Saturday, October 24, 2015

ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਜੀ - 'ਸ਼ਬਦ ਗੁਰੂ ਤੋਂ 'ਗੁਰੂ ਸ਼ਬਦ' ਦਾ ਸਫ਼ਰ


ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਜੀ - 'ਸ਼ਬਦ ਗੁਰੂ ਤੋਂ 'ਗੁਰੂ ਸ਼ਬਦ' ਦਾ ਸਫ਼ਰ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਚ ਪਹਿਲੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ। ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ £ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ £ (1395) ਅਕਾਲ ਪੁਰਖ ਦੀ ਅਗੰਮੀ ਜੋਤਿ ਗੁਰੂ ਨਾਨਕ ਦੇਵ ਜੀ ਦੇ ਸਰੀਰ ਵਿਚ ਸ਼ਬਦ ਗੁਰੂ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਈ।  ਜੋਤਿ ਅਤੇ ਜੁਗਤਿ ਦਾ ਸੁਮੇਲ ਹੋ ਕੇ ਰੂਹਾਨੀਅਤ ਦਾ ਆਗਾਜ਼ ਹੋਇਆ।  ਆਪਣੇ ਜੀਵਨ ਕਾਲ ਵਿਚ ਹੀ ਇਸ ਜੁਗਤਿ, ਸਰੀਰ  ਦੇ ਹੁੰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤਿ ਗੁਰੂ ਅੰਗਦ ਦੇਵ ਜੀ ਦੀ ਦੇਹ ਵਿਚ ਟਿਕਾ ਦਿੱਤੀ।  ਕਿਸੇ ਇਨਸਾਨ ਦੇ ਸਰੀਰ ਤਿਆਗ ਦੇਣ ਦੇ ਬਾਅਦ ਉਸਦੀ ਵਿਰਾਸਤ, ਜਾਇਦਾਦ ਜਾਂ ਅਹੁਦਾ ਤਾਂ ਕਿਸੇ ਨੂੰ ਸੌਂਪਿਆ ਜਾ ਸਕਦਾ  ਹੈ ਪਰ ਗੁਰੂ ਸਾਹਿਬ ਦਾ ਆਪਣੇ ਜੀਵਨ ਕਾਲ ਵਿਚ ਹੀ ਆਪਣੀ ਜੋਤਿ ਦੂਸਰੇ ਸਰੀਰ ਵਿਚ ਟਿਕਾ ਦੇਣੀ, ਇਹ ਸਿੱਖ ਰਹੱਸਵਾਦ ਦਾ ਸਭ ਤੋਂ ਵੱਡਾ ਅਚੰਭਾ ਅਤੇ ਪ੍ਰਤਖ ਕਰਾਮਾਤ ਹੈ। ਗੁਰੂ ਅਮਰ ਦਾਸ ਜੀ ਨੇ ਉਹ ਜੋਤਿ ਹੁਣ ਗੁਰੂ ਰਾਮ ਦਾਸ ਜੀ ਵਿਚ ਟਿਕਾਈ। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ £ (966)  ਇਸ ਤਰਾਂ ਨਿਰੰਕਾਰ ਦੀ ਉਸ ਨਿਰੰਕਾਰੀ ਜੋਤਿ ਦਾ ਗੁਰੂ ਸਰੀਰਾਂ ਵਿਚੋਂ ਹੁੰਦਾ ਹੋਇਆ ਸਫ਼ਰ ਜਦੋਂ ਆਪਣੇ ਮੁਕਾਮ, ਮੰਜ਼ਿਲੇ ਮਕਸੂਦ ਦੇ ਕਰੀਬ ਪੁੱਜਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਣ ਇਹ ਜੋਤਿ ਕਿਸੇ ਸਰੀਰ ਵਿਚ ਨਾ ਟਿਕਾ ਕੇ 'ਸ਼ਬਦ ਗੁਰੂ' ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਵਿਚ ਟਿਕਾ ਦਿੱਤੀ।  ਇਸ ਤਰਾਂ 'ਸ਼ਬਦ ਗੁਰੂ' ਤੋਂ 'ਗੁਰੂ ਸ਼ਬਦ' ਦਾ ਸਫ਼ਰ ਮੁਕੰਮਲ ਹੋਇਆ।
ਕੇਵਲ ਮਾਨਵੀ ਸਰੀਰ ਦੇ ਹੁੰਦਿਆਂ ਹੀ ਇਹ ਜੋਤਿ ਦੂਸਰੇ ਸਰੀਰ ਜਾਂ ਦੇਹ ਵਿਚ ਸਥਾਪਤ ਕੀਤੀ ਜਾ ਸਕਦੀ ਹੈ।  ਸੋ ਹਰ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਹੀ ਨਿਰੰਕਾਰੀ ਜੋਤਿ ਦੂਸਰੇ ਗੁਰੂ ਸਾਹਿਬ ਵਿਚ ਟਿਕਾਈ। ਗਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਣ ਜਦੋਂ ਇਹ ਜੋਤਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦੀ ਦੇਹ, ਗੁਰੂ ਦਾ ਸਰੀਰ ਕਹਿ ਕੇ ਇਸ ਵਿਚ ਟਿਕਾ ਦਿੱਤੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਨਵੀ ਸਰੀਰ ਨਾ ਹੋਣ ਕਾਰਣ ਹੁਣ ਇਹ ਜੋਤਿ ਦਾ ਸਦੀਵੀ ਟਿਕਾਣਾ ਹੋ ਗਿਆ। ਹੁਣ ਇਹ ਜੋਤਿ ਕਿਧਰੇ ਹੋਰ ਨਹੀਂ ਸਥਾਪਿਤ ਕੀਤੀ ਜਾ ਸਕਦੀ। ਇਸੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਗੁਰੂ ਹੈ।  ਬਗਦਾਦ ਵਿਚ ਗੁਰੂ ਨਾਨਕ ਸਾਹਿਬ ਨੂੰ ਜਦੋਂ ਪੁਛਿਆ ਸੀ, ਆਂ ਕੁਦਾਮ ਸੈ ਅਸਤ ਕਿ ਖੁਦ ਖੁਦਾਇ ਖਲੇ ਪੈਦਾ ਨਮੇ ਸ਼ਵਦ£ ਯਾਨਿ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਰੱਬ ਵੀ ਚਾਹੇ ਤਾਂ ਪੈਦਾ ਨਹੀਂ ਕਰ ਸਕਦਾ? ਗੁਰੂ ਬਾਬੇ ਨੇ ਮੁਸਕਰਾ ਕੇ ਕਿਹਾ ਸੀ, ਆਂ ਕੁਦਾਮ ਸੈ ਅਸਤ ਕਿ ਖੁਦ ਖੁਦਾਇ ਖੁਦਾਇ ਦੀਗਰਿ ਪੈਦਾ ਨਮੇ ਸ਼ਵਦ£ ਜੇ ਰੱਬ ਵੀ ਚਾਹੇ ਇਕ ਰੱਬ ਹੋਰ ਪੈਦਾ ਕਰਨਾ ਤਾਂ ਨਹੀਂ ਕਰ ਸਕਦਾ।  