Sunday, July 6, 2014

ਸ੍ਰੀ ਦਸਮ ਗ੍ਰੰਥ ਸਬੰਧੀ ਚਣੌਤੀ ਸਵੀਕਾਰ। ਅਨਭੋਲ ਸਿੰਘ ਦੀਵਾਨਾ


ਸ੍ਰੀ ਦਸਮ ਗ੍ਰੰਥ ਸਬੰਧੀ ਚਣੌਤੀ ਸਵੀਕਾਰ। ਅਨਭੋਲ ਸਿੰਘ ਦੀਵਾਨਾ

       ਗੁਰੂ ਪਿਆਰੀ ਸਾਧ ਸੰਗਤ ਜੀ ਸਰਦਾਰ ਦਲਵੀਰ ਸਿੰਘ ਜੀ ਨੇ ਕੁੱਝ ਦਿਨ ਪਹਿਲਾਂ ਆਪਣਾ ਲੇਖ ਭੇਜ ਕੇ ਸ੍ਰੀ ਦਸਮ ਗੰ੍ਰਥ ਸਬੰਧੀ ਸੁਆਲਾਂ ਦੇ ਜਵਾਬ ਮੰਗੇ ਸਨ ਪਰ ਉਸ ਤੋ ਬਾਅਦ ਉਹਨਾਂ ਨੇ ਲਗਾਤਾਰ ਕਈ ਈ-ਮੇਲਾਂ ਭੇਜ ਕੇ ਸੁਆਲਾਂ ਦੀ ਇਕ ਲੜੀ ਸਾਡੇ ਸਾਹਮਣੇ ਖੜੀ ਕਰ ਦਿੱਤੀ।ਅਸੀ ਉਹਨਾਂ ਵਲੋਂ ਉਠਾਏ ਹਰ ਸੁਆਲ ਤੇ ਸੰਵਾਦ ਰਚਾਉਣਾ ਤਿਆਰ ਹਾਂ ਤੇ ਆਸ ਕਰਦੇ ਹਾਂ ਕੇ ਉਹ ਵੀ ਸਾਡੇ ਵੱਲੋਂ ਉਠਾਏ ਸੁਆਲਾ ਦੇ ਜੁਆਬ ਦਲੀਲ ਪੂਰਵਕ ਦੇਣ ਦੀ ਕ੍ਰਿਪਾਲਤਾ ਕਰਨਗੇ ਕਿਉਕਿ ਨੈਤਿਕਤਾ ਇਹ ਮੰਗ ਕਰਦੀ ਹੈ ਕੇ ਜਿਹੜਾ ਆਦਮੀ ਸੁਆਲ ਕਰਦਾ ਹੈ ਤਾਂ ਉਸ ਦਾ ਜੁਆਬ ਦੇਣ ਦਾ ਵੀ ਫਰਜ ਬਣਦਾ ਹੈ।
।ਅਸੀ ਆਪਣੇ ਵੱਲੋਂ ਸੰਗਤ ਦੀ ਕਚਿਹਰੀ ਵਿਚ ਇਹ ਵੀ ਵਾਅਦਾ ਕਰਦੇ ਹਾਂ ਕੇ ਅਸੀ ਉਹਨਾਂ ਦੇ ਪ੍ਰਸਨ ਈਮਾਨਦਾਰੀ ਨਾਲ ਸਾਈਟ ਉਪਰ ਸੰਗਤ ਦੀ ਕਚਿਹਰੀ ਵਿਚ ਰੱਖਾਂਗੇ।ਕਿਉਕਿ ਅਸੀ ਸੰਵਾਦ ਦੁਆਰਾ ਸੱਚ ਸੰਗਤ ਸਾਹਮਣੇ ਲਿਉਣਾ ਚਾਹੁੰਦੇ ਹਾਂ।ਇਸ ਲਈ ਅਸੀ ਆਪਣੇ ਵੱਲੋਂ ਸੰਗਤ ਦੀ ਕਚਿਹਰੀ ਵਿਚ ਇਹ ਵੀ ਵਾਅਦਾ ਕਰਦੇ ਹਾਂ ਕੇ ਅਸੀ ਦਲਵੀਰ ਸਿੰਘ ਜੀ ਦੇ ਹਰ ਪ੍ਰਸਨ ਦਾ ਉਤਰ ਦੇਵਾਂਗੇ।ਤੇ ਜੇਕਰ ਅਸੀ ਉਹਨਾਂ ਦੇ ਪ੍ਰਸਨ ਦਾ ਉਤਰ ਨਾਂ ਦੇ ਸਕੇ ਤਾਂ ਉਹਨਾਂ ਦੀ ਗੱਲ ਨਾਲ ਈਮਾਨਦਾਰੀ ਨਾਲ ਸਹਿਮਤੀ ਪ੍ਰਗਟ ਕਰਾਂਗੇ।ਬਾ-ਸਰਤ ਉਹ ਵੀ ਆਪਣੇ ਵੱਲੋਂ ਸੰਗਤ ਸਾਹਮਣੇ ਅਹਿਦ ਕਰਨ ਕੇ ਜੇਕਰ ਉਹ ਸਾਡੇ ਪ੍ਰਸਨਾਂ ਦਾ ਉਤਰ ਨਾਂ ਦੇ ਸਕੇ ਤਾਂ ਉਹ ਸਾਡੇ ਵੀਚਾਰਾਂ ਨਾਲ ਸਹਿਮਤੀ ਪ੍ਰਗਟ ਕਰਨਗੇ।ਅਸੀ ਆਪਣੇ ਵੱਲੋਂ ਸੰਗਤ ਸਾਹਮਣੇ ਆਪਣਾ ਵਾਅਦਾ ਲਿਖਤੀ ਰੂਪ ਵਿਚ ਕਰ ਚੁੱਕੇ ਹਾਂ ਤੇ ਸਾਨੂੰ ਆਸ ਹੈ ਕੇ ਜੀ ਸਰਦਾਰ ਦਲਵੀਰ ਸਿੰਘ ਜੀ ਆਪਣਾ ਵਾਅਦਾ ਲਿਖਤੀ ਰੂਪ ਵਿਚ ਭੇਜ ਕੇ ਇਸ ਸੰਵਾਦ ਨੂੰ ਸੁਰੂ ਕਰਨਗੇ।ਸਾਡੀ ਬੇਨਤੀ ਹੈ ਕੇ ਇਸ ਸਾਰੇ ਸੰਵਾਦ ਵਿਚ ਭਾਸ਼ਾ ਸਭਿਆਕ ਹੋਵੇ

ਦਲਵੀਰ ਸਿੰਘ ਜੀ ਦੁਆਰਾ ਭੇਜੀ ਲਿਖਤ।
        ਦੇਹ ਸਿਵਾ ਬਰੁ ਮੋਹਿ……??  ਸਰਦਾਰ ਦਲਵੀਰ ਸਿੰਘ ਜੀ
