Sunday, June 5, 2016

ਗਾਂਧੀ ਭਗਤ, ਕੇਜਰੀਵਾਲ ਦੀ ਸੋਚ ਪੰਜਾਬ ਲਈ ਕਿਉਂ ਤੇ ਕਿਵੇਂ ਘਾਤਕ ਹੈ ? ਦਾਖਾ

ਗਾਂਧੀ ਭਗਤ, ਕੇਜਰੀਵਾਲ ਦੀ ਸੋਚ ਪੰਜਾਬ ਲਈ ਕਿਉਂ ਤੇ ਕਿਵੇਂ ਘਾਤਕ ਹੈ ?
ਗਾਂਧੀ ਭਗਤ, ਕੇਜਰੀਵਾਲ ਦੀ ਸੋਚ ਪੰਜਾਬ ਲਈ ਕਿਉਂ ਤੇ ਕਿਵੇਂ ਘਾਤਕ ਹੈ ?

ਗਾਂਧੀ ਭਗਤ, ਕੇਜਰੀਵਾਲ ਦੀ ਸੋਚ ਪੰਜਾਬ ਲਈ ਕਿਉਂ ਤੇ ਕਿਵੇਂ ਘਾਤਕ ਹੈ ?
ਪੜ੍ਹੋ ਅਤੇ ਫੋਟੋ ਦੇਖੋ ਲਿੰਕ ਤੇ ਜਾ ਕੇ।

1 - ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਸਿਖ ਦੰਗਾ ਪੀੜਤਾਂ ਲਈ ਪੰਜ ਪੰਜ ਲਖ ਦੀ ਮਿਲੀ ਰਾਸ਼ੀ ਨੌਂ ਮਹੀਨੇ ਤੱਕ ਦਬਾ ਕੇ ਰਖੀ ਅਤੇ ਜਦੋਂ ਰੌਲਾ ਪਿਆ ਤਾਂ ਇਹ ਕਹਿ ਕੇ ਵੰਡੀ ਕਿ ਇਹ ਦਿੱਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। (ਕਾਂਗਰਸ ਅਤੇ ਆਪ ਤੋਂ ਦੁੱਖੀ ਸਿੱਖਾਂ ਨੇ ਇਹ ਰਾਸ਼ੀ ਰੌਲੇ ਰੱਪੇ ਰਾਹੀਂ ਵੰਡਣ ਲਈ ਮਜ਼ਬੂਰ ਕੀਤਾ। ਨਹੀਂ ਤਾਂ ਇਹ ਰਕਮ ਕੇਜਰੀਵਾਲ ਦੇ ਖਾਤੇਆਂ ਨੇ ਹੀ ਖਾ ਜਾਣੀ ਸੀ। ਲੋਕਾਂ ਦਾ ਧੰਨਵਾਦ ਜਿੰਨ੍ਹਾਂ ਨੇ ਸਿੱਖ ਸ਼ਹੀਦਾਂ ਦੇ ਨਾਮ ਦੀ ਰਕਮ c ਦੇ ਖਾਤੇਆਂ ਨੂੰ ਖਾਣ ਨਹੀਂ ਦਿਤੀ। ਪੰਜਾਬ ਚ ਵੋਟਾਂ ਨੇੜੇ ਹੋਣ ਕਰਕੇ ਕੇਜਰੀਵਾਲ ਨੂੰ ਇਹ ਰਕਮ, ਕਾਂਗਰਸੀ ਅੱਤਵਾਦ ਦਾ ਸਿ਼ਕਾਰ ਸਿੱਖਾਂ ਤੱਕ ਪਹੁੰਚਾਣੀ ਪਈ ਨਹੀਂ ਤਾਂ ਇਹ ਰਕਮ ਕੇਜਰੀਵਾਲ ਨੇ ਟਾਇਟਲ ਨਾਲ ਰਲ ਕੇ ਛੱਕ ਛੱਕਾ ਜਾਣੀ ਸੀ।ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