ਰੱਬ ਚਾਹ ਕੇ ਵੀ ਦੂਜਾ ਰੱਬ ਪੈਦਾ ਨਹੀਂ ਕਰ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਵੀ ਹੁਣ ਆਪਣੇ ਵਿਚ ਸਮੋਈ ਦਸਾਂ ਪਾਤਸ਼ਾਹੀਆਂ ਦੀ ਜੋਤਿ ਕਿਧਰੇ ਹੋਰ ਸਥਾਪਤ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਵਿਚ ਇਹ ਕਰਿਸ਼ਮਾ ਕਰ ਕੇ 'ਸ਼ਬਦ ਗੁਰੂ' ਨੂੰ 'ਗੁਰੂ ਸ਼ਬਦ' ਬਣਾ ਦਿਤਾ 'ਤੇ ਦੇਹ ਧਾਰੀ ਗੁਰੂ ਪ੍ਰੰਪਰਾਂ ਨੂੰ ਸਦੀਵੀ ਤੌਰ ਤੇ ਸਮਾਪਤ ਕਰ ਦਿੱਤਾ।  'ਸ਼ਬਦ ਗੁਰੂ' ਇਕ ਨਿਰਗੁਣ ਸਿਧਾਂਤ ਸੀ 'ਤੇ 'ਗੁਰ ਸ਼ਬਦ' ਇਸ ਦਾ ਅਮਲੀ ਸਰਗੁਣ ਸਰੂਪ ਸੀ। ਗੁਰੂ ਸਾਹਿਬ ਨੇ 'ਸ਼ਬਦ ਗੁਰੂ' ਨੂੰ 'ਗੁਰੂ ਸ਼ਬਦ' ਵਿਚ ਸਥਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਮੁਕੰਮਲ ਅਤੇ ਪਰਪੱਕ ਕਰ ਦਿੱਤਾ ਜਿਸ ਵਿਚ ਹੁਣ ਕੋਈ ਦੁਬਿਧਾ, ਸ਼ੱਕ ਜਾਂ ਗੁੰਜਾਇਸ਼ ਨਹੀਂ ਰਹਿ ਗਈ। ਜੇਕਰ ਇਹ ਨਾਂ ਹੁੰਦਾ ਤਾਂ ਇਹ ਸਮਝਾਣਾ ਅਤੇ ਸਮਝਣਾ ਬਹੁਤ ਹੀ ਦੁਰਗਮ ਹੋਣਾ ਸੀ ਕਿ ਕੋਈ ਗ੍ਰੰਥ ਸਤਿਕਾਰਯੋਗ ਤਾਂ ਹੋ ਸਕਦਾ ਹੈ ਪਰ ਇਹ ਪ੍ਰਤਖ ਗੁਰੂ ਕਿਸ ਤਰਾਂ• ਹੋ ਸਕਦਾ ਹੈ।  ਇਸ ਨਾਲ ਭੇਖੀ ਗੁਰੂਆਂ ਦੀਆਂ ਡਾਰਾਂ ਹੀ ਨਹੀਂ ਸੀ ਸਾਂਭੀਆਂ ਜਾਣੀਆ। ਇਸੇ ਲਈ ਤਾਂ ਭਾਰਤ ਦੀ ਸਰਵੁੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਹ ਨਿਰਣਾ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਇਕ ਜੀਵਤ ਗੁਰੂ ਹੈ।
ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੰਪਾਦਨਾ ਸਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਕੰਮਲ ਕਰ  ਕੇ ਖੁਦ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਚ ਪ੍ਰਕਾਸ਼ ਕੀਤਾ। ਇਸ ਪਾਵਨ ਗ੍ਰੰਥ ਨੂੰ ਖੁਦ ਮੱਥਾ ਟੇਕ ਕੇ ਇਸ ਗ੍ਰੰਥ ਦੇ ਗ੍ਰੰਥੀ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪ ਕੇ ਉਹਨਾਂ ਨੂੰ ਤਾਬਿਆ ਬਿਠਾਇਆ ਅਤੇ ਖੁਦ ਇਕ ਪਾਸੇ ਬਿਰਾਜਮਾਨ ਹੋਏ।  ਵਿਸ਼ਵ  ਇਤਿਹਾਸ ਵਿਚ ਇਹ ਇਕ ਅਦੁੱਤੀ ਅਤੇ ਬੇਮਿਸਾਲ ਵਾਕਿਆ ਸੀ ਕਿ ਕਿਸੇ ਗ੍ਰੰਥ ਦੇ ਰਚਨਹਾਰੇ ਨੇ ਗ੍ਰੰਥ ਨੂੰ ਹੀ ਆਪਣਾ ਰੂਪ, ਸਰੂਪ ਅਤੇ ਰੁਤਬਾ ਨਹੀਂ ਦਿੱਤਾ ਬਲਕਿ ਇਸ ਨੂੰ ਆਪਣਾ ਇਸ਼ਟ ਬਣਾ ਕੇ ਆਪਣਾ ਚੰਵਰ, ਛਤਰ ਅਤੇ ਸਿੰਘਾਸਨ ਵੀ ਸ਼ਬਦ ਗੁਰੂ ਦੇ ਇਸ ਪ੍ਰਕਾਸ਼ ਨੂੰ ਅਰਪਣ ਕਰ ਦਿੱਤਾ।  ਆਮ ਨਜ਼ਰੀਏ ਮੁਤਾਬਕ ਤਾਂ ਇਹ ਇਕ ਹੋਰ ਪਵਿਤ੍ਰ ਅਤੇ ਮੁਤਬਰਕ ਗ੍ਰੰਥ ਹੀ ਸੀ,  ਪਰ ਨਹੀਂ ਇਹ ਤਾਂ ਸ਼ਬਦ ਗੁਰੂ ਤੋਂ ਆਦਿ ਗ੍ਰੰਥ ਜੀ ਨੂੰ ਗੁਰਤਾ ਪ੍ਰਦਾਨ ਕਰਣ ਦੇ ਵਡੇਰੇ ਸਫ਼ਰ ਦਾ ਇਕ ਅਹਿਮ ਪੜਾਅ ਸੀ। ਇਸ ਸਫ਼ਰ ਰਾਹੀਂ ਇਸ ਪਾਵਨ ਗ੍ਰੰਥ ਵਿਚ ਦਸਾਂ ਪਾਤਸ਼ਾਹੀਆਂ ਦੀ ਜੋਤਿ ਸਥਾਪਤ ਹੋਣੀ ਸੀ  'ਤੇ ਇਹ ਸਫ਼ਰ ਸੰਪੂਰਨ ਹੋਇਆਂ ਜਦੋਂ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਦੇ ਪਾਵਨ ਅਸਥਾਨ ਤੇ ਗੁਰੂ ਨਾਨਕ ਸਾਹਿਬ ਦੀ ਉਹ ਜੋਤਿ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਤ ਕਰ ਦਿੱਤੀ ।
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ £
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ £4£11£ (611)
ਪਿਛਲੇ ਤਿੰਨ ਸੌ ਸਾਲ ਤੋ ਸਾਰੇ ਸੰਸਾਰ ਭਰ ਵਿਚ ਇਹ ਦੋਹਰਾ ਸਵੇਰੇ ਸ਼ਾਮ ਹਰ ਦੀਵਾਨ ਦੀ ਸਮਾਪਤੀ ਸਮੇਂ ਦੁਹਰਾ ਕੇ ਇਸ ਦੀ ਪ੍ਰੋੜਤਾ ਕੀਤੀ ਜਾਂਦੀ ਹੈ,
ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ£
ਸਭਿ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ£
ਗੁਰੂ ਗੰ੍ਰੰਥ ਜੀ ਮਾਨਿਉ ਪ੍ਰਗਟ ਗਰਾਂ ਕੀ ਦੇਹ£
ਜੋ ਪ੍ਰਭ ਕਉ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ£
ਇਸ  ਸੰਖੇਪ ਜਹੇ ਦੋਹਰੇ ਵਿਚ ਕਈ ਅਹਿਮ ਸਿੱਖ ਸਿਧਾਂਤ ਪਰੋਏ ਹੋਏ ਹਨ। ਇਹ ਸਿੰਘ ਨਾਦ ਕੇਵਲ ਰਸਮੀ ਉਚਾਰਣ ਨਹੀਂ ਬਲਕਿ ਇਕ ਐਲਾਨ ਹੈ, ਇਕ ਅਹਿਦ ਹੈ, ਇਕ ਨਿਸਚਾ ਹੈ, ਇਕ ਨਿਰਣਾ ਹੈ ਇਹ ਦਰਸਾਉਣ ਦਾ ਕਿ ਸਿੱਖ ਦਾ ਅਤੇ ਅਤੇ ਉਸ ਦੇ ਗੁਰੂ ਦਾ ਆਪਸ ਵਿਚ ਕੀ ਨਾਤਾ ਹੈ, ਕੀ ਰਿਸ਼ਤਾ ਹੈ।  ਇਸ ਵਿਚ ਐਲਾਨ ਹੈ ਕਿ ਇਹ ਅਕਾਲੀ ਪੰਥ ਦਾ ਉਦਗਮ ਆਪਣੇ ਆਪ ਨਹੀਂ ਹੈ, ਇਹ ਪੰਥ ਵਕਤੀ ਨਹੀਂ ਬਲਕਿ ਸਦੀਵੀ ਹੈ,  'ਤੇ ਨਾ ਹੀ ਕਿਸੇ ਹੋਰ ਫਿਰਕੇ ਜਾਂ ਕੌਮ ਨੇ ਆਪਣੀ ਰਖਿਆ ਲਈ ਇਸਨੂੰ ਬਣਾਇਆ ਹੈ।  ਅਕਾਲ ਪੁਰਖ ਦੀ ਨਿਜ ਆਗਿਆ ਨਾਲ ਇਹ ਪੰਥ ਕਲਗੀਆਂ ਵਾਲੇ ਨੇ ਸਾਜਿਆ ਹੈ।  ਹਰ ਸਿਖ ਅਖਵਾਉਣ ਵਾਲੇ ਨੂੰ ਬੇਨਤੀ ਨਹੀਂ ਇਕ ਹੁਕਮ ਹੈ, ਆਦੇਸ਼ ਹੈ ਕਿ ਉਸ ਦਾ ਗੁਰੂ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।  ੴ   ਤੋਂ ਅਠਾਰਹ ਦਸ ਬੀਸ £ ਤਕ ਇਹ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ (ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ) ਤਕ ਦੀ ਪ੍ਰਤਖ ਦੇਹ ਹੈ।  ਸਿੱਖ ਦੇ ਗੁਰੂ ਦਸ ਹਨ (ਗਿਆਰਾਂ ਬਾਰਾਂ ਜਾਂ ਤੇਰਾਂ ਨਹੀਂ) ਅਤੇ ਇਸ ਬਾਰੇ ਕੋਈ ਭੁਲੇਖਾ ਨਾ ਰਹੇ ਇਹਨਾਂ ਦਾ ਜ਼ਿਕਰ ਵੀ ਸਪਸ਼ਟ ਰੂਪ ਵਿਚ ਕਰ ਦਿੱਤਾ ਗਿਆ ਹੈ। ਪ੍ਰਤਖ ਰੂਪ ਵਿਚ ਗੁਰੂ ਦੀ ਦੇਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ ਅਤੇ ਜਿਸ ਕਿਸੇ ਨੂੰ ਪ੍ਰਭੂ ਦੇ ਮਿਲਾਪ ਦੀ ਲੋਚਾ, ਚਾਹਨਾ ਯਾ ਖਾਹਿਸ਼ ਹੋਏ ਉਹ ਹੋਰ ਕਿਧਰੋ ਨਹੀਂ ਬਲਕਿ ਸ਼ਬਦ ਗੁਰੂ ਦੇ ਇਸ ਬੋਹਿਥ ਵਿਚੋਂ ਹੀ ਲਭ ਸਕਦਾ ਹੈ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰਿਆਈ ਦੀ ਜੋਤਿ ਦੀ ਸਥਾਪਤੀ ਦਾ ਸਿਧਾਂਤ ਸਿੱਖ ਰਹੱਸਵਾਦ ਦੀ ਵਿੱਲਖਣ, ਅਦੁੱਤੀ ਅਤੇ  ਅਗੰਮੀ ਰਮਜ਼ ਹੈ। ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਹੀ ਵਰਣਤ ਕਰਦਿਆਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਜੈਕਾਰ ਗਜਾਉਣ ਦੀ ਗੱਲ ਕਹੀ ਗਈ ਹੈ।  ਨਿਰੰਕਾਰੀ ਜੋਤਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਕਰਤਾ ਪੁਰਖ ਨੇ ਆਪਣੀ ਜੋਤਿ ਰਖੀ।  