Thursday, August 20, 2015

ਸਿੱਖੋ ਭਾਰਤ ਨੂੰ ਹਿੰਦੁਸਤਾਨ ਕਹਿਣਾ ਬੰਦ ਕਰ ਦਿਓ

15 ਅਗਸਤ ਤੇ: ਸਿੱਖੋ ਭਾਰਤ ਨੂੰ ਹਿੰਦੁਸਤਾਨ ਕਹਿਣਾ ਤੁਸੀਂ ਤਾਂ ਬੰਦ ਕਰ ਦਿਓ
15 ਅਗਸਤ ਤੇ: ਸਿੱਖੋ ਭਾਰਤ ਨੂੰ ਹਿੰਦੁਸਤਾਨ ਕਹਿਣਾ ਤੁਸੀਂ ਤਾਂ ਬੰਦ ਕਰ ਦਿਓ

ਅੱਜ 15 ਅਗਸਤ 2015 ਹੈ। ਮੈਂ ਭਾਰਤ ਦੇ ਐਨ ਵਿਚਕਾਰ ਦੌਲਤਾਬਾਦ ਵਿੱਚ ਹਾਂ। ਤੁਸੀਂ ਸੋਚੋਗੇ ਕਿ ਅੱਜ ਦੇ ਦਿਨ ਮੈਂ ਇੱਥੇ ਕੀ ਕਰਨ ਆਇਆ ਹਾਂ।ਇਹ ਅੱਜ ਦੇ ਦਿਨ ਦੀ ਵਿਸ਼ੇਸ਼ ਖ਼ੋਜ ਦੀ ਮੇਰੀ ਲੰਮੀ 1684 ਕਿਲੋਮੀਟਰ ਦੀ ਯਾਤਰਾ ਇਹ ਦਰਸ਼ਾਉਣ ਅਤੇ ਪਰਮਾਣਿਕ ਤੌਤਰ ਤੇ ਤੱਥ ਅਤੇ ਸਬੂਤ ‘ਹਿੰਦੂ, ਹਿੰਦੀ ਹਿਦੂਸਤਾਨ” ਨੂੰ ਦੇਣ ਹਿਤ ਹੈ ਕਿ ਇਸ ਸਮੁੱਚਾ ਉਪ ਮਹਾਦੀਪ ਵਿੱਚ ਕਦੇ ਵੀ ਹਿੰਦੂ ਨਾਮ ਕਰਨ ਤੋਂ "ਹਿੰਦੂਰਾਸਟਰ” ਦਾ ਸੰਕਲਪ ਨਹੀਂ ਰਿਹਾ ਹੈ।ਮੈਂ ਇਸੇ ਵਿਸ਼ੇ ਤੇ ਭਾਰਤੀ ਸੰਸਦ ਵਿੱਚ
ਮਿਤੀ 5 ਅਕਤੂਬਰ 1990 ਨੂੰ ਦਿੱਤਾ ਭਾਸ਼ਣ ਨੰਬਰ-6
"ਹਿੰਦੁਸਤਾਨ” ਸ਼ਬਦ ਅਸੰਵਿਧਾਨਿਕ ਹੈ ਭਾਰਤ "ਹਿੰਦੁਸਤਾਨ” ਨਹੀਂ ਹੈ
ਸਪਸ਼ਟ ਦੱਸੋ ਤੁਸੀਂ ਸਿੱਖਾਂ ਨੂੰ ਬਤੋਰ ਸਿੱਖ ਮਨਜੂਰ ਕਰਦੇ ਹੋ ਕਿ ਨਹੀਂ ?
