ਸਿੱਖ ਰਾਜ (ਖਾਲਸਤਾਨ) ਦੀ ਪ੍ਰਾਪਤੀ ਲਈ ਸਿੱੱਖ ਕੌਮ ਸਦੀਆਂ ਤੋਂ ਸੰਘਰਸ਼ ਕਰਦੀ ਆ ਰਹੀ ਹੈ।
ਹਿੰਦੋਸਤਾਨ ਅਤੇ ਪਾਕਸਤਾਨ ਦੇ ਦਰਮਿਆਨ ਖਾਲਸਤਾਨ ਬਹੁਤ ਜਲਦ ਬਣੇਗਾ। ਦਲ ਖਾਲਸਾ ਅਲਾਇੰਸ
ਸਿੱਖ ਰਾਜ (ਖਾਲਸਤਾਨ) ਦੀ ਪ੍ਰਾਪਤੀ ਲਈ ਸਿੱੱਖ ਕੌਮ ਸਦੀਆਂ ਤੋਂ ਸੰਘਰਸ਼ ਕਰਦੀ ਆ ਰਹੀ ਹੈ।
ਹਿੰਦੋਸਤਾਨ ਅਤੇ ਪਾਕਸਤਾਨ ਦੇ ਦਰਮਿਆਨ ਖਾਲਸਤਾਨ ਬਹੁਤ ਜਲਦ ਬਣੇਗਾ। ਦਲ ਖਾਲਸਾ ਅਲਾਇੰਸ
ਇਤਿਹਾਸ ਵਿਚ ਵਾਪਰੀਆਂ ਕੁੱਝ ਘਟਨਾਵਾਂ ਨੂੰ ਵਿਸਥਾਰ ਨਾਲ ਪੜ੍ਹੇ ਬਿਨਾਂ ਵਰਤਮਾਨ ਪ੍ਰਸਤਿਥੀਆਂ ਨੂੰ ਸਮਝਣਾ ਬੜਾ ਹੀ ਜ਼ੋਖ਼ਮ ਭਰਿਆ ਕੰਮ ਹੈ। ਇਸੇ ਕਾਰਣ ਹੀ ਅੱਜ ਬਹੁਤ ਸਾਰੇ ਲੋਕੀਂ ਜਿਨ੍ਹਾਂ ਵਿਚ ਸਿਰਫ਼ ਕੁਰਸੀ ਨੂੰ ਪਿਆਰ ਕਰਨ ਵਾਲੇ ਸਿੱਖ ਲੀਡਰ ਅਤੇ ਦਿਮਾਗੋਂ ਪੈਦਲ ਕੁੱਝ ਕੁ ਕੱਟੜਵਾਦੀ ਹਿੰਦੂ ਜਥੇਬੰਦੀਆਂ ਅਤੇ ਸੇਵਾਦਾਰਾਂ ਤੋਂ ਹਾਕਮ ਬਣ ਬੈਠੇ ਅਫ਼ਸਰ ਵੀ ਸ਼ਾਮਿਲ ਹਨ। ਉਨ੍ਹਾਂ ਦੀ ਨਜ਼ਰ ਵਿਚ ਆਜ਼ਾਦੀ ਮੰਗਣ ਵਾਲਾ ਹਰ ਸਿੱਖ ਖ਼ਾਸ ਕਰਕੇ ਸ. ਸਿਮਰਨਜੀਤ ਸਿੰਘ ਮਾਨ ਇੱਕ ਖੂਨਖ਼ਾਰ, ਖ਼ਤਰਨਾਕ, ਨਫ਼ਰਤ ਭਰਿਆ, ਕੱਟੜਵਾਦੀ ਦੇਸ਼ ਧਰੋਹੀ ਆਗੂ ਨਜ਼ਰ ਆਉਣ ਲੱਗ ਪੈਂਦਾ ਹੈ। ਜਿਨੀ ਦੇਰ ਵਰਤਮਾਨ ਸਮੇਂ ਦੇ ਹਲਾਤਾਂ ਨੂੰ ਬੀਤੇਂ ਦੀ ਕਸਵੱਟੀ ਤੇ ਲਾ ਕੇ ਬਿਬੇਕ ਬੁੱਧ ਦੀ ਐਨਕ ਨਾਲ ਪਰਖ਼ ਨਾ ਕਰ ਲਈ ਜਾਵੇ, ਕਿਸੇ ਨਤੀਜੇ ’ਤੇ ਪਹੁੰਚਣਾ ਇੱਕ ਪਿਗਲੇ ਵਿਆਕਤੀ ਦੇ ਪਹਾੜ ਚੜ੍ਹਨ ਦੇ ਤੁੱਲ ਹੁੰਦਾ ਹੈ।
ਅੱਜ 04 ਜੁਲਾਈ 2014 ਦਾ ਦਿਨ ਇਤਿਹਾਸ ਦੇ ਝਰੋਖ਼ੇ ਵਿਚੋਂ ਵੱਡੇਰਿਆਂ ਦੇ ਕੁੱਝ ਉਨ੍ਹਾਂ ਯਤਨਾਂ ਦੇ ਪ੍ਰਤੱਖ ਦਰਸ਼ਨ ਕਰਵਾਉਂਦਾ ਹੈ, ਜਿਨ੍ਹਾਂ ਨੂੰ ਲੈ ਕੇ ਸ. ਸਿਮਰਨਜੀਤ ਸਿੰਘ ਮਾਨ ਜਾਂ ਪੋਟਿਆਂ ਤੇ ਗਿਣੇ ਜਾਣ ਵਾਲੇ ਕੁੱਝ ਹੋਰ ਆਗੂ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੇ ਰਾਹ ਤੁਰੇ ਹੋਏ ਹਨ।
ਆਜ਼ਾਦੀ ਅੱਜ ਨਹੀਂ! ਸਿੱਖ ਕੌਮ ਆਰੰਭ ਕਾਲ ਤੋਂ ਹੀ ਮੰਗ ਰਹੀ ਹੈ। ਸਿੱਖ ਕੌਮ ਜਿਸਦਾ ਜਨਮ ਸਦੀਆਂ ਦੀ ਗ਼ੁਲਾਮੀ ਵਿਰੁੱਧ, ਮਨੁੱਖੀ ਹੱਕਾਂ ਦੀ ਸਲਾਮਤੀ ਲਈ ਅਤੇ ਹਰ ਬਸ਼ਰ ਨੂੰ ਆਜ਼ਾਦੀ ਦਾ ਬੁਨਿਆਦੀ ਹੱਕ ਦਿਵਾਉਣ ਲਈ ਰੂਹਾਨੀ ਰੂਹਾਂ ਵਲੋਂ ਸਰਬਤ ਦੇ ਭਲੇ ਵਾਸਤੇ ਕੀਤੇ ਲੰਮੇਂ ਤੇ ਅਮੁੱਕ ਸੰਘਰਸ਼ ਵਿਚੋਂ ਹੋਇਆ ਹੈ। ਲੇਕਿਨ ਅੱਜ ਕੱਲ ਸਿੱਖ ਵਿਰੋਧੀ ਸਾਜ਼ਿਸ਼ਾਂ ਅਤੇ ਹਿੰਦੋਸਤਾਨੀ ਮੀਡੀਏ ਨੇ ਸਿੱਖਾਂ ਦਾ ਚਿਹਰਾ ਲੜਾਕੂ ਅਤੇ ਭੈਅ-ਭੀਤ ਕਰ ਦੇਣ ਵਾਲਾ ਬਣਾਕੇ ਪੇਸ਼ ਕਰ ਦਿੱਤਾ ਹੈ। ਇਹ ਧਾਰਨਾ ਵਿਰੋਧੀਆਂ ਦੇ ਮਨ ਵਿਚ ਤਾਂ ਪੱਕੇ ਤੌਰ ’ਤੇ ਬਣਾ ਦਿੱਤੀ ਗਈ ਹੈ। ਸਗੋਂ ਕੁੱਝ ਭੁਲੜ ਸਿੱਖ ਪਿਛੋਕੜ ਵੱਲ ਝਾਤ ਮਾਰੇ ਤੋਂ ਬਿਨਾਂ ਕਹਿ ਦਿੰਦੇ ਹਨ ਕਿ ‘‘ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ’’ ਅਤੇ ਨਾ ਹੀ ਇਹ ਕੌਮ ਰਾਜ ਕਰਨ ਵਾਸਤੇ ਸਾਜ਼ੀ ਗਈ ਸੀ। ਸਿੱਖ ਤਾਂ ਕੇਵਲ ਲੜਨ-ਭਿੜਨ ਲਈ ਹੀ ਪੈਦਾ ਹੋਏ ਹਨ। ਕੱਟੜਵਾਦੀ ਹਿੰਦੂ ਮੀਡੀਆ ਇਥੋਂ ਤੱਕ ਵੀ ਪ੍ਰਚਾਰ ਕਰ ਰਿਹਾ ਹੈ ਕਿ ਸਿੱਖ ਤਾਂ ਕੇਵਲ ਹਿੰਦੂ ਧਰਮ ਦੀ ਰਾਖ਼ੀ ਲਈ ਹਿੰਦੂਆਂ ਵਿਚੋਂ ਪੈਦਾ ਕੀਤੀ ਇੱਕ ਜੰਗੀ ਫ਼ੌਜ ਸੀ ਅਤੇ ਅੱਜ ਦੇ ਤਕਨੀਕੀ ਯੁੱਗ ਵਿਚ ਇਸ ਦੀ ਨਾ ਤਾਂ ਕੋਈ ਅਹਿਮੀਅਤ ਹੈ ਅਤੇ ਨਾ ਹੀ ਜ਼ਰੂਰਤ ਰਹਿ ਗਈ। ਸਿੱਖ ਗੁਰੂ ਸਾਹਿਬ ਨੂੰ ਕੇਵਲ ਧਾਰਮਿਕ ਆਗੂ ਕਹਿਕੇ ਗੁਰੂ ਸਾਹਿਬ ਦੀ ਸਾਰੀ ਘਾਲ ਕਮਾਈ ਨੂੰ ਮਿੱਟੀ ਵਿਚ ਮਿਲਾਉਣ ਦਾ ਯਤਨ ਹੋ ਰਿਹਾ ਹੈ। ਜਦੋਂਕਿ ਗੁਰੂ ਨਾਨਕ ਦੇਵ ਜੀ ਦੀ ਬਾਬਰ ਦੇ ਜ਼ੁਲਮ ਵਿਰੁੱਧ ਪਹਿਲੀ ਆਵਾਜ਼ ਰੂਹਾਨੀ ਸ਼ਬਦਾਂ ਵਿਚ ਰਾਜਨੀਤਿਕ ਬਗ਼ਾਵਤ ਦਾ ਇਕ ਇਨਕਲਾਬੀ ਪੈਗ਼ਾਮ ਸੀ। ਇਸ ਤੋਂ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਅਧੀਨ ਇੱਕ ਅਜਿਹਾ ਰਾਜ ਪ੍ਰਬੰਧ ਕਾਇਮ ਕਰਨ ਲਈ, ਜਿਸ ਵਿਚ ਸਰਬੱਤ ਦਾ ਭਲਾ ਬਰਾਬਰੀ, ਨਿਆਂ ਅਤੇ ਧਾਰਮਿਕ ਆਜ਼ਾਦੀ ਦਾ ਸੰਕਲਪ ਸੀ, ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ 1699 ਈਸਵੀ ਦੀ ਵਿਸਾਖ਼ੀ ਦੇ ਦਿਨ ਖ਼ਾਲਸਾ ਕੌਮ (ਸਿੱਖ ਕੌਮ) ਦੀ ਸਿਰਜਣਾਂ ਕੀਤੀ। ਕੋਈ ਸ਼ੱਕ ਨਹੀਂ ਗੁਰੂ ਸਾਹਿਬ ਦੇ ਬਹੁਤ ਹਿੰਦੂ ਅਤੇ ਮੁਸਲਿਮ ਘਰਾਣਿਆਂ ਨਾਲ ਗੁਰੂ ਨਾਨਕ ਪਾਤਸ਼ਾਹਿ ਦੇ ਵੇਲੇ ਤੋਂ ਗੂੜੇ ਰਿਸ਼ਤੇ ਵੀ ਰਹੇ ਅਤੇ ਕੁੱਝ ਸਿਧਾਂਤਕ ਵਿਰੋਧ ਨੂੰ ਲੈ ਕੇ ਜ਼ਬਰਦਸਤ ਟਾਕਰੇ ਵੀ ਹੋਏ। ਇਥੇ ਇਹ ਸਮਝਣਾ ਵੀ ਅਤਿ ਜ਼ਰੂਰੀ ਹੈ ਕਿ ਗੁਰੂ ਨਾਨਕ ਪਾਤਸ਼ਾਹਿ ਦੇ ਦਸ ਰੂਪਾਂ ਵਿਚੋਂ ਸਿਰਫ਼ 6ਵੇਂ ਜਾਂ 10ਵੇਂ ਨਾਨਕ ਨੇ ਜੰਗਾਂ ਲੜੀਆਂ ਹਨ। ਲੇਕਿਨ ਇੱਕ ਵੀ ਜੰਗ ਵਿਚ ਇਤਿਹਾਸ 6ਵੇਂ ਜਾਂ 10ਵੇਂ ਪਾਤਸ਼ਾਹਿ ਨੂੰ ਹਮਲਾਵਾਰ ਨਹੀਂ ਲਿਖ਼ਦਾ? ਗੁਰੂ ਸਾਹਿਬ ਨੇ ਹਮਲਿਆਂ ਦਾ ਸਿਧਾਂਤਕ ਤਰੀਕੇ ਨਾਲ ਮੂੰਹ ਤੋੜ ਜਵਾਬ ਜ਼ਰੂਰ ਦਿੱਤਾ ਹੈ। ਪ੍ਰੰਤੂ ਕਦੇ ਹਮਲਾਵਰ ਨਹੀਂ ਹੋਏ। ਗੁਰੂ ਸਾਹਿਬਾਨ ਨਾਲ ਹੋਈਆਂ ਜੰਗਾਂ ਵਿਚ ਬਹੁਤੇ ਥਾਈਂ ਹਿੰਦੂ ਤੇ ਮੁਸਲਮਾਨ ਇਕੱਠੇ ਹੋ ਕੇ ਹਮਲਾਵਰ ਹੁੰਦੇ ਰਹੇ ਹਨ ਅਤੇ ਕੁੱਝ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸਮਝਣ ਵਾਲੇ ਹਿੰਦੂ ਮੁਸਲਮਾਨ ਸਾਥ ਵੀ ਦਿੰਦੇ ਰਹੇ। ਪਰ ਗੁਰੂ ਸਾਹਿਬ ਨੇ ਨਾ ਕਦੇ ਕਿਸੇ ਕੌਮ ਨਾਲ ਨਫ਼ਰਤ ਕੀਤੀ ਅਤੇ ਨਾ ਹੀ ਕਿਸੇ ਜਾਤ ਬਰਾਦਰੀ ਨੂੰ ਦੁਰਕਾਰਿਆ ਹੈ।
ਇਤਿਹਾਸਕਾਰਾਂ ਅਨੁਸਾਰ ਉਸ ਸਮੇਂ ਦੀ ਹਕੂਮਤ ਅਤੇ ਸਿੱਖ ਵਿਰੋਧੀ ਢਾਂਚੇ ਨੇ ਕੁੱਝ ਕਮਜ਼ੋਰ ਅਤੇ ਪਤਲੀ ਸੋਚ ਵਾਲੇ ਸਿੱਖਾਂ ਦੇ ਮਨਾਂ ਅੰਦਰ ਇਹ ਗੱਲ ਜਚਾ ਦਿੱਤੀ ਸੀ ਕਿ ਜੰਗਾਂ ਯੁੱਧਾਂ ਦੀ ਬਜਾਇ ਹਕੂਮਤ ਨਾਲ ਰਲਕੇ ਚੱਲਣ ਵਿਚ ਫ਼ਾਇਦਾ ਰਹੇਗਾ, ਜਿਸਦੇ ਫ਼ਲ ਸਰੂਪ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਿੱਖਾਂ ਨੂੰ ਦਿੱਤੀ ਇਹ ਦਲੀਲ ਕਿ ‘‘ਆਉ ਮੈਂ ਗੁਰਦਾਸ ਨੰਗਲ ਗੜ੍ਹੀ ਵਿਚ ਘਿਰਿਆ ਹਕੂਮਤ ਵਿਰੁੱਧ ਧਰਮ ਯੁੱਧ ਲੜ ਰਿਹਾ ਹਾਂ ਤੁਸੀਂ ਮੇਰਾ ਇਸ ਯੁੱਧ ਵਿਚ ਸਾਥ ਦਿਓ ਤਾਂ ਇਹ ਜੰਗ ਸਿੱਖ ਕੌਮ ਦੇ ਇਤਿਹਾਸ ਦਾ ਆਖ਼ਰੀ ਪੰਨਾਂ ਹੋ ਨਿਬੜੇਗੀ’’। ਪਰ ਲਾਲਚੀ ਅਤੇ ਆਲਸੀ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਪੀਲ ਠੁਕਰਾ ਦਿੱਤੀ, ਇਹ ਸਿੱਖਾਂ ਅਤੇ ਹਿੰਦ ਵਾਸੀਆਂ ਦੀ ਬਦਕਿਸਮਤੀ ਸੀ ਕਿ ਪਹਿਲੇ ਸਿੱਖ ਰਾਜ ਦਾ ਅੰਤ 6 ਸਾਲਾਂ ਦੇ ਅੰਦਰ ਹੀ ਹੋ ਗਿਆ ਸੀ। ਇਹ ਸੀ ਉਹ ਪਹਿਲਾਂ ਸਮਾਂ ਜਦੋਂ ਸਿੱਖਾਂ ਨੇ ਆਪਣੀ ਆਜ਼ਾਦ ਸਿੱਖ ਬਾਦਸ਼ਾਹੀ ਨੂੰ ਕਾਇਮ ਕੀਤਾ, ਅਜਾਦੀਂ ਪ੍ਰਾਪਤ ਕੀਤੀ ਅਤੇ ਲੋਕਾਂ ਨੂੰ ਬਿਹਤਰੀ ਵਾਲਾ ਅਜ਼ਾਦ ਰਾਜ ਪ੍ਰਬੰਧ ਦਿੱਤਾ।
ਇਸ ਪਿਛੋਂ ਸਮਾਂ ਬੜਾ ਹੀ ਭਿਆਨਕ ਹੋ ਨਿਬੜਿਆ ਸਿੱਖਾਂ ਲਈ ਘਰਾਂ ਜਾਂ ਪਿੰਡਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ। ਘੋੜਿਆਂ ਦੀਆਂ ਕਾਠੀਆਂ ਘਰ ਅਤੇ ਜੰਗਲ ਬੇਲੇ ਜਾਂ ਛੰਬ ਸਿੱਖਾਂ ਲਈ ਪਿੰਡ ਬਣ ਗਏ, ਇਥੋਂ ਸ਼ੁਰੂ ਹੋਏ ਪੌਣੀ ਸਦੀਂ ਦੇ ਸਫ਼ਰ ਵਿਚ ‘‘ਫਰਖਸ਼ੀਆਂ ਮੀਰਮੰਨੂੰ, ਜਹਾਨ ਖਾਨ, ਨਾਦਰਸ਼ਾਹ, ਅਬਦਾਲੀ’’ ਆਦਿ ਦੇ ਜ਼ੁਲਮਾਂ ਦੀ ਅੱਗ ਦੇ ਸੇਕ ਨੇ ਸਿੱਖਾਂ ਨੂੰ ਲੂਹਕੇ ਰੱਖ ਦਿੱਤਾ। ਦੋ ਘੱਲੂਘਾਰੇ ਕਾਹਨੂੰਵਾਨ ਦੇ ਛੰਬ ਦਾ ਛੋਟਾ ਘੱਲੂਘਾਰਾ ਜਿਸ ਵਿਚ 10 ਤੋਂ 12 ਹਜ਼ਾਰ ਦੇ ਸਿੱਖ ਸ਼ਹੀਦ ਹੋਏ, ਫ਼ਿਰ ਕੁੱਪ ਰੋਹੀੜੇ ਦਾ ਵੱਡਾ ਘੱਲੂਘਾਰਾ ਜਿਸ ਵਿਚ ਲਗਭਗ ਅੱਧੀ ਕੌਮ ਸ਼ਹੀਦ ਹੋ ਗਈ। ਕਦੇ ਅਜਿਹਾ ਮੌਕਾ ਵੀ ਆਇਆ ਜਦੋਂ ਇਤਿਹਾਸਕਾਰ ਸਿੱਖਾਂ ਦੀ ਗਿਣਤੀ 700 ਜਾਂ 800 ਹੀ ਦਰਸਾਉਂਦੇ ਸਨ। ਪਰ ਸਮੇਂ ਸਮੇਂ ਕਲਗੀਧਰ ਦੇ ਸ਼ੇਰ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਭਾਈ ਤਾਰੂ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਅਤੇ ਭਾਈ ਕਪੂਰ ਸਿੰਘ ਵਰਗੇ ਸਿਦਕੀ ਅਤੇ ਮਹਾਂਯੋਧੇ ਸਿੱਖੀ ਦੀ ਨਿਰੰਤਰ ਪਹਿਰੇਦਾਰੀ ਕਰਦੇ ਰਹੇ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਦੂਜੀ ਵਾਰ ਫ਼ਿਰ ਖ਼ਾਲਸਾ ਰਾਜ ਕਾਇਮ ਹੋਇਆ।
