Monday, June 9, 2014

ਖਾੜਕੂਵਾਦ ਦੇ ਦੌਰ ਨੂੰ ਫਿਰ ਤੋਂ ਹਾਕਾਂ ਮਾਰ ਕੇ ਬੁਲਾਉਂਦੇ ਸ਼ਿਵ ਸੈਨੀਏ

ਖਾੜਕੂਵਾਦ ਦੇ ਦੌਰ ਨੂੰ ਫਿਰ ਤੋਂ ਹਾਕਾਂ ਮਾਰ ਕੇ ਬੁਲਾਉਂਦੇ ਸ਼ਿਵ ਸੈਨੀਏ
ਖਾੜਕੂਵਾਦ ਦੇ ਦੌਰ ਨੂੰ ਫਿਰ ਤੋਂ ਹਾਕਾਂ ਮਾਰ ਕੇ ਬੁਲਾਉਂਦੇ ਸ਼ਿਵ ਸੈਨੀਏ


ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਨੂੰ ਯਾਦ ਕਰ ਕੇ ਲੰਮੇ ਲੰਮੇ ਵੈਣ ਪਾਉਣ ਵਾਲ਼ੇ ਹਿੰਦੂ ਹੁਣ ਧਿਆਨ ਨਾਲ਼ ਵੇਖਣ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਪੋਸਟਰ ਸਾੜ ਕੇ ਇਹ ਹਿੰਦੂ ਸ਼ਿਵ ਸੈਨਾ ਵਾਲ਼ੇ ਕੀ ਪੰਜਾਬ ਵਿੱਚ ਫਿਰ ਖਾੜਕੂਵਾਦ ਦੇ ਦੌਰ ਨੂੰ ਹਾਕਾਂ ਮਾਰ ਮਾਰ ਕੇ ਨਹੀਂ ਬੁਲਾ ਰਹੇ ? ਇਹ ਚੰਗੀ ਤਰ੍ਹਾਂ ਯਾਦ ਰੱਖਿਆ ਜਾਵੇ ਕਿ ਸਿੱਖਾਂ ਨੇ ਹੱਥਾਂ ਵਿੱਚ ਵੰਗਾਂ ਨਹੀਂ ਪਾਈਆਂ ਹੋਈਆਂ, ਜੋ ਕਿ ਇਸ ਤਰ੍ਹਾਂ ਦੀਆਂ ਸਿੱਖਾਂ ਦੀ ਗ਼ੈਰਤ ਨੂੰ ਲਲਕਾਰਨ ਵਾਲ਼ੀਆਂ ਘਟਨਾਵਾਂ ਨੂੰ ਚੁੱਪ ਕਰ ਕੇ ਵੇਖਦੇ ਰਹਿਣਗੇ। ਸਿੱਖ ਚਾਹੁੰਦੇ ਹਨ ਕਿ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ, ਪਰ ਜੇਕਰ ਕੋਈ ਜਾਣ-ਬੁੱਝ ਕੇ ਸਿੱਖਾਂ ਦੀ ਹਿੱਕ 'ਚ ਸੰਗੀਨਾਂ ਚੋਭ ਚੋਭ ਕੇ ਛੇੜੇਗਾ, ਤਾਂ ਇਸ ਦੇ ਸਿੱਟੇ ਖ਼ਤਰਨਾਕ ਨਿਕਲ਼ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੀਆਂ ਪੁਲੀਸ ਫ਼ੋਰਸਾਂ, ਜੋ ਕਿ ਸ਼ਾਂਤਮਈ ਸਿੱਖ ਨੌਜਵਾਨਾਂ ਦੀਆਂ ਹਿੱਕਾਂ 'ਚ ਗੋਲ਼ੀਆਂ ਮਾਰਨ ਲਈ ਹਰ ਵੇਲ਼ੇ ਤਿਆਰ ਰੱਖੀਆਂ ਗਈਆਂ ਹਨ, ਓਹੀ ਪੁਲੀਸ ਫ਼ੋਰਸਾਂ ਇਹਨਾਂ ਸ਼ਿਵ ਸੈਨੀਆਂ ਦੀਆਂ ਸੁਰੱਖਿਆ ਗਾਰਦਾਂ ਬਣ ਕੇ ਇਹਨਾਂ ਦੇ ਨਾਲ਼ ਰਹਿੰਦੀਆਂ ਹਨ। ਹਾਲਾਤ ਚਿਤਾਵਨੀ ਦੇ ਰਹੇ ਹਨ ਕਿ ਜੇਕਰ ਸਰਕਾਰ ਨੇ ਇਹਨਾਂ ਸ਼ਿਵ ਸੈਨੀਆਂ ਨੂੰ ਨਕੇਲ ਨਾ ਪਾਈ ਤਾਂ ਪੰਜਾਬ ਦੇ ਹਾਲਾਤ ਫਿਰ ਹਿੰਸਕ ਹੋ ਸਕਦੇ ਹਨ। ਕੀ ਪੰਜਾਬ ਸਰਕਾਰ ਸਮੇਂ ਦੀ ਚਿਤਾਵਨੀ ਸੁਣ ਰਹੀ ਹੈ ?
ਬਲਜੀਤ ਸਿੰਘ ਖ਼ਾਲਸਾ
ਮੁੱਖ ਸੰਪਾਦਕ 'ਵੰਗਾਰ'

No comments:

Post a Comment