Monday, August 10, 2015

ਵੈਦ ਹਕੀਮ ਅਮਰਜੀਤ ਸਿੰਹੁ ਅਮਰੀਕਾ ਕਿਵੇਂ ਪਹੁੰਚਿਆ ਅਤੇ ਕਿਵੇਂ ਪਕਾ ਹੋਇਆ ਸੀ ? ਹੁੰਦਲ

ਵੈਦ ਹਕੀਮ ਅਮਰਜੀਤ ਸਿੰਹੁ ਅਮਰੀਕਾ ਕਿਵੇਂ ਪਹੁੰਚਿਆ ਅਤੇ ਕਿਵੇਂ ਪਕਾ ਹੋਇਆ ਸੀ ? ਹੁੰਦਲ


ਵੈਦ ਹਕੀਮ ਅਮਰਜੀਤ ਸਿੰਹੁ ਅਮਰੀਕਾ ਕਿਵੇਂ ਪਹੁੰਚਿਆ ਅਤੇ ਕਿਵੇਂ ਪਕਾ ਹੋਇਆ ਸੀ ? ਹੁੰਦਲ

ਜਬੈ ਬਾਣਿ ਲਾਗਯੋ ਤਬੈ ਰੋਸਿ ਜਾਗਯੋ
     ਦਸਮ ਪਾਤਸ਼ਾਹ ਦਾ ਇਹ ਫੁਰਮਾਨ ਇਸ ਕਰਕੇ ਯਾਦ ਆ ਰਿਹਾ ਹੈ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਵਿਸ਼ੇਸ਼ ਕਰਕੇ ਖਾਲਿਸਤਾਨੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਵਿਰੋਧ ਵਿਚ ਕਦੇ ਕੋਈ ਗੱਲ ਨਹੀਂ ਸੀ ਕੀਤੀ।ਉਹ ਆਪਣਾ ਕੰਮ ਕਰੀ ਜਾਣ ਸਾਨੂੰ ਕੋਈ ਮਤਲਬ ਨਹੀਂ ਸੀ। ਹੁਣ ਜਦੋਂ ਕਿ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵਿਦੇਸ਼ਾਂ ਵਿਚ ਆ ਕੇ ਪ੍ਰਵਾਸੀਆਂ ਨਾਲ ਸਿੱਧਾ ਰਾਬਤਾ ਬਣਾ ਉਹਨਾ ਦੀਆਂ ਸਮੱਸਿਆਵਾਂ ਨੂੰ ਜਾਣਨਾ ਚਾਹਿਆ ਤਾਂ ਇਹਨਾਂ ਲੋਕਾਂ ਨੇ ਅਤੀ ਘਟੀਆ ਤਰੀਕਿਆਂ ਨਾਲ ਉਹਨਾਂ ਦੀਆਂ ਮੀਟਿੰਗਾਂ ਵਿਚ ਜਾ ਕੇ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਦੁਨੀਆਂ ਭਰ ਵਿਚ ਆਪਣੀ ਮਸ਼ਹੂਰੀ ਕਰਵਾਉਣ ਲਈ ਉਥੇ ਕੀਤੀ ਹੁੱਲੜਬਾਜੀ ਨੂੰ ਹਜ਼ਾਰਾਂ ਗੁਣਾ ਵੱਧ ਝੂਠਾ ਪ੍ਰਚਾਰ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਲੀਡਰਾਂ ਨੂੰ ਲੋਕਾਂ ਨੇ ਸੁਣਿਆ ਤੱਕ ਨਹੀਂ। ਸਾਨੂੰ ਇਸ ਕਰਕੇ ਇਹਨਾਂ ਦੀ ਅਸਲੀਅਤ ਜੱਗ ਜਾਹਿਰ ਕਰਨ ਲਈ ਮਜਬੂਰ ਹੋਣਾ ਪਿਆ ਹੈ ਕਿ ਇਹ ਵਧਦੇ ਹੀ ਜਾ ਰਹੇ ਹਨ।
