ਭਾਈ ਬਖਸ਼ੀਸ਼ ਸਿੰਘ ਬਾਬਾ, ਭਾਈ ਜਸਵੀਰ ਸਿੰਘ ਜੱਸਾ ਮਾਣਕੀ, ਭਾਈ ਹਰਜੰਟ ਸਿੰਘ ਡੀਸੀ, ਭਾਈ ਪਰਗਟ ਸਿੰਘ ਭਲਵਾਨ, ਨੂੰ ਜੱਜ ਸਾਹਿਬ ਨੇ ਬਰੀ ਕਰ ਦਿੱਤਾ।
ਬਹਿਸ ਦੌਰਾਨ ਸਰਕਾਰੀ ਵਕੀਲ ਸ੍ਰੀ ਲਤਾਲਾ ਨੇ ਦਲੀਲਾਂ ਦਿੰਦਿਆਂ ਕੇਸ ਪਰੂਫ ਹੋਣ ਦੀ ਗੱਲ ਕੀਤੀ ਪਰ ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਜਸਪਾਲ ਸਿੰਘ ਨੇ ਸਰਕਾਰੀ ਧਿਰ ਦੀਆਂ ਦਲੀਲਾਂ ਨੂੰ ਬਾ-ਦਲੀਲ ਨਕਾਰਦਿਆਂ, ਕੇਸ ਵਿਚਲੀਆਂ ਤਕਨੀਕੀ ਤੇ ਜ਼ਾਹਰਾ ਖਾਮੀਆਂ ਨੂੰ ਉਜਾਗਰ ਕੀਤਾ। ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਲਾਵਾਰਿਸ ਕਾਰ ਨੂੰ 25 ਪੁਲਿਸ ਐਕਟ ਅਧੀਨ ਕਬਜੇ ਵਿਚ ਲਿਆ ਗਿਆ ਸੀ ਤਾਂ ਉਸ ਸਮੇਂ ਬਰਾਮਦ ਹੋਏ ਸਮਾਨ ਦੀ ਬਣਾਈ ਲਿਸਟ ਵਿਚ ਡੈਟੋਨੇਟਰ ਨਹੀਂ ਸੀ ਪਰ ਅਗਲੇ ਦਿਨ ਤਿਆਰ ਕੀਤੀ ਲਿਸਟ ਵਿਚ ਡੈਟੋਨੇਟਰ ਸ਼ਾਮਲ ਕਰ ਦਿੱਤਾ ਗਿਆ ਜਿਸਨੂੰ ਕਾਰ ਦੀ ਪਿਛਲੀ ਸੀਟ ਉਪਰ ਪਿਆ ਦਿਖਾਇਆ ਗਿਆ, ਜਿਸ ਤੋਂ ਪੁਲਿਸ ਕੇਸ ਵਿਚ ਦੁਬਿਧਾ ਤੇ ਸ਼ੱਕ ਖੜ੍ਹਾ ਹੁੰਦਾ ਸੀ ਅਤੇ ਇਸ ਤੋਂ ਅੱਗੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਧੀਨ ਧਾਰਵਾਂ ਦਾ ਵਾਧਾ ਕਰ ਦਿੱਤਾ ਗਿਆ ਪਰ ਉਸ ਐਕਟ ਅਧੀਨ ਦਰਜ਼ ਕੇਸ ਦੀ ਜਾਂਚ ਡੀ.ਐੱਸ.ਪੀ ਪੱਧਰ ਦਾ ਅਧਿਕਾਰੀ ਹੀ ਕਰ ਸਕਦਾ ਹੈ ਪਰ ਇਸ ਕੇਸ ਵਿਚ ਸਾਰੀ ਜਾਂਚ ਸਬ-ਇੰਸਪੈਕਟਰ ਨੇ ਹੀ ਕੀਤੀ ਹੈ ਅਤੇ ਹੋਰ ਵੀ ਕਈ ਤਕਨੀਕੀ ਨੁਕਸਾਂ ਤੇ ਠੋਸ ਸਬੂਤਾਂ ਦੀ ਅਣਹੋਂਦ ਦਾ ਲਾਭ ਦਿੰਦਿਆਂ ਜੱਜ ਸਾਹਿਬ ਨੇ ਚਾਰਾਂ ਦੋਸ਼ੀਆਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ।
No comments:
Post a Comment