ਰਾਜ ਨਹੀਂ ਸੇਵਾ ਦੀ ਇੱਕ ਝਲਕ
ਰਾਜ ਨਹੀਂ ਸੇਵਾ ਦੀ ਇੱਕ ਝਲਕ
ਮੈਂ ਆਪਣੀ ਛੋਟੀ ਜਿਹੀ ਫੈਕਟਰੀ ਲਗਾਈ ਹੈ ਜਿਸ ਵਿੱਚ ਚਾਰ ਪੰਜ ਮਜਦੂਰ ੨੪ ਘੰਟੇ ਕੰਮ ਕਰਦੇ ਹਨ । ਉਹ ਤਨਖਾਹ ਤੇ ਰੱਖੇ ਹਨ ਬਿਜਲੀ ਹੋਵੇ ਜਾਂ ਨਾ ਹੋਵੇ ਉਹਨਾਂ ਨੂੰ ਤਨਖਾਹ ਦੇਣੀ ਪੈਂਦੀ ਹੈ । ਅੱਠ ਘੰਟੇ ਦੀ ਤਨਖਾਹ ਤੋਂ ਬਾਅਦ ਓਵਰ ਟਾਈਮ ਵੀ ਦੇਣਾ ਪੈੰਦਾ ਹੈ ਚਾਹੇ ਬਿਜਲੀ ਹੋਵੇ ਜਾਂ ਨਾ , ਉਤਪਾਦਨ ਕਿਉਂਕਿ ਬਿਜਲੀ ਨਾਲ਼ ਹੈ ਬਿਜਲੀ ਨਾ ਹੋਣ ਕਾਰਨ ਸਾਰਾ ਉਤਪਾਦਨ ਰੁਕ ਜਾਂਦਾ ਹੈ ਅਤੇ ਲੇਬਰ ਦਾ ਖਰਚਾ ਬਹੁਤ ਵੱਧ ਜਾਂਦਾ ਹੈ । ਲਾਗਤ ਵੱਧਣ ਨਾਲ਼ ਤਿਆਰ ਮਾਲ ਦਾ ਉਹ ਰੇਟ ਨਹੀਂ ਮਿਲਦਾ, ਅਕਸਰ ਘਾਟਾ ਸਹਿਣਾ ਪੈਂਦਾ ਹੈ । ਪਿਛਲੇ ਤਿੰਨ ਮਹੀਨੇ ਤੋਂ ਬਿਜਲੀ ਦਾ ਏਹੋ ਹਾਲ ਹੈ ਮੈਂ ਇਸ ਸਬੰਧੀ ਬਿਜਲੀ ਦੇ ਹੈਡ ਕੁਆਟਰ ਨੂੰ ਬਕਾਇਦਾ ਟਾਈਮ ਟੇਬਲ ਦੇ ਕੇ ਸਿਕਾਇਤ ਕਰ ਚੁੱਕਿਆਂ ਹਾਂ । ਠੀਕ ਹੈ ਤੁਹਾਡੇ ਕੋਲ਼ ਬਿਜਲੀ ਦੀ ਕਮੀ ਹੈ ਪਰ ਜੇ ਖਪਤਕਾਰ ਨੂੰ ਬਿਜਲੀ ਸਬੰਧੀ ਠੀਕ ਟਾਈਮ ਟੇਬਲ ਦੱਸ ਦਿਤਾ ਜਾਵੇ ਤਾਂ ਇਸ ਨਾਲ਼ ਵੀ ਉਸ ਨੂੰ ਕਾਫੀ ਰਾਹਤ ਮਿਲ਼ ਸਕਦੀ ਕਿਉਂਕਿ ਉਹ ਆਪਣੀ ਲੇਬਰ ਨੂੰ ਉਦੋਂ ਹੀ ਬੁਲਾਏਗਾ ਜਦੋਂ ਬਿਜਲੀ ਹੋਵੇਗੀ ਇਸ ਨਾਲ਼ ਉਹ ਓਵਰ ਟਾਈਮ ਦਾ ਖਰਚਾ ਤਾਂ ਘੱਟੋ ਘੱਟ ਬਚਾ ਹੀ ਸਕਦਾ ਹੈ । ਹੈਡ ਕੁਆਟਰ ਵਲੋਂ ਐਕਸ਼ੀਅਨ ਗਰਚਾ ਸਾਹਿਬ ਦਾ ਨੰਬਰ ਦਿਤਾ ਗਿਆ, ਮੈਂ ਉਹਨਾਂ ਨਾਲ਼ ਵੀ ਸੰਪਰਕ ਕੀਤਾ ਕਿ ਮੈਂਨੂੰ ਘੱਟੋ ਘੱਟ ਠੀਕ ਟਾਈਮ ਟੇਬਲ ਦਿਤਾ ਜਾਵੇ ਪਰ ਉਹਨਾਂ ਕੋਈ ਵੀ ਸਾਰਥਿਕ ਕਦਮ ਨਹੀਂ ਚੱਕਿਆ ।