(ਇਹ ਲੇਖ ਪੜ੍ਹੋ ਤੇ ਸਮਝੋ ਕਿ ਸ਼ਿਵਾ ਦਾ ਅਰਥ ੴ ਨਹੀ, ਬਲਕਿ 'ਦੇਵੀ ਚੰਡੀ' ਜਾਂ 'ਦੇਵੀ ਦੁਰਗਾ' ਹੈ) ###  ਅੰਗਰੇਜ਼ਾਂ ਅਤੇ ਬ੍ਰਾਹਮਣ-ਵਾਦੀ ਸੋਚ ਵਾਲਿਆਂ ਵਲੋਂ ਸੰਨ ੧੮੯੭ ਵਿਚ ਰਚੇ ਅਖੌਤੀ ਦਸਮ ਗ੍ਰੰਥ (ਅਸਲ ਨਾਂ, ਬਚਿਤ੍ਰ ਨਾਟਕ ਗ੍ਰੰਥ) ਵਿਚ ਇਹ ਸਵੈਯਾ "ਚੰਡੀ ਚਰਿਤ੍ਰ (ਉਕਤਿ ਬਿਲਾਸ)", ਜਿਸਦੇ ਕੁਲ ੨੩੩ ਲੜੀਵਾਰ ਸਵੈਯੇ / ਦੋਹਿਰੇ ਹਨ, ਪੰਨਾ ੯੯ ਤੇ ਦਰਜ ਹੈ ।  ਸਵੈਯਾ ਨੰ: ੨੩੧, ਨੰ: ੨੩੨ ਅਤੇ ਦੋਹਿਰਾ ੨੩੩, ਇਹ ਸਾਰੇ ਅਰਥਾਂ ਸਮੇਤ ਹੇਠ ਲਿਖੇ ਹਨ ਅਤੇ ਧਿਆਨ ਨਾਲ ਪੜ੍ਹੇੋ ਜੀ ::

ਸਵੈਯਾ: ਦੇਹ  ਸਿਵਾ  ਬਰੁ  ਮੋਹਿ  ਇਹੈ  ਸੁਭ  ਕਰਮਨ  ਤੇ  ਕਬਹੂੰ ਨ ਟਰੋ ॥
  ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥
  ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ ॥
  ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤੁਬ ਜੂਝ ਮਰੋ ॥ ੨੩੧ ॥

ਡਾ: ਰਤਨ ਸਿੰਘ ਜੱਗੀ (ਵਾਈਸ ਚਾਂਸਲਰ, ਪੰਜਾਬੀ ਯੁਨੀਵਰਸਿਟੀ, ਪਟਿਆਲਾ) ਨੇ ਇਸ ਦੀ ਵਿਆਖਿਆ  ਇਉਂ ਕੀਤੀ ਹੈ : ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ ) ਨ ਟਲਾਂ । ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ । ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ  ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ । ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ ॥ ੨੩੧ ॥

ਇਸੇ ਚੰਡੀ ਚਰਿਤ੍ਰ ਦਾ ਅਗਲਾ ਸਵੈਯਾ::                                                            
ਕਵਿਤਨ ਮੈ ਬਰਨਿਓ  ਸਭ ਹੀ ਰਸ ਰੁਦ੍ਰਮਈ  ਹੈ ॥
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ ॥                                                                                      ਕਉਤਕ ਹੇਤੁ ਕਰੀ ਕਵਿ ਨੇ "ਸਤਿਸਯ ਕੀ ਕਥਾ" ਇਹ ਪੂਰੀ  ਭਈ  ਹੈ ॥                                                             
