Sunday, November 29, 2015

ਦਲ ਖਾਲਸਾ ਪੰਜਾਬ ਦੀਆਂ ਬਿਲੀਆਂ ਥੇਲਿਉਂਂ ਬਾਹਰ, ਦਲ ਖਾਲਸਾ ਪੰਜਾਬ ਜਵਾਬ ਦੇਵੇ।

ਦਲ ਖਾਲਸਾ ਪੰਜਾਬ ਜਵਾਬ ਦੇਵੇ। ਸਵਾਲ ਹੋਰ ਵੀ ਤਿਆਰ ਹਨ
ਦਲ ਖਾਲਸਾ ਪੰਜਾਬ ਦੀਆਂ ਬਿਲੀਆਂ ਥੇਲਿਉਂਂ ਬਾਹਰ


ਦਲ ਖਾਲਸਾ ਪੰਜਾਬ ਜਵਾਬ ਦੇਵੇ। ਸਵਾਲ ਹੋਰ ਵੀ ਤਿਆਰ ਹਨ
ਦਲ ਖਾਲਸਾ ਪੰਜਾਬ ਦੀਆਂ ਬਿਲੀਆਂ ਥੇਲਿਉਂਂ ਬਾਹਰ

ਵਾਹ ਹੀ ਵਾਹ ! ਸੰਗਤ ਨੂੰ ਬੁੱਧੂ ਬਣਾਉਣਾ ਕੋਈ 'ਦਲ ਖਾਲਸਾ ਪੰਜਾਬ' ਜਥੇਬੰਦੀ ਦੇ ਅਗੂਆਂ ਤੋਂ ਸਿੱਖੇ।
27 ਨਵੰਬਰ ਨੂੰ ਪਹਿਰੇਦਾਰ ਅਖਬਾਰ ਵਿੱਚ 'ਦਲ ਖਾਲਸਾ ਪੰਜਾਬ' ਵੱਲੋਂ ਦਿੱਤੇ ਬਿਆਨ ਨੂੰ ਚੰਗੀ ਤਰਾਂ ਪੜ੍ਹੋ।

ਬਿਆਨ ਵਿੱਚ ਅਸਿੱਧੇ ਢੰਗ ਨਾਲ ਸ਼੍ਰੋਮਣੀ ਕਮੇਟੀ ਨੂੰ ਤਿੰਨ ਜਥੇਦਾਰ ਬਦਲ ਕੇ ਪੰਥਕ ਮਹੌਲ ਸ਼ਾਂਤ ਕਰਨ ਲਈ ਸਲਾਹ ਦਿੱਤੀ ਜਾ ਰਹੀ ਹੈ ।

ਸਰਬੱਤ ਖਾਲਸਾ ਦੇ ਵਿਰੋਧ ਵਿੱਚ ਪੰਥ ਦਾ ਇੱਕ ਵੱਡੇ ਹਿੱਸੇ ਦੇ ਚੁੱਪ ਬੈਠੇ ਹੋਣ ਦਾ ਝੂਠ ਬੋਲ ਕੇ, ਬਾਦਲ ਨੂੰ ਇਸ ਸਰਬੱਤ ਖਾਲਸਾ ਨਾਮੀ ਇਕੱਠ ਨੂੰ ਹੋਰ ਭੰਡਣ ਪ੍ਰਤੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।

ਇਸ ਬਿਆਨ ਤੋਂ ਇਹ ਸਾਫ ਸਿੱਧ ਹੋ ਗਿਆ ਹੈ ਕਿ 'ਦਲ ਖਾਲਸਾ ਪੰਜਾਬ' ਦੇ ਆਗੂ ਬਾਦਲਾਂ ਦੀ ਜੇਬ ਵਿੱਚੋਂ ਨਿਕਲਣ ਵਾਲੇ ਤਖਤਾਂ ਦੇ ਜਥੇਦਾਰਾਂ ਦੀ ਮੰਗ ਕਰ ਰਹੇ ਹਨ ਅਤੇ ਬਾਦਲ ਦੇ ਨਵੇਂ ਗੁਲਾਮਾਂ ਨੂੰ ਮੰਨਣ ਲਈ ਵੀ ਵਚਨ-ਬੱਧ ਹਨ।

(1) ਅਸੀਂ ਸਵਾਲ ਕਰਦੇ ਹਾਂ ਕਿ 'ਦਲ ਖਾਲਸਾ ਪੰਜਾਬ' ਵਾਲੇ ਸਰਬੱਤ ਖਾਲਸਾ ਦੇ ਲੱਖਾਂ ਦੇ ਇਕੱਠ ਵਿੱਚੋਂ ਨਿਕਲਣ ਵਾਲੇ ਜਥੇਦਾਰਾਂ ਨੂੰ ਪ੍ਰਵਾਨਤ ਮੰਨਦੇ ਹਨ ਜਾਂ ਹਰ ਵਾਰ ਦੀ ਤਰਾਂ ਬਾਦਲਾਂ ਦੀ ਜੇਬ ਵਿੱਚੋਂ ਨਿਕਲਣ ਵਾਲੇ ਜਥੇਦਾਰਾਂ ਨੂੰ ?

