Sunday, May 19, 2013

ਅਖੌਤੀ ਸਾਹਿਤਕਾਰੋ, ਦਿਲਸ਼ਾਦ ਸਿੰਘ ਸ਼ਾਦ ਦੇ ਵਿਚਾਰਾਂ ਦੀ ਦਲ ਖਾਲਸਾ ਅਲਾਇੰਸ ਪ੍ਰੋੜਤਾ ਕਰਦਾ ਹੈ

ਦਿਲਸ਼ਾਦ ਸਿੰਘ ਸ਼ਾਦ ਦੇ ਵਿਚਾਰਾਂ ਦੀ ਦਲ ਖਾਲਸਾ ਅਲਾਇੰਸ ਪ੍ਰੋੜਤਾ ਕਰਦਾ ਹੈ



ਬੀਤੇ ਦੋ ਤਿੰਨ ਦਹਾਕਿਆਂ ਵਿਚ ਸਿਖ ਕੌਮ (ਪੰਜਾਬ ) ਨੇ ਅਕਹਿ ਤੇ ਅਸਹਿ ਤਸੀਹੇ ਝੱਲੇ ਹਨ .ਅੱਤਵਾਦ ਦੇ ਬਹਾਨੇ ਸਿਖਾਂ ਨੂੰ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਬਣਾਇਆ ਗਿਆ .ਸਿਖਾਂ ਦੀ ਨਸਲਕੁਸ਼ੀ ਕਰਨ ਲਈ ਹਜ਼ਾਰਾਂ ਹੀ ਬੇਦੋਸ਼ੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ .ਹਿੰਦੋਸਤਾਨੀ ਸਰਕਾਰ ਨੇ ਸਭ ਕਾਨੂੰਨ ਛਿੱਕੇ ਟੰਗ ਕੇ ਜ਼ੁਲਮੋ ਤਸ਼ਦਦ ਦੀ ਹੱਦ ਮੁਕਾ ਦਿੱਤੀ .ਸਿਖ ਕੌਮ ਨੰਗੇ ਧੜ ਘੋਰ ਬੇਇਨਸਾਫੀਆਂ ਨਾਲ ਲੜਦੀ ਰਹੀ .ਹਜ਼ਾਰਾਂ ਮਾਪੇ ਘਰਾਂ ਵਿਚ ਬੈਠੇ ਆਪਣੇ ਘਰੋਂ ਗਏ ਪੁੱਤਰਾਂ ਦੀ ਉਡੀਕ ਕਰਦੇ ਰਹੇ ਪਰ ਪੁੱਤਰ ਨਾ ਪਰਤੇ .ਇਨਸਾਫ਼ ਦਾ ਦਰ ਖੜਕਾਉਣ `ਤੇ ਇਨਸਾਫ਼ ਨੇ ਆਪਣੇ ਬੂਹੇ ਭੇੜ ਲਏ .ਮਨੁਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੁੰਦੀ ਰਹੀ . ਸਰਕਾਰ ,ਪੁਲਿਸ ,ਪ੍ਰਸ਼ਾਸਨ ਤੇ ਨਿਆਂ ਸਭ ਇੱਕ ਹੋ ਕੇ ਸਿਖਾਂ ਦੇ ਵੈਰੀ ਹੋ ਗਏ .ਮੀਡੀਆ ਵੀ ਸਰਕਾਰੀ ਬੋਲੀ ਬੋਲਦਾ ਰਿਹਾ .ਹੋਰ ਤਾਂ ਹੋਰ ਲੋਕਾਂ ਦੇ ਦਰਦ ਲਿਖਣ ਵਾਲੇ ਲੇਖਕਾਂ ਨੂੰ ਵੀ ਸੱਪ ਸੁੰਘ ਗਿਆ .ਪੰਜਾਬ ਦੇ ਸਾਹਿਤਕਾਰਾਂ ਨੇ ਪੰਜਾਬ ਦੇ ਸਾਹਿਤ ਨਾਲ ਵਿਸਾਹਘਾਤ ਕੀਤਾ .ਸਾਹਿਤ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ .ਪਰ ਅੱਜ ਦੇ ਪੰਜਾਬੀ ਸਾਹਿਤ ਵਿਚੋਂ ਪੰਜਾਬੀਆਂ `ਤੇ ਹੋਏ ਜ਼ਬਰੋ ਜ਼ੁਲਮ ਦੀ ਕੋਈ ਵੀ ਝਲਕ ਲਭਿਆਂ ਵੀ ਨਹੀਂ ਮਿਲਦੀ .ਇਹ ਨਹੀਂ ਕਿ ਇਹਨਾਂ ਅਖੌਤੀ ਸਾਹਿਤਕਾਰਾਂ ਨੇ ਇਸ ਦੌਰਾਨ ਕੋਈ ਕਿਤਾਬਾਂ ਨਹੀਂ ਲਿਖੀਆਂ .ਬੇਸ਼ੁਮਾਰ ਕਿਤਾਬਾਂ ਲਿਖੀਆਂ ਗਈਆਂ .ਪਰ ਇਹਨਾਂ ਕਿਤਾਬਾਂ ਵਿਚੋਂ ਉਹ ਦਰਦਾਂ, ਉਹ ਪੀੜਾਂ ਗਾਇਬ ਹਨ ਜੋ ਪੰਜਾਬ ਨੇ ਪਿਛਲੇ ਤਿੰਨ ਦਹਾਕਿਆਂ `ਚ ਆਪਣੇ ਪਿੰਡੇ ਤੇ ਹੰਢਾਈਆਂ .ਇਹ ਹੁਣ ਵੀ ਇੰਜ ਲਿਖ ਰਹੇ ਹਨ ਜਿਵੇਂ ਪੰਜਾਬ ਦੇ ਸੰਤਾਪ ਨਾਲ ਇਹਨਾਂ ਅਖੌਤੀ ਸਾਹਿਤਕਾਰਾਂ ਦਾ ਕੋਈ ਲੈਣਾ ਦੇਣਾ ਹੀ ਨਾ ਹੋਵੇ .ਜਿਵੇਂ ਇਹ ਸਾਰਾ ਕਹਿਰ ਇਹਨਾਂ ਦੀਆਂ ਅਖਾਂ ਸਾਹਮਣੇ ਨਹੀਂ ਬਲਕਿ ਕਿਸੇ ਹੋਰ ਧਰਤੀ ਉੱਤੇ ਵਾਪਰਿਆ ਹੋਵੇ(ਜਾਂ ਵਾਪਰਿਆ ਹੀ ਨਾ ਹੋਵੇ) .ਜਿਵੇਂ ਰੋਮ ਸੜਦਾ ਰਿਹਾ ਤੇ ਨੀਰੋ ਬੰਸਰੀ ਬਜਾਉਂਦਾ ਰਿਹਾ ਠੀਕ ਓਵੇਂ ਹੀ ਪੰਜਾਬ ਦੇ ਪੁੱਤਾਂ ਦੇ ਸਿਵੇ ਬਲਦੇ ਰਹੇ ਤੇ ਇਹ ਸਾਹਿਤਕਾਰ (?)ਆਸ਼ਕੀ ਮਸ਼ੂਕੀ ਵਾਲੀਆਂ ਬੇਸਿਰ ਪੈਰ ਕਹਾਣੀਆਂ ਤੇ ਗਜ਼ਲਾਂ ਲਿਖਦੇ ਰਹੇ .ਹੁਣ ਵੀ ਲਿਖ ਰਹੇ ਹਨ .ਤਾਲਸਤਾਏ, ਦੋਸਤੋਯੇਵ੍ਸ੍ਕੀ ਜਾਂ ਐਲੀ ਵਾਈਜ਼ਲ ਇਸੇ ਲਈ ਵੱਡੇ ਹਨ ਕਿ ਉਹਨਾਂ ਨੇ ਲੋਕਾਂ ਦੇ ਦਰਦ ਨੂੰ ਬੇਖੌਫ ਹੋ ਕੇ ਲਿਖਿਆ ਹੈ .ਸੰਤ ਰਾਮ ਉਦਾਸੀ ਦਾ ਗੀਤ ``ਮਘਦਾ ਰਹੀਂ ਵੇ ਸੂਰਜਾ``ਜਾਂ ``ਦਿੱਲੀਏ ਦਿਆਲਾ ਦੇਖ `` ਇਸੇ ਲਈ ਅਮਰ ਹਨ ਕਿਓੰਕੇ ਉਹਦੇ ਵਿਚ ਲੋਕਾਂ ਦਾ ਦਰਦ ਲੁਕਿਆ ਹੋਇਆ ਹੈ .ਅੱਜ ਦੇ ਲੇਖਕਾਂ ਨੇ ਲੋਕਾਂ ਦੇ ਦਰਦ ਨੂੰ ਲਿਖਣਾ (ਸਮਝਣਾ) ਬੰਦ ਕਰ ਦਿੱਤਾ ਹੈ (ਜਾਂ ਲੋਕਾਂ ਦੇ ਦਰਦ ਨੂੰ ਸਮਝਣ ਜੋਗੀ ਹੈਸੀਅਤ ਹੀ ਪੱਲੇ ਨਹੀਂ ਹੈ).ਜੋ ਲਿਖਣਾ ਚਾਹੀਦਾ ਸੀ ਉਹ ਲਿਖਿਆ ਨਹੀਂ ਜਾ ਰਿਹਾ.ਜੋ ਲਿਖਿਆ ਜਾ ਰਿਹਾ ਹੈ ਉਹਦਾ ਲੋਕਾਂ ਨਾਲ ਵਾਹ ਵਾਸਤਾ ਕੋਈ ਨਹੀਂ ,ਲੋਕ ਕਿਓਂ ਪੜ੍ਹਨਗੇ ?ਫਿਰ ਆਪੂੰ ਬਣੇ ਚਿੰਤਕ ਚਿੰਤਾ ਜ਼ਾਹਰ ਕਰਦੇ ਹਨ ਕਿ ਪੰਜਾਬੀ ਬੰਦਾ ਪੰਜਾਬੀ ਸਾਹਿਤ ਨਾਲੋਂ ਟੁੱਟ ਰਿਹਾ ਹੈ .ਜਦ ਤੱਕ ਲੋਕਾਂ  ਦੇ ਦੁਖ ਦਰਦ ਦੀ ਸਾਹਿਤ ਗੱਲ ਨਹੀਂ ਕਰੇਗਾ ਆਪਣੇ ਲੋਕਾਂ ਤੋਂ ਆਪਣੇ ਪਾਠਕਾਂ ਤੋਂ ਉਵੇਂ ਹੀ ਟੁੱਟਿਆ ਰਹੇਗਾ ਜਿਵੇਂ ਅੱਜ ਦਾ ਪੰਜਾਬੀ ਸਾਹਿਤ ਪੰਜਾਬੀ ਲੋਕਾਂ ਤੋ ਟੁੱਟਿਆ ਹੋਇਆ ਹੈ .
ਦਿਲਸ਼ਾਦ ਸਿੰਘ ਸ਼ਾਦ ਦੇ ਵਿਚਾਰਾਂ ਦੀ ਦਲ ਖਾਲਸਾ ਅਲਾਇੰਸ ਪ੍ਰੋੜਤਾ ਕਰਦਾ ਹੈ

1 comment:

  1. Bahut khuub likheya , such likhan lageya tan sareyan di maa hi mar jandi, ehna nu terrorist da meaning hi nai pta , india is fake democretic country.

    ReplyDelete