ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵਲੋਂ ਸਵਰਗਵਾਸੀ ਸ੍ਰ: ਸਿੰਧਰਾ ਜੀ ਨੂੰ ਸਮਰਪਿਤ ਸਰਥਾਂਜਲੀ ਸਮਾਰੋਹ ਬੇਹੱਦ ਸਫਲ ਰਿਹਾ।
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵਲੋਂ ਸਵਰਗਵਾਸੀ ਸ੍ਰ: ਸਿੰਧਰਾ ਜੀ ਨੂੰ ਸਮਰਪਿਤ ਸਰਥਾਂਜਲੀ ਸਮਾਰੋਹ ਬੇਹੱਦ ਸਫਲ ਰਿਹਾ।
ਬੱਚੀ ਹਰਪ੍ਰੀਤ ਕੌਰ ਤੇ ਕਾਕਾ ਪ੍ਰਬਪ੍ਰੀਤ ਸਿੰਘ ਅਤੇ ਭਾਈ ਕੁਲਵੰਤ ਸਿੰਘ ਦੇ ਰਾਗੀ ਜਥੇਆਂ ਨੇ ਰਸ ਭਿੰਨਾ ਕੀਰਤਨ ਕਰਕੇ ਸਰਥਾਂਜਲੀ ਸਮਾਰੋਹ ਦੀ ਸ਼ੁਰੂਆਤ ਕੀਤੀ। ਸ੍ਰ:ਸਰਬਜੋਤ ਸਿੰਘ ਸਵਧੀ, ਸ੍ਰ:ਸੁਖਦੇਵ ਸਿੰਘ ਬੈਨੀਵਾਲ, ਸ੍ਰ:ਕੁਲਦੀਪ ਸਿੰਘ ਢੀਂਡਸਾ, ਸ੍ਰ:ਪਰਮਜੀਤ ਸਿੰਘ ਸੇਖੋਂ ਦਾਖਾ, ਸ੍ਰ:ਅਮੋਲਕ ਸਿੰਘ ਗਾਖਲ, ਸ੍ਰ:ਬਲਬੀਰ ਸਿੰਘ ਭਾਟੀਆ, ਸ੍ਰ:ਤਰਲੋਚਨ ਸਿੰਘ ਦੁਪਾਲਪੁਰ, ਸ੍ਰ:ਗੁਰਮੀਤ ਸਿੰਘ ਬਰਸਾਲ, ਡਾ:ਆਲਾ ਸਿੰਘ, ਸ੍ਰ:ਝਿਰਮਲ ਸਿੰਘ ਅਜਨਾਲਾ, ਸ੍ਰ: ਸੁਦੇਸ਼ ਸਿੰਘ ਅਟਵਾਲ, ਸ੍ਰ:ਜਸਵੀਰ ਸਿੰਘ ਤੱਖਰ, ਸ੍ਰ:ਜਤਿੰਦਰ ਸਿੰਘ ਦੁਗਲ, ਸ੍ਰ:ਅਵਤਾਰ ਸਿੰਘ ਮਿਸ਼ਨਰੀ, ਸ੍ਰ:ਮਨਜੀਤ ਸਿੰਘ ਛੀਨਾ, ਸ੍ਰ:ਸੁਖਵਿੰਦਰ ਸਿੰਘ ਗੋਗੀ, ਸ੍ਰ:ਚਰਨਜੀਤ ਸਿੰਘ ਪੰਨੂ, ਸ੍ਰ:ਗੁਰਦਿਆਲ ਸਿੰਘ ਨੂਰਪੁਰੀ, ਸ੍ਰ:ਤਰਸੇਮ ਸਿੰਘ ਸੁਮਨ, ਬੀਬੀ ਗੁਰਦੇਵ ਕੌਰ ਆਦਿ ਸਖਸ਼ੀਅਤਾਂ ਨੇ ਸਵਰਗਵਾਸੀ ਸ੍ਰ:ਚਰਨ ਸਿੰਘ ਸਿੰਧਰਾ ਜੀ ਦੀ ਨਿਘੀ ਤੇ ਮਿਠੀ ਯਾਦ ਨੂੰ ਸਮਰਪਿਤ ਸਰਥਾਂਜਲੀ ਰੂਪ ਚ ਵਿਚਾਰਾਂ ਦੀ ਸਾਂਝ ਪਾਈ ਅਤੇ ਸ੍ਰ:ਚਰਨ ਸਿੰਘ ਸਿੰਧਰਾ ਜੀ ਦੇ ਅਮਰੀਕਾ ਨਿਵਾਸੀ ਸਪੁੱਤਰ ਸ੍ਰ:ਨਵਜੋਤ ਸਿੰਘ ਸਿੰਧਰਾ ਨੂੰ ਸਾਰਿਆਂ ਨੇ ਹੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵਲੋਂ ਸਵਰਗਵਾਸੀ ਸ੍ਰ:ਚਰਨ ਸਿੰਘ ਸਿੰਧਰਾ ਜੀ ਦੀ ਹਰ ਸਾਲ ਬਰਸੀ ਮਨਾਉਣ ਦਾ ਅਤੇ ਉਹਨਾਂ ਦੇ ਲਿੱਖੇ ਡਰਾਮੇਆਂ ਨੂੰ ਕਰਮਵਾਰ ਖੇਲਣ ਦਾ ਐਲਾਨ ਕੀਤਾ। ਸਮੇਂ ਦੀ ਘਾਟ ਕਾਰਨ ਜਿਹੜੀਆਂ ਸਖਸ਼ੀਅਤਾਂ ਨੂੰ ਬੋਲਣ ਲਈ ਸਮਾਂ ਨਹੀਂ ਮਿਲ ਸਕੇਆ ਅਸੀਂ ਉਹਨਾਂ ਤੋਂ ਬੜੀ ਨਿਮਰਤਾ ਸਹਿਤ ਖਿਮਾ ਦੀ ਯਾਚਨਾ ਚਾਹੁੰਦੇ ਹਾਂ।
ਜਾਰੀ ਕਰਤਾ
ਬਿਉਰੋ
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
510-774-5909, 510-676-4440
No comments:
Post a Comment