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ  ਹੈ ॥ ੨੩੨ ॥  
   
ਡਾ: ਰਤਨ ਸਿੰਘ ਜੱਗੀ ਵਲੋਂ ਵਿਆਖਿਆ : ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ । (ਇਹ) ਸਾਰੀ (ਕਵਿਤਾ) ਰੌਦਰ-ਰਸ ਵਿਚ ਲਿਖੀ ਹੈ । ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ । ਕਵੀ ਨੇ ਮਾਨਸਿਕ ਵਿਲਾਸ (ਕਉਤਕ) ਲਈ ਇਕ ਕਾਵਿ-ਰਚਨਾ ਕੀਤੀ ਹੈ।'ਸਤਸਈ' ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ ॥ ੨੩੨ ॥
(ਨੋਟ :"ਸਤਸਈ" ਦੀ ਕਥਾ = ਦੇਵੀ ਚੰਡੀ ਅਰਥਾਤ ਸ਼ਿਵਾ, ਦੁਰਗਾ ਦੀ ੭੦੦ ਸ਼ਲੋਕਾਂ ਵਾਲੀ ਕਥਾ)
### ਇਸੇ ਚੰਡੀ ਚਰਿਤ੍ਰ ਦਾ ਆਖਰੀ ਦੋਹਿਰਾ :     ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰੁ ਨ ਕੋਇ ॥          
                      ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ "ਚੰਡਿਕਾ" ਸੋਇ ॥ ੨੩੩ ॥(ਪੰਨਾ ੯੯)
ਡਾ: ਰਤਨ ਸਿੰਘ ਜੱਗੀ ਵਲੋਂ ਵਿਆਖਿਆ:  (ਮੈਂ) 'ਸਤਸਈ' (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ । ਹੇ ਚੰਡਿਕਾ!  ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੇ ॥ ੨੩੩ ॥    (ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦਾ ਦੇਵ ਸੁਰੇਸ ਸਹਿਤ ਜੈਕਾਰ ਕਰਾ ਅੱਠਵਾਂ ਅਧਿਆਇ ਸਮਾਪਤ ਹੋਇਆ ; ਸਭ ਸ਼ੁਭ ਹੈ ॥੮॥) (ਦੁਰਗਾ ਸਪਤਸ਼ਤੀ, ਦੇਵੀ ਦੁਰਗਾ ਦੀ ੭੦੦ ਸ਼ਲੋਕਾਂ ਵਿਚ ਲਿਖੀ ਕਥਾ ਬ੍ਰਾਹਮਣੀ ਗ੍ਰੰਥ ਮਾਰਕੰਡੇ ਪੁਰਾਣ ਚੋਂ ਲਈ ਗਈ ਹੈ)
### ਹੋਰ ਸਬੂਤ, ਚੰਡੀ = ਸ਼ਿਵਾ , :  
ਦੋਹਿਰਾ ॥ਅਗਨਤ ਮਾਰੇ ਗਨੈ ਕੋ ਭਜੈ ਸੁ ਸੁਰ ਕਰਿ ਤ੍ਰਾਸ ॥                              
ਧਾਰਿ  ਧਿਆਨ  ਮਨ "ਸਿਵਾ" ਕੋ  ਤਕੀ  ਪੁਰੀ  ਕੈਲਾਸ ॥੧੯॥

ਅਰਥ : ਦੈਤਾਂ ਨੇ ਬੇਅੰਤ ਦੇਵਤਿਆਂ ਨੂੰ ਮਾਰ ਦਿੱਤਾ, ਜਿਨ੍ਹਾਂ ਦੀ ਗਿਣਤੀ ਕੋਣ ਕਰੇ ? ਡਰ ਦੇ ਮਾਰੇ ਦੇਵਤੇ ਭੱਜ ਉਠੇ । ਉਨ੍ਹਾਂ ਨੇ ਆਪਣੇ ਮਨ ਵਿਚ ਸਿਵਾ (ਦੁਰਗਾ) ਨੂੰ ਯਾਦ ਕੀਤਾ ਤੇ ਕੈਲਾਸ਼ ਪੁਰੀ  ਵਿਚ ਜਾ ਪਹੁੰਚੇ ।                                      
