ਪ੍ਰਵਾਰਵਾਦ ਦਾ ਰੌਲਾ ਵੀ ਅਜੀਬ ਹੀ ਹੈ ।
ਪ੍ਰਵਾਰਵਾਦ ਦਾ ਰੌਲਾ ਵੀ ਅਜੀਬ ਹੀ ਹੈ ।
ਜੇ ਡਾਕਟਰ ਦਾ ਬੇਟਾ, ਕਿਸਾਨ ਦਾ ਬੇਟਾ, ਵਕੀਲ ਦਾ ਬੇਟਾ , ਇੰਜਨੀਅਰ ਦਾ ਬੇਟਾ , ਬਿਜਨਸਮੈਨ ਦਾ ਬੇਟਾ ਅਗਰ ਪਿਤਾ ਪੁੱਰਖੀ ਧੰਦਾ ਅਪਨਾਉੰਦਾ ਤਾੰ ਕੋਈ ਰੌਲਾ ਨਹੀੰ ਪੌਦਾੰ ਪਰ ਜਦੋੰ ਕਿਸੇ ਰਾਜਨੀਤੀਵਾਨ ਦਾ ਬੇਟਾ ਜਾੰ ਬੇਟੀ ਰਾਜਨੀਤੀ ਵਿੱਚ ਆਉੰਦੀ ਹੈ ਤਾੰ ਬਹੁੱਤ ਸ਼ੋਰ ਮੱਚਦਾ । ਏਹ ਬਿਲਕੁੱਲ ਸਹੀ ਹੈ ਕੇ ਰਾਜਨੀਤਕ ਵਿਅੱਕਤੀਆੰ ਦੇ ਬੱਚਿਆੰ ਨੂੰ ਦੂਸਰਿਆੰ ਨਾਲੋ ਵੱਧ ਮੌਕੇ ਮਿਲਦੇ ਨੇ । ਤੇ ਮਿਲਣਾੰ ਗੁਨਾਹ ਵੀ ਨਹੀੰ ! ਕਿਓੰ ?
1 - ਮਾੰ ਬਾਪ ਕੋਲ ਰਾਜਨੀਤੀ ਦੇ ਤਜੱਰਬੇ ਦੀ ਬਹੁੱਤ ਵੱਡੀ ਪੂੰਜੀ ਹੁੰਦੀ ਹੈ ਜੋ ਓਹ ਆਪਣੇ ਬੱਚਿਆੰ ਵਿੱਚ ਵੰਡਦਾ । ਜਿਸ ਨਾਲ ਓਹ ਦੂਸਰਿਆੰ ਦੇ ਮੁਕਾਬਲੇ ਪਹਿਲਾੰ ਹੀ ਬਹੁੱਤ ਕੁੱਝ ਸਿੱਖ ਲੈਦਾੰ ।
2 - ਰਾਜਨੀਤਕ ਵਿਅੱਕਤੀ ਦਾ ਸਾਰਾ ਜੀਵਨ ਲੋਕ ਸਮੱਸਿਆਵਾੰ ਨਾਲ ਜੂਹਯਦੇ ਨਿੱਕਲ ਜਾੰਦਾੰ । ਘਰੇ ਹੁੰਦੇ ਹੋਏ ਵੀ ਘਰਦਾ ਨਹੀੰ ਰਹਿੰਦਾ ਨੇਤਾ । ਪ੍ਰੀਵਾਰ ਤੇ ਸਪੈਸਲੀ ਬੱਚਿਆੰ ਨੂੰ ਕਦੇ ਵੀ ਓਹ ਟਾਇਮ ਨਹੀੰ ਦੇ ਪਾਉੰਦਾ ਜੋ ਓਹਣਾੰ ਦਾ ਹੱਕ ਬਨਦਾ ਹੁੰਦਾ । ਫੇਰ ਕੀ ਓਹਣਾੰ ਬੱਚਿਆੰ ਨੂੰ ਰਾਜਨੀਤੀ ਵਿੱਚ ਅੱਗੇ ਆਉੱਣ ਲਈ ਓਹਣਾੰ ਬੱਚਿਆੰ ਦੀ ਕਤਾਰ ਵਿੱਚ ਖੜਣਾੰ ਚਾਹੀਦਾ ਜਿਹਣਾੰ ਨੇ ਮਾੰ ਬਾਪ ਦੇ ਪਿਆਰ ਦੀਆੰ ਵੀ ਮੌਜਾੰ ਮਾਣੀਆੰ ਤੇ ਜੇਹਣਾੰ ਦੇ ਮਾਤਾ ਪਿਤਾ ਕੋਲ ਰਾਜਨੀਤੀ ਦਾ ਕੋਈ ਤਜੱਰਬਾ ਵੀ ਨਹੀੰ ਹੈ?
