Saturday, September 20, 2014

"ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ" ( ਸ਼ਹੀਦੀ 14 ਸਿਤੰਬਰ 1990 )

"ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ"-ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ -ਖਾਲਿਸਤਾਨ ਲਿਬਰੇਸ਼ਨ ਫੋਰਸ
( ਸ਼ਹੀਦੀ 14 ਸਿਤੰਬਰ 1990 )
"ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ"-ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ -ਖਾਲਿਸਤਾਨ ਲਿਬਰੇਸ਼ਨ ਫੋਰਸ
( ਸ਼ਹੀਦੀ 14 ਸਿਤੰਬਰ 1990 )

ਕੀਤਾ ਪੰਥ ਤੇ ਕੌਮ ਨਾਲ ਜੋ ਵਾਅਦਾ ,ਸੀਸ ਦੇ ਕੇ ਪੂਰਾ ਹਾਂ ਕਰ ਚੱਲੇ ॥
ਕੌਮ ਤੋੜੇ ਗੁਲਾਮੀ ਦੇ ਸੰਗਲਾਂ ਨੂੰ, ਤਾਂ ਹੀ ਜੀਵਾਂਗੇ ਨਹੀ ਤਾਂ ਮਰ ਚੱਲੇ ॥
ਜਦੋਂ ਜਦੋਂ ਵੀ ਸਿੱਖ ਕੌਮ ਜਾਂ ਮਜ਼ਲੂਮਾਂ ਤੇ ,ਹਕੂਮਤਾਂ ਤੇ ਇਹਨਾਂ ਦੇ ਅਹਿਲਕਾਰਾਂ ਨੇ ਜੁਲਮ ਢਾਹਿਆ ਜਾਂ ਫਿਰ ਸਿੱਖਾਂ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾਂ ਤੇ ਡਾਕਾ ਮਾਰਿਆਂ , ਜਾਂ ਸਿੱਖ ਸਿਧਾਂਤਾਂ ਦਾ ਕਤਲੇਆਮ ਕੀਤਾ ਤਾਂ ਉਦੋਂ ਕੌਮ ਦੇ ਸਿਰਲੱਥ ਯੋਧਿਆਂ ਨੇ ਧਰਮ ਹੇਤ ਆਪਣੇ ਸੀਸ ਕੁਰਬਾਨ ਕਰਕੇ ਧਰਮ ਦੇ ਸੁਨਿਹਰੀ ਅਸੂਲਾਂ ਨੂੰ ਬਰਕਰਾਰ ਰੱਖਿਆ ।
ਸਿੱਖ ਯੋਧਿਆਂ ਨੇ ਆਪਣੇ ਸੁਨਹਿਰੀ ਭਵਿੱਖ , ਘਰ ਬਾਰ ਦਾ ਤਿਆਗ ਕਰਦਿਆਂ ਦੂਜੇ ਲਫਜਾਂ ਵਿੱਚ ਫੁੱਲਾਂ ਦੀ ਸੇਜ ਛੱਡ ਕੇ ਕੰਢਿਆਂ ਰੂਪੀ ਰਸਤੇ ਨੂੰ ਅਪਣਾਇਆ ਹੈ ।
ਵੀਹਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਨੂੰ ਖਤਮ ਕਰਨ ਲਈ ਹਰ ਪਾਸਿਉਂ ਯਤਨ ਹੋ ਰਹੇ ਸਨ ਅਤੇ ਸੱਤਰਵਿਆਂ ਦੇ ਅੱਧ ਵਿੱਚਕਾਰ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਨ ਜਾ ਰਹੇ ਸਨ ਤਾਂ ਕੌਮ ਨੂੰ ਸਤਿਕਾਰਯੋਗ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧਾਰਮਿਕ ਅਤੇ ਰਜਨੀਤਕ ਆਗੂ ਵਜੋਂ ਪ੍ਰਾਪਤ ਹੋਏ । ਮਹਾਂ ਨਾਇਕ , ਮਹਾਨ ਤਪੱਸਵੀ ਅਤੇ ਸੂਰਬੀਰ ਯੋਧੇ ਜਰਨੈਲ ਨੇ ਪਤਿਤਪੁਣੇ ਨੂੰ ਠੱਲ ਪਾਉਂਦਿਆਂ ਸਿੱਖ ਇਨਕਲਾਬ ਦੀ ਲਹਿਰ ਦਾ ਅਗਾਜ਼ ਕਰਦਿਆਂ ਗੁਰਮਿਤ ਅਤੇ ਸਿੱਖ ਇਤਹਾਸ ਦੀਆਂ ਪ੍ਰੰਪਰਾਵਾਂ ਅਨੁਸਾਰ ਕੌਮ ਦੇ ਹਰ ਖੇਤਰ ਦੇ ਵਿਰੋਧੀਆਂ ਨੂੰ ਉਸੇ ਭਾਸ਼ਾ ਵਿੱਚ ਮੋੜਵਾਂ ਉੱਤਰ ਦੇਣਾ ਅਰੰਭ ਕੀਤਾ ਜਿਹੜੀ ਭਾਸ਼ਾ ਉਹ ਸਮਝਦੇ ਸਨ । ਆਪ ਜੀ ਦੀ ਅਤਿ ਨਿਰਮਲ ਅਤੇ ਸੱਤਵਾਦੀ ਸਖਸ਼ੀਅਤ ਦੇ ਪ੍ਰਭਾਵ ਤੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਬਹੁਤ ਹੀ ਤੇਜ਼ੀ ਨਾਲ ਬੁਲੰਦੀਆਂ ਵਲ ਵਧਣ ਲੱਗੀ ।ਇਸੇ ਸਿੱਖ ਕੌਮ ਦੇ ਹਰਿਅਵਲ ਦਸਤੇ ਦਾ ਇੱਕ ਅਨਮੋਲ ਹੀਰਾ ਸੀ ਸਤਪਾਲ ਸਿੰਘ ਢਿੱਲੋਂ ਜੋ ਸਤ ਨੂੰ ਪਾਲ ਗਿਆ ।
ਸਤਪਾਲ ਸਿੰਘ ਢਿੱਲੋ ਦਾ ਜਨਮ 3 ਅਪਰੈਲ 1961 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਡੱਲੇਵਾਲ ਦੇ ਵਸਨੀਕ ਸ੍ਰ, ਕਰਮ ਸਿੰਘ ਦੇ ਘਰੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ । ਸੱਤਪਾਲ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਪਾਤ ਕੀਤੀ ਉਪਰੰਤ 1973 ਵਿੱਚ ਹਾਇਰ ਸੈਕੰਡਰੀ ਸਕੂਲ ਅੱਟਾ ਵਿਖੇ ਦਾਖਲਾ ਲਿਆ ਅਤੇਂ ਗਿਆਰਵੀਂ ਜਮਾਤ ਦਾ ਇਮਿਤਿਹਾਨ ਪਾਸ ਕੀਤਾ । ਕਪੂਰਥਲਾ ਦੇ ਰਣਧੀਰ ਕਾਲਜ ਵਿੱਚ ਜਦੋਂ ਦਾਖਲਾ ਲੈ ਕੇ ਬੀ.ਏ ਦਾ ਦੂਜਾ ਸਾਲ ਪੂਰਾ ਕੀਤਾ ਅਤੇ ਤੀਜੇ ਸਾਲ ਭਾਵ ਫਾਈਨਲ ਦੀਆਂ ਕਲਾਸਾਂ ਅਰੰਭ ਹੋਣ ਤੋਂ ਕੁੱਝ ਮਹੀਨੇ ਬਆਦ ਹੀ ਭਾਵ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦਾ ਅਗਾਜ਼ ਹੋ ਗਿਆ ।
ਦੂਜੇ ਪਾਸੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਨੇ ਫੈਡਰੇਸ਼ਨ ਦਾ ਪੁਨਰ ਗਠਨ ਵੀ ਅਰੰਭ ਕਰ ਦਿੱਤਾ ਤਾਂ ਕਿ ਸਿੱਖ ਨੌਜਵਾਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਮੋਰਚੇ ਨੂੰ ਸਫਲ ਬਣਾਇਆ ਜਾ ਸਕੇ ।