### ਹੋਰ ਸਬੂਤ, ਚੰਡੀ = ਸ਼ਿਵਾ ,         
ਦੋਹਰਾ ॥ ਖੇਤ ਜੀਤ ਦੈਤਨ ਲੀਓ ਗਏ ਦੇਵਤੇ ਭਾਜ ॥      
ਇਹੈ ਬਿਚਾਰਿਓ ਮਨ ਬਿਖੈ ਲੇਹੁ "ਸਿਵਾ" ਤੇ ਰਾਜ ॥੭੨॥

ਅਰਥ : ਦੈਤਾਂ ਨੇ ਜੁੱਧ ਜਿੱਤ ਲਿਆ ਤੇ ਸਭ ਦੇਵਤੇ ਭੱਜ ਗਏ । ਹੁਣ ਦੇਵਤੇ ਆਪਣੇ ਮਨਾਂ ਵਿਚ ਇਹ ਵਿਚਾਰ ਕਰਨ ਲਗੇ ਕਿ ਦੁਰਗਾ ਦੀ ਸਹਾਇਤਾ ਨਾਲ ਹੀ ਆਪਣਾ ਰਾਜ ਲੈ ਸਕਾਂਗੇ ।
### ਹੋਰ ਸਬੂਤ, ਚੰਡੀ = 
ਦੁਰਗਾ,  ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ ਦਾਮਨਿ ਜਿਉ "ਦੁਰਗਾ" ਦਮਕੈ ॥੫੦॥
ਅਰਥ : ਫਿਰ ਦੁਸ਼ਮਨ ਦੈਤਾਂ ਦੇ ਦਲ ਵਿਚ ਵੜ ਕੇ ਦੁਰਗਾ ਬਿਜਲੀ ਵਾਂਙ ਕੜਕ ਕੇ ਪਈ ॥੫੦॥
### ਬਰ (ਵਰ) ਕੌਣ ਮੰਗ ਰਿਹਾ ਹੈ ???.......  ਕਵਿ ਸ਼ਯਾਮ, ਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ । 
ਪੰਨਾ ੪੯੫ : ਸਵੈਯਾ॥  ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ ॥ 
                      ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਵਿਤ ਮੈ ਸੋਈ ਕੀਜੈ ॥ 
                      ਸਸਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ ॥ 
                      ਸੰਤ ਸਹਾਇ ਸਦਾ 'ਜਗ ਮਾਇ' ਕ੍ਰਿਪਾ ਕਰ "ਸਯਾਮ" ਇਹੈ ਬਰੁ ਦੀਜੈ ॥੧੯੦੦॥            
ਸਯਾਮ ਕਵਿ "ਜਗ ਮਾਇ" ਅਰਥਾਤ ਜਗਮਾਤਾ (ਦੁਰਗਾ) ਤੋਂ ਵਰ ਮੰਗ ਰਿਹਾ ਹੈ ।……
### ਅੱਗੇ ਲਿਖਿਆ ਪੰਨਾ ੫੧੫ ਦਾ ਪ੍ਰਮਾਣ ਸਿਧ ਕਰਦਾ ਹੈ ਕਿ ਸ਼ਿਵਾ ਹੀ 'ਜਗਮਾਇ' ਹੈ :: 
              ਜਾਦਵ ਅਉਰ ਸਭੈ ਹਰਖੈ ਅਰ ਬਾਜਤ ਭੀ ਪੁਰ ਬੀਚ ਬਧਾਈ ॥ 
     ਅਉਰ ਕਹੈ "ਕਬਿ ਸਯਾਮ" "ਸਿਵਾ" ਸੁ ਸਭੈ  "ਜਗਮਾਇ"  ਸਹੀ ਠਹਰਾਈ ॥੨੦੬੧॥
ਪੰਨਾ ੪੯੫ ਦੇ ਸਵੈਯੇ ਵਿਚ 'ਜਗਮਾਇ' ਸ਼ਿਵਾ ਅਰਥਾਤ ਦੁਰਗਾ ਤੋਂ ਹੀ ਵਰ ਮੰਗਿਆ ਹੈ ਕਵੀ ਸਯਾਮ ਨੇ ।
   ਪੰਨਾ ੮੦੯ ਤੇ ਸਪਸ਼ਟ ਲਿਖਿਆ ਫ਼ੈਸਲਾ, "ਦੁਰਗਾ" ਤੂ ਛਿਮਾ ਤੂ "ਸ਼ਿਵਾ" ਰੂਪ ਤੇਰੋ ॥"