(2) ਨਿਯਮ ਅਤੇ ਮਾਪਦੰਡ ਦਾ ਹਊਆ ਖੜ੍ਹਾ ਕਰ ਕੇ 'ਸਰਬੱਤ ਖਾਲਸਾ' ਨੂੰ ਭੰਡਣ ਵਾਲੇ, ਵਿਸਾਖੀ 2016 ਨੂੰ ਐਲਾਨੇ 'ਸਰਬੱਤ ਖਾਲਸਾ' ਵਿੱਚ ਨਿਯਮ ਅਤੇ ਮਾਪਦੰਡਾਂ ਅਧੀਨ, ਸਰਬੱਤ ਖਾਲਸਾ ਕਰਉਣ ਵਿੱਚ ਮੋਹਰੀ ਕਿਊਂ ਨਹੀ ਬਣ ਰਹੇ ? 'ਸਰਬੱਤ ਖਾਲਸਾ' ਸੰਸਥਾ ਕਿਸੇ ਇੱਕ ਜਥੇਬੰਦੀ ਜਾਂ ਪਾਰਟੀ ਦੀ ਜਗੀਰ ਤਾਂ ਨਹੀ ...

(3) ਸ਼੍ਰੋਮਣੀ ਕਮੇਟੀ ਅਤੇ ਬਾਦਲ ਨੂੰ ਨਵੇਂ ਜਥੇਦਾਰ ਬਣਾ ਕੇ ਮਹੌਲ ਸੁਖਾਵਾਂ ਕਰਨ ਦੀਆਂ ਸਲਾਹਾਂ ਕਿਊਂ ਦੇ ਰਹੇ ਹਨ , ਕੀ ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ ਸੱਦ ਕੇ ਨਿਯਮਾ ਅਤੇ ਮਾਪਦੰਡ ਅਨੁਸਾਰ ਜਥੇਦਾਰ ਨਿਯੁਕਤ ਕਰਦੀ ਹੈ ?

ਨੋਟ: 'ਦਲ ਖਾਲਸਾ ਪੰਜਾਬ' ਵੱਲੋਂ ਸਰਬੱਤ ਖਾਲਸਾ ਦੀ ਵਿਰੋਧਤਾ ਕਰਨ ਬਾਰੇ ਦਲੀਲ ਦਿੱਤੀ ਸੀ ਕਿ ਇਹ ਇਕੱਠ ਮਾਪ-ਦੰਡ ਅਤੇ ਨਿਯਮਾ ਅਨੁਸਾਰ ਨਹੀਂ।

(4) ਤੁਹਾਡੀ ਮੰਗ ਅਨੁਸਾਰ ,ਕੀ ਬਾਦਲ ਦੀਆਂ ਜੇਬਾਂ ਵਿੱਚੋਂ ਨਿਕਲਣ ਵਾਲੇ ਜਥੇਦਾਰਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਮਰਿਯਾਦਾ ਕਾਇਮ ਹੋ ਜਾਵੇਗੀ ?

ਅਸੀ ਬੇਨਤੀਂ ਕਰਦੇ ਹਾਂ ਕਿ ਇਹਨਾਂ ਸਵਾਲਾਂ ਦਾ ਜਵਾਬ ਖਾਲਸਾ ਪੰਥ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ, ਜਾਂ ਫਿਰ ਲੁੱਕਣ ਮਿਚੀਆਂ ਖੇਡਣੀਆਂ ਛੱਡ ਕੇ ਐਲਾਨੀ ਤੌਰ ਤੇ ਬਾਦਲ ਦਾ ਪੱਲਾ ਫੜ ਲਉ ਪੰਥ ਨੂੰ ਮੂਰਖ ਨਾ ਬਣਾਉ।

*ਬਾਦਲਾਂ ਦੇ ਪਿੱਠੂ ਧੁੰਮੇਂ ਨਾਲ ਯਾਰੀ, ਧੁੰਮੇਂ ਕੋਲੋਂ ਪੈਸੇ ਲੈ ਕੇ ਸ਼ਹੀਦੀ ਡਰੈਕਟਰੀ ਛਪਵਾਉਣੀ,....

*ਦਿੱਲੀ ਸਮਾਗਮ ਲਈ ਬੱਸਾਂ ਦੇ ਪੈਸੇ ਧੁੰਮੇਂ ਕੋਲੋਂ ਲੈਣੇ, ....

*ਸਮਾਗਮ 'ਦਲ ਖਾਲਸਾ ਪੰਜਾਬ' ਦੇ ਨਾਮ 'ਤੇ ਕਰਨਾ ਅਤੇ ਸਮਾਗਮ ਵਿੱਚ ਸੰਗਤਾਂ ਨੂੰ ਸਨਮਾਨਤ ਕਰਨ ਲਈ ਪੈੇਸੇ ਬਾਦਲ ਅਧੀਨ ਸ਼੍ਰੋਮਣੀ ਕਮੇਟੀ ਕੋਲੋਂ ਲੈਂਣੇ ,.....

