"ਅੰਗਰੇਜ਼ ਸਰਕਾਰ ਵਿੱਚ ਸਿੱਖ ਹੱਕ ਅਤੇ ਮੌਜੂਦਾ ਭਾਰਤੀ ਨਿਜ਼ਾਮ ਵਿੱਚ ਸਿੱਖ ਹੱਕ।"
"ਅੰਗਰੇਜ਼ ਸਰਕਾਰ ਵਿੱਚ ਸਿੱਖ ਹੱਕ ਅਤੇ ਮੌਜੂਦਾ ਭਾਰਤੀ ਨਿਜ਼ਾਮ ਵਿੱਚ ਸਿੱਖ ਹੱਕ।"
ਮੋਟੇ ਤੋਰ ਤੇ ਹੀ ਗ਼ੌਰ ਕੀਤਿਆਂ, ਸਿੱਖ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਸਿੱਖਾਂ ਨੇ ਧਰਮ ਯੁੱਧ ਸਮਝ ਕੇ ਜੋ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜੀ ਸੀ, ਉਹ 1947 ਵਿੱਚ ਸਿੱਖਾਂ ਲਈ ਹੋਰ ਗੂੜ੍ਹੀ ਗੁਲਾਮੀ ਵਿੱਚ ਕਿਵੇਂ ਤਬਦੀਲ ਹੋ ਗਈ। 1947 ਤੋਂ ਪਹਿਲਾਂ ਸੰਵਿਧਾਨਿਕ ਤੋਰ ਤੇ ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਸਨ। ਸਿੱਖਾਂ ਦਾ ਆਪਣਾ ਅਨੰਦ ਮੈਰਿਜ ਐਕਟ ਸੀ। ਹੁਣ ਵਿਆਹ, ਵਿਰਾਸਤ ਅਤੇ ਹੋਰ ਕਾਨੂੰਨ ਹਿੰਦੂ ਕਾਨੂੰਨ ਅਧੀਨ ਹਨ। ਸਿੱਖ ਹਿਤਾਂ ਨੂੰ ਐਲਾਨਦਾ ਰਾਜਨੀਤਕ ਦਲ "ਅਕਾਲੀ ਦਲ" ਅੰਗਰੇਜ਼ ਸਰਕਾਰ ਵੇਲੇ ਹੋਂਦ ਵਿੱਚ ਆਇਆ ਸੀ। ਹੁਣ ਦੇ ਨਿਜ਼ਾਮ ਵਿੱਚ ਸਿੱਖ ਹਿਤਾਂ ਨੂੰ ਐਲਾਨਦਾ ਕੋਈ ਵੀ ਰਾਜਨੀਤਕ ਦਲ ਸੰਵਿਧਾਨਿਕ ਤੋਰ ਤੇ ਕਾਇਮ ਹੀ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਰਾਜ ਵੇਲੇ ਸਿੱਖ ਫੌਜੀਆਂ ਦੇ ਕਛੱਹਰੇ ਤੱਕ ਵੇਖੇ ਜਾਂਦੇ ਸਨ। ਹੁਣ ਤਾਂ ਸਿੱਖ ਰੈਜਮੈਂਟ ਵਿੱਚ ਕੇਸਾਂ ਦੀ ਸੰਭਾਲ਼ ਵੀ ਲਾਜ਼ਮੀ ਨਹੀਂ ਜਾਪਦੀ।
"ਆਪਣੀ" ਸਰਕਾਰ ਦੇ ਦੌਰਾਨ ਕਿਸੇ ਵਿਰਲੇ ਵਿਰਲੇ ਪੁਲਿਸ ਮੁਲਾਜ਼ਮ ਦਾ ਸਾਬਤ ਸੂਰਤ ਨਜ਼ਰ ਆਉਣਾ ਗੰਭੀਰਤਾ ਦੀ ਮੰਗ ਕਰਦਾ ਹੈ। ਇਹ ਧਾਰਮਿਕ ਅਤੇ ਮਾਨਸਿਕ ਗੁਲਾਮੀ ਦੇ ਚਿੰਨ ਹਨ। ਕੀ ਸਿੱਖਾਂ ਨੇ ਗੁਲਾਮੀ ਤਸਲੀਮ ਕਰ ਲਈ ਹੈ ? ਗੁਲਾਮ ਹੋਣਾ ਅਤੇ ਗੁਲਾਮੀ ਤਸਲੀਮ ਕਰ ਲੈਣਾ ਦੋ ਵਖਰੀਆਂ ਗੱਲਾਂ ਹਨ। ਤਸਲੀਮ ਕਰ ਲੈਣਾ ਆਤਮਘਾਤੀ ਹੁੰਦਾ ਹੈ। ਪਰ ਪੰਥਕ ਲੀਡਰਸ਼ਿਪ ਨੇ ਗੁਲਾਮੀ ਨੂੰ ਤਸਲੀਮ ਕਰ ਲਿਆ ਜਾਪਦਾ ਹੈ। ਸਿੱਖਾਂ ਦੀ ਹਾਲਤ ਇਸ ਤਰਾਂ ਹੈ
"ਮੁੱਲਾਂ ਕੋ ਜੋ ਹੈ ਮਸਜਿਦ ਮੇ ਜਾਣੇ ਕੀ ਇਜਾਜ਼ਤ , ਨਾਦਾਂ ਯੇ ਸਮਝਤਾ ਹੈ ਕੇ ਇਸਲਾਮ ਹੈ ਅਜ਼ਾਦ।" ਅਲਾਮਾ ਇਕਬਾਲ
No comments:
Post a Comment