ਉਪਰ-ਲਿਖੇ ਪ੍ਰਮਾਣਾਂ ਤੋਂ ਸਿਧ ਹੁੰਦਾ ਹੈ ਕਿ ਸ਼ਿਵਾ- ਜਗਮਾਇ- ਦੁਰਗਾ- ਚੰਡਿਕਾ.. ਇਕੋ ਹੀ ਦੇਵੀ "ਚੰਡੀ" ਦੇ ਨਾਂ ਹਨ ਅਤੇ "ਦੇਹ ਸ਼ਿਵਾ ਬਰੁ.." ਅਤੇ "ਹੇ ਰਵਿ ਹੇ ਸਸਿ.." ਵਾਲੀਆਂ ਰਚਨਾਵਾਂ ਗੁਰਬਾਣੀ ਨਹੀ ਹਨ, ਦੇਵੀ ਉਸਤਤਿ ਹਨ, ਅਤੇ "ਕਵੀ ਸ਼ਯਾਮ" ਦੀਆਂ ਰਚੀਆਂ ਕਵਿਤਾਂਵਾਂ, ਕੱਚੀ ਬਾਣੀ, ਹਨ ।
ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਉਚੇਚੇ ਧਿਆਨ ਦੇਣ ਕਿ ਗੁਰਦੁਆਰਿਆਂ ਵਿਚ, ਸੰਗਤ ਵਿਚ ਜਾਂ ਨਿਜੀ ਤੌਰ ਤੇ ਇਨ੍ਹਾਂ ਕਵਿਤਾਂਵਾਂ ਦਾ ਪਾਠ ਜਾਂ ਕੀਰਤਨ ਕਰਨਾ ਮਨਮਤ ਹੈ ।
### ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦਾ ਫ਼ੈਸਲਾ ::                                              
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥( ਮ:੩)    
         ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥(ਅੰ: ੧੧੩੮),
ਮਹਾਵਾਕ ਵਿਸਾਰ ਕੇ, ਕਿਸੇ ਦੇਵੀ-ਸ਼ਿਵਾ ਜਾਂ ਦੇਵੀ-ਦੁਰਗਾ ਨੂੰ ਸਿਮਰਕੇ ਕੁਝ ਮੰਗਣਾ ਮਹਾ-ਅਗਿਆਨਤਾ ਭਰਿਆ ਮਨਮੁਖਾਂ (ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖਾਂ) ਵਾਲਾ ਕਰਮ ਹੈ । ਗੁਰਸਿਖ ਦੀ ਮੰਗ ਕੇਵਲ ਨਾਮ,                                                  
ਕਰਤਾ ਤੂ ਮੇਰਾ ਜਜਮਾਨੁ ॥ ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥(ਅੰ: ੧੩੨੯ )
### ਕੁਝ ਅਗਿਆਨੀ ਲੋਗ ਆਖਦੇ ਹਨ ਕਿ ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਪੜ੍ਹਿਆਂ ਬੀਰ ਰਸੀ ਜਜ਼ਬਾ ਪੈਦਾ ਹੁੰਦਾ ਹੈ । ਇਹ ਵਿਚਾਰ ਬਿਲਕੁਲ ਗਲਤ ਹੈ ਕਿਉਂਕਿ ਛੇਂਵੇਂ ਨਾਨਕ (ਪੀਰੀ-ਮੀਰੀ ਦੀਆਂ ਦੋ ਕਿਰਪਾਨਾਂ ਧਾਰਣ ਕਰਣ ਵਾਲੇ) ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਸਿੱਖਾਂ ਨੇ ਬਾਦਸ਼ਾਹ ਜਹਾਂਗੀਰ ਦੀਆਂ ਮੁਗ਼ਲ ਫ਼ੌਜਾਂ ਨਾਲ ਚਾਰ ਜੰਗ ਲੜੇ ਅਤੇ ਜਿੱਤੇ ; ਤਾਂ ਉਸ ਸਮੇ ਸਿੱਖਾਂ ਵਿਚ ਬੀਰ ਰਸੀ ਜਜ਼ਬਾ ਗੁਰੂ ਹਰਗੋਬਿੰਦ ਸਾਹਿਬ ਵਰਗੇ ਨਿਰਭੈ ਜੋਧੇ ਦੀ ਰਹਿਨੁਮਾਈ ਅਤੇ ਭਗਤੀ-ਸ਼ਕਤੀ ਦੇ ਸੋਮੇਂ ਆਦਿ ਗ੍ਰੰਥ ਸਾਹਿਬ (ਗੁਰੂ ਅਰਜੁਨ ਸਾਹਿਬ ਜੀ ਦਾ ੧੬੦੪ ਵਿਚ ਸੰਪਾਦਿਤ ਗ੍ਰੰਥ) ਦੀ ਸੱਚੀ ਬਾਣੀ ਨੇ ਭਰਿਆ ; ਉਸ ਸਮੇਂ "ਦੇਹ ਸਿਵਾ.." ਵਰਗੀਆਂ ਲਿਖਤਾਂ ਹੋਂਦ ਵਿਚ ਹੀ ਨਹੀ ਸਨ । ਸੰਤ ਸਿਪਾਹੀ  ਦਾ ਜਜ਼ਬਾ ਭਰਨ ਵਾਲੀਆਂ ਹੇਠ ਲਿਖੀਆਂ ਗੁਰਬਾਣੀ-ਪੰਕਤੀਆਂ ਸਿਖ ਹਰ ਵੇਲੇ ਚੇਤੇ ਰੱਖਣ, ਤਾਂ ਹੀ ਪੰਥ ਦੀ ਚੜ੍ਹਦੀ ਕਲਾ ਹੋਵੇਗੀ :
ਸੂਰਾ ਸੰਤ (ਭਗਤੀ-ਮਾਰਗ, ਪੀਰੀ) :: ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ 
                                    ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥(ਮ:੫, ਅੰ:੬੭੯)
ਸੂਰਾ ਸਿਪਾਹੀ (ਸ਼ਕਤੀ-ਮਾਰਗ, ਮੀਰੀ):: (ਸਲੋਕ ਕਬੀਰ ਜੀ, ਅੰ: ੧੧੦੫)
             ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ 
           ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਅਜ ਪੰਥ-ਦੋਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਤਾ ਘਟਾਉਣ ਲਈ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ ।
ਪਰ ਗੁਰਮਤਿ ਅਸੂਲਾਂ ਤੇ ਚਲਣ ਵਾਲੇ ਸੂਰੇ-ਸੰਤ-ਸਿਪਾਹੀ ਹੀ ਦਸ ਗੁਰੂ-ਨਾਨਕ-ਜੋਤਾਂ ਦੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਬਰਕਰਾਰ ਰਖਣ ਲਈ ਸੀਸ ਤਕ ਭੇਂਟ ਕਰਦੇ ਰਹੇ ਹਨ ਤੇ ਕਰਦੇ ਰਹਿਣਗੇ ; ਗੁਰ-ਫ਼ੁਰਮਾਨ ਸਭ ਲਈ ਹੈ, 
         ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥ 
         ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥ (ਅੰ: ੧੧੧੪)                          
੯੧-੯੮੯੯੦੫੮੪੫੮ ; ੯੧-੯੮੧੧੫੧੨੬੩੬…   

ਡਾ. ਰਤਨ ਸਿੰਘ ਜੱਗੀ ਜੀ ਦੀ ਲਿਖਤ।
     ਵੀਰ ਦਲਬੀਰ ਸਿੰਘ ਜੀ ਆਪ ਜੀ ਨੇ ਆਪਣੇ ਪ੍ਰਸਨਾਂ ਵਿਚ ਡਾ.ਰਤਨ ਸਿੰਘ ਜੱਗੀ ਦੀ ਵਿਆਖਿਆ ਨੂੰ ਅਧਾਰ ਬਣਾਇਆ ਹੈ।ਇਸ ਲਈ ਵੀਰ ਜੀ ਮੈਂ ਆਪ ਜੀ ਦੇ ਇਸ ਭਰੋਸੇ ਵਾਲੇ ਵਿਦਵਾਨ ਦੇ ਸ੍ਰੀ ਦਸਮ ਗ੍ਰੰਥ ਸਬੰਧੀ ਵਿਚਾਰਾਂ ਨੂੰ ਇਥੇ ਹੂਬਹੂ ਛਾਪ ਰਿਹਾ ਹਾਂ।ਇਹ ਵੀਚਾਰ ਪੜਕੇ ਆਪਣੇ ਵੀਚਾਰ ਸੰਗਤ ਸਾਹਮਣੇ ਰੱਖਣ ਦੀ ਕ੍ਰਿਪਾਲਤਾ ਕਰਨੀ ਜੀ?
ਗੁਰੂ ਗੋਬਿੰਦ ਸਿੰਘ ਜੀ ਬਹੁਮੁਖੀ ਪ੍ਰਤਿਭਾ ਵਾਲੇ ਮਹਾਂਕਵੀ ਸਨ।ਉਹਨਾਂ ਵਿਚ ਕਵਿਤਾ ਰਚਨ ਦੀ ਪ੍ਰਬਲ ਅਤੇ ਅਦਭੁਤ ਸਕਤੀ ਸੀ।ਉਹਨਾਂ ਨਾ ਕੇਵਲ ਆਪ ਹੀ ਕਾਵਿ ਸਾਧਨਾ ਕੀਤੀ,ਸਗੋ ਆਪਣੇ ਪਾਸ ਅਨੇਕ ਗੁਣਵਾਨ ਕਵੀਆਂ ਨੂੰ ਆਸਰਾ ਦਿੱਤਾ।ਉਹਨਾਂ ਦੇ ਦਰਬਾਰੀ ਕਵੀਆਂ ਦੀ ਗਿਣਤੀ ੫੨ ਇਤਿਹਾਸ ਤੋ ਸਿੱਧ ਹੈ।ਸੂਖਮ ਕਾਗਜ ਤੇ ਲਿਖਿਆ ਉਹਨਾਂ ਦਾ ਅਤੇ ਉਹਨਾਂ ਦੇ ਦਰਵਾਰੀ ਕਵੀਆਂ ਦਾ ਕਾਵਿ,ਜਿਸ ਦਾ ਵਜਨ ੯ ਮਣ ਦੱਸਿਆ ਜਾਂਦਾ ਹੈ,ਅਨੰਦਪੁਰ ਛੱਡਣ ਵੇਲੇ ਸਰਸਾ ਨਦੀ ਵਿਚ ਵਹਿ ਗਿਆ ਸੀ।ਉਸ ਸਹਿਤ ਵਿਚੋ ਜਿਹਨਾਂ ਕਿਰਤੀਆਂ ਦੀਆਂ ਨਕਲਾ ਜਾਂ ਉਤਾਰੇ ਪੰਜਾਬ ਦੇ ਮੈਦਾਨੀ ਇਲਾਕੇ ਦੇ ਸਰਧਾਲੂ ਸਿੱਖਾਂ ਪਾਸ ਸੁਰੱਖਿਅਤ ਸਨ, ਉਹਨਾਂ ਨੂੰ ਭਾਈ ਮਨੀ ਸਿੰਘ ਵਰਗੇ ਹਜੂਰੀ ਵਿਦਵਾਨ ਸਿੱਖਾਂ ਨੇ ਇਕੱਠਾਂ ਕਰਵਾਕੇ ਆਪਣੀ ਆਪਣੀ ਰੁਚੀ ਅਨੁਸਾਰ ਵੱਖਰੇ ਵੱਖਰੇ ਕ੍ਰਮ ਬੰ੍ਹਨ ਕੇ ਗੰ੍ਰਥ ਰੂਪ ਵਿਚ ਸੰਕਲਨ ਕੀਤਾ।
ਡਾ.ਰਤਨ ਸਿੰਘ ਜੱਗੀ ਅੱਗੇ ਲਿਖਦੇ ਹਨ……..
