Monday, December 14, 2015

ਗੁਰੂ ਗੋਬਿੰਦ ਸਿੰਘ ਜੀ , ਂਆਪਣੇ ਸਿੱਖਾਂ ਨੂੰ ਸੰਘਰਸ਼ ਵਿੱਚ ਜਿੱਤਾਂ ਬਖ਼ਸ਼ੋ ਜੀ।

ਗੁਰੂ ਗੋਬਿੰਦ ਸਿੰਘ ਜੀ , ਂਆਪਣੇ ਸਿੱਖਾਂ ਨੂੰ ਸੰਘਰਸ਼ ਵਿੱਚ ਜਿੱਤਾਂ ਬਖ਼ਸ਼ੋ ਜੀ। 


ਗੁਰੂ ਗੋਬਿੰਦ ਸਿੰਘ ਜੀ , ਂਆਪਣੇ ਸਿੱਖਾਂ ਨੂੰ ਸੰਘਰਸ਼ ਵਿੱਚ ਜਿੱਤਾਂ ਬਖ਼ਸ਼ੋ ਜੀ। 

     "ਬਾਪੂ ਸੂਰਤ ਸਿੰਘ ਬਾਰੇ ਵੀਡਿਉ ਵਾਇਰਲ ਕਰਨ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ, ਬਾਪੂ ਨੂੰ ਭੁੱਖ ਹੜਤਾਲ਼ ਛੱਡ ਕੇ ਗੱਲ-ਬਾਤ ਕਰਨੀ ਚਾਹੀਦੀ ਹੈ। " ਬੈਂਸ, ਪ੍ਰਿੰਸੀਪਲ ਸੈਕਟਰੀ , ਪ੍ਰਕਾਸ਼ ਸਿੰਘ ਬਾਦਲ। ਗੁਰਮੁਖ ਅਤੇ ਮਨਮੁਖ ਦੀ ਜੰਗ ਵਿੱਚ ਪਰਮੇਸ਼ਰ ਗੁਰਮੁਖ ਦਾ ਸਾਥ ਦਿੰਦਾ ਹੈ।
     ਸਰਕਾਰ ਨੇ ਂਆਪਣੇ ਬੋਲ ਕਿ ਬਾਪੂ ਨੂੰ ਸਿਖਾਂ ਕੋਲ਼ੋਂ ਕੁਟਵਾਉਣਾ ਹੈ, ਨੂੰ ਪਗਾਉਣ ਲਈ ਆਪਣੀ ਆਖਰੀ ਘਣਾਉਣੀ ਚਾਲ ਚਲੀ ਪਰ ਉਦੋਂ ਜਦੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਆਪ ਨੰਗੀ ਹੋ ਚੁੱਕੀ ਹੈ। ਪੰਥ ਨੂੰ ਹਰਾਉਣ ਲਈ ਂਅਜਿਹੀਆਂ ਕਈ ਘਣਾਉਣੀਆਂ ਕਾਰਵਾਈਆਂ ਸਰਕਾਰ ਕਰ ਚੁੱਕੀ ਹੈ ਪਰ ਹਰ ਵਾਰ ਹੋਰ ਨੰਗੀ ਹੁੰਦੀ ਜਾ ਰਹੀ ਹੈ। ਕਦੀ ਨਿਰਦੋਸ਼ ਸਿੱਖਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਦੇ ਝੂਠੇ ਕੇਸ ਬਣਾ ਕੇ ਗ੍ਰਿਫਤਾਰ ਕਰਦੀ ਹੈ, ਫਿਰ ਨੰਗੀ ਹੋ ਜਾਂਦੀ ਹੈ। ਫਿਰ ਸਰਬੱਤ ਖਾਲਸੇ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਦੀ ਹੈ ਫਿਰ ਨੰਗੀ ਹੋ ਜਾਂਦੀ ਹੈ। ਸਿੱਖਾਂ ਨੂੰ ਝੂਠੇ ਦੇਸ਼ ਧ੍ਰੋਹ ਦੇ ਕੇਸ ਬਣਾ ਕੇ ਜੇਲੀਂ ਭੇਜਦੀ ਹੈ , ਫਿਰ ਲਾਹਨਤਾਂ ਪੈਂਦੀਆਂ ਹਨ। ਸਰਬੱਤ ਖਾਲਸੇ ਨੂੰ ਕਾਂਗਰਸ ਨਾਲ ਜੋੜਦੀ ਹੈ, ਂਫਿਰ ਆਪਣੀ ਹਉਮੇਂ ਨੰਗੀ ਕਰਦੀ ਹੈ। ਹੁਣ ਂਆਪਣੀ ਮਾਰੀ ਹੋਈ ਮੱਤ ਦਾ ਵਿਖਾਵਾ ਬਾਪੂ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਕਰਦੀ ਹੈ , ਜੋ ਪਹਿਲਾਂ ਹੀ ਂਆਪਣਾ ਪੰਥਕ ਦਰਦ ਆਪਣੇ ਪਿੰਡੇ ਅਤੇ ਪਰਿਵਾਰ ਤੇ ਝੱਲ ਕੇ ਪੰਥਕ ਸੂਰਜ ਦਾ ਦਰਜਾ ਹਾਸਲ ਕਰ ਚੁੱਕੇ ਹਨ। ਹੁਣ ਜਦੋਂ ਪੰਥ ਨੇ ਸਰਕਾਰ ਦੀ ਕੌਝੀ ਚਾਲ ਫਿਰ ਨਾਕਾਮ ਬਣਾ ਦਿੱਤੀ ਹੈ, ਹੁਣ ਸਫਾਈਆਂ ਦੇ ਕੇ ਆਪਣੀ ਕੌਝੀ ਨੀਤੀ ਛੁਪਾ ਰਹੀ ਹੈ।
     ਹੁਣ ਤਾਂ ਸਿੱਖ ਸਰਕਾਰ ਕੋਲ਼ੋਂ ਕੁਝ ਮੰਗ ਕੇ ਸਰਕਾਰ ਦੇ ਮੰਗਤੇ ਨਹੀਂ ਬਨਣਾ ਚਾਹੁੰਦੇ , ਸਗੋਂ ਗੁਰੂ ਸਾਹਿਬ ਦੇ ਮੰਗਤੇ ਬਨਣਾ ਚਾਹੁੰਦੇ ਹਨ ਕਿ ਹੇ ਗੁਰੂ ਗੋਬਿੰਦ ਸਿੰਘ ਜੀ , ਂਆਪਣੇ ਸਿੱਖਾਂ ਲਈ ਬਹੁੜ ਕਰੋ ਅਤੇ ਸੰਘਰਸ਼ ਵਿੱਚ ਜਿੱਤਾਂ ਬਖ਼ਸ਼ੋ ਜੀ।

No comments:

Post a Comment