Friday, December 18, 2015

ਫਰੀਮਾਂਟ ਗੁਰੂ ਘਰ ਦੀ ਆਉਣ ਵਾਲੀ ਸੁਪਰੀਮ ਕੌਂਸਲ ਦੀ ਚੋਣ ਲਈ 'ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਵੱਲੋਂ ਐਲਾਨ


ਫਰੀਮਾਂਟ ਗੁਰੂ ਘਰ ਦੀ ਆਉਣ ਵਾਲੀ ਸੁਪਰੀਮ ਕੌਂਸਲ ਦੀ ਚੋਣ ਲਈ
'ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਵੱਲੋਂ ਐਲਾਨ 
ਵੋਟਰਾਂ ਤੇ ਸਪੋਟਰਾਂ ਦੇ ਸਹਿਯੋਗ ਨਾਲ

*ਰੰਗਰੇਟੇ ਗੁਰੂ ਕੇ ਬੇਟੇਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ।
*ਸਿਸਟਮ ਵਿਚ ਸਹਿਜਧਾਰੀ ਸਿੱਖ ਪ੍ਰਾਣੀਆਂ ਦੀ ਸ਼ਮੂਲੀਅਤ ਯਕੀਨੀ ਹੋਵੇਗੀ।
*ਸੰਗਤਾਂ ਵੱਲੋਂ ਗੁਰੂ ਘਰ ਅੰਦਰ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਮੌਕੇ ਵਾਧੂ ਖ੍ਰਚੇ ਘਟਾਏ ਜਾਣਗੇ।
*ਸਿਸਟਮ ਵਿਚ ਨੌਜਵਾਨ ਬੱਚੇ ਬੱਚੀਆਂ, ਬੀਬੀਆਂ, ਦੀ ਸ਼ਮੂਲੀਅਤ ਚ ਵਾਧਾ ਕੀਤਾ ਜਾਵੇਗਾ।
*ਸ਼ਮਸ਼ਾਨ ਘਾਟ ਦੀ ਕਮੀ ਨੂੰ ਪੂਰਾ ਕਰਨ ਲਈ ਸੈਨਹੋਜੇ ਗੁਰੂ ਘਰ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਨੂੰ ਸਹਿਯੋਗ ਦਿੱਤਾ ਜਾਵੇਗਾ।
*ਗੁਰੂ ਘਰ ਦੇ ਮੁਲਾਜਮਾਂ ਅਤੇ ਸਮੂੰਹ ਸੇਵਾਦਾਰਾਂ ਨਾਲ ਸਦਭਾਵਨਾ ਵਾਲਾ ਮਹੌਲ ਪੈਦਾ ਕੀਤਾ ਜਾਵੇਗਾ।
*ਸੰਗਤਾਂ ਦੇ ਸਹਿਯੋਗ ਨਾਲ, ਗੁਰੂ ਘਰ ਨੂੰ ਛੇਤੀ ਤੋਂ ਛੇਤੀ ਕਰਜ਼ਾ ਮੁਕਤ ਕਰਵਾਉਣ ਵੱਲ ਪਹਿਲ ਦੇ ਅਧਾਰ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਂ।
*ਧਰਮ ਪ੍ਰਚਾਰ ਅਤੇ ਪੰਜਾਬੀ ਸਿੱਖਿਆ ਵੱਲ ਉਚੇਚਾ ਧਿਆਨ ਕੇਂਦਰਤ ਕੀਤਾ ਜਾਵੇਗਾ।
*ਨੌਜਵਾਨ ਬੱਚੇਆਂ, ਬੀਬੀਆਂ, ਬਜੁਰਗਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਤਾਂ ਕਿ ਇਹਨਾਂ ਕਮੇਟੀਆਂ ਦੇ ਸਹਿਯੋਗ ਨਾਲ ਇਹਨਾਂ ਦੀਆਂ ਲੋੜਾਂ ਨੂੰ ਸਮਝਕੇ ਯੋਗ ਉਪਰਾਲੇ ਕੀਤੇ ਜਾ ਸਕਣ।
*ਉਸਾਰੂ ਪੱਖ ਦੇ ਮਹੋਲ ਦੀ ਸਿਰਜਣਾ ਲਈ 'ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਦੀ ਸੋਚ, ਜਾਤਾਂ-ਪਾਤਾਂ, ਨਸਲਾਂ, ਜਥੇਬੰਧੀਆਂ, ਥੜੇਬੰਦੀਆਂ, ਹੱਦਾਂ-ਸਰਹਦਾਂ ਤੋਂ ਆਜ਼ਾਦ ਹੋਵੇਗੀ ਅਤੇ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਰਾਹੀਂ ਪੰਥ ਪ੍ਰਮਾਣਿਤ ਸਿੱਖ ਮਰਿਯਾਦਾ ਨੂੰ ਸਮਰਪਿਤ ਹੋਵੇਗੀ।

ਪਰਮਜੀਤ ਸਿੰਘ ਸੇਖੋਂ (ਦਾਖਾ)
ਕੋਆਰਡੀਨੇਟਰ
'ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ'

No comments:

Post a Comment