Monday, December 14, 2015

"ਖਾਲਸਾ ਪੰਥ ਅਤੇ ਆਉਣ ਵਾਲ਼ੀਆਂ ਚੋਣਾਂ"।

"ਖਾਲਸਾ ਪੰਥ ਅਤੇ ਆਉਣ ਵਾਲ਼ੀਆਂ ਚੋਣਾਂ"। 


"ਖਾਲਸਾ ਪੰਥ ਅਤੇ ਆਉਣ ਵਾਲ਼ੀਆਂ ਚੋਣਾਂ"। 

     ਖਾਲਸਾ ਪੰਥ ਅੱਜ ਬਹੁਤ ਹੀ ਚੁਣੌਤੀ ਭਰੇ ਦੌਰ ਵਿਚੋਂ ਨਿਕਲ ਰਿਹਾ ਹੈ, ਉਹ ਇਹ ਸੋਚ ਰਿਹਾ ਹੈ ਕਿ ਜੇ ਪੰਜਾਬ ਵਿੱਚ ਬਹੁਗਿਣਤੀ ਸਿੱਖਾਂ ਦੀ ਹੈ ਅਤੇ ਸਰਕਾਰ ਵਿੱਚ ਵੀ ਬਹੁਗਿਣਤੀ ਸਿੱਖ ਐਮ ਐਲ ਏ ਹੀ ਹਨ ਤਾਂ ਫਿਰ ਵੀ ਸਿੱਖਾਂ ਨੂੰ ਇਨ੍ਹਾਂ ਬੇਇੱਜ਼ਤ ਕਿਉਂ ਕੀਤਾ ਜਾ ਕਿਹਾ ਹੈ, ਅਤੇ ਸਿੱਖ ਬੇਬਸ ਕਿਉਂ ਹਨ।
     ਇਹ ਸਥਿਤੀ ਉਸੇ ਤਰਾਂ ਦੀ ਹੈ ਜਿਵੇਂ ਕਿਸੇ ਵੇਲੇ ਪੈਪਸੂ ਰਾਜ ਵਿੱਚ ਸਿੱਖ ਨੁਮਾਇੰਦੇ ਬਹੁਮਤ ਵਿੱਚ ਹੋਣ ਦੇ ਬਾਵਜੂਦ , ਦੂਖ ਨਿਵਾਰਣ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਸਿਗਰਟਾਂ ਸੁੱਟ ਕੇ ਕੀਤੀ ਬੇਹੁਰਮਤੀ ਦੀ ਸਰਕਾਰ ਨੇ ਕੋਈ ਪੈਰਵਾਈ ਨਾ ਕੀਤੀ। ਉਸ ਵਕਤ ਪੈਪਸੂ ਵਿੱਚ ਸਰਕਾਰ ਕਾਂਗਰਸੀ ਸਿੱਖਾਂ ਦੀ ਸੀ। ਪੰਥਕ ਸੋਚ ਵਾਲੇ ਸਿੱਖ ਨਹੀਂ ਸਨ। ਅੱਜ ਵੀ ਪੰਜਾਬ ਵਿੱਚ ਸਰਕਾਰ ਜਨ ਸੰਘੀ ਸਿੱਖਾਂ ਦੀ ਹੈ , ਜੋ ਪੱਕੇ ਪੰਥ ਵਿਰੋਧੀ ਹਨ, ਇਸੇ ਕਰਕੇ ਪੰਥ ਨੂੰ ਹਰਾਉਣ ਵਿੱਚ ਜਨ ਸੰਘੀਆਂ ਦਾ ਏਜੰਡਾ ਲਾਗੂ ਕਰ ਰਹੇ ਹਨ।
     ਪੰਥਕ ਪਾਰਟੀਆਂ ਵੀ ਨਿਰਸਵਾਰਥ ਨਹੀਂ ਹਨ, ਇਸੇ ਕਰਕੇ ਵੰਡੀਆਂ ਹੋਈਆਂ ਹਨ ਅਤੇ ਪੰਥਕ ਪਲੇਟ ਫ਼ਾਰਮ ਕਮਜ਼ੋਰ ਹੋਇਆ ਪਿਆ ਹੈ। ਸਵਾਰਥ ਛੱਡ ਕੇ ਹੀ ਪੰਥਕ ਏਕਤਾ ਹੋ ਸਕਦੀ ਹੈ , ਸਵਾਰਥ ਸਹਿਤ ਰਹਿ ਕੇ ਲੀਡਰਾਂ ਦੀ ਏਕਤਾ ਤਾਂ ਹੋ ਸਕਦੀ ਹੈ, ਪੰਥਕ ਏਕਤਾ ਨਹੀਂ, ਜਿਵੇਂ ਕਦੀ ਬਾਦਲ ਟੌਹੜੇ ਦੀ ਏਕਤਾ ਹੋਈ ਸੀ। ਇਹ ਪੰਥਕ ਏਕਤਾ ਨਹੀਂ ਕਹਾਉਂਦੀ। ਬਾਪੂ ਸੂਰਤ ਸਿੰਘ ਵਾਂਗ ਨਿਰਸਵਾਰਥ ਸਿੱਖ ਹੀ ਪੰਥਕ ਸੋਚ ਦੇ ਪ੍ਰਤੀਕ ਹਨ, ਅਜਿਹੀ ਉਦਾਹਰਣ ਬਣ ਕੇ ਹੀ ਪੰਥਕ ਲੀਡਰ ਪੰਥਕ ਏਕਤਾ ਕਰ ਸਕਦੇ ਹਨ। ਕਾਗਰਸ , ਜਨ ਸੰਘੀ ਸਿੱਖਾਂ ਦੇ ਦਲ ਅਤੇ ਗ਼ੈਰ ਪੰਜਾਬੀ ਆਪ ਪਾਰਟੀ ਕੋਲ ਪੰਥਕ ਸੋਚ ਨਹੀਂ ਹੈ , ਸਿੱਖ ਸੋਚ ਤੋਂ ਬਿਨਾ ਸਿੱਖਾਂ ਦੀ ਂਇਜ਼ਤ ਬਹਾਲੀ ਨਹੀਂ ਹੋ ਸਕਦੀ ਅਤੇ ਸਿੱਖ ਬਿਨ੍ਹਾਂ ਹੱਕਾਂ ਤੋਂ ਅਜ਼ਾਦ ਨਹੀਂ ਸਮਝ ਸਕਦੇ।

No comments:

Post a Comment