ਇਸੇ ਕੜੀ ਅਧੀਨ ਹੀ ਫੈਡਰੇਸ਼ਨ ਦਾ ਤੱੱਤਕਲੀਨ ਮੀਤ ਪ੍ਰਧਾਨ ਰਣਧੀਰ ਕਾਲਜ ਆਇਆ ਜਿਸ ਨੇ ਨੌਜਵਾਨਾਂ ਨੂੰ ਇਕੱਤਰ ਕਰਕੇ ਕਾਲਜ ਦੀ ਯੂਨਿਟ ਬਣਾ ਦਿੱਤਾ ਅਤੇ ਭਾਈ ਸੱਤਪਾਲ ਸਿੰਘ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਭਾਈ ਅਮਰੀਕ ਸਿੰਘ ਜੀ ਨੇ ਆਪ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਜਲਦੀ ਹੀ ਕਪੂਰਥਲਾ ਦਾ ਜਿਲ੍ਹਾ ਜਨਰਲ ਸਕੱਤਰ ਬਣਾ ਦਿੱਤਾ , ਇਸ ਵਧੀ ਜ਼ਿਮੇਵਾਰੀ ਨੂੰ ਨਿਭਾਉਣ ਲਈ ਇਸ ਦਿਨ ਤੋਂ ਹੀ ਭਾਈ ਢਿੱਲੋਂ ਨੇ ਫਗਵਾੜਾ ਦੇ ਸਮੂਹ ਕਾਲਜਾਂ ਵਿੱਚ ਫੈਡਰੇਸ਼ਨ ਦੇ ਯੂਨਿਟ ਬਣਾਉਣ ਲਈ ਯਤਨ ਅਰੰਭ ਦਿੱਤੇ ।
ਬੜੀਆਂ ਮੁਸ਼ਕਲਾਂ ਨਾਲ ਇਸ ਵਿੱਚ ਕਾਮਯਾਬੀ ਪ੍ਰਾਪਤ ਹੋਈ । ਜਦੋਂ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਤਾਂ ਇਸ ਦਾ ਜਬਰਦਸਤ ਵਿਰੋਧ ਕੀਤਾ ਗਿਆ।
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵਲੋਂ ਕੀਤੇ ਅੱਤ ਵਹਿਸ਼ੀ ਹਮਲੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਨੂੰ ਕੌਮੀ ਨਿਸ਼ਾਨਾ ਮਿਥਿਆ ਗਿਆ । ਜਿਸ ਵਿੱਚ ਭਾਈ ਸੱਤਪਾਲ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਸਿੱਖ ਵਿਰੋਧੀਆਂ ਨੂੰ ਢੁੱਕਵੀਂਆਂ ਸਜ਼ਾਵਾਂ ਦਿੱਤੀਆਂ । 25 ਫਰਵਰੀ 1985 ਨੂੰ ਪੁਲੀਸ ਰੇਡ ਤੋਂ ਬਾਅਦ ਆਪ ਰੂਪਪੋਸ਼ ਹੋ ਗਏ ਅਤੇ ਕੌਮ ਦੇ ਦੋਖੀਆਂ ਨੂੰ ਸੋਧਾ ਲਾਉਦੇਂ ਹੋਏ ਨੌਜਵਾਨਾਂ ਨੂੰ ਜਥੇਬੰਦਕ ਕਰਦੇ ਰਹੇ ।
22 ਸਤੰਬਰ 1985 ਵਾਲੇ ਦਿਨ ਨਡਾਲਾ ਤੋਂ ਆਪ ਨੂੰ ਗ੍ਰਿਫਤਾਰ ਕਰਨ ਉਪਰੰਤ ਸਖਤ ਤਸੀਹੇ ਦਿੱਤੇ ਗਏ ਅਤੇ ਮਗਰੋਂ ਜਲੰਧਰ ਜੇਹਲ ਵਿੱਚ ਭੇਜ ਦਿੱਤਾ ਗਿਆ । ਕੁੱਝ ਕੇਸਾਂ ਵਿੱਚ ਜ਼ਮਾਨਤਾਂ ਮੰਨਜੂਰ ਹੋ ਗਈਆਂ ਅਤੇ 7 ਅਪ੍ਰੈਲ 1986 ਨੂੰ ਆਪ ਖਿਲਾਫ ਦਰਜ ਪੁਲੀਸ ਇੰਸਪੈਕਟਰ ਹਰਦਿਆਲ ਸਿੰਘ ਦੇ ਕਤਲ ਦਾ ਮੁਕੱਦਮਾ ਬਰੀ ਹੋਣ ਤੇ ਰਿਹਾਅ ਹੋ ਗਏ ਅਤੇ ।