ਹੁਣ ਕੱਲ ੧੪ ਫਰਵਰੀ ਦੀ ਤਾਜਾ ਘਟਨਾ ਸੁਣਾਉਂਦਾ ਹਾਂ । ਸਵੇਰੇ ਸਾਢੇ ਅੱਠ ਵਜੇ ਤੋਂ ਲਾਈਟ ਨਹੀਂ ਸੀ । ਸਿਕਾਇਤ ਨਿਵਾਰਨ ਕੇਂਦਰ ਫੋਨ ਕੀਤਾ ਉਹਨਾਂ ਕਿਹਾ ਕਿ ਸਾਂਮ ਦੇ ਪੰਜ ਵਜੇ ਤੱਕ ਕੱਟ ਹੈ । ਸਾਂਮ ਦੇ ਪੰਜ ਵੱਜ ਗਏ, ਛੇ ਵੱਜ ਗਏ , ਸੱਤ ਵੱਜ ਗਏ ਪਰ ਲਾਈਟ ਨਹੀਂ ਆਈ । ਮੈਂ ਸਿਕਾਇਤ ਨਿਵਾਰਨ ਕੇਂਦਰ ਫੋਨ ਕਰਨ ਲੱਗਾ ਪਰ ਕੋਈ ਫੋਨ ਚੁੱਕੇ ਹੀ ਨਾ , ਲਗਾਤਾਰ ਘੰਟਾ ਫੋਨ ਕਰਿਆ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ । ਜਦੋਂ ਫੋਨ ਕਰਕੇ ਥੱਕ ਹਾਰ ਗਿਆ ਤਾਂ ਸਿਕਾਇਤ ਨਿਵਾਰਨ ਪੁੱਜਾ । ਸਿਕਾਇਤ ਨਿਵਾਰਨ ਕੇਂਦਰ ਦੀਆਂ ਲਾਈਟਾ ਬੰਦ ਸਨ ਅੰਦਰੋਂ ਸ਼ਰਾਬ ਦੀ ਹਵਾੜ ਆ ਰਹੀ ਸੀ । ਮੈਂ ਡਿਉਟੀ ਤੇ ਤੈਨਾਤ ਮੁਲਾਜਮ ਨੂੰ ਪੱਛਿਆ ਕਿ ਉਹ ਫੋਨ ਕਿਉਂ ਨਹੀਂ ਉਠਾ ਰਿਹਾ । ਉਹ ਬੜੇ ਅਰਾਮ ਨਾਲ਼ ਗਰਦਨ ਸੁੱਟੀ ਬੈਠਾ ਸੀ । ਉਸ ਨੇ ਰਜਿਸਟਰ ਚੁੱਕਿਆ ਤੇ ਹਨੇਰੇ ਵਿੱਚ ਹੀ ਰਜਿਸਟਰ ਤੇ ਕੰਪਲੇਂਡ ਨੋਟ ਕਰਨ ਲੱਗਾ । ਮੈਂ ਲਾਈਟ ਜਗਾ ਦਿੱਤੀ । ਮੈਂ ਉਸ ਨੂੰ ਕਿਹਾ ਕਿ ਤੁੰ ਸ਼ਰਾਬ ਪੀ ਕੇ ਡਿਉਟੀ ਕਰ ਰਿਹਾ ਹੈ ਕੀ ਇਹ ਠੀਕ ਹੈ । ਉਸ ਨੇ ਐਕਸੀਅਨ ਨੂੰ (ਬਰਾੜ ਸਾਹਿਬ) ਨੁੰ ਫੋਨ ਕੀਤਾ ਕਿ ਖਪਤਕਾਰ ਦਫਤਰ ਆ ਕੇ 'ਮਿਸ ਬਿਹੇਵ' ਕਰ ਰਹੇ ਹਨ । ਮੈਂ ਕਿਹਾ ਕਿ ਮੇਰੀ ਬਰਾੜ ਸਾਹਿਬ ਨਾਲ਼ ਗੱਲ ਕਰਾ ਪਰ ਉਸ ਨੇ ਮੇਰੀ ਗੱਲ ਕਰਵਾਏ ਬਗੈਰ ਫੋਨ ਕੱਟ ਦਿਤਾ । ਮੈਂ ਆਪਣੇ ਫੋਨ ਤੋਂ ਬਰਾੜ ਸਾਹਿਬ ਨੂੰ ਫੋਨ ਮਿਲਾਉਣ ਲੱਗਾ ਪਰ ਉਸ ਨੇ ਕੋਈ ਉਤਰ ਨਾ ਦਿਤਾ । ਮੈਂ ਐਸ ਐਮ ਐਸ (੨੧.