*'ਦਲ ਖਾਲਸਾ ਪੰਜਾਬ' ਵੱਲੋਂ ਕਰਵਾਏ ਰੋਸ ਸਮਾਗਮਾ ਵਿੱਚ ਧੁੰਮੇ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦੇਣਾ ਅਤੇ ਹੋਰ ਵੀ ਬਹੁਤ 'ਦਲ ਖਾਲਸਾ ਪੰਜਾਬ' ਜਥੇਬੰਦੀ ਦੇ ਅਹਿਮ ਕਾਰਨਾਮੇ ਹਨ ਜਿਨ੍ਹਾਂ ਤੋਂ 'ਦਲ ਖਾਲਸਾ ਪੰਜਾਬ' ਦੇ ਅਗੂਆਂ ਦੀ ਬਾਦਲ ਨਾਲ ਅਤੇ ਪੁਲਸ ਪ੍ਰਸ਼ਾਸਨ ਨਾਲ ਅੰਦਰ-ਖਾਤੇ ਗੰਢ-ਤੁਪ ਸਾਬਤ ਹੁੰਦੀ ਹੈ।

*ਤਾਜ਼ਾ ਹਾਲਤਾਂ ਵਿੱਚ 'ਦਲ ਖਾਲਸਾ ਪੰਜਾਬ' ਵੱਲੋਂ 'ਸਰਬੱਤ ਖਾਲਸਾ' ਦਾ ਵਿਰੋਧ ਕਰਨ ਵਿੱਚ ਮੋਹਰੀ ਹੋਣਾ।'ਦਲ ਖਾਲਸਾ ਪੰਜਾਬ' ਵੱਲੋ 'ਸਰਬੱਤ ਖਾਲਸਾ' ਦੀ ਵਿਰੋਧਤਾ ਕਰਨ ਲਈ ਸੇਮ ਉਹੀ ਦਲੀਲਾਂ ਅਤੇ ਬਿਆਨ ਦੇਣੇ ਜੋ ਬਾਦਲ ਅਧੀਨ ਹੋਰ ਜਥੇਬੰਧੀਆਂ ਜਿਵੇਂ ਮਹਿਤਾ ਮੁਖੀ ਧੁੰਮੇ , ਨਾਨਕਸਰ , ਸ਼੍ਰੋਮਣੀ ਕਮੇਟੀ , ਅਤੇ ਕੁਝ ਨਿਹੰਗ ਦਲਾਂ ਵੱਲੋਂ ਦਿੱਤੇ ਗਏ ।

*ਕਈ ਫੇਸਬੁੱਕੀ ਵਿਦਵਾਨ ਇਸ ਲਿਖਤ ਨੂੰ ਇਹ ਕਹਿ ਕੇ ਭੰਡਣਗੇ ਕਿ 'ਦਲ ਖਾਲਸਾ ਪੰਜਾਬ' ਬੜੀ ਪੁਰਾਣੀ ਜਥੇਬੰਧੀ ਹੈ, ਇਸ ਦੇ ਅਗੂਆਂ ਨੇ ਕਈ ਜੇਲ੍ਹਾਂ ਕੱਟੀਆਂ ਹਨ, ਇਹਨਾਂ ਆਗੂਆਂ ਦੀ ਪੂਰਾਣੀ ਪੰਥ ਨੂੰ ਬਾਹੁਤ ਦੇਣ ਹੈ ।

ਇਹਨਾਂ ਬੁੱਧੂ ਜੀਵਾਂ ਨੂੰ ਮੈਂ ਸਵਾਲ ਕਰਦਾ ਹਾਂ ਕਿ, ਕਾਲੀ ਦਲ ਵੀ ਪੁਰਾਣੀ ਜਥੇਬੰਧੀ ਹੈ , ਬਾਦਲ, ਰਜਿੰਦਰ ਮਹਿਤਾ, ਚਾਵਲਾ, ਬ੍ਰਹਮਪੁਰਾ, ਤਲਵੰਡੀ, ਲੰਗਾਹ, ਸ਼ੇਖਵਾਂ, ਅਤੇ ਹੋਰ ਅਨੇਕਾ ਜਿੰਨਾਂ ਨੂੰ ਅਸੀਂ ਪਾਣੀ ਪੀ ਪੀ ਕੇ ਭੰਡਦੇ ਹਾਂ ਕਿਸੇ ਸਮੇਂ ਕੋਮ ਲਈ ਜੇਲ੍ਹਾਂ ਤਾਂ ਇਹਨਾਂ ਆਗੂਆਂ ਨੇ ਵੀ ਕੱਟੀਆਂ ਸਨ, ਫਿਰ ਇਹਨਾਂ ਦਾ ਵਿਰੋਧ ਕਿਊਂ ?
ਸੱਚ ਸੁਣਨ , ਕਹਿਣ ਅਤੇ ਲਿਖਣ ਦੀ ਆਦਤ ਪਾਉ ਮੂਰਖ ਨਾ ਬਣੋਂ।

ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

No comments:

Post a Comment