Sunday, November 15, 2015

ਸਰਕਾਰ ਦਮਨਚੱਕਰ ਬੰਦ ਕਰੇ; ਸੁਹਿਰਦ ਲੋਕਾਂ ਨੂੰ ਸੁਖਾਵਾਂ ਹੱਲ ਤਲਾਸ਼ਣ ਦੀ ਅਪੀਲ, (ਪੰਜਾਬ ਲੋਕ ਲਹਿਰ)


(ਪੰਜਾਬ ਲੋਕ ਲਹਿਰ ਪਾਰਟੀ ਦੀ ਅਸਥਾੲੀ ਸੰਚਾਲਨ ਕਮੇਟੀ ਦਾ ਬਿਅਾਨ)
ਜਾਰੀ ਕਰਤਾ: ਗੁਰਦਰਸ਼ਨ ਸਿੰਘ ਢਿੱਲੋਂ, ਸ਼ਸ਼ੀ ਕਾਂਤ, ਗੁਰਤੇਜ ਸਿੰਘ
15-11-2015
ਸਰਕਾਰ ਦਮਨਚੱਕਰ ਬੰਦ ਕਰੇ; ਸੁਹਿਰਦ ਲੋਕਾਂ ਨੂੰ ਸੁਖਾਵਾਂ ਹੱਲ ਤਲਾਸ਼ਣ ਦੀ ਅਪੀਲ
ਸਿੱਖਾਂ ਦੇ ਇੱਕ ਤਬਕੇ ਨੇ ਇਤਿਹਾਸਕ ਪਿੰਡ ਚੱਬੇ ਵਿੱਚ ਭੜਕੀਅਾਂ ਸਿੱਖ ਭਾਵਨਾਵਾਂ ਦਾ ਸੌੜੇ ਸਿਅਾਸੀ ਹਿਤ ਪਾਲਣ ਖ਼ਾਤਰ ਇੱਕ ਇਕੱਠ ਕੀਤਾ। ਇਹ ਸਿੱਖ ਪੰਥ ਵਿੱਚ ੳੁੱਭਰੀ ਕ੍ਰਾਂਤੀ ਨੂੰ ਸਾਰਥਕ ਅੰਜਾਮ ਤੋਂ ਹੋੜ ਕੇ ਅੌਝੜ ਰਾਹ ਪਾੳੁਣ ਵਾਸਤੇ ਸੀ। ੲੇਸ ਕਾਰਵਾੲੀ ਦਾ ਹੋਰਾਂ ਸਮੇਤ ਇੱਕ ਮਕਸਦ ਇੱਕ ਨਵੇਂ ਸਿਅਾਸੀ ਪਰਵਾਰ ਨੂੰ ਪੰਜਾਬ ਦੇ ਸਿਅਾਸੀ ਮੰਚ ੳੁੱਤੇ ਸਥਾਪਤ ਕਰਨਾ ਸੀ। ੲੇਸ ਲੲੀ ਵੀ ਇਹ ਕਾਰਵਾੲੀ ਸੱਤਾਧਾਰੀ ਪੁਰਾਣੇ ਸਿਅਾਸੀ ਪਰਵਾਰ ਦੇ ਹੱਕ ਵਿੱਚ ਭੁਗਤਦੀ ਸੀ। ੲੇਸੇ ਕਾਰਣ ਕੲੀਅਾਂ ੲੇਸ ਨੂੰ ਮਾਨ-ਬਾਦਲ ਪਰਵਾਰ ਦੀ ਮਿਲੀਭੁਗਤ ਗਰਦਾਨਿਅਾ ਹੈ।
ਸਰਕਾਰ ਨੂੰ ਪੈਦਾ ਹੋੲੇ ਭੰਬਲਭੂਸੇ ਦਾ ਫ਼ਾਇਦਾ ੳੁਠਾ ਕੇ ਦਮਨਚੱਕਰ ਚਲਾੳੁਣ ਦੇ ਰਾਹ ਨਹੀਂ ਚੱਲਣਾ ਚਾਹੀਦਾ। ਤਾਜ਼ਾ ਖ਼ਬਰ ਅਨੁਸਾਰ ੲੇਸ ਦੀ ਅੱਗ ਸਿੱਖ ਸਾਧੂਅਾਂ, ਪ੍ਰਚਾਰਕਾਂ ਤੱਕ ਵੀ ਪਹੁੰਚਣੀ ਸ਼ੁਰੂ ਹੋ ਗੲੀ ਹੈ। ਇਹ ਅਤਿਅੰਤ ਨਿੰਦਣਯੋਗ ਤੇ ਨਾਕਾਬਲੇ-ਬਰਦਾਸ਼ਤ ਹੈ। ਸਰਕਾਰ ੲੇਸ ਨੂੰ ਤੁਰੰਤ ਬੰਦ ਕਰੇ ਅਤੇ ਨਿਰਾਧਾਰ ਕੇਸ ਬਿਨਾ ਦੇਰੀ ਵਾਪਸ ਲੲੇ ਜਾਣ। ਸਭ ਨੂੰ ਪਤਾ ਹੈ ਕਿ ਦੇਸ਼-ਧ੍ਰੋਹ ਦੇ ਸਭ ਝੂਠੇ ਮੁਕੱਦਮੇ ਸਮਾਂ ਪਾ ਕੇ ਰਫ਼ਾ-ਦਫ਼ਾ ਹੋ ਜਾਣਗੇ ਜਿਵੇਂ ਕਿ ਇਹਨਾਂ ਹੀ ਲੋਕਾਂ ੳੁੱਤੇ ਪਹਿਲਾਂ ਬਣੇ ਦਰਜਨਾਂ ਮੁਕੱਦਮੇ ਹੋ ਚੁੱਕੇ ਹਨ। ਪਰ ਗੁੰਮਰਾਹ ਹੋੲੇ ਨੌਜਵਾਨ, ਜਿਨ੍ਹਾਂ ਨੂੰ ਇੱਕ ਧਿਰ ਗੋਲ਼ੀਅਾਂ ਨਾਲ ਵਿੰਨ੍ਹ ਕੇ ਅਣਪਛਾਤੀਅਾਂ ਲਾਸ਼ਾਂ ਬਣਾੳੁਣ ਲੲੀ ੳੁਤਾਵਲੀ ਹੈ ਅਤੇ ਦੂਜੀ ਧਿਰ ੳੁਹਨਾਂ ਦੇ ਖ਼ੂਨ ੳੁੱਤੇ ਪੌੜੀਅਾਂ ਲਾ ਕੇ ਸੱਤਾ ੳੁੱਤੇ ਕਬਜ਼ਾ ਕਰਨ ਲੲੀ, ਫ਼ੇਰ ਖ਼ੁਦਗ਼ਰਜ਼ੀਅਾਂ ਦੇ ਚੀਕ-ਚਿਹਾੜੇ ਵਿੱਚ ਖੂਹ ਦੇ ਚੱਕ ਵਾਂਗ ਅਲੋਪ ਹੋ ਜਾਣਗੇ। ਪਿਛਲੇ ਵਾਪਰੇ ਦੁਖਾਂਤਾਂ ਦੀਅਾਂ ਪੈੜਾਂ ਹੁਣ ਵਾਲੇ ਪੈਂਡੇ ੳੁੱਤੇ ਸਾਫ਼ ਨਜ਼ਰ ਅਾ ਰਹੀਅਾਂ ਹਨ।
ਅਾੳੁ ਸਾਰੇ ਰਲ ਕੇ ਦੋਨਾਂ ਧਿਰਾਂ ਨੂੰ ਬੇਨਤੀ ਕਰੀੲੇ ਕਿ ਸੱਤਾ ਹੰਢਾੳੁਣ ਅਤੇ ਸੱਤਾ ਹਾਸਲ ਕਰਨ ਦੇ ਹੋਰ ਬਥੇਰੇ ਰਾਹ ਹਨ। ਬਾਕੀ ਸਾਰਿਅਾਂ ਨੂੰ ਤਿਅਾਗ ਕੇ ਕੇਵਲ ਸਿੱਖਾਂ ਅਤੇ ਸਿੱਖੀ ਦੇ ਘਾਣ ਨੂੰ ਹੀ ਜ਼ਰੀਅਾ ਸਮਝਣਾ ਬੌਧਿਕ ਕੰਗਾਲੀ ਹੈ ਜੋ ਕਿ ਕਿਸੇ ਧਿਰ ਲੲੀ ਵੀ ਨਮੋਸ਼ੀ ਦਾ ਟੋਕਰਾ ਹੈ।
ਬੇਅਦਬੀਅਾਂ ਰੋਕਣ ਲੲੀ ਜੂਝਦੇ ਸਾਧੂਅਾਂ, ਪ੍ਰਚਾਰਕਾਂ ਨਾਲ ਬੈਠ ਕੇ ਦੋਵੇਂ ਧਿਰਾਂ ਕੋੲੀ ਘੱਟ ਨੁਕਸਾਨ ਵਾਲਾ ਰਾਹ ਲੱਭ ਲੈਣ।
ਨਿਰਪੱਖ ਲੋਕਾਂ ਨੂੰ ਬੇਨਤੀ ਹੈ ਕਿ ਸਰਬੱਤ ਖ਼ਾਲਸੇ ਦੀ ਅਸਲ ਰੂਪ-ਰੇਖਾ ਨੂੰ ਪਰਗਟ ਕਰਨ ਅਤੇ ਅਾੳੁਣ ਵਾਲੇ ਸਮੇਂ ਵਿੱਚ, ਸਭ ਮਸਲਿਅਾਂ ਦੇ ਹੱਲ ਲੲੀ ਸਰਬੱਤ ਖ਼ਾਲਸਾ ਸੰਕਲਪ ਨੂੰ ਇੱਕ ਸਰਬ-ਕਲਿਅਾਣਕਾਰੀ ਖਾਸੇ ਵਿੱਚ ਢਾਲ ਕੇ ਸੰਪੰਨ ਕਰਨ ਦੀ ਚੇਸ਼ਟਾ ਕਰਨ। ਗੁਰੂ ਦੀ ਸ਼ਹਾਦਤ ਅਜਾੲੀਂ ਨਾ ਜਾਵੇ; ਨਾ ਕੌਮ ਮੜ੍ਹੀਅਾਂ ਦੇ ਰਾਹ ਪਵੇ ਅਤੇ ਨਾ ਕਿਤੇ ਵੈਣ ਪੈਣ। ਹਰ ਇੱਕ ਨੂੰ "ਸਭ ਸੁਖਾਲੀ ਵੁਠੀਅਾ ਇਹੁ ਹੋਅਾ ਹਲੇਮੀ ਰਾਜੁ ਜੀੳੁ" ਦਾ ਸੁਖਦ ਸੁਨੇਹਾ ਮਿਲੇ।

No comments:

Post a Comment