ਪੁਰਾਤਨ ਭਾਰਤੀ ਦਰਸ਼ਨ ਅਨੁਸਾਰ ਨਾਭੀ ਤੋਂ ਥੱਲੇ ਪਰਾ ਰੂਪ ਵਿਚ ਸਥਾਪਤ ਇਹ  ਅਖਰੀ ਬਾਣੀ ਦੇ ਰੂਪ ਵਿਚ ਪ੍ਰਗਟ ਹੋਣ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ।  ਇਸ ਦਾ ਰੰਗ ਰੂਪ ਨਹੀਂ ਹੁੰਦਾ ਪਰ ਇਹ ਜੋਤਿ ਦਾ ਪਹਿਲਾ ਰੂਪ ਹੈ। ਸ਼ਬਦ ਜਾਂ ਵਿਚਾਰ ਦੀ ਇਸ ਤੋਂ ਅਗਲੀ ਅਵਸਥਾ ਦਾ ਸਥਾਨ ਪਸ਼ਯੰਤੀ ਹੈ ਜਦੋਂ ਸ਼ਬਦ ਅਨਹਦ ਰੂਪ ਵਿਚ ਪ੍ਰਗਟ ਹੁੰਦਾ ਹੈ। ਉੱਚ ਅਵਸਥਾ ਤੇ ਪਹੁੰਚੀਆਂ ਰੱਬੀ ਰੂਹਾਂ ਨੂੰ ਆਪਸੀ ਵਾਰਤਾਲਾਪ ਵਿਚ ਅੱਖਰਾਂ ਜਾਂ  ਵਿਆਕਰਣ ਦੀ ਹੰਦ ਬੰਦੀ ਰੁਕਾਵਟ ਨਹੀਂ ਬਣਦੀ। ਇਹ ਵਿਣੁ ਬੋਲਿਆਂ ਸਭ ਕਿਛ ਜਾਣਦਾ ਵਾਲੀ ਅਵਸਥਾ ਦਾ ਜ਼ਿਕਰ ਹੈ।  ਜਿਵੇਂ ਕਿਸੇ ਪਰਾਜੈਕਟ ਜਾਂ ਈਜਾਦ ਬਾਰੇ ਕੋਈ ਸੋਚਦਾ ਹੈ ਤਾਂ ਉਸ ਸਮੇਂ ਉਸ ਕੋਲ ਕੇਵਲ ਵਿਚਾਰ ਹੁੰਦੇ ਹਨ ਜਿਸ ਦੀ ਕੋਈ ਸ਼ਬਦਾਵਲੀ ਨਹੀਂ ਹੁੰਦੀ।  ਇਹ ਪਹਿਲੀ ਅਵਸਥਾ ਹੈ।
ਸ਼ਬਦ ਦੇ ਇਸ ਸਫ਼ਰ ਦਾ ਅਗਲਾ ਮੁਕਾਮ ਮਧਮਾ ਹੈ ਜਦੋਂ ਇਹ ਕੰਠ ਦੇ ਕਰੀਬ ਹੁੰਦੀ ਹੈ। ਅੱਖਰ ਹਾਲੇ ਵੀ ਨਹੀਂ ਮਿਲੇ ਪਰ ਵਿਚਾਰ ਸਪਸ਼ਟ ਹੋ ਚੁਕੇ ਹੁੰਦੇ ਹਨ ਤੇ ਪ੍ਰਗਟ ਹੋਣ ਦੀ ਹਾਲਤ ਵਿਚ ਹਨ। ਇਸ ਤੋਂ ਬਾਅਦ ਆਖਰੀ ਪੜਾਅ ਤੇ ਕੰਠ ਚੋਂ ਮੁੰਹ ਰਾਹੀਂ ਬੈਖਰੀ ਰੂਪ ਵਿਚ ਪ੍ਰਗਟ ਹੁੰਦੇ ਹਨ। ਗੁਰੂ ਨਾਨਕ ਸਾਹਿਬ ਦੇ ਸਰੀਰ ਵਿਚ ਇਹ 'ਸ਼ਬਦ ਗੁਰ'ੂ ਪਰਾ, ਪਸ਼ੰਤੀ ਅਤੇ  ਮਧਮਾ ਰੂਪ ਵਿਚ ਹੁੰਦਾ ਹੋਇਆ ਬੈਖਰੀ ਰੂਪ ਵਿਚ 'ਸ਼ਬਦ ਗੁਰੂ' ਦੇ ਰਾਹੀਂ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਦਾ ਸਰੀਰ ਵੀ ਗੁਰੂ  ਸੀ ਅਤੇ ਇਹ ਸ਼ਬਦ ਵੀ 'ਸ਼ਬਦ ਗੁਰ'ੂ ਹੋ ਕੇ ਪ੍ਰਗਟ ਹੋਇਆ।  ਕੋਈ ਵੀ ਦੇਹ ਧਾਰੀ ਜਦੋਂ ਉਹ ਸ਼ਬਦ ਗੁਰੂ ਦਾ ਉਚਾਰਣ ਕਰਦਾ ਹੈ ਤਾਂ ਉਹ ਸ਼ਬਦ ਤਾਂ 'ਸ਼ਬਦ ਗੁਰ'ੂ ਹੋਏ ਗਾ ਪਰ ਉਸ ਵਿਅਕਤੀ ਦਾ ਸਰੀਰ ਗੁਰੂ ਨਹੀਂ ਹੈ। ਇਸ ਦੇ ਵਿਪਰੀਤ ਪ੍ਰਚਾਰ ਕਰਣ ਵਾਲਾ ਬਹੁਰੂਪੀਆਂ ਜਾਂ ਪਖੰਡੀ ਹੀ ਕਿਹਾ ਜਾਏਗਾ।  