ਇਸ ਗ੍ਰੰਥ ਵਿਚਲੇ ਸਹਿਤ ਦੀ ਰਚਨਾਂ 'ਧਰਮ ਯੁੱਧ' ਨਮਿਤ ਹੋਈ ਸੀ।ਇਸ ਲਈ ਇਸ ਗ੍ਰੰਥ ਦੀ ਪਰਧਾਨ ਪ੍ਰਵਿਰਤੀ ਰਾਸ਼ਟਰੀ ਭਾਵਨਾਂ ਦੀ ਹੈ ਅਤੇ ਪਰਤੰਤਰਤਾ ਦੇ ਉਸ ਸੰਘਣੇ ਹਨੇਰੇ ਵਿਚ ਇਸ ਪ੍ਰਵਿਰਤੀ ਨੂੰ ਇਤਿਹਾਸ ਦੁਆਰਾ ਦਸਮ ਗੁਰੂ ਤੋ ਭਿੰਨ ਕਿਸੇ ਹੋਰ ਮਸਤਕ ਦੀ ਉਪਜ ਸਿੱਧ ਨਹੀ ਕੀਤਾ ਜਾ ਸਕਦਾ।ਉਸ ਯੁੱਗ ਦੇ ਕਵੀਆਂ ਦੇ ਸਹਿਤਕ ਅਕਾਰ ਸੰਕੁਚਿਤ ਹੋ ਗਏ ਸਨ ਅਤੇ ਉਹਨਾਂ ਦੀ ਕਲਪਨਾ ਦੀ ਉਡਾਰੀ ਸਿੰਗਾਰਮਈ ਹਾਵਾਂ-ਭਾਵਾਂ ਤੱਕ ਸੀਮਿਤ ਹੋ ਗਈ ਸੀ।ਇਸ ਲਈ ਦਸਮ ਗ੍ਰੰਥ ਦੇ ਸਮਸਤ ਸਾਹਿਤ ਦੀ ਮੂਲ ਰਾਸਟਰੀ ਭਾਵਨਾਂ ਦਸਮ ਗੁਰੂ ਦੀ ਦੇਣ ਹੈ।(ਗੁਰੂ ਗੋਬਿੰਦ ਸਿੰਘ ਦੀ ਕਵਿਤਾ ਵਿਚ ਰਾਸ਼ਟਰੀਅਤਾ ਲੇਖਕ ਡਾ ਰਤਨ ਸਿੰਘ ਜੱਗੀ)
ਜਵਾਬ ਮੰਗਦੇ ਸੁਆਲ।
     ਵੀਰ ਦਲਵੀਰ ਸਿੰਘ ਜੀ ਜੇਕਰ ਆਪ ਜੀ ਅਨੁਸਾਰ ਸ਼ਿਵਾ ਦਾ ਅਰਥ ੴ ਨਹੀ, ਬਲਕਿ 'ਦੇਵੀ ਚੰਡੀ' ਜਾਂ 'ਦੇਵੀ ਦੁਰਗਾ' ਹੈ ਤਾਂ ਕ੍ਰਿਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਈ ਇਸ ਪੰਗਤੀ ਦੇ ਅਰਥ ਸੰਗਤ ਵਿਚ ਸਾਝੇਂ ਕਰੋ ਜੀ:-
ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥
ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥
     ਸ੍ਰੀ ਦਸਮ ਗ੍ਰੰਥ ਦੇ ਲਿਖਾਰੀ ਦਾ ਜੇਕਰ ਇਸਟ ਦੁਰਗਾ ਦੇਵੀ ਹੈ ਤਾਂ ਕ੍ਰਿਪਾਂ ਕਰਕੇ ਸ੍ਰੀ ਦਸਮ ਗ੍ਰੰਥ ਦੀ ਇਸ ਪੰਗਤੀ ਦੇ……
ਤਂੈ ਹੀ ਦੁਰਗਾ ਸਾਜਿ ਕੈ ਦੈਂਤਾ ਦਾ ਨਾਸੁ ਕਰਾਇਆ॥
ਤੈਥੋ ਹੀ ਬਲੁਰਾਮ ਲੈ,ਨਾਲ ਬਾਣਾਂ ਦਹਸਿਰੁ ਘਾਇਆ॥
ਵਿਚ ਦੁਰਗਾ ਨੂੰ ਸਾਜਨ ਵਾਲੀ 'ਤੈ'ਂ ਹੀ ਕਿਹੜੀ ਸਕਤੀ ਹੈ?
ਕ੍ਰਿਪਾ ਕਰਕੇ ਉਤਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਅਨਭੋਲ ਸਿੰਘ ਦੀਵਾਨਾ
98762-04624

No comments:

Post a Comment