ਸੱਚੋ ਸੱਚ, ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?
ਸੱਚੋ ਸੱਚ, ਸਹਾਰਨਪੁਰ ਵਿੱਚ ਗੜਬੜ ਕਿਉਂ ਹੋਈ ?
ਗੁਰੂ ਨਾਨਕ ਸਾਹਿਬ ਜੀ ਦੇ ਲਗਾਏ ਗਏ ਸਿੱਖੀ ਦੇ ਬੂਟੇ ਦੀ ਆਰ ਐਸ ਐਸ ਭਾਵੇਂ ਨੰਬਰ ਵੰਨ ਦੁਸ਼ਮਣ ਜਮਾਤ ਹੈ ਪਰ ਸਿੱਖ ਵਿਰੋਧੀ ਹਰ ਕਾਰਵਾਈ ਨੂੰ ਬਿਨ ਸੋਚੇ ਸਮਝੇ ਆਰ ਐਸ ਐਸ ਦੀ ਝੋਲੀ ਪਾ ਕੇ, ਫੋਕੇ ਬਿਆਨ ਲਗਾ ਕੇ ਸਚਾਈ ਨੂੰ ਦਬਾਇਆ ਨਹੀਂ ਜਾ ਸਕਦਾ। ਡਾ:ਅਮਰਜੀਤ ਸਿੰਹੁ ਅਤੇ ਡਾ:ਪ੍ਰਿਤਪਾਲ ਸਿੰਘ ਨੇ ਸਹਾਰਨਪੁਰ ਵਿੱਚ ਸਿੱਖਾਂ ਵਿਰੁਧ ਵਾਪਰੀ ਮੁਸਲਮਾਨਾਂ ਦੀ ਅਸਲ ਘਟਨਾ ਨੂੰ ਆਰ ਐਸ ਐਸ ਦੀ ਝੋਲੀ ਪਾ ਕੇ, ਪਾਕਸਤਾਨ ਵਿਚਲੇ ਆਪਣੇ ਸੰਬਧਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਹੈ।ਡਾ:ਪ੍ਰਿਤਪਾਲ ਸਿੰਘ ਦੇ ਪਾਕਸਤਾਨ ਵਿਚਲੇ ਜਾਇਜ ਨਜਾਇਜ਼ ਸੰਬਧਾਂ ਦਾ ਖੁਲਾਸਾ ਪਿਛਲੇ ਦਿਨੀਂ ਸਾਂਝੀ ਸੋਚ ਅਖਬਾਰ 17 ਜੁਲਾਈ ਪੰਨਾ 1 ਅਤੇ 8 ਉਪਰ ਚ ਸ੍ਰ:ਸੁਰਿੰਦਰ ਸਿੰਘ ਸੈਣੀ ਰਾਹੀਂ ਹੋ ਚੁਕਿਆ ਹੈ।
ਡਾ:ਅਮਰਜੀਤ ਸਿੰਹੁ ਅਤੇ ਡਾ:ਪ੍ਰਿਤਪਾਲ ਸਿੰਘ ਦੀ, ਚੜ੍ਹਦੀ ਕਲ੍ਹਾ ਅਖਬਾਰ ਜੁਲਾਈ 30 ਪੰਨਾ 16 ਉਪਰ ਲਗੀ ਸਹਾਰਨਪੁਰ ਦੀ ਸਚਾਈ ਤੋਂ ਕੋਹਾਂ ਦੂਰ ਖਬਰ ਦੀ ਦਲ ਖਾਲਸਾ ਅਲਾਇੰਸ ਸਖਤ ਸ਼ਬਦਾਂ ਚ ਨਖੇਧੀ ਕਰਦਾ ਹੈ ਅਤੇ ਸ੍ਰ:ਅਤਿੰਦਰਪਾਲ ਸਿੰਘ ਰਾਹੀਂ ਪ੍ਰਾਪਤ ਹੋਈ ਸੱਚੀ ਖੱਬਰ ਦੀ ਸ਼ਲਾਘਾ ਕਰਦਾ ਹੈ। ਸਹਾਰਨਪੁਰ ਦੀ ਸਚਾਈ ਹੇਠਾਂ ਪੜ੍ਹੋ।
ਜਿਵੇਂ ਕਿ ਹਰ ਸਮਾਜ ਵਿੱਚ ਇਹ ਲਹਿਰ ਚੱਲ ਪਈ ਹੈ ਕਿ ਗੁੰਡੇ, ਸਮਗਲਰ, ਸਮੈਕੀਏ, ਦਲਾਲ ਅਤੇ ਦੋ ਨੰਬਰੀਏ ਅੱਜ ਕਲ ਰਾਜਨੀਤਕ ਲੀਡਰ ਬਣਨ ਲੱਗ ਗਏ ਹਨ। ਲੋਕ ਤੰਤਰ ਇਨ੍ਹਾਂ ਦੇ ਹੀ ਧੜਾ ਤੰਤਰ ਵਿੱਚ ਬਦਲ ਚੁਕਾ ਹੈ। ਇਹੋ ਸਭ ਕੁਝ ਹੀ ਇੱਕ ਖ਼ਾਸ ਵਜ੍ਹਾ ਹੈ ਸਹਾਰਨਪੁਰ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ 26 ਜੁਲਾਈ ਨੂੰ ਵਾਪਰੇ ਘਟਨਾ ਕਰਮ ਦਾ।