ਸਿ. ਅਤਿੰਦਰ ਪਾਲ ਸਿੰਘ (ਪਟਿਆਲ) : ਡਿਪਟੀ ਸਪੀਰਕ ਸਾਹਿਬ, ਪੰਜਾਬ ਤੇ ਖਾਸ ਕਰ ਸਿੱਖਾਂ ਦੇ ਮਾਮਲੇ ਵਿੱਚ ਜਦੋਂ ਵੀ ਪਾਰਲੀਮੈਂਟ ਵਿਚ ਪੰਜਾਬ ਨੂੰ ਲੈ ਕੇ ਬਹਿਸ ਹੁੰਦੀ ਹੈ, ਤਾਂ ਕਈ ਸੰ਼ਕਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ਮੈਂ ਆਪਣੇ ਪਹਿਲੇ ਭਾਸ਼ਣ ਵਿੱਚ ਵੀ ਕਹਿ ਚੁਕਾ ਹਾਂ ਕਿ ਤੁਸੀਂ ਪੰਜਾਬ ਵਿੱਚ, ਪੰਜਾਬ ਦੇ ਸ਼ਹਿਰੀਆਂ ਦੀ, ਇਸ ਦੇਸ਼ ਦੇ ਸ਼ਹਿਰੀਆਂ ਦਾ ਭਰੋਸਾ ਉਦੋਂ ਜਿੱਤ ਸਕਦੇ ਹੋ ਜਦੋਂ ਤੁਸੀਂ ਖੁਦ ਆਪੋ ਆਪਣੀ ਸੁਆਰਥ ਬੁਧ ਅਤੇ ਸੋਚ ਵਿੱਚ ਪਹਿਲਾਂ ਤੋਂ ਮਿੱਥੇ ਆਪਣੇ ਅਨੁਮਾਨਾਂ ਤੋਂ ਮੁਕਤ ਹੋ ਜਾਉ। ਮੈਂ ਅੱਜ ਬੜੇ ਹੀ ਸੰਖੇਪ ਵਿੱਚ ਕੁਝ ਸੁਆਲ ਪ੍ਰਧਾਨ ਮੰਤਰੀ ਜੀ ਨੂੰ ਤੇ ਪਾਰਲੀਮੈਂਟ ਵਿੱਚ ਬੈਠੇ ਹਰ ਇਕ ਪਾਰਟੀ ਦੇ ਲੀਡਰ ਨੂੰ ਪੁੱਛਣਾ ਚਾਹੁੰਦਾ ਹਾਂ :
ਪਹਿਲਾ : ਅਗਰ ਇਸ ਦੇਸ਼ ਨੂੰ ਹਿੰਦੂਸਤਾਨ ਕਿਹਾ ਜਾਂਦਾ ਹੈ ਤਾਂ ਪਾਰਲੀਮੈਂਟ ਵਿੱਚ ਬੈਠੇ ਕਿਸੇ ਵੀ ਮਾਨਯੋਗ ਮੈਂਬਰ ਨੂੰ ਕੋਈ ਵੀ ਇਤਰਾਜ ਨਹੀਂ ਹੁੰਦਾ । ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਗਰ ਅਤਿੰਦਰ ਪਾਲ ਸਿੰਘ ਇਹ ਮੰਗ ਕਰੇ ਕਿ "ਹਿੰਦੁਸਤਾਨ” ਅਸੰਵਿਧਾਨਿਕ ਸ਼ਬਦ ਹੈ ਅਤੇ ਪਾਰਲੀਮੈਂਟ ਦੀ ਕਾਰਵਾਈ ਵਿੱਚ ਹਾਲੇ ਤੱਕ ਜਿੰਨੀ ਵਾਰ ਵੀ ਸ਼ਾਮਿਲ ਹੋਇਆ ਹੈ, ਇਹ ਕੱਢ ਦਿੱਤਾ ਜਾਣਾ ਚਾਹੀਦਾ ਹੈ । ਤਾਂ ਤੁਸੀਂ ਮੈਨੂੰ ਮੈਰੀ ਇਸ ਸੰਵਿਧਾਨਿਕ ਮੰਗ ਬਾਰੇ ਮੈਨੂੰ ਦੇਸ਼ ਧਰੋਹੀ ਕਹੋਗੇ, ਕੀ ਇਹ ਠੀਕ ਹੈ । ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਭਾਰਤ ਦੇ ਸੰਵਿਧਾਨ ਵਿੱਚ ਕੋਈ ਵੀ ਇੱਕ ਲਫ਼ਜ ਦੱਸ ਦਿਉ ਜਿੱਥੇ ਕੀ ਭਾਰਤ ਦਾ ਨਾਂ "ਹਿੰਦੁਸਤਾਨ” ਇਸਤੇਮਾਲ ਕੀਤਾ ਜਾਂ ਦੱਸਿਆ ਗਿਆ ਹੋਵੇ । ਭਾਰਤ ਦਾ ਨਾ ਭਾਰਤ ਹੈ, ਹਿੰਦੁਸਤਾਨ ਨਹੀਂ । ਜਦੋਂ ਤੁਸੀਂ ਹਿੰਦੁਸਤਾਨ ਇਸਤੇਮਾਲ ਕਰਦੇ ਹੋ, ਉਸ ਸਮੇਂ ਤੁਹਾਨੂੰ ਫਿਰਕਾ ਪ੍ਰਸਤੀ ਨਜਰ ਕਿਉਂ ਨਹੀਂ ਆਉਂਦੀ ? ਉਸ ਵੇਲੇ ਤੁਹਾਨੂੰ ਦੇਸ਼ ਧਰੋਹ ਨਜ਼ਰ ਕਿਉਂ ਨਹੀਂ ਆਉਂਦਾ । ਉਸ ਵੇਲੇ ਹਰ ਇਕ ਗੱਲ ਦੇਸ਼ ਹਿੱਤ ਵਿੱਚ ਨਜ਼ਰ ਕਿਉਂ ਆਉਂਦੀ ਹੈ। ਪਰ ਜਦੋਂ ਮੈਂ ਸੰਵਿਧਾਨਕ ਮੰਗ ਕਰਦਾ ਹਾਂ ਤਾਂ ਮੈਂ ਫਿਰ ਵੀ ਦੇਸ਼ ਧਰੋਹੀ ਹਾਂ, ਤਾਂ ਇਹ ਪਾਰਲੀਮੈਂਟ ਸਪਸ਼ਟ ਕਰੇ ਕਿ ਤੁਸੀਂ ਸਾਨੂੰ (ਸਿੱਖਾਂ ਨੂੰ) ਸਵੀਕਾਰ ਕਰਨ ਲਈ ਤਿਆਰ ਹੋ ਕਿ ਨਹੀਂ ?
ਦੂਜਾ ਸਵਾਲ : ਪਾਰਲੀਮੈਂਟ ਵਿੱਚ ਅਤਿੰਦਰ ਪਾਲ ਸਿੰਘ ਜਦੋਂ ਆਇਆ ਤਾਂ ਉਹ ਬਤੋਰ ਮੈਂਬਰ ਪਾਰਲੀਮੈਂਟ ਚੁਣ ਕੇ ਆਇਆ । ਤੁਸੀਂ ਦੱਸੋ ਕਿ ਮੈਂ ਇਸ ਦੇਸ਼ ਦਾ ਮੈਂਬਰ ਪਾਰਲੀਮੈਂਟ ਹਾਂ ਕਿ ਨਹੀਂ । ਅਗਰ ਮੈਂ ਇਸ ਦੇਸ਼ ਦਾ ਮੈਂਬਰ ਪਾਰਲੀਮੈਂਟ ਹਾਂ, ਤਾਂ ਫਿਰ ਮੇਰੇ ਤੇ ਸ਼ੱਕ ਕਿਉਂ ਕੀਤਾ ਜਾਂਦਾ ਹੈ । ਤੁਸੀਂ ਆਪਣੇ ਪਹਿਲਾਂ ਤੋਂ ਘੜੇ ਵਿਚਾਰਾਂ ਤੋਂ ਮੁਕਤ ਕਿਉਂ ਨਹੀਂ ਹੁੰਦੇ। ਅਗਰ ਤੁਸੀਂ ਇੰਜ ਨਹੀਂ ਕਰਦੇ ਤਾਂ ਅਸੀਂ ਵੀ ਤੁਹਾਨੂੰ ਛਾਤੀ ਠੋਕ ਕੇ ਕਹਿ ਦਿੰਦੇ ਹਾਂ ਕਿ ਅਸੀਂ ਤੁਹਾਨੂੰ, ਤੁਹਾਡੇ ਪਹਿਲਾਂ ਤੋਂ ਮਿੱਥੇ ਵਿਚਾਰਾਂ ਤੋਂ ਮੁਕਤਿ ਕਰਾਉਣ ਲਈ ਕੋਈ ਵੀ ਕੋਸ਼ਿਸ਼ ਨਹੀਂ ਕਰਾਂਗੇ । ਕੀ ਹਰ ਜਤਨ ਸਾਡੇ ਵਲੋਂ ਹੀ ਹੋਣਾ ਚਾਹੀਦਾ ਹੈ ? ਕੀ ਇਸ ਦੇਸ਼ ਦਾ ਪੰਜਾਬ ਦੇ ਸ਼ਹਿਰੀਆਂ ਪ੍ਰਤੀ ਕੋਈ ਵੀ ਫਰਜ਼ ਨਹੀਂ ਹੈ । ਕੀ ਪੰਜਾਬ ਦੇ ਸ਼ਹਿਰੀਆਂ ਨੂੰ ਇਹ ਦੇਸ਼ ਹਮੇਸ਼ਾ ਹੀ ਸ਼ੱਕ ਦੀਆਂ ਨਿਗਾਹਾਂ ਨਾਲ ਤੱਕਦਾ ਰਹੇਗਾ । ਅਗਰ ਤੁਹਾਡੀ ਇਹੋ ਮਾਨਸਿਕਤਾ ਹੈ ਤਾਂ ਮੈਂ, ਅਜੇਹੀ ਮਾਨਸਿਕਤਾ ਦਾ ਸਾਥ ਨਹੀਂ ਦੇਵਾਂਗਾ ।
 ਇਸੇ ਦੇ ਪਰਮਾਣ ਵੱਜੋਂ ਮੈਂ ਆਪਣੇ ਖ਼ੋਜ ੳਭਿਆਨ ਵਿੱਚ ਹਾਂ ਤੇ ਕੁਝ ਪਰਮਾਣ ਪੇਸ ਹਨ:
ਇਹ ਭਾਰਤ ਮਾਤਾ ਮੰਦਰ 11ਵੀਂ ਸ਼ਤਾਬਦੀ ਦੇ ਦੇਵਗਿਰੀ ਦੇ ਕਿਲ੍ਹੇ ਦੌਲਤਾਬਾਦ ਦੇ ਅੰਦਰ ਹੈ । ਇਸ ਦਾ ਨਿਰਮਾਣ ਭਾਰਤ ਦੀ ਗਵਾਲਿਆਂ ਦੇ ਅਹੀਰਵੰਸ਼ੀ ਮੰਨੇ ਜਾਂਦੇ ਯਾਦਵ ਰਾਜਿਆ ਨੇ ਕੀਤਾ ਸੀ। 12 ਸ਼ਤਾਬਦੀ ਤੋਂ ਖ਼ਿਲਜੀ ਵੰਸ਼ ਨੇ ਇਨ੍ਹਾਂ ਨੂੰ ਹਰਾ ਕੇ ਇਨ੍ਹਾਂ ਦੇ ਸਾਰੇ ਸਾਮਰਤਜ ਨੂੰ ਆਪਣੇ ਅਧੀਨ ਕਰ ਲਿਆ । ਉਪਰੰਤ ਦੇਵਗਿਰੀ ਦਾ ਨਾਮ ਦੌਲਤਾਬਾਦ ਸੁਲਤਾਨ ਮੁਹੰਮਦ ਬਿਨ ਤੁਗਲਕ ਵੱਲੋਂ ਇਸ ਤੇ ਕਬਜ਼ਾਂ ਕਰਨ ਤੋਂ ਬਾਅਦ ਪਾਇਆ ਗਿਆ। ਉਹ ਨੇ ਆਪਣੀ ਰਾਜਧਾਨੀ ਦਿੱਲ਼ੀ ਤੋਂ ਦੇਗਿਰੀ ਬਦਲ ਲਈ ਤੇ ਨਾਮ ਦੌਲਤਾਬਦ ਰੱਖ ਦਿੱਤਾ। ਇੰਝ ਇਹ ਕਿਲਾ ਭਾਰਤ ਦੀ ਰਾਜਧਾਨੀ ਵੀ ਰਿਹਾ ਹੈ।ਜਿਸ ਨੂੰ ਭਾਰਤੀ ਇਤਿਹਾਸਕਾਰ ਅਤੇ ਮੌਜੂਦਾ ਸਰਕਾਰਾਂ ਜਾਣ ਬੁੱਝ ਕੇ ਇਤਿਹਾਸ ਦੇ ਵਿਸ਼ੇ ਵਿੱਚ ਪੜਾਉਂਦੀਆਂ ਨਹੀਂ ਹਨ। ਕਿਉਂਕਿ ਉਹ ‘ਹਿੰਦੀ ਹਿੰਦੂ ਹਿੰਦੂਸਤਾਨ’ ਬਣਾਉਣਾ ਚਾਹੁੰਦੀਆਂ ਹਨ ਤੇ ਇਹ ਕਿਲਾ ਅਤੇ ਇਸ ਦਾ ਇਤਿਹਾਸ ਭਾਰਤ ਦੀ ਅਸਲ, ਮੂਲ ਕਹਾਣੀ ਇਸ ਦੇ ਵਿਰੀਤ ਪਰਮਾਣਿਤ ਕਰਦਾ ਹੈ। ਮੈਂ ਫਿਰ ਸਿੱਖ ਕੌਮ ਦੇ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ ਅਤੇ ਲੇਖਕਾਂ ਨੂੰ ਦੁਬਾਰਾ ਨਹੀਂ ਤਿਬਾਰਾ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਮੂੰਹ ਤੋਂ, ਕਲਮ ਤੋਂ ਸ਼ਬਦ ‘ਹਿੰਦੂਸਤਾਨ’ ਲਿਖਣਾ ਬੋਲਣਾ ਬੰਦ ਕਰ ਦੇਣ ਤੇ ਭਾਰਤ ਲਿਖਿਆ ਕਿਹਾ ਕਰਨ। ਜੇ ਸਿੱਖ ਇੰਝ ਨਹੀਂ ਕਰਦੇ ਤਾਂ ਫਿਰ ਇਹੋ ਮੰਨਿਆਂ ਤੇ ਸਾਬਤ ਹੁੰਦਾ ਹੈ ਕਿ ਉਹ ਖੁਦ ਸੱਦਾ ਦੇ ਰਹੇ ਹਨ ਆਪਣੇ "ਹਿੰਦੂ ਕਰਨ” ਹੋ ਜਾਣ ਦੀ ਸਵੈ ਇਛਾਂ ਦਾ।ਇਸ ਲਈ ਮੇਰੀ ਬੇਨਤੀ ਹੈ ਕਿ ਸਿੱਖ ਛੇਤੀ ਆਪਣੀ ਮਨੋਬਿਰਤੀ ਦਾ ਖ਼ਾਲਸਤਾਈ ਕਰਨ ਕਰਨ ਲੈਣ,ਬਿਨਾ ਮਨੋਬਿਰਤੀ ਬਦਲੇ ਕੋਈ ਸਿੱਖ ਨਹੀਂ ਬਣ ਸਕਦਾ ਤੇ ਨਾ ਹੀ ਮਨਬਿਰਤੀ ਬਦਲੇ ਬਿਨਾ ਕੋਈ ਖ਼ਾਲਸਾ ਬਣ ਸਕਦਾ ਹੈ।

ਅਤਿੰਦਰ ਪਾਲ ਸਿੰਘ

2 comments:

  1. Can you please publish the above in english to reach the wider audience?

    ReplyDelete
  2. Can you please publish the above in english to reach the wider audience?

    ReplyDelete