ਨਵੰਬਰ 84 ਦੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਕੀਰਤਨ ਦਰਬਾਰ ਹੋਣਗੇ
ਨਵੰਬਰ 84 ਦੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਕੀਰਤਨ ਦਰਬਾਰ ਹੋਣਗੇ
ਇਹ ਸਾਰਾ ਪ੍ਰੋਗਰਾਮ ਡਿਸ਼ ਟੀਵੀ ਚੈਨਲ ਰਾਹੀਂ ਇੰਟਰਨੈਸ਼ਨਲ ਪੱਧਰ ਤੇ ਲਾਈਵ ਦਿਖਾਇਆ ਜਾਵੇਗਾ। ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਅਮੈਰਕਿਨ ਸਿੱਖ ਇਤਿਹਾਸ ਚ ਪਹਿਲ ਦੇ ਅਧਾਰ ਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਬੇ ਏਰੀਆ ਵਿੱਚ 9 ਨਵੰਬਰ 2014 ਨੂੰ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਸਿੱਖ ਸ਼ਹੀਦਾਂ ਦੀ 30ਵੀਂ ਵਰੇਗੰਢ ਨੂੰ ਸਮਰਪਿਤ ਮਹਾਨ ਸ਼ਹੀਦੀ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਾਬਕਾ ਹਜੂਰੀ ਰਾਗੀ ਜਥਾ ਇਸ ਮਹਾਨ ਸ਼ਹੀਦੀ ਕੀਰਤਨ ਦਰਬਾਰ ਦੀ ਅਗਵਾਈ ਕਰੇਗਾ। ਇਸ ਮਹਾਨ ਸ਼ਹੀਦੀ ਕੀਰਤਨ ਦਰਬਾਰ ਵਿੱਚ ਘਟੋ ਘਟ ਤਕਰੀਬਨ 5 ਕੀਰਤਨੀ ਜਥੇ ਭਾਗ ਲੈ ਰਹੇ ਹਨ। ਕੀਰਤਨੀ ਜਥਿਆਂ ਦੇ ਸਾਰੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਬੁਲਾਰੇ ਵਿਚਾਰਾਂ ਰਾਹੀਂ ਸਾਂਝ ਪਾਉਣਗੇ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਸਿੱਖ ਸ਼ਹੀਦਾਂ ਨੂੰ ਸਮਰਪਿਤ "ਮਹਾਨ ਸ਼ਹੀਦੀ ਯਾਦਗਾਰੀ ਸਨਮਾਨ ਚਿੰਨ" ਜਾਰੀ ਕੀਤਾ ਜਾਵੇਗਾ। ਕੌਮੀ ਸੰਘਰਸ਼ ਨੂੰ ਸਮਰਪਿਤ ਲਿਟਰੇਚਰ ਵੰਡਿਆ ਜਾਵੇਗਾ। ਪੂਰੀ ਖਬਰ ਛੇਤੀ ਹੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
ਸ੍ਰ ਪਰਮਜੀਤ ਸਿੰਘ ਸੇਖੋਂ (ਦਾਖਾ)
ਸ੍ਰ ਕੁਲਦੀਪ ਸਿੰਘ ਢੀਂਡਸਾ
ਸ੍ਰ ਸੁਖਵਿੰਦਰ ਸਿੰਘ ਸੰਘੇੜਾ
510-774-5909
No comments:
Post a Comment