ਡਾ:ਅਮਰਜੀਤ ਸਿੰਹੁ ਨੂੰ ਚੈਲੰਜ। ਦਾਖਾ
ਡਾ:ਅਮਰਜੀਤ ਸਿੰਹੁ ਨੂੰ ਚੈਲੰਜ। ਦਾਖਾ
ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਸਤਿਕਾਰਤ ਧਾਰਮਿਕ ਸਿੱਖ ਸ਼ਖ਼ਸੀਅਤ ਹਨ, ਜੋ ਮਨੁੱਖਤਾ ਨੂੰ ਸਿੱਖ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਦੇਣ ਲਈ ਸਿੱਖ ਪ੍ਰਚਾਰਕ ਵਜੋਂ ਸ਼ਲਾਘਾਯੋਗ ਕੰਮ ਕਰ ਰਹੇ ਹਨ। ਪੰਜਾਬ ਅਤੇ ਸਾਡੀ ਸਰਕਾਰ ਸਿੱਖ ਗੁਰੂਆਂ ਦੇ ਦਿੱਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਮਨੁੱਖਤਾ ਤੱਕ ਪਹੁੰਚਣ ਵਾਲੇ ਸੰਤ-ਮਹਾਂਪੁਰਸ਼ਾਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਵਚਨਬੱਧ ਹੈ।
ਸੰਤ ਢੱਡਰੀਆਂਵਾਲੇ ਤੇ ਅਖੌਤੀ ਖਾਲਸਤਾਨੀਆਂ ਵੱਲੋਂ ਭਰਾ ਮਾਰੂ ਜੰਗ ਦੀ ਮੂੰਹੋਂ ਬੋਲਦੀ ਤਸਵੀਰ ਹੈ। ਮੌਜੂਦਾ ਦੌਰ ਚ ਭਰਾ ਮਾਰੂ ਜੰਗ ਦਾ ਮੁੱਢ ਅਖੌਤੀ ਖਾਲਸਤਾਨੀ, ਕਾਂਗਰਸੀ ਪੰਥਕ ਕਮੇਟੀ ਡਾ:ਸੋਹਣ ਸਿੰਘ ਨੇ ਬੰਨਿਆ। ਇਸ ਕਮੇਟੀ ਨੇ ਪੰਜਾਬ ਚ ਕਾਂਗਰਸ ਦੀਆਂ ਨੀਤੀਆਂ ਨੂੰ ਲਾਗੂ ਕਰਾਉਣ ਲਈ ਅਤੇ ਆਪਣੇ ਹਰ ਵਿਰੋਧੀ ਨੂੰ ਚੁੱਪ ਕਰਵਾਉਣ ਲਈ ਹਮੇਸ਼ਾਂ ਭਰਾ ਮਾਰੂ ਜੰਗ ਦਾ ਸਹਾਰਾ ਲਿਆ। ਇਸੇ ਭਰਾ ਮਾਰੂ ਜੰਗ ਨੇ 1992 ਚ ਪੰਜਾਬ ਅੰਦਰ ਕਾਂਗਰਸੀ ਰਾਜ ਸਥਾਪਤ ਕੀਤਾ ਅਤੇ ਹੁਣ ਫਿਰ ਭਰਾ ਮਾਰੂ ਜੰਗ ਰਾਹੀਂ ਕਾਂਗਰਸ ਜਾਂ ਝਾੜੂ ਨੂੰ ਲਿਆਉਣ ਦੀਆਂ ਤਿਆਰੀਆਂ ਜਾਪਦੀਆਂ ਹਨ। ਡਾ:ਅਮਰਜੀਤ ਸਿੰਹੁ ਵਰਗੇ ਜਿਹੜੇ ਅਖੌਤੀ ਖਾਲਸਤਾਨੀ ਆਪਣੀ ਸ਼ਾਖ ਬਚਾਉਣ ਲਈ ਅੱਜ ਸੰਤ ਢੱਡਰੀਆਂਵਾਲੇਆਂ ਤੇ ਹੋਏ ਭਰਾ ਮਾਰੂ ਜੰਗ ਦੇ ਹਮਲੇ ਦਾ ਦੁੱਖ ਜਿੱਤਾ ਰਹੇ ਹਨ ਇਹ ਤਾਂ ਖੁੱਦ ਭਰਾ ਮਾਰੂ ਜੰਗ ਦੇ ਹੀਰੋ ਹਨ। ਡਾ:ਅਮਰਜੀਤ ਸਿੰਹੁ ਕੀ ਤੂੰ ਭੁੱਲ ਗਿਆ ਕਿ ਤੁਹਾਡੀ ਭਰਾ ਮਾਰੂ ਜੰਗ ਦੀ ਨੀਤੀ ਰਾਹੀਂ ਬਾਬਾ ਮਾਨੋਚਾਹਲ ਦੇ ਕਰੀਬੀ ਤਕਰੀਬਨ 27 ਪਰਿਵਾਰਕ ਮੈਂਬਰਾਂ ਨੇ ਸ਼ਹੀਦੀ ਦਿੱਤੀ। ਡਾ:ਅਮਰਜੀਤ ਸਿੰਹੁ ਤੂੰ ਕਾਂਗਰਸੀ ਪੰਥਕ ਕਮੇਟੀ ਡਾ:ਸੋਹਣ ਸਿੰਘ ਦਾ ਸਪੋਕਸਮੈਨ ਹੈ, ਤੇ ਮੈਂ ਤੈਨੂੰ ਚੈਲੰਜ ਕਰਦਾ ਹਾਂ ਕੇ ਤੂੰ ਮੇਰੇ ਵੱਲੋਂ ਪੁੱਛੇ ਗਏ 400 ਸਵਾਲਾਂ ਦੇ ਜਵਾਬ ਦੇਹ ?
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ)
ਅਮਰੀਕਾ ਵਿਸਟ
No comments:
Post a Comment