੫੦ ਵਜੇ) ਕੀਤਾ ਕਿ ਤੁਹਾਡਾ ਮੁਲਾਜਮ ਫਲਾਣਾ ਸਿੰਘ ਸ਼ਰਾਬ ਪੀ ਕੇ ਡਿਉਟੀ ਕਰ ਰਿਹਾ ਹੈ ਮੇਰੇ ਨਾਲ਼ ਗੱਲ ਕਰੋ ਮੈਂ ਤੁਹਾਡੇ ਦਫਤਰ ਹੀ ਹਾਂ ਪਰ ਉਹਨਾਂ ਕੋਈ ਉੱਤਰ ਨਹੀਂ ਦਿੱਤਾ । ਫਿਰ ਮੈਂ ੧੦੦ ਨੰਬਰ ਤੇ ਫੋਨ ਕੀਤਾ ਕਿ ਬਿਜਲੀ ਦਫਤਰ ਗਿਆਸਪੁਰੇ ਦਾ ਮੁਲਾਜਮ ਦਾਰੂ ਪੀ ਕੇ ਡਿਉਟੀ ਦੇ ਰਿਹਾ ਹੈ (੨੨.੦੩ਵਜੇ) ਉਹਨਾਂ ਭਰੋਸਾ ਦਿਤਾ ਜਲਦੀ ਹੀ ਮੁਲਾਜਮ ਭੇਜ ਰਹੇ ਹਾਂ । ਜਦੋਂ ਕਾਫੀ ਟਾਈਮ ਹੋ ਗਿਆ ਕੋਈ ਨਹੀਂ ਆਇਆ ਤਾਂ ਦੁਬਾਰਾ (੨੨.੨੫) ਫੋਨ ਕੀਤਾ ਤਾਂ ਤੁਰੰਤ ੧੮ ਨੰਬਰ ਪੀ ਸੀ ਆਰ ਮੋਟਰ ਸਾਈਕਲ ਵਾਲ਼ੇ ਪਹੁੰਚੇ । ਉਹਨਾਂ ਉਸ ਸ਼ਰਾਬੀ ਨਾਲ਼ ਕੋਈ ਗੱਲ ਨਹੀਂ ਕੀਤੀ ਕਿaਕਿ ਸ਼ਰਾਬ ਉਹਨਾਂ ਦੀ ਵੀ ਪੀਤੀ ਹੋਈ ਸੀ ਉਹ ਮੈਂਨੂੰ ਇੱਕ ਪਾਸੇ ਲੈਜਾ ਕੇ ਕਹਿਣ ਲੱਗੇ ਕਿ ਛੱਡੋ ਬਾਈ ਜੀ ਮੁਲਾਜਮ ਹੈ ਵਿਚਾਰਾ ਮਾਰਿਆ ਜਾਊ ਮੈਂ ਉਹਨਾਂ ਤੇ ਭੜਕ ਪਿਆ ਅਤੇ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀ ਉਸ ਨਾਲ਼ ਬਿਨਾ ਕੋਈ ਗੱਲ ਕੀਤੇ ਕਹੀ ਜਾਂਦੇ ਹੋ ਕਿ ਛੱਡੋ ਮੈਂ ਤਿੰਨ ਘੰਟੇ ਤੋਂ ਏਥੇ ਬੈਠਾ ਹਾਂ ਪਾਗਲ ਹਾਂ ? ਉਹ ਫੋਨ ਕਰਨ ਲੱਗੇ ਕਿ ਚਲੋ ਆਈ ਓ ਨੂੰ ਬੁਲਾਉ । ਥੋੜੀ ਦੇਰ ਬਾਅਦ ਸ਼ਰਾਬ ਦਾ ਰੱਜਿਆ ਆਈ ਓ ਆਪਣੀ ਮਰੂਤੀ ਕਾਰ ਵਿੱਚ ਉਥੇ ਪੁੱਜਿਆ । ਉਸ ਨੇ ਆਉਂਦਿਆਂ ਮੇਰਾ ਨਾਮ ਪੁੱਛਿਆ , ਨੋਟ ਕੀਤਾ ਉਸ ਮੁਲਾਜਮ ਦਾ ਨਾਮ ਪੁੱਛਿਆ ਨੋਟ ਕੀਤਾ ਤੇ ਕਹਿਣ ਲੱਗਾ ਕਿ ਚਲੋ ਇਸ ਦਾ ਮੁਲਾਹਜਾ ਕਰਵਾਉਂਦੇ ਹਾਂ । ਉਹ ਮੁਲਜਮ ਨੂੰ ਲੈ ਕੇ ਬਾਹਰ ਆਏ ਤੇ ਮੈ ਸੋਚਾ ਵਿੱਚ ਪੈ ਗਿਆ ਕਿ ਉਹ ਇੱਕ ਵਿਚਾਰਾ ਪੰਜ ਛੇ ਹਜਾਰ ਵਾਲਾ ਠੇਕੇ ਤੇ ਰੱਖਿਆ ਮਹਾਤੜ ਮੁਲਾਜਮ (ਬਿਜਲੀ ਵਾਲਾ) ਮਾਰਿਆਂ ਜਾਊ ਇਹ ਜਿਹੜੇ ਚਾਲ਼ੀ ਚਾਲੀ ਹਜਾਰ ਤਨਖਾਹ ਲੈਣ ਵਾਲ਼ੇ ਪੁਲਿਸ ਮੁਲਾਜਮ ਰਾਤ ਨੂੰ ਨਸ਼ਾ ਰੋਕਦੇ ਫਿਰਦੇ ਨੇ,ਚੋਰੀਆਂ ਰੋਕਦੇ ਫਿਰਦੇ ਨੇ ਇਹਨਾਂ ਦਾ ਮੁਲਾਹਜਾ ਕੌਣ ਕਰਵਾਉ ??? ਮੈਂ ਤੁਰੰਤ ਕਿਹਾ ਛੱਡੋ ਬਾਈ ਜੀ ਵਿਚਾਰਾ ਮਾਰਿਆ ਜਾਊ । ਏਨਾ ਕਹਿ ਕੇ ਮੈਂ ਦੇਸ਼ ਦੀ ਹਾਲਤ ਬਾਰੇ, ਸਿਸਟਮ ਬਾਰੇ ਸੋਚਦਾ ਰਾਤੀ ੧੨ ਵਜੇ ਘਰ ਆ ਗਿਆ, ਨੀਂਦ ਨਹੀਂ ਆਈ ਸੋਚਦਾ ਰਿਹਾ ਕਿ ਇਹ ਸਿਸਟਮ ਤਾਂ ਸਾਨੂੰ ਹੀ ਬਦਲਣਾ ਪਊ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
Posted by
Parmjit
Singh Sekhon (Dakha)
Chief
Editor, Khalistan News
Advisor,
Council of Khalistan
President,
Dal Khalsa Alliance
President,
Freedom Post Sikh Nation
Board
Member, World
Sikh Council-AR
Media
Incharge, Bay Area Sikh Alliance
Founder,
International Sikh Sahit Sabha
Chairman,
International Sikh Sabhiachar Society
Coordinator,
American Shiromani Gurdwara Parbandhak Committee
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment