ਦਮਦਮੀ ਟਕਸਾਲ ਦੇ ਟਰੇਸੀ ਗੁਰੂ ਘਰ ਵਿਖੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਕਵੀ ਦਰਬਾਰ
ਰੇਡੀੳ ਚੜ੍ਹਦੀ ਕਲਾ ਕੈਲੇਫੋਰਨੀਆ ਰਾਹੀਂ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ੍ ਸਫਲਤਾ ਪੂਰਵਕ ਚਲੇ ਤਕਰੀਬਨ ਇੱਕ ਸਾਲ ਕਵੀ ਦਰਬਾਰ ਦੀ ਕਾਮਯਾਬੀ ਤੋਂ ਬਾਅਦ ੍ ਹੁਣ ਸਭਾ ਨੇ ਗੁਰੂ ਘਰਾਂ ਚ ੍ ਸਿੱਖ ਧਰਮ ੍ ਸਿੱਖ ਸਮਾਜ ੍ ਸਿੱਖ ਸੱਭਿਆਚਾਰ ੍ ਸਿੱਖ ਵਿਰਸਾ ੍ ਸਿੱਖ ਸੰਘਰਸ਼ ੍ ਨੂੰ ਸਮਰਪਿਤ ਕਵੀ ਦਰਬਾਰ ਕਰਨੇ ਸ਼ੁਰੂ ਕੀਤੇ ਹੋਏ ਹਨ।
ਅਮਰੀਕਨ ਸਿੱਖ ਇਤਿਹਾਸ ਚ ਪਹਿਲ ਦੇ ਅਧਾਰ ਤੇ ਇਸ ਸਭਾ ਦਾ ਕਾਫਲਾ ਸਿੱਖੀ ਨੂੰ ਸਮਰਪਿਤ ਹੋ ਕੇ ਆਪਣੀਆਂ ਸਰਗਰਮੀਆਂ ਚਲਾ ਰਿਹਾ ਹੈ। ਇਸੇ ਕਾਰਨ ੍ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਉਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਸਭਾ ਨੂੰ ਬੇਹੱਦ ਸਹਿਯੋਗ ਪ੍ਰਾਪਤ ਹੋ ਰਿਹਾ ਹੈ।
ਦਮਦਮੀ ਟਕਸਾਲ ਮਹਿਤਾ ਪੰਜਾਬ ਖਾਲਸਤਾਨ ਹੈਡਕੁਆਟਰ ਦੀ ੍ ਅਮਰੀਕਾ ਸਥਿਤ ਬ੍ਰਾਂਚ ਟਰੇਸੀ ਗੁਰੂ ਘਰ ਵਿਖੇ 26 ਮਈ 2013 ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ੍ ਸਭਾ ਨੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਦੇ ਅਸ਼ੀਰਵਾਦ ਸਦਕਾ ਕਵੀ ਦਰਬਾਰ ਦਾ ਆਯੋਜਨ ਕੀਤਾ। ਕਵੀ ਦਰਬਾਰ ਸ਼ੁਰੂ ਹੋਣ ਤੇ ੍ ਗੁਰੂ ਘਰ ਦੇ ਸਟੇਜ ਸਕੱਤਰ ਸ੍ਰ ਦੀਪ ਸਿੰਘ ਨੇ ੍ ਕਵੀਜਨਾਂ ਨੂੰ ਜੀ ਆਇਆਂ ਕਹਿੰਦੇ ਹੋਏ ੍ ਸਟੇਜ ਦੀ ਕਾਰਵਾਈ ਸਭਾ ਦੇ ਸੀਨੀਅਰ ਮੈਂਬਰ ਪ੍ਰੋ ਸੁਰਜੀਤ ਸਿੰਘ ਨਨੂਆ ਨੂੰ ਸੌਂਪੀ ਜਿਨ੍ਹਾਂ ਨੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਟੇਜ ਦੀ ਕਾਰਵਾਈ ਸਭਾ ਦੇ ਸੀਨੀਅਰ ਆਗੂ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ ਨੂੰ ਸੌਂਪੀ ਜਿਨ੍ਹਾਂ ਨੇ ਛਾਇਰੋ ਛਾਇਰੀ ਕਰਦਿਆਂ ਬਹੁਤ ਹੀ ਸੁੱਚਜੇ ਢੰਗ ਨਾਲ ਸਟੇਜ ਨੂੰ ਸੰਭਾਲਿਆ।
ਕਵੀ ਦਰਬਾਰ ਵਿੱਚ ਬੀਬੀ ਮਨਜੀਤ ਕੌਰ ਗਿਲ ਸਿ਼ਆਟਲ ੍ ਬੀਬੀ ਰਾਣੀ ਕੌਰ ਕਾਹਲੋਂ ੍ ਬੀਬੀ ਗੁਰਦੇਵ ਕੌਰ ੍ ਸ੍ਰ ਕੁਲਦੀਪ ਸਿੰਘ ਢੀਂਡਸਾ ੍ ਸ੍ਰ ਪਰਮਜੀਤ ਸਿੰਘ ਸੇਖੋਂ ਦਾਖਾ ੍ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ ੍ ਪ੍ਰੋ ਸੁਰਜੀਤ ਸਿੰਘ ਨਨੂਆ ੍ ਸ੍ਰ ਤਰਸੇਮ ਸਿੰਘ ਸੁਮਨ ੍ ਸ੍ਰ ਜਸਦੀਪ ਸਿੰਘ ੍ ਆਦਿ ਕਵੀਜਨਾਂ ਨੇ ਆਪਣੀਆਂ ਸੁੰਦਰ ਰਚਨਾਵਾਂ ਰਾਹੀਂ ੍ ਸੰਗਤਾਂ ਨਾਲ ਭਰੇ ਦੀਵਾਨ ਹਾਲ ਚ ਵਿਚਾਰਾਂ ਦੀ ਸਾਂਝ ਪਾਈ। ਗੁਰੂ ਘਰ ਦੇ ਸਟੇਜ ਸਕੱਤਰ ਸ੍ਰ ਦੀਪ ਸਿੰਘ ਨੇ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਨੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਉਪਰਾਲੇ ਦੀ ਅਤੇ ਕਵੀਜਨਾਂ ਦੇ ਵਿਚਾਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਭ ਨੂੰ ਅੰਮ੍ਰਿਤ ਛੱਕਣ ਦੀ ਪ੍ਰੇਰਨਾ ਦਿੱਤੀ।
ਕਵੀਜਨਾਂ ਦੀਆਂ ਜੋਸ਼ੀਲੀਆਂ ਰਚਨਾਵਾਂ ਸੁਣ ਕਿ ਸੰਗਤਾਂ ਜੈਕਾਰੇ ਛਡਦੀਆਂ ਹੋਈਆਂ ਉਠ ਉਠ ਕੇ ਕਵੀਆਂ ਦਾ ਮਾਨ ਸਨਮਾਨ ਅਤੇ ਹੌਂਸਲਾ ਅਫਜਾਈ ਕਰ ਰਹੀਆਂ ਸਨ। ਬਾਬਾ ਧਰਮ ਸਿੰਘ ਵੱਲੋਂ ਸੰਮੂਹ ਕਵੀਜਨਾਂ ਨੂੰ ਸਿਰੋਪਾੳ ਦੇ ਕੇ ਸਨਮਾਨਤ ਕੀਤਾ ਗਿਆ। ਅਖੀਰ ਵਿਚ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਫਾਂਉਡਰ ਸ੍ਰ ਪਰਮਜੀਤ ਸਿੰਘ ਸੇਖੋਂ ਦਾਖਾ ਵੱਲੋਂ ੍ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਮਿਲੇ ਸਹਿਯੋਗ ਦਾ ਅਤੇ ਦੂਰੋਂ ਨਿੜਿਉਂ ਪੰਹੁਚੇ ਸੰਮੂਹ ਕਵੀਜਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ ਸੁਰਜੀਤ ਸਿੰਘ ਨਨੂਆ ਨੇ ਯੋਗਦਾਨ ਪਾਇਆ ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਵੱਲੋਂ ਬੁੱਕ ਸਟਾਲ ਲਗਾਇਆ।
ਜਾਰੀ ਕਰਤਾ
ਬਿਊਰੋ
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
510-774-5909
No comments:
Post a Comment