ਅਜਿਹੇ ਭਿਆਨਕ ਸਮੇਂ ਵਿਚ ਸਿੱਖ ਇਤਿਹਾਸ ਦਾ ਇਕ ਤਿੱਖਾ ਮੋੜ ਵੀ ਆਇਆ, ਜਦੋਂ ਸਾਰੀ ਕੌਮ ਧੜਿਆਂ ਵਿਚ ਵੰਡੀ ਗਈ, ਬਾਰਾਂ ਮਿਸਲਾਂ ਵਿਚ ਵੰਡੇ ਜਾਣ ਕਰਕੇ ਸਾਰੇ ਸਿੱਖ ਜਰਨੈਲ ਇੱਕ ਦੂਜੇ ਦੀ ਜਾਨ ਦੇ ਵੈਰੀ ਹੋ ਕੇ ਖੁਦ ਆਪਣੀ ਕੌਮ ਦਾ ਪੁੱਜਕੇ ਨੁਕਸਾਨ ਕਰਦੇ ਰਹੇ। ਲੇਕਿਨ ਕੁੱਝ ਸਮਾਂ ਬਾਅਦ ਫ਼ਿਰ ਗੁਰੂ ਦੀ ਰਹਿਮਤ ਹੋਈ ਨਿਸ਼ਾਨਾ ਵਾਲਾ ਦੇ ਮਿਸਲ ਦੇ ਉਦਮ ਨਾਲ ਏਕਤਾ ਦਾ ਮੁੱਢ ਬੱਝ ਗਿਆ ਤੇ ਰਾਣੀ ਸਦਾ ਕੌਰ ਨੇ ਦੁਸ਼ਮਣੀ ਨੂੰ ਰਿਸ਼ਤੇਦਾਰੀ ਦਾ ਰੰਗ ਚਾੜ੍ਹਕੇ ਬਿਖ਼ਰ ਚੁੱਕੀ ਪੰਥਕ ਸ਼ਕਤੀ ਨੂੰ ਇਕੱਤਰ ਕਰਨ ਲਈ ਚੰਗਾ ਰੋਲ ਅਦਾ ਕਰ ਦਿੱਤਾ। 19ਵੀਂ ਸਦੀ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਾਰ ਫ਼ਿਰ ਖ਼ਾਲਸਾ ਰਾਜ ਦੇ ਝੰਡੇ ਸਤਲੁੱਜ ਤੋਂ ਲੈ ਕੇ, ਚੀਨ,ਤਿੱਬਤ ਦੀਆਂ ਸਰਹੱਦਾਂ ਛੂੰਹਦੇ ਜੰਮੂ ਕਸ਼ਮੀਰ ਅਤੇ ਦਰਾ ਖੈਬਰ ਪਾਰ ਕਰਕੇ ਜਮਰੌਦ ਦੇ ਕਿੱਲੇ ਤੱਕ ਝੂਲਣ ਲੱਗ ਪਏ। ਸਿੱਖ ਰਾਜ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਧਾਨ ਮੰਤਰੀ ਤੇ ਖ਼ਜ਼ਾਨਾ ਵਜ਼ੀਰ ਹਿੰਦੂਆਂ ’ਚੋਂ ਨਿਯੁਕਤ ਕਰਕੇ, ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਇੱਕ ਮੁਸਲਮਾਨ ਨੂੰ ਦੇ ਕੇ ਅਤੇ ਜਰਨੈਲਾਂ ਵਿਚ ਸਿੱਖਾਂ ਤੇ ਫਰਾਂਸੀਸੀਆਂ ਨੂੰ ਥਾਂ ਦੇ ਕੇ ਸਰਬਸਾਂਝੀ ਸਰਬੱਤ ਦੇ ਭਲੇ ਵਾਲੀ ਸਰਕਾਰ ਦਾ ਨਮੂਨਾ ਪੇਸ਼ ਕਰ ਦਿੱਤਾ ਸੀ।
ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠਲੇ ਪੰਜ ਦਹਾਕੇ ਦੇ ਸਿੱਖ ਰਾਜ ਵਿਚ ਕਿਸੇ ਇੱਕ ਵੀ ਬੰਦੇ ਨੂੰ ਸਜਾਏ ਮੌਤ ਨਹੀਂ ਹੋਈ ਅਤੇ ਨਾ ਹੀ ਕਿਸੇ ਨਾਲ ਕੋਈ ਧਾਰਮਿਕ ਜਾਂ ਨਸਲੀ ਵਿਤਕਰਾ ਕੀਤੇ ਜਾਣ ਦੀ ਮਾਮੂਲੀ ਜਿਹੀ ਘਟਨਾ ਕਿਤੋਂ ਮਿਲਦੀ ਹੈ, ਇਹ ਰਾਜ ਖ਼ਾਲਸਾ ਰਾਜ ਅਤੇ ਸਰਕਾਰ ਏ ਖ਼ਾਲਸਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਥੇ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਹੋਂਦ ਵਿਚ ਆਉਣ ਤੋਂ ਪੰਜਾਹ ਸਾਲ ਪਹਿਲਾਂ ਬਾਕੀ ਦਾ ਹਿੰਦੋਸਤਾਨ ਅੰਗਰੇਜ਼ਾਂ ਦੀ ਗੁਲਾਮੀ ਨੂੰ ਸਵੀਕਾਰ ਕਰ ਚੁੱਕਿਆ ਸੀ। ਪਰ ਪੂਰੇ ਹਿੰਦੋਸਤਾਨ ਉਪਰ ਪੰਜਾਹ ਸਾਲਾਂ ਤੋਂ ਕਬਜ਼ਾ ਜਮਾਈ ਬੈਠੇ ਅੰਗਰੇਜ਼ਾਂ ਨੂੰ ਸਿੱਖ ਰਾਜ ਤੇ ਕਾਬਜ਼ ਹੋਣ ਲਈ ਪੰਜਾਹ ਸਾਲ ਦੀ ਉਡੀਕ ਕਰਨੀ ਪਈ? ਉਹ ਵੀ ਉਦੋਂ ਸੰਭਵ ਹੋਇਆ ਜਦੋਂ ਲੂਣ ਹਰਾਮੀ ਡੋਗਰਿਆਂ ਨੇ ਗ਼ਦਾਰੀ ਕਰਕੇ ਸ਼ੇਰ-ਏ-ਪੰਜਾਬ ਨੂੰ ਮੌਤ ਦੇ ਮੁਕਾਮ ’ਤੇ ਪਹੁੰਚਾ ਦਿੱਤਾ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿੱਖ ਰਾਜ ਤੇ ਕਬਜ਼ਾ ਕਰ ਲੈਣ ਉਪਰੰਤ ਵੀ ਅੰਗਰੇਜ਼ ਦਾ ਹਿਰਦਾ ਕੰਬ ਰਿਹਾ ਸੀ ਤੇ ਇਸੇ ਕਰਕੇ ਹੀ ਰਾਜ ਪ੍ਰਬੰਧ ਸੰਭਾਲ ਲੈਣ ਤੋਂ ਤੁਰੰਤ ਬਾਅਦ ਗੋਰੀ ਹਕੂਮਤ ਨੂੰ ਇਹ ਐਲਾਨ ਕਰਨਾ ਪਿਆ ਸੀ ਕਿ ਬਾਕੀ ਦੇ ਰਾਜਾਂ ਵਾਗੂੰ ਸਿੱਖ ਰਾਜ ਨੂੰ ਖ਼ਤਮ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਮੁਅੱਤਲ ਕੀਤਾ ਗਿਆ ਹੈ। ਜਦੋਂ ਕੰਵਰ ਦਲੀਪ ਸਿੰਘ ਬਾਲਗ਼ ਭਾਵ 21 ਸਾਲ ਦਾ ਹੋ ਜਾਵੇਗਾ ਤਾਂ ਸਿੱਖ ਰਾਜ ਉਸਦੀ ਅਗਵਾਈ ਵਿਚ ਮੁੜ ਬਹਾਲ ਕਰ ਦਿੱਤਾ ਜਾਵੇਗਾ। ਇਹ ਸੀ ਸਿੱਖਾਂ ਦੀ ਦੂਜੀ ਆਜ਼ਾਦ ਬਾਦਸ਼ਾਹੀ ਜਿਥੇ ਸਿੱਖਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਅਤੇ ਪੰਜਾਹ ਸਾਲ ਹਰ ਧਰਮ, ਜਾਤ ਬਰਾਦਰੀ ਦੇ ਲੋਕਾਂ ਨਾਲ ਅਜ਼ਾਦੀ ਨੂੰ ਬਰਾਬਰ ਵੰਡ ਕੇ ਇਸ ਦਾ ਨਿੱਘ ਮਾਣਿਆ।
ਲੇਕਿਨ ਅਫ਼ਸੋਸ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਤੋਂ ਵੱਧ ਅੰਗਰੇਜ਼ਾਂ ਦੇ ਪਾਲਤੂ ਕੁੱਤੇ ਲੂਣ ਹਰਾਮੀ ਡੋਗਰਿਆਂ ਤੇ ਭਰੋਸਾ ਕਰ ਬੈਠੇ ਤੇ ਇੱਕ ਇੱਕ ਕਰਕੇ ਸਿੱਖ ਜਰਨੈਲ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੁੰਦੇ ਗਏ। ਸ. ਸ਼ਾਮ ਸਿੰਘ ਅਟਾਰੀ ਮਹਾਨ ਸਿੱਖ ਜਰਨੈਲ ਸ਼ੇਰ-ਏ-ਪੰਜਾਬ ਦਾ ਕੁੜਮ ਹੋਣ ਦੇ ਬਾਵਜੂਦ ਵੀ ਜਦੋਂ ਮਹਾਰਜੇ ਨੂੰ ਡੋਗਰਿਆਂ ਦੀ ਚਾਲਾਂ ਪ੍ਰਤੀ ਸੁਚੇਤ ਕਰਦਾ ਕਰਦਾ ਬੇਵੱਸ ਹੋ ਗਿਆ ਤਾਂ ਆਖ਼ਿਰ ਰੋਸ ਵਜੋਂ ਆਪਣੇ ਘਰ ਪਰਤ ਆਇਆ ਸੀ। ਲੇਕਿਨ ਫ਼ਿਰ ਵੀ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਆਖ਼ਰੀ ਲੜਾਈ ਵਿਚ ਜਾਨ ਦੀ ਬਾਜ਼ੀ ਲਗਾ ਗਿਆ। ਸਿੱਖ ਰਾਜ ਦਾ ਇੱਕ ਵਾਰੀ ਫ਼ਿਰ ਅੰਤ ਹੋ ਗਿਆ।
ਕੁੱਝ ਸਮਾਂ ਫ਼ਿਰ ਤੂਫ਼ਾਨ ਆਉਣ ਤੋਂ ਪਹਿਲਾਂ ਆਉਣ ਵਾਲੀ ਚੁੱਪ ਰਹੀ। ਅੰਗਰੇਜ਼ ਸਿੱਖਾਂ ਦੀ ਸ਼ਕਤੀ ਨੂੰ ਸਮਝਦਾ ਸੀ, ਇਸ ਲਈ ਆਪਣਾ ਸਦੀਵੀਂ ਰਾਜ ਕਾਇਮ ਕਰਨ ਲਈ ਸਿੱਖਾਂ ਪ੍ਰਤੀ ਅਜਿਹੀਆਂ ਸਾਜ਼ਿਸ਼ਾਂ ਕਰਨ ਲੱਗ ਪਿਆ ਕਿ ਸਿੱਖਾਂ ਦੀ ਮੁਕੰਮਲ ਤੌਰ ’ਤੇ ਕਮਰ ਤੋੜ ਦਿੱਤੀ ਜਾਵੇ ਤੇ ਭਵਿੱਖ ਵਿਚ ਸਿੱਖ ਕਦੇ ਰਾਜ ਬਾਰੇ ਸੋਚਣ ਦਾ ਹੀਆ ਨਾ ਕਰਨ। ਕੰਵਰ ਦਲੀਪ ਸਿੰਘ ਨੂੂੰ ਵਲੈਤ ਲਿਜਾਕੇ ਗੋਰੀ ਗੁੜ੍ਹਤੀ ਦੇਣੀ ਅਰੰਭ ਦਿੱਤੀ, ਰਾਜ ਵਾਪਿਸ ਦੇਣ ਦਾ ਵਾਅਦਾ ਦਮ ਤੋੜ ਗਿਆ। ਸਗੋਂ ਸਿੱਖਾਂ ਖ਼ਿਲਾਫ਼ ਮਹੰਤਾਾਂ ਨੂੰ ਉਤਸ਼ਾਹਿਤ ਕਰਕੇ ਗੁਰਦੁਆਰਾ ਪ੍ਰਬੰਧ ਹਥਿਆ ਲਿਆ ਤਾਂ ਕਿ ਸਿੱਖਾਂ ਨੂੰ ਗੁਰੂ ਨਾਲੋਂ ਤੋੜਕੇ ਆਤਮਿਕ ਬਲ ਤੋਂ ਵਿਹੂਣੇ ਕਰ ਦਿੱਤਾ ਜਾਵੇ। ਇੱਕ ਪਾਸੇ ਮਹੰਤ ਅਤੇ ਦੂਸਰੇ ਪਾਸੇ ਕੁੱਝ ਅਖ਼ੌਤੀ ਸਿੱਖ ਸੰਤਾਂ ਨੂੰ ਥਾਪੜਾ ਦੇ ਕੇ ਸ਼ਬਦ ਗੁਰੂ ਨੂੰ ਬਦਲ ਕੇ ਸਿੱਖਾਂ ਦਾ ਵਿਸ਼ਵਾਸ ਮੁੜ ਦੇਹਾਂ ਵਿਚ ਦ੍ਰਿੜ ਕਰਵਾਉਣ ਲਈ ਯਤਨ ਤੇਜ਼ ਕਰ ਦਿੱਤੇ। ਲੇਕਿਨ ਵਿਰਸੇ ਮੁਤਾਬਿਕ ਸਿੱਖ ਧਰਮ ਦੀ ਜਦੋਂ ਵੀ ਕਦੇ ਹਾਨੀ ਹੋਵੇ ਤਾਂ ਗੁਰੂ ਦਾ ਪਿਆਰ ਅੰਦਰੋਂ-ਜਵਾਰਭਾਟੇ ਵਾਂਗ ਪੈਦਾ ਹੋ ਜਾਂਦਾ ਹੈ। ਅੰਗਰੇਜ਼ ਦੀ ਇਸ ਕਾਲੀ ਕਰਤੂਤ ਨੇ ਸਿੱਖਾਂ ਦੇ ਮਨਾਂ ਅੰਦਰ ਸੁਲਘਦੀ ਰੋਹ ਦੀ ਚੰਗਿਆੜੀ ਨੂੰ ਭਾਂਬੜ ਦਾ ਰੂਪ ਦੇ ਦਿੱਤਾ। ਸਿੱਖਾਂ ਨੇ ਫ਼ਿਰ ਜਥੇਬੰਦ ਹੋ ਕੇ ਆਰ ਪਾਰ ਦੀ ਲੜਾਈ ਦਾ ਮਨ ਬਣਾਇਆ। ਪਹਿਲਾਂ ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੇ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਤੇ ਫ਼ਿਰ 1920 ਵਿਚ ਅਕਾਲੀ ਦਲ, ਫ਼ਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖ਼ਰ 1925 ਵਿਚ ਗੁਰਦੁਆਰਾ ਐਕਟ ਵੀ ਲਾਗੂ ਕਰਵਾ ਲਿਆ। ਉਸ ਸਮੇਂ ਅੰਗਰੇਜ਼ਾਂ ਵਿਰੁੱਧ ਹਿੰਦੋਸਤਾਨ ਵਿਚ ਬਗਾਵਤ ਉਠ ਰਹੀ ਸੀ ਤਾਂ ਹਿੰਦੋਸਤਾਨੀ ਆਗੂਆਂ ਦੀ ਤਿਕੜੀ ਨਹਿਰੂ, ਗਾਂਧੀ ਤੇ ਪਟੇਲ ਨੇ ਬੜੇ ਸਾਜ਼ਿਸ਼ੀ ਤਰੀਕੇ ਨਾਲ ਸਿੱਖ ਆਗੂਆਂ ਨੂੰ ਭਰੋਸੇ ਵਿਚ ਲੈ ਕੇ ਲੀਡਰਸ਼ਿਪ ਦਾ ਮੂੰਹ ਬੰਨ ਦਿੱਤਾ, ਸਾਡੇ ਆਗੂ ਫ਼ਿਰ ਠੱਗੇ ਗਏ ਤੇ ਵਿਸ਼ਵਾਸ ਕਰ ਲਿਆ ਕਿ ਚਲੋ ਕਾਂਗਰਸ ਸਾਡੇ ਨਾਲ ਕੀਤੇ ਵਾਅਦੇ ਨਿਭਾਏਗੀ। ਸੰਨ 1929 ਦੀ ਲਹੌਰ (ਰਾਵੀ)ਕਾਨਫਰੰਸ ਵਿਚ ਬੋਲੀ ਦੇ ਅਧਾਰ ਤੇ ਸੂਬੇ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਪਿਛੋਂ ਸਿੱਖਾਂ ਨੂੰ ਉਤਰੀ ਭਾਰਤ ਵਿਚ ਇੱਕ ਅਜ਼ਾਦ ਖਿਤਾ ਦੇਣ ਅਤੇ ਸਿੱਖਾਂ ਦੀ ਮਰਜ਼ੀ ਦਾ ਸੰਵਿਧਾਨ ਦੇਣ ਦਾ ਵਿਸ਼ਵਾਸ ਵੀ ਦਿੱਤਾ ਗਿਆ।
ਸਰ ਸੁੰਦਰ ਸਿੰਘ ਮਜੀਠੀਆ ਸਿੱਖ ਰਾਜ ਬਹਾਲ ਕਰਨ ਦੀ ਮੰਗ
ਸਿੱਖ ਅਖ਼ਬਾਰ ਖ਼ਾਲਸਾ ਸੇਵਕ ਨੇ ਜਮਨਾਂ ਤੋਂ ਲੈ ਕੇ ਜਮਰੌਦ ਤੱਕ ਸਿੱਖ ਰਾਜ ਕਾਇਮ ਕਰਨ ਦੀ ਹਮਾਇਤ ਕੀਤੀ।
ਲੁਧਿਆਣਾ ਦੇ ਇੱਕ ਸਿੱਖ ਡਾਕਟਰ ਵੀ.ਐਸ.ਭੱਟੀ ਨੇ ਪਾਕਿਸਤਾਨ ਤੇ ਹਿੰਦੋਸਤਾਨ ਵਿਚਕਾਰ ਇੱਕ ਵੱਖਰਾ ਰਾਜ ਖ਼ਾਲਿਸਤਾਨ ਸਥਾਪਿਤ ਕਰਨ ਦੀ ਯੋਜਨਾਂ ਪੇਸ਼ ਕੀਤੀ।
ਲੇਕਿਨ ਇਹ ਸਭ ਕੁੱਝ ਆਗੂਆਂ ਨੂੰ ਪਹਿਲਾਂ ਹੀ ਵਿਖ਼ਰਦਾ ਪ੍ਰਤੀਤ ਹੁੰਦਾ ਸੀ, ਇਸੇ ਕਰਕੇ ਖ਼ਾਲਸਾ ਨੈਸ਼ਨਲ ਪਾਰਟੀ ਨੇ ਸਰ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਹੇਠ 29 ਮਾਰਚ 1940 ਨੂੰ ਲਾਹੌਰ ਵਿਖੇ ਮੀਟਿੰਗ ਵਿਚ ਭਾਰਤ ਦੀ ਹਿੰਦੂ ਤੇ ਮੁਸਲਿਮ ਸੁਤੰਤਰ ਰਾਜਾਂ ਵਿਚ ਵੰਡ ਨੂੰ ਖ਼ਤਰਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਸਿੱਖ ਕਿਸੇ ਕੌਮ ਦਾ ਨਿਰੋਲ ਫ਼ਿਰਕੂ ਰਾਜ ਇੱਕ ਦਿਨ ਲਈ ਵੀ ਸਹਿਣ ਨਹੀਂ ਕਰਨਗੇ। ਸੋ ਨਿਆਂ ਪੂਰਵਕ ਤਰਕ ਵਜੋਂ ਇਸ ਨੇ ਪੰਜਾਬ ਵਿਚ ਸਿੱਖ ਰਾਜ, ਜੋ ਮਹਾਰਾਜ਼ਾ ਦਲੀਪ ਸਿੰਘ ਦੇ ਰਾਜ ਸਮੇਂ ਅੰਗਰੇਜ਼ਾਂ ਨੇ ਆਪਣੀ ਸਰਪ੍ਰਸਤੀ ਵਿਚ ਰੱਖਿਆ ਹੋਇਆ ਸੀ, ਬਹਾਲ ਕਰਨ ਦੀ ਮੰਗ ਕੀਤੀ। ਸਿੱਖ ਅਖ਼ਬਾਰ ਖ਼ਾਲਸਾ ਸੇਵਕ ਨੇ ਜਮਨਾਂ ਤੋਂ ਲੈ ਕੇ ਜਮਰੌਦ ਤੱਕ ਸਿੱਖ ਰਾਜ ਕਾਇਮ ਕਰਨ ਦੀ ਹਮਾਇਤ ਕੀਤੀ, ਜਦਕਿ ਲੁਧਿਆਣਾ ਦੇ ਇੱਕ ਸਿੱਖ ਡਾਕਟਰ ਵੀ.ਐਸ.ਭੱਟੀ ਨੇ ਪਾਕਿਸਤਾਨ ਤੇ ਹਿੰਦੋਸਤਾਨ ਵਿਚਕਾਰ ਇੱਕ ਵੱਖਰਾ ਰਾਜ ਖ਼ਾਲਿਸਤਾਨ ਸਥਾਪਿਤ ਕਰਨ ਦੀ ਯੋਜਨਾਂ ਪੇਸ਼ ਕੀਤੀ, ਜਿਸ ਵਿਚ ਪੰਜਾਬ ਦੇ ਸਾਰੇ ਸਿੱਖ ਜ਼ਿਲੇ ਅਤੇ ਮਹਾਰਾਜਾ ਪਟਿਆਲਾ ਅਧੀਨ ਸਿੱਖ ਰਿਆਸਤਾਂ ਸ਼ਾਮਿਲ ਕੀਤੇ ਜਾਣ ਬਾਰੇ ਸੁਝਾਅ ਸੀ, 19ਮਈ 1940 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਕਰਕੇ ਇਸ ਮਾਮਲੇ ਨੂੰ ਅੱਗੇ ਤੋਰਨ ਲਈ ਇੱਕ ਸਬ ਕਮੇਟੀ ਬਣਾਈ ਗਈ ।
ਇਸ ਸਮੇਂ ਤੱਕ ਗਾਂਧੀ ਦੇ ਨਿੱਤ ਦਿਹਾੜੇ ਆ ਰਹੇ ਅਖ਼ਬਾਰੀ ਬਿਆਨ ਤੇ ਚਿੱਠੀਆਂ ਚੇਤਨ ਸਿੱਖਾਂ ਲਈ ਚਿੰਤਾਂ ਦਾ ਕਾਰਣ ਬਣ ਰਹੀਆਂ ਸਨ। ਸੰਨ 1940 ਨੂੰ ਗਾਂਧੀ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਚਿੱਠੀ ਵਿਚ ਲਿਖ਼ਿਆ ਕਿ ਮੇਰੇ ਵਿਚਾਰ ਅਨੁਸਾਰ ਤੁਹਾਡੀ ਕਾਂਗਰਸ ਨਾਲ ਅਤੇ ਨਾ ਕਾਂਗਰਸੀ ਦੀ ਤੁਹਾਡੇ ਨਾਲ ਕੋਈ ਸਾਂਝੀ ਗੱਲ ਹੈ। ਤੁਸੀਂ ਤਲਵਾਰ ਨਾਲ ਮਸਲੇ ਹੱਲ ਕਰਨ ਵਿਚ ਵਿਸ਼ਵਾਸ ਰੱਖਦੇ ਹੋ ਪਰ ਕਾਂਗਰਸ ਦਾ ਇਹ ਵਿਸ਼ਵਾਸ ਨਹੀਂ, ਤੁਹਾਡੀ ਸਿਵਲ ਨਾ ਫ਼ੁਰਮਾਨੀ ਨਿਰੋਲ ਤੌਰ ’ਤੇ ਹਿੰਸਾ ਹੀ ਹੈ। ਮੈਂ ਬਿਲਕੁੱਲ ਸਪੱਸ਼ਟ ਹਾਂ ਕਿ ਤੁਸੀਂ ਕਾਂਗਰਸ ਵਿਚ ਰਹਿੰਦਿਆਂ ਨਾ ਸਿਰਫ਼ ਆਪਣੀ ਸਿੱਖ ਕੌਮ ਬਲਕਿ ਕਾਂਗਰਸ ਨੂੂੰ ਵੀ ਕਮਜ਼ੋਰ ਕਰਦੇ ਹੋ, ਤੁਸੀਂ ਜਾਂ ਤਾਂ ਪੂਰਨ ਤੌਰ ’ਤੇ ਰਾਸ਼ਟਰਵਾਦੀ ਬਣੋ ਜਾਂ ਸਪੱਸ਼ਟ ਤੌਰ ’ਤੇ ਫ਼ਿਰਕੂ ਰਾਹ ਅਪਣਾਓ, ਇਸ ਲਈ ਤੁਹਾਨੂੰ ਅੰਗਰੇਜ਼ਾਂ ਜਾਂ ਕਿਸੇ ਹੋਰ ਤਾਕਤ ਤੇ ਨਿਰਭਰ ਹੋਣਾ ਪਵੇਗਾ। ਜਿਸ ਨਾਲ ਸਿੱਖਾਂ ਵਿਚ ਕਾਫ਼ੀ ਗੁੱਸਾ ਭੜਕ ਉਠਿਆ ਸੀ, ਇਸ ਪਿਛੋਂ ਵੀ ਗਾਂਧੀ ਨੇ ਕਈ ਵਾਰ ਸਿੱਖਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਤੇ ਅਪਮਾਣ ਜਨਕ ਅਤੇ ਭੱਦੀਆਂ ਟਿਪਣੀਆਂ ਕੀਤੀਆਂ। ਉਦਾਰਨ ਦੇ ਤੌਰ ’ਤੇ ਸ. ਕਪੂਰ ਸਿੰਘ ਦੀ ਲਿਖ਼ਤ ਅਨੁਸਾਰ ਗਾਂਧੀ ਨੇ ਹਰੀਜ਼ਨ ਪਰਚੇ ਦੇ ਪੰਜ ਅਤੇ ਬਾਰਾਂ ਜੁਲਾਈ ਦੇ ਅੰਕਾਂ ਵਿਚ ਸਿੱਖਾਂ ਨੂੰ ਹਿੰਦੂ ਹੀ ਦੱਸਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੇ ਪਹਿਲੇ ਅਪਮਾਨ ਜਨਕ ਸ਼ਬਦ ਫ਼ਿਰ ਦੁਹਰਾਏ ਕਿ ‘‘ਉਹ ਂਿੲਕ ਕੁਰਾਹੇ ਪਏ ਹੋ ਦੇਸ਼ ਭਗਤ ਸਨ’’ ਕਿਉਂਕਿ ਉਨ੍ਹਾਂ ਨੇ ਕੁੱਝ ਹਲਾਤਾਂ ਵਿਚ ਸ਼ਾਸ਼ਤਰ ਚੁੱਕਣ ਦੀ ਹਮਾਇਤ ਕੀਤੀ ਸੀ, ਇਸੇ ਤਰਾਂ ਸਿੱਖ ਭਾਂਵੇਂ ਕਿਸੇ ਵੀ ਸਿਆਸੀ ਪਾਰਟੀ ਵਿਚ ਵਿਚਰ ਰਹੇ ਸਨ। ਉਨ੍ਹਾਂ ਨੂੰ ਗਾਂਧੀ ਦੀਆਂ ਟਿਪਣੀਆਂ ਤੋਂ ਅਹਿਸਾਸ ਹੋ ਗਿਆ ਸੀ ਕਿ ਭਾਰਤ ਨਾਲ ਆਪਣੀ ਕਿਸਮਤ ਜੋੜਨ ਤੇ ਸਿੱਖਾਂ ਦਾ ਭਵਿੱਖ ਵਧੀਆ ਨਹੀਂ ਰਹਿ ਸਕਦਾ। ਬਹੁਤ ਸਾਰੇ ਸਿੱਖਾਂ ਨੇ ਆਜ਼ਾਦ ਸਿੱਖ ਸਟੇਟ ਦੀ ਉਸ ਸਮੇਂ ਵੀ ਹਮਾਇਤ ਕੀਤੀ।
ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖਾਂ ਦੀ ਮੁਕੰਮਲ ਅਜ਼ਾਦੀ ਦਾ ਮਤਾ।
9 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਲੋਂ ਵੱਖਰੀ ਅਜ਼ਾਦ ਸਿੱਖ ਸਟੇਟ ਦੀ ਕਾਇਮੀ ਲਈ ਮਤਾ ਪਾਇਆ ਗਿਆ। ਇਹ ਮਤਾ ਸਰਦਾਰ ਬਸੰਤ ਸਿੰਘ ਜੀ ਕੁਕੜ ਪਿੰਡ ਨੇ ਲਿਖ਼ਿਆ ਅਤੇ ਜਨਰਲ ਹਾਊਸ ਵਿਚ ਪੇਸ਼ ਕੀਤਾ ਜਿਸਦੀ ਹੂ ਬ ਹੂ ਸ਼ਬਦਾਵਲੀ ਇਸ ਤਰਾਂ ਹੈ ‘‘ਦੇਸ਼ ਦੇ ਵਰਤਮਾਨ ਰਾਜਸੀ ਹਲਾਤ ’ਤੇ ਕੌਮਾਂ ਦੀ ਦਿਮਾਗੀ ਦਸ਼ਾ ’ਤੇ ਉਸਤੋਂ ਉਤਪਨ ਹੋਣ ਵਾਲੇ ਨਤੀਜਿਆਂ ਅਤੇ ਉਨ੍ਹਾਂ ਦਾ ਸਿੱਖਾਂ ਉਤੇ ਜੋ ਖ਼ਤਰਨਾਕ ਅਸਰ ਪੈਣ ਦੀ ਸੰਭਾਵਨਾਂ ਹੈ, ਉਸਨੂੰ ਮੁੱਖ ਰੱਖਕੇ ਦੇਸ਼ ਵਿਚ ਜੋ ਇਨਕਲਾਬੀ ਤਬਦੀਲੀਆਂ ਹੋਣ ਵਾਲੀਆਂ ਹਨ, ਉਨ੍ਹਾਂ ਵਿਚ ਸਿੱਖ ਹਸਤੀ ਦੀ ਕਾਇਮੀ ਦੀ ਲੋੜ ਨੂੰ ਅਣਭਵ ਕਰਕੇ