ਆਪ ਨੂੰ ਬਾਹਰ ਨਿਕਲਦੇ ਸਾਰ ਹੀ ਜਲੰਧਰ ਜਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਗਿਆ ਭਾਈ ਸਾਹਿਬ ਦੀ ਮੇਹਨਤ ਤੇ ਲਗਨ ਸਦਕਾ ਛੇਤੀ ਹੀ ਆਪ ਜੀ ਨੂੰ ਕੌਮੀ ਜਥੇਬੰਦਕ ਸਕੱਤਰ ਬਣਾ ਦਿੱਤਾ ਗਿਆ ।
ਇਸ ਵਕਤ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਸਨ ਜਿਹਨਾਂ ਦੇ ਨਾਲ ਮਿਲ ਕੇ ਆਪ ਫੈਡਰੇਸ਼ਨ ਨੂੰ ਸੁਚੱਜੀ ਅਗਵਾਈ ਦਿੱਤੀ ਅਤੇ ਸ਼ਹੀਦ ਹੋਣ ਤੱਕ ਦੋਹਰਾ ਕੰਮ ਕੀਤਾ । ਇੱਕ ਫੈਡਰਸ਼ਨ ਨੂੰ ਕਾਲਜਾਂ ਯੂਨੀਵਰਸਟੀਆਂ ਵਿੱਚ ਜਥੇਬੰਦ ਕਰਨ ਦਾ ਦੂਜਾ ਆਪਣੇ ਖਾੜਕੂ ਗਰੁੱਪ ਨਾਲ ਪੰਥ ਦੇ ਦੋਖੀਆਂ ਨੂੰ ਸੋਧਣ ਦਾ ।
10 ਸਤੰਬਰ 1987 ਨੂੰ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਪੁਲੀਸ ਨੇ ਉਸ ਵਕਤ ਗ੍ਰਿਫਤਾਰ ਕਰ ਲਿਆ ਜਦੋਂ ਉਹ ਪੰਜਾਬੀ ਟ੍ਰਿਬਿਊਨ ਨੂੰ ਪ੍ਰੈੱਸ ਨੋਟ ਦੇਣ ਜਾ ਰਿਹਾ ਸੀ । ਪਹਿਲਾਂ ਬੁੜੈਲ ਅਤੇ ਮਗਰੋਂ ਨਾਭਾ ਜੇਹਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਆਪ ਦੇ ਗਰੁੱਪ ਵਿੱਚ ਸ਼ਾਮਲ ਸਾਥੀ ਪਹਿਲਾਂ ਤੋਂ ਹੀ ਬੰਦ ਸਨ ।
8 ਜਨਵਰੀ 1990 ਨੂੰ ਆਪਦੀ ਰਿਹਾਈ ਹੋਈ । ਇਸ ਸਮੇਂ ਫੈਡਰਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਨ ਜਿਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਅਨੇਕਾਂ ਪੰਥਕ ਕਾਰਜ ਕੀਤੇ । ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਜੋ ਕਿ ਡਬਲ ਐਮ ਏ (ਅਰਥਸ਼ਾਸ਼ਤਰ ਤੇ ਇਤਿਹਾਸ ਦੀ)ਪਾਸ ਸਨ । ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਜਿੱਥੇ ਸੁਭਾਅ ਤੋਂ ਸੰਤ ਸਿਪਾਹੀ ,ਦੂਰ ਅਦੇਸ਼ ਤੇ ਬਹੁਤ ਹੀ ਵੀਚਾਰਵਾਨ ਆਗੂ ਸਨ। ਜਿਸ ਦੀ ਮਿਸਾਲ ਖਾਲਸਾ ਕਾਲਜ ਦੇ ਪ੍ਰਿਸੀਪਲ ਰਾਜਾ ਹਰਨਿੰਦਰ ਸਿੰਘ ਨੇ ਭਾਈ ਸਤਪਾਲ ਸਿੰਘ ਦੀ ਸ਼ਹੀਦੀ ਤੇ ਜਿਲੇ ਦੇ ਐਸ ਪੀ ਨੂੰ ਕਿਹਾ ਕਿ ਤੁਸੀ ਅੱਜ ਬਹੁਤ ਹੀ ਸਿਆਣੇ ਪੜ੍ਹੇ ਲਿਖੇ ਨੌਜਵਾਨ ਦਾ ਕਤਲ ਕੀਤਾ ਹੈ ।