ਸਿੰਘ ਸਭਾ ਗੁਰਦੁਆਰਾ ਸਹਾਰਨਪੁਰ ਵੱਲੋਂ 2001 ਵਿੱਚ ਮੰਨਸਾ ਦੇਵੀ ਦੇ ਪੁੱਤਰ ਤੋਂ ਪੀਲੀ ਕੋਠੀ ਅਤੇ ਲਾਲ ਕੋਠੀ ਦੀ 2850 ਵਰਗ ਗਜ਼ ਜ਼ਮੀਨ ਖਰੀਦੀ । ਇਹ ਕੋਠੀਆਂ ਢਾਹ ਦਿੱਤੀਆਂ ਗਈਆਂ । ਇੱਥੇ 110 ਫੁਟ ਗੁਣਾ 115 ਫੁਟ ਦਾ ਇੱਖ ਹਾਲ ਪਹਿਲਾਂ ਹੀ ਬਣਾ ਲਿਆ ਗਿਆ।
ਹੁਣ ਜਦੋਂ ਲੜਕੀਆਂ ਲਈ ਕਾਲਜ ਬਣਾਉਣ ਦਾ ਕੰਮ ਅਰੰਭਿਆ ਤਾਂ ਨੀਂਹ ਵਿੱਚੋਂ ਨਿਕਲੀ ਇੱਕ ਸਿਲ਼ ਨੂੰ; ਇੱਕ ਮੁਸਲਮਾਨ ਮਜ਼ਦੂਰ ਨੇ ਇੱਕ ਨਾਮੀ ਗੁੰਡੇ ਤੋਂ ਬਣੇ ਰਾਜਨੀਤਕ ਲੀਡਰ ਨੂੰ ਜਾ ਕੇ ਦੱਸਿਆ ਕਿ ਸ਼ਾਇਦ ਇੱਥੇ ਕਦੇ ਕਬਰਸਤਾਨ ਰਿਹਾ ਹੋਵੇਗਾ। ਇਸ ਮੁਸਲਮਾਨ ਰਾਜਸੀ ਆਗੂ ਨੇ ਸਿੱਖਾਂ ਦੇ ਆਗੂਆਂ ਨੂੰ ਕਿਹਾ ਕਿ ਹੁਣ ਅਗਰ ਇੱਥੇ ਤੁਸੀ ਨਿਰਮਾਣ ਕਰਨਾ ਹੈ ਤਾਂ ‘ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ ਅਗਰ ਉਹ ਨਹੀਂ ਦੇਣਗੇ ਤਾਂ ਉਹ ਫਸਾਦ ਖੜੇ ਕਰ ਦਏਗਾ’! ਇਹ ਹੈ ਅਸਲ ਕਹਾਨੀ ਸਹਾਰਨਪੁਰ ਵਿਖੇ ਚਲ ਰਹੀ ਗੜਬੜ ਦੀ।
ਇਹ ਲੋਕ ਇਹ ਭੁੱਲ ਗਏ ਹਨ ਕਿ ਸਹਾਰਨਪੁਰ ਵਿੱਚ ਅਬਾਦੀ ਪੱਖੋਂ ਕੇਵਲ 7000 ਸਿੱਖ ਰਹਿੰਦੇ ਹਨ।ਉਹ ਇੱਥੇ ਹਰ ਤਬਕੇ ਦੀ ਬਿਹਤਰੀ, ਭਵਿੱਖਤ ਉਨਤੀ, ਅਤੇ ਉਨ੍ਹਾਂ ਵਿੱਚ ਵਿਦਿਆ ਦੇ ਪ੍ਰਸਾਰ ਅਤੇ ਪਸਾਰ ਲਈ ਸਾਰੇ ਬਹੁ ਅਬਾਦੀ ਫਿਰਕਿਆਂ ਇੱਥੋਂ ਤਕ ਕਿ ਸਰਕਾਰ ਤੋਂ ਵੀ ਵੱਧ ਹਿੱਸ, ਪੁਰੀ ਨਿਰਪੱਖਤਾ ਅਤੇ ਨਿਰਲੇਪਤਾ ਦੇ ਨਾਲੌਂ ਨਾਲ ਗੁਰੁ ਨਾਨਕ ਸਾਹਿਬ ਜੀ ਦੇ ਸੰਕਲਪ ਨਿਰਸਵਾਰਥਤਾ ਨਾਲ ਪਾ ਰਹੇ ਹਨ। ਜਿਸ ਦਾ ਸਬੂਤ ਹੈ ਕਿ ਸਹਾਰਨਪੁਰ ਵਿੱਚ 7 ਹਜ਼ਾਰ ਵਾਲੀ ਕੁਲ ਅਬਾਦੀ ਵਾਲੀ ਸਿੱਖ ਕੌਮ; ਗੁਰੁ ਨਾਨਕ ਗਰਲਜ਼ ਕਾਲਜ, ਗੁਰੁ ਨਾਨਕ ਬਵਾਇਜ਼ ਇੰਟਰ ਕਾਲਜ਼ ਅਤੇ ਗੁਰੁ ਤੇਗ ਬਹਾਦੁਰ ਪਬਲਿਕ ਸਕੂਲ ਆਮ ਲੋਕਾਂ ਲਈ ਅਤੇ ਸਭ ਧਰਮਾਂ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖਤ ਨਿਰਮਾਣ ਲਈ ਚਲਾ ਰਹੇ ਹਨ। ਇਨ੍ਹਾਂ ਤਿੰਨਾਂ ਸਕੂਲਾਂ ਵਿੱਚ 8000 ਵਿਦਿਆਰਥੀ ਪੜਦੇ ਹਨ, ਜਿਨ੍ਹਾਂ ਵਿੱਚੋਂ ਸਿੱਖ ਵਿਦਿਆਰਥੀ ਕੇਵਲ 68 ਹਨ। ਜਿਸ ਮੁਸਲਮਾਨ ਫਿਰਕੇ ਨੇ ਸਿੱਖਾਂ ਤੇ ਹਮਲਾ ਕੀਤਾ ਹੈ ਉਨ੍ਹਾਂ ਦੇ 6000 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਤਾਂ ਵੀ ਸਿੱਖਾਂ ਤੇ ਹਮਲਾ ਕੀਤਾ ਗਿਆ ਹੈ। ਕਿਉਂ ? ਸਿਰਫ਼ ਇਸ ਲਈ ਕਿ ਭਾਰਤੀ ਲੋਕਤੰਤਰ ਵਿੱਚ ਹੁਣ ਕੱਟੜਪੰਥੀ ਫਿਰਕੂ ਤਾਕਤਾਂ ਸੱਤਾ ਵਿੱਚ ਹਨ ਤੇ ਇਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਹੁਣ ਬੜੀ ਹੀ ਤੇਜੀ ਨਾਲ ਫਿਰਕੂ ਵੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ ਤੇ ਬਦਲਿਆਂ ਜਾ ਰਿਹਾ ਹੈ। ਜਿਸ ਦੇ ਨਤੀਜੇ ਵੱਜੋ ਭਾਰਤੀ ਲੋਕਤੰਤਰ ਹੁਣ ਫਿਰਕੂ ਗੁੰਡਾ ਤੰਤਰ ਵਿੱਚ ਬਦਲ ਲਿਆ ਗਿਆ ਹੈ।
ਕੀ ਇਹ ਪੱਖ ਸਿੱਖ ਕੌਮ ਬਣਾਏ ਜਾ ਰਹੇ ‘ਕਮੀਸ਼ਨਾਂ’ ਅੱਗੇ ਖੁੱਲ ਕੇ ਰੱਖ ਸਕਣਗੇ ਕਿ ਆਪੋ ਆਪਣੇ ਲੀਡਰਾਂ ਦੇ ‘ਰਾਜਨੀਤਕ ਸਵਾਰਥਾਂ ਕਰਕੇ ਚੁੱਪ’ ਰਹਿ ਕੇ ਦੜ ਵੱਟਣ ਦੀ ਆਪਣੀ ਆਦਤ ਅਨੁਸਾਰ ਕੌਮੀ ਘਾਣ ਕਰਵਾਈ ਜਾਣਗੇ ? ਪੰਜਾਬ ਅਤੇ ਦਿੱਲੀ ਦੇ ਬਹੁਤ ਸਾਰੇ ਲੀਡਰਾਂ ਨੂੰ ਇਸ ਮੁੱਦੇ ਤੇ ਟੈਲੀਵੀਜ਼ਨ ਤੇ ਲਾਈਵ ਬਹਿਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਪਰ ਅਫਸੋਸ ਕਿ ਕਿਸੇ ਨੇ ਵੀ ਇਸ ਅਸਲ ਮੁੱਦੇ ਨੂੰ ਚੁੱਕਣ ਦੀ ਜੁਰਅਤ ਨਹੀਂ ਕੀਤੀ। ਸਿੱਖ ਰਾਜਨੀਤਕ ਮਨੋਬਿਰਤੀ ਪੱਖੋਂ ਘਸਿਆਰੇ ਬਣੀ ਤੁਰਨ ਲੱਗ ਪਏ ਹਨ। ਕੀ ਭਵਿੱਖ ਪੱਖੋਂ ਕੁਝ ਕਹਿਣ ਦੀ ਲੋੜ ਬਾਕੀ ਰਹਿ ਜਾਂਦੀ ਹੈ……
ਜਾਰੀ ਕਰਤਾ
ਪਰਮਜੀਤ ਸਿੰਘ ਸੇਖੋਂ (ਦਾਖਾ)
ਪ੍ਰਧਾਨ
ਦਲ ਖਾਲਸਾ ਅਲਾਇੰਸ
No comments:
Post a Comment