(ੳ) ਸ਼੍ਰੋਮਣੀ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਆਪਣੇ ਆਪ ਵਿਚ ਇੱਕ ਵੱਖਰੀ ਕੌਮ ਹਨ।
(ਅ) ਇਸ ਇਜਲਾਸ ਦੀ ਰਾਇ ਹੈ ਕਿ ਸਿੱਖਾਂ ਦੇ ਮੁੱਖ ਧਰਮ ਅਸਥਾਨਾਂ, ਸੱਭਿਆਚਾਰ, ਸਿੱਖ ਰਿਵਾਜਾਂ ਦੀ ਕਾਇਮੀ, ਸਿੱਖ ਸਵੈਮਾਨ ਤੇ ਅਜ਼ਾਦੀ ਦੀ ਰਾਖ਼ੀ ਅਤੇ ਭਵਿੱਖ ਵਿਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ ਜ਼ਰੂਰੀ ਹੈ। ਇਸ ਲਈ ਇਹ ਇਜਲਾਸ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਉਪਰਾਲਾ ਕਰਨ।
ਸਰਦਾਰ ਅਮਰ ਸਿੰਘ ਦੁਸਾਂਝ ਨੇ ਮਤੇ ਦੀ ਤਾਇਦ ਕਰਦਿਆਂ ਆਖ਼ਿਆ ਕਿ ਮੌਜੂਦਾ ਹਲਾਤਾਂ ਵਿਚ ਸਿੱਖ ਧਰਮ ਦੀ ਰਾਖ਼ੀ ’ਤੇ ਇਸਦੇ ਵਾਧੇ ਲਈ ਜ਼ਰੂਰੀ ਹੋ ਗਿਆ ਹੈ ਕਿ ਸਿੱਖਾਂ ਲਈ ਵੱਖਰੀ ਸਟੇਟ ਕਾਇਮ ਕੀਤੀ ਜਾਵੇ। ਸਿੱਖ ਬਜਾ ਤੌਰ ਪਰ ਇੱਕ ਵੱਖਰੀ ਕੌਮ ਹੈ। ਤੇ ਜੋ ਗੁਣ ਇੱਕ ਕੌਮ ਵਿਚ ਹੋਣੇ ਚਾਹੀਦੇ ਹਨ। ਉਹ ਸਾਰੇ ਸਾਡੇ ਵਿਚ ਮੌਜੂਦ ਹਨ। ਸਾਨੂੰ ਧੋਖਾ ਦੇਣ ਲਈ ਇਹ ਅਵਾਜ਼ ਉਠਾਈ ਜਾਂਦੀ ਹੈ ਕਿ ਸਿੱਖ ਇੱਕ ਵੱਡੇ ‘‘ ਹਿੰਦੂ ਦਰਖ਼ਤ’’ ਦੀ ਟਾਹਣੀ ਹਨ। ਮੈਂ ਕਹਿੰਦਾ ਹਾਂ ਇਹ ਅਵਾਜ਼ ਕੇਵਲ ਅਸਾਂ ਨੂੰ ਹੜ੍ਹਪ ਕਰਨ ਲਈ ਉਠਾਈ ਜਾਂਦੀ ਹੈ। ਅਸੀਂ ਕਿਸੇ ਦੂਸਰੀ ਕੌਮ ਦੇ ਗ਼ੁਲਾਮ ਹੋ ਕੇ ਕਦੇ ਫ਼ਲਫੁੱਲ ਨਹੀਂ ਸਕਦੇ। ਸਾਡੀ ਘੱਟ ਗਿਣਤੀ ਸਾਡੀ ਸਟੇਟ ਕਾਇਮ ਕਰਨ ਦੇ ਰਸਤੇ ਵਿਚ ਰੁਕਾਵਟ ਨਹੀਂ ਹੋ ਸਕਦੀ। ਬਤੌਰ ਕੌਮ ਦੇ ਸਾਨੂੰ ਬਹੁ ਗਿਣਤੀ ਵਾਲੀਆਂ ਕੌਮਾਂ ਦੇ ਬਰਾਬਰ ਹਿੱਸਾ ਮਿਲਣਾ ਚਾਹੀਦਾ ਹੈ। ਫੇਰ ਸਰਦਾਰ ਗੁਰਦਿੱਤ ਸਿੰਘ, ਗੁਰਦਿਆਲ ਸਿੰਘ, ਸੋਹਣ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਕਰਤਾਰ ਸਿੰਘ ਝੱਬਰ ਆਦਿ ਵਲੋਂ ਵਿਚਾਰਾਂ ਪੇਸ਼ ਹੋਣ ’ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ।
ਇਥੇ ਇਹ ਵਰਨਣਯੋਗ ਹੈ ਕਿ ਇਸ ਮਤੇ ਦੇ ਮੱਦੇਨਜ਼ਰ ਹੀ ਨਹਿਰੂ ਗਾਂਧੀ ਅਤੇ ਪਟੇਲ ਦੀ ਕਾਂਗਰਸੀ ਤਿੱਕੜੀ ਨੇ ਸਿੱਖਾਂ ਨੂੰ ਭਰਮਾਉਣ ਲਈ ਕਈ ਤਰਾਂ ਦੇ ਝੂਠੇ ਵਾਅਦੇ ਕੀਤੇ। ਕੁੱਝ ਲੀਡਰ ਸਮੇਂ ਸਮੇਂ ਸਿਆਸੀ ਜਾਲ ਵਿਚ ਫ਼ਸਕੇ ਆਪਣੇ ਖੰਭ ਤੋੜਦੇ ਰਹੇ ਅਤੇ ਕੁੱਝ ਲੀਡਰ ਬਗਾਵਤੀ ਰਾਹ ਤੇ ਹਮੇਸ਼ਾ ਹੀ ਤੁਰਦੇ ਰਹੇ।
04 ਜੁਲਾਈ 1965 ਨੂੰ ਜਨਰਲ ਹਰੀ ਸਿੰਘ ਨਲੂਆ ਕਾਨਫ਼ਰੰਸ ਸਬਜ਼ੀ ਮੰਡੀ ਲੁਧਿਆਣਾ ਵਿਖੇ ਸਿੱਖ ਹੋਮਲੈਂਡ ਦਾ ਮਤਾ।
ਭਾਰਤ ਦੀ ਅਜ਼ਾਦੀ ਵਾਸਤੇ 85 ਪ੍ਰਤੀਸ਼ਤ ਕੁਰਬਾਨੀਆਂ ਪਿਛੋਂ ਜਦੋਂ ਹਿੰਦੋਸਤਾਨ ਵਿਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਅਤੇ ਅਜ਼ਾਦ ਖਿੱਤਾ ਬਣਾ ਕੇ ਦੇਣ ਦਾ ਵਾਅਦਾ ਚਕਨਾਚੂਰ ਹੋ ਗਿਆ। ਮੌਜੂਦਾ ਸੰਵਿਧਾਨ ਸਿੱਖ ਨੁਮਾਇੰਦਿਆਂ ਸਰਦਾਰ ਭੁਪਿੰਦਰ ਸਿੰਘ ਮਾਨ ( ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਤਾਇਆ ਜੀ ) ਅਤੇ ਸਰਦਾਰ ਹੁਕਮ ਸਿੰਘ ਵਲੋਂ ਇਹ ਆਖ਼ ਕੇ ਰੱਦ ਕੀਤੇ ਜਾਣ ਦੇ ਬਾਵਜੂਦ ਕਿ ‘‘ਇਹ ਸੰਵਿਧਾਨ ਸਿੱਖਾਂ ਨੂੰ ਕਦੇ ਵੀ ਨਿਆਂ ਨਹੀਂ ਦੇਵੇਗਾ’’, ਓਹੀ ਸੰਵਿਧਾਨ ਸਿੱਖਾਂ ਦੀ ਮਰਜ਼ੀ ਦੇ ਖ਼ਿਲਾਫ਼ ਲਾਗੂ ਕਰ ਦਿੱਤਾ ਗਿਆ। ਪੂਰੇ ਭਾਰਤ ਵਿਚ ਬੋਲੀ ਦੇ ਨਾਮ ’ਤੇ ਸੂਬੇ ਬਣਾਏ ਗਏ। ਪਰ ਪੰਜਾਬੀ ਸੂਬਾ ਸਿੱਖਾਂ ਦੀ ਬਹੁ-ਗਿਣਤੀ ਵਾਲਾ ਹੋਣ ਕਰਕੇ ਬੋਲੀ ਦੇ ਅਧਾਰ ’ਤੇ ਬਣਵਾਉਣ ਤੋਂ ਬਦਨੀਤੀ ਹੇਠ ਹਿੰਦ ਹਾਕਮਾਂ ਨੇ ਅਣ ਦੇਖੀ ਕੀਤੀ। ਇਸ ਪਿਛੋਂ ਕਾਂਗਰਸ ਨਾਲ ਰਲ ਕੇ ਸਿਆਸੀ ਪੀਂਘਾਂ ਝੂਟਣ ਵਾਲੇ ਸਿੱਖ ਸਿਆਸਤਦਾਨਾਂ ਦੀਆਂ ਅੱਖਾਂ ਵੀ ਖੁੱਲ ਗਈਆਂ ਅਤੇ ਫ਼ੇਰ ਸਿੱਖਾਂ ਨੂੰ ਹਿੰਦੋਸਤਾਨ ਨਾਲ ਆਪਣੀ ਕਿਸਮਤ ਜੋੜਨ ਦਾ ਪਛਤਾਵਾ ਹੋਇਆ ਤਾਂ ਇੱਕ ਵਾਰ ਫ਼ਿਰ 04 ਜੁਲਾਈ 1965 ਨੂੰ ਸਿੱਖਾਂ ਦੀ ਮੁੱਖ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਵਿਖੇ ਸਿੱਖ ਹੋਮਲੈਂਡ ਦਾ ਮਤਾ ਪੇਸ਼ ਕੀਤਾ। ਇਹ ਮਤਾ ਸਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ ਅਤੇ ਇਸਨੂੰ ਸਰਦਾਰ ਗੁਰਨਾਮ ਸਿੰਘ ਨੇ ਪੇਸ਼ ਕੀਤਾ ਅਤੇ ਉਸ ਸਮੇਂ ਦੇ ਮਾਸਟਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਸੀ। ਇਸ ਵਿਚ ਯਾਦ ਦੁਆਇਆ ਗਿਆ ਕਿ ਸਿੱਖਾਂ ਨੂੰ 1947 ਵਿਚ ਆਪਣਾ ਭਾਗ ਬਹੁ-ਗਿਣਤੀ ਭਾਈਚਾਰੇ ਨਾਲ ਸਾਂਝਾਂ ਕਰਨ ਦਾ ਫ਼ੈਸਲਾ ‘‘ਇਸ ਸਪੱਸ਼ਟ ਸੂਝਬੂਝ ਨਾਲ ਕੀਤਾ ਸੀ ਕਿ ਉਨ੍ਹਾਂ ਨੂੰ ਬਹੁਗਿਣਤੀ ਫ਼ਿਰਕੇ ਦੇ ਨਾਲ ਭਾਰਤ ਦੀ ਖ਼ੁਦ ਮੁਖ਼ਤਿਆਰੀ ਵਿਚ ਭਿਆਲ ਹੋਣ ਦੀ ਸੰਵਿਧਾਨਕ ਹੈਸੀਅਤ ਦਿੱਤੀ ਜਾਵੇਗੀ ’’ ਪਰ ਇਹ ‘‘ਮਰਿਯਾਦਾ ਪੂਰਵਕ ਵਚਨਬਧਤਾ ਹੁਣ ਪੂਰੀ ਤਰਾਂ ਖੰਡਿਤ ਕਰ ਦਿੱਤੀ ਗਈ ਹੈ’’ ਇਸ ਵਿਚ ਅੱਗੇ ਚੱਲਕੇ ਕਿਹਾ ਕਿ ‘‘ ਸਿੱਖਾਂ ਨੂੰ ਬਕਾਇਦਾ ਤਰੀਕੇ ਨਾਲ ਆਪਣੇ ਹੋਮਲੈਂਡ ਵਿਚ ਉਪ ਰਾਜਸੀ ਰੁਤਬੇ ਤੱਕ ਅਤੇ ਆਪਣੀ ਮਾਤਭੂਮੀ ਭਾਰਤ ਵਿਚ ਨਿਗੁਣੀ ਸਥਿਤੀ ’ਤੇ ਲੈ ਆਂਦਾ ਹੈ’’ ਇਸ ਵਿਚ ਇਹ ਵੀ ਕਿਹਾ ਗਿਆ ਕਿ ਸਿੱਖ ਇਸ ਸਥਿਤੀ ਵਿਚ ਹਨ ਕਿ ਉਹ ਕਿਸੇ ਵੀ ਕੌਮਾਂਤਰੀ ਟ੍ਰਿਬਿਊਨਲ, ਜਿਸ ’ਤੇ ਮੌਜੂਦ ਭਾਰਤੀ ਹਾਕਮਾਂ ਦਾ ਪ੍ਰਭਾਵ ਨਾ ਹੋਵੇ ਅੱਗੇ ਇਹ ਸਾਬਿਤ ਕਰ ਸਕਦੇ ਹਨ ਕਿ ਯੂਨੀਅਨ ਆਫ਼ ਇੰਡੀਆ ਦਾ ਕਾਨੂੰਨ, ਇਸਦੀ ਨਿਆਂਪਾਲਕਾ ਦੇ ਅਮਲ ਅਤੇ ਕਾਰਜਕਾਰਨੀ ਦੀਆਂ ਕਾਰਵਾਈਆਂ ਲਗਾਤਾਰ ਸਿੱਖਾਂ ਦੇ ਖ਼ਿਲਾਫ਼ ਜਾਂਦੀਆਂ ਹਨ ਅਤੇ ਸਿੱਖ ਨਾਗਰਿਕਾਂ ਉਪਰ ਇਨ੍ਹਾਂ ਨੂੰ ਅੱਖਾਂ ਬੰਨ ਕੇ ਲਾਗੂ ਕੀਤਾ ਜਾਂਦਾ ਹੈ।’’ ਅਖ਼ੀਰ ਵਿਚ ਇਹ ਸਿੱਟਾ ਕੱਢਿਆ ਗਿਆ ਸੀ ਕਿ ‘‘ਆਪਣੀ ਰੱਖਿਆ ਦੀ ਖ਼ਾਤਿਰ ਸਿੱਖਾਂ ਸਾਹਮਣੇ ਸਿਵਾਏ ਇਸਦੇ ਹੋਰ ਕੋਈ ਬਦਲ ਨਹੀਂ ਰਹਿ ਗਿਆ ਕਿ ਉਹ ਭਾਰਤੀ ਗਣਰਾਜ ਦੇ ਅੰਦਰ ਰਹਿੰਦਿਆਂ ਸਵੈ ਨਿਰਧਾਰਿਤ ਰਾਜਨੀਤਿਕ ਰੁਤਬਾ ਪ੍ਰਾਪਤ ਕਰਨ ਦੀ ਰਾਜਸੀ ਮੰਗ ਪੇਸ਼ ਕਰਨ।’’ ਦੋ ਪੱਖ ਮਹੱਤਵਪੂਰਨ ਸਨ ਇੱਕ ਪਹਿਲੀ ਵਾਰੀ ਕਿਸੇ ਕੌਮਾਂਤਰੀ ਟ੍ਰਿਬਿਊਨਲ ਦਾ ਜ਼ਿਕਰ ਕੀਤਾ ਗਿਆ ਸੀ, ਜੋ ਭਾਰਤੀ ਨਿਆਂ ਪਾਲਕਾਂ ਦੇ ਅਮਲ ਵਿਚ ਬੇਵਿਸ਼ਵਾਸੀ ਪ੍ਰਗਟ ਕਰਦਾ ਸੀ। ਕਾਰਜਕਾਰਨੀ ਵਲੋਂ ਨਿਆਂ ਪਾਲਕਾਂ ਦੇ ਅਮਲਾਂ ਨੂੰ ਲਗਾਤਾਰ ਨਾਕਾਮ ਬਣਾਇਆ ਜਾਂਦਾ ਰਿਹਾ ਸੀ। ਦੂਸਰਾ ਸਵੈ ਨਿਰਧਾਰਿਤ ਰੁਤਬਾ ਭਾਰਤੀ ਯੂਨੀਅਨ ਨੇ ਅੰਦਰ ਹੀ ਮੰਗਿਆ ਗਿਆ ਸੀ। ਪ੍ਰਬੰਧਕਾਂ ਦੇ ਮਨਾਂ ਅੰਦਰ ਕੈਬਨਿਟ ਮਿਸ਼ਨ ਪਲਾਨ ਸੀ ਜਿਸਦੇ ਅਧਾਰ ’ਤੇ 1947 ਵਿਚ ਖ਼ੁਦਮੁਖ਼ਤਿਆਰੀ ਦਿੱਤੀ ਗਈ ਸੀ ।
ਇਥੇ ਇਹ ਵੀ ਵਰਨਣਯੋਗ ਹੈ ਕਿ ਹਿੰਦ ਦੇ ਹਾਕਮ ਵੱਲੋਂ ਸਿੱਖਾਂ ਦੇ ਅਜਿਹੇ ਮਤੇ ਅਤੇ ਮੰਗਾਂ ਨੂੰ ਹੋਂਦ ਵਿਚ ਆਉਣ ਤੋਂ ਪਹਿਲਾਂ ਕਈ ਤਰਾਂ ਦੀਆਂ ਸਾਜ਼ਿਸਾਂ ਕਰਕੇ ਇਸ ਨੂੰ ਤਾਰਪੀਡੋ ਕਰਨ ਦੇ ਯਤਨ ਕੀਤੇ ਜਾਂਦੇ ਸਨ। ਜਨਰਲ ਹਰੀ ਸਿੰਘ ਨਲੂਆ ਕਾਨਫਰੰਸ ਵਿਚ ਇਹ ਮਤਾ ਅਸਲ ਵਿਚ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਪੜਨਾ ਸੀ ਅਤੇ ਇਸਦੀ ਤਾਇਦ ਸਰਦਾਰ ਕਪੂਰ ਸਿੰਘ ਨੇ ਕਰਨੀ ਸੀ। ਉਸ ਸਮੇਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਰਦਾਰ ਕਪੂਰ ਸਿੰਘ, ਸਰਦਾਰ ਕਸ਼ਮੀਰ ਸਿੰਘ ਪੱਟੀ, ਸਰਦਾਰ ਊਧਮ ਸਿੰਘ ਭਾਰ ਸਿੰਘ ਪੁਰੀ, ਸਰਦਾਰ ਧੰਨਾਂ ਸਿੰਘ ਗੁਲਸ਼ਨ, ਚੌਧਰੀ ਕਰਤਾਰ ਸਿੰਘ ਹੁਸ਼ਿਆਰਪੁਰ, ਸਰਦਾਰ ਕੇਹਰ ਸਿੰਘ ਵੈਰਾਗੀ, ਸਰਦਾਰ ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਅਤੇ ਗਿਆਨੀ ਭੁਪਿੰਦਰ ਸਿੰਘ ਐਕਟਿੰਗ ਪ੍ਰਧਾਨ, ਸਰਦਾਰ ਬਾਬੂ ਆਤਮਾ ਸਿੰਘ ਅਤੇ ਸਰਦਾਰ ਹਰਗੁਰਨਾਦ ਸਿੰਘ ਜਨਰਲ ਸਕੱਤਰ ਸਨ। ਲੇਕਿਨ ਹਿੰਦ ਹਕੂਮਤ ਨੂੰ ਜਦੋਂ ਇਸ ਮਤੇ ਦੀ ਭਿਣਕ ਲੱਗੀ ਤਾਂ ਉਸ ਸਮੇਂ ਹੀ ਮਹਾਰਾਜ ਯਾਦਵਿੰਦਰ ਸਿੰਘ ਪਟਿਆਲਾ ਨੂੰ ਇਟਲੀ ਦਾ ਰਾਜਦੂਤ ਨਿਯੁਕਤ ਕਰ ਦਿੱਤਾ ਗਿਆ ਸੀ। ਜਿਸ ਸਮੇਂ ਇਹ ਸਿੱਖ ਹੋਮਲੈਂਡ ਦਾ ਮਤਾ ਪੜਿਆ ਜਾ ਰਿਹਾ ਸੀ ਉਸ ਸਮੇਂ ਮਹਾਰਾਜ ਯਾਦਵਿੰਦਰ ਸਿੰਘ ਜਹਾਜ਼ ਵਿਚ ਇਟਲੀ ਲਈ ਸਫ਼ਰ ਕਰ ਰਹੇ ਸਨ। ਇਸ ਮਤੇ ਦੀ ਚੀਫ਼ ਖ਼ਾਲਸਾ ਦੀਵਾਨ ਵਲੋਂ ਵੀ 1ਅਗਸਤ 1965 ਨੂੰ ਜੋਰਦਾਰ ਸ਼ਬਦਾਂ ਵਿਚ ਤਾਇਦ ਕੀਤੀ ਉਘੇ ਪੱਤਰਕਾਰ ਖ਼ੁਸ਼ਵੰਤ ਸਿੰਘ ਅਤੇ ਸਿੱਖ ਹੋਮਲੈਂਡ 2 ਅਗਸਤ 1965 ਨੂੰ ਦਿੱਲੀ ਵਿਖੇ ਕੌਮਾਂਤਰੀ ਪ੍ਰੈਸ ਕਾਨਫਰੰਸ ਵਿਚ ਮਾਸਟਰ ਤਾਰਾ ਸਿੰਘ ਵਲੋਂ ਜਾਰੀ ਬਿਆਨ ਉਘੇ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਪੜ੍ਹਕੇ ਸੁਣਾਇਆ। ਜਿਸ ਵਿਚ ਲਿਖ਼ਿਆ ਸੀ ਕਿ ‘‘ਸਿੱਖ ਅਜ਼ਾਦ ਭਾਰਤ ਦੀ ਧੁੱਪ ਵਿਚ ਰਹਿਣ ਲਈ ਕੋਈ ਥਾਂ ਦੀ ਮੰਗ ਕਰਦੇ ਹਨ। ਜਿਥੇ ਉਹ ਅਜ਼ਾਦੀ ਦੀ ਹਵਾ ਵਿਚ ਸਾਹ ਲੈ ਸਕਣ। ਇਸੇ ਤਰਾਂ ਹੀ ਸਰਦਾਰ ਖ਼ੁਸ਼ਵੰਤ ਸਿੰਘ ਨੇ ਵੀ ਸਿੱਖ ਰੀਵਿਊ ਪਰਚੇ ਵਿਚ ਸਤੰਬਰ 1965 ਦੌਰਾਨ ਇੱਕ ਲੇਖ਼ ਲਿਖ਼ ਕੇ ਸਿੱਖਾਂ ਦੇ ‘‘ਸਵੈ ਨਿਰਧਾਰਿਤ ਰਾਜਸੀ ਰੁਤਬੇ’’ ਦੀ ਮੰਗ ਦੀ ਹਮਾਇਤ ਇਸ ਤਰਕ ’ਤੇ ਕੀਤੀ ਇਹ ਮਤਾ ਸਿੱਖ ਪੰਥ ਦੇ ਸ਼ਬਦ ‘‘ਰਾਜ ਕਰੇਗਾ ਖ਼ਾਲਸਾ’’ ਦੇ ਅਨੁਕੂਲ ਹੈ। ਜੋ ਹਰ ਰੋਜ਼ ਅਰਦਾਸ ਦੇ ਬਕਾਇਦਾ ਹਿੱਸੇ ਵਜੋਂ ਹਰ ਗੁਰਦੁਆਰੇ ਵਿਚ ਗਾਇਆ ਜਾਂਦਾ ਹੈ। ਇਸਦੇ ਨਾਲ ਹੀ ਲਿਖਿਆ , ‘‘ਸਿੱਖ ਸੂਬੇ ਦੀ ਮੰਗ ਨੂੰ ਮੈਂ ਫ਼ਿਰਕੂ, ਭੰਨ ਤੋੜ ਕਰਨ ਵਾਲੀ ਜਾਂ ਰਾਸ਼ਟਰ ਵਿਰੋਧੀ ਨਹੀਂ ਸਮਝਦਾ। ਇਸਦੇ ਉਲਟ ਮੈਨੂੰ ਯਕੀਨ ਹੈ ਕਿ ਸਿਰਫ਼ ਅਜਿਹੇ ਰਾਜ ਵਿਚ ਹੀ ‘‘ ਜਿਥੇ ਸਿੱਖ ਆਪਣੇ ਆਪ ਨੂੰ ਆਪਣੀਆਂ ਪ੍ਰੰਪਰਾਵਾਂ ਦੇ ਜਾਰੀ ਰੱਖਣ ਦਾ ਯਕੀਨ ਕਰ ਸਕਣ’’ ਉਹ ਭਾਰਤ ਦੇ ਸ਼ਹਿਰੀ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਨ।
ਇਸ ਤੋਂ ਪਿਛੋਂ ਵੱਡੀ ਲੜਾਈ ਬਾਅਦ ਲੰਗੜਾ ਲੂਲਾ ਪੰਜਾਬੀ ਸੂਬਾ ਜ਼ਰੂਰ ਹੋਂਦ ਵਿਚ ਆ ਗਿਆ। ਲੇਕਿਨ ਸਿੱਖਾਂ ਦੀਆਂ ਆਸਾਂ ਨੂੰ ਬੂਰ ਫ਼ਿਰ ਵੀ ਨਾ ਪਿਆ। ਆਖ਼ਰਕਾਰ ਫ਼ਿਰ ਸਿੱਖਾਂ ਨੂੰ 15 ਅਗਸਤ 1973 ਤੋਂ ਭਾਰਤੀ ਯੂਨੀਅਨ ਦੇ ਅੰਦਰ ਹੀ ਸਿੱਖ ਹੋਮਲੈਂਡ ਦੀ ਮੰਗ ਲਈ ਇੱਕ ਨਵੀਂ ਲਹਿਰ ਚਲਾਉਣ ਦਾ ਫ਼ੈਸਲਾ ਕੀਤਾ। ਜਿਸ ’ਤੇ ਅਮਲ ਕਰਦਿਆਂ 16-17 ਅਕਤੂਬਰ 1973 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਵਿਚ ਸਿਰਦਾਰ ਕਪੂਰ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪੇਸ਼ ਕੀਤਾ ਗਿਆ।
ਸਿਰਦਾਰ ਕਪੂਰ ਸਿੰਘ ਵਲੋਂ ਸੰਨ 1973 ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ।
ਜਦ ਕਿ ਹਿੰਦੋਸਤਾਨ ਦੇ ਸਿੱਖ ਸਤਾਰਵੀਂ ਸਦੀ ਦੇ ਅਖੀਰ ਵਿਚ ਇਸ ਖਾਲਸਾ ਪੰਥ ਦੀ ਸਾਜਨਾਂ ਤੋ ਇਤਿਹਾਸਿਕ ਤੌਰ ਤੇ ਪ੍ਰਵਾਨਿਤ ਕੌਮ ਹਨ।
ਜਦ ਕਿ ਸਿੱਖਾਂ ਦਾ ਰੁੱਤਬਾ ਸਰਬ ਸੰਸਾਰ ਵਿਚ ਮੰਨਿਆ ਤੇ ਦੁਨੀਆਂ ਦੀਆਂ ਵੱਡੀਆਂ ਤਾਕਤਾ ਵਲੋਂ ਪ੍ਰਵਾਣਿਤ ਹੈ। ਜਿਸ ਵਿਚ ਯੋਰਪ, ਏਸ਼ੀਆ, ਫ਼ਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿਬਤ, ਪਰਸ਼ੀਆ (ਇਰਾਨ), ਅਫਗਾਨਿਸਤਾਨ, ਨਿਪਾਲ, ਕੰਪਨੀ ਬਹਾਦਰ ਕਿਲਾਂ ਵਿਲੀਅਮ ਕਲਕੱਤਾ ਸ਼ਾਮਲ ਹੈ। ਇਹ 19 ਵੀਂ ਸਦੀ ਦੇ ਮੱਧ ਤੱਕ ਮੰਨਿਆ ਜਾਂਦਾ ਰਿਹਾ ਹੈ। ਇਸ ਨੂੰ ਅੱਗੇ ਜਾਕੇ ਭਾਰਤ ਛੱਡ ਰਹੀ ਅੰਗਰੇਜ਼ ਸਰਕਾਰ, ਹਿੰਦੂ ਕਾਂਗਰਸ , ਮੁਸਲਿਮ ਲੀਗ ਨੇ ਵੀਹਵੀਂ ਸਦੀ ਦੇ ਅੱਧ ਤੱਕ ਵੀ ਮੰਨਿਆ।
ਜਿਸ ਤਰਾਂ ਕਿ ਸਿੱਖਾ ਨੂੰ ਜੰਜੀਰਾਂ ਵਿਚ ਜਕੜਕੇ ਕੈਦ ਕਰਕੇ ਸਾਰੇ ਸਿਧਾਂਤਕ ਪਹਿਲੂਆਂ ਤੋ ਮੁਕਰਕੇ ਬਚਨਾਂ ਤੋ ਫਿਰਕੇ ਸਿੱਖਾਂ ਨੂੰ ਜੋ ਭਰੋਸੇ ਦਿੱਤੇ ਸਨ ,ਸਿੱਖ ਨੁੰਮਾਇਦਿਆਂ ਨੇ ਇਸ ਵਿਧਾਨ ਤੇ ਇਸ ਦੀਆਂ ਧਾਰਾਵਾਂ ਨੂੰ ਮੰਨਣ ਤੋ ਇਨਕਾਰ ਕਰਦਿਆ ਵਿਧਾਨ ਤੇ ਦਸਤਖਤ ਨਹੀਂ ਕੀਤੇ।
ਪਿਛੋਕੜ ਵਿਚ ਜੋ ਬਜੁਰਗਾਂ ਨੇ ਆਜਾਦੀ ਦੇ ਮਤੇ ਪਾਏ ਹਨ। ਇੱਕ ਦਿਨ ਐਸਾ ਵੀ ਆਵੇਗਾ ਜਦੋ ਸਿੱਖ ਇਨ੍ਹਾਂ ਮਤਿਆਂ ਨੂੰ ਅਮਲੀ ਜਾਮਾਂ ਪਹਿਨਾਹਕੇ ਆਪਣਾ ਵੱਖਰਾ ਅਜਾਦ ਸਿੱਖ ਰਾਜ ਜਰੂਰ ਕਾਇਮ ਕਰਨਗੇ ਅਤੇ 04 ਜੁਲਾਈ 1965 ਨੂੰ ਸਿੱਖ ਹੋਮਲੈਂਡ ਦਾ ਮਤਾ ਪਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। —
ਦਲ ਖਾਲਸਾ ਅਲਾਇੰਸ
No comments:
Post a Comment