ਪਰ ਐਸ ਪੀ ਨੇ ਉਤਰ ਦਿੱਤਾ ਕਿ ਸਾਨੂੰ ਪਤਾ ਹੈ। ਕਿ ਇਹ ਨੌਜਵਾਨ ਬਹੁਤ ਹੀ ਪੜਿਆਂ ਤੇ ਵੀਚਾਰਵਾਨ ਸੀ ਇਸ ਦੇ ਨਾਲ ਨਾਲ ਇਹ ਦੁਆਬੇ ਵਿੱਚ ਖਾੜਕੂਆਂ ਲਹਿਰ ਦਾ ਜਨਮ ਦਾਤਾ ਸੀ ਤੇ ਦੁਆਬੇ ਦੇ ਖੜਕੂਆਂ ਦੀ ਮਾਂ ਸੀ ਤੇ ਇਸੇ ਉਚੇ ਸੁਚੇ ਵੀਚਾਰਾਂ ਕਰਕੇ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਬਹੁਤ ਸਾਰੇ ਸਿੰਘ ਸਤਿਕਾਰ ਨਾਲ ਬਾਪੂ ਕਹਿ ਕੇ ਬਲਾਉਦੇ ਸਨ ।
14 ਸਤੰਬਰ 1990 ਨੂੰ ਪਹਿਲਾਂ ਜਲੰਧਰ ਦੇ ਨਕੋਦਰ ਚੌਂਕ ਵਿੱਚ ਪੁਲੀਸ ਦੀਆਂ ਕਾਲੀਆਂ ਬਿੱਲੀਆਂ ਨੇ ਭਾਈ ਸਾਹਿਬ ਨੂੰ ਸਕੂਟਰ ਤੇ ਜਾਦੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਸ਼ਹੀਦੀ ਨਾਲ ਖਾੜਕੂ ਲਹਿਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਅੱਜ ਭਾਵੇਂ ਖਾਲਿਸਤਾਨ ਦੀ ਲਹਿਰ ਵਿੱਚ ਖੜੋਤ ਆ ਚੁੱਕੀ ਹੈ। ਪਰ ਇਹ ਸੰਘਰਸ਼ ਇਕ ਨਾ ਇੱਕ ਦਿਨ ਬੜੀ ਪ੍ਰਚੰਡ ਅਵਸਥਾ ਵਿੱਚ ਕੌਮ ਨੂੰ ਅਜ਼ਾਦੀ ਦੀ ਮੰਜਿਲ ਏ ਮਕਸੂਦ ਵਲ ਲਿਜਾਏਗਾ । ਆਪ ਦਾ ਸ਼ਹੀਦੀ ਦਿਹਾੜਾ ਹਰ ਸਾਲ ਜੱਦੀ ਪਿੰਡ ਡੱਲੇਵਾਲ ਵਿਖੇ ਮਨਾਇਆ ਜਾਦਾ ਹੈ । ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੇ ਸਿੱਖ ਕੌਮ ਦੀ ਅਣਖ ਸਵੈਮਾਨ ਤੇ ਹੱਕਾਂ ਹਿੱਤਾਂ ਦੀ ਖਾਤਰ ਆਪਾਂ ਕਰਬਾਨ ਕਰ ਦਿੱਤਾ ।
ਹਰ ਮਿੱਟੀ ਦੀ ਆਪਣੀ ਖਸਲਤ ਹੈ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ।
ਹਰ ਜਖਮੀਂ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛਲ ਨਹੀਂ ਰੁਕਦੀ ॥
ਆਓ ਕੌਮ ਦੇ ਨਾਇਆਵ ਹੀਰਿਆਂ ਸ਼ਰਧਾ ਦੇ ਫੁੱਲ ਭੇਟ ਕਰੀਏ |

ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਐਨਾਂ ਮਹਾਨ ਹੀਰਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |





Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


No comments:

Post a Comment