3 - ਗਲੋਬਲਾਈਜੇਸਨ ਦੇ ਦੌਰ ਵਿੱਚ ਰਾਜਨੀਤਕ ਵਿਅਕਤੀ ਅਜਾਦ ਜਾੰ ਮਰਜੀ ਦੇ ਮਾਲਕ ਨਹੀੰ ਹੁੰਦੇ । ਹਰ ਪਾਰਟੀ ਦੇ ਪਿੱਛੇ ਸ਼ੈਡੋ ਕਮੇਟੀਆੰ ਕੰਮ ਕਰਦੀਆੰ ਹੰਨ ਓਹਣਾੰ ਵਿੱਚ ਦੇਸੀ ਤੇ ਵਿਦੇਸ਼ੀ ਦੋਨੋ ਤਰਾੰ ਦੇ ਮਿੱਤਰ ਹੁੰਦੇ ਨੇ । ਜੇਹਣਾੰ ਦੀ ਨਜਰ ਬੱਚਿਆੰ ਤੇ ਵੀ ਰਹਿੰਦੀ ਹੈ ਤੇ ਬੱਚਿਆੰ ਨਾਲ ਤਾਲਮੇਲ ਵੀ । ਏਹ ਓਹ ਗੁੱਪਤ ਖਜਾਨਾ ਹੁੰਦਾ ਜੋ ਨਾੰ ਤਾੰ ਹਰੇਕ ਨਾਲ ਸ਼ੇਅਰ ਕੀਤਾ ਜਾ ਸਕਦਾ ਤੇ ਕਦੇ ਉਜਾਗਰ ਹੁੰਦਾ ।
4 - ਮੌਕੇ ਮਿਲਣਾ ਸੁਭਾਵਕ ਪੱਖ ਹੈ ਪਰ ਏਹ ਸਫਲਤਾ ਦੀ ਗਰੰਟੀ ਨਹੀੰ । ਸਫਲ ਓਹੀ ਹੁੰਦੇ ਨੇ ਜੋ ਮੱਧ ਮਾਰਗੀ ਹੋ ਕੇ ਚਲਦੇ ਨੇ !
ਦੂਸਰਾ ਸਵਾਲ ਹੈ ਯੋਗਤਾ ਦਾ, ਏਹ ਹਰ ਫੀਲਡ ਵਿੱਚ ਹੀ ਲਾਗੂ ਹੁੰਦਾ । ਜਿਸ ਬੱਚੇ ਕੋਲ ਯੋਗਤਾ ਹੁੰਦੀ ਹੈ ਓਹੀ ਅੱਗੇ ਵੱਧਦਾ । ਕਿੰਨੇ ਲੀਡਰ ਨੇ ਜਿਹਣਾੰ ਦੇ ਬੱਚੇ ਅੱਗੇ ਨਹੀੰ ਵਧ ਸਕੇ ?। ਆਪਣੇ ਆਸੇ ਪਾਸੇ ਝਾਤੀ ਮਾਰਕੇ ਦੇਖ ਲਵੋ ! ਸੋ ਏਥੇ ਸਵਾਲ ਏਹ ਨਹੀੰ ਕੇ ਪ੍ਰੀਵਾਰ ਵਿੱਚ ਕਿੰਨੇ ਰਾਜਨੀਤਕ ਲੋਕ ਹਨ ! ਸਵਾਲ ਏਹ ਹੋਣਾੰ ਚਾਹੀਦਾ ਓਹਣਾੰ ਦੀ ਯੋਗਤਾ ਕੀ ਹੈ ! ਓਹਣਾੰ ਦੀ ਸਮਾਜ ਪ੍ਰਤੀ ਸੋਚ ਕੀ ਹੈ ? ਓਹਣਾੰ ਦਾ ਕੰਮ ਪ੍ਰਤੀ ਨਜਰੀਆ ਕੀ ਹੈ !
No comments:
Post a Comment