ਇੰਗਲੈਂਡ ਦੀਆਂ ਪਾਬੰਦੀਸ਼ੁਦਾ ਤਿੰਨ ਖਾਲਿਸਤਾਨੀ ਸਿੱਖ ਜੱਥੇਬੰਦੀਆਂ ਨਵੀਂ ਸੂਚੀ 'ਚ ਵੀ ਸ਼ਾਮਿਲ
ਇੰਗਲੈਂਡ ਦੀਆਂ ਪਾਬੰਦੀਸ਼ੁਦਾ ਤਿੰਨ ਖਾਲਿਸਤਾਨੀ ਸਿੱਖ ਜੱਥੇਬੰਦੀਆਂ ਨਵੀਂ ਸੂਚੀ 'ਚ ਵੀ ਸ਼ਾਮਿਲ
ਇੰਗਲੈਂਡ ਦੀਆਂ ਪਾਬੰਦੀਸ਼ੁਦਾ ਤਿੰਨ ਖਾਲਿਸਤਾਨੀ ਸਿੱਖ ਜੱਥੇਬੰਦੀਆਂ ਨਵੀਂ ਸੂਚੀ 'ਚ ਵੀ ਸ਼ਾਮਿਲ
ਇੰਗਲੈਂਡ ਦੀਆਂ ਪਾਬੰਦੀਸ਼ੁਦਾ ਤਿੰਨ ਖਾਲਿਸਤਾਨੀ ਸਿੱਖ ਜੱਥੇਬੰਦੀਆਂ ਨਵੀਂ ਸੂਚੀ 'ਚ ਵੀ ਸ਼ਾਮਿਲ
ਜਾਰੀ ਹੋਈ ਸੂਚੀ ਦੇ ਨੰਬਰ 4 'ਤੇ ਬੱਬਰ ਖਾਲਸਾ ਦਾ ਨਾਂਅ ਪਹਿਚਾਣ ਨੰਬਰ 7058 ਅਧੀਨ ਇਸ ਨੂੰ 2 ਨਵੰਬਰ 2001 'ਚ ਸੂਚੀ 'ਚ ਸ਼ਾਮਿਲ ਕੀਤਾ ਗਿਆ ਸੀ, ਜਦਕਿ ਇਸ ਨੂੰ ਦੁਬਾਰਾ 17 ਮਾਰਚ 2011 'ਚ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਸੂਚੀ ਦੇ ਨੰਬਰ 15 'ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਨਾਂਅ ਹੈ ਜਿਸ ਨੂੰ ਵੀ 2 ਨਵੰਬਰ 2011 'ਚ ਸੂਚੀ 'ਚ ਸ਼ਾਮਿਲ ਕੀਤਾ ਗਿਆ ਸੀ, ਪਹਿਚਾਣ ਨੰਬਰ 7203 ਅਧੀਨ ਇਸ ਨੂੰ ਦੁਬਾਰਾ 13 ਮਾਰਚ 2011 ਵਿੱਚ ਅੱਪਡੇਟ ਕੀਤਾ ਹੈ |
ਜਾਰੀ ਹੋਈ ਸੂਚੀ ਦੇ 17ਵੇਂ ਨੰਬਰ 'ਤੇ ਖਾਲਿਸਤਾਨ ਜਿੰਦਾਬਾਦ ਫੋਰਸ ਦਾ ਨਾਂਅ ਹੈ ਜਿਸ ਨੂੰ ਪਹਿਲੀ ਅਤੇ ਆਖਰੀ ਵਾਰ 23 ਦਸੰਬਰ 2005 ਨੂੰ ਪਹਿਚਾਣ ਨੰਬਰ 8809 ਅਧੀਨ ਸ਼ਾਮਿਲ ਕੀਤਾ ਹੋਇਆ ਹੈ | ਇਸ ਸੂਚੀ 'ਚ 25 ਜੱਥੇਬੰਦੀਆਂ ਜਾਂ ਸੰਗਠਨ ਸ਼ਾਮਿਲ ਹਨ ਜਦਕਿ ਭਾਰਤ ਦੇ ਅਤਿ ਲੋੜੀਂਦੇ ਅੱਤਵਾਦੀ ਦਾਊਦ ਇਬਰਾਹੀਮ ਸਮੇਤ 17 ਨਿੱਜੀ ਵਿਅਕਤੀਆਂ ਦੇ ਨਾਂਅ ਦਰਜ ਹਨ ਜਿਨ੍ਹਾਂ 'ਤੇ ਪਾਬੰਦੀ ਲੱਗੀ ਹੈ |
ਇਥੇ ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਹਟਾਉਣ ਲਈ ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ | ਇਸ ਸੰਸਥਾ ਤੋਂ ਪਾਬੰਦੀ ਹਟਾਉਣ ਲਈ ਗ੍ਰਹਿ ਵਿਭਾਗ ਵੱਲੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ | ਲੇਕਿਨ ਇਸ ਨੂੰ ਅੰਤਿਮ ਰੂਪ ਦੇਣ ਲਈ ਬਰਤਾਨੀਆਂ ਦੇ ਦੋਵੇਂ ਸਦਨਾਂ ਤੋਂ ਮਨਜ਼ੂਰੀ ਲੈਣਾ ਬਾਕੀ ਹੈ | ਇਹ ਪ੍ਰਕਿ੍ਆ ਪਹਿਲਾਂ ਫਰਵਰੀ 'ਚ ਪੂਰੀ ਹੋਣ ਦੀ ਸੰਭਾਵਨਾ ਸੀ ਹੁਣ ਹੋ ਸਕਦਾ ਹੈ ਕਿ ਇਹ ਮਾਮਲਾ ਮਾਰਚ ਤੱਕ ਚਲਾ ਜਾਵੇ | ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ 'ਤੇ ਪਾਬੰਦੀ ਤੋਂ ਤਿੰਨ ਸਾਲ ਬਾਅਦ ਸਿੱਖ ਫੈਡਰੇਸ਼ਨ ਯੂ. ਕੇ. ਹੋਂਦ 'ਚ ਆਈ ਸੀ, ਜੋ ਬਰਤਾਨੀਆ ਦੀ ਹੁਣ ਤੱਕ ਦੀ ਸੱਭ ਤੋਂ ਵੱਡੀ ਰਾਜਸੀ ਸਿੱਖ ਜੱਥੇਬੰਦੀ ਬਣ ਕੇ ਉਭਰ ਚੁੱਕੀ ਹੈ | ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਿੱਚ ਸ਼ਾਮਿਲ ਬਹੁਤ ਸਾਰੇ ਆਗੂ ਸਿੱਖ ਫੈਡਰੇਸ਼ਨ ਯੂ. ਕੇ. ਵਿੱਚ ਸ਼ਾਮਿਲ ਹੋ ਗਏ ਸਨ | 2003 'ਚ ਹੋਂਦ 'ਚ ਆਈ ਇਸ ਜੱਥੇਬੰਦੀ ਦੇ ਭਾਈ ਅਮਰੀਕ ਸਿੰਘ ਗਿੱਲ ਚੇਅਰਮੈਨ ਚੱਲੇ ਆ ਰਹੇ ਹਨ |
ਲੰਡਨ, 3 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)
No comments:
Post a Comment