ਪੁਰਾਣੇ ਸਮੇਂ ਵਿਚ ਸਾਧੂ ਆਪਣੇ ਚੇਲਿਆਂ ਨੂੰ ਉਚਿਸ਼ਟ ਜਾਂ ਜੂਠੀ ਵਸਤੂ ਦਿੰਦੇ ਸਨ। ਭਾਈ ਗੁਰਦਾਸ ਜੀ ਦਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਮਹਾਨ ਉਚਿਸ਼ਟ ਆਪਣੇ ਮੁਖਾਰ ਬਿੰਦ 'ਚੋਂ  ਕੱਢ ਕੇ ਬਾਣੀ ਰੂਪ ਵਿਚ ਗੁਰਸਿਖਾਂ ਦੇ ਮੁੰਹ ਵਿਚ ਪਾਈ ਹੈ।  1430 ਪੰਨਿਆਂ ਦੇ ਇਸ ਪਾਵਨ ਗ੍ਰੰਥ ਵਿਚ ਪਰੋਸੇ ਇਸ ਪ੍ਰਸ਼ਾਦ, ਭੋਜਨ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਵਿਚ ਕਰ ਦਿੱਤਾ ਹੈ। ਜਿਵੇਂ ਪ੍ਰਸ਼ਾਦ ਦਾ ਕੋਈ ਹਿੱਸਾ ਤਜਿਆ ਨਹੀਂ ਜਾ ਸਕਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਜਿਸ ਨੂੰ ਗੁਰ ਪਰਮੇਸਰ ਮੰਨ ਕੇ ਨਮਸਕਾਰ ਕੀਤੀ ਜਾਂਦੀ ਹੈ, ਸਿਜਦਾ ਕੀਤਾ ਜਾਂਦਾ ਹੈ ਉਹ ਹੈ,
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ £
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ £
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ £
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ £
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ £1£ (1429)
ਗੁਰਸਿੱਖਾਂ ਲਈ ਤਾਂ ਸੰਤ ਨਿਹਾਲ ਸਿੰਘ ਜੀ ਦੇ ਲਫ਼ਜ਼ਾਂ ਵਿਚ ਇਹੋ ਕਿਹਾ ਬਣਦਾ ਹੈ,
ਕਾਹੂੰ ਕੋ ਭਰੋਸੋ ਹੈ ਜਮੀਨ ਕੇ ਜਮਾਨੇ ਬੀਚ, ਕਾਹੂੰ ਕੋ ਭਰੋਸੋ ਜੋਰ ਚਾਕਰੀ ਜਹਾਜ ਪੈ £
ਕਾਹੂੰ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂੰ ਕੋ ਭਰੋਸੋ ਹੈ ਕੁਟੰਬੀ ਕਰੈਂ ਕਾਜ ਪੈ£
ਕਾਹੂੰ ਕੋ ਭਰੋਸੋ ਦੇਵਵਾਨੀ ਅਰੁ ਪਾਰਸੀ ਕੋ, ਕਾਹੂੰ ਕੋ ਭਰੋਸੋ ਸੰਤਗੀਰੀ ਕੀ ਮਿਜਾਜ ਪੈ £
ਕਾਹੂੰ ਕੋ ਭਰੋਸੋ ਚਾਰੂ ਚਾਤੁਰੀ ਚਲਾਕੀ ਚੋਖ, ਮੋਕੋ ਤੋ ਭਰੋਸੋ ਏਕ ਗ੍ਰੰਥ ਮਹਾਰਾਜ  ਪੈ £
ਗੁਰਚਰਨਜੀਤ ਸਿੰਘ

No comments:

Post a Comment