ਵਿਦਵਾਨ ਸ਼ਹੀਦ ਜੋਧੇ ਬਾਬਾ ਦੀਪ ਸਿੰਘ ਨਾਲ ਜੋੜੀਆਂ ਗਈਆਂ ਮਨਘੜਤ ਕਹਾਣੀਆਂ!
(ਅਵਤਾਰ ਸਿੰਘ ਮਿਸ਼ਨਰੀ) ਬਾਬਾ ਦੀਪ ਸਿੰਘ ਜੀ ਉੱਚ ਕੋਟੀ ਦੇ ਭਗਤ, ਸੂਰਮੇ, ਕਿਰਤੀ ਅਤੇ ਵਿਦਵਾਂਨ ਸਨ ਜਿਨ੍ਹਾਂ ਦੇ ਨਾਮ ਦੀ ਨਿਹੰਗ, ਸੰਪ੍ਰਦਾਈ ਟਕਸਾਲੀ ਅਤੇ ਹੋਰ ਵੀ ਸ਼ਹੀਦਾਂ ਦਾ ਪਹਿਰਾ ਲੱਗਾ ਕਹਿਣ ਵਾਲੇ ਦੁਰਵਰਤੋਂ ਕਰਦੇ ਆ ਰਹੇ ਹਨ। ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਮੁੱਖੀ ਸਨ ਨਾਂ ਕਿ ਕਿਸੇ ਸੰਪਰਦਾ-ਟਕਸਾਲ ਜਾਂ ਭੰਗ ਘੋਟ ਪੀਣੇ ਨਿਹੰਗਾਂ ਦੇ। ਟਕਸਾਲ ਵਾਲਿਆਂ ਦਾ ਵੀ ਕਈ ਕੁਝ ਬਾਬਾ ਦੀਪ ਸਿੰਘ ਨਾਲ ਨਹੀਂ ਮਿਲਦਾ ਜਿਵੇਂ ਬਾਬਾ ਜੀ ਸਿਰ ਤੇ ਦੁਮਾਲਾ ਸਜਾਉਂਦੇ ਚੱਕਰ ਅਤੇ ਤੋੜਾ ਪਾਉਂਦੇ ਸਨ। ਅਜੋਕੇ ਟਕਸਾਲੀ ਕੇਵਲ ਗੋਲ ਪੱਗਾਂ ਹੀ ਬੰਨ੍ਹਦੇ ਹਨ। ਦੱਸਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਰੱਖਦੇ ਸਨ ਜਦ ਕਿ ਅਜੋਕੇ ਟਕਸਾਲੀ ਤੀਰ। ਅਜੋਕੇ ਬਹੁਤੇ ਨਿਹੰਗ ਸੁੱਖਾ, ਸ਼ਰਾਬ, ਭੰਗ, ਡੋਡੇ-ਪੋਸਤ ਸ਼ਰਦਾਈ ਸਭ ਹੜੱਪੀ ਜਾ ਰਹੇ ਹਨ। ਭੰਗ ਦੇ ਪਕੌੜੇ ਇਨ੍ਹਾਂ ਦੇ ਜੋੜ ਮੇਲਿਆਂ ਵਿੱਚ ਵਿਕਦੇ ਅਤੇ ਖਾਦੇ ਜਾਂਦੇ ਹਨ। ਇਤਿਹਾਸ ਦੱਸਦਾ ਹੈ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦਾ ਪਾਠ, ਪ੍ਰਚਾਰ ਕਰਦੇ ਅਤੇ ਸੰਥਿਆ ਦਿੰਦੇ ਸਨ ਜਦ ਕਿ ਨਿਹੰਗ ਅਤੇ ਟਕਸਾਲੀ ਗੰਦੇ ਤਰੀਆ ਚਰਿਤਰਾਂ ਵਾਲੇ ਪੋਥੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਹੁਕਮਾਂ ਦੀਆਂ ਸ਼ਰੇਆਂਮ ਧੱਜੀਆਂ ਉਡਾਅ ਰਹੇ ਹਨ। ਬਾਬਾ ਦੀਪ ਸਿੰਘ ਬੇਲੋੜੀ ਸੁੱਚ ਭਿਟ ਨਹੀਂ ਸੰਨ ਰੱਖਦੇ ਪਰ ਇਹ ਦੋਵੈ ਸੰਪ੍ਰਦਾਈ ਅਤੇ ਨਿਹੰਗ ਰੱਖਦੇ ਹਨ। ਬਾਬਾ ਜੀ ਸਭ ਨੂੰ ਇੱਕ ਬਾਟੇ ਦੀ ਪਹੁਲ ਦਿੰਦੇ ਸੰਨ ਪਰ ਨਿਹੰਗ ਦਲਤ ਕਹੇ ਜਾਂਦੇ ਵੀਰ ਭੈਣਾਂ ਨੂੰ ਚੌਥੇ ਪੌੜੀਏ ਕਹਿ ਕਿ ਵੱਖ ਪਹੁਲ ਦਾ ਵਿਤਕਰਾ ਕਰਦੇ ਹਨ ਅਤੇ ਬੀਬੀਆਂ ਨੂੰ ਖੰਡੇ ਦੀ ਥਾਂ ਕਿ੍ਰਪਾਨ ਦੀ ਪਹੁਲ ਦਿੱਤੀ ਜਾਂਦੀ ਅਤੇ ਹਜ਼ੂਰ ਸਾਹਿਬ ਇਹ ਸਭ ਕੁਝ ਦੇਖਿਆ ਵੀ ਜਾ ਸਕਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਰੱਸੀਏ, ਸ਼ਸ਼ਤ੍ਰਧਾਰੀ ਅਤੇ ਮਾਰਸ਼ਲ ਬੀਰ ਸੰਨ ਜਦ ਕਿ ਅਜੋਕੇ ਇਹ ਸੰਪ੍ਰਦਾਈ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਨੇ ਭੋਰੇ ਵਿੱਚ ਬੈਠ, ਕੱਚੇ ਬੇਰ ਖਾ ਕੇ ਬੀੜਾਂ ਲਿਖੀਆਂ ਹਨ।
ਡੇਰਿਆਂ ਰੂਪੀ ਲੁੱਟ ਦੀਆਂ ਦੁਕਾਨਾਂ ਖੋਲੀ ਬੈਠੇ ਬਹੁਤੇ ਪਾਖੰਡੀ ਬਾਬੇ ਤਾਂ ਆਂਮ ਹੀ ਛੋਛੇ ਛੱਡ ਰਹੇ ਹਨ ਕਿ ਸਾਡੇ ਤੇ ਫਲਾਨੇ ਸ਼ਹੀਦ ਦਾ ਪਹਿਰਾ ਹੈ ਜੇ ਤੁਹਾਨੂੰ ਕੋਈ ਸ਼ਹੀਦ ਜਾਂ ਗੈਬੀ ਰੂਹ ਤੰਗ ਕਰਦੀ ਹੈ ਤਾਂ ਸਾਡੇ ਡੇਰੇ ਵਿੱਚ ਇੰਨੀਆਂ ਚੌਂਕੀਆਂ ਭਰੋ, ਫਲਾਨਾਂ-ਫਲਾਨਾ ਪਾਠ ਕਰਾਓ, ਹਵਨ-ਸਮੱਗਰੀ, ਬੱਕਰੇ ਅਤੇ ਮਾਇਆ ਦੱਸ਼ਣਾ ਭੇਟ ਕਰੋ, ਤੁਹਾਡਾ ਸਭ ਕੁਝ ਠੀਕ ਹੋ ਜਾਵੇਗਾ।
ਬਾਕੀ ਇਹ ਕੁਝ ਦਿਨ ਪਹਿਲਾਂ ਮੀਡੀਏ ਰਾਹੀਂ ਨਸ਼ਰ ਹੋਈ ਤਸਵੀਰ ਮਨੋਕਲਪਿਤ ਹੈ ਕਿਉਂਕਿ ਉਸ ਵੇਲੇ ਕਿਹੜਾ ਨਿਹੰਗ ਅਜਿਹੀ ਤਸਵੀਰੀ-ਕਲਾਕਾਰੀ ਕਰਦਾ ਸੀ ਜਾਂ ਅਜੋਕੇ ਕੈਮਰੇ ਹੁੰਦੇ ਸਨ? ਅਜਿਹੇ ਭੰਗ ਪੀਣੇ ਲੋਕਾਂ ਚੋਂ ਹੀ ਕਿਸੇ ਨੇ ਗੁਰੂ ਬਾਬਾ ਨਾਨਕ ਜੀ ਨੂੰ ਭੰਗ ਦੀਆਂ ਸੱਤ ਮੁੱਠਾਂ ਬਾਬਰ ਨੂੰ ਬਖਸ਼ਿਸ ਕਰਕੇ ਸੱਤ ਪੀੜੀਆਂ ਰਾਜ ਕਰਨ ਦਾ ਵਰ ਵੀ ਦਿੱਤਾ ਲਿਖਿਆ ਹੋਇਆ ਹੈ। ਨਿਹੰਗ ਸੁੱਖੇ ਨੂੰ ਸੁਖ ਨਿਧਾਨ ਵੀ ਆਂਮ ਕਹਿੰਦੇ ਹਨ ਜਦ ਕਿ ਸੁੱਖਾ-ਭੰਗ ਦੁੱਖ ਨਿਧਾਨ ਅਤੇ ਕੇਵਲ ਪ੍ਰਮਾਤਮਾਂ ਹੀ ਸੁਖ ਨਿਧਾਨ ਹੈ-ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ॥ ਜੇ ਤੁਸੀਂ ਸਮਝੋ ਕਿ ਅਜੋਕੇ ਅਖੌਤੀ ਸਿੰਘ ਸਹਿਬਾਨ ਇਨ੍ਹਾਂ ਵਿਰੁੱਧ ਕੋਈ ਬਣਦੀ ਕਾਰਵਾਈ ਕਰਨਗੇ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦੀ ਵਿਦਿਆ ਸਿਖਲਾਈ ਦੀਆਂ ਤਾਰਾਂ ਉਨ੍ਹਾਂ ਸੰਪ੍ਰਦਾਵਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਮਾਇਆ-ਸਿਰੋਪਿਆਂ ਦੀ ਝਾਕ ਹਰ ਵੇਲੇ ਲੱਗੀ ਰਹਿੰਦੀ ਹੈ।
No comments:
Post a Comment