਕਾਤਲ, ਝੂਠੇ ਪੁਲਿਸ ਮੁਕਾਬਲਿਆਂ ਨਾਲ ਆਪਣੀਆਂ ਫ਼ੀਤੀਆਂ ਵਧਾਉਣ ਵਾਲੇ ਜਾਬਰ ਪੁਲਿਸ ਅਫ਼ਸਰ, ਅੱਜ ਤੱਕ ਇਸ ਕਾਨੂੰਨ ਨੂੰ ਵਿਖਾਈ ਨਹੀਂ ਦਿੱਤੇ। ਦੇਸ਼ ਦੀ ਏਕਤਾ ਅਤੇ ਆਖੰਤਾ ਦਾ ਨਾਅਰਾ ਲਾਉਣ ਵਾਲੇ ਦੇਸ਼ ਦੇ ਇਨ੍ਹਾਂ ਹਾਕਮਾਂ ਨੂੰ ਆਖ਼ਰ ਦੇਸ਼ ਦੀਆਂ ਘੱਟਗਿਣਤੀਆਂ ਨਾਲ ਹੁੰਦਾ ਜ਼ਬਰ, ਜ਼ੁਲਮ, ਧੱਕੇਸ਼ਾਹੀ ਤੇ ਬੇਇਨਸਾਫ਼ੀ ਕਦੇ ਵੀ ਵਿਖਾਈ ਨਹੀਂ ਦਿੱਤੀ ਇਸ ਦੇਸ਼ ਦੇ ਸਿਸਟਮ ਦਾ ਇੱਕੋ ਹੀ ਧਰਮ ਹੈ ਕਿ ਦੇਸ਼ ਦੀ ਬਹੁਗਿਣਤੀ ਦੀ ਭਾਵਨਾ ‘ਹਿੰਦੂ, ਹਿੰਦੀ, ਹਿੰਦੁਸਤਾਨ’ ਦੀ ਕਦਰ ਕਰਨੀ ਅੱਜ ਘੱਟ ਗਿਣਤੀ ਦੇ ਭਾਰਤੀ ਸਿਸਟਮ ਚ ਗਰਦਾਨੇ ਅੱਤਵਾਦੀ ਮਾਨੋਚਾਹਲ, ਬੱਬਰਾਂ ਭਿੰਡਰਾਂਵਾਲੇਆਂ ਮਹਾਨ ਸਖਸੀਅਤਾਂ ਦੀ ਬਹੁਤ ਯਾਦ ਆ ਰਹੀ ਹੈ।
ਯਾਕੂਬ ਮੈਨਨ ਨੂੰ ਦਿੱਲੋ ਸਲਾਮ, ਵਾਹਿਗੁਰੂ ਉਸਨੂੰ ਚਰਨਾਂ ਚ ਨਿਵਾਸ ਬਖਸ਼ੇ।
ਆਮੀਨ
ਜਾਰੀ ਕਰਤਾ
ਦਲ ਖਾਲਸਾ ਅਲਾਇੰਸ
No comments:
Post a Comment