     ਅੱਜ ਮੈਂ ਤੁਹਾਡੇ ਸਨਮੁਖ ਇਹਨਾਂ ਦੇ ਅਮਰੀਕਾ ਵਿਚ ਆ ਕੇ ਵਸੇ ਹੋਏ ਵੱਡੇ ਖਾਲਿਸਤਾਨੀ ਦੀ ਕਹਾਣੀ ਨਸ਼ਰ ਕਰਨ ਜਾ ਰਿਹਾ ਹਾਂ।
ਉਹ ਸ਼ਖਸ ਹੈ ਡਾ. ਅਮਰਜੀਤ ਸਿੰਘ ਅਖੌਤੀ ਨਕਲੀ ਡਾਕਟਰ ਅਤੇ ਨਕਲੀ ਖਾਲਿਸਤਾਨੀ। ਉਹਦੇ ਸਮੁੱਚੇ ਗਰੁੱਪ ਨੂੰ ਮੇਰਾ ਇਹ ਚੈਲੰਜ ਹੈ ਕਿ ਜੇ ਮੇਰੀ ਗੱਲ ਵਿਚ ਰੱਤੀ ਭਰ ਵੀ ਝੂਠ ਹੋਵੇ ਤੇ ਅਮਰਜੀਤ ਸਿੰਘ ਮੇਰੇ ਨਾਲ ਜਿਹੜੇ ਚੈਨਲ ਤੇ ਮੇਰੇ ਨਾਲ ਸਿੱਧੀ ਬਹਿਸ ਕਰ ਸਕਦਾ ਹੈ:
ਡਾ. ਸੋਹਣ ਸਿੰਘ ਜੋ ਕਿਸੇ ਵੇਲੇ ਪੰਥਕ ਕਮੇਟੀ ਦਾ ਮੁਖੀ ਬਣਿਆ ਫਿਰਦਾ ਸੀ ਉਹ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸ. ਸਵਰਨ ਸਿੰਘ ਦਾ ਕੁੜਮ ਸੀ। ਪੰਜਾਬ ਵਿਚ ਕਿਸੇ ਪ੍ਰਾਇਮਰੀ ਹੈਲਥ ਸੈਂਟਰ ਤੋਂ ਡਾਕਟਰ ਦੀ ਨੌਕਰੀ ਸ਼ੁਰੂ ਕਰਕੇ 1974 ਵਿਚ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਹੈਲਥ ਦੇ ਅਹੁਦੇ ਤੋ ਰਿਟਾਇਰ ਹੋਇਆ ਸੀ। ਉਸ ਦੇ ਦਿਮਾਗ ਵਿਚ ਲੀਡਰ ਬਣਨ ਦਾ ਕੀੜਾ ਘਰ ਕਰ ਚੁੱਕਿਆ ਸੀ।
     ਮੈਂ 1972 ਤੋਂ ਲੈ ਕੇ ਉਹਦੇ ਰਿਟਾਇਰ ਹੋਣ ਤੱਕ ਆਪਣੇ ਮਾਮਾ ਜੀ ਸ੍ਰ. ਬਲਦੇਵ ਸਿੰਘ ਮਾਹਿਲਪੁਰੀ ਨਾਲ ਉਹਨੂੰ ਕਈ ਵਾਰ ਮਿਲ ਚੁੱਕਿਆ ਸੀ।ਕਿਉਂਕਿ ਉਸ ਵੇਲੇ ਦੇ ਸਿਹਤ ਵਿਭਾਗ ਦੇ ਮੰਤਰੀ ਸ੍ਰ. ਬਲਬੀਰ ਸਿੰਘ (ਜੋ ਕਿ ਸ੍ਰ. ਸਵਰਨ ਸਿੰਘ ਜੀ ਦਾ ਭਤੀਜਾ ਸੀ) ਮੇਰੇ ਮਾਮਾ ਜੀ ਦੇ ਬਹੁਤ ਹੀ ਪਿਆਰੇ ਸ਼ਾਗਿਰਦਾਂ ਵਿਚੋਂ ਸਨ ਅਤੇ ਉਹ ਡਾ. ਸੋਹਣ ਸਿੰਘ ਨਾਲ ਰਿਸ਼ਤੇਦਾਰੀ ਕਰਕੇ ਵੀ ਖੁੱਲ੍ਹੀਆਂ ਵਿਚਾਰਾਂ ਕਰ ਲੈਂਦੇ ਸਨ ਕਿਉਂਕਿ ਮੈਂ ਆਮ ਤੌਰ ਤੇ ਆਪਣੇ ਮਾਮਾ ਜੀ ਨਾਲ ਉਹਨਾਂ ਕੋਲ ਜਾਂਦਾ ਰਹਿੰਦਾ ਸੀ ਅਤੇ ਮੈਂ ਖੁਦ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕਾਰਕੁੰਨ ਸੀ। ਡਾਕਟਰ ਸੋਹਣ ਸਿੰਘ ਨੇ ਰਿਟਾਇਰ ਹੋਣ ਉਪਰੰਤ ਅਕਾਲੀ ਸਿਆਸਤ ਵੱਲ ਆਉਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਉਸਦੀ ਪ੍ਰਧਾਨਗੀ ਥੱਲੇ ਗੜ੍ਹਸ਼ੰਕਰ ਵਿਚ 1974 ਵਿਚ ਇਕ ਸਮਾਗਮ ਵੀ ਕਰਵਾਇਆ ਸੀ। ਇਸ ਕਰਕੇ ਮੈਨੂੰ ਉਸਦੀ ਸੋਚ ਬਾਰੇ ਕਾਫੀ ਕੁਝ ਪਤਾ ਲੱਗ ਚੁੱਕਿਆ ਸੀ। ਉਹ ਬੜੀ ਤੀਬਰਤਾ ਨਾਲ ਪੰਜਾਬ ਦੀ ਰਾਜਨੀਤੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਜਦੋਂ ਅਕਾਲੀ ਸਿਆਸਤ ਵਿਚ ਉਸਦੇ ਪੈਰ ਨਾ ਲੱਗੇ ਤਾਂ ਉਹ ਦੇਸੀ ਅਤੇ ਵਿਦੇਸ਼ੀ ਏਜੰਸੀਆਂ ਦੇ ਢਹੇ ਚੜ੍ਹ ਗਿਆ। 1984 ਤੋਂ ਬਾਅਦ ਜਦੋਂ ਸਿੱਖ ਕੌਮ ਪੂਰੇ ਭਾਰਤ ਵਿਚ ਬਹੁਤ ਵੱਡਾ ਸੰਤਾਪ ਭੋਗ ਰਹੀ ਸੀ ਤਾਂ ਡਾਕਟਰ ਸੋਹਣ ਸਿੰਘ ਪੰਥਕ ਕਮੇਟੀ ਦਾ ਮੁਖੀ ਬਣ ਕੇ ਸਿੱਖਾਂ ਵਿਚ ਭਰਾਮਾਰੂ ਜੰਗ ਕਰਵਾ ਰਿਹਾ ਸੀ। ਉਸਨੇ ਸਮੇਂ ਸਮੇਂ ਤੇ ਜਿਵੇਂ ਮੁਰਗੀ ਵੱਖ ਵੱਖ ਥਾਵਾਂ ਤੇ ਆਂਡੇ ਦਿੰਦੀ ਹੈ ਉਸ ਵਿਚੋਂ ਨਿਕਲੇ ਚੂਚੇ ਜਦੋਂ ਉਡਾਰੂ ਹੁੰਦੇ ਹਨ ਤਾਂ ਉਹਨਾਂ ਨੂੰ ਇਕੱਠੇ ਕਰਕੇ ਚੋਗਾ ਚੁਗਣ ਦਾ ਢੰਗ ਸਮਝਾਉਂਦੀ ਹੈ। ਉਸੇ ਤਰ੍ਹਾਂ ਦਾ ਇਕ ਚੂਚਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਵਿਚ ਪੈਦਾ ਹੋਇਆ ਸੀ। ਉਹਦਾ ਨਾਮ ਹੈ ਅਮਰਜੀਤ ਸਿੰਘ। ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਇਆ ਇਹ ਵਿਅਕਤੀ ਨਾ ਤਾਂ ਐਮ ਬੀ ਬੀ ਐਸ ਹੈ, ਨਾ ਪੀ ਐਚ ਡੀ ਹੈ, ਨਾ ਬੀ ਏ ਐਮ ਐਸ ਕਹਿਣ ਦਾ ਮਤਲਬ ਇਸਨੇ ਕੋਈ ਵੀ ਅਜਿਹੀ ਵਿੱਦਿਅਕ ਡਿਗਰੀ ਹਾਸਲ ਨਹੀਂ ਕੀਤੀ ਜਿਸ ਨਾਲ ਇਸਨੂੰ ਡਾਕਟਰ ਲਿਖਾਉਣ ਦਾ ਰੁਤਬਾ ਹਾਸਲ ਹੋਵੇ। ਨਾ ਹੀ ਇਸਦੀ ਜਾਂ ਇਸਦੇ ਪਰਿਵਾਰ ਦੀ ਸਿੱਖ ਸੰਘਰਸ਼ ਵਿਚ ਕੋਈ ਸੇਵਾ ਕਰਨ ਵਜੋਂ ਪਛਾਣ ਸੀ। ਪਰ ਇਹ ਡਾਕਟਰ ਸੋਹਣ ਸਿੰਘ ਤੋਂ ਆਗਿਆ ਪ੍ਰਾਪਤ ਕਰਕੇ 1990 ਵਿਚ ਉਸਦੇ ਸਪੁੱਤਰ ਜਗਜੀਤ ਸਿੰਘ ਬੋਪਾਰਾਏ ਜੋ ਉਸ ਵੇਲੇ ਟਰੇਸੀ ਵਿਚ ਰਹਿੰਦੇ ਸੀ, ਦੇ ਘਰ ਆ ਗਿਆ। ਸ੍ਰ. ਜਗਜੀਤ ਸਿੰਘ ਨੇ ਮੇਰੇ ਉਸ ਵੇਲੇ ਦੇ ਬਹੁਤ ਨਿਕਟਵਰਤੀ ਦੋਸਤ ਲਖਵਿੰਦਰ ਸਿੰਘ ਲੱਖੀ ਜੋ ਉਸ ਵੇਲੇ ਗੁਰਦੁਆਰਾ ਸਿੱਖ ਟੈਂਪਲ ਟਰਲੱਕ ਦੇ ਜਨਰਲ ਸੈਕਟਰੀ ਸਨ ਨੂੰ ਫੋਨ ਕਕਰੇ ਕਿਹਾ ਕਿ ਮੇਰੇ ਪਾਸ ਮੇਰੇ ਡੈਡੀ ਨੇ ਇਕ ਕੋਈ ਲੜਕਾ ਭੇਜਿਆ ਹੈ। ਮੈਂ ਬਹੁਤ ਬਿਜ਼ੀ ਹਾਂ ਤੁਸੀਂ ਕ੍ਰਿਪਾ ਕਰਕੇ ਮੇਰੇ ਘਰ ਆ ਕੇ ਇਸ ਨੂੰ ਮਿਲੋ ਅਤੇ ਇਸਦੇ ਕੰਮ ਕਾਰ ਲਈ ਕੋਈ ਢੰਗ ਤਰੀਕਾ ਲੱਭੋ।
     ਸ੍ਰ. ਲਖਵਿੰਦਰ ਸਿੰਘ ਨੇ ਮੈਨੂੰ ਨਾਲ ਲੈ ਕੇ ਟਰੇਸੀ ਸ੍ਰ. ਜਗਜੀਤ ਸਿੰਘ ਬਪਾਰਾਏ ਦੇ ਘਰ ਜਾ ਕੇ ਇਸ ਨਾਲ ਮੁਲਾਕਾਤ ਕੀਤੀ। ਇਹ ਕਹਿਣ ਲੱਗਾ ਕਿ ਮੈਂ ਟੂਰਿਸਟ ਵੀਜ਼ੇ ਤੇ ਇਥੇ ਆਇਆ ਹਾਂ। ਮੈਂ ਕਿਸ ਤਰ੍ਹਾਂ ਕੰਮ ਕਰ ਸਕਦਾ ਹਾਂ ਅਤੇ ਰਹਿ ਸਕਦਾ ਹਾਂ? ਅਸੀਂ ਇਸਨੂੰ ਸਲਾਹ ਦਿੱਤੀ ਕਿ ਤੂੰ ਪਹਿਲਾਂ ਆਪਣਾ ਡਰਾਈਵਿੰਗ ਲਾਇਸੰਸ ਬਣਵਾ, ਫਿਰ ਕਿਸੇ ਨਾ ਕਿਸੇ ਢੰਗ ਨਾਲ ਇਥੇ ਪੱਕੇ ਹੋਣ ਬਾਰੇ ਸੋਚ। ਇਹ ਹਰ ਰੋਜ਼ ਗਰੇਹੋਂਡ ਦੀ ਬਸ ਚੜ੍ਹ ਕੇ ਟਰੇਸੀ ਤੋਂ ਟਰਲਕ ਆਉਂਦਾ ਰਿਹਾ। ਮੈਂ ਇਸਨੂੰ ਬਸ ਸਟੈਂਡ ਤੋਂ ਆਪਣੀ ਕਾਰ ਵਿਚ ਬਿਠਾ ਕੇ ਆਪਣੇ ਕੋਲ ਆਪਣੀ ਰਿਹਾਇਸ਼ ਤੇ ਲੈ ਕੇ ਆਉਂਦਾ ਰਿਹਾ। ਇਸ ਦਾ ਪਹਿਲਾ ਡਰਾਈਵਿੰਗ ਲਾਇਸੰਸ ਦਾ ਐਡਰੈੱਸ ਵੀ ਮੇਰੀ ਰਿਹਾਇਸ਼ ਤੇ ਬਣ ਕੇ ਆਇਆ ਸੀ। ਇਸ ਨੇ ਨੱਬੇ ਦਿਨ ਦੇ ਫਾਰਮ ਵਰਕਰ ਵਾਲੀ ਕੈਟਾਗਿਰੀ ਵਿਚ ਐਮਨੈਸਟੀ ਦੇ ਅੰਡਰ ਅਪਲਾਈ ਕਰਕੇ ਵਰਕ ਪਰਮਿਟ ਉਪਰੰਤ ਗਰੀਨ ਕਾਰਡ ਲਿਆ। ਜਦੋਂ ਇਸਨੂੰ ਗਰੀਨ ਕਾਰਡ ਮਿਲ ਗਿਆ ਤਾਂ 1991ਵਿਚ ਸਭ ਤੋਂ ਪਹਿਲਾਂ ਐਲਸਬਰਾਂਟੇ ਦੇ ਗੁਰਦੁਆਰਾ ਸਾਹਿਬ ਤੋਂ ਇਸ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਖਿਲਾਫ ਹੀ ਮੂਵਮੈਂਟ ਸ਼ੁਰੂ ਕੀਤੀ। ਜਦੋਂ ਇਹ ਧਾੜਵੀ ਫੌਜ ਦੀ ਅਗਵਾਈ ਕਰਦਾ ਹੋਇਆ ਉਥੇ ਆਇਆ ਤਾਂ ਸਭ ਤੋਂ ਪਹਿਲਾਂ ਇਸ ਨਾਲ ਹੀ ਸਾਡਾ ਬਹਿਸ ਦਾ ਦੌਰ ਆਰੰਭ ਹੋਇਆ। ਤਾਂ ਇਸਨੇ ਇਹ ਭੇਦ ਖੋਲ੍ਹਿਆ ਕਿ ਮੈਨੂੰ ਤਾਂ ਡਾਕਟਰ ਸੋਹਣ ਸਿੰਘ ਨੇ ਖਾਲਿਸਤਾਨ ਦੀ ਕਾਇਮੀ ਲਈ ਇੰਡੀਆ ਤੋਂ ਅਮਰੀਕਾ ਭੇਜਿਆ ਹੈ। ਇਹ ਇਸਦੇ ਦਿਮਾਗ ਦੀ ਹੀ ਕਾਢ ਸੀ ਕਿ ਇਸਨੇ ਟਰਲਕ ਵਿਚ ਫੀਜ਼ੀ ਦੀਆਂ ਕਿਰਤੀ ਸੰਗਤਾਂ ਵਲੋਂ ਬਣਾਏ ਹੋਏ ਗੁਰਦੁਆਰੇ ਦੇ ਉਤੇ ਇਸ ਕਰਕੇ ਹਮਲਾ ਕਰਵਾਇਆ ਕਿ ਉਥੋਂ ਦੇ ਪ੍ਰਬੰਧਕ ਕਲੀਨਸ਼ੇਵਨ ਹਨ। ਮੈਂ ਖੁਦ ਇਸਨੂੰ ਕਿਹਾ ਕਿ ਜਦੋਂ ਗੁਰਦੁਆਰਾ ਸਥਾਪਿਤ ਹੋਇਆ ਜਾਂ ਇਸ ਦੀ ਬਿਲਡਿੰਗ ਬਣ ਰਹੀ ਸੀ ਤਾਂ ਉਦੋਂ ਕਿਸੇ ਨੂੰ ਪ੍ਰਬੰਧਕਾਂ ਦੇ ਕਲੀਨਸ਼ੇਵਨ ਚਿਹਰੇ ਨਜ਼ਰ ਕਿਉਂ ਨਹੀਂ ਆਏ? ਤਾਂ ਇਹ ਕਹਿਣ ਲੱਗਾ ਕਿ ਸਾਡੀ ਖਾਲਿਸਤਾਨ ਦੀ ਮੂਵਮੈਂਟ ਦਾ ਇਹ ਪਹਿਲਾ ਉਦੇਸ਼ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਸੁਧਾਰਨੇ ਹਨ।ਜਦੋਂ ਕਿ ਅਜਿਹੇ ਲੋਕਾਂ ਦੀ ਸੋਚ ਪਿੱਛੇ ਜਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਸਨ ਅਤੇ ਅੱਜ ਵੀ ਕਰ ਰਹੀਆਂ ਹਨ ਉਹ ਸ਼ਰਧਾਵਾਨ ਸਿੱਖਾਂ ਨੂੰ ਗੁਰਦੁਆਰਿਆਂ ਤੋਂ ਦੂਰ ਧੱਕਣ ਵਾਲੀ ਸੋਚ ਰੱਖਦੀਆਂ ਹਨ। ਪਰ ਇਹਨਾਂ ਦੀ ਉਹ ਚਾਲ ਭਾਵੇਂ ਅਸੀਂ ਅਸਾਨੀ ਨਾਲ ਸਫਲ ਨਹੀਂ ਹੋਣ ਦਿੱਤੀ ਇਹਨਾਂ ਨੂੰ ਉਹ ਗੁਰਦੁਆਰਾ ਪਲੇਟ ਵਿਚ ਪਾ ਕੇ ਪ੍ਰਬੰਧ ਨਹੀਂ ਦਿੱਤਾ ਬਲਕਿ ਛੇ ਮਹੀਨਿਆਂ ਦੀ ਜੱਦੋਜਹਿਦ ਅਤੇ ਲੱਖਾਂ ਡਾਲਰ ਖਰਚ ਕੇ ਹੀ ਨਸੀਬ ਹੋਇਆ।
     ਮੈਂ ਅੱਜ ਵੀ ਗਰੰਟੀ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਡਾਕਟਰ ਸੋਹਣ ਸਿੰਘ ਭਾਰਤੀ ਅਤੇ ਵਿਦੇਸ਼ੀ ਏਜੰਸੀਆਂ ਦੇ ਹੱਥਾਂ ਵਿਚ ਵਿਕਿਆ ਹੋਇਆ ਇਕ ਬਹੁਤ ਵੱਡਾ ਏਜੰਟ ਸੀ। ਜਿਸ ਨੇ ਸਿੱਖ ਕੌਮ ਦਾ ਜਿੰਨਾ ਨੁਕਸਾਨ ਕੀਤਾ ਅਤੇ ਕਰਵਾਇਆ ਹੈ ਉਹ ਇਤਿਹਾਸਕਾਰਾਂ ਨੇ ਲਿਖ ਦਿੱਤਾ ਹੈ ਜਾਂ ਲਿਖ ਰਹੇ ਹਨ। ਇਸ ਵੱਲ ਅਸੀਂ ਫਿਰ ਕਿਸੇ ਵੇਲੇ ਆਪਣੇ ਪਾਠਕਾਂ ਦਾ ਧਿਆਨ ਦੁਆਵਾਂਗੇ। ਕੀ ਅਮਰਜੀਤ ਸਿੰਘ ਜਾਂ ਉਸਦੇ ਹਮਾਇਤੀ ਇਸ ਗੱਲ ਦਾ ਜਵਾਬ ਦੇ ਸਕਦੇ ਹਨ ਕਿ ਇਸਦਾ ਪਿਛੋਕੜ ਕੀ ਹੈ। ਕਿਹੜੇ ਪਿੰਡ, ਸ਼ਹਿਰ ਜਾਂ ਮੁਹੱਲੇ ਦੇ ਰਹਿਣ ਵਾਲਾ, ਕਿਹੜੇ ਪੰਥਪ੍ਰਸਤ ਪਰਿਵਾਰ ਦਾ ਇਹ ਮੈਂਬਰ ਹੈ, ਜਾਂ ਇਸਦੀ ਪੰਜਾਬ ਵਿਚ ਸਿੱਖ ਸੰਘਰਸ਼ ਵਿਚ ਕੀ ਦੇਣ ਰਹੀ ਹੈ। ਜੋ ਅਤਿ ਦਰਜੇ ਦੇ ਗਰਮ ਬਿਆਨ ਦੇ ਕੇ ਇਹ ਪੰਜਾਬ ਦੀ ਸ਼ਾਂਤੀ ਨੂੰ ਇਥੋਂ ਬੈਠਾ ਤਬਾਹ ਕਰਨ ਦੇ ਸੱਦੇ ਦਿੰਦਾ ਹੈ। ਜੇ ਇਸਨੂੰ ਇੰਨਾ ਹੀ ਸਿੱਖ ਸੰਘਰਸ਼ ਦਾ ਦਰਦ ਹੈ ਜਾਂ ਇਹ ਖਾਲਿਸਤਾਨ ਦਾ ਬਹੁਤ ਵੱਡਾ ਮੁੱਦਈ ਹੈ ਤਾਂ ਓਸ ਧਰਤੀ ਤੇ ਜਾ ਕੇ ਸੰਘਰਸ਼ ਚਲਾਵੇ ਜਿਵੇਂ ਗਦਰੀ ਬਾਬਿਆਂ ਨੇ ਅਮਰੀਕਾ ਦੀ ਧਰਤੀ ਤੋਂ ਪੰਜਾਬ ਵਿਚ ਜਾ ਕੇ ਲਹਿਰ ਚਲਾਈ ਸੀ। ਪੰਜਾਬ ਦੇ ਲੋਕਾਂ ਨੇ ਲਗਭਗ 15 ਸਾਲ ਸੰਤਾਪ ਭੋਗਣ ਤੋਂ ਬਾਅਦ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ 1997 ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਾਈ ਸੀ। ਉਸ ਤੋਂ ਬਾਅਦ 2007 ਵਿਚ ਫਿਰ ਦੁਬਾਰਾ 2012 ਵਿਚ ਤੀਸਰੀ ਵਾਰ ਜਮਹੂਰੀ ਢੰਗ ਨਾਲ ਸ਼ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਚੁਣ ਕੇ ਅਕਾਲੀ ਦਲ ਦੀ ਸਰਕਾਰ ਬਣਾਈ ਸੀ। ਅਤੇ ਉਹ ਸਰਕਾਰ ਜਿਥੇ ਪੰਜਾਬ ਵਿਚ ਹਿੰਦੂ ਸਿੱਖ ਏਕਤਾ ਨੂੰ ਬਾਖੂਬੀ ਸੰਭਾਲ ਕੇ ਬੈਠੀ ਹੈ ਉਥੇ ਦਲਿਤ ਭਾਈਚਾਰੇ ਦਾ ਬਹੁਤ ਵੱਡਾ ਹਿੱਸਾ ਵੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਿੱਧੇ ਤੌਰ ਤੇ ਜੁੜ ਚੁੱਕਿਆ ਹੈ। ਸ਼ਹਿਰਾਂ ਅਤੇ ਪਿੰਡਾਂ ਦੇ ਸੂਝਵਾਨ ਹਿੰਦੂ ਲੋਕ ਵੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦੇ ਮੈਂਬਰ ਅਤੇ ਅਹੁਦੇਦਾਰ ਬਣਨ ਵਿਚ ਮਾਣ ਮਹਿਸੂਸ ਕਰਦੇ ਹਨ। ਜਦੋਂ ਕਿ ਅਜਿਹੇ ਲੋਕ ਵਿਦੇਸ਼ੀ ਏਜੰਸੀਆਂ ਦੇ ਦਿੱਤੇ ਹੋਏ ਹੁਕਮਾ ਅਨੁਸਾਰ ਹਰ ਰੋਜ਼ ਪੰਜਾਬ ਵਿਚ ਨਫਰਤ ਅਤੇ ਫਿਰਕੂ ਅੱਗ ਦੇ ਭਾਂਬੜ ਬਾਲਣੇ ਚਾਹੁੰਦੇ ਹਨ। ਅੱਜ ਪੰਜਾਬ ਵਿਚ ਕੋਈ ਵੀ ਸੰਸਥਾ ਜਾਂ ਵਿਅਕਤੀਗਤ ਤੌਰ ਤੇ ਕੋਈ ਵਿਅਕਤੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਰਾਹੀਂ ਗੜਬੜ ਕਰਨ ਨੂੰ ਤਿਆਰ ਨਹੀਂ ਕਿਉਂਕਿ ਲੋਕਾਂ ਨੇ ਅੱਤਵਾਦ ਦਾ ਕਾਲਾ ਦੌਰ ਅੱਖਾਂ ਨਾਲ ਦੇਖਿਆ ਅਤੇ ਹੱਡੀਂ ਹੰਢਾਇਆ ਹੋਇਆ ਹੈ ਜਿਸ ਕਾਰਨ ਉਹ ਮੁੜਕੇ ਪੰਜਾਬ ਵਿਚ ਕਦੇ ਵੀ ਉਹੋ ਜਿਹੇ ਹਾਲਾਤ ਪੈਦਾ ਹੋਣ ਦੇਣ ਲਈ ਤਿਆਰ ਨਹੀਂ ਹਨ।ਇਸ ਕਰਕੇ ਵਿਦੇਸ਼ਾਂ ਵਿਚ ਬੈਠੇ ਹੋਏ ਆਈ ਐਸ ਆਈ ਦੇ ਇਹ ਏਜੰਟ ਤਰਲੋਮੱਛੀ ਹੋ ਰਹੇ ਹਨ ਅਤੇ ਇਹ ਹਰ ਵੇਲੇ ਸ਼ਰੋਮਣੀ ਅਕਾਲੀ ਦਲ ਨੂੰ ਹੀ ਖਤਮ ਕਰਨ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ।
     ਸ਼ਰੋਮਣੀ ਅਕਾਲੀ ਦਲ ੧੯੨੦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸਥਾਪਿਤ ਕੀਤਾ ਗਿਆ ਸੀ। ਇਸ ਦੇ ਸਿਰ ਤੇ ਦਸ ਗੁਰੂ ਸਾਹਿਬਾਨ ਮਿਹਰਾਂ ਭਰਿਆ ਹੱਥ ਹਮੇਸ਼ਾ ਰਿਹਾ ਹੈ ਅਤੇ ਰਹੇਗਾ। ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਲੇ ਆਪ ਦੁਨੀਆਂ ਦੇ ਨਕਸ਼ੇ ਤੋਂ ਖਤਮ ਹੋ ਗਏ ਅਤੇ ਭਵਿੱਖ ਵਿਚ ਵੀ ਖਤਮ ਹੁੰਦੇ ਰਹਿਣਗੇ।
ਧੰਨਵਾਦ ਸਹਿਤ
ਨਰਿੰਦਰਪਾਲ ਸਿੰਘ ਹੁੰਦਲ
ਫੋਨ: 916 432 0930


Posted by                       
Parmjit Singh Sekhon (Dakha)                       
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee

No comments:

Post a Comment