2 - ਪਹਿਲੀ ਕੇਜਰੀਵਾਲ ਸਰਕਾਰ ਵੇਲੇ ਦਿੱਲੀ ਦੇ ਕਤਲ-ਏ-ਆਮ ਦੀ ਜਾਂਚ ਲਈ SIT ਬਣਾਉਣ ਦਾ ਐਲਾਨ ਕੀਤਾ ਪਰ ਦੂਜੀ ਵਾਰ ਸਰਕਾਰ ਆਉਣ ਤੇ ਉਹ ਫ਼ਾਈਲ ਹੀ ਗੁੰਮ ਕਰ ਦਿੱਤੀ, ਜਦੋਂ ਰੌਲਾ ਪਿਆ ਤਾਂ ਫ਼ਾਈਲ ਲਭੀ। (ਇਹ ਫਾਇਲ ਪੰਜਾਬ ਚ ਵੋਟਾਂ ਨੇੜੇ ਹੋਣ ਕਰਕੇ ਲੱਭ ਗਈ ਹੈ ਪਰ ਇਸ ਫਾਇਲ ਤੇ ਕੰਮ ਕੋਈ ਨਹੀਂ ਹੋਇਆ। ਇਹ ਫਾਇਲ ਪੰਜਾਬ ਦੀਆਂ ਵੋਟਾਂ ਤੋਂ ਬਾਅਦ ਫਿਰ ਗੁੰਮ ਹੋ ਜਾਣੀ ਹੈ ਜਾਂ ਹੋਰ ਫਾਇਲਾਂ ਦੇ ਥਲੇ ਦਬੀ ਜਾਣੀ ਹੈ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
3 - ਕੇਜਰੀਵਾਲ ਨਿਰੰਕਾਰੀ ਹੈ ਅਤੇ ਦਿਲੀ ਦੀ ਸਰਕਾਰ ਬਣਨ ਤੇ ਇਹ ਸਾਰੇ ਵਿਧਾਇਕਾਂ (ਜਿਨ੍ਹਾਂ ਵਿਚ ਚਾਰ ਸਿਖ ਵਿਧਾਇਕ ਵੀ ਸ਼ਾਮਿਲ ਸਨ) ਨੂੰ ਨਾਲ ਲੈ ਕੇ ਨਿਰੰਕਾਰੀ ਮੁਖੀ ਹਰਦੇਵ ਸਿੰਘ ਦਾ ਧੰਨਵਾਦ ਕਰਨ ਗਿਆ ਅਤੇ ਕਿਹਾ ਕਿ (ਨਿਰੰਕਾਰੀ) ਬਾਬੇ ਦੀ ਕਿਰਪਾ ਨਾਲ ਹੀ ਉਸ ਦੀ ਦਿਲੀ ਦੀ ਸਰਕਾਰ ਬਣੀ ਹੈ। (ਕਾਂਗਰਸ ਵਾਂਗ ਕੇਜਰੀਵਾਲ ਵੀ ਕਹਿੰਦਾ ਸੀ ਕਿ ਅਸੀਂ ਧਰਮ ਨਿਰਪੱਖ ਹਾਂ, ਪਰ ਦਿਲੀ ਅਤੇ ਪੰਜਾਬ ਦੀਆਂ ਵੋਟਾਂ ਦੇ ਮਸਲੇ ਤੇ ਇਸ ਦੀ ਸਿਆਸਤ ਡੇਰੇਆਂ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਡੇਰੇਆਂ ਤੇ ਹੀ ਖਤਮ ਹੁੰਦੀ ਹੈ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
4 - ਪੰਜਾਬ ਦੇ ਪਾਣੀ ਦੀ ਵੰਡ ਦੇ ਮਾਮਲੇ ਵਿਚ ਪੰਜਾਬ ਵਿਚ ਕੁਝ ਹੋਰ ਕਹਿੰਦਾ ਹੈ ਅਤੇ ਦਿੱਲੀ ਵਿਚ ਕੁਝ ਹੋਰ। ਸੁਪ੍ਰੀਮ ਕੋਰਟ ਵਿਚ ਪੰਜਾਬ ਦੇ ਹਿਤਾਂ ਵਿਰੁਧ ਸਟੈਂਡ ਲਿਆ ਹੈ। ਚੋਰੀ ਫੜੀ ਜਾਣ ਉੱਤੇ ਪਹਿਲਾਂ ਵਕੀਲ ਨੂੰ ਦੋਸ਼ੀ ਠਹਿਰਾ ਦਿੱਤਾ ਤੇ ਬਾਅਦ ਵਿਚ ਦਾਖਲ ਨਵੇਂ ਹਲਫੀਆ ਬਿਆਨ ਵਿਚ ਵੀ ਕਿਹਾ ਕਿ ਉਹ ਪੰਜਾਬ ਤੇ ਹਰਿਆਣੇ ਵਿਚਕਾਰ ਪਾਣੀ ਦੀ ਵੰਡ ਬਾਰੇ ਨਿਰਪਖ ਹੈ ਪਰ ਦਿੱਲੀ ਦਾ ਹਿੱਸਾ ਕਾਇਮ ਰਖਿਆ ਜਾਵੇ। (ਕੇਜਰੀਵਾਲ ਜੀ, ਤੁਸੀਂ ਕਿਹੜੇ ਹਿੱਸੇ ਦੀ ਕਾਇਮੀ ਦੀ ਗਲਤਫਿਹਮੀ ਚ ਹੋ ? ਤੁਹਾਡੀ ਦਿੱਲੀ ਨੇ ਤਾਂ ਪਹਿਲਾਂ ਹੀ ਪੰਜਾਬ ਪੰਜਾਬੀ ਪੰਜਾਬੀਅਤ ਦਾ ਅਤੇ ਖਾਸ ਕਰ ਸਿੱਖਾਂ ਦਾ ਲਹੂ ਪਾਣੀ ਵਾਂਗ ਪੀਤਾ ਹੈ ਅਤੇ ਲਗਾਤਾਰ ਪੀ ਰਹੀ ਹੈ। ਕੇਜਰੀਵਾਲ ਜੀ, ਕੀ ਤੁਹਾਡੀ ਦਿੱਲੀ ਦੀ ਸਿੱਖਾਂ ਦਾ ਖੂਨ ਪੀ ਪੀ ਪਿਆਸ ਨਹੀਂ ਮੁੱਕੀ, ਜਿਸ ਕਰਕੇ ਪੰਜਾਬ ਦੇ ਪਾਣੀਆਂ ਤੇ ਅੱਖ ਟਿਕਾਈ ਹੋਈ ਹੈ। ਪਰ ਪੰਜਾਬ ਚ ਵੋਟਾਂ ਨੇੜੇ ਹੋਣ ਕਰਕੇ ਪਾਣੀਆਂ ਦੇ ਮਸਲੇ ਤੇ ਇਸ ਨੇ ਚੁੱਪ ਧਾਰ ਲਈ ਹੈ, ਵੋਟਾਂ ਤੋਂ ਬਾਅਦ ਇਹੀ ਚੁੱਪ ਪੰਜਾਬ ਦੇ ਪਾਣੀ ਦੇ ਨੱਕੇ ਦਿੱਲੀ ਵੱਲ ਵਡੇਗੀ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
5 - ਕਾਂਗਰਸ ਦੀ ਇੰਦ੍ਰਾ ਗਾਂਧੀ ਵਾਂਗ ਗੁਰਦਵਾਰਾ ਸੀਸ ਗੰਜ ਦੀ ਪਿਆਉ ਨੂੰ ਢਾਹੁਣ ਲਈ ਕੇਜਰੀਵਾਲ ਨੇ ਆਪਣੀ ਵਿਧਾਇਕ ਅਲਕਾ ਲਾਂਬਾ ਦੀ ਪਿਠ ਠੋਕੀ ਅਤੇ ਪਿਆਉ ਢਾਹੁਣ ਦਾ ਹੁਕਮ ਦਿਵਾਇਆ, ਇੰਦ੍ਰਾ ਗਾਂਧੀ ਨੇ ਟੈਂਕਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢੁਹਾਇਆ ਸੀ ਤੇ ਕੇਜਰੀਵਾਲ ਨੇ ਗੁਰਦਵਾਰਾ ਸੀਸ ਗੰਜ ਦਾ ਪਿਆਉ ਢਾਹੁਣ ਲਈ ਬੁਲ ਡੋਜਰ ਭੇਜ ਦਿੱਤੇ।(ਬੁਲ ਡੋਜਰ, ਦਿਲੀ ਚ ਕੇਜਰੀਵਾਲ ਸਰਕਾਰ ਦੀ ਇਜਾਜਤ ਤੋਂ ਬਿਨਾਂ ਹਮਲਾਵਰ ਬਣ ਕੇ ਨਹੀਂ ਆ ਸਕਦੇ। ਕੇਜਰੀਵਾਲ ਦੀ ਗੰਦਲੀ ਸੋਚ ਇਸ ਹਮਲੇ ਰਾਹੀਂ ਸਪੱਸ਼ਟ ਹੋ ਗਈ ਹੈ, ਪੰਜਾਬ ਦੀਆਂ ਵੋਟਾਂ ਨੇੜੇ ਹੋਣ ਕਰਕੇ ਕੇਜਰੀਵਾਲ ਚੁੱਪ ਹੈ ਨਹੀਂ ਤਾਂ ਇਸ ਨੇ ਟਾਇਟਲਰ ਵਾਂਗ ਆਪ ਇਸ਼ਾਰੇ ਕਰ ਕਰ ਕੇ ਹਮਲੇ ਕਰਾਉਣੇ ਸੀ, ਜੇ ਹੁਣ ਨਹੀਂ ਕਰਾਏ ਤਾਂ ਅਗੋਂ ਕਰਵਾ ਸਕਦਾ ਹੈ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
6 - ਦਿੱਲੀ ਵਿਚੋਂ ਵੈਸਾਖੀ ਦੀ ਛੁਟੀ ਖਤਮ ਕਰ ਦਿੱਤੀ, ਨਿਰੰਕਾਰੀ ਬਾਬੇ ਦੀ ਮੌਤ ਤੇ ਛੁਟੀ ਦਾ ਐਲਾਨ ਕਰ ਦਿੱਤਾ।(ਦਿੱਲੀ ਚ ਛੁੱਟੀ ਬੰਦ ਅਤੇ ਲਾਗੂ ਕਰਨਾ ਕੇਜਰੀਵਾਲ ਦੀ ਦਿਲੀ ਸਰਕਾਰ ਦੇ ਅਧਿਕਾਰ ਖੇਤਰ ਚ ਹੈ। ਦਿੱਲੀ ਵਿਚੋਂ ਵੈਸਾਖੀ ਦੀ ਛੁਟੀ ਖਤਮ ਕਰਨਾ ਸਿੱਖਾਂ ਪ੍ਰਤੀ ਕੇਜਰੀਵਾਲ ਚੋਂ ਗਾਂਧੀਵਾਦ ਸਾਫ ਛਲਕਦਾ ਹੈ। ਪੰਜਾਬ ਚ ਵੋਟਾਂ ਨੇੜੇ ਹੋਣ ਕਰਕੇ ਇਹ ਛਲਾਵਾ ਧੀਮੀ ਗਤੀ ਚ ਹੈ ਵੋਟਾਂ ਤੋਂ ਬਾਅਦ ਇਹ ਛਲਾਵਾ ਹੋਰ ਵੀ ਸਿੱਖ ਵਿਰੋਧੀ ਰੰਗ ਦਿਖਾਏਗਾ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
7 - ਦਿੱਲੀ ਦੇ ਸਕੂਲਾਂ ਵਿਚੋਂ ਪੰਜਾਬੀ ਨੂੰ ਕੀਤਾ ਮੁੱਖੀ ਵਿਦਿਆ ਤੋਂ ਪਿਛੇ। ਪੰਜਾਬੀ ਨੂੰ ਸਵੈ-ਇਛਤ (optional) ਵਿਸ਼ੇ ਵਜੋਂ ਪੜ੍ਹਾਉਣ ਦੇ ਹੁਕਮ ਜਾਰੀ ਕੀਤੇ ਤਾਂ ਜੋ ਪੰਜਾਬੀ ਦੀ ਪੜ੍ਹਾਈ ਅਮਲੀ ਤੌਰ ਤੇ ਖਤਮ ਹੋ ਜਾਵੇ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਕਰਨ ਤੇ ਇਹ ਹੁਕਮ ਆਰਜ਼ੀ ਤੌਰ ਤੇ (ਅਗਲੇ ਹੁਕਮਾਂ ਤੱਕ) ਵਾਪਿਸ ਲਏ ਗਏ, ਜਿਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਜੇ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਇਹਨਾਂ ਦੇ ਹੱਕ ਵਿਚ ਨਾ ਗਏ ਤਾਂ ਪੰਜਾਬ ਦੀ ਪੜ੍ਹਾਈ ਮੁੜ ਰੋਕੀ ਜਾ ਸਕਦੀ ਹੈ।