Sunday, November 15, 2015

ਸਰਬੱਤ ਖਾਲਸਾ (2015) ਦੇ ਵੱਖ-ਵੱਖ ਪੱਖਾਂ ਦੀ ਪੜਚੋਲ:


ਸਰਬੱਤ ਖਾਲਸਾ (2015) ਦੇ ਵੱਖ-ਵੱਖ ਪੱਖਾਂ ਦੀ ਪੜਚੋਲ:      

ਜੇ ਕਿਸੇ ਘਟਨਾ ਜਾਂ ਵਰਤਾਰੇ ਨੂੰ ਸਮੁੱਚ ਵਿੱਚ ਵੇਖਣ ਨਾਲ ਹੀ ਤਨ ਤੇ ਮਨ ਰੌਸ਼ਨ ਹੁੰਦੇ ਹਨ ਤਾਂ ਫਿਰ 10 ਨਵੰਬਰ ਨੂੰ ਇਤਿਹਾਸਕ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ ਦੇ ਸਮਾਗਮ ਨੂੰ ਉਸਨਜ਼ਰੀਏ ਤੋਂ ਨਹੀਂ ਵੇਖਿਆ ਗਿਆ। ਦਰਅਸਲ ਉਹ ਸਮਾਗਮ ਵਿਦਵਾਨਾਂ, ਸਿਆਸਤਦਾਨਾਂ, ਨੀਤੀਵਾਨਾਂ ਤੇ ਆਲੋਚਕਾਂ ਨੂੰ ਕਈ ਪਾਸਿਆਂ ਤੋਂ ਵੇਖਣ, ਸਮਝਣ ਤੇ ਮਹਿਸੂਸ ਕਰਨ ਲਈ ਆਵਾਜ਼ਾਂਮਾਰਦਾ ਹੈ, ਪਰ ਇਹ ਨਿਆਂ ਕੀਤਾ ਨਹੀਂ ਜਾ ਸਕਿਆ। ਇਨ੍ਹਾਂ ਆਵਾਜ਼ਾਂ ਨੂੰ ਰੋਲ ਦਿੱਤਾ ਗਿਆ ਹੈ।
     ਕਿਸ ਤਰ੍ਹਾਂ ਦੇ ਰੰਗ-ਢੰਗ ਸਨ 10 ਨਵੰਬਰ ਵਾਲੀ ਉਸ ਇਕੱਤਰਤਾ ਦੇ? ਉਹ ਇਕੱਤਰਤਾ ਇੱਕ ਪੱਖਤੋਂ ਜਿੱਥੇ ਸਿੱਖਾਂ ਲਈ ਚਿਰਾਂ ਤੋਂ ਇਕੱਠਾ ਹੋਇਆ ‘ਪੀੜਾਂ ਤੇ ਦਰਦਾਂ ਦਾ ਸਮੂਹ’ ਸੀ, ਉੱਥੇ ਗੁਰੂ ਸਾਹਿਬਾਨ ਦੇ ਹੁਕਮਾਂ ਮੁਤਾਬਕ ਨਿਰਭਉ ਤੇ ਨਿਰਵੈਰ ਹੋ ਕੇ ਸਰਬੱਤ ਤੇ ਭਲੇ ਲਈ ਦਬੀਆਂ ਕੁਚਲੀਆਂਆਵਾਜ਼ਾਂ ਨੂੰ ਵੀ ਉਹ ਇਕੱਤਰਤਾ ਬੁਲੰਦ ਕਰਦੀ ਸੀ। ਪਰ ਹੋਇਆ ਇੰਜ ਕਿ ਪੱਤਰਕਾਰਾਂ ਵੱਲੋਂ ਪੱਤਰਕਾਰੀ ਦੇ ਸਦਾਚਾਰਕ ਪੱਖਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ, ਜਦਕਿ ਮਨਭਾਉਂਦੀ ਕਲਪਨਾ ਤੇਅਗਿਆਨਤਾ ਨੂੰ ਵੱਧ ਰੌਸ਼ਨ ਕੀਤਾ ਗਿਆ। ਜਿੱਥੋਂ ਤੱਕ ਪੰਜਾਬ ਸਰਕਾਰ ਦੇ ਬੁਲਾਰਿਆਂ ਦਾ ਸਬੰਧ ਹੈ, ਉਹ ਵੀ ਮਨਪਸੰਦ ਦਲੀਲਾਂ ਨਾਲ ਦਿਲ ਪਰਚਾਉਣ ਲੱਗ ਪਏ ਅਤੇ ਪਰਚਾ ਰਹੇ ਹਨ।

ਸਰਬੱਤ ਖਾਲਸਾ ਸਮਾਗਮ

     ਕੁਝਚੈਨਲ ਵੀ ‘ਉਹੋ ਕੁਝ’ ਪਰੋਸਣ ਲਈ ਤਿਆਰ ਹੋ ਗਏ ਜੋ ਉਹ ਚਾਹੁੰਦੇ ਸਨ, ਪਰ ਜੋ ਸਰਬੱਤ ਖਾਲਸੇ ਵਿੱਚ ‘ਉਹੋ ਕੁਝ’ ਨਹੀਂ ਸੀ। ਉਨ੍ਹਾਂ ਉੱਤੇ ਗਿਲ੍ਹਾ ਇਸ ਕਰਕੇ ਹੈ, ਕਿਉਂਕਿ ਉਹ ਸਮਾਗਮ ਵਿੱਚ ਪੇਸ਼ਤੱਥਾਂ ਤੇ ਮਤਿਆਂ ਦਾ ਅਭਿਆਸ ਕੀਤੇ ਤੋਂ ਬਿਨਾਂ ਹੀ ਬਹਿਸ ਵਿੱਚ ਹਿੱਸਾ ਪਾਉਣ ਲੱਗ ਪਏ। ਪੰਜਾਬ ਸਰਕਾਰ ਦੇ ਇੱਕ ਅਸਿੱਧੇ ਚੈਨਲ ਨੇ ਤਾਂ ਸਮਾਗਮ ਦਾ ਵਿਸ਼ਲੇਸ਼ਣ ਕਰਨ ਲਈ ਸੌਖਾ ਤੇ ਸਿਧਰਾਹੱਲ ਇਹ ਖੋਜ ਲਿਆ ਪਈ ਝੂਠ ਨੂੰ ਪਹੀਏ ਲਾ ਕੇ ਤੋਰ ਦਿਓ ਤੇ ਫਿਰ ਹਰ ਹੱਥ ਨੂੰ ਕਹੋ ਕਿ ਉਹ ਪਹੀਆਂ ਨੂੰ ਤੇਲ ਲਾਉਂਦੇ ਰਹਿਣ ਤਾਂ ਜੋ ਇਹ ਝੂਠ ਹੋਰ ਦੌੜੇ… ਹੋਰ ਤੇਜ਼ ਹੋ ਕੇ ਦੌੜੇ।
     ਅਲੈਗਜ਼ੈਂਡਰਸੋਲਜ਼ੇਨਿਤਸਨ ਨੂੰ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਬਹੁਤ ਸਤਾਇਆ ਤੇ ਰੁਲਾਇਆ ਸੀ। ਉਸ ਨੂੰ ਸਾਹਿਤ ਲਈ ਨੋਬਲ ਇਨਾਮ ਵੀ ਮਿਲਿਆ ਸੀ ਤੇ ਉਹ ਜਲਾਵਤਨੀ ਵੀ ਹੋਇਆ ਸੀ, ਕਿਉਂਕਿ‘ਸਚੁ ਸੁਣਾਇਸੀ’ ਵਾਲੀ ਗੁਰਬਾਣੀ ਦੀ ਗੱਲ ਉਸ ਦੇ ਅੰਦਰ ਵੀ ਕਿਤੇ ਧੱਸ ਗਈ ਸੀ। ਉਸ ਦੇ ਨਾਵਲ ਤੇ ਲਿਖਤਾਂ ਉਸ ਦੀ ਆਪਣੀ ਦੁੱਖਾਂ ਭਰੀ ਜੀਵਨ ਕਹਾਣੀ ਹੀ ਹੈ। ਆਪਣੇ ਮੁਲਕ ਦੀ ਹਾਲਤ ਬਾਰੇਉਸ ਦੀ ਇਹ ਟਿੱਪਣੀ ਸੁਣੋ, “ਸਾਡੇ ਦੇਸ਼ ਵਿੱਚ ਝੂਠ ਨੇ ਇਖ਼ਲਾਕ ਦੇ ਕੱਪੜੇ ਪਾ ਲਏ ਹਨ ਅਤੇ ਸਰਕਾਰ ਇਸ ਝੂਠ ਦਾ ਥੰਮ ਬਣੀ ਬੈਠੀ ਹੈ।” ਕੀ ਸਾਡੀ ਸਰਕਾਰ ਬਾਰੇ ਵੀ ਇਹੋ ਜਿਹੀ ਟਿੱਪਣੀ ਗ਼ੈਰ-ਵਾਜਿਬ ਹੋਵੇਗੀ?
