Sunday, November 15, 2015

10 ਨਵੰਬਰ 2015 ਨੂੰ ਸਰਬੱਤ ਖਾਲਸਾ ਚ 13 ਮਤੇ ਪਾਸ ਕੀਤੇ ਗਏ


10 ਨਵੰਬਰ 2015 ਨੂੰ ਅਮ੍ਰਿਤਸਰ ਨਜ਼ਦੀਕ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਚ ਲੱਖਾਂ ਦੀ 
ਗਿਣਤੀ ਵਿੱਚ ਇੱਕਤਰ ਹੋਈ ਸੰਗਤ ਦੀ ਹਾਜ਼ਰੀ ਵਿੱਚ 13 ਮਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਵਿੱਚ

1-ਮੌਜੂਦਾ ਤਖਤਾਂ ਦੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਉਨ੍ਹਾਂ ਦੇ ਲਾਂਭੇ ਕੀਤਾ ਜਾਂਦਾ ਹੈ।

2-ਸ੍ਰੀ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਜਾਂਦਾ ਹੈ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਲਾਇਆ ਜਾਂਦਾ ਹੈ।
ਅਮਰੀਕ ਸਿੰਘ ਅਜਨਾਲਾ ਤਖਤ ਕੇਸਗੜ੍ਹ ਅਤੇ ਬਲਜੀਤ ਸਿੰਘ ਦਾਦੂਦਾਲ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ।

3-ਕੇ ਪੀ ਐਸ ਗਿੱਲ ਅਤੇ ਕੇ ਐਸ ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਵੰਬਰ 20 ਤੱਕ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਸਪਸ਼ਟੀਕਰਨ ਮੰਗਿਆ ਜਾਂਦਾ ਹੈ।

4-ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਪ੍ਰਭੂਸਤਾ ਨੂੰ ਬਣਾਈ ਰੱਖਣ ਲਈ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਰਾਇ ਨਾਲ ਗੰਭੀਰ ਯਤਨ ਕੀਤੇ ਜਾਣ।

5-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਤੋਂ ਫਖਰੇ ਕੌਮ, ਪੰਥ ਰਤਨ ਵਾਪਿਸ ਲਿਆ ਜਾਂਦਾ ਹੈ ਅਤੇ ਅਵਤਾਰ ਸਿੰਘ ਮੱਕੜ ਤੋਂ ਸ਼ਰੋਮਣੀ ਸੇਵਕ ਦਾ ਐਵਾਰਡ ਵਾਪਿਸ ਲਿਆ ਜਾਂਦਾ ਹੈ।

6-ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਲਈ 30 ਨਵੰਬਰ ਤੱਕ ਖਰੜੇ ਸਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ।

7-ਸਮੂਹ ਸਗਤਾਂ, ਗੰ੍ਰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ ਹੈ।

8-ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣ, ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ

9-ਸ਼ਰੋਮਣੀ ਗੁਰਦਵਾਰਾ ਕਮੇਟੀ ਦੀ ਨਵੀਂ ਚੋਣ ਕਰਵਾਕੇ ਜਮਹੂਰੀਅਤ ਬਹਾਲ ਕਰਵਾਓਣ ਦਾ ਸੱਦਾ ਦਿੱਤਾ ਜਾਂਦਾ ਹੈ।

10-ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਨਿਤ ਕੈਲੰਡਰ ਦੀ ਲੋੜ ਹੈ।

11-ਹਰਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ।

12-ਇੱਕਠ 26 ਜਨਵਰੀ 1986 ਨੂੰ ਹੋਏ ਸਰਬਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ ਹੈ।

13-ਜਾਤਾਂ ਤੇ ਅਧਾਰਿਤ ਗੁਰਦਵਾਰੇ ਅਤੇ ਸ਼ਮਸ਼ਾਨਘਾਟ ਖਤਮ ਕਰਨ ਦੇ ਯਤਨ ਕੀਤੇ ਜਾਣ

No comments:

Post a Comment