(ਪੰਜਾਬ ਪੰਜਾਬੀ ਪੰਜਾਬੀਅਤ ਰਾਹੀਂ ਸਿੱਖੀ ਦੀ ਪ੍ਰਫੁਲਤਾ ਨੂੰ ਹਿੰਦੁਸਤਾਨ ਵਿਚੋਂ ਖਤਮ ਕਰਨ ਲਈ ਕੇਜਰੀਵਾਲ ਵੱਲੋਂ ਗਾਂਧੀ ਵਿਚਾਰਧਾਰ ਨੂੰ ਪ੍ਰਫੁਲਤ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਚੋਣਾਂ ਤੋਂ ਬਾਅਦ ਕੇਜਰੀਵਾਲ ਵੱਲੋਂ ਇਹ ਹਮਲੇ ਹੋਰ ਵੀ ਤੇਜ ਹੋਣਗੇ।ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
8 - ਦਿੱਲੀ ਵਿਚ ਬਣਨ ਵਾਲੀ ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦਗਾਰ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਦੋਂ ਕਿ ਡੀ ਡੀ ਏ ਇਸ ਯਾਦਗਾਰ ਲਈ ਜ਼ਮੀਨ ਵੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇ ਚੁੱਕਾ ਹੈ।(ਕੇਜਰੀਵਾਲ ਵੱਲੋਂ ਦਿਲੀ ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦਾ ਵਿਰੋਧ ਅਤੇ ਨਿੰਰਕਾਰੀ ਬਾਬੇ ਦਾ ਬੁੱਤ ਸਥਾਪਤ ਕਰਨ ਦਾ ਐਲਾਨ ਕੀ ਦੇਸ ਵਿਦੇਸ ਚ ਵਸਦੇ ਪੰਜਾਬੀਆਂ ਨੂੰ ਜਗਾਉਣ ਸਮਝਾਉਣ ਲਈ ਕਾਫੀ ਨਹੀਂ ਹੈ ? ਪੰਜਾਬ ਵਾਸੀੳ ਜੇ ਤੁਸੀਂ ਅਜੇ ਵੀ ਨਾ ਸਮਝੇ ਤਾਂ ਫਿਰ ਉਸ ਵਕਤ ਸਮਝਣ ਦਾ ਕੀ ਫਾਇਦਾ ਜਦੋਂ ਕੇਜਰੀਵਾਲ ਚੁੱਗ ਗਿਆ ਪੰਜਾਬੀ ਖੇਤ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
9 - ਕੇਜਰੀਵਾਲ ਦੇ ਸਾਥੀ ਕੁਮਾਰ ਵਿਸ਼ਵਾਸ, ਸੰਤ ਜਰਨੈਲ ਸਿੰਘ ਦੇ ਕਟੜ ਵਿਰੋਧੀ ਅਤੇ ਸ਼੍ਰੀਮਤੀ ਇੰਦ੍ਰ ਗਾਂਧੀ ਦੇ ਪੁਜਾਰੀ ਹਨ। ਕੁਮਾਰ ਵਿਸ਼ਵਾਸ ਨੇ ਇੰਦ੍ਰਾ ਨੂੰ ਦੁਰਗਾ ਅਤੇ ਸੰਤ ਜਰਨੈਲ ਸਿੰਘ ਨੂੰ ਅਤਿਵਾਦੀ ਕਿਹਾ ਸੀ। ਆਪ ਪਾਰਟੀ ਦੇ ਸੁਚਾ ਸਿੰਘ ਛੋਟੇਪੁਰ ਨੇ ਤਾਂ ਸੰਤ ਜਰਨੈਲ ਸਿੰਘ ਨੂੰ “ਚੰਬਲ ਦਾ ਡਾਕੂ” ਤੱਕ ਕਹਿ ਦਿੱਤਾ ਸੀ।(ਪੰਜਾਬ ਚ ਛੇਵਾਂ ਦਰਿਆ ਪੰਜਾਬੀਆਂ ਦੇ ਖੂਨ ਦਾ ਵਹਾਉਣ ਵਾਲੀ, ਪੰਜਾਬ ਦੀ ਕਾਤਲ ਨੂੰ ਦੁਰਗਾ ਦਾ ਖਿਤਾਬ ਅਤੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਪਹਿਰੇਦਾਰਾਂ ਨੂੰ ਚੰਬਲ ਦਾ ਡਾਕੂ ਕਹਿਣ ਵਾਲੀ ਗਾਂਧੀਵਾਦੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਲਈ ਕਿਸੇ ਵੀ ਪੱਖੋਂ ਖੁਸ਼ਹਾਲੀ ਦਾ ਸਾਧਨ ਨਹੀਂ ਬਣ ਸਕਦੀ। ਪੰਜਾਬ ਦੀਆਂ ਵੋਟਾਂ ਤੋਂ ਬਾਅਦ ਇਹ ਪਾਰਟੀ ਇਸ ਤਰ੍ਹਾਂ ਦੇ ਹੋਰ ਵੀ ਵੱਡੇ ਵੱਡੇ ਐਲਾਨ ਕਰਕੇ ਪੰਜਾਬ ਨੂੰ ਪੰਜਾਬੀਆਂ ਦੇ ਖੂਨ ਚ ਨਹਾਉਣ ਦਾ ਕਾਰਨ ਬਣੇਗੀ। ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
10 - ਆਮ ਆਦਮੀ ਪਾਰਟੀ ਵੱਲੋਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਭੰਡਣ ਦਾ ਭਰਪੂਰ ਯਤਨ ਕੀਤਾ ਜਾ ਰਿਹਾ ਹੈ, ਇਸ ਕੰਮ ਲਈ ਵਿਸ਼ੇਸ਼ ਲੀਡਰ ਕੁਮਾਰ ਵਿਸ਼ਵਾਸ ਅਤੇ ਸੰਜੇ ਸਿੰਘ ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ ਹਨ। ਕੁਮਾਰ ਵਿਸ਼ਵਾਸ ਨੇ ਤਾਂ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਇਕ ਗੀਤ ਵੀ ਲਿਖਿਆ ਤੇ ਗਾਇਆ ਹੈ ਜਿਸ ਨਾਲ ਪੰਜਾਬੀਆਂ ਦਾ ਭੰਡੀ ਪ੍ਰਚਾਰ ਦੇਸ਼ ਵਿਦੇਸ਼ ਵਿਚ ਹੋ ਰਿਹਾ ਹੈ। (ਕੇਜਰੀਵਾਲ ਜੀ, ਦਿਲੀ ਕੀ ਬਲਾਤਕਾਰੀਆਂ, ਰਿਸ਼ਵਤਖੋਰੀਆਂ, ਸੀਨਾਜੋਰੀਆਂ, ਘਪਲੇਬਾਜੀਆਂ, ਨਸ਼ੇ ਦੇ ਸੌਦਾਗਰਾਂ, ਇਨਸਾਨੀਅਤ ਦੇ ਕਾਤਲਾਂ ਆਦਿ ਤੋਂ ਕੀ ਦਿਲੀ ਮੁਕਤ ਹੋ ਗਈ ਹੈ ? ਕੁਮਾਰ ਵਿਸ਼ਵਾਸ ਅਤੇ ਸੰਜੇ ਸਿੰਘ, ਪੰਜਾਬ ਦੇ ਗੌਰਵਮਈ ਇਤਹਾਸ ਦੇ ਸ਼ੀਸ਼ੇ ਵਿਚੋਂ ਆਪਣੇ ਪਿਛੋਕੜ ਦਾ ਚੇਹਰਾ ਤਕਣ ਦੀ ਦਲੇਰੀ ਕਰਿਉ ਸ਼ਾਇਦ ਫਿਰ ਤੁਸੀਂ ਆਪਣੇ ਮੂੰਹ ਤੇ ਆਪ ਹੀ ਚਪੇੜਾਂ ਮਾਰ ਲਵੋਗੇ। ਵੋਟਾਂ ਦੀ ਦਲਦਲ ਦਾ ਸਹਾਰਾ ਲੈ ਕੇ ਪੰਜਾਬ ਦਾ ਸਰੀਕ ਕੇਜਰੀਵਾਲ, ਪੰਜਾਬੀਉ ਤੁਹਾਨੂੰ ਹੀ ਲਲਕਾਰਨ ਲਈ ਤੁਹਾਡੀ ਹਿੱਕ ਤੇ ਆਣ ਖੜਾ ਹੈ। ਪੰਜਾਬੀਉ ਪੰਜਾਬ ਤੁਹਾਡਾ ਹੈ, ਤੁਸੀਂ ਇਸ ਨੂੰ ਸ਼ਰੀਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾਉਣਾ ਹੈ, ਖੁਸ਼ਹਾਲ ਤੇ ਸਫਲ ਸੂਬਾ ਬਣਾਉਣਾ ਹੈ ਤਾਂ  ਇਸ ਲਈ ਗਾਂਧੀ ਦੇ ਚੇਲੇ ਕੇਜਰੀਵਾਲ ਤੋਂ ਸਿੱਖੋ ਹੁਸਿ਼ਆਰ ਖਬਰਦਾਰ। ਦਾਖਾ)
ਧੰਨਵਾਦ ਸਹਿਤ ਅਕਾਲੀ ਆਵਾਜ਼ ਵਿਚੋਂ।

ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)

1 comment:

  1. ਦਾਖਾ ਸਾਹਿਬ ਜੀ ਤੁਸੀਂ ਕੇਜਰੀਵਾਲ 'ਤੇ ਉਹ ਸਾਰੇ ਦੋਸ਼ ਦੁਹਰਾ ਦਿੱਤੇ ਹਨ ਜਿਹੜੇ ਬਾਦਲ ਦਲੀਏ ਅਕਸਰ ਹੀ ਲਾਉਂਦੇ ਰਹਿੰਦੇ ਹਨ ਪਰ ਇਹ ਨੀਂ ਦੱਸਿਆ ਕਿ ਕੇਜਰੀਵਾਲ ਤੋਂ ਹੁਸ਼ਿਆਰ ਹੋ ਕੇ ਪੰਜਾਬੀ ਤੇ ਸਿੱਖ ਵਿਸ਼ਵਾਸ਼ ਕਿਸ 'ਤੇ ਕਰਨ? ਕੀ ਬਾਦਲ 'ਤੇ ਵਿਸ਼ਵਾਸ਼ ਕਰਨ ਜੋ ੫੦ ਸਾਲ ਤੋਂ ਪੰਜਾਬ ਤੇ ਸਿੱਖ ਮੁੱਦਿਆਂ 'ਤੇ ਰਾਜਨੀਤੀ ਕਰਦਾ ਆ ਰਿਹਾ ਹੈ ਪਰ ਜਦ ਵੀ ਪੰਜਾਬ ਦੀ ਸਤਾ 'ਤੇ ਕਾਬਜ਼ ਹੁੰਦਾ ਹੈ ਤੇ ਕੇਂਦਰ ਵਿੱਚ ਇਸ ਦੀ ਭਾਈਵਾਲੀ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੁੰਦੀ ਹੈ ਤਾਂ ਪੰਜਾਬ ਅਤੇ ਪੰਥ ਦੇ ਹਿੱਤ ਵਿੱਚ ਇੱਕ ਵੀ ਫੈਸਲਾ ਨਹੀਂ ਕਰਵਾ ਸਕਿਆ। ਜਿਸ ਦੇ ਰਾਜ ਵਿੱਚ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਗਲ ਤਾਈਂ ਧਸ ਚੁੱਕਾ ਹੈ। ਜਿਸ ਦੇ ਰਾਜ ਵਿੱਚ ਪੰਜਾਬੀ ਸੂਬੇ ਵਿੱਚ ਪੰਜਾਬੀ ਦੀ ਹਾਲਤ ਇਤਨੀ ਨਿੱਘਰ ਚੁੱਕੀ ਹੈ ਜਿਤਨੀ ਕਿ ਸਾਂਝੇ ਪੰਜਾਬ ਵਿੱਚ ਵੀ ਕਦੇ ਇਤਨੀ ਮਾੜੀ ਹਾਲਤ ਨਹੀਂ ਸੀ। ਕੀ ਬਾਦਲ ਦੀ ਭਾਈਵਾਲ ਭਾਜਪਾ 'ਤੇ ਵਿਸ਼ਵਾਸ਼ ਕਰੀਏ ਜਿਸ ਦੇ ਮੁਖ ਆਗੂ ਵਾਜਪਈ ਅਡਵਾਨੀ ਵਰਗੇ ਸ਼੍ਰੀ ਅਕਾਲ ਤਖਤ 'ਤੇ ਫੌਜੀ ਹਮਲੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਰਹੇ ਹਨ ਕਿ ਇਹ ਦੇਰ ਨਾਲ ਚੁਕਿਆ ਸਹੀ ਕਦਮ ਹੈ। ਕੀ ਉਸ ਭਾਜਪਾ 'ਤੇ ਵਿਸ਼ਵਾਸ਼ ਕਰੀਏ ਜਿਸ ਦੇ ਵਰਕਰਾਂ ਨੇ ਫੌਜੀ ਹਮਲੇ ਦੇ ਜਸ਼ਨ ਮਨਾਉਂਦੇ ਹੋਏ ਭੰਗੜੇ ਪਾਏ ਤੇ ਲੱਡੂ ਵੰਡੇ ਸਨ ਅਤੇ ਅੱਜ ਵੀ ਜਿਸ ਦੀ ਆਗ਼ੂ ਬੀਬੀ ਚਾਵਲਾ 4 ਜੂਨ ਨੂੰ ਜਸ਼ਨ ਮਨਾ ਚੁੱਕੀ ਹੈ। ਜਿਸ ਬਾਕੀ ਕਾਂਗਰਸ 'ਤੇ ਵਿਸ਼ਵਾਸ਼ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਜਿਸ ਨੇ ਪੰਜਾਬ ਦੇ ਪਾਣੀ ਖੋਹੇ ਤੇ 1984 ਦੇ ਤੀਜੇ ਚੌਥੇ ਘਲੂਘਾਰੇ ਵਰਤਾਏ। ਪਾਣੀਆਂ ਦੇ ਮੁੱਦੇ 'ਤੇ ਤੁਹਾਨੂੰ ਕੇਜਰੀਵਾਲ ਸਰਕਾਰ ਵੱਲੋਂ ਪੰਜਾਬ ਵਿਰੋਧੀ ਸਟੈਂਡ (ਜਿਸ ਨੂੰ ਬਾਅਦ ਵਿੱਚ ਸੋਧ ਵੀ ਲਿਆ ਗਿਆ ਹੈ) ਤਾਂ ਯਾਦ ਹੈ ਪਰ ਮੋਦੀ ਸਰਕਾਰ ਵੱਲੋਂ ਲਿਆ ਪੰਜਾਬ ਵਿਰੋਧੀ ਸਟੈਂਡ ਜਿਸ ਨੂੰ ਨਾ ਹੀ ਹੁਣ ਤੱਕ ਸੋਧਿਆ ਗਿਆ ਹੈ ਅਤੇ ਨਾ ਹੀ ਭਾਜਪਾ ਦੇ ਹੁੰਦਿਆ ਕਦੀ ਸੋਧੇ ਜਾਣ ਦੀ ਉਮੀਦ ਹੈ; ਬਿਲਕੁਲ ਯਾਦ ਨਹੀਂ ਹੈ। ਇਨ੍ਹਾਂ ਸਭ ਕੁਝ ਨੂੰ ਵੇਖਦੇ ਹੋਏ ਕਦੀ ਐਸਾ ਤਾਂ ਨਹੀਂ ਹੈ ਕਿ ਤੁਸੀਂ ਅਸਿੱਧੇ ਤੌਰ 'ਤੇ ਅਕਾਲੀ-ਭਾਜਪਾ ਦੇ ਲਾਭ ਲਈ ਮੋਰਚਾ ਸੰਭਾਲੀ ਬੈਠੋ ਹੋ?

    ReplyDelete