     ਜੇ ਪਾਸ ਕੀਤੇ ਮਤਿਆਂ ਦੀ ਪੜਚੋਲ ਕਰਨੀ ਹੋਵੇ ਅਤੇ ਤਕਰੀਰਾਂ ਨੂੰ ਧਿਆਨ ਵਿੱਚ ਰੱਖ ਲਿਆ ਜਾਵੇ ਤਾਂ ਉੱਥੇ ਖਾਲਿਸਤਾਨ ਜਾਂ ਸਿੱਖ ਸਟੇਟ ਦੀ ਕੋਈ ਗੱਲ ਨਹੀਂ ਹੋਈ ਜਿਵੇਂ ਕਿ ਮੀਡੀਏ ਦੇ ਵੱਡੇ ਹਿੱਸੇਨੇ ਇਸੇ ਗੱਲ ਨੂੰ ਹੀ ਸਭ ਤੋਂ ਵੱਧ ਪ੍ਰਚਾਰਿਆ ਅਤੇ ਅਹਿਮੀਅਤ ਦਿੱਤੀ ਹੈ। ਜਿੱਥੋਂ ਤੱਕ ਇੱਕ ਮਤੇ ਰਾਹੀਂ 26 ਜਨਵਰੀ, 1986 ਦੇ ਸਰਬੱਤ ਖਾਲਸੇ ਦੀ ਪ੍ਰੋੜਤਾ ਕੀਤੀ ਗਈ, ਉਸ ਵਿੱਚ ਵੀ ਖਾਲਿਸਤਾਨਦੀ ਕੋਈ ਗੱਲ ਨਹੀਂ ਹੋਈ ਸੀ ਕੀਤੀ ਗਈ। ਹਾਂ, ਕੁਝ ਲੋਕਾਂ ਨੇ ਆਪਣੇ ਹੱਥਾਂ ਵਿੱਚ ਇਹੋ ਜਿਹੇ ਬੈਨਰ ਫੜੇ ਹੋਏ ਸਨ ਅਤੇ ਖਾਲਿਸਤਾਨ ਦੇ ਨਾਅਰੇ ਵੀ ਪੰਡਾਲ ਤੋਂ ਬਾਹਰ ਸੁਣੇ ਜਾ ਸਕਦੇ ਸਨ, ਪਰਖਾਲਿਸਤਾਨ ਸਰਬੱਤ ਖਾਲਸੇ ਦੇ ਪ੍ਰੋਗਰਾਮ ਤੇ ਏਜੰਡੇ ਦਾ ਹਿੱਸਾ ਨਹੀਂ ਸੀ।
     ਸਰਬੱਤ ਖਾਲਸੇ ਦੇ ਇਸ ਅਤਿ ਅਹਿਮ ਮਤੇ ਨੂੰ ਵੀ ਬਣਦੀ ਥਾਂ ਨਹੀਂ ਦਿੱਤੀ ਗਈ ਅਤੇ ਨਾ ਹੀ ਸਲਾਹਿਆ ਗਿਆ ਜਿੱਥੇ ਜੰਮੂ-ਕਸ਼ਮੀਰ ਵਿੱਚ ਆਪਣੇ ਹੱਕਾਂ ਲਈ ਚੱਲ ਰਹੇ ਸੰਘਰਸ਼, ਨਕਸਲੀਜੱਦੋਜਹਿਦ ਅਤੇ ਭਾਰਤ ਦੇ ਉੱਤਰ-ਪੂਰਬੀ ਇਲਾਕਿਆਂ ਤੇ ਹੋਰਨੀਂ ਥਾਈਂ ਦਬੇ-ਕੁਚਲੇ ਲੋਕਾਂ ਦੇ ਸੰਘਰਸ਼ ਨਾਲ ਗੂੜ੍ਹੀਆਂ ਤੇ ਖਾਲਸਈ ਸਾਂਝਾਂ ਪਾਈਆਂ ਸਨ। ਨਿਓਟਿਆਂ ਤੇ ਨਿਆਸਰਿਆਂ ਦੇ ਹੱਕਾਂ ਅਤੇਆਜ਼ਾਦੀ ਲਈ ਉੱਠਣ, ਜੁਰਅਤ ਨਾਲ ਬੋਲਣ, ਲਿਖਣ ਤੇ ਲੜਨ ਦੀ ਦਾਸਤਾਨ ਜੋ ਗੁਰੂ ਸਾਹਿਬਾਨ ਵੱਲੋਂ ਵਿਰਸੇ ਵਿੱਚ ਮਿਲੀ ਸੀ ਅਤੇ ਜੋ ਅਕਾਲੀ ਦਲ ਅਤੇ ਫ਼ਖ਼ਰ-ਏ-ਕੌਮ ਨੇ ਚਿਰੋਕਣੀ ਇਸ ਅਮੀਰਵਿਰਾਸਤ ਨੂੰ ਸਦੀਵੀ ਫ਼ਤਿਹ ਬੁਲਾ ਦਿੱਤੀ ਹੈ, ਉਹ ਸਰਬੱਤ ਖਾਲਸੇ ਨੇ ਮੁੜ ਬਹਾਲ ਕਰ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ, ਪੰਜਾਬ ਤੋਂ ਬਾਹਰ ਭਾਰਤ ਵਿੱਚ ਅਤੇ ਬਾਹਰਲੇ ਮੁਲਕਾਂ ਵਿੱਚ ਜਾਤਾਂ ਦੇਆਧਾਰ ‘ਤੇ ਬਣੇ ਗੁਰਦੁਆਰਿਆਂ ਦੀ ਪਿਰਤ ਨੂੰ ਸਰਬੱਤ ਖਾਲਸੇ ਨੇ ਸਮਾਪਤ ਕਰਕੇ 1699 ਦੀ ਉਸ ਵਿਸਾਖੀ ਦੀ ਯਾਦ ਨੂੰ ਤਾਜ਼ਾ ਕੀਤਾ ਹੈ, ਜਦੋਂ ਜਾਤ ਪਾਤ ਦੇ ਕੋਹੜ ਨੂੰ ਖ਼ਤਮ ਕਰਕੇ ਖਾਲਸੇ ਦੀਸਾਜਨਾ ਕੀਤੀ ਗਈ ਸੀ। ਇੰਜ ਸ਼ਾਂਤੀ ਤੇ ਭਾਈਚਾਰੇ ਦੀ ਸਾਂਝ ਦਾ ਨਵਾਂ ਸੰਦੇਸ਼ ਦਿੱਤਾ ਹੈ, ਜਦਕਿ ਅਕਾਲੀ ਦਲ ਸ਼ਾਂਤੀ ਤੇ ਭਾਈਚਾਰੇ ਦੀ ਕੇਵਲ ਦੁਹਾਈ ਹੀ ਦਿੰਦਾ ਹੈ ਅਤੇ ਇਸ ਦੇ ਨਾਂ ਹੇਠਾਂ ਕਿਸਾਨਾਂ,ਮੁਲਾਜ਼ਮਾਂ ਅਤੇ ਹੋਰਨਾਂ ਵਰਗਾਂ ‘ਤੇ ਇਸ ਦੀ ਸਰਕਾਰ ਵੱਖ-ਵੱਖ ਤਰ੍ਹਾਂ ਦੇ ਜ਼ੁਲਮ ਢਾਹ ਰਹੀ ਹੈ। ਪੰਜਾਬ ਨੂੰ ਕਬਰਾਂ ਵਰਗੀ ਸ਼ਾਂਤੀ ਦਾ ਹਿੱਸਾ ਬਣਾ ਦਿੱਤਾ ਗਿਆ ਹੈ।
     ਪੰਜਾਬ ਦੀ ਰੁਲਦੀ ਕਿਸਾਨੀ, ਪਾਣੀਆਂ ਦੇ ਮੁੱਦੇ ‘ਤੇ ਇਸ ਸੂਬੇ ਨਾਲ ਹੋਈ ਬੇਇਨਸਾਫ਼ੀ, ਮੁਲਾਜ਼ਮਾਂ ਨਾਲ ਹੋ ਰਹੇ ਧੱਕੇ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਬਾਰੇ ਥਾਂ-ਥਾਂ ਲੱਗੇ ਵੱਡੇ-ਵੱਡੇ ਹੋਰਡਿੰਗ ਵੀ ਇਹੋਦੱਸ ਰਹੇ ਸਨ ਕਿ ਸਰਬੱਤ ਖਾਲਸਾ ਪੂਰੀ ਤਰ੍ਹਾਂ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਸੀ ਅਤੇ ਲੋਕਾਂ ਦੀਆਂ ਮੁਸੀਬਤਾਂ, ਦੁੱਖ-ਦਰਦ ਸਰਬੱਤ ਖਾਲਸੇ ਦੇ ਵੀ ਦੁੱਖ-ਦਰਦ ਬਣੇ ਹੋਏ ਸਨ। ਸਪੇਨ ਦੇਹਰਮਨ ਪਿਆਰੇ ਲੇਖਕ ਤੇ ਨਾਵਲਕਾਰ ਮੀਗੁਇਲ ਕਰਵੈਟੀਜ਼ (1547-1616) ਨੂੰ ਜੀਵਨ ਦੀਆਂ ਕੌੜੀਆਂ ਮਿਤੀਆਂ ਸਚਾਈਆਂ ਦਾ ਬਹੁਤ ਵੱਡਾ ਅਨੁਭਵ ਸੀ। ਜੇਲ੍ਹ ਦੀ ਯਾਤਰਾ ਵੀ ਉਸ ਨੂੰ ਨਸੀਬਹੋਈ। ਦੁਨੀਆ ਵਿੱਚ ਵੱਡੀ ਪੱਧਰ ‘ਤੇ ਪੜ੍ਹੇ ਜਾਂਦੇ ਨਾਵਲ ‘ਡੌਨ ਕੁਇਗਜ਼ੋਟ’ ਵਿੱਚ ਲੋਕਾਈ ਦੇ ਦਰਦ ਨੂੰ ਸਰੀਰ ਦੇ ਦਰਦ ਨਾਲ ਜੋੜਦਿਆਂ ਹੋਇਆਂ ਇਹ ਮਨੋਵਿਗਿਆਨਕ ਸੱਚਾਈ ਪੇਸ਼ ਕਰਦਾ ਹੈ ਕਿ“ਜਦੋਂ ਬੰਦੇ ਦਾ ਸਿਰ ਦੁਖਦਾ ਹੈ ਤਾਂ ਜਿਸਮ ਦੇ ਸਾਰੇ ਅੰਗ ਇਸ ਦਰਦ ਵਿੱਚ ਸ਼ਾਮਲ ਹੋ ਜਾਂਦੇ ਹਨ।” ਦਸ ਨਵੰਬਰ, 2015 ਨੂੰ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਦਾ ਵਿਸ਼ਾਲ ਤੇ ਵਿਰਾਟ ਇਕੱਠ ਜਿਸਦਰਦ ਦਾ ਸਾਹਮਣਾ ਕਰ ਰਿਹਾ ਸੀ, ਉਹ ਸਾਰੀ ਦੁਨੀਆ ਵਿੱਚ ਸੋਸ਼ਲ ਮੀਡੀਏ ਰਾਹੀਂ 50 ਲੱਖ ਤੋਂ ਉੱਪਰ ਲੋਕ ਇਸੇ ਦਰਦ ਨੂੰ ਹੰਢਾ ਰਹੇ ਸਨ। ਦਰਦ ਅਤੇ ਹੰਝੂਆਂ ਦੀ ਇਸ ਸਾਂਝ ਵਿੱਚ ਈਸਾ ਤੋਂ ਵੀ 65ਸਾਲ ਪਹਿਲਾਂ ਜੰਮੇ ਸ਼ਾਇਰ ਹੋਰੇਸ ਨੇ ਵੀ ਇੱਕ ਸ਼ਰਤ ਰੱਖੀ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਦਰਦ ਵਿੱਚ ਹੰਝੂ ਵਹਾਈਏ ਤਾਂ ਤੁਹਾਨੂੰ ਵੀ ਉਸੇ ਉਦਾਸੀ ਵਿੱਚ ਡੁੱਬਣਾ ਹੋਵੇਗਾ। ਇਨ੍ਹਾਂ ਸਤਰਾਂਦੇ ਲੇਖਕ ਨੇ ਸਰਬੱਤ ਖਾਲਸਾ ਵਿੱਚ ਪੌਣੇ 2 ਲੱਖ ਤੋਂ ਉੱਪਰ ਆਏ ਲੋਕਾਂ ਦੀ ਉਸ ਮਹਾਨ ਉਦਾਸੀ ਨੂੰ ਸੱਚੀਂ ਮੁੱਚੀਂ ਅਨੁਭਵ ਕੀਤਾ ਸੀ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਪੰਜਾਬ ਦੇ ਵੱਡੇ-ਛੋਟੇ ਲੇਖਕਾਂ ਨੂੰਇਹੋ ਜਿਹੇ ਅਦਿਸ ਤੇ ਮਹੀਨ ਨਜ਼ਾਰਿਆਂ ਦੀ ਤਾਕਤ ਤੇ ਸਮਰੱਥਾ ਬਾਰੇ ਕੋਈ ਦੂਰਅੰਦੇਸ਼ ਸਮਝ ਨਹੀਂ, ਕਿਉਂਕਿ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਉਹ ‘ਪਦਾਰਥ ਤੇ ਸਵਾਰਥ’ ਦੀ ਜੇਲ੍ਹ ਵਿੱਚਨਜ਼ਰਬੰਦ ਹਨ। ਬਾਹਰੋਂ ਆਇਆ ਕੋਈ ‘ਸਿਧਾਂਤ’ ਚਿਰਾਂ ਤੋਂ ਉਨ੍ਹਾਂ ਲਈ ਜੰਜ਼ੀਰ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਜਜ਼ਬੇ ਸੁੱਕ ਗਏ ਹਨ, ਕੁਮਲਾ ਗਏ ਹਨ, ਪੂਰੀ ਤਰ੍ਹਾਂ ਮੁਰਝਾ ਗਏ ਹਨ। ਉਨ੍ਹਾਂ ਨੂੰਲੱਗੇ ਇਸ ਸਰਾਪ ਦੀ ਉਮਰ ਅਜੇ ਸ਼ਾਇਦ ਹੋਰ ਲੰਮੀ ਹੈ।
     ਉਸ ਮਹਾਂ ਵਿਰਾਟ ਇਕੱਠ ਬਾਰੇ ਕੀ ਕਿਹਾ ਜਾਵੇ ਜੋ ਸਿਰਾਂ ਦੀ ਗਿਣਤੀ ਪੱਖੋਂ ਵੀ ਬੇਮਿਸਾਲ ਸੀ, ਆਪਣੇ ਅੰਦਰ ਸੁੱਚੇ ਤੇ ਪਵਿੱਤਰ ਜਜ਼ਬਿਆਂ ਦਾ ਤੂਫ਼ਾਨ ਵੀ ਲਈ ਬੈਠਿਆ ਸੀ, ਰਵਾਇਤੀ ਹਥਿਆਰਾਂਨਾਲ ਵੀ ਲੈਸ ਸੀ, ਓੜ੍ਹਕਾਂ ਦਾ ਗੁੱਸਾ ਤੇ ਰੋਸ ਰੱਖਦਾ ਹੋਇਆ ਵੀ ਪੂਰੀ ਤਰ੍ਹਾਂ ਜ਼ਾਬਤੇ ਵਿੱਚ ਸੀ ਅਤੇ ਨਾਲ ਹੀ ਉਨ੍ਹਾਂ ਦੇ ਮਨਾਂ ਵਿੱਚ ਕਿਸੇ ਧਰਮ ਜਾਂ ਫਿਰਕੇ ਵਿਰੁੱਧ ਭੋਰਾ ਵੀ ਈਰਖ਼ਾ ਜਾਂ ਨਫ਼ਰਤ ਨਹੀਂਸੀ, ਇਹੋ ਜਿਹੇ ਨਿਵੇਕਲੇ ਇਕੱਠ ਬਾਰੇ ਕੁਝ ਕਹਿਣ ਲਈ ਸ਼ਬਦ ਰੁੱਸ ਗਏ ਹਨ ਅਤੇ ਉਨ੍ਹਾਂ ਨੂੰ ਮਨਾਉਣਾ ਬੜਾ ਔਖਾ ਲੱਗ ਰਿਹਾ ਹੈ, ਕਿਉਂਕਿ ਉਸ ਦਿਨ ਜਜ਼ਬਿਆਂ, ਸਿਧਾਂਤਾਂ ਅਤੇ ਵਿਚਾਰਾਂ ਦੇ ਸਾਰੇਨੇੜਲੇ ਤੇ ਦੂਰ ਦੇ ਰਿਸ਼ਤੇਦਾਰ ਇੱਕ ਥਾਂ ‘ਤੇ ਇਕੱਠੇ ਹੋ ਗਏ ਸਨ, ਜਿਵੇਂ ਕਹਿ ਰਹੇ ਹੋਣ ਅਸੀਂ ਜਿਊਂਦੇ ਹਾਂ, ਅਸੀਂ ਜਾਗਦੇ ਹਾਂ। ਇਹੋ ਜਿਹੀ ਹਾਲਤ ਨੂੰ ਨਮ੍ਹੋ, ਨਮ੍ਹੋ, ਨਮੋ੍ਹ, ਨੇਤ, ਨੇਤ, ਨੇਤ ਹੀ ਕਿਹਾ ਜਾਸਕਦਾ ਹੈ। ਨਿੱਕੀ-ਨਿੱਕੀ ਕਣੀ ਦਾ ਮੀਂਹ ਘੜੀ-ਮੁੜੀ ਸਰਬੱਤ ਖਾਲਸੇ ਦੇ ਇਕੱਠ ਦਾ ਸਵਾਗਤ ਕਰ ਰਿਹਾ ਸੀ, ਜਿਵੇਂ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੋਵੇ। ਪਰ ਉਹ ਜਿੱਤ ਕੇ ਨਿਕਲੇ ਅਤੇ ਕੁਦਰਤਹਾਰ ਗਈ ਸੀ। ਕੁਦਰਤ ਦੀ ਹਾਰ ਤੋਂ ਬਾਅਦ ਕੋਸੀ-ਕੋਸੀ ਧੁੱਪ ਨਿਕਲ ਰਹੀ ਸੀ। ਕੋਈ ਵੀ ਬੰਦਾ ਪੰਡਾਲ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸੀ, ਜਿਵੇਂ ਉਨ੍ਹਾਂ ਨੂੰ ਕੋਈ ਚੀਜ਼ ਰੋਕ ਰਹੀ ਹੋਵੇ। ਉਹ ਉੱਠਸਕਦੇ ਹੀ ਨਹੀਂ ਸਨ, ਕਿਉਂਕਿ ਉਨ੍ਹਾਂ ਦੇ ਵੱਡ-ਵਡੇਰੇ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਦੀ ਸ਼ਹਾਦਤ ਮਗਰੋਂ ਪੂਰੇ ਚਾਲ੍ਹੀ ਸਾਲ ਜੰਗਲਾਂ ਵਿੱਚ ਰਹੇ ਸਨ ਅਤੇ ਜਾਂ ਫਿਰ ਬੀਕਾਨੇਰ ਦੇ ਮਾਰੂਥਲਾਂ ਵਿੱਚਅਸਮਾਨ ਹੇਠ ਉਹ ਰਾਤਾਂ ਕੱਟਦੇ ਰਹੇ। ਹਿੰਦੂ ਇਤਿਹਾਸਕਾਰ ਹਰੀ ਰਾਮ ਗੁਪਤਾ ਇਹੋ ਜਿਹੇ ਦ੍ਰਿਸ਼ਾਂ ਬਾਰੇ ਲਿਖਦੇ ਹਨ ਕਿ ਤਾਰਿਆਂ ਨਾਲ ਭਰੇ ਅਸਮਾਨ ਹੇਠ ਰਾਤਾਂ ਕੱਟਦੇ ਹੋਏ ਇਨ੍ਹਾਂ ਲੋਕਾਂ ਦੇ ਦਿਲਵੀ ਅਸਮਾਨ ਜਿੱਡੇ ਵੱਡੇ ਤੇ ਵਿਸ਼ਾਲ ਹੋ ਗਏ ਸਨ। ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ, ਪਰ ਇਹ ਸੱਚ ਹੈ ਕਿ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਇੱਕ ਤਾਂ ‘ਦਿਮਾਗਾਂ ਦੇ ਤਰਕ’ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ‘ਦੂਜਾ ਰੂਹਾਂ ਵਾਲੇ ਤਰਕ’ ਨਾਲ ਵੀ ਵੇਖਿਆ ਜਾਂਦਾ ਹੈ। ਇਉਂ ਲੱਗਦਾ ਸੀ ਕਿ ਇਹ ਲੋਕ ਉਨ੍ਹਾਂ ਵੱਡ ਵਡੇਰੇ ਦੀਆਂ ਰੂਹਾਂ ਹੀ ਸਨ ਜੋ ਇੱਥੇ 10 ਨਵੰਬਰ ਨੂੰ ਇਕੱਠੀਆਂ ਹੋਗਈਆਂ ਸਨ ਅਤੇ ਜਾਂ ਫਿਰ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਅਸੀਸਾਂ ਸਨ, ਜਿਨ੍ਹਾਂ ਨੇ ਕਿਸੇ ਅਨੰਤ ਖੁਸ਼ੀ ਵਿੱਚ ਇਸੇ ਪਿੰਡ ਦੀ ਮਾਤਾ ਸੁਲੱਖਣੀ ਨੂੰ ਸੱਤ ਪੁੱਤਰਾਂ ਦਾ ਵਰ ਦਿੱਤਾ ਸੀ।
     ਇੱਕ ਹੋਰ ਗੱਲ। ਇਹ ਸਰਬੱਤ ਖਾਲਸਾ ਗੁਰੂ ਦੇ ਨਾਂ ‘ਤੇ ਇਕੱਠਾ ਹੋਇਆ ਸੀ। ਉਹ ਸਾਰੀ ਦੁਨੀਆ ਨੂੰ ਇਹ ਦੱਸਣ ਆਏ ਸਨ ਕਿ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਲਈ ਕੀ ਅਰਥ ਰੱਖ ਰਿਹਾ ਹੈ? ਉਹ ਭਾਵੇਂਉੱਪਰੋਂ-ਉੱਪਰੋਂ ਟੋਲੀਆਂ ਵਿੱਚ ਹੱਸਦੇ ਨਜ਼ਰ ਆਉਂਦੇ ਹੋਣਗੇ, ਪਰ ਹੰਝੂਆਂ ਦੇ ਦਰਿਆ ਉਨ੍ਹਾਂ ਦੇ ਅੰਦਰ ਹੀ ਵਗ ਰਹੇ ਸਨ, ਕਿਉਂਕਿ ਉਨ੍ਹਾਂ ਦੇ ਗੁਰੂ ਨੇ ਆਪ ਕੁਰਬਾਨੀ ਦੇ ਕੇ ਉਨ੍ਹਾਂ ਦੀਆਂ ਜ਼ਮੀਰਾਂ ਨੂੰਝੰਜੋੜਿਆ ਸੀ, ਜਗਾਇਆ ਸੀ ਜੋ ਕਿੰਨੀ ਦੇਰ ਤੋਂ ਸੁੱਤੀਆਂ ਪਈਆਂ ਸਨ, ਅਧਮੋਈਆਂ ਸਨ ਜਾਂ ਪੂਰੀ ਤਰ੍ਹਾਂ ਮਰ ਚੁੱਕੀਆਂ ਸੀ। ਨੰਗੇ ਪੈਰਾਂ ਨਾਲ ਸਰਬੱਤ ਖਾਲਸੇ ਦੇ ਪੰਡਾਲ ਵੱਲ ਜਾ ਰਹੀਆਂ ਹਜ਼ਾਰਾਂਬੀਬੀਆਂ, ਮਰਦ ਅਤੇ ਛੋਟੇ-ਛੋਟੇ ਬੱਚੇ ਇਹ ਦੱਸਣਾ ਚਾਹੁੰਦੇ ਸਨ ਕਿ ਉਹ ਆਪਣੇ ਗੁਰੂ ਨੂੰ ਕਿੰਨਾ ਪਿਆਰ ਕਰਦੇ ਹਨ। ਮੈਨੂੰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਪੰਜਾਬ ਦਾ ਇਤਿਹਾਸ, ਸਾਹਿਤ,ਸੱਭਿਆਚਾਰ, ਧਰਮ ਤੇ ਰਾਜਨੀਤੀ ਦੇ ਸੁੱਚੇ ਅੰਸ਼ 10 ਨਵੰਬਰ ਵਾਲੇ ਦਿਨ ਇੱਕੋ ਥਾਂ ਤੇ ਬੈਠ ਕੇ ਆਪਣੇ ਦੁੱਖ ਦਰਦ ਸਾਂਝੇ ਕਰ ਰਹੇ ਸਨ, ਜਿਵੇਂ ਉਹ ਆਪਣੇ ਗੁਰੂ ਨਾਲ ਕੋਈ ਵਾਅਦਾ ਕਰ ਰਹੇ ਸਨ ਕਿਅਸੀਂ ਤੈਨੂੰ ਕਦੇ ਵੀ ਨਹੀਂ ਭੁੱਲਾਂਗੇ, ਕਿਉਂਕਿ ਭੁੱਲ ਜਾਣ ਦਾ ਮਤਲਬ ਹੈ ਮੌਤ।
     ਉਂਜ ਅਜਿਹੇ ਸੱਜਣਾਂ ਦੀ ਵੀ ਕਮੀ ਨਹੀਂ, ਜੋ ਸੱਚੀਂ ਮੁੱਚੀਂ ਸਿੱਖੀ ਦਾ ਦਰਦ ਰੱਖਦੇ ਹਨ, ਜੋ ਸਿਆਣੇ ਤੇ ਸੁਲਝੇ ਹੋਏ ਹਨ, ਜੋ ਤੇਜ਼ ਤਰਾਰ ਬਹਿਸਾਂ ਵਿੱਚ ਦਲੀਲਾਂ ਤੇ ਤਰਕ ਨਾਲ ਹਰਾ ਦਿੰਦੇ ਹਨ, ਜੋਸੰਜੀਦਾ ਅਤੇ ਇਮਾਨਦਾਰ ਵੀ ਹਨ, ਜੋ ਸਿਧਾਂਤਾਂ ਦੇ ਪਹਿਰੇਦਾਰ ਵੀ ਹਨ, ਜੋ ਰਤਾ ਬਚ-ਬਚ ਕੇ ਵੀ ਚੱਲਦੇ ਹਨ ਅਤੇ ਅਕਸਰ ਹੀ ਕਹਿੰਦੇ ਹਨ ਕਿ ਹੋਰ ਗੱਲਾਂ ਸਭ ਪਿੱਛੋਂ ਨੇ ਅਤੇ ਵਿਧੀ-ਵਿਧਾਨਪਹਿਲਾਂ ਹੋਣਾ ਚਾਹੀਦਾ ਹੈ। ਜੇ ਇਹ ਨਹੀਂ ਤਾਂ ਕੁਝ ਵੀ ਨਹੀਂ। ਉਹ ਸਾਰੇ ਦਸ ਨਵੰਬਰ ਦੇ ਸਰਬੱਤ ਖਾਲਸੇ ਨੂੰ ਪੰਥਕ ਸੰਮੇਲਨ ਕਹਿਣਾ ਚਾਹੁੰਦੇ ਹਨ। ਚਲੋ ਮੈਂ ਵੀ ਉਨ੍ਹਾਂ ਨਾਲ ਸਹਿਮਤ ਹਾਂ, ਪਰ ਫਿਰਵੀ ਜੇ ਰੂਹ ਦੀ ਗੱਲ ਕਰਨੀ ਹੈ, ਜੇ ਦਿਲਾਂ ਨਾਲ ਹੀ ਸੋਚਣਾ ਹੈ ਅਤੇ ਜੇ ਭਾਈ ਵੀਰ ਸਿੰਘ ਦੀ ਇਸ ਸਤਰ ਮੁਤਾਬਕ, “ਬੈਠ ਵੇ ਗਿਆਨੀ ਬੁੱਧੀ-ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ ਸਾਡੀਆਂ ਲੱਗਗਈਆਂ ਯਾਰੀਆਂ” ਤਾਂ ਫਿਰ ਚੱਬੇ ਵਾਲਾ ਸੰਮੇਲਨ ਸਰਬੱਤ ਖਾਲਸਾ ਹੀ ਸੀ। ਵਾਹਿਗੁਰੂ ਕਰੇ ਅਗਲੇ ਸਰਬੱਤ ਖਾਲਸੇ ਵਿਧੀ-ਵਿਧਾਨ ਨਾਲ ਸੰਪੂਰਨ ਹੋਣ ਤੇ ਕਾਮਯਾਬ ਹੋਣ।
     ਆਖ਼ਰੀ ਗੱਲ। ਰਤਾ ਕੁ ਕੌੜੀ ਲੱਗ ਸਕਦੀ ਹੈ, ਪਰ ਹੈ ਸੱਚੀ। ਉਹ ਇਹ ਹੈ ਕਿ ਜਜ਼ਬਿਆਂ ਦਾ ਜਿਹੜਾ ਦਰਿਆ ਸਰਬੱਤ ਖਾਲਸਾ ਦੇ ਪੰਡਾਲ ਦੇ ਅੰਦਰ ਅਤੇ ਜਿਹੜਾ ਅਣਦਿੱਸਦਾ ਦਰਿਆ ਲੱਖਾਂ ਲੋਕਾਂਵਿੱਚ ਬਾਹਰ ਵਗ ਰਿਹਾ ਸੀ, ਉਹੋ ਜਿਹਾ ਦਰਿਆ ਸਟੇਜ ‘ਤੇ ਸਸ਼ੋਭਤ ਲੀਡਰਸ਼ਿਪ ਨੂੰ ਨਸੀਬ ਨਹੀਂ ਹੋਇਆ। ਇਉਂ ਲੱਗਦਾ ਸੀ ਜਿਵੇਂ ਸਰਬੱਤ ਖਾਲਸੇ ਦਾ ਇਹ ਇਕੱਠ ਕਿਸੇ ਨਾਇਕ ਦੀ ਤਲਾਸ਼ ਵਿੱਚਹੈ, ਪਰ ਉਹੋ ਜਿਹੇ ਨਾਇਕ ਸਟੇਜ ‘ਤੇ ਅਤੇ ਬੁਲਾਰਿਆਂ ਦੀ ਤਕਰੀਰ ਵਿੱਚ ਨਜ਼ਰ ਨਹੀਂ ਆਏ। ਪਰ ਇਹੋ ਜਿਹੇ ਨਾਇਕ ਅਤੇ ਨਾਇਕਾਂ ਦੀ ਉਡੀਕ ਸਾਨੂੰ ਅਜੇ ਵੀ ਲੱਗੀ ਹੋਈ ਹੈ ਜੋ ਸਦੀਆਂ ਤੋਂ ਪਾਰਵੇਖਣ ਦੀ ਸਮਰੱਥਾ ਰੱਖਦੇ ਹੋਣ।

ਇਨ ਫ਼ਾਸਲੋਂ ਕੇ ਦਸ਼ਤ ਮੇਂ ਰਹਿਬਰ ਵੋ ਹੀ ਬਣੇ,
ਜਿਸ ਕੀ ਨਿਗਾਹ ਦੇਖ ਲੇ ਸਦੀਓਂ ਕੇ ਪਾਰ ਭੀ।
ਲੇਖਕ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸਹਿ ਸੰਪਾਦਕ ਹਨ।
ਸਰਬੱਤ ਖਾਲਸਾ (2015) ਦੇ ਵੱਖ-ਵੱਖ ਪੱਖਾਂ ਦੀ ਪੜਚੋਲ:

No comments:

Post a Comment